Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
**Debi Makhsoospuri** (ਦੇਬੀ ਮਖਸੂਸਪੁਰੀ ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 30 of 56 << First   << Prev    26  27  28  29  30  31  32  33  34  35  Next >>   Last >> 
KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

ਕਿੰਨੀ ਵਾਰੀ ਗਲੀ 'ਚੋਂ ਇਸ਼ਾਰੇ ਨਾਲ ਬੁਲਾਇਆ,

ਬੈਠਾ ਬੁੱਢ੍ਹੀ ਦੇ ਸਰ੍ਹਾਣੇ ਰਹਿੰਦਾ ਉੱਠਦਾ ਈ ਨਹੀਂ,

 

ਕਿਨ੍ਹੀ ਵਾਰੀ ਨੰਬਰ ਮੁਬਾਇਲ ਦਾ ਘੁਮਾਇਆ,

ਰਿੰਗ ਹੋਈ ਜਾਂਦੀ ਹੋਈ ਜਾਂਦੀ, ਚੁੱਕਦਾ ਈ ਨਹੀਂ,

 

ਖੌਰੇ ਕਿਸੇ ਚੰਦਰੀ ਦੇ ਨਾਲ ਲੱਗਾ ਰਹਿੰਦਾ ,

ਵਿੱਚ ਮਿਸ ਕਾਲ ਆਉਂਦੀ ਚੌਰਾ ਚੁੱਕਦਾ ਈ ਨਹੀਂ,

 

ਚੁੱਕ ਵੀ ਲਵੇ ਤਾਂ ਬੜੇ ਨਖ਼ਰੇ ਦਿਖਾਉਂਦਾ,

ਮੂਹੋਂ ਗੱਲ ਕੋਈ ਸਵਾਦ ਵਾਲੀ ਫੁੱਟਦਾ ਈ ਨਹੀਂ,

 

ਨੀਂ ਮਾਰ - ਮਾਰ ਗੇੜੇ ਉਹਦੀ ਬੀਹੀ ਮੈਂ ਘਸਾਈ,

ਉਹਦੀ ਬੇੜੀ ਬਹਿ ਜਾਏ ਸਾਡੀ ਬੀਹੀ ਢੁੱਕਦਾ ਈ ਨਹੀਂ,

 

ਨਜ਼ਰਾਂ ਦੇ ਨਾਲ ਉਹਦੇ ਭਰਦੀ ਮੈਂ ਘੁੱਟ,

ਨੀਂ ਮੈਨੂੰ ਚੰਦਰਾਂ ਬਾਹਾਂ 'ਚ ਕਦੇ ਘੁੱਟਦਾ ਈ ਨਹੀਂ,

 

ਵੀਹ ਵਾਰੀ ਕਿਹਾ ਸ਼ਹਿਰ ਫ਼ਿਲਮ ਦਿਖਾਦੇ,

ਦੇਸੀ ਜਿਹਾ ਪਿੰਡੋਂ ਬਾਹਰ ਪੈਰ ਪੁੱਟਦਾ ਈ ਨਹੀਂ,

 

ਨੀਂ ਰੁਸੇ ਨੂੰ ਮਨਾਉਂਣ ਦੇ ਤਾਂ ਢੰਗ ਬੜੇ ਆਉਂਦੇ,

ਪਰ ਕੀ ਕਰਾਂ **ਦੇਬੀ** ਕਦੇ ਰੁਸਦਾ ਈ ਨਹੀਂ

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਮੈਂ ਪੜ੍ਹਨ ਵੇਲੇ ਦੇ ਸਮੇਂ 'ਚ ਖੁੱਬ੍ਹੀ ਬੈਠੀ ਆਂ,

ਹਾਏ ਬੀਤੀਆਂ ਯਾਦਾਂ ਦੇ ਵਿੱਚ ਡੁੱਬ੍ਹੀ ਬੈਠੀ ਆਂ,

ਹਾਏ ਰੱਬਾ ਉਹ ਵੇਲਾ ਮੋੜ ਲਿਆਵੇ ਕੋਈ,

ਵੱਸ ਨਹੀਂ ਚੱਲਦਾ ਕਿਸੇ ਨੂੰ ਕਿੰਝ ਭੁਲਾਵੇ ਕੋਈ,

ਖ਼ਬਰੇ ਉਹ ਵੀ ਚੇਤੇ ਕਰਦਾ ਪਿਆ ਹੋਣਾ,

ਮੈਂ ਵਿਆਹੀ ਆ, ਉਹ ਵੀ ਵਿਆਹਿਆ ਗਿਆ ਹੋਵਾ,

ਮੁੰਡਾ ਜੂੜੀ ਤੇ ਸੀ ਬੰਨਦਾ ਰੁਮਾਲ,

ਜਿਹੜਾ ਖੇਡਦਾ ਹੁੰਦਾ ਸੀ ਫੁੱਟਬਾਲ,

ਮੁੱੜ ਕਦੇ ਮਿਲਿਆ ਈ ਨਹੀਂ,

 

 

