Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
**Debi Makhsoospuri** (ਦੇਬੀ ਮਖਸੂਸਪੁਰੀ ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 31 of 56 << First   << Prev    27  28  29  30  31  32  33  34  35  36  Next >>   Last >> 
KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਸ਼ੱਤ ਤੇ ਆ ਜਾ ਮੇਰੀ ਜਾਨ,

ਨਿਕਲ ਚੱਲੇ ਬਸ ਪਰਾਣ,

 

ਕਤਲ ਕਰਨ ਲਈ ਕੀ ਲੱਭਦੀ ?

ਕੋਲ ਹੈ ਅੱਖਾਂ ਦੀ ਕਿਰਪਾਨ,

 

ਆਪਣੇ ਨਾਂ ਦੀ ਮੋਹਰ ਲਗਾ,

ਦਿਲ ਹੈ ਸਾਡਾ ਚੋਣ ਨਿਸ਼ਾਨ,

 

ਸੌਦਾ ਮਹਿੰਗਾ ਕਰ ਲਿਆ ਏ,

ਜੇਭ ਦੇ ਅੰਦਰ ਖੜਕੇ ਭਾਂਨ,

 

ਗੀਤ ਲਿਖਾਂ ਦੇਉ ਤੇਰੇ ਤੇ,

ਸਾਡਾ ਮਿੱਤਰ **ਬੱਬੂ ਮਾਨ**,

 

ਗੀਤ ਲਿਖਾਂ ਦੇਉ ਤੇਰੇ ਤੇ,

ਨੀ ** ਦੇਬੀ ** ਨਾਲ ਹੈ ਜਾਣ ਪਛਾਣ

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਦਵਾਈਆਂ ਦਾ ਵਪਾਰ ਪੰਜਾਬੀ ਨਾ ਕਰਨ ਤਾਂ ਚੰਗਾ ਏ,

ਗੱਬਰੂ ਪੁੱਤ ਅਣ-ਆਈ ਮੌਤੇ ਨਾ ਮਰਨ ਤਾਂ ਚੰਗਾ ਏ,

 

ਬੱਚੇ ਬੁੱਢੇ ਮਾਪਿਆਂ ਦੀ ਸਭਾਲ ਕਰਨ ਤੇ ਚੰਗਾ ਏ,

ਓਲਡ ਹਾਉਸ ਬੁੱਢੇ ਮਾਪੇ ਨਾ ਮਰਨ ਤੇ ਚੰਗਾ ਏ,

 

ਇੰਗਲਿਸ਼ ਬੱਚਿਆਂ ਨੇ ਸਕੂਲਾਂ ਵਿੱਚ ਬਥੇਰੀ ਸਿੱਖ ਲੈਣੀ,

ਮਾਪੇ ਉਹਨਾਂ ਨਾਲ ਗੱਲ੍ਹ ਪੰਜਾਬੀ ਵਿੱਚ ਕਰਨ ਤੇ ਚੰਗਾ ਏ,

 

ਬਿਨ੍ਹਾਂ ਗੱਲ੍ਹ ਤੋਂ ਰਹਿਣ ਝਿੜਕਦੇ ਮਾਪੇ ਵੀ ਨਾ ਬੱਚਿਆਂ ਨੂੰ,

ਜਾਇਜ਼ ਝਿੰੜਕ ਮਾਪਿਆਂ ਦੀ ਬੱਚੇ ਵੀ ਜ਼ਰਨ ਤੇ ਚੰਗਾ ਏ,

 

ਸਿੱਟੀ ਵੱਲੋਂ ਜੋ ਪਾਰਕ ਮਿਲਦੇ ਟੂਰਨਾਮੈਂਟ ਕਰਉਂਣੇ ਲਈ,

ਗਾਰਬੇਜ਼ ਦੇ ਨਾਲ ਉਹਨਾਂ ਨੂੰ ਨਾ ਭਰਨ ਤੇ ਚੰਗਾ ਏ,

 

