Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਰਲੇਖ : " ਲੇਖ ਵੀ ਕਦੀ ਬਦਲੇ ਨੇ "......... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 12 of 16 << First   << Prev    8  9  10  11  12  13  14  15  16  Next >>   Last >> 
sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਦਿਲ ਦੀ ਮੈਂ ਇਕ ਗੱਲ੍ਹ ਤੈਨੂੰ 

ਆਖ ਅੱਜ ਸੁਣਾ ਤੀ


ਸਾਂਭ ਰੱਖੀ ਜੋ ਚਿਰ ਤੋਂ 

ਤੇਰੇ ਕੰਨੀ ਬੋਲ ਪੁਆ ਤੀ ..............

 

Sukhpal**

09 Nov 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਰੁਕਿਆ ਸੀ ਮੇਰੀ ਕਾਪੀ ਦਾ ਇਕ ਪੰਨਾ 

ਇੰਤਜ਼ਾਰ ਤੇਰੀ ਇਬਾਦਤ ਲਈ


ਰੱਖ ਲਿਆ ਮਿੱਟੀ ਦਾ ਦਿਲ 

ਰੀਝਾਂ ਕੁੱਝ ਸਜਾਉਣ ਦੇ ਲਈ 


ਮੌਸਮ ਸ਼ਹਿਰ ਦਾ ਬਦਲ ਗਿਆ 

ਰੰਗ ਨਵੇਂ ਲਿਆਉਣ ਦੇ ਲਈ 


ਖੇਡ ਕੁਦਰਤ ਦੀ ਵੇਖ ਕੇ ਹੱਸੇ

ਅੱਜ ਰੂਹ ਨੂੰ ਗੱਲ ਲਾ ਕੇ ਰੌਣ ਦੇ ਲਈ 

 

Sukhpal**

11 Nov 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਯਾਦਾਂ ਦੇ ਖੰਜਰ ਜਦ ਵੀ ਸੀਨੇ ਆਣ ਵੱਜਦੇ 

ਰੂਹ ਨੂੰ ਰਵਾ ਕੇ ਉਹ ਖਿੜ-ਖਿੜ ਹੱਸਦੇ 


ਸੁੱਖਪਾਲ**

੨੧-੧੧-2018

21 Nov 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਗੁਜ਼ਾਰਿਸ਼ ਕਰਦੀ ਮੇਰੀ ਕਲਮ ਹੰਝੂਆਂ ਮੂਹਰੇ 


ਨਾ ਦਰਦ ਆਪਣਾ ਹਰਫ਼ਾਂ ਨੂੰ ਸੁਣਾਵੋ 


ਦੋ ਚਾਰ ਦਿਨ ਹੋਰ ਜੀਣ ਦਿਓ 


ਨਾ ਆਣ ਇਸ ਦਿਲ ਨੂੰ ਰੁਆਵੋ ,..................


ਸੁੱਖਪਾਲ**

24 Nov 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਉਹਦੀ ਤੇ ਮੇਰੀ ਇਬਾਦਤ ਅੱਜ 

ਦੋਵੇਂ ਇਕ ਦੂਜੇ ਨੂੰ ਮਿਲਿਆਂ  

ਉਹਨਾਂ ਹੱਸ ਹੱਸ ਗੱਲਾਂ ਕੀਤੀਆਂ 

ਤੇ ਅਲਵਿਦਾ ਆਖ 

ਦੂਰ ਵਤਨਾਂ ਨੂੰ ਤੁੱਰ ਪਈਆਂ

ਅੱਜ ਕਈ ਸਾਲਾਂ ਪਿੱਛੋਂ 

ਮੈਂ ਵੇਖਿਆ ਉਹਨਾਂ ਦੋਹਾਂ ਦੇ ਚੇਹਰੇ ਤੇ 

ਅੱਜ ਹੰਝੂਆਂ ਦੀ ਥਾਂ ਇਕ ਖੁਸ਼ੀ ਸੀ 

ਇਕ ਦੂਜੇ ਨੂੰ ਮੁੜ੍ਹ ਵੇਖਣ ਦੀ ਖੁਸ਼ੀ 

ਜਾਂ 

ਬੀਤ ਚੁੱਕੇ ਵਕ਼ਤ ਦੀ ਅਣਹੋਣੀ 

ਹੋਂਦ ਨੂੰ ਮੁਕਾਉਣ ਦੀ ਚਾਹਤ 

ਜੋ ਅੱਜ ਵੀ ਇਕ ਦੂਜੇ ਮੂਹਰੇ ਦਰਦ 

ਲੁਕਾਉਣ ਦਾ ਇਕ ਸਫਲ ਯਤਨ 

ਵਿਚ ਤਬਦੀਲ ਹੋ ਚੁੱਕਾ ਸੀ 

ਤਾਂ ਕਿ ਉਹ ਫੇਰ ਜਦ ਵੀ ਮਿਲਣ 

ਉਸੇ ਪਹਿਲੀ ਮੁਲਾਕਾਤ ਵਾਂਗ 

ਹੱਸ ਕੇ ਮਿਲਣ,............

