Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
**Debi Makhsoospuri** (ਦੇਬੀ ਮਖਸੂਸਪੁਰੀ ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 28 of 56 << First   << Prev    24  25  26  27  28  29  30  31  32  33  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਖੈਰ ਹੋਵੇ ਸੱਜ਼ਣਾਂ ਪਿਆਰਿਆਂ ਦੀ ਖੈਰ ਹੋਵੇ,

ਆਪਣੇ ਬੇਗਾਨਿਆਂ ਦੀ ਸਾਰਿਆਂ ਦੀ ਖੈਰ ਹੋਵੇ,

ਤੇਰੇ ਉੱਚੇ ਮਹਿਲਾਂ ਤੇ ਚੁਬਾਰਿਆਂ ਦੀ ਖੈਰ ਹੋਵੇ,

ਕਰੀ ਤੂੰ ਦੁਆ ਸਾਡੇ ਢਾਰਿਆਂ ਦੀ ਖੈਰ ਹੋਵੇ,

ਖੈਰ ਹੋਵੇ ਸੋਹਣੇ ਚਿਹਰੇ ਸੋਹਣੇ ਦਿਲਾਂ ਵਾਲਿਆਂ ਦੀ,

ਦਿਲ ਕੱਢ ਲੈਦੇ ਜੋ ਨਜ਼ਾਰਿਆਂ ਦੀ ਖੈਰ ਹੋਵੇ,

ਖੈਰ ਹੋਵੇ ਕਿੱਕਲੀ ਤੇ ਗਿੱਧਾ ਪਾਉਂਣ ਵਾਲਿਆਂ ਦੀ,

ਸੌਣ ਦੀਆਂ ਪੀਘਾਂ ਤੇ ਹੁਲਾਰਿਆਂ ਦੀ ਖੈਰ ਹੋਵੇ,

ਖੈਰ ਹੋਵੇ ਦਿਲਾਂ ਤਾਈ ਰੋਗ ਲਾਉਂਣ ਵਾਲਿਆਂ ਦੀ,

ਇਸ਼ਕ ਦੇ ਦੁੱਖਾਂ ਦਿਆਂ ਮਾਰਿਆਂ ਦੀ ਖੈਰ ਹੋਵੇ,

ਇਜ਼ਤ ਦੀ ਰੋਟੀ ਸਾਰੇ ਜਗ ਨੂੰ ਨਸੀਬ ਹੋਵੇ,

**ਦੇਬੀ** ਦਾਤਾਂ ਵੰਡਦੇ ਦੁਵਾਰਿਆਂ ਦੀ ਖੈਰ ਹੋਵੇ,


02 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਮੇਰੇ ਗੂੜ੍ਹੇ ਮਹਿਰਮ ਯਾਰ ਪਿਆਰੇ ਭਰਾਂਵਾਂ ਵਰਗੇ ,

ਉਹ ਡਿਗਦਿਆ ਦੇ ਸਹਾਰੇ ਬਾਵਾਂ ਵਰਗੇ ,

ਸੀਨੇਂ ਦੇ ਵਿੱਚ ਵੱਸਦੇ ਸ੍ਹਾਵਾਂ ਵਰਗੇ ,

ਮੰਗੀਆਂ ਸੱਚੇ ਦਿਲੋਂ ਦੁਵਾਵਾਂ ਵਰਗੇ ,

ਸੁਰ ਵਿੱਚ ਭਿਜ ਕੇ ਲਾਈ ਹੇਕ ਜਹੇ ਨੇ ,

ਲਾਡ - ਲਾਡ ਵਿੱਚ ਰੱਖੇ ਨਾਂਵਾਂ ਵਰਗੇ ,

ਫੁੱਲਾਂ ਉੱਤੇ ਪਈ ਤਰੇਲ ਦੇ ਕਤਰੇ ,

ਤੱਪਦੇ ਹਾੜ 'ਚ ਠੰਡੀਆਂ ਛਾਵਾਂ ਵਰਗੇ ,

ਪਹਿਲੇ ਪਿਆਰ ਦੀ ਪਹਿਲੀ ਤੱਕਣੀ ਵਰਗੇ ,

ਪਹਿਲੀ ਹੀ ਮੁਲਾਕਾਤ ਦੇ ਚਾਂਵਾਂ ਵਰਗੇ ,

****ਦੇਬੀ**** ਦੇ ਖਿਲਾਫ ਜਮਾਨਾਂ ਭਾਵੇਂ ,

ਇਹ ਹੱਕ ਵਿੱਚ ਵੱਗਦੇ ਰਹਿਣ ਹਵਾਵਾਂ ਵਰਗੇ,


02 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਮੁੱਲ ਸਾਡੇ ਗੇੜਿਆਂ ਦਾ ਤਾਰ ਦਿਉਂ ਜੀ,

