Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
**Debi Makhsoospuri** (ਦੇਬੀ ਮਖਸੂਸਪੁਰੀ ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 29 of 56 << First   << Prev    25  26  27  28  29  30  31  32  33  34  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਪੈਰੀ ਪਈਆਂ ਲਾਲਚ ਦੀਆਂ ਜ਼ਜ਼ੀਰਾਂ ਦੀ,

ਇਹ ਨਗਰੀ ਪੁੱਠੀਆਂ ਲਟਕਦੀਆਂ ਤਸਵੀਰਾਂ ਦੀ,

 

ਇਸ ਨਗਰੀ ਦੀ ਬੜੀ ਅਨੋਖੀ ਫਿਤਰਤ ਏ,

ਪਿਆਰ ਮੁਹੱਬਤ ਨਾਲ ਇਸ ਨੂੰ ਨਫਰਤ ਏ,

ਆਪੋ ਵਿੱਚ ਨਾ ਘਰਾਂ ਦੇ ਕੋਈ ਨਾਤੇ ਨੇ,

ਕੰਧਾਂ ਭਾਵੇਂ ਸਾਬਿਤ ਰਿਸ਼ਤੇ ਪਾਟੇ ਨੇ,

ਚੋਖ਼ੀ ਗਿਣਤੀ ਰੂਹ ਦੇ ਨੰਗ ਅਮੀਰਾਂ ਦੀ,

ਇਹ ਨਗਰੀ ਪੁੱਠੀਆਂ ਲਟਕਦੀਆਂ ਤਸਵੀਰਾਂ ਦੀ,

 

ਸਾਂਝਾ ਤਿੜਕਦੀਆਂ ਨੂੰ ਡੱਕਣਾਂ ਔਖਾ ਏ,

ਲਹੂ ਤੋਂ ਪਾਣੀ ਬਣਦਾ ਤੱਕਣਾ ਔਖਾ ਏ,

ਇਥੇ ਸਭ ਨੂੰ ਮਿਲਦੇ ਕੰਦੇ ਦੋ ਵਾਰੀ,

ਇਸ ਨਗਰੀ ਵਿੱਚ ਮਰਦੇ ਬੰਦੇ ਦੋ ਵਾਰੀ,

ਇੱਕ ਅਹਿਸਾਸ ਤੇ ਦੂਜੀ ਮੌਤ ਸਰੀਰਾਂ ਦੀ,

ਇਹ ਨਗਰੀ ਪੁੱਠੀਆਂ ਲਟਕਦੀਆਂ ਤਸਵੀਰਾਂ ਦੀ,

 

 

ਬਣਿਆ ਏ ਰਿਵਾਜ਼ ਕੇ ਹੱਥ ਮਿਲਾਉਂਦੇ ਰਹੁ,

ਜੋ ਕੁਝ ਨਹੀਂ ਉਹ ਬਣ ਕੇ ਨਜ਼ਰੀ ਆਉਂਦੇ ਰਹੁ,

ਫੁੱਲਾਂ 'ਚੋਂ ਖਸ਼ਬੋਂ ਨਾ ਪੈ ਤਲਾਸ਼ ਕਰੋ,

ਬੰਦਿਆਂ ਵਿੱਚੋਂ ਮੋਹ ਨਾ ਪਏ ਤਲਾਸ਼ ਕਰੋ,

ਖਬਰੇ ਇਹ ਸਰਾਪੀ ਕਿਹੜਿਆਂ ਪੀਰਾਂ ਦੀ,

ਇਹ ਨਗਰੀ ਪੁੱਠੀਆਂ ਲਟਕਦੀਆਂ ਤਸਵੀਰਾਂ ਦੀ,

 

 

