Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 15 of 16 << First   << Prev    8  9  10  11  12  13  14  15  16  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

14 Mar 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਾਰਾ ਸ਼ਗੁਫਤਾ ਦਾ ਜ਼ਿੰਦਗੀਨਾਮਾ

ਬਲਦੇ ਅੱਖਰ (1983)

ਪ੍ਰਕਾਸ਼ਕ - ਨਾਗਮਣੀ ਪ੍ਰਕਾਸ਼ਕ , ਨਵੀਂ ਦਿੱਲੀ ।
ਸਾਰਾ ਸ਼ਗੁਫਤਾ ਦਾ ਜ਼ਿੰਦਗੀਨਾਮਾ   ਬਲਦੇ ਅੱਖਰ  (1983)  ਪ੍ਰਕਾਸ਼ਕ - ਨਾਗਮਣੀ ਪ੍ਰਕਾਸ਼ਕ , ਨਵੀਂ ਦਿੱਲੀ ।
17 Mar 2013

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਬਲਦੇ ਅੱਖਰ ਕਿਤਾਬ ਮੇਰੀਆਂ ਪਸੰਦੀਦਾ ਕਿਤਾਬਾਂ ਵਿੱਚੋਂ ਇੱਕ ਹੈ... ਮੈਂ ਅਕਸਰ ਹੀ ਇਹ ਕਿਤਾਬ ਪੜ੍ਹਦਾ ਹਾਂ ਜਦ ਕਦੇ ਮੈਂ ਰੋਜ਼-ਮਰ੍ਹਾ ਦੀ ਜ਼ਿੰਦਗੀ ਤੋਂ ਨਿਰਾਸ਼ ਹੋ ਜਾਵਾਂ.... ਇੱਕ ਸਾਕਾਰਾਤਮਿਕ ਸ਼ਕਤੀ ਮਿਲਦੀ ਹੈ... ਬਹੁਤ ਕਮਾਲ ਦੀ ਕਿਤਾਬ ਹੈ.... ਬਿੱਟੂ ਵੀਰ ਸਾਂਝਾ ਕਰਨ ਲਈ ਸ਼ੁਕਰੀਆ...

24 Mar 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

" ਏਸ ਜਨਮ ਨਾ ਜਨਮੇ "

 

ਲੇਖਕ ਸੁਖਪਾਲ

ਧੁਰ ਅੰਦਰ ਉਤਰ ਜਾਣ ਵਾਲੀ ਕਮਾਲ ਦੀ ਕਵਿਤਾ .....

09 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

 

 

ਇਸੇ ਕਿਤਾਬ 'ਚੋਂ

 

ਇਸੇ ਕਿਤਾਬ 'ਚੋਂ

10 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ਿਵ ਕੁਮਾਰ ਬਟਾਲਵੀ ਦੀ ਨਵੀਂ ਕਾਵਿ-ਪੁਸਤਕ ‘ਚੁੱਪ ਦੀ ਆਵਾਜ਼’

 

