Punjabi Boli
 View Forum
 Create New Topic
  Home > Communities > Punjabi Boli > Forum > messages
Showing page 2 of 8 << First   << Prev    1  2  3  4  5  6  7  8  Next >>   Last >> 
Aaftab Dhaliwal
Aaftab
Posts: 137
Gender: Female
Joined: 23/Feb/2009
Location: Georgetown
View All Topics by Aaftab
View All Posts by Aaftab
 
Jjadon doli ghar aa jave

" Wadaian bibi tenu wadaian ne,

Wadaian tere aar nu parvaar nu,

Tere baap wade sardar nu,

Jjihne rakhya tera naa,

Wadaian bibi tenu wadaian ne!"

 

Rest remains same except for changing the name bibi to Taya, Dada, Chacha, Bhua, Masi, Brother's name etc

14 Jan 2010

Aaftab Dhaliwal
Aaftab
Posts: 137
Gender: Female
Joined: 23/Feb/2009
Location: Georgetown
View All Topics by Aaftab
View All Posts by Aaftab
 
Suhag

"Ne bibi chanan de ohle ohle kyon khari,

Ne kanya chanan de ohle ohle kyon khari,

Mein tan khari sa babal ji de paas.

Kara ardas,

Babal var loreae!


Ne kanya kehoja var loreae,

Ni jaeae kiho jiha var loreae,

Ji babul jion chana vich chan,

Kahna vichon kahan,

Ghanea var loreae!"

 

Rest goes same for Chacha, mama, taea, veera etc

 

 

 

 

 

 

14 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਚੜ੍ਹ ਚੁਬਾਰੇ ਸੁੱਤਿਆ


ਚੜ੍ਹ ਚੁਬਾਰੇ ਸੁੱਤਿਆ ਬਾਬਲ, ਆਈ ਬਨੇਰੇ ਦੀ ਛਾਂ।
ਤੂੰ ਸੁੱਤਾ ਲੋਕੀਂ ਜਾਗਦੇ, ਘਰ ਬੇਟੜੀ ਹੋਈ ਮੁਟਿਆਰ।
ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨਾਵਣ ਚੱਲੀ ਆਂ ਤਲਾ।
ਮੈਲ਼ ਹੋਵੇ ਝੱਟ ਝੜ ਜਾਵੇ ਵਾਰੀ, ਰੂਪ ਨਾ ਝੜਿਆ ਜਾ।

ਮਾਏ ਨੀਂ ਸੁਣ ਮੇਰੀਏ ਵਾਰੀ, ਬਾਬਲ ਮੇਰੇ ਨੂੰ ਸਮਝਾ।
ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ, ਸਾਡੜੇ ਮਨ ਵਿੱਚ ਚਾ।
ਬਾਬਲ ਰੋਂਦੇ ਦੀ ਦਾੜ੍ਹੀ ਭਿੱਜੀ ਵਾਰੀ, ਮਾਈ ਨੇ ਦਰਿਆ ਚਲਾ।
ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ, ਭਾਬੋ ਦੇ ਮਨ ਵਿੱਚ ਚਾ।

ਚੜ੍ਹ ਚੁਬਾਰੇ ਸੁੱਤਿਆ ਚਾਚਾ, ਆਈ ਬਨੇਰੇ ਦੀ ਛਾਂ।
ਤੂੰ ਸੁੱਤਾ ਲੋਕੀਂ ਜਾਗਦੇ, ਘਰ ਭਤੀਜੀ ਹੋਈ ਮੁਟਿਆਰ।
ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨਾਵਣ ਚੱਲੀ ਆਂ ਤਲਾ।
ਮੈਲ਼ ਹੋਵੇ ਝੱਟ ਝੜ ਜਾਵੇ ਵਾਰੀ, ਰੂਪ ਨਾ ਝੜਿਆ ਜਾ।