ਔਖੇ ਸੌਖੇ ਇੱਕ ਅੱਖ ਮਾਰ ਦਿਉ ਜੀ,

ਤੁਹਾਨੂੰ ਵੇਖ ਭੁੱਖ ਲੈਦੀ ਨਸ਼ਾਂ ਚੜ੍ਹਦਾ,

ਦਰਸ਼ਨ ਰੋਜ਼ ਇਕ ਵਾਰ ਦਿਉਂ ਜੀ,

ਜੇ ਮਿਲਣੇ 'ਚ ਸੂਰਜ ਅੜਿਕਾ ਬਣਦਾ,

ਹਨੇਰ ਪਾਉਂ ਜੁਲਫ਼ਾਂ ਖਿਲਾਰ ਦਿਉਂ ਜੀ,

ਤੁਸੀਂ ਲੈਕਸ ਸਾਬਣ ਦੇ ਮੌਡਲਾਂ ਜਹੇ,

ਭੋਰਾ ਮੂੰਹ ਸਾਡਾ ਵੀ ਨਿਖਾਰ ਦਿਉਂ ਜੀ,

ਰੱਬ ਤੁਹਾਨੂੰ ਹਰ ਪਾਸੇ ਜਿੱਤ ਬਖਸ਼ੇ,

ਬਸ ਇੱਕ ਦਿਲ ਸਾਨੂੰ ਹਾਰ ਦਿਉਂ ਜੀ,

ਅਰਜ਼ੀ ਰਫਿਉਜ਼ ਹੋਈ ਹਰ ਪਾਸਿਓ,

ਤੁਸੀਂ ਮੇਹਰ ਕਰੋ ਘੁੱਗੀ ਮਾਰ ਦਿਉਂ ਜੀ,

**ਦੇਬੀ** ਦੀ ਉਡੀਕ ਦਿਆਂ ਕਿੰਨੀ ਲੰਘ ਗਈ,

ਜਿੰਨ੍ਹੀ ਕੁ ਵੀ ਰਹਿੰਦੀ ਏ ਸਵਾਰ ਦਿਉਂ ਜੀ,


02 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਬਹੁਤਾ ਨਾ ਮਿੱਠਾ ਬੋਲ, ਨੀ ਸ਼ੂਗਰ ਕਰ ਦੇ ਗੀ,

ਨਾ ਅੱਖ ਵੈਰਨੇ ਮਾਰ, ਮਾਰ ਕੇ ਧਰ ਦੇ ਗੀ,

ਨੀ ਪੜ੍ਹਨ 'ਚ ਤੂੰ ਹੁਸ਼ਿਆਰ, ਤੇ ਸਾਨੂੰ ਆਸ ਬੜੀ,

ਦਿਨਾਂ ਵਿੱਚ ਹੀ ਸਬਕ ਇਸ਼ਕ ਦਾ ਪੜ੍ਹ ਜਾਏਗੀ,

ਬਹੁਤੀ ਤੇਜ਼ ਸਕੂਟਰੀ ਨਾ ਚਲਾਇਆ ਕਰ,

ਨੀ ਰਾਹ ਜਾਂਦੇ ਤੂੰ ਕਿਸੇ ਗਰੀਬ ਤੇ ਚੜ੍ਹ ਜਾਏਗੀ,

ਭਾਂਸ਼ਣ ਦੇਣ ਤੇ ਲਾਰੇ ਲਾਉਂਣ ਮਾਹਰ ਬੜੀ,

**ਦੇਬੀ** ਨੂੰ ਲੱਗਦਾ ਵੋਟਾਂ ਦੇ ਵਿੱਚ ਖੜ੍ਹ ਜਾਏਗੀ,


02 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਤੇਰਾ ਸੱਜ਼ਣ ਧਿਆਨ ਨਹੀਓ ਦਿੰਦਾ,ਕਿ ਜਾਨ ਸੂਲੀ ਟੱਗ ਹੋਈ ਆ,

ਤੂੰ ਤਾਂ ਜਾਣ ਜਾਣ ਮਾਰਦੀ ਖੰਘੂਰੇ ਨੀ ਮੁੰਡੇ ਕਹਿੰਦੇ ਖੰਘ ਹੋਈ ਆ,

 

 

