Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
**Debi Makhsoospuri** (ਦੇਬੀ ਮਖਸੂਸਪੁਰੀ ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 32 of 56 << First   << Prev    28  29  30  31  32  33  34  35  36  37  Next >>   Last >> 
KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਹਰ ਇੱਕ ਬੰਦਾ ਚਹੁੰਦਾ ਉਹਦਾ ਦੁਨੀਆਂ ਦੇ ਵਿੱਚ ਨਾਂ ਰਹੇ,

ਕਰੇ ਦੁਨੀਆਂ ਯਾਦ ਜਦ ਉਹ ਦੁਨੀਆਂ ਵਿੱਚ ਵੀ ਨਾ ਰਹੇ,

 

ਸ਼ਾਇਰ ਦਾਨੀ ਭਗਤ ਜਾਂ ਫਿਰ ਹੋਵੇ ਵੱਡਾ ਸੂਰਮਾਂ ,

ਵਤਨ ਲਈ ਜੇ ਮਰ ਮਿਟੇ ਤਾਂ ਮਰ ਕੇ ਜਿਉਂਦਾਂ ਤਾਂ ਰਹੇ,

 

 

ਰੱਬ ਕਰੇ ਹਰ ਘਰ 'ਚ ਗੂੰਜ਼ਣ ਤੋਤਲੇ ਬੱਚਿਆਂ ਦੇ ਬੋਲ,

ਰੱਬ ਕਰੇ ਹਰ ਬੱਚੇ ਦੇ ਸਿਰ ਮਾਪਿਆਂ ਦੀ ਛਾਂ ਰਹੇ,

 

ਉਮਰ ਮੱਲੋਂ ਮੱਲੀ ਬੁੱਢਾ ਕਰ ਦੇਵੇ ਇਨਸਾਨ ਨੂੰ,

ਵਰਨਾਂ ਹਰ ਕੋਈ ਚਹੁੰਦਾ ਏ ਕੇ ਸਾਰੀ ਉਮਰ ਜਵਾਨ ਰਹੇ,

 

ਫੱਟ ਆਖਿਰ ਭਰ ਗਏ ਤੇ ਪੀੜ ਹੋਣੋ ਹੱਟ ਗਈ ,

ਪਰ ਤੇਰੇ ਜ਼ਖਮਾਂ ਦੇ ਕਿੰਨ੍ਹੀ ਦੇਰ ਤੱਕ ਨਿਸ਼ਾਨ ਰਹੇ,

 

ਹੁਣ ਤੇਰਾ ਆਉਂਣਾ ਹੈ ਬਣਦਾ ਪਰ ਤੇਰੇ ਕੋਲ ਵੇਹਲ ਨਹੀਂ,

ਜਦ ਤੂੰ ਆਉਂਣਾ ਖ਼ਬਰੇ ਉਦੋਂ ਦੀਵਾਨਾ ਤੇਰਾ ਨਾ ਰਹੇ,

 

ਗੀਤਾਂ ਲਈ ਸਨਮਾਨ ਕੋਈ ਵੀ ਚਹੁੰਦਾ ਨਹੀਂ ਸਰਕਾਰ ਤੋਂ,

**ਦੇਬੀ** ਤਾਂ ਬਸ ਚਹੁੰਦਾ ਲੋਕਾਂ ਦੇ ਦਿਲਾਂ ਵਿੱਚ ਥਾਂ ਰਹੇ,

 

 

 

14 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਔਖੇ ਨਹੀਂਓ ਹੁੰਦੇ ਹਥਿਆਰ ਤਾਂ ਖ੍ਰੀਦਣੇ,

ਗੁਸਿਆਂ ਦੇ ਉੱਤੇ ਕਾਬੂ ਪਾਉਂਣੇ ਬੜੇ ਆਉਖੇ ਨੇ,

ਗੋਲੀਆਂ ਚਲਾਉਂਣੀਆਂ ਤਾਂ ਸੌਖੀਆਂ ਹੀ ਹੰਦੀਆਂ,

ਕਚੈਹਿਰੀਆਂ 'ਚ ਕੇਸ ਨਿਪਟੌਣੇ ਬੜੇ ਔਖੇ ਨੇ,

 

 