ਗੁਰੂ ਘਰ ਤਾਂ ਸਾਰੇ ਗੁਰੂ ਦਾ ਜੱਸ ਗਾਉਂਣ ਲਈ ਹੁੰਦੇ ਨੇ,

ਰੱਬ ਦੇ ਘਰ ਵਿੱਚ ਜਾਅ ਬੰਦੇ ਨਾ ਲੜ੍ਹਨ ਤੇ ਚੰਗਾ ਏ,

 

 

ਸਮੇਂ ਸਮੇਂ ਤੇ ਜ਼ਖਮ ਜੋ **ਦੇਬੀ** ਲੱਗੇ ਨੇ ਸਰਦਾਰਾਂ ਦੇ,

ਸਮੇਂ ਦੀਆਂ ਸਰਕਾਰਾਂ ਉਹਨਾਂ ਤੇ ਮਲਮ ਧਰਨ ਤੇ ਚੰਗਾ ਏ,

 

 

 

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

अपने आप से भी जो जुदा हुआ बैठा है,

तेरे प्यार में एक शख्स लुटा हुआ बैठा है,

मेरा फ़िक्र नहीं होता तो कब का मर जाता,

सिर्फ़ मेरे लिए जिंदगी से बंधा हुआ बैठा है,

वो खुदा नहीं पर खुद को समझता है खुदा,

उस पहाड़ी पे एक पत्थर खुदा हुआ बैठा है,

आंख भर आती है जरा सी बात पर **देबी**

अभी तक मेरे अंदर बचपन छुपा हुआ बैठा है|

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

हमको वही सजा देता है,

जिसके लिए सज़ा करते हैं,

तू ही तू कहा करते हैं, सुबह-सुबह हम क्या करते हैं

तू ही तू कहा करते हैं,

हम को वही तबाह करते हैं,

जिनके लिए दुआ करते हैं,

तू ही तू कहा करते हैं,

 

दुनिया से बिदा करते हैं,

जुल्फ से नहीं रिहा करते हैं,

एक वो हैं कहा करते हैं,

एक हम है सहा करते हैं,

तू ही तू कहा करते हैं,

 

रोना हो तो छुप कर रोना,

वरना लोग हसा करते हैं,

देखते हैं उन्की आँखों में,

बस एक यही  नशा करते हैं,

तू ही तू कहा करते हैं,

 

दिल सबसे महफूज़ ठिकाना,

लाखों गम रहा करते हैं,

 

 

माना के हम कुछ नहीं करते,

पर हम एक वफ़ा करते हैं,

शम्मा नहीं उन्की महफ़िल में,

दिल ही दिल जला करते हैं,

तू ही तू कहा करते हैं,

 

दुनिया से जो हमे मिला है,

गीतों में लिखा करते हैं,

हुम फ़रिश्ते नहीं हैं **देबी**

बंदे हैं गुनाह करते हैं,

तू ही तू कहा करते हैं,

 

 

 

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਲਾਲ ਪਰੀ ਦੇ ਨਾਲ ਹੈ ਸਾਂਝ ਪੈ ਗਈ,

ਤੇ ਸ਼ਾਮੀ ਪੀਤਿਆਂ ਬਿਨ੍ਹਾਂ ਨਾ ਸਬਰ ਆਵੇ,

 

ਸੋਫੀ ਹੁੰਦੇਆ ਕੱਖ ਵੀ ਸੁੱਜ਼ਦਾ ਨਹੀਂ,

ਪੀ ਕੇ ਸਾਰੇ ਜਹਾਨ ਦੀ ਖ਼ਬਰ ਆਵੇ,

 

ਦਾਰੂ ਪੀਦੇ ਨੂੰ ਜਿਹੜਾ ਹੈ ਨਜ਼ਰ ਲਾਉਂਦਾ,

ਰੱਬ ਕਰੇ ਉਹਦੀ ਸਦਾ ਲਈ ਨਜ਼ਰ ਜਾਵੇ,

 

ਦਾਰੂ ਵਰਗੀ ਮਸ਼ੂਕ ਹੈ ਹੋਰ ਕਿਹੜੀ,

**ਦੇਬੀ** ਕਬਰ ਤਾਂਈ ਬੰਦੇ ਦੇ ਮਗਰ ਜਾਵੇ,

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਪਤਾ ਸੀ ਗਾ ਤਾਂਵੀ ਕਿਨ੍ਹੇਂ ਸਾਲ ਵੇਖਦਾ ਰਿਹਾ,