ਸੰਪਾਦਕ: ਮਿਹਰਬਾਨ ਬਟਾਲਵੀ
ਪੰਨੇ: 272, ਮੁੱਲ: 200 ਰੁਪਏ
ਪ੍ਰਕਾਸ਼ਕ: ਲਾਹੌਰ ਬੁੱਕਸ ਲੁਧਿਆਣਾ।
ਵਲੈਤ ਵਸਦੇ ਸ਼ਿਵ ਕੁਮਾਰ ਬਟਾਲਵੀ ਦੇ ਸਪੁੱਤਰ ਮਿਹਰਬਾਨ ਵੱਲੋਂ ਸੰਪਾਦਿਤ ਕੀਤੀ ਸ਼ਿਵ ਕੁਮਾਰ ਬਟਾਲਵੀ ਦੀ ਇਹ ਨਵੀਂ ਪੁਸਤਕ ‘ਚੁੱਪ ਦੀ ਆਵਾਜ਼’ ਪੜ੍ਹ ਕੇ ਸ਼ਿਵ ਦੀ ਕਲਮ ਦਾ ਕਾਵਿਕ-ਜਲੌਅ ਇਕ ਵਾਰ ਫਿਰ ਨਵੇਂ ਸਿਰਿਓਂ ਨਜ਼ਰ ਆਇਆ ਹੈ। ਇਸ ਪੁਸਤਕ ਵਿਚ ਕੁੱਲ 132 ਕਾਵਿ-ਰਚਨਾਵਾਂ ਹਨ ਜਿਨ੍ਹਾਂ ਵਿਚ ਪੰਜਾਬੀ ਰਸਾਲਿਆਂ ਵਿਚ ਛਪੀਆਂ ਅਤੇ ਹੁਣ ਤਕ ਦੀਆਂ ਅਣਛਪੀਆਂ ਰਚਨਾਵਾਂ ਹਨ। ਇਹ ਪੁਸਤਕ ਸ਼ਿਵ ਕੁਮਾਰ ਬਟਾਲਵੀ ਦੀਆਂ ਦੋਹਤੀਆਂ ਸ਼ਿਵਾਨੀ, ਪਾਰੁਲ ਤੇ ਪੋਤੀ ਸਬਰੀਨਾ ਨੂੰ ਸਮਰਪਿਤ ਕੀਤੀ ਗਈ ਹੈ। ਸ਼ਿਵ ਦੀ ਚੁੱਪ ਤੇ ਉਸ ‘ਚੁੱਪ ਦੀ ਆਵਾਜ਼’ ਸਿਰਲੇਖ ਤਹਿਤ ਮਿਹਰਬਾਨ ਬਟਾਲਵੀ ਨੇ ਸ਼ਿਵ ਕੁਮਾਰ, ਉਸ ਦੀਆਂ ਰਚਨਾਵਾਂ ਤੇ ਇਸ ਪੁਸਤਕ ਦੀ ਤਿਆਰੀ ਬਾਰੇ ਬਹੁਤ ਭਾਵਪੂਰਤ ਗੱਲਾਂ ਲਿਖੀਆਂ ਹਨ। ਸ਼ਿਵ ਕੁਮਾਰ ਤਾਂ ਪੰਜਾਬੀ ਸਾਹਿਤ ਜਗਤ ਅੰਦਰ ਪਹਿਲਾਂ ਹੀ ਅਮਰ ਹੈ ਪਰ ਇਸ ਪੁਸਤਕ ਨਾਲ ਤਾਂ ਗੱਲ ਹੋਰ ਵੀ ਸੋਨੇ ’ਤੇ ਸੁਹਾਗੇ ਵਾਲੀ ਹੋ ਗਈ ਹੈ। ਏਥੇ ਜ਼ਿਕਰਯੋਗ ਹੈ ਕਿ ਇਸ ਪੁਸਤਕ ਦੇ ਪ੍ਰਕਾਸ਼ਕ ਨੇ ਇਹ ਪੁਸਤਕ ਸ਼ਿਵ ਕੁਮਾਰ ਦੇ ਸਮੁੱਚੇ ਕਾਵਿ ਵਿਚ ਵੀ ਸ਼ਾਮਲ ਕਰ ਦਿੱਤੀ ਹੈ ਤੇ ਵੱਖਰੇ ਤੌਰ ’ਤੇ ਵੀ ਖੂਬਸੂਰਤ ਛਾਪੀ ਹੈ।
ਸ਼ਿਵ ਕੁਮਾਰ ਦੀ ‘ਚੁੱਪ ਦੀ ਆਵਾਜ਼’ ਦਾ ਜ਼ਿਕਰ ਕਰਦਿਆਂ ਮਿਹਰਬਾਨ ਨੇ ਲਿਖਿਆ ਹੈ ਕਿ ‘ਮੈਂ ਪੰਜ ਸਾਲਾਂ ਦੀ ਉਮਰ ਤੋਂ ਹੀ ਸ਼ਿਵ ਦੀ ਇਸ ‘ਚੁੱਪ ਦੀ ਆਵਾਜ਼’ ਨੂੰ ਮਹਿਸੂਸ ਕਰਦਾ ਰਿਹਾਂ, ਪਰ ਇਸ ਨੂੰ ਸੁਣ ਕੇ ਸਮਝ ਸਕਣ ਦੀ ਜਾਚ ਕਦੇ ਨਹੀਂ ਸੀ ਆਈ ਮੈਨੂੰ।…ਅਚਨਚੇਤੀ ਇਕ ਦਿਨ (ਚੁੱਪ’ ਦੀਆਂ ਇਹ ਸਤਰਾਂ ਪੜ੍ਹੀਆਂ:-
‘‘ਜੋ ਸਾਹ ਹੈ ਬੁੱਤੋਂ ਟੁੱਟਦਾ
ਉਹਦੀ ਕੋਟ ਜਨਮ ਨਾ ਥਾਹ
ਜਿਉਂ ਗਗਨੀ ਉਡਦੇ ਪੰਛੀਆਂ
ਦੀ ਪੈੜ ਫੜੀ ਨਾ ਜਾ।’’
ਤਾਂ ਪਤਾ ਲੱਗਿਆ ਕਿ ਇਹ ‘ਚੁੱਪ ਦੀ ਆਵਾਜ਼’ ਬੁੱਤ ਦੀ ਤਲਾਸ਼ ਨਹੀਂ ਹੈ। ਬੁੱਤ ਤਾਂ ਹੁਣ ‘ਚੁੱਪ’ ਬਣ ਗਿਆ ਹੈ। ਇਹ ਜੋ ‘ਆਵਾਜ਼’ ਹੈ ਉਹ ਉਸ ਦੇ ਕਰਮਾਂ ਦੀ ਹੈ। ਕਰਮ ਜਿੰਨੇ ਸੱਚੇ ਹੋਣ, ਓਨੀ ਇਹ ਆਵਾਜ਼ ਉੱਚੀ ਤੇ ਸਾਫ ਸੁਣਦੀ ਹੈ। ਅਸੀਂ ਸਭ ਇਕੋ ਸਮੇਂ ਜੀਵਨ ਵਿਚ ਦੋ ਉਮਰਾਂ ਭੋਗਦੇ ਹਾਂ, ਇਕ ਸਰੀਰਕ (ਜਨਮ, ਬਚਪਨ, ਜਵਾਨੀ, ਬੁਢਾਪਾ ਤੇ ਮੌਤ) ਅਤੇ ਦੂਜੀ ਮਨੁੱਖੀ ਸਮਾਜ ਵਿਚ ਉਤਰਜੀਵਤਾ (Survival) ਲਈ ਕੀਤੇ ਕਰਮਾਂ ਦੀ। ਸਰੀਰ ਦੀ ਉਮਰ ਦੀ ਤਾਂ ਸੀਮਾ ਹੈ ਪਰ ਕਰਮਾਂ ਦੀ ਉਮਰ ਸੀਮਾ-ਰਹਿਤ ਹੋ ਸਕਦੀ ਹੈ। ਇਹ ਮਨੁੱਖ ਦੇ ਕਰਮਾਂ ’ਤੇ ਨਿਰਭਰ ਕਰਦਾ ਹੈ। ਇਕ ਗੱਲ ਤਾਂ ਪ੍ਰਤੱਖ ਸੀ ਕਿ ‘ਸ਼ਿਵ’ ਦੇ ਕਰਮ-ਭਾਵ ਉਸ ਦੀ ਕਲਮ ਨਾਲ ਉਕਰੇ ਲਫਜ਼ ਸੱਚੇ-ਸੁੱਚੇ ਸਨ। ਇਸੇ ਲਈ ਤਾਂ ਮੈਨੂੰ ਬਚਪਨ ਤੋਂ ਹੁਣ ਤਕ ਉਸ ਦੀ ਇਹ ਚੁੱਪ ਦੀ ਆਵਾਜ਼ ਬਹੁਤ ਮਧੁਰ, ਨਿਰਮਲ ਝਰਨੇ ਵਰਗੀ ਸੁਣਦੀ ਰਹੀ ਹੈ।

