Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 16 of 16 << First   << Prev    8  9  10  11  12  13  14  15  16   Next >>     
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

Photo

 

 

ਗੱਗ ਬਾਣੀ....

137 ਕਵਿਤਾਵਾਂ ਹਨ, 200 ਪੰਨੇ ਹਨ ਤੇ ਕੀਮਤ 100 ਰੁਪਏ ਰੱਖੀ ਹੈ। ਜੋ 100 ਨਹੀਂ ਦੇ ਸਕਦਾ ਉਸ ਲਈ ਜਾਇਜ ਜਾਇਜ 80 ਰੁਪਏ ਰੱਖੀ ਗਈ ਹੈ। ਇਸ ਕਿਤਾਬ ਦੇ ਨਾਲ ਇੱਕ ਪੋਸਟਰ 'ਅਸੀਂ ਹਰਾਮਜ਼ਾਦੇ ਨਹੀਂ' ਵੀ ਕਿਤਾਬ ਦੇ ਨਾਲ ਦਿੱਤਾ ਜਾਣਾ ਹੈ।
ਕਿਤਾਬ ਵਿੱਚ ਫਾਰਮੈਲਿਟੀ ਦੇ ਤੋਰ ਤੇ ਕੁੱਝ ਵੀ ਨਹੀਂ ਕੀਤਾ ਗਿਆ ਤੇ ਇਸੇ ਸੋਚ ਨੂੰ ਮੁੱਖ ਰੱਖਦੇ ਹੋਏ ਇਸ ਕਿਤਾਬ ਦਾ ਲੋਕ ਅਰਪਣ ਸਮਾਰੋਹ ਵੀ ਨਹੀਂ ਕਰਵਾ ਰਹੇ। ਜੇ ਕਿਸੇ ਨੇ ਅਪਣੇ ਪੱਧਰ ਤੇ ਕਿਤਾਬ ਰਿਲੀਜ਼ ਕਰਨੀ ਹੋਵੇ ਜਾਂ ਸਮਾਰੋਹ ਆਦਿ ਕਰਨਾ ਹੋਵੇ ਤਾਂ ਬੇ-ਝਿਜਕ ਕਰ ਸਕਦਾ ਹੈ। ਪਹਿਲਾ ਐਡੀਸ਼ਨ 1000 ਕਾਪੀਆਂ ਛਾਪੀਆਂ ਗਈਆਂ ਹਨ, ਤੇ ਉਮੀਦ ਹੈ ਕਿ ਤੁਹਾਡੇ ਸਹਿਯੋਗ ਸਦਕਾ ਕਿਤਾਬ ਗਰਮ ਪਕੌੜਿਆਂ ਵਾਂਗ ਹੱਥੋ-ਹੱਥ ਵਿਕ ਜਾਵੇਗੀ।
ਕਿਤਾਬ ਕਿਸੇ ਨੂੰ ਵੀ ਮੁਫਤ ਨਾ ਵੰਡਣ ਦਾ ਅਪਣੇ ਆਪ ਨਾਲ ਪ੍ਰਣ ਕੀਤਾ ਹੈ, ਸਬੰਧਿਤ ਨੋਟ ਕਰਨ।
ਅਪਣੇ ਅਪਣੇ ਇਲਾਕੇ ਦੀਆਂ ਮੁੱਖ ਦੁਕਾਨਾਂ ਦੱਸ ਦਿਓ, ਕਿਤਾਬ ਓਥੇ ਪਹੁੰਚਾ ਦਿੱਤੀ ਜਾਵੇਗੀ, ਤੇ ਮੋਗੇ ਗੁਰੂ ਨਾਨਕ ਕਾਲਜ ਵਿੱਚ ਅਗਲੇ ਹਫਤੇ ਪੁਸਤਕ ਮੇਲਾ ਹੈ, ਮੋਗੇ ਦੇ ਲਾਗੇ ਵਾਲੇ ਜਾਂ ਜੋ ਵੀ ਪਹੁੰਚ ਸਕਦਾ ਹੈ, ਮੋਗੇ ਤੋਂ ਖਰੀਦ ਸਕਦਾ ਹੈ.. —