ਉਹ ਚੱਲਦੇ ਰਹੇ ਮੈਂ ਚਾਲ ਵੇਖਦਾ ਰਿਹਾ,

 

ਮੇਰੇ ਸਾਹਮਣੇ ਜਵਾਨੀ ਤੇਰੀ ਬੀਤਦੀ ਰਹੀ,

ਮੈਂ ਖਾਮੋਸ਼ ਨਜ਼ਰਾਂ ਦੇ ਨਾਲ ਵੇਖਦਾ ਰਿਹਾ,

 

ਉਹਦੇ ਵਾਲ੍ਹ ਕੈਸੇ ਉਹਦੇ ਵਿੱਚ ਵਲ ਕਿਨੇ ਸੀ,

ਵਲ ਗਿਣਦਾ ਰਿਹਾ ਤੇ ਵਾਲ੍ਹ ਵੇਖਦਾ ਰਿਹਾ,

 

ਭੁੱਖੇ ਸੌਣਾ ਪਿਆ ਪੰਛੀ ਤੇ ਸ਼ਿਕਾਰੀ ਦੋਹਾਂ ਨੂੰ,

ਸ਼ਿਕਾਰੀ ਪੰਛੀ ਨੂੰ ਤੇ ਪੰਛੀ ਜਾਲ ਵੇਖਦਾ ਰਿਹਾ

 

ਕੁੱਝ ਕਰਦਾ ਤੂੰ ਦਿਨ ਸਾਡੇ ਫਿਰ ਜਾਣੇ ਸੀ

ਤੂੰ ਵੀ ਲੋਕਾਂ ਵਾਗੂੰ ਸਾਡਾ ਹਾਲ ਵੇਖਦਾ ਰਿਹਾ

 

ਦੁੱਧ ਸਾਰਿਆ ਨੇ ਪੀਤਾ ਸਾਰਿਆ ਨੇ ਡੰਗਿਆ

****ਦੇਬੀ**** ਤਾਂਵੀ ਸੱਪ ਪਾਲ - ਪਾਲ ਵੇਖਦਾ ਰਿਹਾ

14 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਉਹ ਆਉਂਦਿਆਂ ਹੀ ਜਾਣ ਨੂੰ ਕਾਹਲਾ ਹੋ ਗਿਆ ਏ,

ਬੁੱਲ੍ਹਾਂ ਤੇ ਹਾਸੇ ਦਿਲ ਰੋਣ ਵਾਲਾ ਹੋ ਗਿਆ ਏ,

 

ਉਸ ਨੂੰ ਸਲਾਮ ਆਉਂਣ ਦੀ ਕਰੀਏ ਜਾਂ ਜਾਣ ਦੀ,

ਜਿਸ ਦਾ ਪਿਆਰ ਹੁਣ ਨਿਰ੍ਹਾਂ ਦਿਖਾਲਾ ਹੋ ਗਿਆ ਏ,

ਉਹ ਆਉਂਦਿਆਂ ਹੀ ਜਾਣ ਨੂੰ ਕਾਹਲਾ ਹੋ ਗਿਆ ਏ,

ਬੁੱਲ੍ਹਾਂ ਤੇ ਹਾਸੇ ਦਿਲ ਰੋਣ ਵਾਲਾ ਹੋ ਗਿਆ ਏ,

 

 

ਨਾ ਜਾਣ ਨੂੰ ਨਾ ਬਿੰਦ ਵੀ ਰੁਕਣੇ ਨੂੰ ਜੀ ਕਰੇ,

ਉਸ ਬਾਝੋਂ ਕਿਨ੍ਹਾਂ ਓਪਰਾਂ ਪਟਿਆਲਾ ਹੋ ਗਿਆ ਏ,

ਉਹ ਆਉਂਦਿਆਂ ਹੀ ਜਾਣ ਨੂੰ ਕਾਹਲਾ ਹੋ ਗਿਆ ਏ,

ਬੁੱਲ੍ਹਾਂ ਤੇ ਹਾਸੇ ਦਿਲ ਰੋਣ ਵਾਲਾ ਹੋ ਗਿਆ ਏ,

 