ਨੀਂ ਕਦੇ ਹੱਸ ਕੇ ਉਹਨੇ ਜੀਭ ਹਿਲਾ ਦਿੱਤੀ,

ਝੂਠੀ ਤਿਉਂੜੀ ਮੱਥੇ ਮੈਂ ਚੜ੍ਹਾਂ ਦਿੱਤੀ,

ਨੀਂ ਕਦੇ ਉਹਦੇ ਸਾਇਕਲ ਦੀ ਕੱਢ ਹਵਾ ਦਿੱਤੀ,

ਅਵਾਜ਼ ਬਦਲ ਕੇ ਹਾਜ਼ਰੀ ਕਦੇ ਲਵਾ ਦਿੱਤੀ,

ਮੁੰਡਾ ਹਰ ਪੱਖੋਂ ਬੜਾ ਸੀ ਕਮਾਲ,

ਰੱਬਾ ਬੀਤ ਗਏ ਕਿਨ੍ਹੇ ਸਾਲ

ਮੁੱੜ ਕਦੇ ਮਿਲਿਆ ਈ ਨਹੀਂ,

 

 

ਪੜ੍ਹਨ ਲਿਖਣ ਵਿੱਚ ਆਪਾਂ ਸੀ ਹੁਸ਼ਿਆਰ ਦੋਵੇਂ,

ਚਹੁੰਦੇ ਸਾਂ ਪਰ ਕਰ ਨਾ ਸਕੇ ਇਜ਼ਹਾਰ ਦੋਵੇਂ,

ਅੱਖ ਬਚਾਂ ਕੇ ਉਹਦਾ ਕੋਲੋਂ ਲੰਘ ਜਾਣਾਂ,

ਬਿਨ੍ਹਾਂ ਜ਼ੁਰਮ ਤੋਂ ਮੈਨੂੰ ਸੂਲੀ ਟੰਗ ਜਾਣਾਂ,

ਨੀਂ ਚੇਤੇ ਕਰ ਕੇ ਅੱਜ ਵੀ ਅੱਖੀਆਂ ਡੁੱਬਦੀਆਂ ਨੇ,

ਉਹਦੀਆਂ ਨਜ਼ਰਾਂ ਅਜੇ ਵੀ ਪਿੱਠ ਤੇ ਚੁੱਬਦੀਆਂ ਨੇ,

ਜਦੋਂ ਤੱਕ ਹੱਥ ਦੇਣਾ ਨਾ ਹਿਲਾ,

ਨੀਂ ਭੈੜਾਂ ਮੋੜ ਉੱਤੇ ਰਹਿੰਦਾ ਸੀ ਖੜ੍ਹਾਂ,

ਮੁੱੜ ਕਦੇ ਮਿਲਿਆ ਈ ਨਹੀਂ,

 

 

ਇੱਕ ਵਾਰ ਮੇਰੀ ਫ਼ਸਟ ਡਵੀਜ਼ਨ ਆਈ ਸੀ,

ਚਾਕ ਨਾਲ ਮੇਰੇ ਡੈਸਕ ਕੇ ਲਿਖੀ ਵਧਾਈ ਸੀ,

ਮੈਨੂੰ ਜਦੋਂ ਬੁਖਾਰ ਸਕੂਲੇ ਚੜ੍ਹਿਆ ਸੀ,

ਓਹਨੇ ਆਪਣੇ ਮੱਥੇ ਬਰਫ਼ ਰਖਾਈ ਸੀ,

ਮੇਰੀ ਖੁਸ਼ੀ ਸੀ ਆਉਂਦੀ ਰਾਸ,

ਮੇਰੇ ਦੁੱਖ ਵਿੱਚ ਹੁੰਦਾ ਸੀ ਉਦਾਸ,

ਮੁੱੜ ਕਦੇ ਮਿਲਿਆ ਈ ਨਹੀਂ,

 

 

ਇੱਕ ਵਾਰੀ ਉਹ ਵੀਹ ਦਿਨ ਪੜ੍ਹਨ ਨਾ ਆਇਆ ਸੀ,

ਜਾਲਮ ਨੇ ਮੈਨੂੰ ਕੰਡਿਆਂ ਉੱਤੇ ਸੁਲਾਇਆ ਸੀ,

ਕਿਸਮਤ ਨਾਲ ਜੇ ਟੱਕਰੇ, ਇੱਕ ਗੱਲ ਪੁੱਛਣੀ ਏ,

ਜੇ ਕਿਸਮਤ ਵਿੱਚ ਨਹੀਂ, ਜ਼ਿੰਦਗੀ ਵਿੱਚ ਕਿਉਂ ਆਇਆ ਸੀ,

ਜਿਹਦੀ ਹੁਣ ਤੱਕ ਮੈਨੂੰ ਲੋ , ਮੇਰਾ ਚੰਨ ਸੂਰਜ ਸੀ ਜੋ,

ਮੁੱੜ ਕਦੇ ਮਿਲਿਆ ਈ ਨਹੀਂ,

 

ਪੰਛੀਆਂ ਨੂੰ ਸਦਾ ਰੁੱਖ ਤੇ ਬੈਣ ਨਹੀਂ ਦਿੰਦੀਆਂ,

ਲੋੜਾਂ ਜੰਮਣ ਭੌਇੰ ਤੇ ਰਹਿਣ ਨਹੀਂ ਦਿੰਦੀਆਂ,

ਸੱਤ ਸਮੁੰਦਰੋਂ ਪਾਰ ਚਲਾ ਗਿਆ ਹੋਣਾ ਏ,

ਨੀਂ ਲੱਗਦਾ ਏ ਕਿਤੇ ਬਾਹਰ ਚਲਾ ਗਿਆ ਹੋਣਾ ਏ,

ਜਿਹੜੀ ਲਈ ਨਾ ਮੁੱੜ ਕੇ ਸਾਰ,

ਜੇਦੇ ਨਾਲ ਖ਼ਾਮੋਸ਼ ਪਿਆਰ,

ਮੁੱੜ ਕਦੇ ਮਿਲਿਆ ਈ ਨਹੀਂ,

 