28 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮਿਹਰਬਾਨ ਅੱਗੇ ਲਿਖਦਾ ਹੈ ਕਿ ‘ਸ਼ਿਵ ਕੁਮਾਰ ਬਟਾਲਵੀ’ ਦਾ ਜਨਮ 23 ਜੁਲਾਈ 1936 ਨੂੰ ਬੜਾ ਪਿੰਡ ਲੋਹਟੀਆਂ, ਸ਼ਕਰਗੜ੍ਹ, ਪਾਕਿਸਤਾਨ ਵਿਚਲੇ ਪੰਜਾਬ ਵਿਚ ਹੋਇਆ। ਉਸ ਦਾ ਸਾਹਿਤਕ ਸਫ਼ਰ 1960 ਤੋਂ ਲੈ ਕੇ 1973 ਤੱਕ ਦਾ ਹੈ। ਇਨ੍ਹਾਂ 13 ਸਾਲਾਂ ਵਿਚ ਉਸ ਨੇ 9 ਕਾਵਿ-ਸੰਗ੍ਰਹਿ ਰਚੇ। ਮਹਾਂਕਾਵਿ ‘ਲੂਣਾ’ ਲਈ ਉਸ ਨੂੰ 1967 ਦਾ ਭਾਰਤੀ ਸਾਹਿਤ ਅਕਾਦਮੀ ਦਿੱਲੀ ਦਾ ਐਵਾਰਡ ਮਿਲਿਆ। ਇਹ ਐਵਾਰਡ ਸ਼ਿਵ ਨੂੰ 32 ਸਾਲਾਂ ਦੀ ਉਮਰ ਵਿਚ ਹੀ ਮਿਲ ਗਿਆ ਸੀ। ਉਹ 7 ਮਈ 1973 ਨੂੰ 37 ਸਾਲਾਂ ਦੀ ਛੋਟੀ ਉਮਰੇ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਕੇ ਅਸਮਾਨ ਦਾ ਤਾਰਾ ਜਾ ਬਣਿਆ। ਪਰ ਉਸ ਦੇ ਗੀਤ ਫੁੱਲ ਬਣ ਕੇ ਆਪਣੀ ਮਹਿਕ ਨਾਲ ਹਰ ਪੰਜਾਬੀ ਦੇ ਮਨ ਮੰਦਰ ਨੂੰ ਹੁਣ ਤੱਕ ਸੁਗੰਧਿਤ ਕਰ ਰਹੇ ਹਨ। ਇਨ੍ਹਾਂ ਮਹਿਕਦੇ-ਟਹਿਕਦੇ ਫੁੱਲਾਂ ਦੀ ਤਲਾਸ਼ ਵਿਚ ਹੀ ਮੈਂ ਨਿਕਲਿਆ ਹਾਂ ਤਾਂ ਜੋ ਸ਼ਿਵ ਦੀ ‘ਚੁੱਪ ਦੀ ਆਵਾਜ਼’ ਨੂੰ ਫੜ ਸਕਾਂ ਤੇ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਸਕਾਂ।’
ਨਿਰਸੰਦੇਹ ਇਸ ਪੁਸਤਕ ਦਾ ਅਧਿਐਨ ਕਰਦਿਆਂ ਇਕ ਤਰ੍ਹਾਂ ਦੇ ਸਾਹਿਤਕ ਲੁਤਫ ਦੀ ਸਿਖਰ ਮਾਣੀ ਜਾ ਸਕਦੀ ਹੈ। ਬਿਰਹਾ ਦੇ ਕਵੀ ਵਜੋਂ ਜਾਣੇ ਜਾਂਦੇ ਸ਼ਿਵ ਕੁਮਾਰ ਦੀਆਂ ਇਨ੍ਹਾਂ ਰਚਨਾਵਾਂ ਵਿਚੋਂ ਹੋਰ ਵੀ ਕਈ ਰੰਗ ਮਾਣੇ-ਜਾਣੇ ਜਾ ਸਕਦੇ ਹਨ। ਜਿਨ੍ਹਾਂ ਵਰਗਾਂ ਵਿਚ ਇਸ ਪੁਸਤਕ ਅੰਦਰਲੀਆਂ ਕਾਵਿ-ਰਚਨਾਵਾਂ ਵੰਡੀਆਂ ਗਈਆਂ ਹਨ, ਉਹ ਇਹ ਹਨ: ‘ਪੰਜਾਬੀ ਰਸਾਲਿਆਂ ਵਿਚ ਛਪੇ ਗੀਤ ਅਤੇ ਕਵਿਤਾਵਾਂ’, ‘ਜੱਗ ਚਾਨਣ ਹੋਆ’ ਲਈ ਲਿਖੇ ਗੀਤ, ‘ਫਿਲਮਾਂ ਅਤੇ ਰੇਡੀਓ ਲਈ ਲਿਖੇ ਗੀਤ’, ‘ਰੇਡੀਓ ਪ੍ਰੋਗਰਾਮ’ ਨਵੀਂ ਸਵੇਰ’ ਲਈ ਲਿਖੇ ਗੀਤ, ‘ਪੰਜਾਬਣ ਕੁੜੀਆਂ ਦੇ ਗੀਤ’, ‘ਫੌਜੀਆਂ ਦੇ ਗੀਤ’, ‘ਕਿਸਾਨ ਦੇ ਗੀਤ’, ‘ਜਾਗ੍ਰਿਤੀ ਦੇ ਗੀਤ’, ‘ਦੇਸ਼ ਭਗਤੀ ਦੇ ਗੀਤ’, ‘ਪਰਿਵਾਰ ਨਿਯੋਜਨ ਦੇ ਗੀਤ’ ਤੇ ‘ਸ਼ਿਵ ਦੀ ਡਾਇਰੀ ਦੇ ਪੰਨਿਆਂ ਵਿਚੋਂ’।
