Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 34 of 52 << First   << Prev    30  31  32  33  34  35  36  37  38  39  Next >>   Last >> 
KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਮੇਰੇ ਦੇਸ਼ ਬੇਕਦਰੀ ਬੰਦਿਆ ਦੀ , ਪੱਥਰਾਂ ਨੂੰ ਹੁੰਦੇ ਸੱਜਦੇ ਨੇ,

ਇਥੇਂ ਧੱਕੇ ਪੈਂਦੇ ਜਿਊਂਦਿਆਂ ਨੂੰ ਮਰਿਆਂ ਤੇ ਮੇਲੇ ਲੱਗਦੇ ਨੇ |

 

 

ਮੇਰੇ ਭਾਰਤ ਵਿੱਚ ਫਨਕਾਰ ਬੜੇ , ਰੋਟੀ ਦੇ ਦੁੱਖੋਂ ਨੇ ,

ਉਨਾਂ ਦੇ ਨਾਂ ਤੇ ਮਰਿਆ ਤੋਂ , ਕਈ ਪੈਸੇ ਇੱਕਠੇ ਕਰਦੇ ਨੇ |

ਨਹੀ ਪੁੱਛਦੇ ਰੁਲਦਿਆਂ ਟੱਬਰਾਂ ਨੂੰ , ਇਹ ਭੁੱਖੇ ਆਪ ਨਾ ਰੱਜਦੇ ਨੇ ,

ਮੇਰੇ ਦੇਸ਼ ਬੇਕਦਰੀ ਬੰਦਿਆ ਦੀ , ਪੱਥਰਾਂ ਨੂੰ ਹੁੰਦੇ ਸੱਜਦੇ ਨੇ,

 

 

ਦੇ ਕਿੰਨੀ ਕੋਈ ਦੇਣ ਗਿਆ , ਕੋਈ ਕਦਰ ਨਹੀਂ ਕੁਝ ਸਾਰ ਨਹੀ ,

ਇਥੇ ਕੋਈ ਕਿਸੇ ਨੂੰ ਆਪਣੇ ਤੋਂ , ਚੰਗਾ ਮੰਨਣੇ ਨੂੰ ਤਿਆਰ ਨਹੀ ,

ਗੁਣ ਕਿੰਨੇ ਹੋਵਣ ਵਿੰਹਦੇ ਨਾ, ਇਕ ਅੱਧਾ ਔਗੁਣ ਲੱਭਦੇ ਨੇ,

ਮੇਰੇ ਦੇਸ਼ ਬੇਕਦਰੀ ਬੰਦਿਆ ਦੀ , ਪੱਥਰਾਂ ਨੂੰ ਹੁੰਦੇ ਸੱਜਦੇ ਨੇ,

 

 

ਇਥੇ ਜਾਤ ਪਾਤ ਦੇ ਰੱਸਿਆ ਨਾਲ, ਗਲ ਸਭ ਦਾ ਘੁੱਟਣਾ ਸੌਖਾ ਏ,

ਮੇਰੇ ਦੇਸ਼ 'ਚ ਧਰਮ ਦੇ ਨਾਂ ਉੱਤੇ ਲੋਕਾਂ ਨੂੰ ਲੁੱਟਣਾ ਸੌਖਾ ਏ ,

ਇਹ ਰੱਬ ਦੇ ਨਾਂ ਤੇ ਲੱੜਦੇ ਨੇ ਜਾਂ ਰੱਬ ਦੇ ਨਾਂ ਤੇ ਠੱਗਦੇ ਨੇ ,

ਮੇਰੇ ਦੇਸ਼ ਬੇਕਦਰੀ ਬੰਦਿਆ ਦੀ , ਪੱਥਰਾਂ ਨੂੰ ਹੁੰਦੇ ਸੱਜਦੇ ਨੇ,

 

 

 