 

ਜੀਦੇ ਬਾਜ਼ੋਂ ਹੁਣ ਤੱਕ ਵੀ ਨਾ ਜੀਅ ਲੱਗਦਾ,

ਸਮਝ ਪਵੇ ਨਾ **ਦੇਬੀ** ਮੇਰਾ ਕੀ ਲੱਗਦਾ,

ਖ਼ਬਰੇ ਹੁਣ ਤੱਕ ਕਿਉਂ ਉਡੀਕੀ ਜਾਂਨੀ ਆ,

ਉਪਰੋਂ ਖੁਸ਼ ਹਾ ਅੰਦਰੋਂ ਚੀਕੀ ਜਾਨੀ ਆ,

ਉਸ ਸਕੂਲ ਦੇ ਹੁਣ ਤੱਕ ਸੁਪਨੇ ਲੈਨੀ ਆ,

ਗੁਮ ਗਿਆ ਕੁੱਝ ਉੱਥੇ ਲੱਭਦੀ ਰਹਿੰਨੀ ਆ,

ਜਿਹਦੀ ਹੁਣ ਤੱਕ ਮੈਨੂੰ ਲੋਰ,

ਜਿਹਦੇ ਜਿਹਾ ਨਾ ਦਿਸਿਆ ਹੋਰ,

ਮੁੱੜ ਕਦੇ ਮਿਲਿਆ ਈ ਨਹੀਂ,

 

 

 

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਇੰਟਰਨੈਂਟ ਦੀ ਦੁਨੀਆਂ ਵਿੱਚ ਚੜ੍ਹਈ ਏ,

ਸਾਰੀ ਦੁਨੀਆਂ ਇਸ ਨੇ ਪਿੱਛੇ ਲਾਈ ਏ,

 

ਫੇਸਬੁੱਕ ਤੇ ਕਦੋਂ ਦੀ ਫੋਟੋ ਪਾਈ ਏ,

ਫਰੈਡ-ਸ਼ਿਪ ਦੀ ਕੋਈ ਨਾ ਔਫਰ ਆਈ ਏ,

 

 

ਕੁੜੀ ਦੇ ਨਾਂ ਦੀ ਆਈ. ਡੀ. ਫੇਕ ਬਣਾ ਕੇ ਤੂੰ,

ਕੁੜੀਆਂ ਦੇ ਨਾਲ ਗੱਲ੍ਹਾਂ ਕਰਦਾ ਰਹਿੰਨਾਂ ਏ,

 

ਆਸ਼ਕਾਂ ਦਿਆਂ ਮਨੀਟਰਾ ਇੱਕ ਗੱਲ ਦੱਸ ਮੈਨੂੰ,

ਮੁੰਡਾ ਬਣ ਕੇ ਕੀ ਕੋਈ ਕੁੜੀ ਟਿਕਾਈ ਏ,

 

ਫੋਨ ਤੇ ਐਸ. ਐਮ. ਐਸ. ਤੂੰ ਕਰਨਾਂ ਨਹੀਂ ਸਿਖਿਆ,

ਇੰਟਰਨੈਂਟ ਤੈਨੂੰ ਔਨ ਵੀ ਕਰਨਾਂ ਨਹੀਂ ਆਉਂਦਾ,

 

**ਦੇਬੀ** ਸ਼ੁਕਰਗੁਜ਼ਾਰ ਹੋ ਚਾਹੁਣੇ ਵਾਲਿਆਂ ਨੇ ,

ਨੈਂਟ ਤੇ ਤੇਰੀ ਕਿਨ੍ਹੀ ਰੌਲੀ ਪਾਈ ਏ,

 

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਰੱਬ ਦਾ ਨਾਂ ਵੀ ਬੰਦਾ ਔਖੇ ਵੇਲੇ ਲੈਦਾਂ,

ਔਖੇ ਵੇਲੇ ਕੌਣ ਕਿਸੇ ਦੇ ਨੇੜੇ ਬਹਿਦਾ,

 

ਜਦ ਤਾਂਈ ਕਿਸੇ ਦੇ ਨਾਲ ਕਿਸੇ ਨੂੰ ਮਤਲਬ ਹੈ,

ਅਸਲ਼ੀ ਚਿਹਰਾਂ ਉਨ੍ਹੀਂ ਦੇਰ ਨਾ ਨਜ਼ਰੀ ਪੈਦਾਂ,

 

 

ਵਕਤ, ਉਮਰ ਤੇ ਕਿਸਮਤ ਢਾਹ ਲੈਣ ਬੰਦੇ ਨੂੰ,

ਬੰਦੇ ਹੱਥੋਂ ਯਾਰੋਂ ਬੰਦਾ ਕਦੇ ਨਹੀਂ ਢਹਿੰਦਾ,

 

ਕਾਂਸ਼ ਤੇਰੇ ਤੱਕ ਲੋੜ ਜੇ ਸਾਨੂੰ ਨਾ ਪੈਂਦੀ,

ਭਰਮ ਜਿਹਾ ਬਣਿਆਂ ਸੀ ਬਸ ਬਣਿਆਂ ਹੀ ਰਹਿੰਦਾ,

 