ਗੇੜੇ ਮਾਰਦਿਆਂ ਤੇ ਬਿਆਈਆਂ ਫੱਟ ਜਾਂਦੀਆ,

ਫੀਸਾਂ ਹੀ ਵਕੀਲਾਂ ਦੀਆਂ ਜੇਬ ਚੱਟ ਜਾਂਦੀਆਂ

ਘਰ ਤੇ ਜ਼ਮੀਨ ਖਾ ਜਾਂਦੀਆਂ ਕਚੈਹਿਰੀਆਂ,

ਮਾਰ ਲੈਦੇ ਕੇਸ ਇਹ ਮਕੌਣੇ ਬੜੇ ਔਖੇ ਨੇ,

ਗੋਲੀਆਂ ਚਲਾਉਂਣੀਆਂ ਤਾਂ ਸੌਖੀਆਂ ਹੀ ਹੰਦੀਆਂ,

ਕਚੈਹਿਰੀਆਂ 'ਚ ਕੇਸ ਨਿਪਟੌਣੇ ਬੜੇ ਔਖੇ ਨੇ,

 

 

 

ਜੁੰਡੀ ਦਿਆਂ ਯਾਰਾਂ ਜਾਂ ਫੇ ਸੱਕਿਆਂ ਭਰਾਵ੍ਹਾਂ ਤੇ,

ਅੱਣਖੀ ਬੰਦੇ ਨੂੰ ਮਾਣ ਹੁੰਦਾ ਸਦਾ ਬਾਵ੍ਹਾਂ ਤੇ,

ਅੱਸਲੇ ਦੇ ਨਸ਼ੇ 'ਚ ਹਰੇਕ ਬੁੱਕੀ ਜਾਂਵਦਾ,

ਖਾਲੀ ਹੱਥੀ ਹੌਸਲੇ ਦਿਖਾਉਂਣੇ ਬੜੇ ਔਖੇ ਨੇ,

ਗੋਲੀਆਂ ਚਲਾਉਂਣੀਆਂ ਤਾਂ ਸੌਖੀਆਂ ਹੀ ਹੰਦੀਆਂ,

ਕਚੈਹਿਰੀਆਂ 'ਚ ਕੇਸ ਨਿਪਟੌਣੇ ਬੜੇ ਔਖੇ ਨੇ,

 

 

 

ਟੀ.ਵੀ. ਤੇ ਬਦੂੰਕਾਂ ** ਦੇਬੀ ** ਸੌਖੀਆਂ ਦਿਖਾਉਂਣੀਆਂ ,

ਪੈ ਜਾਂਦੀਆਂ ਨੇ ਬਹੁਤ ਮਹਿੰਗੀਆਂ ਚਲੌਣੀਆਂ,

ਗੀਤਾਂ ਵਿੱਚ ਜਣਾਂ ਖਣਾਂ ਬੰਦੇ ਮਾਰੀ ਜਾਂਵਦਾ,

ਸੱਚੀ - ਮੁੱਚੀ ਮਾਰਨੇ ਮਰੌਣੇ ਬੜੇ ਔਖੇ ਨੇ,

ਗੋਲੀਆਂ ਚਲਾਉਂਣੀਆਂ ਤਾਂ ਸੌਖੀਆਂ ਹੀ ਹੰਦੀਆਂ,

ਕਚੈਹਿਰੀਆਂ 'ਚ ਕੇਸ ਨਿਪਟੌਣੇ ਬੜੇ ਔਖੇ ਨੇ,

 

 

14 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

 