ਇੱਕ ਸੁੱਕੇ ਜਹੇ ਪਿੱਛੇ ਐਵੇਂ ਜਾਂਦੀ ਸੁਕਦੀ,

ਤੂੰ ਤਾਂ ਹੰਭ ਗਈ ਰਕਾਨੇ ਉਹਦਾ ਟਾਇਮ ਚੁੱਕਦੀ,

ਉਹ ਤਾਂ ਅਜੇ ਵੀ ਬੇਗਾਨਾਂ ਜੀਦੇ ਪਿੱਛੇ ਘਰ ਦਿਆਂ ਨਾਲ ਜੰਗ ਗਈ ਆ,

ਤੂੰ ਤਾਂ ਜਾਣ ਜਾਣ ਮਾਰਦੀ ਖੰਘੂਰੇ ਨੀ ਮੁੰਡੇ ਕਹਿੰਦੇ ਖੰਘ ਹੋਈ ਆ,

 

 

ਖੰਘ ਤੈਨੂੰ ਤੇ ਦਵਾਈ ਹੈ ਮੰਡੀਰ ਪੀ ਲੈਦੀ,

ਮੈਡੀਕਲ ਦੇ ਸਟੋਰਾਂ ਉੱਤੋਂ ਫੈਸੀ ਮੁੱਕੀ ਰਹਿੰਦੀ,

ਦਾਰੂ ਸੂਟਿਆਂ ਦੇ ਰੇਟ ਬੜੇ ਚੜ੍ਹ ਗਏ ਤੇ ਕਿਨ੍ਹੀ ਮਹਿੰਦੀ ਭੰਗ ਹੋਈ ਆ ,

ਦੋ-ਚਾਰ ਫ਼ੈਸੀਆਂ ਪੀ ਜੇ ਸੱਚੀ ਤੈਨੂੰ ਖੰਘ ਹੋਈ ਆ,

ਤੂੰ ਤਾਂ ਜਾਣ ਜਾਣ ਮਾਰਦੀ ਖੰਘੂਰੇ ਨੀ ਮੁੰਡੇ ਕਹਿੰਦੇ ਖੰਘ ਹੋਈ ਆ,

 

 

ਦਿਲ ਮਿਲਿਆਂ ਦੇ ਸੌਦੇ ਇਹ ਨਾ ਗੱਲ ਜੋਰ ਦੀ,

ਤੇਰੇ ਹੋਰ ਨੇ ਦਿਵਾਨੇ ਤੂੰ ਦਿਵਾਨੀ ਹੋਰ ਦੀ,

ਤੂੰ ਕਿਸੇ ਪਿੱਛੇ ਕਮਲੀ ਤੇ ਤੇਰੇ ਪਿੱਛੇ ਦੁਨੀਆਂ ਮਲੰਗ ਹੋਈਆ,

ਤੂੰ ਤਾਂ ਜਾਣ ਜਾਣ ਮਾਰਦੀ ਖੰਘੂਰੇ ਨੀ ਮੁੰਡੇ ਕਹਿੰਦੇ ਖੰਘ ਹੋਈ ਆ,

 

ਜਾਂ ਤਾਂ ਤੇਰਾ ਮਹਿਬੂਬ ਆ ਕੇ ਤੈਨੂੰ ਗੱਲ੍ਹ ਲਾਵੇ ,

ਜਾਂ ਰੱਬ ਕਰੇ **ਦੇਬੀ** ਦੀ ਦੁਵਾਂ ਸੁਣੀ ਜਾਵੇ ,

ਜੀਨੇ ਰੱਬ ਤੋਂ ਕਦੇ ਨਾ ਕੁੱਝ ਮੰਗਿਆ ਨੀ ਬਸ ਤੇਰੀ ,

ਤੂੰ ਤਾਂ ਜਾਣ ਜਾਣ ਮਾਰਦੀ ਖੰਘੂਰੇ ਨੀ ਮੁੰਡੇ ਕਹਿੰਦੇ ਖੰਘ ਹੋਈ ਆ,


02 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਦਿਲ ਕਮਜ਼ੋਰ ਹੋਵੇ ਡੌਲਿਆਂ ਵਿੱਚ ਜਾਨ ਨਾ ਹੋਵੇ,

ਐਸਾ ਆਸ਼ਕ ਹੁਣ ਮਾਸ਼ੂਕ ਨੂੰ ਪਰਵਾਨ ਨਾ ਹੋਵੇ,

ਕੁੱੜੀਆਂ ਪਿੱਛੇ ਗੇੜੀ ਲਾਵੇ ਕੱਟ ਚਲਾਨ ਨਾ ਹੋਵੇ?

