|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ikk tara vajda ve ranjna noor mehal di mori
ikk tara vajda ve ranjna noor mehal di mori
aa viah kar vaiye ve ranjna tu kala main gori
gori ve ikk tara vajda ve ranjna noor mehal di mori
next is "viah"
|
|
05 Jun 2010
|
|
|
|
|
|
|
ਪੰਜਾਬ ਦੀ ਕੋਇਲ ਸੁਰਿੰਦਰ ਕੌਰ
ਨੀ ਮੈਨੂੰ ਦਿਉਰ ਦੇ ਵਿਆਹ ਵਿੱਚ ਨੱਚ ਲੈਣ ਦੇ ਨੀ ਮੈਨੂੰ ਦਿਉਰ ਦੇ ਵਿਆਹ ਵਿੱਚ ਨੱਚ ਲੈਣ ਦੇ.. ਹਟੋ ਨੀ ਸਹੇਲੀਉ ਹਟਾਉ ਨਾ ਨੀ ਗੋਰੀਉ ਅੱਗ ਲੱਗ ਜਾਉ ਲਾਗੇ ਆਉ ਨਾ ਨੀ ਗੋਰੀਉ ਨੀ ਮੈਨੂੰ,,, ਨੀ ਮੈਨੂੰ,ਅੱਗ ਦੇ ਭੰਬੂਕੇ ਵਾਗੂੰ ਨੱਚ ਲੈਣ ਦੇ ਨੀ ਮੈਨੂੰ ਦਿਉਰ ਦੇ ਵਿਆਹ ਵਿੱਚ ਨੱਚ ਲੈਣ ਦੇ ਨੀ... ਨੀ ਮੈਨੂੰ ਦਿਉਰ ਦੇ ਵਿਆਹ ਵਿੱਚ ਨੱਚ ਲੈਣ ਦੇ ਨੀ... ਅਗਲਾ ਸ਼ਬਦ=ਦਿਉਰ
|
|
05 Jun 2010
|
|
|
|
|
ਵਾਹ ਜੀ ਵਾਹ....ਗੀਤ ਸਿਮਰਨ ਵਾਲਾ ਵੀ ਵਧੀਆ ਏ ਢਾਡੀ ਅਮਰ ਸਿੰਘ ਸ਼ੌਂਕੀ ਦਾ ਜੋ ਕਿ ਵਾਰਿਸ ਨੇ ਵੀ ਗਾਇਆ ਹੈ...
ਤੇ ਲਖਵਿੰਦਰ ਵਾਲਾ ਉਸਤੋਂ ਵੀ ਸੋਹਣਾ ਏ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਦਾ ਗਾਇਆ ਹੋਇਆ....
ਕੋਈ ਨਾ ਮੈਂ ਲੱਭਦਾਂ ਗੀਤ ਹੁਣੇ ਅਗਲੇ ਸ਼ਬਦ ਤੇ....
|
|
05 Jun 2010
|
|
|
|
| ਪੰਜਾਬ ਦੀ ਕੋਇਲ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ |
ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਉਏ ਕਿ ਛੋਟਾ ਦੇਵਰਾ ਭਾਬੀ ਨਾਲ ਲੜਿਆ ਈ ਉਏ ਛੋਟੇ ਦੇਵਰਾ ਤੇਰੀ ਦੂਰ ਬਲਾਈਂ ਵੇ ਨਾ ਲੜ ਸੋਹਣਿਆਂ ਤੇਰੀ ਇੱਕ ਭਰਜਾਈ ਵੇ ਛੰਨਾ ਚੂਰੀ ਦਾ ਨਾ ਮੱਖਣ ਆਂਦਾ ਈ ਨਹੀਂ...............