ਜਰਾਂ ਇਟਰਨੈਂਟ ਚਲਾਂ ਕੇ ਨੀਂ ਗਾਣਾਂ ਸੁਣ ਮਿੱਤਰਾਂ ਦਾ

ਜਰਾਂ ਯੂ-ਟਿਊਬ ਤੇ ਜਾ ਕੇ ਨੀ ਗਾਣਾਂ ਸੁਣ ਮਿੱਤਰਾਂ ਦਾ

ਪਾਨ ਮਸਾਲਾਂ ਖਾਂ ਕੇ ਨੀ ਗਾਣਾਂ ਸੁਣ ਮਿੱਤਰਾਂ ਦਾ

ਰੁਮੈਟਿਕ ਮੂਡ ਬਣਾ ਕੇ ਗਾਣਾਂ ਸੁਣ ਮਿੱਤਰਾਂ ਦਾ

ਜਦੋਂ ਕਿਤੇ ਅੱਖ ਲੜ੍ਹੇ ਗਾਣਾ ਬਣਦਾ ,

ਗੱਲ ਜਦੋਂ ਸਿਰੇ ਚੱੜ੍ਹੇ ਗਾਣਾਂ ਬਣਦਾ ,

ਗੱਲ ਆਪਣੇ ਉੱਤੇ ਲਾ ਕੇ ਨੀ ਗਾਣਾਂ ਸੁਣ ਮਿਤਰਾਂ ਦਾ ,

****ਦੇਬੀ**** ਹੋਣਾ ਸਾਰਿਆਂ ਨੇ ਸ਼ਿੱਟ - ਸ਼ਿੱਟ ਲਾਈ ,

ਹੈਡੀ ਕੈਮਰੇ ਦੇ ਨਾਲ ਮੂਵੀ ਹੈ ਬਣਾਈ ,

ਨਾਲੇ ਮੂੰਹ ਨਾਲ ਢੋਲਕੀ ਵਜਾਂ ਕੇ ਨੀ ਗਾਣਾਂ ਸੁਣ ਮਿੱਤਰਾਂ ਦਾ

ਜਰਾਂ ਯੂ-ਟਿਊਬ ਤੇ ਜਾ ਕੇ ਨੀ ਗਾਣਾਂ ਸੁਣ ਮਿੱਤਰਾਂ ਦਾ

14 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

 

ਸਮੇਂ ਦਾ ਘੋੜਾ ਭੱਜੀ ਜਾਵੇ ਕਦ ਰੁੱਕਦਾ ਏ,

ਧੰਦੇ ਕਦੇ ਨਾ ਮੁੱਕਦੇ ਬੰਦਾ ਹੀ ਮੁੱਕਦਾ ਏ,

 

ਬੁੱਚਾ ਫੇਰ ਜਵਾਨ ਤੇ ਆਖਿਰ ਬੁੱਢਾ ਹੋਣਾ,

ਹੌਲੀ ਹੌਲੀ ਸਮਾਂ ਅਖੀਰੀ ਆ ਢੁੱਕਦਾ ਏ,

 

ਆਖੀਰੀ ਉਮਰੇ ਗਲੇ 'ਚੋਂ ਬਲਗਮ ਸਾਫ ਨਹੀਂ ਹੰਦੀ,

ਚੜ੍ਹਦੀ ਉਮਰੇ ਹਰ ਕੋਈ ਉੱਪਰ ਨੂੰ ਧੁੱਕਦਾ ਏ,

 

ਅਖ਼ਬਾਰ ਬਹਾਨੇ ਗਲੀ 'ਚੋਂ ਲੰਘਦੀਆਂ ਬੁੱਢੀਆਂ ਤਾੜੇ,

ਬੰਦਾ ਠੱਰਕੀ ਰਹਿੰਦਾ ਜਦ ਤੱਕ ਨਹੀਂ ਮੁੱਕਦਾ ਏ,

 

ਇੱਕ ਬੋਲਾਂ ਭਾਈਆ ਕਹਿੰਦਾ ਮੈਨੂੰ ਕੱਖ ਨਹੀਂ ਸੁਣਦਾ,

ਪਰ ਕਿਸੇ ਮਾਈ ਦੀ ਅਵਾਜ਼ ਤੇ ਇੱਕ ਦਮ ਕੱਨ ਚੁੱਕਦਾ ਏ,

 

ਮੂਹ ਤੇ ਲਾਉਂ ਕਰੀਮਾਂ ਵਾਲ੍ਹ ਵੀ ਕਾਲੇ ਕਰ ਲਉਂ,

ਕਿੰਨੇ ਪਰਦੇ ਪਾਉ ਬੁਢਾਪਾ ਕਦ ਲੁਕਦਾ ਏ,

 

**ਦੇਬੀ * ਦੇਬੀ** ਕਹਿ ਲਉਂ, ਮੈਨੂੰ ਚੰਗਾ ਲੱਗਦਾ ਏ,

ਅੰਕਲ - ਅੰਕਲ ਨਾ ਕਹੋ ਮੇਰਾ ਦਿਲ ਦੁੱਖਦਾ ਏ,

14 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਤੰਦਰੁਸਤ ਉਹ ਬੰਦਾ ਨਹੀਂ ਰਹਿ ਸਕਦਾ,

ਜਿਹਦਾ ਖੇਡਾਂ ਦੇ ਵੱਲ ਧਿਆਨ ਹੈਨੀ,

 

ਡੰਡ ਬੈਠਕਾਂ ਮਰ ਲਉਂ ਹੋਰ ਨਹੀਂ ਤਾਂ,

ਇਹਦਾ ਫੈਦਾ ਈ ਹੋਉਂ, ਨੁਕਸਾਨ ਹੈਨੀ,

 

ਬਿੰਨਾਂ ਕਸਰਤ ਦੇ ਲੱਗੇ ਸਰੀਰ ਏਦਾਂ,

ਖਾਲੀ ਮਿਆਨ ਹੈ ਵਿੱਚ ਕਿਰਪਾਨ ਹੈਨੀ,

 