ਜਾਂ surjit.gag@facebook.com

06 Oct 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਆਥਣੇ ਜੇ ਖੇਤੋਂ ਆ ਕੇ ਚਾਹ ਰੋਟੀ ਆਲੇ ਖਾਲੀ ਭਾਂਡੇ ਛੈਕਲ ਦੇ ਹੈਡਲ ਤੋਂ ਲਾਹ ਚੌਂਕੇ ਚ' ਧਰਨ ਗਿਆ ..... ਮਾਂ ਰੋਜ ਵਾਂਗ ਪਾਠ ਕਰੀ ਜਾਂਦੀ ਸੀਗੀ ਮੰਜੇ ਤੇ ਬੈਠੀ .....ਬੇਧਿਆਨੀ ਨਾਲ ਕੋਲ ਦੀ ਲੰਘਿਆ ਪਰ ਪਾਠ ਦੇ ਜੋ ਬੋਲ ਕੰਨੀ ਪਏ ਓਹ ਮੈਨੂੰ ਓਪਰੇ ਜੇ ਲੱਗੇ .......ਮੈਂ ਕੰਨ ਖੜੇ ਕਰ ਕੇ ਸੁਣਿਆ ....ਬੱਲੇ ....ਇਹ ਪਾਠ ਨਹੀ ਕਵਿਤਾ ਪਾਠ ਹੋ ਰਿਹਾ ਸੀ ....ਗੱਗ ਬਾਣੀ ਦਾ .......ਤੇ ਕਵਿਤਾ ਚੱਲ ਰਹੀ ਸੀ .....
..ਗਿਆ ਮੈਂ ਬਾਜਾਰ ਵਿਚ ,ਦੋ ਪਹੀਆ ਆਲੀ ਕਾਰ ਵਿਚ ,
...ਜਾਂਦਾ ਜਿਵੇ ਬੱਕਰਾ ,ਕਸਾਈ ਦੀ ਮਜਾਰ ਵਿਚ
...........ਮੈਨੂੰ ਮੰਜੇ ਕੋਲ ਖੜਾ ਦੇਖ ਕੇ ਸਾਡੀ ਗੋਹੇ ਕੂੜੇ ਆਲੀ "ਅਮਰਜੀਤ ਕੌਰ" ਵੀ ਜਾਂਦੀ ਜਾਂਦੀ ਮਾਂ ਦੇ ਮੰਜੇ ਦੇ ਨੇੜੇ ਹੋ ਕੇ ਸੁਨਣ ਲੱਗੀ ਕਵਿਤਾ ...ਮਾਂ ਦਾ ਧਿਆਨ ਹਾਲੇ ਵੀ ਕਿਤਾਬ ਚ' ਹੀ ਸੀ .............ਜਦੋ ਕਵਿਤਾ ਪੂਰੀ ਹੋਈ ਤਾਂ ਅਮਰਜੀਤ ਦੇ ਹੱਥ ਜਿਵੇ ਤਾੜੀਆ ਵਾਸਤੇ ਉੱਠੇ ਹੋਣ ਪਰ... ਮੈਨੂੰ ਦੇਖ ਸੈਦ ਝਿੱਪ ਗੀ .........ਕਿਸੇ ਲੇਖਕ ਵਾਸਤੇ ਇਸ ਤੋ ਵੱਡਾ ਸਨਮਾਨ ਸੈਦ ਈ ਕੋਈ ਹੋਵੇ ਬੀ ਇੱਕ ਅਨਪੜ ਕਿਰਤੀ ਮਜਦੂਰ ਓਸ ਦੀ ਲਿਖੀ ਗੱਲ ਨੂੰ ਦਿਲੋਂ ਸਮਝ ਸਕੇ ....ਜਦੋ ਮਾਂ ਦਾ ਧਿਆਨ ਸਾਡੇ ਚ' ਗਿਆ ....ਤਾਂ ਐਨਕ ਅੱਖਾਂ ਤੋ ਲਾਹੁਦੀ ... ਬੋਲੀ ਆਹ ਤੇਰੇ ਨਾ ਦੀਆਂ ਕਿਤਾਬਾ ਦੇ ਗਿਆ ਸੀ ਡਾਕੀਆ ........ਇਹ ਲਿਖਣ ਆਲਾ ਕੋਈ ਨਵਾ ਮੁੰਡਾ ਲਗਦਾ ......ਪਰ ਲਿਖਿਆ ਸੋਹਣਾ ਆ ............ਚੜਾਈ ਕਰੁ ਇਹ ਦੇਖ ਲੀ ਤੂੰ ....... ਇੱਕੋ ਜੀਆ ਦੋ ਕਾਪੀਆਂ ਕੀ ਕਰਨੀਆ ਸੀ ...ਇੱਕ ਲੈਬਰੇਰੀ ਦੀ ਆ ਮੈਂ ਵੀ ਤਾਅ ਚ' ਪੈਰਾਂ ਭਰ ਹੋ ਕੇ ਬੈਠ ਗਿਆ ਸੀ .....
