Punjabi Boli
 View Forum
 Create New Topic
  Home > Communities > Punjabi Boli > Forum > messages
Showing page 7 of 8 << First   << Prev    1  2  3  4  5  6  7  8  Next >>   Last >> 
ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਛੰਦ ਪਰਾਗੇ ਆਈਏ ਜਾਈਏ ਛੰਦੇ ਆਗੇ ਚੌਂਕੀ।
ਜਾੳ ਭੇਜੋ ਉਸਨੂੰ ਜਾਕੇ, ਜਿਸਦਾ ਮੈਂ ਹਾਂ ਸ਼ੌਕੀ।

25 Jan 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਲਾੜੇ ਦਾ ਪਿਓ ਕਾਣਾ ਸੁਣੀਂਦਾ

ਸਾਡੇ ਤਾਂ ਵੇਹੜੇ ਮੁਢ ਮਕਈ ਦਾ
ਦਾਣੇ ਤਾਂ ਮੰਗਦਾ ਉਧਲ ਗਈ ਦਾ,
ਭੱਠੀ ਤਾਂ ਤਪਦੀ ਨਹੀਂ

ਨਿਲੱਜਿਓ...
ਲੱਜ ਤੁਹਾਨੂੰ ਨਹੀਂ ...

ਸਾਡੇ ਤਾਂ ਵੇਹੜੇ ਤਾਣਾ ਤਣੀਂਦਾ,
ਲਾੜੇ ਦਾ ਪਿਓ ਕਾਣਾ ਸੁਣੀਂਦਾ,
ਐਨਕ ਲਾਉਣੀ ਪਈ

ਨਿਲੱਜਿਓ...
ਲੱਜ ਤੁਹਾਨੂੰ ਨਹੀਂ ...

ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਵੇ
ਮੁੰਡਾ ਤਾ ਦਿਸਦਾ ਕੋਈ ਘੁਮਿਆਰ ਵੇ
ਜੋੜੀ ਤਾਂ ਫਬਦੀ ਨਹੀਂ

ਨਿਲੱਜਿਓ...
ਲੱਜ ਤੁਹਾਨੂੰ ਨਹੀਂ....

 

ਛੇ ਮਹੀਨੇ ਸੁਨਿਆਰ ਬਠਾਇਆ
ਚਾਂਦੀ ਦੇ ਗਹਿਣੇ ਤੇ ਪਾਣੀ ਫਿਰਾਇਆ
ਪਿੱਤਲ ਪਾਉਣਾ ਸਾਈ

ਨਿਲੱਜਿਓ...
ਲੱਜ ਤੁਹਾਨੂੰ ਨਹੀਂ....

 

ਪੁਰਾਣੇ ਗਹਿਣਿਆ ਤੇ ਰੰਗ ਚੜਾਇਆ
ਸਾਡੀ ਤੇ ਬੀਬੀ ਦੇ ਪਸੰਦ ਨਾ ਆਇਆ
ਨਵੇਂ ਘੜਾਣੇ ਸਾਈ

ਨਿਲੱਜਿਓ...
ਲੱਜ ਤੁਹਾਨੂੰ ਨਹੀਂ....

 

09 Feb 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਜੋਰੂ ਹੋ ਗਈ ਤੋਪ ਕੁੜੇ

ਦਿਲ ਮੰਗਦਾ ਦਹੀਂ ਅਖਰੋਟ ਕੁੜੇ
ਕੁੜਮ ਹੈਗਾ ਪਤਲਾ ਜੇਹਾ, ਜੋਰੂ ਹੋ ਗਈ ਤੋਪ ਕੁੜੇ
ਮਰਹੱਟੇ ਵਾਲੀ ਤੋਪ ਕੁੜੇ, ਭੰਗੀਆਂ ਵਾਲੀ ਤੋਪ ਕੁੜੇ
ਦਿਲ ਮੰਗਦਾ ਦਹੀਂ ਅਖਰੋਟ ਕੁੜੇ

09 Feb 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਹੁਣ ਕੀ ਦਾਅਵਾ

ਹੁਣ ਕੀ ਦਾਅਵਾ ਵੇ ਬਾਬਲ ਤੇਰਾ
ਦਾਅਵਾ ਕਰਦਾ ਮੁੰਡੇ ਦਾ ਭਾਈਆ
ਪਕੜ ਖਲੋਤਾ ਡੋਲੇ ਦੀ ਬਾਹੀਆਂ

ਹੁਣ ਕੀ ਦਾਅਵਾ ਵੇ ਵੀਰਾ ਤੇਰਾ
ਦਾਅਵਾ ਕਰਦਾ ਮੁੰਡੇ ਦਾ ਵੀਰਾ

ਪਕੜ ਖਲੋਤਾ ਡੋਲੇ ਦੀ ਬਾਹੀਆਂ


ਹੁਣ ਕੀ ਦਾਅਵਾ ਵੇ ਚਾਚਾ ਤੇਰਾ
ਦਾਅਵਾ ਕਰਦਾ ਲਾੜੇ ਦਾ ਚਾਚਾ

ਪਕੜ ਖਲੋਤਾ ਡੋਲੇ ਦੀ ਬਾਹੀਆਂ

09 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah 22 ji bahut khoob. Thanks for sharing. My fav ones.

09 Feb 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Thanks 22 g.... i ll keep sharing.... :)

09 Feb 2010

jasmine sandhu
jasmine
Posts: 7
Gender: Female
Joined: 15/Aug/2010
Location: ferozepur
View All Topics by jasmine
View All Posts by jasmine
 
nahai dhoi de geet....

aangan saade chikada ve kine doleya paani..... maa da puttar laadla ni ohne doleya paani....