ਇੱਕ ਦੇ ਨਾਲ ਸਲਾਉਂਦੇ ਇੱਕ ਨਾਲ ਡੱਸਦੇ ਨੇ,

ਇਸ ਨਗਰੀ ਵਿੱਚ ਬੜੇ ਦੋ ਮੂੰਹੇ ਵੱਸਦੇ ਨੇ,

ਇਹਨਾਂ ਤੇ **ਮਖ਼ਸੂਸਪੁਰੀ** ਕੀ ਆਸ ਕਰੇ,

ਇਥੇ ਮਰਦਾ ਓਹੀਉ ਜੋ ਵਿਸ਼ਵਾਸ਼ ਕਰੇ,

ਯਾਰੀ ਬਣੀ ਸਿਆਸਤ ਖੇਡ ਵਜ਼ੀਰਾਂ ਦੀ,

ਇੱਕ ਦੇ ਨਾਲ ਸਲਾਉਂਦੇ ਇੱਕ ਨਾਲ ਡੱਸਦੇ ਨੇ,


02 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਸਤਲੁਜ ਰਾਵੀ ਤੇ ਝਨਾਬ ਨਾਲ ਲੈ ਗਏ,

ਗਏ ਤੁਸੀਂ ਕਿਤੇ ਵੀ ਪੰਜਾਬ ਨਾਲ ਲੈ ਗਏ,

ਪੰਜਾਬੀਆਂ ਦਾ ਨਾਮ ਚਮਕਾ ਕੇ ਰੱਖਤਾ ,

ਥਾਂ ਥਾਂ ਤੇ ਪੰਜਾਬ ਹੀ ਬਣਾ ਕੇ ਰੱਖਤਾ,

ਬੱਲੇ ਓਏ ਵਲੈਤੀਓ ਸ਼ਾਵਾ ਓਏ ਵਲੈਤੀਓ,

 

 

ਜੰਮਣ ਭੋਇੰ ਦਾ ਸਿਰੋਂ ਕਰਜ਼ਾ ਚੁਕਾ ਲਿਆ,

ਬਾਹਲੇ ਪੰਜਾਬੀਆਂ ਪੰਜਾਬ ਨੂੰ ਬਚਾ ਲਿਆ,

ਰੱਬ ਦੇਵੇ ਉਮਰਾਂ ਲਬੇਰੀਆਂ ਤੁਹਾਨੂੰ ,

ਮੀਂਹ ਡਾਲਰਾਂ ਤੇ ਪੌਡਾਂ ਦਾ ਵਰਾ ਕੇ ਰੱਖਤਾ,

ਬੱਲੇ ਓਏ ਵਲੈਤੀਓ ਸ਼ਾਵਾ ਓਏ ਵਲੈਤੀਓ,

 

ਜਿਥੇ ਗਏ ਵਿਰਸਾ ਤੇ ਰੀਤ ਨਾਲ ਲੈ ਗਏ,

ਖਾਣਾ, ਦਾਣਾ, ਬਾਣਾ ਤੇ ਸੰਗੀਤ ਨਾਲ ਲੈ ਗਏ,

ਪੂਰੀ ਦੁਨੀਆਂ ਨੁੰ ਗਿੱਧਾ ਭੰਗੜਾ ਸਿਖਾਇਆ,

ਮੇਮਾ ਗੋਰਿਆਂ ਨੂੰ ਢੋਲ ਤੇ ਨੱਚਾ ਕੇ ਰੱਖਤਾ,

ਬੱਲੇ ਓਏ ਵਲੈਤੀਓ ਸ਼ਾਵਾ ਓਏ ਵਲੈਤੀਓ,

 

ਜਿਥੇ ਜਿਥੇ ਬੈਠੇ ਖੇਡ ਮੇਲੇ ਕਰਵਾਉਂਦੇ ਓ,

ਸ਼ੌਕ ਡੰਡ ਬੈਠਕਾਂ ਦਾ ਮੁੰਡਿਆਂ ਨੂੰ ਪਾਉਂਦੇ ਓ,

ਮੁਫ਼ਤ 'ਚ ਹੱਡ ਰੱਗੜਾਉਂਦੀ ਸੀ ਕਬੱਡੀ,

ਉਹਨੂੰ ਲੱਖਾਂ ਤੇ ਕਰੋੜਾਂ ਦੀ ਬਣਾ ਕੇ ਰੱਖਤਾ,

ਬੱਲੇ ਓਏ ਵਲੈਤੀਓ ਸ਼ਾਵਾ ਓਏ ਵਲੈਤੀਓ,

 