.......ਸੁਰਜੀਤ ਦੀਆਂ ਕਵਿਤਾਵਾਂ ਆਮ ਬੰਦੇ ਦੀ ਸੁੱਤੀ ਪਈ ਜਾਂ ਕਹਿਲੋ ਗੈਰਹਾਜਰ ਚੇਤਨਾ ਦੀ ਗਿੱਚੀ ਚ ' ਲੱਪੜ ਅੰਗੂ ਵੱਜਦੀਆਂ ....ਬਿਨਾ ਵੱਡੇ ਵੱਡੇ, ਭਾਰੇ ਤੇ ਉਲਜਣ ਭਰੇ ਲਫਜ਼ ਵਰਤੇ ਤੋਂ ਬਿਨਾ ਓਹਨੇ ਆਮ ਸਬਦਾ ਨਾਲ ਆਮ ਲੋਕਾਂ ਦੀ ,ਵੱਡੀ ਗੱਲ ਕਹੀ ਆ ..ਜਿਸ ਲਈ ਓਹ ਵਧਾਈ ਦਾ ਹੱਕਦਾਰ ਹੈ ......
......ਇਥੇ ਇੱਕ ਮੈਂ ਜਰੂਰ ਕਹਿਣਾ ਚਾਹਾਂਗਾ ਕਿ ਸਾਰਾ ਦੋਸ ਸਿਸਟਮ ਦੇ ਸਿਰ ਲਾਉਣਾ ਈ ਠੀਕ ਨੰ .. ਸਾਡਾ ਵੀ ਆਪਣੀਆ ਨਿਜੀ ਕਮੀਆਂ ਵਾਲ ਧਿਆਨ ਦੇਣਾ ਲਾਜਮੀ ਬਣਦਾ ਹੈ ..ਮੇਰੀ ਸਮਝ ਮੁਤਾਬਕ ......ਸਿਸਟਮ ਸਮਾਜ ਦੀ ਈ ਦੇਣ ਹੁੰਦਾ ...
........ਹਾਂ ਕਿਤਾਬ ਚ ' ਕਵਿਤਾ ਦੇ ਨਾਲ ਜਬਰਦਸਤੀ ਘਸੌੜੀਆਂ ਗਈਆਂ ਤਸਵੀਰਾਂ ਬੜੀਆਂ ਚੁਬਦੀਆਂ .......ਬਿਨਾ ਕਿਸੇ ਤਰਤੀਬ ਤੋ ਕੋਈ ਪੰਨਾ ਅੱਧਾ ਖਾਲੀ ਪਿਆ ਕਿਸੇ ਕਿਸੇ ਪੰਨੇ ਚ' ਤਿੰਨ ਤਿੰਨ ਫੋਟਮਾ ਵਾੜੀਆਂ ਪਈਆਂ ........ਜਿਵੇ ਕੋਈ ਮਗਰ ਪਿਆ ਹੋਵੇ ਛਾਪਣ ਵੇਲੇ ........ਸਿਰਫ 136 ਪੰਨੇ ਤੇ ਧੀਆਂ ਕਵਿਤਾ ਨਾਲ ਕਵਿਤਾ ਨਾਲੋਂ ਵੀ ਸੋਹਣੀ ਬੱਚੀ ਦੀ ਫੋਟੋ ਹੈ ....ਜੋ ਪੂਰੀ ਤਰਤੀਬ ਨਾਲ ਹਾਸ਼ੀਏ ਵਿਚ ਲੱਗੀ ਹੋਈ ਆ .......ਜੇ ਕਿਤੇ ਸਾਰੀਆਂ ਫੋਟਮਾ ਇਸ ਤਰਾ ਲੱਗੀਆਂ ਹੁੰਦੀਆਂ ........ਚਲੋ
.....ਪੰਜਾਬੀ ਕਵਿਤਾ ਚ' ਲੋਕ ਪੱਖੀ ਕਵੀ ਨਾ ਹੋਣ ਦੀ ਮਿਥ ਨੂੰ ਇਸ ......."ਗੱਗ ਬਾਣੀ" ਆਲੇ ਸੁਰਜੀਤ ਨੇ ਤੋੜਿਆ ਹੈ ..............
.......ਜਾਂਦੇ ਜਾਂਦੇ 'ਗੱਗ ਬਾਣੀ ' ਵਿਚਲਾ ਇੱਕ ਟੱਪਾ........
..
.ਦਾਣੇ
.ਗੰਡਾਸੇ ਵਾਲੇ ਹੋਰ ਜੱਟ ਨੇ
.ਸੌਂਈਏ ਫਿਕਰਾਂ ਨੂੰ ਰੱਖ ਕੇ ਸਿਰਾਣੇ ||