 

ਚਿੱਟੇ ਲਿਬਾਜ਼ ਕਾਲੀਆਂ ਬੈਹ ਕਰਨ ਸਾਜਿਸ਼ਾਂ,

ਕਿਰਦਾਰ ਕੁਰਸੀਆਂ ਦਾ ਬੜਾ ਕਾਲਾ ਹੋ ਗਿਆ ਏ,

ਉਹ ਆਉਂਦਿਆਂ ਹੀ ਜਾਣ ਨੂੰ ਕਾਹਲਾ ਹੋ ਗਿਆ ਏ,

ਬੁੱਲ੍ਹਾਂ ਤੇ ਹਾਸੇ ਦਿਲ ਰੋਣ ਵਾਲਾ ਹੋ ਗਿਆ ਏ,

 

ਉਸ ਦੇ ਸਿਵੇ ਦੀ ਅੱਗ ਹੀ ਉਸ ਨੂੰ ਬਚਾਏਗੀ,

ਕੀਤੇ ਗੁਨਾਹਾਂ ਦਾ ਏਨ੍ਹਾਂ ਪਾਲਾ ਹੋ ਗਿਆ ਏ,

ਉਹ ਆਉਂਦਿਆਂ ਹੀ ਜਾਣ ਨੂੰ ਕਾਹਲਾ ਹੋ ਗਿਆ ਏ,

ਬੁੱਲ੍ਹਾਂ ਤੇ ਹਾਸੇ ਦਿਲ ਰੋਣ ਵਾਲਾ ਹੋ ਗਿਆ ਏ,

 

ਉਮੀਦ ਝੂਠਿਆਂ ਦੀ ਕਰੇ ਕਿਨ੍ਹਾਂ ਪ੍ਰੇਸ਼ਾਨ ,

**ਦੇਬੀ** ਜਵਾਬ ਮਿਲਣ ਤੇ ਸੁਖਾਲਾ ਹੋ ਗਿਆਂ ਏ,

ਉਹ ਆਉਂਦਿਆਂ ਹੀ ਜਾਣ ਨੂੰ ਕਾਹਲਾ ਹੋ ਗਿਆ ਏ,

ਬੁੱਲ੍ਹਾਂ ਤੇ ਹਾਸੇ ਦਿਲ ਰੋਣ ਵਾਲਾ ਹੋ ਗਿਆ ਏ,

 

 

 

14 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਉਹ ਆਉਂਦਿਆਂ ਹੀ ਜਾਣ ਨੂੰ ਕਾਹਲਾ ਹੋ ਗਿਆ ਏ,

ਬੁੱਲ੍ਹਾਂ ਤੇ ਹਾਸੇ ਦਿਲ ਰੋਣ ਵਾਲਾ ਹੋ ਗਿਆ ਏ,

 

ਉਸ ਨੂੰ ਸਲਾਮ ਆਉਂਣ ਦੀ ਕਰੀਏ ਜਾਂ ਜਾਣ ਦੀ,

ਜਿਸ ਦਾ ਪਿਆਰ ਹੁਣ ਨਿਰ੍ਹਾਂ ਦਿਖਾਲਾ ਹੋ ਗਿਆ ਏ,

ਉਹ ਆਉਂਦਿਆਂ ਹੀ ਜਾਣ ਨੂੰ ਕਾਹਲਾ ਹੋ ਗਿਆ ਏ,

ਬੁੱਲ੍ਹਾਂ ਤੇ ਹਾਸੇ ਦਿਲ ਰੋਣ ਵਾਲਾ ਹੋ ਗਿਆ ਏ,

 

 