ਅਗਲਾ ਸ਼ਬਦ ਹੈ : ਚੂਰੀ
|
|
05 Jun 2010
|
|
|
|
|
ਹਰਭਜ਼ਨ ਮਾਨ
ਅੱਜ ਚੂਰੀ ਕੁੱਟੀ ਰਹਿ ਗਈ ਨਾਮ ਲੈ ਕੇ ਟੋਲਦਾ ਹਾਏ ਰੱਬਾ ਕਾਗ ਨਾ ਬਨੇਰੇ ਉੱਤੇ ਬੋਲਦਾ ਕਦੇ ਕੱਚੀ ਕੰਧ 'ਤੇ ਲਕੀਰਾਂ ਪਾਈ ਵਾਹੁਨੀ ਆ ਕਦੇ ਕਦੇ ਭੱਜੀ ਮੈਂ ਬਰੂਹਾਂ ਵੱਲ ਆਉਨੀ ਆਂ ਕਦੇ ਦਿਲ ਪਿੱਪਲੀ ਦੇ ਪੱਤੇ ਵਾਂਗੂੰ ਡੋਲਦਾ.... ਹਾਏ ਰੱਬਾ ਕਾਗ ਨਾ ਬਨੇਰੇ ਉੱਤੇ ਬੋਲਦਾ...
ਅਗਲਾ ਸ਼ਬਦ=ਪਿੱਪਲੀ
|
|
05 Jun 2010
|
|
|
|
|
|
|
ਵਾਹ ਬਹੁਤ ਵਧੀਆ ਗੀਤ ਏ ਇਹ ਵਾਲਾ ਤੇ ਜਦੋਂ ਮੈਂ ਅਗਲਾ ਸ਼ਬਦ ਲਿਖ ਰਿਹਾ ਸੀ ਤਾਂ ਇਹ ਗੀਤ ਹੀ ਮੇਰੇ ਦਿਮਾਗ 'ਚ ਘੁੰਮ ਰਿਹਾ ਸੀ.......
|
|
06 Jun 2010
|
|
|
|
| ਢਾਡੀ ਅਮਰ ਸਿੰਘ ਸ਼ੌਂਕੀ ਜੀ ਦਾ ਗੀਤ ਜੋ ਕਿ ਬਹੁਤਿਆਂ ਨੇ ਮਨਮੋਹਨ ਵਾਰਿਸ ਦੀ ਅਵਾਜ਼ 'ਚ ਸੁਣਿਆਂ ਹੋਣਾ ਏ |
ਸਾਵਣ ਚੜਿਆ ਤੀਆਂ ਆਈਆਂ, ਪਿੱਪਲਾਂ ਦੇ ਨਾਲ ਪੀਘਾਂ ਪਾਈਆਂ ਕੱਠੀਆਂ ਹੋ ਨਣਦਾਂ ਭਰਜਾਈਆਂ, ਆ ਇੱਕ ਦੂਜੀ ਨੂੰ ਕਹਿੰਦੀ ਨੀ ਆਜਾ ਭਾਬੀ..ਨੀ ਆਜਾ ਭਾਬੀ ਝੂਟ ਲੈ, ਪੀਂਘ ਹੁਲਾਰੇ ਲੈਦੀ ਨੀ ਆਜਾ ਨਣਦੇ ਝੂਟ ਲੈ, ਪੀਂਘ ਹੁਲਾਰੇ ਲੈਦੀ.......