17 Oct 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

" ਆਮ ਤੌਰ ਤੇ ਸਮਝਿਆ ਜਾਂਦਾ ਹੈ -- ਮਰਦ ਤਾਂ ' ਬਾਹਰ ' ਭਾਲਦੇ ਹਨ,, ਘਰ ਤਾਂ ਉਨ੍ਹਾਂ ਲਈ ਅਗਲੀ ਵਾਰੀ ਬਾਹਰ ਜਾਣ ਤੋਂ ਪਹਿਲਾਂ ਥੱਕ ਕੇ ਸਾਹ ਲੈਣ ਦਾ ਟਿਕਾਣਾ ਭਰ ਹੈ ।ਸਾਢੇ ਚਾਰ ਸਾਲ ਪਹਿਲਾਂ,ਮੈਂ ਆਪਣੀ ਪਹਿਲੀ ਕਿਤਾਬ ਤੇਜਵੰਤ ਗਿੱਲ ਹੁਰਾਂ ਨੂੰ ਭੇਟ ਕਰਨ ਗਿਆ । ' ਦੇਸ਼ ਸੇਵਕ ' ਅਖ਼ਬਾਰ ਦੇ ਇਸ ਐਡੀਟਰ ਨੂੰ ਪਹਿਲਾਂ ਕਦੀ ਵੇਖਿਆ ਵੀ ਨਹੀਂ ਸੀ । ਕਲਪਨਾ ਕੀਤੀ ਤਾਂ ਕਿਸੇ ਖਰ੍ਹਵੇ ਕਾਮਰੇਡ ਦਾ ਚਿਹਰਾ ਮਨ ਵਿੱਚ ਉਭਰਿਆ ।ਉਨ੍ਹਾਂ ਪੁੱਛਿਆ : " ਤੁਸੀਂ ਪਰਦੇਸ ਰਹਿੰਦੇ ਹੋ । ਸਲਾਹ ਦਿਉ -- ਜੇ ਬਾਹਰ ਜਾ ਰਹਿਣਾ ਹੋਵੇ ਤਾਂ ਬੰਦਾ ਦੇਸ ਵਾਲੇ ਆਪਣੇ ਘਰ ਦਾ ਕੀ ਕਰੇ ?"ਮੈਂ ਠਾਹ ਸੋਟਾ ਮਾਰਿਆ :" ਵੇਚ ਦਿਉ ! ਬਿਨਾਂ ਰਹਿਆਂ ਘਰ ਖੋਲ਼ੇ ਹੋ ਜਾਂਦਾ ਹੈ । ਕਿਰਾਏ ਤੇ ਦਿਉ ਤਾਂ ਮੱਲਿਆ ਜਾਂਦਾ ਹੈ । ਰੱਖਣ ਦਾ ਕੋਈ ਫ਼ਾਇਦਾ ਨਹੀਂ । ਏਥੇ ਵੇਚੋ, ਓਥੇ ਖਰੀਦ ਲਉ ।"ਉਹ ਕੁਝ ਵੈਰਾਗ ਨਾਲ ਬੋਲੇ :" ਪਰ ਉਨ੍ਹਾਂ ਭਾਵਨਾਵਾਂ ਦਾ ਕੀ ਕਰੀਏ ਜੋ ਘਰ ਨਾਲ ਜੁੜੀਆਂ ਹੁੰਦੀਆਂ ਹਨ ...."...ਮੈਨੂੰ ਓਦੋਂ ਪਤਾ ਲੱਗਾ :ਮੈਂ ਕਿੰਨਾ ਖਰ੍ਹਵਾ ਸਾਂ ....ਮੇਰੇ ਸਾਮ੍ਹਣੇ ਬੈਠਾ ਬੰਦਾ ਕਿੰਨਾ ਕੋਮਲ ਸੀ !-----------------------------------------