ਮਿਹਰਬਾਨ ਨੇ ਇਹ ਵੀ ਦੱਸਿਆ ਕਿ ‘ਸ਼ਿਵ ਕੁਮਾਰ ਦੇ ਨਾਂ ਹੇਠ ਛਪਣ ਤੋਂ ਪਹਿਲਾਂ ਸ਼ਿਵ ਕਈ ਨਾਵਾਂ, ਸ਼ਿਵ ਕੁਮਾਰ ਬਟਾਲਾ (ਪ੍ਰੀਤਮ), ਸ਼ਿਵ ਡੋਗਰਾ (ਪ੍ਰੀਤਲੜੀ), ਸ਼ਿਵ ਕੁਮਾਰ ਬਟਾਲਵੀ (ਕਵਿਤਾ) ਹੇਠ ਛਪਦਾ ਰਿਹਾ। ਸਭ ਤੋਂ ਵੱਧ ਸ਼ਿਵ ਜਿਨ੍ਹਾਂ ਮਾਸਿਕ ਪੱਤਰਾਂ ਵਿਚ ਛਪਿਆ ਉਹ ਸਨ- ‘ਕਵਿਤਾ’, ‘ਪ੍ਰੀਤਲੜੀ’ ਤੇ ‘ਆਰਸੀ’। … ਆਪਣੇ ਸਾਹਿਤਕ ਜੀਵਨ ਦੇ ਆਖਰੀ ਦਿਨਾਂ ਵਿਚ ਸ਼ਿਵ, ਅੰਮ੍ਰਿਤਾ ਪ੍ਰੀਤਮ ਦੁਆਰਾ ਸੰਪਾਦਿਤ ਰਸਾਲੇ ‘ਨਾਗਮਣੀ’, ਕੈਲਾਸ਼ ਪੁਰੀ ਦੇ ‘ਰੂਪਮਤੀ’, ਪੁਰੇਵਾਲ ਦੇ ‘ਦੇਸ ਪ੍ਰਦੇਸ’ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੱਚਿਆਂ ਲਈ ਛਪਦੇ ਰਸਾਲੇ ‘ਪੰਖੜੀਆਂ’ ਵਿਚ ਵੀ ਛਪਿਆ ਸੀ। ਇਸ ਪੁਸਤਕ ਦੀ ਤਿਆਰੀ ਵਿਚ ਚਰਨਜੀਤ ਸਿੰਘ ਚੰਨ, ਡਾ. ਰੇਣੁਕਾ ਸਿੰਘ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਮਨੂ ਸ਼ਰਮਾ ਸੋਹਲ, ਪ੍ਰਿੰ. ਪ੍ਰੇਮ ਸਿੰਘ ਬਜਾਜ, ਜਨਾਬ ਸਯਦ ਜ਼ਫ਼ਰ ਸ਼ਾਹ, ਸ. ਗੁਰਮੁਖ ਸਿੰਘ ਲਾਲੀ, ਗੁਲਜ਼ਾਰ ਤੂਰ ਤੇ ਰੁਪਿੰਦਰ ਸਿੰਘ ਗਿੱਲ ਨੇ ਮਿਹਰਬਾਨ ਦੀ ਕਾਫੀ ਮਦਦ ਕੀਤੀ ਹੈ। ਸੋ, ਖਾਸੀ ਮਿਹਨਤ ਨਾਲ ਤਿਆਰ ਹੋਈ ਆਪਣੇ ਪਸੰਦੀਦਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਇਹ ਪੁਸਤਕ ਜ਼ਰੂਰ ਪੜ੍ਹੋ ਤੇ ਇਸ ਪੁਸਤਕ ’ਚੋਂ ਸ਼ਿਵ ਦੀਆਂ ਇਨ੍ਹਾਂ ਕਾਵਿ-ਸਤਰਾਂ ਨਾਲ ਆਗਿਆ ਦਿਓ:-
ਮੈਂ ਚੁੱਪ ਦੀ ਮੌਨ ਬੋਲੀ
ਸਿੱਖ ਰਿਹਾ ਹਾਂ
ਮੈਂ ਚੁੱਪ ਦਾ ਗੀਤ
ਹਰ ਸੱਪਣੀ ਦੀ ਅੱਖ ਵਿਚ ਲਿਖ ਰਿਹਾ ਹਾਂ।              (ਪੰਨਾ-135)