ਸੁੱਖਪਾਲ **

25 Nov 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਖ਼ੂਬ ਵੀਰੇ 🌺
26 Nov 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
nice one 22 g
27 Nov 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਬਹੁਤ ਧੰਨਵਾਦ ਦੋਸਤੋ,......Thankew my friends for your such a nice words for the poetries,..............Good to see you here. 

03 Dec 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਉਹਨੂੰ ਮਿਲਣ ਦੀ ਤਾਂਘ ਹੀ ਸੀ ,


ਜੋ ਉਹਦੀ ਫੋਟੋ ਨੂੰ ਵੇਖ ,


ਮੇਰੀ ਟੁੱਟ ਚੁੱਕੀ ਸਾਹਾਂ ਦੀ ਕਲਮ ਤੇ  


ਮੇਰੇ ਜ਼ਿਹਨ ਵਿਚ ਆਉਂਦੇ ਹਰਫ਼ ਵੀ 


ਅੱਜ ਅਚਾਨਕ ਰੋਣ ਲੱਗ ਪਏ


ਜਿਹਨੂੰ ਵੇਖ ਮੇਰੀ ਜਿੰਦਗੀ ਦੀ ਕਿਤਾਬ ਨੇ 


ਇਕ ਵਾਰ ਫੇਰ ਉਹਨਾਂ ਹੰਝੂਆਂ ਦੀ 


ਸਿਆਹੀ ਭਰ  ਮੈਨੂੰ ਉਮੀਦ ਦੇਣੀ ਚਾਹੀ ,


ਤਾਂ ਜੋ ਮੇਰੇ ਦਿਲ ਦੀ ਉਦਾਸੀ 


ਕੁਝ ਦੂਰ ਹੋ ਸਕੇ 


ਹਾਂ ਉਹ ਅੱਜ ਵੀ ਖੁਸ਼ ਹੋਵੇਗੀ 


ਵਰ੍ਹਿਆਂ ਦੀ ਜੁਦਾਈ ਨੂੰ ਉਹ 


ਭੁੱਲ ਚੁੱਕੀ ਹੋਵੇਗੀ ,


ਇਕ ਨਵੀਂ ਦੁਨੀਆ ਦੇ ਨਵੇਂ 


ਰੰਗਾਂ ਵਿਚ ਉਹ ਮੇਰੇ 


ਰੰਗ ਬਾਰੇ ਵੀ ਸੋਚਦੀ ਹੋਵੇਗੀ 


ਮੈਂ ਕਿਸ ਹਾਲ ਵਿਚ ਰਹਿੰਦਾ ਹਾਂ 


ਇਹ ਗੱਲ ਉਹ ਸੁਪਣਿਆਂ ਵਿਚ 


ਹਕ਼ੀਕ਼ਤ ਵਾਂਗ ਮੈਨੂੰ ਮਿਲ ਕੇ ਪੁੱਛਦੀ ਹੋਵੇਗੀ 


ਸ਼ਾਇਦ ਤਾਂਹੀ ਉਹਨੂੰ ਮਿਲਣ ਦੀ ਤਾਂਘ ਹੀ 


ਮੈਨੂੰ ਇਸ ਧਰਤੀ ਤੇ ਜਿਓੰਦੇ ਹੋਣ ਦਾ 


ਇਹਸਾਸ ਦਵਾਉਂਦੀ ਏ,


ਨਹੀਂ ਤਾਂ ਮਰ ਚੁੱਕੇ ਇਨਸਾਨ 


ਕਦੇ ਹੰਝੂਆਂ ਨਾਲ ਨਹੀਂ ਲਿਖਿਆ ਕਰਦੇ............


ਸੁੱਖਪਾਲ 

03 Dec 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਖੁਸ਼ਨਸੀਬ ਹਾਂ ਮੈਂ 


ਜੋ ਅਦਬ ਨਾਲ ਮੇਰੀ ਕਲਮ


ਮੈਨੂੰ ਲਿਖਣਾ ਸਿਖਾਉਂਦੀ ਏ


ਜੀਵਨ ਜਾਚੇ ਹਰ ਘੜੀ


ਮੇਰੀ ਖੁਸ਼ੀਆਂ ਨਾਲ ਬਿਤਾਉਂਦੀ ਏ


ਇਹ ਇਬਾਦਤ ਆਖਾਂ 


ਜਾਂ ਮੋਹੱਬਤ ਆਖਾਂ 


ਇਹ ਸਾਂਝ ਹਰਫ਼ਾਂ ਨਾਲ ਪਾਉਂਦੀ ਏ


ਦੇਸ਼ ਮੇਰੇ ਦੀ ਮਿੱਟੀ ਦੀ ਖੁਸ਼ਬੂ 


ਇਹ ਵਿਛੜਿਆਂ ਨੂੰ ਮਿਲਾਉਂਦੀ ਏ


ਖੁਸ਼ਨਸੀਬ ਹਾਂ ਮੈਂ 


ਜੋ ਅਦਬ ਨਾਲ ਮੇਰੀ ਕਲਮ


ਮੈਨੂੰ ਲਿਖਣਾ ਸਿਖਾਉਂਦੀ ਏ


ਸੁੱਖਪਾਲ**

06 Dec 2018

Showing page 12 of 16 << First   << Prev    8  9  10  11  12  13  14  15  16  Next >>   Last >> 
Reply