No worries @ all...you always welcome....KWANTLE KWANTLE..!!!
ਜੀ ਬਲਿਹਾਰ ਵੀਰ ਸਤਿ ਸ੍ਰੀ ਅਕਾਲ
ਰਾਜ ਰਣਜੋਧ
ਓ ਦਿਲ ਵਿਚ ਪਿਆਰ ਕਦੇ ਨਹੀ ਲੁਕਾਈਦਾ
ਸੱਜਣਾ ਨੂੰ ਇੰਨਾ ਵੀ ਨਹੀ ਤੜਫਾਈਦਾ,
ਕਰਦੇ ਓ ਪਿਆਰ ਬੇਹਿਸਾਬ ਕਹਿ ਦਿਓ,
ਇੱਕ ਵਾਰੀ ਖੁੱਲ ਕੇ ਜਨਾਬ ਕਹਿ ਦਿਓ.........੨
ਅਗਲਾ ਸ਼ਬਦ .....ਬੇਹਿਸਾਬ
ਅੱਜ ਭੁੱਲ ਗਈ ਏਂ ਕੀਤੇ ਸਾਰੇ ਕੌਲ ਤੇ ਕਰਾਰ |ਬੇਹਿਸਾਬਾ ਕਦੇ ਕਰਦੀ ਸੈਂ ਮੇਰੇ ਨਾਲ ਪਿਆਰ |
ਨਿੱਤ ਨਵੇਂ ਸੱਜਣਾਂ ਦੀ ਚੰਨੋਂ ਭੀੜ ਤੇਰੇ ਵੱਲੇ |ਅਸੀਂ ਕੱਟਦੇ ਆਂ ਦਿਨ ਹਾਏ ਨੀ ਕੱਲ ਮਕੱਲੇ |ਜਦੋਂ ਛੱਡ ਗਏ ਇਹ ਤੈਨੂੰ ਯਾਦ ਆਊ "ਬਲਿਹਾਰ" |ਬੇਹਿਸਾਬਾ ਕਦੇ ਕਰਦੀ ਸੈਂ ਮੇਰੇ ਨਾਲ ਪਿਆਰ .....
ਅਗਲਾ ਸ਼ਬਦ: ਛੱਡ
ਬਹੁਤ ਖੂਬ ਬਲਿਹਾਰ ਭਾਜੀ ਅਸੀਂ ਬਸ ਫੜਾ ਦੇਣੀ ਕਲਮ ਹੁਣ ਤੁਹਾਡੇ ਹੱਥ...ਬਹੁਤ ਖੂਬ ਛਾ ਗਏ ਤੁਸੀ ਤਾਂ...
ਦੇਬੀ ਮਖਸੂਸਪੁਰੀ ਦਾ ਲਿਖਿਆ..ਗਾਇਕ ਦਾ ਨਾਂ ਨੀ ਪਤਾ..ਮਾਫ ਕਰਨਾਂ..
ਤੇਰੀ ਨਗਰੀ ਦੇ ਸਾਰੇ ਰਾਹ ਛੱਡ 'ਤੇਮਿਲਣੇਂ ਦੀ ਦਿੰਦੇ ਜੋ ਸਲਾਹ ਛੱਡ 'ਤੇਬਸ ਮਖਸੂਸਪੁਰੀ ਨਾਲ ਯਾਰੀਆਂ ਦੱਸਿਆ ਜਿਨੇਂ ਇਹ ਕੱਲਾ ਘੁੱਟ ਭਰਨਾਂ..ਤੂੰ ਵੀ ਸਾਨੂੰ ਦਿਲ 'ਚੋਂ ਭੁਲਾ ਦੇ ਸੋਹਣੀਏਂ ਛੱਡ ਤਾ ਅਸੀਂ ਵੀ ਤੈਨੂੰ ਯਾਦ ਕਰਨਾਂ....