ਮੰਨਿਆਂ **ਦੇਬੀ** ਵਿੱਚ ਵੀ ਹੈ ਹੰਕਾਰ ਬੜਾ,

ਪਰ ਤੇਰੇ ਵਾਂਗੂੰ ਬਾਹਰ ਡੁੱਲ - ਡੁੱਲ ਕੇ ਨਹੀਂ ਪੈਦਾਂ,

 

 

 

 

 

ਲੋਕਾਂ ਦਾ ਕੀ ਲੋਕ ਤਾਂ ਗੱਲਾਂ ਕਰਦੇ ਹੀ ਰਹਿੰਦੇ ਨੇ,

ਕੱਚੇ ਆਸ਼ਕ ਦੁਨੀਆਂ ਕੋਲੋਂ ਡਰਦੇ ਹੀ ਰਹਿੰਦੇ ਨੇ,

 

ਰਿਸ਼ਤਾ ਤਿੜਕੇ ਬੰਦੇ ਅੰਦਰੋਂ ਕੁੱਝ ਟੁੱਟ ਜਾਦਾਂ ਏ,

ਸਰਨੇ ਨੂੰ ਤਾਂ ਸਭਨਾਂ ਦੇ ਡੰਗ ਸਰਦੇ ਹੀ ਰਹਿੰਦੇ ਨੇ,

 

 

ਤੂੰ ਕਹੇ ਨਿਕੰਮਾਂ ਮੈਨੂੰ, ਸ਼ਾਇਦ ਕੰਮ ਕਿਤੇ ਆਵਾਂ,

ਇੱਕ ਗੱਲ ਚੇਤੇ ਰੱਖੀਂ ਘਰਦੇ ਘਰਦੇ ਈ ਰਹਿੰਦੇ ਨੇ,

 

ਵੌਟੀ ਅੱਜ ਕੱਲ੍ਹ ਡਰੇ ਪਤੀ ਤੋਂ, ਸੱਚ ਨਹੀਂ ਆਉਂਦਾ,

ਪੱਤੀਆਂ ਦਾ ਕੀ ਵੌਟੀਆਂ ਕੋਲੋ ਡਰਦੇ ਈ ਰਹਿੰਦੇ ਨੇ,

 

ਕੁੜੀ ਮੁੰਡੇ ਤੇ ਮਰੇ ਜੇ **ਦੇਬੀ** ਤਾਂ ਗੱਲ ਬਣਦੀ ਏ,

ਮੁੰਡਿਆਂ ਦਾ ਕੀ ਹਰ ਇਕ ਕੁੜੀ ਤੇ ਮਰਦੇ ਰਹਿੰਦੇ ਨੇ ਹੀ,

 

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਇਹਦਾ ਬਾਹਰਲੇ ਮੁੱਲਖ ਵਿਆਹ ਹੋਣਾ,

 

ਕਿਸੇ ਨਾਲ ਕੌਫ਼ੀ ਪੀ ਲਵੇ, ਟਾਇਮ ਪਾਸ ਲਈ ਕਿਸੇ ਦੇ ਨਾਲ ਹੱਸਣਾ,

ਕਾਹਨੂੰ ਲਾਈ ਜਾਂਦੇ ਸ਼ਰਤਾਂ ਇਸ ਕੁੜੀ ਨੇ ਕਿਸੇ ਨਾ ਨਹੀਂਓ ਫੱਸਣਾ,

ਤੁਹਾਡੀ ਕਾਵਾਂ ਰੌਲੀ ਕੀ ਕਰੁ , ਇਸ ਕੂੰਜ਼ ਨੂੰ ਬਾਜ਼ ਨੇ ਹੈ ਖੋਹਣਾ,

ਮਾਰੋ ਨਾ ਟਰਾਈਆਂ ਆਸ਼ਕੋ,

ਇਹਦਾ ਬਾਹਰਲੇ ਮੁੱਲਖ ਵਿਆਹ ਹੋਣਾ,

 

**ਦੇਬੀ** ਪਾਕੇ ਸੂਟ ਮੰਗਦੇ, ਕੁੜੀ ਸਾਹਮਣੇ ਹੋ ਨੰਬਰ ਬਣਾਉਂਦੇ,

ਮਹਿੰਗੇ ਪਰਫਿਉਮ ਮਹਿਕਦੇ ਨਾਲੇ ਐਨਕਾਂ ਇਹਦੀ ਸਾਰੀ ਫੈਮਲੀ ਵਲੈਤ ਵਿੱਚ ਰਹਿੰਦੀ,

ਇਹ ਵੀ ਨਿੱਤ ਸੁਪਨੇ ਵਿਦੇਸ਼ ਦੇ ਹੀ ਲੈਦੀ,

ਇਹਦੇ ਵਿੱਚ ਕੋਈ ਸ਼ੱਕ ਨਹੀਂ,

ਹਰ ਗੱਬਰੂ ਤੁਹਾਡੇ ਵਿੱਚ ਸੋਹਣਾ,

ਮਾਰੋ ਨਾ ਟਰਾਈਆਂ ਆਸ਼ਕੋ,

ਇਹਦਾ ਬਾਹਰਲੇ ਮੁੱਲਖ ਵਿਆਹ ਹੋਣਾ,

 