ਨਾ ਜਾਣ ਨੂੰ ਨਾ ਬਿੰਦ ਵੀ ਰੁਕਣੇ ਨੂੰ ਜੀ ਕਰੇ,

ਉਸ ਬਾਝੋਂ ਕਿਨ੍ਹਾਂ ਓਪਰਾਂ ਪਟਿਆਲਾ ਹੋ ਗਿਆ ਏ,

ਉਹ ਆਉਂਦਿਆਂ ਹੀ ਜਾਣ ਨੂੰ ਕਾਹਲਾ ਹੋ ਗਿਆ ਏ,

ਬੁੱਲ੍ਹਾਂ ਤੇ ਹਾਸੇ ਦਿਲ ਰੋਣ ਵਾਲਾ ਹੋ ਗਿਆ ਏ,

 

 

ਚਿੱਟੇ ਲਿਬਾਜ਼ ਕਾਲੀਆਂ ਬੈਹ ਕਰਨ ਸਾਜਿਸ਼ਾਂ,

ਕਿਰਦਾਰ ਕੁਰਸੀਆਂ ਦਾ ਬੜਾ ਕਾਲਾ ਹੋ ਗਿਆ ਏ,

ਉਹ ਆਉਂਦਿਆਂ ਹੀ ਜਾਣ ਨੂੰ ਕਾਹਲਾ ਹੋ ਗਿਆ ਏ,

ਬੁੱਲ੍ਹਾਂ ਤੇ ਹਾਸੇ ਦਿਲ ਰੋਣ ਵਾਲਾ ਹੋ ਗਿਆ ਏ,

 

ਉਸ ਦੇ ਸਿਵੇ ਦੀ ਅੱਗ ਹੀ ਉਸ ਨੂੰ ਬਚਾਏਗੀ,

ਕੀਤੇ ਗੁਨਾਹਾਂ ਦਾ ਏਨ੍ਹਾਂ ਪਾਲਾ ਹੋ ਗਿਆ ਏ,

ਉਹ ਆਉਂਦਿਆਂ ਹੀ ਜਾਣ ਨੂੰ ਕਾਹਲਾ ਹੋ ਗਿਆ ਏ,

ਬੁੱਲ੍ਹਾਂ ਤੇ ਹਾਸੇ ਦਿਲ ਰੋਣ ਵਾਲਾ ਹੋ ਗਿਆ ਏ,

 

ਉਮੀਦ ਝੂਠਿਆਂ ਦੀ ਕਰੇ ਕਿਨ੍ਹਾਂ ਪ੍ਰੇਸ਼ਾਨ ,

**ਦੇਬੀ** ਜਵਾਬ ਮਿਲਣ ਤੇ ਸੁਖਾਲਾ ਹੋ ਗਿਆਂ ਏ,

ਉਹ ਆਉਂਦਿਆਂ ਹੀ ਜਾਣ ਨੂੰ ਕਾਹਲਾ ਹੋ ਗਿਆ ਏ,

ਬੁੱਲ੍ਹਾਂ ਤੇ ਹਾਸੇ ਦਿਲ ਰੋਣ ਵਾਲਾ ਹੋ ਗਿਆ ਏ,

 

 

 

14 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਨਵਾਂ ਦਿਨ ਆਉਂਦਾ ਨਵਾਂ ਲੈ ਕੇ ਮੁਕਾਬਲਾ,

ਮੁਸ਼ਕਿਲਾਂ ਨਾਲ ਲੜ੍ਹਨ ਦਾ ਹੈ ਨਾਮ ਜ਼ਿੰਦਗੀ,

ਖਿੱੜੇ ਮੱਥੇ ਮੌਤ ਨੂੰ ਜੋ ਕਹਿਣ ਜੀ ਆਇਆ,

ਕਰਦੀ ਉਹਨਾਂ ਲੋਕਾਂ ਨੂੰ ਸਲਾਮ ਜ਼ਿੰਦਗੀ,

ਸਲਾਮ ਜ਼ਿੰਦਗੀ,ਸਲਾਮ ਜ਼ਿੰਦਗੀ,

 