ਇਸ ਮਤਲਬ ਖੋਰੀ ਦੁਨੀਆਂ ਅੰਦਰ ਕੋਈ ਕਿਸੇ ਦਾ ਕੀ ਲੱਗਦਾ,

ਫੁੱਲਾਂ ਜਿਹੇ ****ਮਖਸੂਸਪੁਰੀ**** ਦਾ , ਪੱਥਰਾਂ ਵਿੱਚ ਨਾ ਜੀਅ ਲੱਗਦਾ ,

ਇੱਥੇ ਖੋਟੇ ਸਿਕੇ ਚੱਲਦੇ ਪਏ , ਖਰਿਆ ਨੂੰ ਠੇਡੇ ਵੱਜਦੇ ਨੇ ,

ਮੇਰੇ ਦੇਸ਼ ਬੇਕਦਰੀ ਬੰਦਿਆ ਦੀ , ਪੱਥਰਾਂ ਨੂੰ ਹੁੰਦੇ ਸੱਜਦੇ ਨੇ,

 

 

 

 

15 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

 

 

 

 

 

ਡਾਢਿਆਂ ਦੀ ਮਾੜੀ ਮਾੜੀ ਗੱਲ ਨੂੰ ਸਲਾਹੁਣਾ ,

ਹੱਸ ਕੇ ਨਾ ਕਦੇ ਵੀ ਗਰੀਬ ਨੂੰ ਬੁਲਾਉਣਾ ,

ਦੂਜਿਆਂ ਦੇ ਕੰਮਾਂ ਵਿਚ ਰੋੜਾ ਅਟਕਾਉਣਾ ,

ਇਹ ਦੁਨੀਆਂ ਦਾ ਬਣ ਦਸਤੂਰ ਗਿਆ ,

ਫੋਕੀਆਂ ਲਿਹਜ਼ਾਂ ਬੱਸ ਰਹਿ ਗਈਆਂ ਨੇ ,

ਸੱਚਾ ਪਿਆਰ ਖੰਭ ਲਾ ਕੇ ਉੱਡ ਦੂਰ ਗਿਆ

 

 

 

ਮਾਰਦੇ ਨੇ ਠੱਗੀਆਂ ਕਮਾਉਂਦੇ ਨੇ ਫਰੇਬ ,

ਲੁੱਟੀ ਜ਼ੋਰ ਵਾਲੇ ਹੀਣਿਆਂ ਨੂੰ ਜਾਂਵਦੇ ,

ਤੀਰਥਾਂ ਤੇ ਜਾ ਕੇ ਫਿਰ ਦਾਨੀ ਅਖਵਾਉਂਦੇ ,

ਹਿੱਸਾ ਰੱਬ ਦਾ ਇਹ ਰੱਬ ਨੂੰ ਚੜ੍ਹਾਉਂਦੇ ,

ਇਹਨਾਂ ਨੇ ਤਾਂ ਰੱਬ ਵੀ ਬਣਾ ਤਾਂ ਵੱਢੀ ਖੋਰਾ ,

ਸੁਣੇ ਮਾੜੇ ਦੀ ਨਾ ਬਣ ਜੋ ਮਨੂਰ ਗਿਆ ,

ਫੋਕੀਆਂ ਲਿਹਜ਼ਾਂ ਬੱਸ ਰਹਿ ਗਈਆਂ ਨੇ ,

ਸੱਚਾ ਪਿਆਰ ਖੰਭ ਲਾ ਕੇ ਉੱਡ ਦੂਰ ਗਿਆ

 

 

ਆਪਣਿਆਂ ਐਬਾਂ ਉੱਤੇ ਪਾਉਂਦੇ ਸੱਤ ਪਰਦੇ ,

ਤੇ  ਦੂਜਿਆਂ ਦੇ ਹੁੱਬ ਹੁੱਬ ਦੱਸਦੇ ,

ਜਦੋਂ ਤੱਕ ਹੋਵੇ ਲੋੜ ਇਨ੍ਹਾਂ ਨੂੰ ਕਿਸੇ ਦੀ ,

ਉਨੀ ਦੇਰ ਹੀ ਮੁਲਾਹਜੇ ਬੱਸ ਰੱਖਦੇ ,

ਹੱਥੀਂ ਵੱਟੇ ਪਾ ਕੇ ਡੋਬ ਬੇੜੀਆਂ ਨੂੰ ਦਿੰਦੇ ,

ਜਦੋਂ ਆਪਣਾ ਹੋਵੇ ਲੰਘ ਪੂਰ ਗਿਆ

ਫੋਕੀਆਂ ਲਿਹਜ਼ਾਂ ਬੱਸ ਰਹਿ ਗਈਆਂ ਨੇ ,

ਸੱਚਾ ਪਿਆਰ ਖੰਭ ਲਾ ਕੇ ਉੱਡ ਦੂਰ ਗਿਆ

 