ਚਾਚੀ ਨੀਂ ਸੁਣ ਮੇਰੀਏ ਵਾਰੀ, ਚਾਚੇ ਮੇਰੇ ਨੂੰ ਸਮਝਾ।
ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ, ਸਾਡੜੇ ਮਨ ਵਿੱਚ ਚਾ।
ਚਾਚੇ ਰੋਂਦੇ ਦੀ ਦਾੜ੍ਹੀ ਭਿੱਜੀ ਵਾਰੀ, ਚਾਚੀ ਨੇ ਦਰਿਆ ਚਲਾ।
ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ, ਭਾਬੋ ਦੇ ਮਨ ਵਿੱਚ ਚਾ।
******
ਸਾਵਰੇ-ਸਹੁਰੇ ਘਰ ; ਮਾਈ-ਮਾਂ; ਬੇਟੜੀ-ਬੇਟੀ; ਸਾਡੜੇ-ਸਾਡੇ; ਛੰਨਾ-ਇੱਕ ਬਰਤਨ ਦਾ ਨਾਂ।

14 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਦੇਈਂ ਦੇਈਂ ਵੇ ਬਾਬਲਾ
ਦੇਈਂ ਦੇਈਂ, ਵੇ ਬਾਬਲਾ ਓਸ ਘਰੇ,
ਜਿੱਥੇ ਸੱਸ ਭਲੀ ਪਰਧਾਨ, ਸਹੁਰਾ ਸਰਦਾਰ ਹੋਵੇ।
ਡਾਹ ਪੀਹੜਾ ਬਹਿੰਦਾ ਸਾਹਮਣੇ ਵੇ,
ਮੱਥੇ ਕਦੇ ਨਾ ਪਾਂਦੀ ਵੱਟ, ਬਾਬਲ ਤੇਰਾ ਪੁੰਨ ਹੋਵੇ।
ਪੁੰਨ ਹੋਵੇ, ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜਸ, ਬਾਬਲ, ਤੇਰਾ ਪੁੰਨ ਹੋਵੇ।

ਦੇਈਂ ਦੇਈਂ, ਵੇ ਬਾਬਲਾ ਓਸ ਘਰੇ,
ਜਿੱਥੇ ਸੱਸ ਦੇ ਬਾਹਲੜੇ ਪੁੱਤ, ਇੱਕ ਮੰਗੀਏ, ਇੱਕ ਵਿਆਹੀਏ,
ਵੇ ਮੈ ਸ਼ਾਦੀਆਂ ਵੇਖਾਂ ਨਿੱਤ, ਬਾਬਲ, ਤੇਰਾ ਪੁੰਨ ਹੋਵੇ।
ਪੁੰਨ ਹੋਵੇ, ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜਸ, ਬਾਬਲ, ਤੇਰਾ ਪੁੰਨ ਹੋਵੇ।

ਦੇਈਂ ਦੇਈਂ, ਵੇ ਬਾਬਲਾ ਓਸ ਘਰੇ,
ਜਿੱਥੇ ਬੂਰੀਆਂ ਝੋਟੀਆਂ ਸੱਠ,
ਇੱਕ ਰਿੜਕਾਂ ਇੱਕ ਜਮਾਇਸਾਂ
ਵੇ ਮੇਰਾ ਚਾਟੀਆਂ ਦੇ ਵਿੱਚ ਹੱਥ,ਬਾਬਲ, ਤੇਰਾ ਪੁੰਨ ਹੋਵੇ।
ਪੁੰਨ ਹੋਵੇ, ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜਸ, ਬਾਬਲ, ਤੇਰਾ ਪੁੰਨ ਹੋਵੇ।

ਦੇਈਂ ਦੇਈਂ, ਵੇ ਬਾਬਲਾ ਓਸ ਘਰੇ,
ਜਿੱਥੇ ਦਰਜ਼ੀ ਸੀਵੇ ਪੱਟ,
ਇੱਕ ਪਾਵਾਂ, ਇੱਕ ਟੰਗਣੇ,
ਮੇਰਾ ਵਿੱਚ ਸੰਦੂਕਾਂ ਦੇ ਹੱਥ, ਬਾਬਲ, ਤੇਰਾ ਪੁੰਨ ਹੋਵੇ।
ਪੁੰਨ ਹੋਵੇ, ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜਸ, ਬਾਬਲ, ਤੇਰਾ ਪੁੰਨ ਹੋਵੇ।