 

ਡਾ. ਆਤਮਜੀਤ ਹੁਰੀਂ ਕਨੇਡੇ ਆਏ । ਮੈਂ ਪੁੱਛਿਆ :' ਏਥੇ ਪੱਕੇ ਤੌਰ ਤੇ ਹੀ ਆ ਕੇ ਹੀ ਕਿਉਂ ਨਹੀਂ ਰਹਿੰਦੇ ?'ਉਹ ਬੋਲੇ :" ਮੈਂ ਆਪਣਾ ਰੰਗ ਨਹੀਂ ਬਦਲ ਸਕਦਾ । ਮਾਤਾ ਪਿਤਾ ਨਹੀਂ ਬਦਲ ਸਕਦਾ । ਮੈਂ ਨਾ ਵੀ ਚਾਹਾਂ ਤਦ ਵੀ ਜਾਤ ਅਤੇ ਧਰਮ ਮੇਰੇ ਨਾਲ ਜੁੜੇ ਰਹਿਣਗੇ । ਆਪਣੇ ਸੰਸਕਾਰ, ਆਪਣਾ ਸਰੀਰ ਨਹੀਂ ਵਟਾਅ ਸਕਦਾ । ਨਾ ਮਾਂ ਬੋਲੀ ਛੱਡ ਸਕਦਾ ਹਾਂ । ਏਨਾ ਕੁਝ ਸਵੀਕਾਰ ਕੀਤਾ ਹੋਇਆ ਹੈ । ਇੱਕ ' ਘਰ ' ਹੀ ਰਹਿ ਗਿਆ -- ਉਹ ਵੀ ਖਿੜੇ ਮੱਥੇ ਸਵੀਕਾਰ ਕਿਉਂ ਨਾ ਕਰਾਂ ?"ਬੰਦਾ ਘਰ ਨੂੰ ਸਵੀਕਾਰ ਕਰਦਾ ਹੈ,ਤਾਂ ਹੀ ਘਰ ਬੰਦੇ ਨੂੰ ਸਵੀਕਾਰ ਕਰਦਾ ਹੈ ।--------------------------------

 

ਨਾਨਕ ਆਖਦੇ ਹਨ :" ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ..."ਨਾਨਕ ਦੀ ਗੱਲ ਵੱਖਰੀ ਹੈ । ਉਨ੍ਹਾਂ ਕੋਲ ਕੋਈ ' ਘਰੁ ' ਹੈ ਜਿਸ ਵਿੱਚ ਪਰਤ ਆਉਣ ਲਈ ਉਹ ਮਨ ਪਿਆਰੇ ਨੂੰ ਮੁੜ ਮੁੜ ਵਾਜ ਮਾਰਦੇ ਹਨ । ਨਾਨਕ ਕੋਲ ਕਿਹੜਾ ਘਰ ਹੈ ? ਮੈਂ ਜਾਨਣਾ ਚਾਹੁੰਦਾ ਹਾਂ ।ਉਨ੍ਹਾਂ ਅੰਦਰ ਕਿਹੜਾ ' ਘਰ ' ਹੈ ਜਿਸ ਦੇ ਹੁੰਦਿਆਂ ਨਾਨਕ ਤੇ ਬੁੱਧ, ਛੱਤਾਂ ਕਮਰਿਆਂ ਕੰਧਾਂ ਵਾਲਾ ਘਰ ਆਪੇ ਛੱਡ ਜਾਂਦੇ ਹਨ ; ਆਪ ਕਈਆਂ ਦਾ ' ਘਰ ' ਬਣਦੇ ਹਨ ! ਬੰਦੇ ਅੰਦਰ ਉਹ ਕਿਹੜੀ ਘਟਨਾ ਵਾਪਰਦੀ ਹੈ ਜਿਸ ਮਗਰੋਂ ਉਹ ਸ੍ਰਿਸ਼ਟੀ ਜਿੱਡਾ ਹੋ ਜਾਂਦਾ ਹੈ । ਹਰ ਥਾਈਂ ਉਸਦਾ ' ਘਰ ' ਹੋ ਜਾਂਦਾ ਹੈ !ਮੈਂ ਨਾਨਕ ਨੂੰ -- ਰੱਬ ਦਾ ਪਤਾ ਲੈਣ ਲਈ ਨਹੀਂ -- ਇਸ ਅਨੁਭਵ ਨੂੰ ਜਾਨਣ ਲਈ ਲੱਭਦਾ ਹਾਂ ।ਨਾਨਕ ਦਾ ਘਰ ਹਰ ਥਾਈਂ ਹੈ । ਉਸੇ ਸ੍ਰਿਸ਼ਟੀ ਵਿੱਚ ਰਹਿੰਦਾ ਨਾਨਕ ਦਾ ਸਿੱਖ ਬੇਘਰ ਅਨੁਭਵ ਕਰਦਾ ਹੈ । ਨਾਨਕ ਦਾ ' ਘਰੁ ' ਜਾਨਣ ਲਈ ਸਿੱਖ ਹੋਣਾ ਕਾਫ਼ੀ ਨਹੀਂ ; ਨਾਨਕ ਹੀ ਹੋਣਾ ਪੈਂਦਾ ਹੈ ।"-----------------------------------------------------------------------