ਲੈਪਟੌਪ , ਫੋਨ ਬਾਹਰਲੇ, ਗੱਡੀ ਬਾਹਰਲੀ ਦਾ ਚਾਰੇ ਪਾਸੇ ਚਰਚਾ,

ਤੁਸੀਂ ਜੋ ਮਹੀਨੇ 'ਚ ਕਰੋ ਉਨ੍ਹਾਂ ਰੋਜ਼ ਦਾ ਕੁੜੀ ਦਾ ਖ਼ਰਚਾ,

ਡਾਲਰਾਂ ਤੇ ਪੌਡਾਂ ਸਾਹਮਣੇ ਭਲਾ ਕਿੰਝ ਹੈ ਰੁਪਈਏ ਨੇ ਖਲੋਣਾ,

ਮਾਰੋ ਨਾ ਟਰਾਈਆਂ ਆਸ਼ਕੋ,

ਬਰੈਡੰਡ ਲਗਾਉਂਦੇ,

ਲਾਈ ਜਵੋ ਜੈਲ ਵਾਲ੍ਹਾਂ ਨੂੰ ਲੈਜੁ ਇਹਨੂੰ ਕੇ ਕੋਈ ਗੰਜ਼ਾਂ ਜਿਹਾ ਪਰ੍ਹੌਣਾ,

ਮਾਰੋ ਨਾ ਟਰਾਈਆਂ ਆਸ਼ਕੋ,

ਇਹਦਾ ਬਾਹਰਲੇ ਮੁੱਲਖ ਵਿਆਹ ਹੋਣਾ,

 

 

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਜਿਥੇ ਮੁਹੱਬਤਾਂ ਵੱਸਦੀਆਂ ਥਾਵਾਂ ਸਲਾਮਤ ਰਹਿਣ,

ਸੱਜ਼ਣਾਂ ਦੇ ਪਿੰਡ ਨੂੰ ਜਾਂਦੀਆਂ ਰਾਹਵਾਂ ਸਲਾਮਤ ਰਹਿਣ,

ਗਰਮੀ ਤੋਂ ਜੋ ਬਚਾਉਂਦੀਆਂ ਛਾਵਾਂ ਸਲਾਮਤ ਰਹਿਣ,

**ਦੇਬੀ** ਨਿਆਣਿਆਂ ਦੀਆਂ ਮਾਵਾਂ ਸਲਾਮਤ ਰਹਿਣ,

 

 

 

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

 

ਮਾਵਾਂ ਧੀਆਂ ਦੇ ਸੌ ਓਲ੍ਹੇ, ਮਾਵਾਂ ਧੀਆਂ ਦੇ ਸੌ ਪਰਦੇ,

ਧੀ ਦੇ ਪੈਰੀਂ ਕੰਡਾ ਵੱਜ਼ੇ, ਮਾਂ ਦੇ ਨੈਣੀਂ ਹਝੂੰ ਭਰਦੇ,

ਦੁਨੀਆਂ ਕੋਲੋਂ ਚੋਰੀ ਦੁੱਖ-ਸੁੱਖ ਕਰਕੇ ਹੌਲੀਆਂ ਹੋ ਲਈਆ,

ਮਾਵਾਂ ਧੀਆਂ ਇੱਕ ਦੂਜੀ ਦੇ ਗਲ੍ਹ ਨੂੰ ਲੱਗ ਕੇ ਰੋ ਲਈਆ,

 

ਜਿਦਾਂ ਕਿੱਠੀਆਂ ਖੇਲੀਆ ਹੁੰਦੀਆ,ਮਾਂ - ਧੀ ਇੰਝ ਸਹੇਲੀਆ ਹੁੰਦੀਆ,

ਹੋਰ ਕੋਈ ਜਾਣੇ ਨਾ ਜਾਣੇ, ਮਾਂ ਧੀ ਦੀ ਹਰ ਰਮਜ਼ ਪਛਾਣੇ,

ਧੀ ਨੂੰ ਜੇ ਪਸੰਦ ਕੋਈ ਆਵੇ,ਮਾਂ ਉਸ ਦੀ ਅੱਖ 'ਚੋਂ ਪੜ੍ਹ ਜਾਵੇ ,

ਧੀ ਦਾ ਬਾਬੁਲ 'ਨ' ਪਾਵੇ,ਮਾਂ ਹੀ ਉਸ ਨੂੰ ਮਿਨਤਾਂ ਨਾਲ ਮਨਾਂਵੇ,

ਹਰ ਸ਼ਰ-ਮਿੰਦਗੀ ਮਾਂ ਦੇ ਖ਼ਾਤੇ,ਧੀ ਦੀ ਗਾਲ ਵੀ ਮਾਂ ਨੂੰ ਜਾਵੇ,

ਤੰਗੀਆਂ ਤੇ ਮਜ਼ਬੂਰੀਆਂ ਮੁੱਡ ਤੋਂ,ਝੋਲੀ ਵਿੱਚ ਪਵਾ ਲਈਆ,

ਮਾਵਾਂ ਧੀਆਂ ਫੁੱਲ ਐਸੇ ਜੀਨਾਂ,ਕੰਡਿਆ ਨਾਲ ਨਿਭਾ ਲਈਆ,

 

 