ਦੇਈਂ ਦੇਈਂ, ਵੇ ਬਾਬਲਾ ਓਸ ਘਰੇ,
ਜਿੱਥੇ ਘਾੜ ਘੜੇ ਸੁਨਿਆਰ,
ਇੱਕ ਪਾਵਾਂ, ਦੂਜਾ ਡੱਬੜੇ,
ਵੇ ਮੇਰਾ ਡੱਬਿਆਂ ਦੇ ਵਿੱਚ ਹੱਥ, ਬਾਬਲ, ਤੇਰਾ ਪੁੰਨ ਹੋਵੇ।
ਪੁੰਨ ਹੋਵੇ, ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜਸ, ਬਾਬਲ, ਤੇਰਾ ਪੁੰਨ ਹੋਵੇ।
******
ਵੱਡੜਾ-ਵੱਡਾ; ਜਸ-ਵਡਿਆਈ; ਪੱਟ-ਰੇਸ਼ਮ; ਡੱਬੜੇ-ਡੱਬੇ।
14 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਅੱਸੂ ਦਾ ਕਾਜ ਰਚਾਇਆ
ਮੈ ਤੈਨੂੰ ਆਖਦੀ ਬਾਬਲਾ, ਮੇਰੇ ਅੱਸੂ ਦਾ ਕਾਜ ਰਚਾ ਵੇ ਹਾਂ।
ਅੰਨ ਨਾ ਤਰੱਕੇ ਕੋਠੜੀ, ਤੇਰਾ ਦਹੀਂ ਨਾ ਅਮਲਾ ਜਾ ਵੇ,
ਬਾਬਾਲ ਮੈਂ ਬੇਟੀ ਮੁਟਿਆਰ।
ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।

ਅੰਦਰ ਛੜੀਏ, ਬਾਹਰ ਦਲੀਏ।
ਦਿੱਤਾ ਸੂ ਕਾਜ ਰਚਾ।
ਬਾਬਾਲ ਮੈਂ ਬੇਟੀ ਮੁਟਿਆਰ।
ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।

ਬਾਬਲ ਮੇਰੇ ਦਾਜ ਬਹੁਤ ਦਿੱਤਾ।
ਮੋਤੀ ਦਿੱਤੇ ਅਨਤੋਲ।
ਬਾਬਾਲ ਮੈਂ ਬੇਟੀ ਮੁਟਿਆਰ।
ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।

ਦਾਜ ਤੇ ਦਾਨ ਬਹੁਤ ਦਿੱਤਾ,
ਦਿੱਤੇ ਸੂ ਹਸਤ ਲਦਾ।
ਹਸਤਾਂ ਦੇ ਪੈਰੀਂ ਬਾਬਲ ਝਾਜਰਾਂ, ਛਣਕਾਰ ਪੈਂਦਾ ਜਾ।
ਓ ਬਾਬਲ ਮੈਂ ਬੇਟੀ ਪਰਨਾ।
ਓ ਬਾਬਲ ਧਰਮੀ, ਮੈਂ ਬੇਟੀ ਪਰਨਾ।
******
ਕਾਜ-ਵਿਆਹ ਦਾ ਕਾਰਜ; ਤਰੱਕੇ-ਖ਼ਰਾਬ ਹੋਵੇ;ਅਨਤੋਲ-ਬਿਨਾਂ ਤੋਲੇ;ਹਸਤ-ਹਾਥੀ।
14 Jan 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

hats off to both of you.... good job ...