ਪਹਿਲਾਂ ਹੀ ਕਰ ਕੇ ਕਮਾਈ ਜੰਮਿਆ ਹੈ ਜੋ ,

ਕੰਮ ਦਾ ਡੱਕਾ ਨਾ ਉਹਨੂੰ ਤੋੜਨਾਂ ਪਵੇ,

ਧੁਰੋਂ ਜਿਸ ਨੂੰ ਮਿਲੀਆਂ ਨੇ ਤੰਗੀਆਂ ਗਰੀਬੀਆਂ,

ਫਿਕਰ ਬਸ ਦੋ ਵਕਤ ਦੀ ਰੋਟੀ ਦਾ ਹੀ ਰਹੇ,

ਕਿਸੇ ਦੀ ਤਕਦੀਰ ਵਿੱਚ ਆਰਾਮ ਹੀ ਅਰਾਮ,

ਰਹਿੰਦੀ ਹੈ ਕਈਆਂ ਦੀ ਬੇ - ਅਰਾਮ ਜ਼ਿੰਦਗੀ,

ਮੁਸ਼ਕਿਲਾਂ ਨਾਲ ਲੜ੍ਹਨ ਦਾ ਹੈ ਨਾਮ ਜ਼ਿੰਦਗੀ,

ਸਲਾਮ ਜ਼ਿੰਦਗੀ,ਸਲਾਮ ਜ਼ਿੰਦਗੀ,

 

ਖ਼ਬਰੇ ਕਿਹੜਾ ਹਾਦਸਾ ਕਿਸ ਮੋੜ ਤੇ ਖ਼ੜ੍ਹਾਂ,

ਇਸ ਜ਼ਿੰਦਗੀ ਦੇ ਸਫ਼ਰ ਦਾ ਹਿਸਾਬ ਨਹੀਂ ਕੋਈ,

ਕੀ ਹੈ , ਕਿਉਂ ਹੈ, ਕਾਹਦੇ ਲਈ, ਕਿੰਨੀ ਹੈ ਜ਼ਿੰਦਗੀ,

ਉੱਲਝੇ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਕੋਈ,

ਅਰਥ ਇਹਦੇ ਸਮਝ ਨਹੀਂ ਆਉਂਦੇ ਹਰੇਕ ਨੂੰ ,

ਪੈ-ਗੰਬਰੀ ਸ਼ਾਇਰ ਦਾ ਹੈ ਕਲਾਮ ਜ਼ਿੰਦਗੀ,

ਮੁਸ਼ਕਿਲਾਂ ਨਾਲ ਲੜ੍ਹਨ ਦਾ ਹੈ ਨਾਮ ਜ਼ਿੰਦਗੀ,

ਸਲਾਮ ਜ਼ਿੰਦਗੀ,ਸਲਾਮ ਜ਼ਿੰਦਗੀ,

 

ਬੰਦੇ ਦੇ ਦਿਲ ਵਿੱਚ ਮਾਲਿਕ ਆਪ ਹੈ ਰਹਿੰਦਾ,

ਜਰੂਰੀ ਹੈ ਇਸ ਸੱਚ ਨੂੰ ਪਹਿਚਾਣਿਆ ਜਾਵੇ,

ਅੰਤ ਨੂੰ ਜਦ ਖ਼ਾਕ, ਜਾਂ ਫਿਰ ਰਾਖ਼ ਹੈ ਹੋਣਾ,

ਤਾਂ ਕਿਉਂ ਨਾ ਖੁਲ ਦੇ ਜ਼ਿੰਦਗੀ ਨੂੰ ਮਾਣਿਆ ਜਾਵੇ,

ਕੋਈ ਸ਼ੱਕ ਨਹੀਂ ਮੌਤ ਨੇ ਇਸ ਨੂੰ ਖਰੀਦਣਾ,

ਹਰ ਹਾਲ ਇੱਕ ਦਿਨ ਹੋਣੀ ਏ ਨਿਲਾਮ ਜ਼ਿੰਦਗੀ,

ਮੁਸ਼ਕਿਲਾਂ ਨਾਲ ਲੜ੍ਹਨ ਦਾ ਹੈ ਨਾਮ ਜ਼ਿੰਦਗੀ,

ਸਲਾਮ ਜ਼ਿੰਦਗੀ,ਸਲਾਮ ਜ਼ਿੰਦਗੀ,

 