ਬਾਬਿਆਂ ਦੀ ਮੇਹਰ ਨਾਲ ਹੋਏ ਕਰੋਬਾਰਾਂ ਵਾਲੇ,

ਗੋਰਿਆਂ ਦੀ ਅਸੈਬਲੀ 'ਚ ਬੈਠੇ ਦਸਤਾਰਾਂ ਵਾਲੇ,

ਮੇਹਨਤਾਂ ਦੇ ਨਾਲ ਲਾਈ ਅੰਬਰਾਂ ਨੂੰ ਟਾਕੀ,

ਜਾਨੀ ਟੋਪੀ ਵਾਲਾ ਕਿੱਲ **ਦੇਬੀ** ਲਾਹ ਕੇ ਰੱਖਤਾ,

ਬੱਲੇ ਓਏ ਵਲੈਤੀਓ ਸ਼ਾਵਾ ਓਏ ਵਲੈਤੀਓ,


02 Jan 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
live 5

ਸਾਰੇ ਦਰ ਠੁਕਰਾ ਕੇ ਅਸੀਂ ਆਏ ਤੇਰੇ ਦੁਵਾਰੇ,

ਬੇ-ਸਹਾਰਿਆਂ ਨੂੰ ਸਾਨੂੰ ਦਾਤਾ ਤੇਰੇ ਹੀ ਸਹਾਰੇ,

 

 

ਦਰ ਹੋਰ ਵੀ ਬਥੇਰੇ ਅਸੀਂ ਤੇਰੇ ਹਾਂ ਸਵਾਲੀ,

ਸੱਚਾ ਦਰ ਓਹੀ ਜਿਥੋਂ ਕੋਈ ਪਰਤੇ ਨਾ ਖਾਲੀ,

ਹੋਣ ਅਮਲਾਂ ਤੇ ਲੇਖੇ ਕੋਈ ਜਾਤ ਨਾ ਵਿਚਾਰੇ,

ਬੇ-ਸਹਾਰਿਆਂ ਨੂੰ ਸਾਨੂੰ ਦਾਤਾ ਤੇਰੇ ਹੀ ਸਹਾਰੇ,

 

 

ਅਸੀਂ ਝੂਠ ਦੇ ਵਪਾਰੀ ਅਸੀਂ ਕੂੜ ਦੇ ਪਲੰਦੇ,

ਐਬ ਸਾਡੇ 'ਚ ਕਰੋੜਾਂ ਪਰ ਤੇਰੇ ਅਸੀਂ ਬੰਦੇ,

ਭਾਵੇਂ ਮਤਲਬ ਖੋਵੇ ਭਾਵੇਂ ਬੇ-ਇਤਬਾਰੇ,

ਬੇ-ਸਹਾਰਿਆਂ ਨੂੰ ਸਾਨੂੰ ਦਾਤਾ ਤੇਰੇ ਹੀ ਸਹਾਰੇ,

 

ਸਾਡੇ ਧੰਨ ਭਾਗ ਅਸੀਂ ਤੇਰੇ ਕੂਕਰ ਸਦਾਈਏ,

ਹੋਵੇ ਨੱਧਰ ਜੇ ਤੇਰੀ ਅਸੀਂ ਪਾਰ ਲੰਘ ਜਾਈਏ,

**ਦੇਬੀ** ਜਹੇ ਪਾਪੀਆਂ ਨੂੰ ਤੇਰੇ ਬਿਨ੍ਹਾਂ ਕੌਣ ਤਾਰੇ,

ਬੇ-ਸਹਾਰਿਆਂ ਨੂੰ ਸਾਨੂੰ ਦਾਤਾ ਤੇਰੇ ਹੀ ਸਹਾਰੇ,

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

**ਦੇਬੀ** ਜ਼ਿਦਗੀ 'ਚੋਂ ਕਈ ਲੱਖ ਵਾਰੀ ਚਲਾ ਜਾਵੇ,

ਆਪਣੇ ਦਿਲ ਦੇ ਵਿੱਚੋਂ ਕਦੇ ਕੋਈ ਕੱਢਿਆ ਨਹੀਂ ਮੈਂ,

 