ਉਸ ਲੜਕੇ ਵੱਲ ਵੇਖਦੀ ਨਹੀਂ ਲੜਕੀ,

**ਦੇਬੀ** ਜੇਦੇ ਵਿੱਚ ਜਾਨ ਪ੍ਰਾਣ ਹੈਨੀ,

14 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਨੈਣਾਂ ਵਿੱਚੋਂ ਨਜ਼ਰ ਮਿਲਾ ਕੇ ਪੀ ਲਈਦੀ,

ਬੋਤਲ ਵਿੱਚੋਂ ਅੱਖ ਬਚਾ ਕੇ ਪੀ ਲਈਦੀ,

** ਦੇਬੀ ** ਬੋਤਲ ਹੋਵੇ ਗਲਾਸੀ ਨਾ ਹੋਵੇ,

ਸਾਇਕਲ ਦੀ ਘੰਟੀ ਵਿੱਚ ਪਾ ਕੇ ਪੀ ਲਈਦੀ

14 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਲੰਡੀ ਜੀਪ ਵਿੱਚ ਜਾਣਾਂ ਬੇਲੀਆਂ ਦੇ ਨਾਲ ਨੀਂ,

ਬਣ-ਠਣ ਆਂਈ ਤੂੰ ਸਹੇਲੀਆਂ ਦੇ ਨਾਲ ਨੀਂ,

ਪਾਸੇ ਹੋ ਕੇ ਦੋਵੇਂ ਰੀਝਾਂ ਪੂਰੀਆਂ ਕਰਾਂਗੇ,

ਮੇਲੇ ਵਿੱਚ ਆ ਜਾਈ ਗੱਲਾਂ ਗੂੜ੍ਹੀਆਂ ਕਰਾਂਗੇ,

 

 

 

ਮੇਲੇ ਕੋਲੋਂ ਪਾਸੇ ਹੋ ਕੇ ਬੋਹੜ ਵਾਲੇ ਖੂਹ ਤੇ,

ਗੁੱਸੇ ਗਿੱਲੇ ਫੋਨ ਵਾਲੇ ਕਰੀ ਬਹਿ ਕੇ ਮੂਹ ਤੇ,

ਖੁੱਲ ਕੇ ਹੱਸਾਗੇ ਨਾਲੇ ਖੁੱਲ ਕੇ ਲੜ੍ਹਾਗੇ,

ਮੇਲੇ ਵਿੱਚ ਆ ਜਾਈ ਗੱਲਾਂ ਗੂੜ੍ਹੀਆਂ ਕਰਾਂਗੇ,

 

 

ਕੰਨਾਂ-ਮੰਨਾਂ-ਕੁਰਰਰ ਕਰੁ ਤੇਰੇ ਕੰਨ ਕੋਲ ਨੀ,

ਇੱਕੋ ਸੀਟ ਉੱਤੇ ਬਹਿਕੇ ਝੂਟਾਂਗੇ ਝੰਡੋਲ ਨੀ,

ਹੌਲੀ - ਹੌਲੀ ਪੌੜੀ ਆਪਾਂ ਪਿਆਰ ਦੀ ਚੜ੍ਹਾਂਗੇ,

ਮੇਲੇ ਵਿੱਚ ਆ ਜਾਈ ਗੱਲਾਂ ਗੂੜ੍ਹੀਆਂ ਕਰਾਂਗੇ,

 

 

ਪੈਰ ਤੂੰ ਜਿੱਥੇ ਧਰਦੀ ਏ, ਸਿਰ ਉੱਥੇ ਲੋਕੀਂ ਧਰਦੇ ਨੇ,

ਤੂੰ ਜੀਣ ਜੋਗੀਏ ਕੀ ਜਾਂਣੇ ਤੇਰੇ ਤੇ ਕਿੰਨ੍ਹੇ ਮਰਦੇ ਨੇ,

ਮੇਲੇ ਵਿੱਚ ਆ ਜਾਈ ਗੱਲਾਂ ਗੂੜ੍ਹੀਆਂ ਕਰਾਂਗੇ,

 

 

ਕਰਦੀ - ਕਰਦੀ ਸੈਰ ਤੂੰ ਜਿੰਦਣ ਰਾਹ ਵਿੱਚ ਮਿਲ ਜਾਵੇਂ,

ਸਾਨੂੰ ਵੀ ਫਿਰ ਸੈਰ ਦੇ ਨਾਲ ਮੁਹੱਬਤ ਹੋ ਜਾਂਦੀ,

ਜਿੰਮ 'ਚ ਮੁੰਡਿਆਂ ਵਾਲੇ ਪਾਸੇ ਕਸਰਤ ਕਰਦੀ ਤੂੰ,

** ਦੇਬੀ ** ਸਾਡੀ ਬਿੰਨ ਕੀਤੇ ਹੀ ਕਸਰਤ ਹੋ ਜਾਂਦੀ,

ਮੇਲੇ ਵਿੱਚ ਆ ਜਾਈ ਗੱਲਾਂ ਗੂੜ੍ਹੀਆਂ ਕਰਾਂਗੇ,

 