 

(( ਸੁਖਪਾਲ ਦੀ ਕਿਤਾਬ ' ਰਹਣੁ ਕਿਥਾਊ ਨਾਹਿ ' ਵਿੱਚੋਂ ))

27 Oct 2013

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਇਹਨੀ ਦਿਨੀ ਪੀ.-ਐੱਚ.ਡੀ. ਨਾਲ ਸੰਬੰਧਿਤ ਕਿਤਾਬਾਂ ਪੜਨੀਆਂ ਪੈ ਰਹੀਆਂ ਹਨ... ਆਲੋਚਨਾ ਬੋਰ ਕਰ ਦਿੰਦੀ ਹੈ। ਅਰਸਤੂ, ਮਾਰਕਸ, ਮੈਨੇਜਰ ਪਾਂਡੇ, ਗ੍ਰਾਮਸ਼ੀ, ਸ਼ਿਵ ਕੁਮਾਰ ਮਿਸ਼ਰ ਆਦਿ ਆਲੋਚਕਾਂ ਤੋਂ ਇਲਾਵਾ ਬਲਬੀਰ ਪਰਵਾਨਾ ਦਾ ਨਾਵਲ "ਕਥਾ ਇਸ ਯੁੱਗ ਦੀ" ਪੜਿਆ... ਬਹੁਤ ਕਮਾਲ ਦਾ ਨਾਵਲ ਹੈ। ਅਜੋਕੇ ਪੂੰਜੀਵਾਦੀ ਦੌਰ ਵਿੱਚ ਵਿਖੰਡਤ ਹੋ ਰਹੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ....।

28 Mar 2014

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 
Bandginama

ਬੰਦ੍ਗੀਨਾਮਾ" ਭਾਈ ਰਘੁਬੀਰ ਸਿੰਘ ਬੀਰ ਦੀ ਕਿਤਾਬ "ਬੰਦ੍ਗੀਨਾਮਾ" ਬੜੀ ਚੰਗੀ ਲੱਗੀ. ਹਰ ਬੰਦੇ ਦੀ ਜ਼ਿੰਦਗੀ ਵਿਚ ਕੋਈ ਨਾ ਕੋਈ ਦੁਖ ਰਹਿੰਦਾ ਹੀ ਹੈ, ਤੇ ਊਹ ਮੰਨ ਦੀ ਸ਼ਾਂਤੀ ਲਈ ਇਧਰ ਉਧਰ ਭਟਕਦਾ ਰਹਿੰਦਾ ਹੈ.  ਭਾਈ ਜੀ ਨੇ ਇਸ ਕਿਤਾਬ ਰਾਹੀਂ ਆਪਣੇ ਅਨੁਭਵ ਦੱਸੇ ਹਨ ਕੀ ਕਿਵੇਂ ਇਕ ਆਮ ਇਨਸਾਨ ਅਭਿਯਾਸ ਰਾਹੀਂ ਸਿਮਰਨ ਕਰਕੇ ਆਪਣੇ ਮੰਨ ਨੂੰ ਸਾਫ਼ ਰਖ ਸਕਦਾ ਹੈ ਤੇ ਨਾਲ ਹੀ ਲੰਬੇ ਸਮੇ ਤਕ ਸਿਮਰਨ ਦੁਆਰਾ ਮੰਨ ਦੀ ਸ਼ਾਂਤੀ ਦੇ ਨਾਲ ਨਾਲ ਪ੍ਰਮਾਤਮਾ ਦੀ ਭੀ ਪ੍ਰਾਪਤੀ ਕਰ ਸਕਦਾ ਹੈ.  ਇਸ ਕਿਤਾਬ ਚ ਉਹਨਾ ਨੇ ਸਿਮਰਨ ਦੇ ਤਰੀਕੇ ਭੀ ਦੱਸੇ ਹਨ.  ਇਸਤੋਂ ਅਲਾਵਾ ਭਾਈ ਜੀ ਦੀ ਇਕ ਹੋਰ ਕਿਤਾਬ "ਸਿਮਰਨ ਮਹਿਮਾ' ਭੀ ਮੈਨੂ ਬੜੀ ਚੰਗੀ ਲੱਗੀ.            