i would be sharing some soon.... Smile

14 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਹਰੀਏ ਨੀ ਰਸ ਭਰੀਏ ਖਜੂਰੇ

ਹਰੀਏ ਨੀ ਰਸ ਭਰੀਏ ਖਜੂਰੇ,
ਕਿਨ ਦਿੱਤਾ ਐਡੀ ਦੂਰੇ।
ਬਾਬਲ ਮੇਰਾ ਦੇਸਾਂ ਦਾ ਰਾਜਾ,
ਓਸ ਦਿੱਤਾ ਐਡੀ ਦੂਰੇ।
ਮਾਤਾ ਮੇਰੀ ਮਹਿਲਾਂ ਦੀ ਰਾਣੀ।
ਦਾਜ ਦਿੱਤਾ ਗੱਡ ਪੂਰੇ।
ਹਰੀਏ ਨੀ ਰਸ ਭਰੀਏ ਖਜੂਰੇ,
ਕਿਨ ਦਿੱਤਾ ਐਡੀ ਦੂਰੇ।
ਚਾਚਾ ਮੇਰਾ ਦੇਸਾਂ ਦਾ ਰਾਜਾ,
ਓਸ ਦਿੱਤਾ ਐਡੀ ਦੂਰੇ।
ਚਾਚੀ ਮੇਰੀ ਮਹਿਲਾਂ ਦੀ ਰਾਣੀ।
ਦਾਜ ਦਿੱਤਾ ਗੱਡ ਪੂਰੇ।
ਹਰੀਏ ਨੀ ਰਸ ਭਰੀਏ ਖਜੂਰੇ,
ਕਿਨ ਦਿੱਤਾ ਐਡੀ ਦੂਰੇ।
ਮਾਮਾ ਮੇਰਾ ਦੇਸਾਂ ਦਾ ਰਾਜਾ,
ਓਸ ਦਿੱਤਾ ਐਡੀ ਦੂਰੇ।
ਮਾਮੀ ਮੇਰੀ ਮਹਿਲਾਂ ਦੀ ਰਾਣੀ।
ਦਾਜ ਦਿੱਤਾ ਗੱਡ ਪੂਰੇ।
******
ਗੱਡ ਪੂਰੇ-ਗੱਡੇ ਭਰ ਕੇ; ਕਿਨ-ਕਿਸ ਨੇ;ਰਸ ਭਰੀਏ ਖਜੂਰੇ-ਵਿਆਹੁਲੀ ਜਵਾਨ ਕੁੜੀ ਲਈ ਵਰਤਿਆ ਗਿਆ ਹੈ।

14 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਨਿਵੇਂ ਪਹਾੜਾਂ ਤੇ ਪਰਬਤ

ਨਿਵੇਂ ਪਹਾੜਾਂ ਤੇ ਪਰਬਤ,ਹੋਰ ਨਿਵਿਆਂ ਨਾ ਕੋਈ।
ਨਿਵਿਆਂ ਲਾਡੋ ਦਾ ਬਾਬਲ, ਜਿਨ੍ਹੇ ਬੇਟੀ ਵਿਆਈ।

ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦੜੀ ਆਈ।
ਮੋਰਾਂ ਦੀਆਂ ਪੈਲਾਂ ਦੇਖ ਕੇ ਬਾਬਲ ਛਮ ਛਮ ਰੋਇਆ।

ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦੜੀ ਆਈ।
ਨਿਵੇਂ ਪਹਾੜਾਂ ਤੇ ਪਰਬਤ,ਹੋਰ ਨਿਵਿਆਂ ਨਾ ਕੋਈ।

ਨਿਵਿਆਂ ਲਾਡੋ ਦਾ ਤਾਇਆ, ਜਿਨ੍ਹੇ ਬੇਟੀ ਵਿਆਈ।
ਤੂੰ ਕਿਉਂ ਰੋਇਆ ਤਾਇਆ ਜੀ, ਜੱਗ ਹੁੰਦੜੀ ਆਈ।

ਮੋਰਾਂ ਦੀਆਂ ਪੈਲਾਂ ਦੇਖ ਕੇ ,ਤਾਇਆ, ਛਮ ਛਮ ਰੋਇਆ।
ਤੂੰ ਕਿਉਂ ਰੋਇਆ ਵੇ ਤਾਇਆ, ਜੱਗ ਹੁੰਦੜੀ ਆਈ।
ਨਿਵੇਂ ਪਹਾੜਾਂ ਤੇ ਪਰਬਤ,ਹੋਰ ਨਿਵਿਆਂ ਨਾ ਕੋਈ।
*****
ਹੁੰਦੜੀ-ਹੁੰਦੀ; ਲਾਡੋ-ਲਾਡਲੀ ਧੀ; ਜਿਨ੍ਹੇ-ਜਿਸ ਨੇ।

14 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਸਾਡਾ ਚਿੜੀਆਂ ਦਾ ਚੰਬਾ

ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ।
ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਜਾਣਾ।

ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬਲ ਡੋਲਾ ਨਹੀਂ ਲੰਘਦਾ।
ਇੱਕ ਇੱਟ ਪੁਟ ਦੇਵਾਂ, ਧੀਏ ਘਰ ਜਾ ਆਪਣੇ।

ਤੇਰੇ ਬਾਗਾਂ ਦੇ ਵਿੱਚ ਵਿੱਚ ਵੇ, ਬਾਬਲ ਡੋਲਾ ਨਹੀਂ ਲੰਘਦਾ।
ਇੱਕ ਟਾਹਲੀ ਪੁਟਾਂ ਦੇਵਾਂ, ਧੀਏ ਘਰ ਜਾ ਆਪਣੇ।

ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬਲ ਗੁੱਡੀਆਂ ਕੌਣ ਖੇਡੇ।
ਮੇਰੀਆਂ ਖੇਡਣ ਪੋਤਰੀਆਂ, ਧੀਏ ਘਰ ਜਾ ਆਪਣੇ।

ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬਲ ਚਰਖਾ ਕੌਣ ਕੱਤੇ?
ਮੇਰੀਆਂ ਕੱਤਣ ਪੋਤਰੀਆਂ, ਧੀਏ ਘਰ ਜਾ ਆਪਣੇ।
******
ਚਿੜੀਆਂ ਦਾ ਚੰਬਾ-ਚਿੜੀਆਂ ਦੀ ਡਾਰ ਭਾਵ,ਕੁੜੀਆਂ ਦਾ ਝੁਰਮਟ।
14 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਸ਼ਰੀਹਾਂ ਦੇ ਪੱਤੇ ਹਰੇ
ਕਿੱਕਰੇ ਨੀ ਕੰਡਿਆਲੀਏ,
ਕੀਹਨੇ ਤੋੜੇ ਤੇਰੇ ਟਾਹਲੇ,
ਨੀ ਹਰਿਆਂ ਨੀ ਪੱਤਾਂ ਵਾਲੇ।

ਏਨ੍ਹੀ ਏਨ੍ਹੀ ਰਾਹੀਂ ਰਾਜਾ ਰਾਮ ਲੰਘਿਆ,
ਓਹਨੇ ਤੋੜੇ ਮੇਰੇ ਟਾਹਲੇ,
ਨੀ ਹਰਿਆਂ ਨੀ ਪੱਤਾਂ ਵਾਲੇ।

ਕੀਹਨੇ ਉਸਾਰੀਆਂ ਮਹਿਲ ਤੇ ਮਾੜੀਆਂ,
ਕੀਹਨੇ ਚਮਕਾਇਆ ਬੂਹਾ ਬਾਰ,
ਨੀ ਸ਼ਰੀਹਾਂ ਦੇ ਪੱਤੇ ਹਰੇ

ਬਾਬਲ ਉਸਾਰੀਆਂ ਮਹਿਲ ਤੇ ਮਾੜੀਆਂ,
ਅੰਮੜੀ ਨੇ ਚਮਕਾਏ ਬੂਹੇ ਬਾਰ,
ਨੀ ਸ਼ਰੀਹਾਂ ਦੇ ਪੱਤੇ ਹਰੇ

ਕੀਹਨੇ ਉਸਾਰੀਆਂ ਉਹ ਉੱਚੀਆਂ ਬਾਰੀਆਂ,
ਕੀਹਨੇ ਲਿਖੇ ਤਿੱਤਰ ਮੋਰ,
ਨੀ ਸ਼ਰੀਹਾਂ ਦੇ ਪੱਤੇ ਹਰੇ।

ਵੀਰਨ ਉਸਾਰੀਆਂ ਉੱਚੀਆਂ ਬਾਰੀਆਂ,
ਭਾਬੋ ਨੇ ਲਿਖੇ ਤਿੱਤਰ ਮੋਰ,
ਨੀ ਸ਼ਰੀਹਾਂ ਦੇ ਪੱਤੇ ਹਰੇ।

ਕੌਣ ਸੁੱਤਾ ਚੜ੍ਹ ਉੱਚੀਆਂ ਬਾਰੀਆਂ,
ਕੌਣ ਝੋਲੇ ਠੰਡੀ ਹਵਾ,
ਨੀ ਸ਼ਰੀਹਾਂ ਦੇ ਪੱਤੇ ਹਰੇ।

ਉੱਚੇ ਚੜ੍ਹ ਸੁੱਤਾ ਸ੍ਰੀ ਰਾਮ ਕ੍ਰਿਸ਼ਨ,
ਰੁਕਮਣੀ ਝੋਲੇ ਠੰਡੀ ਹਵਾ,
ਨੀ ਸ਼ਰੀਹਾਂ ਦੇ ਪੱਤੇ ਹਰੇ।
******
ਅੰਮੜੀ-ਮਾਂ;ਝੋਲੇ-ਝੱਲੇ।
14 Jan 2010

Showing page 2 of 8 << First   << Prev    1  2  3  4  5  6  7  8  Next >>   Last >> 
Reply