 

ਬਾਹ ਉੱਤੇ ਟੈਟੂ ਤੇਰੇ ਨਾਂ ਦਾ ਬਣਾਵਾਗੇ,

ਮੁਚਕੜੀ ਮਾਰ ਦੋਵੇਂ ਥੱਲੇ ਬੈਠ ਜਾਂਵਾਗੇ,

ਵਿੱਚ ਆਪਾਂ ਤੱਤੀਆਂ ਜਲੇਬੀਆਂ ਧਰਾਂਗੇ,

ਮੇਲੇ ਵਿੱਚ ਆ ਜਾਈ ਗੱਲਾਂ ਗੂੜ੍ਹੀਆਂ ਕਰਾਂਗੇ,

 

 

 

ਜਿੰਨ੍ਹਾਂ ਚਿਰ ਬਾਰੀ 'ਚੋਂ ਦਰਸ਼ਨ ਆਪ ਦਾ ਹੁੰਦਾ ਰਹੁ,

ਸ਼ੜਕ ਤੇ ਟਾਵਾਂ-ਟਾਵਾਂ ਹਾਦਸਾ ਹੁੰਦਾ ਰਹੁ,

ਅੱਖਾਂ 'ਚ ਅੱਖਾਂ ਪਾਉਂਣ ਦੀ ਮਾੜੀ ਜਹੀ ਖੇਚਲ ਕਰੋ,

ਜਾਦੂ ਆਪੇ ਹੌਲੀ - ਹੌਲੀ ਪਿਆਰ ਦਾ ਹੁੰਦਾ ਰਹੁ,

ਮੇਲੇ ਵਿੱਚ ਆ ਜਾਈ ਗੱਲਾਂ ਗੂੜ੍ਹੀਆਂ ਕਰਾਂਗੇ,

 

 

 

ਦਿਲ ਵੱਟੇ ਹੋਏ ਨੇ ਨਿਸ਼ਾਨੀਆਂ ਵਟਾਵਾਂਗੇ,

ਕੱਲੇ-ਕੱਲੇ ਜਾਣਾਂ ਉੱਥੋਂ ਦੋ ਹੋ ਕਿ ਆਵਾਂਗੇ,

ਰਿਸ਼ਤੇ ਦੀ ਗੱਲ ਤੋਰੁ ** ਦੇਬੀ** ਫੜਾਗੇ,

ਮੇਲੇ ਵਿੱਚ ਆ ਜਾਈ ਗੱਲਾਂ ਗੂੜ੍ਹੀਆਂ ਕਰਾਂਗੇ,

 

 

 

 

 

14 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਮੇਰੇ ਹਲਾਤ ਐਸੇ ਨੇ, ਮੈਂ ਤੇਰਾ ਹੋ ਨਹੀਂ ਸਕਦਾ ,

ਮੈ ਤੈਨੂੰ ਵੇਖ ਸਕਦਾ ਹਾਂ, ਮੈ ਤੈਨੂੰ ਛੋਹ ਨਹੀਂ ਸਕਦਾ,

 

ਇੱਕ ਅਸਮਾਨ ਥੱਲੇ ਇੱਕੋਂ ਸ਼ਹਿਰ ਦੇ ਬਛਿੰਦੇ ਹਾਂ,

ਇੱਕੋਂ ਛੱਤ ਥੱਲੇ ਆਪਣਾ ਟਿਕਾਣਾ ਹੋ ਨਹੀਂ ਸਕਦਾ,

 

ਖ਼ੁਵਾਬਾਂ ਵਿੱਚ ਤਾਂ ਸਾਏ ਵਾਂਗ ਤੇਰੇ ਨਾਲ ਰਹਿ ਸਕਦਾਂ,

ਅਸਲ ਜ਼ਿੰਦਗੀ 'ਚ ਤੇਰੇ ਕੋਲ ਮੈਂ ਖਲੋਂ ਨਹੀਂ ਸਕਦਾ,

 