ਰਹਿਮਤ ਮਿਹਨਤ ਉੱਤੇ ਸਦਾ ਹੀ ਵਿਸ਼ਵਾਸ਼ ਕੀਤਾ ਏ,

ਬਿਲਕੁੱਲ ਕਿਸਮਤ ਦੇ ਸਹਾਰੇ ਖ਼ੁਦ ਨੂੰ ਛੱਡਿਆ ਨਹੀਂ ਮੈਂ,

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਅਖ਼ਬਾਰਾਂ ਅਤੇ ਰਸਾਲਿਆਂ 'ਚੋਂ,

ਮੈਂ ਲੱਭ - ਲੱਭ ਤੇਰਾ ਨਾਂ ਵੇਖਾਂ,

 

ਤੂੰ ਭਾਵੇਂ ਹੁਣ ਤੱਕ ਨਹੀਂ ਆਇਆ,

ਮੈਂ ਸਦਾ ਬਨੇਰੇ ਕਾਂ ਵੇਖਾਂ,

 

ਹਰ ਤਰਫ਼ ਹੋਵੇ ਤਸਵੀਰ ਤੇਰੀ,

ਮੈ ਅੱਖਾਂ ਹੀ ਅੱਖਾਂ ਬਣ ਜਾਵਾਂ,

 

**ਦੇਬੀ** ਤੂੰ ਜਿੰਦਰ ਨਾ ਹੋਵੇ,

ਮੈਂ ਕਦੀ ਵੀ ਉਧਰ ਨਾ ਵੇਖਾਂ,

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

ਬਿਨ੍ਹਾਂ ਪਿੱਛਲੀ ਉਮਰੇ ਘੋੜੀ ਉੱਤੇ ਚੜ੍ਹਿਆਂ ਨਹੀਂ ਜਾਂਦਾ,

ਕੰਬਦੇ ਹੱਥੀ ਕਿਸੇ ਦਾ ਪੱਲਾ ਫੱੜ੍ਹਿਆ ਨਹੀਂ ਜਾਂਦਾ,

ਜਿਥੇ ਅੱਖਾਂ ਲੜ੍ਹੀਆਂ ਉੱਥੇ ਲੱੜ੍ਹਿਆ ਨਹੀਂ ਜਾਂਦਾ,

ਅਣ-ਸਿਖੇ ਘੁਮਿਆਰ ਤੋਂ ਭਾਂਡਾ ਘੜ੍ਹਿਆ ਨਹੀਂ ਜਾਂਦਾ,

**ਦੇਬੀ** ਜੇ ਹੈ ਜਾਨ ਪਿਆਰੀ ਪਾਸੇ ਹਟ ਜਾ ਓਏ,

ਜੁਰਤ ਤੋਂ ਇਸ਼ਕ ਮਦਾਨ 'ਚ ਖੜਿਆ ਨਹੀਂ ਜਾਂਦਾ,

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਦੇਵਾਂਗੇ ਪੀਂਘ ਚੜ੍ਹਾਂ ਕੇ ਵੇਖ ਹੁਲਾਰਾਂ,