ਅਗਲਾ ਸ਼ਬਦ=ਘੁੱਟ
ਹੱਥ ਘੁੱਟਕੇ ਗੱਡੀ ਨੂੰ ਪਾਇਆ ਨੀ ਰੋਂਦੀ ਜਾਂਵੇ ਉਤਲੇ ਮਨੋਂਸਾਨੂੰ ਜਿਊਂਦਿਆਂ ਨੂੰ ਮਾਰ ਮੁਕਾਇਆ ਨੀ ਰੋਂਦੀ ਜਾਵੇਂ ਉਤਲੇ ਮਨੋਂ
ਅਗਲਾ ਸ਼ਬਦ : ਮਾਰ
ਦੇਬੀ ਮਖਸੂਸਪੁਰੀ
ਸੁੰਨਾ ਮੈਨੂੰ ਕਦੇ ਹੁਸਨ ਦੀ ਸਰਕਾਰ ਨਾ ਛੱਡੇਡਰ ਲੱਗਦਾ ਏ ਏਨਾ ਪਿਆਰ ਕਿਧਰੇ ਮਾਰ ਨਾ ਛੱਡੇਸ਼ਮਾ ਕਾਹਦੀ ਜੋ ਪਰਵਾਨਿਆਂ ਨੂੰ ਸਾੜ ਨਾ ਛੱਡੇਕੀ ਮਸ਼ੂਕ ਜੋ ਹੱਥਾਂ ਤੇ ਆਸ਼ਿਕ ਚਾਰ ਨਾ ਛੱਡੇਬੀਵੀ ਵੇਲਣੇ ਦਾ ਵੇਖਿਆ ਵਸਾਹ ਨਹੀ ਖਾਂਦੀਯੋਧਾ ਉਹੀ ਜੋ ਹੱਥੋਂ ਕਦੇ ਹਥਿਆਰ ਨਾ ਛੱਡੇ ਬਈ ਆਦਤ ਲਹੂ ਵਿੱਚ ਰਚ ਜਾਵੇ ਤਾਂ ਫਿਰ ਛੱਡ ਨਹੀ ਹੁੰਦੀਅਸੀਂ ਹਲੀਮੀ ਨਾ ਛੱਡੀਏ ਤੇ ਉਹ ਹੰਕਾਰ ਨਾ ਛੱਡੇਟੁੱਟੇ ਤੀਰ ਲੇਖਾਂ ਸਾਥ ਛੱਡਿਆ ਦਿਲ ਨਹੀ ਛੱਡਿਆਅਖੀਰੀ ਦਮ ਤਾਈਂ ਮਿਰਜ਼ੇ ਨੇ ਕਰਨੇ ਵਾਰ ਨਾ ਛੱਡੇਜਾਂਦਾ ਬਿਨਾ ਗੱਲੋਂ ਰੁੱਸਕੇ ਤਾਂ ਜਾਵੇ ਸੌ ਵਾਰੀਉਹ ਬੰਦਾ ਆਪਣੀ ਗਲਤੀ ਨਾਲ ਕੋਈ ਯਾਰ ਨਾ ਛੱਡੇ"ਦੇਬੀ" ਤੇਰੀ ਕੀ ਔਕਾਤ ਇਹਨਾ ਨਿੰਦਕਾਂ ਨੇ ਤਾਂ ਪੀਰ ਫਕੀਰ ਨਹੀ ਬਖਸ਼ੇ ਗੁਰੂ ਅਵਤਾਰ ਨਾ ਛੱਡੇ..
ਅਗਲਾ ਸ਼ਬਦ=ਯਾਰ
ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇਕਿਸੇ ਅੱਲਾ ਦੇ ਫਕੀਰ ਦੀ ਦੁਆ ਵਰਗੇ
ਅਗਲਾ ਸ਼ਬਦ ਹੈ : ਦੁਆ
SINGER DA NAAM TAN NHI PTA PR EH KWALI TYPE MERA FAV. SONGS VICHON IKK E
ਨਿੱਤ ਖੈਰ ਮੰਗਾ ਸੋਹਣੇਇਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ
ਤੇਰੇ ਪੇਰਾਂ ਚ ਅਖੀਰ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ
ਅਗਲਾ ਸ਼ਬਦ ਜੀ "ਪੇਰ ਜਾਂ ਪੇਰਾਂ" ਏ ਜੀ
ਰਾਜ ਬਰਾੜ
ਤਿੰਨ ਸੌ ਤੇ ਸਠ ਜੜਵਾਏ ਘੁੰਗਰੂ ....੨
ਸਾਈ ਦੇ ਕੇ ਮੈਂ ਬਣਵਾਈਆਂ ...ਸਾਈ ਦੇ ਕੇ ਬਿੱਲੋ ਬਣਵਾਈਆਂ ..
ਲੰਘ ਗਈ ਦਰਾਂ ਦੇ ਵਿਚੋਂ ਪੈਰ ਦੱਬ ਕੇ
ਨੀ ਕਿਹੜੇ ਕੰਮ ਨੂੰ ਝਾਂਜਰਾਂ ਪਾਈਆਂ .......2
ਅਗਲਾ ਸ਼ਬਦ ਹੈ ਜੀ ......."ਸਾਈ"..(advance)
ਮੈਨੂ ਏ ਨਹੀ ਪਤਾ ਇਹ ਕਿਹਨਾ ਦੇ ਲਫਜ਼ ਹਨ ਪਰ ਮੈਨੂ ਬਹੁਤ ਪਸੰਦ ਹਨ ਕਿਣਕੇ ਜਿੰਨੀ ਕਦਰ ਨਾ ਮੇਰੀ , ਮੇਰੇ ਸਾਹਿਬ ਨੂੰ ਵਡਿਆਈਆ |ਮੈਂ ਗਲੀਆ ਦਾ ਰੂੜਾ ਕੂੜਾ ਮੈਨੂ ਤਖ਼ਤ ਬਿਠਾਇਆ ਸਾਂਈਆਂ | ਅਗਲਾ ਸ਼ਬਦ :- ਤਖ਼ਤ