ਕਰਾਂ ਟਕੋਰ ਮੈਂ ਕਿਦਾਂ, ਤੇ ਦੇਵਾਂ ਰਾਹਤ ਕਿੰਝ ਤੈਨੂੰ,

ਮੈਂ ਤਾਂ ਲਹੂ ਹਾਂ ਤੇ ਲਹੂ ਜ਼ਖਮ ਨੂੰ ਧੋ ਨਹੀਂ ਸਕਦਾ,

 

ਮੇਰੇ ਹਝੁੰਆਂ ਉੱਤੇ ਵੀ, ਤੇਰਾ ਨਾਮ ਲਿਖਿਆ ਏ,

ਕਿਸੇ ਦੇ ਸਾਹਮਣੇ ਇਸ ਕਰਕੇ **ਦੇਬੀ** ਰੋ ਨਹੀਂ ਸਕਦਾ,

 

 

14 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਅੱਖਾਂ ਵਿੱਚ ਸੁਪਨੇ ਉਲੀਕੀ ਜਾਂਦੀ ਏ,

ਮੈਥੋਂ ਜਾਅ ਨੀ ਹੋਣਾ ਓ ਉਡੀਕੀ ਜਾਂਦੀ ਏ,

 

ਮੈਨੂੰ ਚਹੁਦੀ,ਮੇਰੀ ਮਜਬੂਰੀ ਜਾਣਦੀ,

ਬੁੱਲ੍ਹ ਹਸਦੇ ਨੇ ਰੂਹ ਚੀਕੀ ਜਾਂਦੀ ਏ,

 

**ਦੇਬੀ** ਮੈਨੂੰ ਦੁੱਖ ਹੈ ਕੇ ਮੇਰੇ ਕਰਕੇ,

ਜ਼ਿੰਦਗੀ ਕਿਸੇ ਦੀ ਐਵੇ ਬੀਤੀ ਜਾਂਦੀ ਏ,

14 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

all time  fvrt


ਕਹਾਣੀ ਯਾਦ ਹੈ ਸਾਰੀ ਮੈਂ ਕੁੱਝ ਨਹੀਂ ਭੁੱਲਿਆ,

ਬੀਹੀ ਵੱਲ ਦੀ ਬਾਰੀ ਮੈਂ ਕੁੱਝ ਨਹੀਂ ਭੁੱਲਿਆ,

ਵਾਜ਼ ਕੱਚੇ ਨਾਂ ਨਾਲ ਮਾਰੀ ਮੈਂ ਕੁੱਝ ਨਹੀਂ ਭੁੱਲਿਆ,

ਸੂਰਤ ਰੱਜ ਕੇ ਪਿਆਰੀ ਮੈਂ ਕੁੱਝ ਨਹੀਂ ਭੁੱਲਿਆ,

ਕਿਹੜੀ ਬਾਜ਼ੀ ਕਿਉਂ ਹਾਰੀ ਮੈਂ ਕੁੱਝ ਨਹੀਂ ਭੁੱਲਿਆ,

ਕਿਹੜੀ ਚੋਟ ਕਿੰਨ ਮਾਰੀ ਮੈਂ ਕੁੱਝ ਨਹੀਂ ਭੁੱਲਿਆ,

ਆਪਣਾ ਸਮਝ ਕੇ ਤੁਹਾਨੂੰ ਕਹਾਣੀ ਦੱਸਦਾ ਹਾਂ,

ਉਨ੍ਹਾਂ ਖ਼ੁਸ਼ ਨਹੀਂ ਜਿੰਨ੍ਹਾਂ ਮੈਂ ਖੁਲ ਕੇ ਹੱਸਦਾ ਹਾਂ,

ਅੰਦਰੋਂ ਉੱਝੜਿਆਂ ਹੋਇਆ ਹਾਂ ਬਾਹਰੋਂ ਵੱਸਦਾ ਹਾਂ,

ਆਪਣਾ ਸਮਝ ਕੇ ਤੁਹਾਨੂੰ ਕਹਾਣੀ ਦੱਸਦਾ ਹਾਂ,

 