ਦੌਲਤਾਂ ਖੁਸ਼ੀਆਂ ਦੀਆਂ ਕਈ ਜੇਬ ਵਿੱਚ ਹੁੰਦੀਆਂ ,

ਬੰਦੇ ਨੂੰ ਖੁਦ ਨੂੰ ਵੀ ਉਹਨਾਂ ਦਾ ਪਤਾ ਨਹੀਂ ਹੁੰਦਾ,

ਜਾਨ ਤੋਂ ਵੱਧ ਕੇ ਕਿਸੇ ਨੂੰ ਪਿਆਰ ਕੋਈ ਕਰੇ,

ਉਹਨੂੰ ਪਰ ਅਹਿਸਾਸ ਇਹਦਾ ਰਤਾ ਨਹੀਂ ਹੁੰਦਾ,

ਰੱਬ ਕਰਕੇ ਖ਼ਬਰ ਕੋਈ ਉਸਨੂੰ ਪੁਚਾ ਦੇਵੋਂ,

ਕਰੀ ਬੈਠਾ **ਦੇਬੀ** ਜੀਦੇ ਨਾਮ ਜ਼ਿੰਦਗੀ,

ਮੁਸ਼ਕਿਲਾਂ ਨਾਲ ਲੜ੍ਹਨ ਦਾ ਹੈ ਨਾਮ ਜ਼ਿੰਦਗੀ,

ਸਲਾਮ ਜ਼ਿੰਦਗੀ,ਸਲਾਮ ਜ਼ਿੰਦਗੀ,

 

 

14 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਅੱਖਾਂ ਮੀਚ ਕੇ ਜਦੋਂ ਇਤਬਾਰ ਕਰਦੇ ਆ,

ਕੀ ਹੁਣ ਲਿਖ ਕੇ ਦੇਈਏ ਕੇ ਪਿਆਰ ਕਰਦੇ ਆ,

 

ਆਦਤ ਦੂਜੇ ਦੀ ਤਾਂ ਬਦਲ ਨਹੀਂ ਸਕਦੇ,

ਜਿੰਨਾਂ ਹੋ ਸਕੇ ਆਪਣਾ ਸੁਧਾਰ ਕਰਦੇ ਆ,

 

ਸੌ ਵਧੀਕੀਆਂ ਹੋ ਜਾਣ ਸਾਡੇ ਨਾਲ,

ਤਾਂ ਇਤਰਾਜ਼ ਇੱਕ ਵਾਰ ਕਰਦੇ ਆ,

 

ਛੱਡ ਕੇ ਜਾਣਾ ਸੀ ਤਾਂ ਵਜ਼੍ਹਾਂ ਦੱਸ ਜਾਂਦਾ,

ਉਸਦੀ ਫੋਟੋ ਅੱਗੇ ਬੈਠ ਵਿਚਾਰ ਕਰਦੇ ਆ,

 

ਭੁੱਖੇ ਪੇਟ ਨਾ ਸੌਵੇ ਕੋਈ ਫੁੱਟਪਾਥ ਤੇ,

ਰੱਬਾ ਉਸ ਸਮੇਂ ਦਾ ਇਤਜ਼ਾਰ ਕਰਦੇ ਆ,

 

ਜਾਤ ਪਾਤ ਪਿੱਛੇ ਲੱੜ੍ਹਦੇ ਜੋ ਉਹ ਹੋਰ ਨੇ,

ਅਸੀਂ ਫਨਕਾਰ ਹਾਂ ਹਰ ਇੱਕ ਨੂੰ ਪਿਆਰ ਕਰਦੇ ਆ,

 

ਹੁਨਰ ਉਹਦੇ ਨੂੰ **ਦੇਬੀ** ਆਪਾਂ ਮੱਥਾ ਟੇਕੀਏ,

ਸੁਬਾਹ ਉਹਦੇ ਨੂੰ ਦੂਰੋਂ ਨਮਸਕਾਰ ਕਰਦੇ ਆ,

 

 

 

14 Sep 2013

Showing page 31 of 56 << First   << Prev    27  28  29  30  31  32  33  34  35  36  Next >>   Last >> 
Reply