ਮਾਹੀ ਮੇਰਾ ਸ਼ੇਰ ਜਾਪਦਾ
ਜਦੋਂ ਕਰ ਕੇ ਪਰੇਟ ਘਰ ਆਵੇ
ਕਦੇ ਨੀ ਗਰੇਜੀ ਬੋਲਦਾ
ਕਦੇ ਜੰਗ ਦੀਆਂ ਕਾਣ੍ਹੀਆਂ ਸੁਣਾਵੇ!

ਰਾਤੀਂ ਮੇਰੇ ਕੋਲ ਬਹਿ ਗਿਆ
ਗੱਲ ਕਰਦੀ ਨੂੰ ਆਵੇ ਡਾਢੀ ਸੰਗ ਨੀ
ਉੱਠਦੀ ਦੀ ਬਾਂਹ ਫੜ ਕੇ
ਮਾਰ ਖਿੱਚਾਂ ਮੇਰੀ ਤੋੜ ਦਿੱਤੀ ਵੰਗ ਨੀ
ਮੈਨੂੰ ਕਹਿੰਦਾ ਗਾ ਨੀ ਬੱਲੀਏ
ਆਪ ਬੁੱਲ੍ਹਾਂ ਨਾਲ ਢੋਲਕੀ ਬਜਾਵੇ।
ਮਾਹੀ ਮੇਰਾ ਸ਼ੇਰ ਜਾਪਦਾ।
ਜਦੋਂ ਕਰ ਕੇ ਪਰੇਟ ਘਰ ਆਵੇ!                   (ਪੰਨਾ: 235)