ਕਿੱਦਾਂ ਹੋ ਸਕਦਾ ਏ ਇਸ਼ਕ ਵਿੱਚ ਨੁਕਸਾਨ ਨਾ ਹੋਵੇ,

ਤੇਰੇ ਹੁਸਨ ਦੀ ਤੌਹੀਨ ਹੈ ਇਹ ਹੋ ਨਹੀਂ ਸਕਦਾ,

ਕਿ ਬੰਦਾ ਵੇਖ ਲਏ ਤੈਨੂੰ ਤੇ ਬਈਮਾਨ ਨਾ ਹੋਵੇ,

ਏਦਾਂ ਦਾ ਪਤੀ ਤਾਂ ਕਿਸਮਤ ਨਾਲ ਮਿਲਦਾ ਏ,

ਕਾਰ ਸੋਹਣੀ, ਬਟੁਆ ਭਾਰਾ, ਤੇ ਮੂੰਹ ਜੁਬਾਨ ਨਾ ਹੋਵੇ,

ਕਾਉਂਟਰ ਤੇ ਖਲੋਤੀ ਸੁੰਦਰ ਲੜਕੀ ਵੇਚਦੀ ਸੌਦਾ,

ਅੰਦਰ ਜਾਣਾ ਈ ਜਾਣਾ ਚਾਹੇ ਜੇਭ 'ਚ ਭਾਨ ਨਾ ਹੋਵੇ,

ਚੋਰਾਂ ਵਾਂਗ ਅੱਖ ਬਚਾ ਕੇ ਉਹ ਬਜ਼ਾਰ 'ਚੋਂ ਲੰਘਦਾ,

ਮਾਸ਼ੂਕ ਦੇ ਪਿਉ ਦੀ ਜੁਤੀਆਂ ਦੀ ਦੁਕਾਨ ਨਾ ਹੋਵੇ,

**ਦੇਬੀ** ਸ਼ੁਕਰੀਆ ਲੋਕਾਂ ਦਾ ਤਾੜੀ ਮਾਰ ਦਿੰਦੇ ਨੇ,

ਤੇਰੇ ਗੀਤਾਂ ਵਿੱਚ ਸ਼ੇਅਰਾਂ ਵਿੱਚ ਭਾਵੇਂ ਜਾਂਨ ਨਾ ਹੋਵੇ,


02 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਪੈਰ ਪੈਰ ਤੇ ਦੁਨੀਆਂ ਕਰੀ ਸਵਾਲ ਜਾਂਦੀ ਏ,