ਅਗਲਾ ਸ਼ਬਦ ਹੈ: ਭਰਜਾਈਆਂ/ਭਰਜਾਈ
|
|
06 Jun 2010
|
|
|
|
|
ਵਾਹ ਬਈ ਵਾਹ .........ਇੱਕ ਤੋਂ ਬਾਅਦ ਇੱਕ ਵਧੀਆ ਗੀਤਾਂ ਝੜੀ ਲਾਈ ਪਈ ਏ....ਬਹੁਤ ਵਧੀਆ ਜੀਓ ਸਾਰੇ
|
|
06 Jun 2010
|
|
|
|
|
ਇੱਕ ਗੱਲ ਸੁਣ ਵੱਡੀਏ ਭਰਜਾਈਏ,
ਤੈਨੂੰ ਦਿਲ ਦਾ ਹਾਲ ਸੁਣਾਈਏ,
ਨੀ ਕਿਤੇ ਛੜੇ ਹੀ ਨਾ ਮਰ ਜਾਈਏ,
ਮੰਨ ਲੈ ਮਿਨਤ ਵਿਚਾਰੇ ਦੀ ,
ਭਾਬੀਏ, ਡੁਬਦੀ ਬੇਦੀ ਪਾਰ ਲਗਦੇ ਦਿਉਰ ਕੁਵਾਰੇ ਦੀ ...੨
ਅਖੀ ਪਾ ਸੁਰਮੇ ਦੀ ਧਾਰੀ, ਵੇਹਲਾ ਫਿਰੇ ਦਿਹਾੜੀ ਸਾਰੀ ,
ਤੈਨੂੰ ਚੜੀ ਜਵਾਨੀ ਨਿਆਰੀ ,ਬਣਕੇ ਰਹਿਣਾ ਜਾਨੀ ਵੇ ,
ਵਿਹਲੜ ਦੇ ਗੱਲ ਕੀਕਣ ਲਾ ਦਿਆਂ ਧੀ ਬੇਗਾਨੀ ਵੇ ....2
<<<<<<<<<<<<<ਮੁਹਮਦ ਸਦੀਕ਼ ਤੇ ਰਣਜੀਤ ਕੌਰ>>>>>>>>>>>>>>>>
ਇੱਕ ਗੱਲ ਸੁਣ ਵੱਡੀਏ ਭਰਜਾਈਏ,
ਤੈਨੂੰ ਦਿਲ ਦਾ ਹਾਲ ਸੁਣਾਈਏ,
ਨੀ ਕਿਤੇ ਛੜੇ ਹੀ ਨਾ ਮਰ ਜਾਈਏ,
ਮੰਨ ਲੈ ਮਿਨਤ ਵਿਚਾਰੇ ਦੀ ,
ਭਾਬੀਏ, ਡੁਬਦੀ ਬੇੜੀ ਪਾਰ ਲਗਾ ਦੇ ਦਿਉਰ ਕੁਵਾਰੇ ਦੀ ...੨
ਅਖੀ ਪਾ ਸੁਰਮੇ ਦੀ ਧਾਰੀ, ਵੇਹਲਾ ਫਿਰੇ ਦਿਹਾੜੀ ਸਾਰੀ ,
ਤੈਨੂੰ ਚੜੀ ਜਵਾਨੀ ਨਿਆਰੀ ,ਬਣਕੇ ਰਹਿਣਾ ਜਾਨੀ ਵੇ ,
ਵਿਹਲੜ ਦੇ ਗੱਲ ਕੀਕਣ ਲਾ ਦਿਆਂ ਧੀ ਬੇਗਾਨੀ ਵੇ ....2
ਅਗਲਾ ਸ਼ਬਦ ....ਵਿਹਲੜ
|
|
06 Jun 2010
|
|
|
|
|
ਵਾਹ ਜੱਸ ਵੀਰ ਜੀ....ਬਹੁਤ ਵਧੀਆ
ਸਿੰਗਰ ਦੀ ਪਛਾਣ ਨਹੀਂ ਹੈ ਮੈਨੂੰ......
ਤੈਨੂੰ ਚੜਦੀ ਜਵਾਨੀ ਦੀ ਵਧਾਈ ਸੋਹਣੀਏ ਰੁੱਤ ਮਸਤਾਨੀ ਉਤੋਂ ਆਈ ਸੋਹਣੀਏ ਨੀ ਤੈਨੂੰ ਮੁਫਤ 'ਚ ਦੇਈਏ ਨੀ ਸਲਾਹ,ਦਿਲ ਸਾਡਾ ਵਿਹਲਾ ਕੁੜੀਏ ਲੈ ਜਾ ਲੈ ਜਾ ਤੇਰੇ ਕੰਮ ਜਾਉ ਆ..
ਅਗਲਾ ਸ਼ਬਦ ਹੈ : ਮਸਤਾਨੀ
|
|
06 Jun 2010
|
|
|
|
|
|
|
|
|
|
|
|
 |
 |
 |
|
|
|