ਘਰ ਵਿੱਚ ਬੀਵੀ ਬੱਚੇ ਹੁੰਦੇ,ਇੱਕ ਦੂਜੇ ਲਈ ਸੱਚੇ ਹੁੰਦੇ,

ਜਦੋਂ ਅਕਲ ਤੇ ਪੈਦਾ ਪਰਦਾ,ਬੰਦਾ ਕੰਮ ਕਸੂਤੇ ਕਰਦਾ,

ਕਿਸੇ ਹੋਰ ਦੇ ਇਸ਼ਕ 'ਚ ਫਸਿਆ,ਜੁਲਫ ਨਾਗਨੀ ਐਸਾ ਡੱਸਿਆ,

ਬਾਹਰ ਵਾਲੀ ਲਈ ਘਰਦੀ ਛੱਡੀ,ਘਰ 'ਚੋਂ ਕੱਢੀ ਦਿਲ 'ਚੋਂ ਕੱਢੀ,

ਹਵਸ ਨੇ ਪਾਏ ਐਸੇ ਪੇਚੇ,ਧੀ ਮਾਸੂਮ ਰਹੀ ਨਾ ਚੇਤੇ,

ਮਾਂ ਧੀ ਦੋਵੇਂ ਝੱਲ ਬਲੱਲੀਆਂ,ਇੱਕ ਦੂਜੀ ਨੂੰ ਦੇਣ ਤਸੱਲੀਆ,

ਚੰਗੀਆ ਭਲੀਆਂ ਸੀ ਤਕਦੀਰਾਂ,ਉਲਟੇ ਪਾਸੇ ਭੌ ਗਈਆ,

ਮਾਵਾਂ ਧੀਆਂ ਇੱਕ ਦੂਜੀ ਦੇ ਗਲ੍ਹ ਨੂੰ ਲੱਗ ਕੇ ਸੌ ਗਈਆ,

 

 

ਘਰ ਚਲਾਉਂਣੇ ਵਾਲੇ ਤੁਰ ਜਾਣ, ਜੇ ਕਮਾਉਂਣੇ ਵਾਲੇ ਤੁਰ ਜਾਣ,

ਢਿੱਡ ਨੂੰ ਝੁੱਲਕਾਂ ਕਿੱਥੋਂ ਆਵੇ,ਦਾਲ ਤੇ ਫੁੱਲਕਾ ਕਿੱਥੋਂ ਆਵੇ,

ਦੁਨੀਆਂ ਵਾਲੇ ਮਾੜਾ ਸੋਚਣ, ਰੂਪ ਤੇ ਡਾਕਾ ਮਾਰਨਾ ਲੋਚਣ,

ਕਾਮੀ ਕੀੜੇ ਮਰਦ ਕਮੀਨੇ,ਨਜ਼ਰਾਂ ਨਾਲ ਪਿੰਡਿਆਂ ਨੂੰ ਨੋਚਣ,

ਜੂਨ ਵੀ ਕੱਟਣੀ ਔਖੀ ਲੱਗੀ,ਮੌਤ ਹੀ ਸਭ ਤੋਂ ਸੌਖੀ ਲੱਗੀ,

ਦੋਹਾਂ ਨੇ ਰਲ਼ ਜ਼ਹਿਰ ਖਾਂ ਲਿਆ,ਕੂਚ ਜਹਾਨੋਂ ਕਰ ਗਈਆ,

ਮਾਵਾਂ ਧੀਆਂ ਇੱਕ ਦੂਜੀ ਦੇ ਗਲ੍ਹ ਨੂੰ ਲੱਗ ਕੇ ਮਰ ਗਈਆ,

 

ਗੱਲਾਂ ਕਰਦੀਆਂ ਮਾਵਾਂ ਧੀਆਂ,ਵੇਖਿਆ ਜਾਵੇ ਅਸੀਂ ਵੀ ਕੀ ਆ,

ਪਹਿਲਾਂ ਪਿਉ ਵੀਰਾਂ ਤੋਂ ਡਰੀਏ,ਫੇਰ ਪਤੀ ਦਾ ਪਾਣੀ ਭਰੀਏ,

ਖਾਨਦਾਨ ਨੂੰ ਵਾਰਸ ਦੇਈਏ, ਤਾਂ ਵੀ ਪੈਰ ਦੀ ਜੁੱਤੀ ਰਹੀਏ,

ਮਰਦ ਕਰੇ ਕੁੱਝ ਵੀ ਫਿਰ ਚੰਗਾ, ਸਾਡੀ ਜਾਨ ਨੂੰ ਹਰ ਕੋਈ ਪੰਗਾ,

ਔਰਤ ਹੋਣ ਦੇ ਨਾਤੇ ਆਪਾਂ, ਕੀ ਕੁੱਝ ਦਿਲ ਤੇ ਸਹਿ ਲਈਆ,

ਮਾਵਾਂ ਧੀਆਂ ਇਹ ਸਭ ਗੱਲਾਂ ਇੱਕ ਦੂਜੀ ਨੂੰ ਕਹਿ ਲਈਆ,

 

ਚੰਦਰੇ ਵਕਤ ਕਲ੍ਹੈਣੇ ਆਏ,ਧੀ ਦੇ ਪਿਉਂ ਨੂੰ ਜੱਗ ਡਰਾਏ,

ਧੀ ਜੰਮਣ ਤੋਂ ਮਾਂ ਘਬਰਾਏ,

ਦਾਜ਼ ਦੇ ਲੋਭੀ ਨੌਹਾਂ ਸਾੜਨ, ਕਲੀਆਂ ਪੈਰਾਂ ਹੇਠ ਲਤਾੜਨ,

ਮਾਪੇ ਕੁੱਖ ਵਿੱਚ ਧੀਆਂ ਮਾਰਨ,

ਰੱਬਾ ਐਸਾ ਦਿਨ ਵੀ ਆਵੇ,ਹਰ ਕੋਈ ਧੀ ਦੀ ਲੋਹੜੀ ਪਾਵੇ,

ਰਾਜੇ ਯੋਧੇ ਜੰਮਣੇ ਵਾਲੀ,ਜੰਮਣੋਂ ਪਹਿਲਾਂ ਨਾ ਮਰ ਜਾਵੇ,

ਗੱਲਾਂ ਚੰਗੇ ਬੁਰੇ ਵਕਤ ਦੀਆਂ, ਬੈਠੀਆ ਨੇ ਸੀ ਸ਼ੋਹ ਲਈਆ,

ਮਾਵਾਂ ਧੀਆਂ ਇੱਕ ਦੂਜੀ ਦੇ ਗਲ੍ਹ ਨੂੰ ਲੱਗ ਕੇ ਰੋ ਲਈਆ,

 