-ਹਰਮੀਤ ਸਿੰਘ ਅਟਵਾਲ
* ਮੋਬਾਈਲ: 098155-05287

28 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
mahavastu

 

 

 

ਲੇਖਕ :- ਖੁਸ਼ਦੀਪ ਬਾਂਸਲ
ਕੀਮਤ :- 125000.00
ਵਧੇਰੇ ਜਾਣਕਾਰੀ ਲਈ www.mahavastu.com

 

 

28 Aug 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸਿਰ ਦੀਜੈ ਕਾਨ ਦਾ ਕੀਜੈ
ਇਸ ਪੁਸਤਕ ਵਿਚ ਸਿਖ ਇਤਿਹਾਸ, ਗਲਪ ਵਿਚ ਹੈ - ਕਮਾਲ ਦੀ ਪੁਸਤਕ !!!    
ਸ੍ਰ: ਨਰਿੰਦਰ ਪਾਲ ਸਿੰਘ 

ਸਿਰ ਦੀਜੈ ਕਾਨ ਦਾ ਕੀਜੈ   -  Undaunted We Die

Language : Punjabi

 

ਇਸ ਪੁਸਤਕ ਵਿਚ ਸਿਖ ਇਤਿਹਾਸ, ਗਲਪ ਵਿਚ ਹੈ - ਕਮਾਲ ਦੀ ਪੁਸਤਕ !!! A Spell binding book, delineating tastefully exploits of the Khalsa;

ਅਤੇ ਦਸਦੀ ਹੈ ਕਿ ਕੌਮਾਂ ਦਾ ਸਰੂਪ ਕਿੱਦਾਂ ਸੌਰਦਾ ਹੈ !

 

Writer: ਸ੍ਰ: ਨਰਿੰਦਰ ਪਾਲ ਸਿੰਘ An Army Officer and a Diplomat

 

29 Aug 2013

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਸੱਚ ਦੀ ਸਿਆਸਤ- ਅਮਰਜੀਤ ਸਿੰਘ ਗਰੇਵਾਲ ਦੀ ਪੁਸਤਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਇੱਕ ਖੂਬਸੂਰਤ ਸੰਵਾਦ ਰਚਾਉਂਦੀ ਹੈ...

06 Sep 2013

Showing page 15 of 16 << First   << Prev    8  9  10  11  12  13  14  15  16  Next >>   Last >> 
Reply