ਮੈਨੂੰ ਇਕੱਲਾ ਨਹੀਂ ਸ਼ੱਡਦੀ ਬਦਨਾਮੀ ਨਾਲ ਜਾਂਦੀ ਏ,

ਧੋ ਕੇ ਛੱਤ ਤੇ ਕੱਪੜੇ ਸੁਕਾਈ ਵਾਲ ਜਾਂਦੀ ਏ,

ਦੇ ਕੇ ਮੁਫ਼ਤ ਵਿੱਚ ਦਰਸ਼ਨ ਉਹ ਕਰੀ ਨਿਹਾਲ ਜਾਂਦੀ ਏ,

ਪਟਰੌਲ ਦੀ ਕੀਮਤ, ਖਰਚੇ ਮੁਬਾਇਲਾਂ ਦੇ,

ਆਸ਼ਕੀ ਨੌਜ਼ਵਾਨਾਂ ਨੂੰ ਕਰੀ ਕਗਾਲ ਜਾਂਦੀ ਏ,

ਮੇਰੀ ਨੀਦ ਹੈ ਕਿਥੇ ਮੈਂ ਰਿਹਾਂ ਕਦੋਂ ਹੋਣਾਂ,

ਕਿੰਨ੍ਹੀ ਵਾਰ ਪੁੱਛਿਆ ਏ ਹੱਸ ਟਾਲ ਜਾਂਦੀ ਏ,

ਰਾਜ, ਭਾਗ, ਦੌਲਤ, ਸ਼ੌਰਤ, ਕਾਰਾਂ, ਕੋਠੀਆਂ,ਗਹਿਣੇ,

ਇਹ ਵਸਨੀਕ ਇਥੋਂ ਦੇ ਨੇਕੀ ਨਾਲ ਜਾਂਦੀ ਏ,

ਮਰਦ ਅਕਸਰ ਹੀ ਸ਼ਰਾਬ ਵਿੱਚ ਰੋੜ ਹੈ ਦਿੰਦਾ,

ਔਰਤ ਹੈ ਜੋ ਗ਼ਮ ਨੂੰ ਦਿਲ ਦੇ ਵਿੱਚ ਸਭਾਲ ਜਾਂਦੀ ਏ,

ਪਿੱਨੀਆਂ ਅਲਸੀ ਦੀਆਂ ਹੋਣ ਨਾਲੇ ਅੱਖਾਂ ਜੇ ਤੱਦੀਆਂ,

ਵਡੇਰੀ ਉਮਰ ਫਿਰ ਸੌਖਾ ਹੀ ਕੱਢ ਸਿਆਲ ਜਾਂਦੀ ਏ,

ਕੈਸਾ ਕਲਜੁਗੀ ਆਇਆ ਜਮਾਨਾਂ ਵੇਖ ਤੂੰ **ਦੇਬੀ** ,

ਅਸੀਂ ਸਮਾਇਲ ਦਿਨੇਂ ਆਂ ਉਹ ਦਿੰਦੀ ਗਾਲ ਜਾਂਦੀ ਏ,


02 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਇਹ ਹਸਬੈਂਡ ਇਹ ਪਤੀ ਦੇਵ ਇਹ ਘਰ ਵਾਲੇ,

ਬਾਹਰੋਂ ਕਾਫੀ ਸੋਹਣੇ ਅੰਦਰੋਂ ਸਭ ਕਾਲੇ,

ਤੱਕਲੇ ਵਾਗੂੰ ਸਿੱਧੇ ਇਹ ਨਹੀਂ ਹੋ ਸਕਦੇ,

ਵਲ੍ਹ ਇਹਨਾਂ ਦੇ ਵਿੱਚ ਜ਼ਲੇਬੀ ਤੋਂ ਬਾਹਲੇ,

ਇਹ ਹਸਬੈਂਡ ਇਹ ਪਤੀ ਦੇਵ ਇਹ ਘਰ ਵਾਲੇ,

 

 

ਅਸਲ ਜੁਵਾਈ ਬਸ ਕੇ ਦੱਸਣਾਂ, ਰ੍ਹੋਬ ਜਮਾਉਂਣਾ ਹੱਕ ਸਮਝਦੇ,

ਸਾਲਿਆਂ ਨੂੰ ਗੱਲ ਗੱਲ ਦੇ ਉੱਤੇ ਥੱਲੇ ਲਾਉਂਣਾ ਹੱਕ ਸਮਝਦੇ,

ਆ ਗਿਆ ਜੀਜਾਂ, ਆ ਗਿਆ ਫੁੱਫੜ, ਲਿਆਉ ਦਾਰੂ ਵੱਡੋ ਕੁੱਕੜ,

ਪੀਂ ਕੇ ਦਾਰੂ ਮਾਰਨ ਚਾਗ੍ਹਾਂ ਕੁੱਕੜਾਂ ਵਾਗੁੰ ਦਿੰਦੇ ਬਾਗ੍ਹਾਂ,

ਦੱਸੋਂ ਐਹੋ ਜਹੇ ਪਰਾਉਂਣੇ ਭਾਈ ਰੱਗੜ ਕੇ ਫੋੜੇ ਉੱਤੇ ਲਾਉਂਣੇ,

ਸਿਆਣੇ ਹੋਣਗੇ ਥੋੜੇ ਕਮਲੇ ਪਰ ਬਾਹਲੇ,

ਇਹ ਹਸਬੈਂਡ ਇਹ ਪਤੀ ਦੇਵ ਇਹ ਘਰ ਵਾਲੇ,

 

 