ਤੂੰ ਬਾਤ ਇਸ਼ਕ ਦੀ ਛੇੜ ਹੁਗਾਂਰਾ ਦੇਵਾਂਗੇ,

ਲੈ ਦੇ ਕੇ ਇੱਕ ਜਾਨ ਹੈ **ਦੇਬੀ** ਸਰਫ਼ੇ ਦੀ,

ਤੈਨੂੰ ਲੋੜ ਪਈ ਤਾਂ ਯਾਰਾਂ ਦੇਵਾਂਗੇ

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਹੁਣ ਡੁੱਬੀਏ ਭਾਵੇਂ ਤਰੀਏ, ਜਦ ਇਸ਼ਕ ਦੀ ਬੇੜੀ ਆਣ ਚੜ੍ਹੇ,

ਕੁੱਲ ਦੁਨੀਆਂ ਸੋਹਣੀ ਲੱਗਦੀ, ਤੇਰੇ ਨਾਲ ਕਾਹਦੇ ਨੈਣ ਲੜ੍ਹੇ,

 

 

ਤੂੰ ਜਦ ਸਾਹਵੇਂ ਆਣ ਖਲੋਇਆ, ਦਿਲ ਨਾਲ ਦਿਲ ਦਾ ਸੌਦਾ ਹੋਇਆ,

ਨਾ ਪੱਕਾ ਨਾ ਕੱਚਾ ਟ੍ਹੋਇਆ, ਨਾ ਕਿਸੇ ਗੱਲ ਤੇ ਅਸੀਂ ਅੜੇ,

ਕੁੱਲ ਦੁਨੀਆਂ ਸੋਹਣੀ ਲੱਗਦੀ, ਤੇਰੇ ਨਾਲ ਕਾਹਦੇ ਨੈਣ ਲੜ੍ਹੇ,

 

 

ਇਸ਼ਕ ਨਚਾਰਾਂ ਵਾਂਗ ਨਚਾਵੇ, ਗੁਗਿੰਆਂ ਨੂੰ ਵੀ ਬੋਲਣ ਲਾਵੇ,

ਹਰ ਇੱਕ ਮਰਜ਼ ਪਤਾ ਲੱਗ ਜਾਵੇ, ਯਾਰ ਜੇ ਆ ਕੇ ਨਬਜ਼ ਫੜ੍ਹੇ,

ਕੁੱਲ ਦੁਨੀਆਂ ਸੋਹਣੀ ਲੱਗਦੀ, ਤੇਰੇ ਨਾਲ ਕਾਹਦੇ ਨੈਣ ਲੜ੍ਹੇ,

 

 

ਬੋਲੀ ਤੇਰੀ ਮਾਖਿਓ ਮਿੱਠੀ, ਤੇਰੇ ਜਹੀ ਸੂਰਤ ਨਾ ਡਿੱਠੀ,

ਗੁੰਗੇ ਅੱਖਰਾਂ ਵਾਲੀ ਚਿੱਠੀ, ਇਸ਼ਕ ਲਿਖੇ ਮਾਸ਼ੂਕ ਪੜ੍ਹੇ,

ਕੁੱਲ ਦੁਨੀਆਂ ਸੋਹਣੀ ਲੱਗਦੀ, ਤੇਰੇ ਨਾਲ ਕਾਹਦੇ ਨੈਣ ਲੜ੍ਹੇ,

 

 

ਜੇ ਕੋਈ ਮੈਂ ਨੂੰ ਮਾਰ ਮੁਕਾਏ, ਬਸ ਫਿਰ ਤੂੰ ਹੀ ਤੂੰ ਰਹਿ ਜਾਏ,

**ਦੇਬੀ** ਉਹ ਨਾ ਮੁੱੜ ਕੇ ਆਏ, ਜਿਹੜੇ ਵੀ ਇਸ ਗਲੀ ਵੜ੍ਹੇ,

ਕੁੱਲ ਦੁਨੀਆਂ ਸੋਹਣੀ ਲੱਗਦੀ, ਤੇਰੇ ਨਾਲ ਕਾਹਦੇ ਨੈਣ ਲੜ੍ਹੇ,

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਮਨਾਂ 'ਚੋਂ ਖ਼ਤਮ ਜੇ ਹੋਵੇ ਸਦਾ ਲਈ ਖ਼ਤਮ ਹੋ ਜਾਂਦਾ,