ਧੁੱਪ ਨਹੀਂ ਚੁੱਬਦੀ ਛਾਂ ਦੇ ਹੁੰਦਿਆ,ਪੇਕੇ ਹੁੰਦੇ ਮਾਂ ਦੇ ਹੁੰਦਿਆ,

**ਦੇਬੀ** ਮਾਂ ਦੇ ਸਾਹ ਬੰਦ ਹੋਏ, ਪੇਕਿਆ ਵਾਲੇ ਰਾਹ ਬੰਦ ਹੋਏ,

ਚਿਰ ਪਿੱਛੋਂ ਧੀ ਪੇਕੀ ਆਈ, ਸਿੱਧੇ ਮੂੰਹ ਨਾ ਕਿਸੇ ਬੁਲਾਈ,

ਹੁਣ ਇਸ ਘਰ ਵਿਚ ਕੌਣ ਹੈ ਮੇਰਾ ਸੋਚ ਕੇ ਅੱਖੀਆਂ ਭਰ ਲਈਆ,

ਧੀ ਨੇ ਇੱਕ - ਦੋ ਗੱਲਾਂ ਮਾਂ ਦੀ ਫੋਟੋ ਦੇ ਨਾਲ ਕਰ ਲਈਆ,

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਧਰਮਾਂ ਵਾਲੇ ਧਰਮ ਦੇ ਨਾਂ ਤੇ ਕਦ ਤਾਂਈ ਕਾਰੋਬਾਰ ਕਰਨਗੇ,

ਲੋਕ ਧਰਮ ਤੋਂ ਦੂਰ ਕਿਉਂ ਹੁੰਦੇ ਇਸ ਤੇ ਕਦੋਂ ਵਿਚਾਰ ਕਰਨਗੇ,

 

ਜੀਨ੍ਹਾਂ ਦੇ ਨਾਮ ਤੇ ਖ਼ਰਚ ਕਰੋੜਾਂ ਸਗ-ਮਰ-ਮਰ ਲਗਵਾਏ ਹੋਏ,

ਉਹਨਾਂ ਨੇ ਜੋ ਸੰਦੇਸ਼ ਹੈ ਦਿੱਤਾ ਉਹਦਾ ਕਦ ਪ੍ਰਚਾਰ ਕਰਨਗੇ,

 

 

ਬਾਹਰੀ ਬਾਣਾਂ ਪਾ ਦੂਜੇ ਨੂੰ ਘਟੀਆਂ ਸਮਝਣਾਂ ਆਪਣੇ ਨਾਲੋਂ,

ਬੰਦਿਆਂ ਨੂੰ ਜੋ ਨਫ਼ਰਤ ਕਰਦੇ ਰੱਬ ਦੇ ਨਾਲ ਕੀ ਪਿਆਰ ਕਰਨਗੇ,

 

ਜੀਨਾਂ ਰਹਿਬਰਾਂ ਧਰਮ ਚਲਾਏ ਖੁਵਾਬ 'ਚ ਵੀ ਨਹੀਂ ਸੋਚਿਆਂ ਹੋਣਾ,

ਕਿ ਧਰਮ ਦੇ ਨਾ ਤੇ ਲੋਕੀ ਕੈਸੇ ਕੈਸੇ ਅੱਤਿਆਚਾਰ ਕਰਨਗੇ,

 

ਸਾਧ ਜੋ ਸੰਗਤ ਦੀ ਮਾਇਆਂ ਨਾਲ ਦੁਨੀਆਂ ਅੰਦਰ ਮੌਜ਼ਾਂ ਕਰਦੇ,

ਮਾਇਆ ਰੂਪੀ ਭਵ ਸਾਗਰ 'ਚੋਂ ਸੰਗਤ ਨੂੰ ਕੀ ਪਾਰ ਕਰਨਗੇ,

 

ਸਾਨੂੰ ਤਾਂ ਬਸ ਇਤਜ਼ਾਰ ਹੈ ਉਸ ਦਿਨ ਦਾ, ਜਦ ਸਾਰੇ ਲੋਕੀ,

ਆਪਣੇ ਧਰਮ ਦੇ ਜਿਨਾਂ ਦੂਜੇ ਧਰਮ ਦਾ ਵੀ ਸਤਕਾਰ ਕਰਨਗੇ,

 

 

**ਦੇਬੀ** ਖੇਡ ਸਿਆਸਤ ਦੀ, ਕੇ ਫੱਲ ਬਹੁਤਾ ਹੋਰਾਂ ਨੇ ਖਾਣਾਂ,

ਦੇਸ਼ ਲਈ ਕੁਰਬਾਨੀ ਉਦਾਂ ਸਭ ਤੋਂ ਵੱਧ ਸਰਦਾਰ ਕਰਨਗੇ,

 

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਬਸ ਏਦਾਂ ਉਮਰ ਖਰਾਬ ਕੀਤੀ ਏ,  

ਜਾਂ ਲਿਖੇ ਗਾਣੇ ਜਾਂ ਸ਼ਰਾਬ ਪੀਤੀ ਏ.  