ਕਿਸੇ ਨੂੰ ਮੇਰੀ ਸੀ ਉਡੀਕ ਜਾ ਨਹੀਂ ਸਕਿਆ,

ਮਿਥੀ ਹੋਈ ਸੀ ਤਰੀਕ ਜਾ ਨਹੀਂ ਸਕਿਆ,

ਕੋਈ ਮੇਰਿਆਦਾ ਦੀ ਸੀ ਲੀਕ ਜਾ ਨਹੀਂ ਸਕਿਆ,

ਪਤਾ ਨਹੀਂ ਗਲਤ ਸਾਂ ਕੇ ਠੀਕ ਜਾ ਨਹੀਂ ਸਕਿਆ,

ਸਫ਼ਾਂ-ਖਾਂਨੇ 'ਚੋਂ ਆਈ ਚੀਕ ਜਾ ਨਹੀਂ ਸਕਿਆ,

ਕਿਸੇ ਦੀ ਜਾਂਨ ਨਿਕਲਣ ਤੀਕ ਜਾ ਨਹੀਂ ਸਕਿਆ,

ਆਉਂਦੇ ਹਵਾਂ ਦੇ ਹੱਥ ਅੱਜੇ ਵੀ ਉਲਾਂਬੇ ਪਏ ਨੇ,

ਜ਼ਖ਼ਮ ਇਲਜ਼ਾਮ ਸਭ ਇਨਾਮਾਂ ਵਾਂਗੂੰ ਸਾਂਭੇ ਪਾਏ ਨੇ,

ਆਪਣਾ ਸਮਝ ਕੇ ਤੁਹਾਨੂੰ ਕਹਾਣੀ ਦੱਸਦਾ ਹਾਂ,

 

ਕਿਸੇ ਰਿਸ਼ਤੇ ਦੇ ਫਿਕੇ ਪੈਣ ਦਾ ਕਾਰਨ ਹਾਂ ਸ਼ਾਇਦ,

ਬਿਨ੍ਹਾਂ ਗੱਲੋਂ ਬਦਨਾਮੀ ਲੈਣ ਦਾ ਕਾਰਨ ਹਾਂ ਸ਼ਾਇਦ,

ਉਮੀਦ ਗ਼ਲਤ ਕੋਈ ਢਹਿਣ ਦਾ ਕਾਰਨ ਹਾਂ ਸ਼ਾਇਦ,

ਕਿਸੇ ਆਪਣੇ ਦੇ ਦੁੱਖੀ ਰਹਿਣ ਦਾ ਕਾਰਨ ਹਾਂ ਸ਼ਾਇਦ,

ਸਾਰੀ ਜ਼ਿੰਦਗੀ ਇਹੀਓ ਕਮਾਈਆਂ ਖੱਟੀਆਂ ਨੇ,

ਨੇਕੀ ਕਰਦਿਆਂ ਆਪਾਂ ਬੁਰਾਈਆਂ ਖੱਟੀਆਂ ਨੇ,

ਜੀਭਾਂ ਕਿੰਨ੍ਹੀਆਂ ਦੇ ਤੀਰ ਇੱਕਲਾਂ ਮੈਂ ਨਿਸ਼ਾਨੇ ਤੇ,

ਆਪਣੇ ਹੀ ਮਾਰਦੇ ਨੇ ਗਿਲਾ ਨਹੀਂ ਰਹਿਦਾ ਜਮਾਨੇ ਤੇ,

ਆਪਣਾ ਸਮਝ ਕੇ ਤੁਹਾਨੂੰ ਕਹਾਣੀ ਦੱਸਦਾ ਹਾਂ,

 

ਮਨ ਵਿੱਚ ਦਫ਼ਨ ਹੋਇਆ ਨਾਮ ਤੱਕ ਨਹੀਂ ਪਹੁੰਚਾ,

ਰਿਸ਼ਤਾ ਖਾਸ ਸੀ ਕਿਸੇ ਆਮ ਤੱਕ ਨਹੀਂ ਪਹੁੰਚਾ,

ਨਜ਼ਰਾਂ ਤੱਕ ਰਿਹਾ ਸਲਾਮ ਤੱਕ ਨਹੀਂ ਪਹੁੰਚਾ,

ਧੁੰਦਲਾ ਖਿਆਲ ਸੀ ਕਲਾਮ ਤੱਕ ਨਹੀਂ ਪਹੁੰਚਾ,

ਇੱਕ ਅਫ਼ਸਾਨਾ ਸੀ ਇਨਜਾਮ ਤੱਕ ਨਹੀਂ ਪਹੁੰਚਾ,

ਹੁਨਰਮੰਦ ਸੀ ਇਨਾਮ ਤੱਕ ਨਹੀਂ ਪਹੁੰਚਾ,

ਜਿਹੜਾ ਬਣਦਾ ਸੀ ਮਕਾਮ ਤੱਕ ਨਹੀਂ ਪਹੁੰਚਾ,

ਹਲਾਲ ਹੋ ਗਿਆ ਹਰਾਮ ਤੱਕ ਨਹੀਂ ਪਹੁੰਚਾ,

ਅਨਤਾਂ ਦਾ ਪਿਆਸਾ ਜਾਂਮ ਤੱਕ ਨਹੀਂ ਪਹੁੰਚਾ,

ਬਹੁਤ ਬਿਮਾਰ ਸੀ ਅਰਾਮ ਤੱਕ ਨਹੀਂ ਪਹੁੰਚਾ,

ਆਪਣਾ ਸਮਝ ਕੇ ਤੁਹਾਨੂੰ ਕਹਾਣੀ ਦੱਸਦਾ ਹਾਂ,

 