ਮੈਨੂ ਇਸ ਕਿਤਾਬ ਤੋਂ ਬੜੀ ਪ੍ਰੇਰਨਾ ਮਿਲਦੀ ਹੈ, ਆਸ ਹੈ ਇਹ ਕਿਤਾਬ ਪੜ ਕੇ ਆਪ ਨੂੰ ਭੀ ਪ੍ਰੇਰਨਾ ਮਿਲੇ

03 May 2014

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Bahut der baad ajj es topic te geda vajjeya te books labh rahi si read karan lai... 


Main hune finish kiti hai 'Nights of Rains and Stars' by Maeve Binchy. Its a story about four tourists who meet at tourist spot away from their home and everyone is entangled in their own life.


Very positive and light book which inspire us to look forward to life.... Miracle can happen !!!

 

Please share books you have read ta jo bakian nu vi read karan lai motivate kita ja sake. 

28 Apr 2016

Balwant Singh Sidhu
Balwant Singh
Posts: 1
Gender: Male
Joined: 25/Mar/2021
Location: Charlottetown
View All Topics by Balwant Singh
View All Posts by Balwant Singh
 
Nice Topic
ਮੈਂ ਇਥੇ 11 ਸਾਲ ਬਾਅਦ ਰਿਪਲਾਈ ਲਿਖ ਰਿਹਾ ਜੀ।ਹੁਣ ਤੱਕ ਮੈ ਆਹ ਕਿਤਬਾ ਪੜੀਆ ਨੇ ਮੈਂ ਕਿਤਾਬਾਂ ਪੜਨਾ ਸਿਰਫ 2 ਮਹੀਨੇ ਪਹਿਲਾਂ ਈ ਸ਼ੁਰੂ ਕੀਤਾ ਜੀ। ਬਹੁਤ ਵਧੀਆ ਮਿੱਤਰ ਹਨ ਕਿਤਾਬਾਂ ਹਰ ਇੱਕ ਦੀਆਂ।।

ਸਾਕਾ ਨੀਲਾ ਤਾਰਾ:- ਕੇ ਐਸ ਬਰਾੜ
ਮੌਤ ਦਾ ਰੇਗਿਸਤਾਨ :- ਚਰਨਜੀਤ ਸਿੰਘ
ਬਾਰ੍ਹੀ ਕੋਹੀ ਬਲਦਾ ਦੀਵਾ /ਗੋਰਖ ਦਾ ਟਿੱਲਾ :- ਜੱਗੀ ਕੁੱਸਾ
ਅਸਲੀ ਇਨਸਾਨ ਦੀ ਕਹਾਣੀ :- ਬੌਰਿਸ ਪੁਲਵਾਏ
ਤੂਤਾ ਵਾਲਾ ਖੂਹ :-ਸੋਹਣ ਸਿੰਘ ਸ਼ੀਤਲ
ਮੇਰਾ ਉਜੜਿਆ ਗੁਆਂਢੀ :- ਸੰਤੋਖ ਸਿੰਘ ਧੀਰ
ਬਲੌਰਾ:-ਗੁਰਪ੍ਰੀਤ ਸਹਿਜੀ
25 Mar 2021

Showing page 16 of 16 << First   << Prev    8  9  10  11  12  13  14  15  16   Next >>     
Reply