 

 

aangan saade chikada ve kine doleya paani....  bhua da bhateeja naatda ji ohne doleya paani......

 

nd same is 2 b copied fr mama maasi... chacha nd awll....

15 Aug 2010

jasmine sandhu
jasmine
Posts: 7
Gender: Female
Joined: 15/Aug/2010
Location: ferozepur
View All Topics by jasmine
View All Posts by jasmine
 
suhaag

moraan ne pailaan pa layiyaan..... babal cham cham rowe....

 

tu keyon rovein baabla dheeyaan dhan ve paraaya.....

 

 

 

 

 

 

 

 

 

 

15 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

keep sharing n continued dis  thread...

03 Nov 2012

Aaftab Dhaliwal
Aaftab
Posts: 137
Gender: Female
Joined: 23/Feb/2009
Location: Georgetown
View All Topics by Aaftab
View All Posts by Aaftab
 
Raja Te Puchda Ni Rani(ਰਾਜਾ ਤੇ ਪੁੱਛਦਾ ਨੀ ਰਾਣੀ - ਗਾਗਰ ਦੇ ਸੁੱਚੇ ਮੋਤੀ)

 

 

 

 

 

 

https://youtu.be/Z1EYFdXeb9o

 

 

ਰਾਜਾ ਤੇ ਪੁੱਛਦਾ ਨੀ ਰਾਣੀ ਸੁਣ ਮੇਰੀ ਬਾਤ ਨੂੰ; ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦੇਈਏ

 

ਪੈਂਦੇ ਦੇ ਜਾਈਏ ਵੇ ਰਾਜਾ ਸਾਹਾ ਸੁਧਾਈਏ; ਗਾਗਰ ਦੇ ਸੁੱਚੇ ਮੋਤੀ ਉਸਨੂੰ ਦੇਈਏ


 

ਪੁੱਤਾਂ ਦਾ ਜਾਮਣਾਂ ਵੇ ਰਾਜਾ ਨੋਹਾਂ ਦਾ ਆਵਣਾ; ਇੰਦਰ ਦੀ ਵਰਖਾ ਵੇ ਰਾਜਾ ਨਿਤ ਨਿਤ ਨਾ ਹੋਵਣੀ


 

ਰਾਜਾ ਤੇ ਪੁੱਛਦਾ ਨੀ ਰਾਣੀ ਸੁਣ ਮੇਰੀ ਬਾਤ ਨੂੰ; ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦੇਈਏ

 

ਲਲਾਰੀ ਦੇ ਜਾਈਏ ਵੇ ਰਾਜਾ ਚੀਰਾ ਰੰਗਵਾਈਏ; ਗਾਗਰ ਦੇ ਸੁੱਚੇ ਮੋਤੀ ਉਸਨੂੰ ਦੇਈਏ

 

 

ਰਾਜਾ ਤੇ ਪੁੱਛਦਾ ਨੀ ਰਾਣੀ ਸੁਣ ਮੇਰੀ ਬਾਤ ਨੂੰ; ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦੇਈਏ

 

ਮਾਲਣ ਦੇ ਜਾਈਏ ਵੇ ਰਾਜਾ ਸਿਹਰਾ ਗੁੰਦਵਾਈਏ ; ਗਾਗਰ ਦੇ ਸੁੱਚੇ ਮੋਤੀ ਉਸਨੂੰ ਦੇਈਏ


 

ਰਾਜਾ ਤੇ ਪੁੱਛਦਾ ਨੀ ਰਾਣੀ ਸੁਣ ਮੇਰੀ ਬਾਤ ਨੂੰ; ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦੇਈਏ

 

ਸੁਣਿਆਰੇ ਦੇ ਜਾਈਏ ਵੇ ਰਾਜਾ ਕੈਂਠਾ ਕੜਵਾਈਏ ; ਗਾਗਰ ਦੇ ਸੁੱਚੇ ਮੋਤੀ ਉਸਨੂੰ ਦੇਈਏ

 

 

ਰਾਜਾ ਤੇ ਪੁੱਛਦਾ ਨੀ ਰਾਣੀ ਸੁਣ ਮੇਰੀ ਬਾਤ ਨੂੰ; ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦੇਈਏ

 

ਦਰਜੀ ਦੇ ਜਾਈਏ ਵੇ ਰਾਜਾ ਕੁੜਤਾ ਸਵਈਏ ; ਗਾਗਰ ਦੇ ਸੁੱਚੇ ਮੋਤੀ ਉਸਨੂੰ ਦੇਈਏ

 

 

ਰਾਜਾ ਤੇ ਪੁੱਛਦਾ ਨੀ ਰਾਣੀ ਸੁਣ ਮੇਰੀ ਬਾਤ ਨੂੰ; ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦੇਈਏ

 

ਮੋਚੀ ਦੇ ਜਾਈਏ ਵੇ ਰਾਜਾ ਜੋੜਾ ਬਨਵਾਈਏ ; ਗਾਗਰ ਦੇ ਸੁੱਚੇ ਮੋਤੀ ਉਸਨੂੰ ਦੇਈਏ

 

 

ਪੁੱਤਾਂ ਦਾ ਜਾਮਣਾਂ ਵੇ ਰਾਜਾ ਨੋਹਾਂ ਦਾ ਆਵਣਾ; ਇੰਦਰ ਦੀ ਵਰਖਾ ਵੇ ਰਾਜਾ ਨਿਤ ਨਿਤ ਨਾ ਹੋਵਣੀ

 


19 Jan 2026

Showing page 7 of 8 << First   << Prev    1  2  3  4  5  6  7  8  Next >>   Last >> 
Reply