ਨਾ-ਕਾਮੀਆਂ ਹੋਰ ਦੀਆਂ ਤੰਗ ਮੈਨੂੰ ਕਰਦੀਆਂ ਨੇ,

ਛਮਕਾਂ ਖੁਵਾਬ ਵਿੱਚ ਪਿੰਡੇ ਮੇਰੇ ਤੇ ਵਰਦੀਆਂ ਨੇ,

ਮੇਰੇ ਅਮਲਾਂ ਕਿਧਰੇ ਹਿਸਾਬ ਨਹੀਂ ਲੱਗਣਾਂ,

ਕਚਿਹਰੀ ਆਤਮਾਂ ਦੀ ਵਿੱਚ ਜਵਾਬ ਨਹੀਂ ਲੱਭਣਾਂ,

ਹਸਾਸ ਹੋਣ ਕਰਕੇ ਖੌਰੇ ਪਿੰਜ਼ਰੇ ਤਾੜਿਆਂ ਜਾਂਵਾ,

ਕਿਸੇ ਦੇ ਜ਼ੁਰਮ ਬਦਲੇ ਖੌਰੇ ਸੂਲੀ ਚਾੜ੍ਹਿਆ ਜਾਵਾਂ,

ਫਿਕਰ ਕਰਨਾਂ ਨਹੀਂ ਹਰ ਯੁੱਗ 'ਚ ਏਹੀ ਹਾਲ ਹੁੰਦਾ ਏ,

ਹਮੇਸ਼ਾਂ ਏਦਾਂ ਦਾ ਸਲੂਕ ਸੱਚ ਦੇ ਨਾਲ ਹੁੰਦਾ ਏ,

ਆਪਣਾ ਸਮਝ ਕੇ ਤੁਹਾਨੂੰ ਕਹਾਣੀ ਦੱਸਦਾ ਹਾਂ,

 

ਫੁੱਲਾਂ ਵਾਂਗ ਵਿਛਿਆ ਖਾਰ ਮੈਂ ਨਹੀਂ ਬਣਿਆ,

ਢਾਲ ਬਣਿਆ ਰਿਹਾ ਤਲਵਾਰ ਮੈਂ ਨਹੀਂ ਬਣਿਆ,

ਧੱਕੇ ਨਾਲ ਕਿਸੇ ਦਾ ਯਾਰ ਮੈਂ ਨਹੀਂ ਬਣਿਆ,

ਮੱਲੋਂ ਮੱਲੀ ਦਾ ਸਲਾਹਕਾਰ ਮੈਂ ਨਹੀਂ ਬਣਿਆ,

ਚੰਗਾ ਸ਼ਾਇਰ ਕਲਾਕਾਰ ਮੈਂ ਨਹੀਂ ਬਣਿਆ,

ਸੁਰੀਲਾ ਆਹਲਾ ਕੋਈ ਫ਼ਨਕਾਰ ਮੈਂ ਨਹੀਂ ਬਣਿਆ,

ਜਿਦਾਂ ਦਾ ਲਿਖਿਆ ਗਾਇਆ ਉਹ ਸਰੋਤੇ ਜਾਣਦੇ ਨੇ,

ਆਪਣੇ ਪ੍ਰਚਾਰ ਲਈ ਅਖ਼ਬਾਰ  ਮੈਂ ਨਹੀਂ ਬਣਿਆ,

ਕੋਈ ਮਾਂ-ਬੋਲੀ ਦਾ ਮੈਨੂੰ ਹਤੈਸ਼ੀ ਨਾ ਮੰਨੇ,

ਪਰ ਮਾਂ ਬੋਲੀ ਦਾ ਗਦਾਰ ਮੈਂ ਨਹੀਂ ਬਣਿਆ,

ਆਪਣੇ ਸਮਝ ਕੇ **ਦੇਬੀ** ਨੇ ਦੁੱਖ ਸੁੱਖ ਫੋਲਿਆ ਏ,

ਕਰਨਾਂ ਮਾਫ ਜੇ ਕੁੱਝ ਉੱਚਾਂ ਨੀਵਾਂ ਬੋਲਿਆਂ ਏ,

 

 

 

14 Sep 2013

Showing page 32 of 56 << First   << Prev    28  29  30  31  32  33  34  35  36  37  Next >>   Last >> 
Reply