ਜਿਨ੍ਹਾਂ ਚਿਰ ਮਹਿਬੂਬ ਇਹ ਹੁੰਦੇ ਅੰਬਰੋਂ ਤਾਰੇ ਤੋੜ ਲਿਆਉਂਦੇ,

ਜਦ ਮਹਿਬੂਬਾ ਵੌਟੀ ਬਣ ਗਈ, ਉਦੋਂ ਅਸਲੀ ਰੰਗ ਵਖਾਉਂਦੇ,

ਆ ਨਹੀਂ ਕਰਨਾਂ ਔ ਨਹੀਂ ਕਰਨਾ ਐਥੇ ਨਹੀਂ ਔਥੇ ਨਹੀਂ ਖੜ੍ਹਨਾਂ,

ਬਹੁਤਾ ਮੇਰੇ ਸਿਰ ਨਹੀਂ ਚੜ੍ਹਨਾਂ,ਕੰਨ੍ਹ ਖੋਲ ਕੇ ਸੁਣ ਲੈ ਵਰਨਾ,

ਸੌ ਦੀ ਇੱਕੋ ਦੱਸਾਂ ਤੈਨੂੰ ਨੀ ਤੇਰੇ ਵਰਗੀਆਂ ਲੱਖਾਂ ਮੈਨੂੰ,

ਨਿੱਕੀ ਗੱਲੋਂ ਤਲਾਕ ਦੇਣ ਲਈ ਝੱਟ ਕਾਹਲੇ,

ਇਹ ਹਸਬੈਂਡ ਇਹ ਪਤੀ ਦੇਵ ਇਹ ਘਰ ਵਾਲੇ,


02 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਆਪਣੇ ਖਰਚੇ ਯਾਦ ਨਹੀਂ ਰੱਖਦੇ ਸਾਨੂੰ ਸਾਡੇ ਸੂਟ ਗਿਣਾਉਂਦੇ,

ਸਾਰਾ ਟੱਬਰ ਵਿੱਚ ਦੀ ਕੱਢਦਾ ਜੇ ਕੋਈ ਮੁੰਦੀ ਸੰਗਲੀ ਪਾਉਂਦੇ,

ਸਾਡੇ ਪੇਕਿਆਂ ਤਾਈ ਛੱਟਦੇ, ਆਪਣੇ ਵਾਰੀ ਬੂਥੇ ਵੱਟਦੇ,

ਗਾਲਾਂ ਕੱਢਣ ਕੁਫਰ ਵੀ ਤੋਲਣ ਨਹੀਂ ਜਰਦੇ ਜੇ ਤੀਵੀਆਂ ਬੋਲਣ,

ਜਾਨੋਂ ਪਿਆਰੇ ਜਾਨ ਦੇ ਵੈਰੀ ਅੱਕ ਦੇ ਮੁੱਡੋਂ ਜੰਮੇ ਜ਼ਹਿਰੀ,

ਉੱਡਣੇ ਫਨੀਅਰ ਮੁੱਡ ਤੋਂ ਬੁੱਕਲਾਂ ਵਿੱਚ ਪਾਲੇ,

ਇਹ ਹਸਬੈਂਡ ਇਹ ਪਤੀ ਦੇਵ ਇਹ ਘਰ ਵਾਲੇ,

 

ਘਰ ਵਿੱਚ ਘੁੱਗੂ ਬਣ ਕੇ ਰਹਿਦੇ ਘਰੋਂ ਬਾਹਰ ਮਨ ਆਈਆਂ ਕਰਦੇ,

ਘਰ ਵਿੱਚ ਵੌਟੀ ਸੋਨੇ ਵਰਗੀ ਫੇਰ ਵੀ ਬਾਹਰ ਟਰਾਈਆਂ ਕਰਦੇ,

ਸਾਰੇ ਦੇ ਸਾਰੇ ਹੀ ਠੱਰਕੀ ਸਦਾ ਵਾਸ਼ਨਾ ਰਹਿੰਦੀ ਭੜਕੀ,

ਵੇਖੀ ਸੜਕ ਤੇ ਜਾਂਦੀ ਲੜਕੀ, ਨੀਅਤ ਵਿਗੜੀ ਅੱਖ ਵੀ ਫੜਕੀ,

ਵੇਖ ਲਏ ਅਸੀਂ ਬੰਦੇ ਲੱਖਾਂ ਜਦ ਤੱਕ ਦਿਸਦਾ ਮਾਰਨ ਅੱਖਾਂ,

ਇਹਨਾਂ ਵਰਗੇ ਮਜ਼ਨੂੰ ਲੱਭਣੇ ਨਹੀਂ ਭਾਲੇ,

ਇਹ ਹਸਬੈਂਡ ਇਹ ਪਤੀ ਦੇਵ ਇਹ ਘਰ ਵਾਲੇ,

 

 