ਰਹੇ ਉਹ ਕਾਗਜ਼ਾਂ ਵਿੱਚ ਲੱਖ, ਹੈ ਰਹਿੰਦਾ ਕਾਗਜ਼ੀ ਰਿਸ਼ਤਾ,

 

ਜ਼ਿਮੀ-ਅਸਮਾਨ ਜਿਨ੍ਹਾਂ ਫ਼ਰਕ, ਕਿਥੇ ਗੱਲ ਬਣਨੀ ਸੀ,

ਮੇਰੀ ਆਸ਼ਕੀ ਉਸ ਨਾਲ ਮੇਰਾ ਜੋੜ ਗਈ ਰਿਸ਼ਤਾ,

 

ਰੱਬ ਨੇ ਹੁਸਨ ਤੈਨੂੰ ਬੜਾ ਦਿੱਤਾ ਦਿਲ ਨਹੀਂ ਦਿੱਤਾ,

ਨੀਂ ਪੱਥਰ ਵੱਰਗੀਏ ਫੁੱਲਾਂ ਜਿਹਾ ਤੂੰ ਤੋੜ ਗਈ ਰਿਸ਼ਤਾ,

 

ਕੋਈ ਛੱਡ ਗਿਆ ਤੈਨੂੰ, ਕਿਸੇ ਨੂੰ ਆਪ ਤੂੰ ਛੱਡਿਆ,

**ਦੇਬੀ** ਖਿਆਲ ਰੱਖੀ ਬੱਚਿਆ ਹੈ ਇੱਕ ਆਖਰੀ ਰਿਸ਼ਤਾ,

13 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

ਕੁੱਝ ਤਾਂ ਗੁਮਿਆ ਹੈ, ਕੁੱਝ ਤਾਂ ਆਪਾਂ ਟੋਲਦੇ ਹਾਂ,

ਖ਼ਬਰੇ ਓਥੋਂ ਲੱਭ ਜਾਵੇ, ਆ ਦੁੱਖ ਫੋਲਦੇ ਆਂ,

 

ਸਾਨੂੰ ਉਡੀਕ ਹੈ ਕਿਨ੍ਹੀ, ਅੰਦਾਜ਼ਾਂ ਲਾ ਲਵੋਂ ਇਸ ਤੋਂ,

ਹਵਾਂ ਦੇ ਨਾਲ ਭਾਂਵੇ ਖ਼ੜਕੇ, ਬੂਹਾ ਖੋਲਦੇ ਆਂ,

 

ਨਫ਼ੇ ਨੁਕਸਾਨ ਵਾਲਾ ਸਬਕ ਤਾਂ, ਪੜ੍ਹਿਆ ਈ ਨਹੀਂ ਕਦੇ,

ਅਨੋਖੇ ਬਾਣੀਏ ਆਪਾਂ, ਸਦਾ ਵੱਧ ਤੋਲਦੇ ਆਂ,

 

ਸਾਡੀ ਬਣਦੀਏ ਜਾਂ ਕੇ ਨਹੀਂ, ਨਾ ਪੁਛਿਆ ਕਰੋ ਸਾਨੂੰ ,

ਕਿਤੇ ਜੇ ਮਿਲ ਪਈਏ ਤਾਂ, ਇੱਕ ਦੂਜੇ ਨਾਲ ਬੋਲਦੇ ਆਂ,

 

ਦਮ ਹੈ ਜਨੂੰਨ ਹੈ ਸਿਰ ਤੇ ਖੁੱਲਾਂ ਅਸਮਾਨ ਹੈ **ਦੇਬੀ**,

ਉਡਾਂਗੇ ਰੱਖ ਤਸੱਲੀ ਤੂੰ, ਅਜੇ ਖ਼ੰਭ ਤੋਲਦੇ ਆਂ,

13 Sep 2013

Showing page 29 of 56 << First   << Prev    25  26  27  28  29  30  31  32  33  34  Next >>   Last >> 
Reply