 

ਜਾਅ ਕੇ ਕਨੇਡਾ 'ਚ ਸ਼ਰੀਫ ਹੋ ਗਏ,   

ਜਿੰਨੀ ਕੀਤੀ ਆਸ਼ਕੀ ਪੰਜਾਬ ਕੀਤੀ ਏ.    

 

ਉਹ ਕਿਉਂ ਨਹੀਂ ਆਏ ? ਉਹਨਾਂ ਕੋਲੋਂ ਪੁੱਛ ਲਵੋਂ,  

ਆਪਾਂ ਤਾਂ ਉਡੀਕ ਬੇ-ਹਿਸਾਬ ਕੀਤੀ ਏ,  

 

ਅਸੀਂ ਆਪ ਹਰ ਖੇਤਰ 'ਚ ਫੇਲ ਹੋਏ ਆਂ,   

ਪਰ ਜ਼ਿੰਦਗੀ ਕਈਆਂ ਦੀ ਕਾਮਜ਼ਾਬ ਕੀਤੀ ਏ,  

 

ਅੱਖਾਂ ਮੀਚ ਕਰਿਓ ਭਰੋਸਾ  ਨਾ  ਤੁਸੀਂ,   

**ਦੇਬੀ** ਨੇ ਇਹ  ਗ਼ਲਤੀ ਜਨਾਬ ਕੀਤੀ ਏ,

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਯਾਰੀ ਵਾਲੇ ਵਰਕੇ ਫ਼ੱਟ ਕੇ ਰੁਲ ਗਏ ਹੋਣੇ ਆ,

ਲੱਗਦਾ ਤੈਨੂੰ ਹੁਣ ਤਾਂਈ ਸੱਜ਼ਣ ਭੁੱਲ ਗਏ ਹੋਣੇ ਆ,

 

ਉੱਚੇ ਨੀਵਿਆਂ ਦਾ ਬਹੁਤਾ ਚਿਰ ਚੱਲਦਾ ਖੇਲ ਨਹੀਂ,

ਪੌਂਡਾ ਨਾਲ ਰੁਪਈਆਂ ਦਾ ਵੈਸੇ ਵੀ ਮੇਲ ਨਹੀਂ,

ਪੌਂਡਾ ਦੀ ਤੱਕੜੀ ਵਿੱਚ ਵਾਅਦੇ ਤੁੱਲ ਗਏ ਹੋਣੇ ਆ,

ਲੱਗਦਾ ਤੈਨੂੰ ਹੁਣ ਤਾਂਈ ਸੱਜ਼ਣ ਭੁੱਲ ਗਏ ਹੋਣੇ ਆ,

 

ਖ਼ਬਰੇ ਚੇਤਾ ਹੋਵੇ ਟਿੰਡਾਂ ਵਾਲੇ ਖ਼ੂਹ ਦਾ ਨੀਂ,

ਭੁੱਲ ਗਈ ਹੋਵੇਗੀ ਯਾਰ ਇੱਕ ਸੱਚੀ ਰੂਹ ਦਾ ਨੀਂ,

ਨੈਣਾਂ ਦੀਆਂ ਟਿੰਡਾਂ 'ਚੋਂ ਹਝੂੰ ਡੁੱਲ ਗਏ ਹੋਣੇ ਆ,

ਲੱਗਦਾ ਤੈਨੂੰ ਹੁਣ ਤਾਂਈ ਸੱਜ਼ਣ ਭੁੱਲ ਗਏ ਹੋਣੇ ਆ,

 

ਧੁੰਦਲੇ ਚਿਹਰੇ, ਬੀਤੇ ਹੋਏ, ਘਸਮੈਲੀ ਸ਼ਾਮ ਜਹੇ,

ਤੇਰਾ ਜੋਬਨ, ਨਖ਼ਰੇ, ਮਹਿੰਗੇ ਮੁੱਲ ਗਏ ਹੋਣੇ ਆ,

ਲੱਗਦਾ ਤੈਨੂੰ ਹੁਣ ਤਾਂਈ ਸੱਜ਼ਣ ਭੁੱਲ ਗਏ ਹੋਣੇ ਆ,

 

ਮੁੱਲ ਤਾਰਿਆ ਮਹਿੰਗਾ ਉੱਚੀ ਥਾਂ ਤੇ ਲਾਈਆਂ ਦਾ,

ਕਿੱਸਾ ਖਤਮ ਮੇਰੇ ਤੇ ਇਸ਼ਕੇ ਦੀਆਂ ਤਬ੍ਹਾਂਈਆਂ ਦਾ,

**ਦੇਬੀ** ਖ਼ਬਰੇ ਕਿੰਨ੍ਹੇ ਝੱਖੜ ਝੁੱਲ ਗਏ ਹੋਣੇ ਆ,

ਲੱਗਦਾ ਤੈਨੂੰ ਹੁਣ ਤਾਂਈ ਸੱਜ਼ਣ ਭੁੱਲ ਗਏ ਹੋਣੇ ਆ,

ਅਸੀਂ ਬੁਰੇ ਬੇਗਾਨੇ ਕੀਤੇ ਹੋਏ ਬਦਨਾਮ ਜਹੇ,

 

 

 

13 Sep 2013

Showing page 30 of 56 << First   << Prev    26  27  28  29  30  31  32  33  34  35  Next >>   Last >> 
Reply