ਬੀਵੀਆਂ ਆਪਣੀ ਉਮਰ ਲਕੋਵਣ, ਘਰ ਵਾਲੇ ਤਨੁਖਾਹ ਲਕਾਉਂਦੇ,

ਘਰ ਵਾਲੀ ਤੋਂ ਅੱਖ ਬਚਾ ਕੇ ਬਾਹਰ ਵਾਲੀ ਤੇ ਮਾਲ ਲੁਟਾਉਂਦੇ,

ਦਾਅ ਲੱਗ ਜਾਵੇ ਫੱਟੇ ਚੱਕਦੇ ਇੱਕ ਅੱਧ ਬਾਹਰ ਸਹੇਲੀ ਰੱਖਦੇ,

ਫੜੇ ਜਾਣ ਫੇਰ ਵੀ ਨਾ ਡਰਦੇ ਬਹਿਸ ਵਕੀਲਾਂ ਵਾਗੂੰ ਕਰਦੇ,

ਸੈਕਟਰੀ ਦਾ ਬਰਡੇ ਮਨਾਇਆ, ਸੌ ਤੇਰੀ ਬਸ ਲਚ ਖਵਾਇਆ,

ਮਿਲ ਗਏ ਸੀ ਕੁੱਝ ਮਿੱਤਰ ਪਿਆਰੇ ਤਾਂਈਉਂ ਅੱਜ ਮੈਂ ਲੇਟ ਹਾਂ ਆਇਆ,

ਗੱਲ ਗੱਲ ਉੱਤੇ ਦਿੰਦੇ ਗੋਲੀ ਸੱਚ ਮਨ ਜਾਂਦੀ ਬੀਵੀ ਭੋਲੀ,

ਚੋਰੀ ਦਾ ਗੁੜ ਖਾਣ  ਨੂੰ ਰਹਿੰਦੇ ਸਭ ਕਾਹਲੇ,

ਇਹ ਹਸਬੈਂਡ ਇਹ ਪਤੀ ਦੇਵ ਇਹ ਘਰ ਵਾਲੇ,

 

 

ਜਿਦਗੀ ਵਾਲੀ ਬਗੀਚੀ **ਦੇਬੀ** ਬਿਨ੍ਹਾਂ ਪਿਆਰ ਤੋਂ ਖਿੜ ਨ੍ਹੀਂ ਸਕਦੀ,

ਗੱਡੀ ਦੇ ਦੋ ਪਹੀਏ ਗੱਡੀ ਇੱਕ ਪਹੀਏ ਨਾਲ ਰਿੜ ਨਹੀਂ ਸਕਦੀ,

ਅਡਰਸਟੈਂਡਿਗ ਬਹੁਤ ਜਰੂਰੀ ਤਾਂ ਹੀ ਪੈ ਸਕਦੀ ਹੈ ਪੂਰੀ ,

ਬੀਵੀ ਹੱਥ ਤਨੁਖਾਹ ਫੜਾਵੇ ਆਪੇ ਅਗਲੀ ਘਰ ਚਲਾਵੇ,

ਨਾ ਨੀਵੀ ਨਾ ਉੱਚੀ ਸਮਝੇ ਨਾ ਹੀ ਪੈਰ ਦੀ ਜੁੱਤੀ ਸਮਝੇ,

ਬੀਵੀ ਇਜ਼ਤ ਕਰਨੀ ਸਿੱਖੇ ਮੀਆਂ ਆਪਣਾ ਫਰਜ਼ ਪਛਾਣੇ,

ਜੇ  ਮੀਆਂ ਬੀਵੀ ਵਿੱਚ ਮੁਹੱਬਤ ਤਾਂਹੀ ਸੋਣੇ ਜੰਮਣ ਨਿਆਣੇ,

ਹਿਸੇ ਆਉਂਦਾ ਪਿਆਰ ਹੈ ਮੰਗਦੀ ਔਰਤ ਜੇ ਅਧਿਕਾਰ ਹੈ ਮੰਗਦੀ,

ਖੋਟੇ ਮਚਲੇ ਦੇਣ ਤੋਂ ਕਰਦੇ ਨੇ ਟਾਲੇ,

ਇਹ ਹਸਬੈਂਡ ਇਹ ਪਤੀ ਦੇਵ ਇਹ ਘਰ ਵਾਲੇ,



02 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਇਹ ਇਸ਼ਕ ਦੀ ਬਾਜ਼ੀ ਆ, ਇਥੇ ਜਾਨ ਦੇ ਲੱਗਦੇ ਦਾਅ,

ਇਸ ਇਸ਼ਕੇ ਦਾ ਕੀ ਭਾਅ, ਦੱਸਿਆ ਏ ਲਾਡੀ ਸ਼ਾਹ,

ਜੇ ਬੁੱਗਦਾ ਏ ਤੇ ਆ ਨਹੀਂ ਜਾਅ ਖਸਮਾਂ ਨੂੰ ਖਾਂ,

ਇਸ਼ਕ ਦੀ ਮਹਿੰਦੀ ਏ ਸੋਹਣਿਆ ਇਸ਼ਕ ਦੀ ਮਹਿੰਦੀ,

ਚਮੜੀ ਨਾਲ ਉਧੇੜ ਲਵੇ, ਇਹ ਜਦ ਵੀ ਲਹਿੰਦੀ ਏ,

ਇਸ਼ਕ ਦੀ ਮਹਿੰਦੀ ਏ ਸੋਹਣਿਆ ਇਸ਼ਕ ਦੀ ਮਹਿੰਦੀ,

 

 

ਇਸ਼ਕ ਦਾ ਸੋਦਾ ਅਕਲ ਵਾਲਿਆਂ ਨੂੰ ਨਾ ਮਾਫਕ ਬਹਿੰਦਾ,

ਝੱਲੇ ਮੱਜ਼ਨੂੰ , ਸ਼ੁਦਾਈ, ਪਾਗਲ ਅਖਵਾਉਂਣਾ ਪੈਦਾ,

ਦੁਨੀਆਂ ਸੌਂ ਜਾਂਦੀ ਤਾਂ ਗਿੱਧਾ ਆਸ਼ਕਾਂ ਵਾਲਾ ਪੈਦਾ,

ਇਸ਼ਕ ਦਾ ਗਿੱਧਾ ਏ ਸੋਹਣਿਆ ਇਸ਼ਕ ਦਾ ਗਿੱਧਾ ਏ,

ਸਿਰ ਦੇ ਭਾਰ ਨਚਾਉਂਦਾ ਨਾ ਸੌਖਾ ਨਾ ਸਿੱਧਾ ਏ,

ਇਸ਼ਕ ਦਾ ਗਿੱਧਾ ਏ ਸੋਹਣਿਆ ਇਸ਼ਕ ਦਾ ਗਿੱਧਾ ਏ,

 

 

ਪੰਜ ਦੁਨੀਆਂ ਦੀਆਂ ਚੌਵੀ ਘੰਟੇ ਆਸ਼ਕਾਂ ਦੀਆਂ ਨਵਾਜ਼ਾਂ,

ਸੁਣੇ ਨਾ ਸੁਣੇ ਦੇਣੀਆਂ ਪੈਦੀਆਂ ਚੱਤੋਂ ਪਹਿਰ ਅਵਾਜ਼ਾਂ,

ਆਖਰੀ ਸਾਹ ਤੱਕ ਪਰਚੇ ਪੈਂਦੇ ਯਾਰ ਨਾ ਕਰਨ ਲਿਹਾਜ਼ਾ,

ਇਸ਼ਕ ਦੀ ਮਾਲਾ ਵੇ ਸੋਹਣਿਆ ਇਸ਼ਕ ਦੀ ਮਾਲਾ ਵੇ,

ਆਖਰੀ ਮਣਕਾਂ ਫੇਰੇ ਕੋਈ ਕਰਮਾਂ ਵਾਲਾ ਵੇ,

ਇਸ਼ਕ ਦੀ ਮਾਲਾ ਵੇ ਸੋਹਣਿਆ ਇਸ਼ਕ ਦੀ ਮਾਲਾ ਵੇ,

 

 

ਇਸ਼ਕ ਦਾ ਰੁਤਬਾ ਉੱਚਾ ਸੱਜ਼ਣਾਂ ਮਰ ਕੇ ਹੁੰਦਾ ਪਾਉਂਣਾ,

ਤਨ ਪਿੰਜ਼ਰ ਨੂੰ ਸਾਜ਼ ਬਣਾ ਕੇ ਗੀਤ ਯਾਰ ਦਾ ਗਾਉਂਣਾ,

ਤਲਵਾਰਾਂ ਤੇ ਤੁਰਨਾਂ **ਦੇਬੀ** ਕੰਡਿਆਂ ਉੱਤੇ ਸਾਉਂਣਾ,

ਇਸ਼ਕ ਦੀ ਘਾਟੀ ਏ ਸੋਹਣਿਆ ਇਸ਼ਕ ਦੀ ਘਾਟੀ ਏ,

ਜੋ ਚੜਿਆ ਸੋ ਮਰਿਆ ਬਸ ਕਹਾਣੀ ਬਾਕੀ ਏ,

ਇਸ਼ਕ ਦੀ ਘਾਟੀ ਏ ਸੋਹਣਿਆ ਇਸ਼ਕ ਦੀ ਘਾਟੀ ਏ


02 Jan 2013

Showing page 28 of 56 << First   << Prev    24  25  26  27  28  29  30  31  32  33  Next >>   Last >> 
Reply