 

ਜੱਗ ਇਹ ਦੋਮੂੰਹਾਂ ਸੱਪ ਡੰਗ ਦੋਹੀਂ ਮੂੰਹੀਂ ਮਾਰੇ ,

****ਮਖ਼ਸੂਸਪੁਰੀ**** ਰਿਹਾ ਇਤਬਾਰ ਨਾ ,

ਬਣ ਜਾਂਦੇ ਯਾਰ ਪਿੱਛਾ ਯਾਰਾਂ ਦਾ ਤਕਾਉਂਦੇ,

ਲੋਕੋ ਜੱਗ ਤੇ ਕਿਸੇ ਦਾ ਕੋਈ ਯਾਰ ਨਾ ,

ਹੋਇਆ ਚਿੱਟਾ ਲਹੂ ਯਾਰੋ ਦਿਲ ਹੋ ਗਏ ਕਾਲੇ ,

ਉਠ ਚੇਹਰਿਆਂ ਤੋਂ ਪਿਆਰ ਵਾਲਾ ਨੂਰ ਗਿਆ

ਫੋਕੀਆਂ ਲਿਹਜ਼ਾਂ ਬੱਸ ਰਹਿ ਗਈਆਂ ਨੇ ,

ਸੱਚਾ ਪਿਆਰ ਖੰਭ ਲਾ ਕੇ ਉੱਡ ਦੂਰ ਗਿਆ

15 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਸੰਗਦੇ ਵੀ ਰਹਿੰਦੇ , ਕੋਲੋਂ ਲੰਗਦੇ ਵੀ ਰਹਿੰਦੇ ,

ਗੂੰਗਿਆਂ ਦੀ ਬਾਤ ਭਲਾ ਕੀ ਬੁੱਝੀਏ ,

ਹਾਏ ਰੱਬਾ ਹਾਏ ਸਾਥੋਂ ਕੀ ਮੰਗਦੇ ,ਕੀ ਮੰਗਦੇ ਦੋ ਨੈਣ ਕਵਾਰੇ ,

 

 

 

ਟਾਵੇਂ ਟਾਵੇਂ ਇਨ੍ਹਾਂ ਦੀਆਂ ਬੁੱਝਣ ਬੁਝਾਰਤਾਂ ,

ਕਿਸੇ ਨੂੰ ਨਾ ਇੱਦਾਂ ਦੀਆਂ , ਸੁੱਝਣ ਸ਼ਰਾਰਤਾਂ ,

ਅਸਲੀ ਚਮਕ ਖੌਰੇ ਸ਼ੀਸ਼ੇ ਹੈ ਪਵਾਇਆ ,

ਅੰਨ੍ਹੇ ਕਰਦੇ ਜਾਣ ਲਿਸ਼ਕਾਰੇ ,

ਹਾਏ ਰੱਬਾ ਹਾਏ ਸਾਥੋਂ ਕੀ ਮੰਗਦੇ ,ਕੀ ਮੰਗਦੇ ਦੋ ਨੈਣ ਕਵਾਰੇ ,

 

 

 

ਤੁਰੇ ਜਾਂਦੇ ਘੇਰਦੇ ਤੇ ਘੂਰਦੇ ਨੇ ਰਾਹੀਆਂ ਨੂੰ ,

ਕੀ ਕੋਈ ਆਖੇ ਇਹਨਾਂ ਅੜਬ ਸਿਪਾਹੀਆਂ ਨੂੰ ,

ਮਾਰਦੇ ਤੇ ਕਰਨ ਸ਼ਿਕਾਇਤਾਂ ਨਹੀਓਂ ਦੇਦੇ ,

ਨਿਰੇ ਪੱਥਰ ਦਿਲੇ ਹਤਿਆਰੇ ,

ਹਾਏ ਰੱਬਾ ਹਾਏ ਸਾਥੋਂ ਕੀ ਮੰਗਦੇ ,ਕੀ ਮੰਗਦੇ ਦੋ ਨੈਣ ਕਵਾਰੇ ,

 

 

ਇਹਨਾਂ ਦੇ ਵਪਾਰ ਵਿਚੋਂ ਨਫ਼ੇ ਦੀ ਉਮੀਦ ਨਹੀਂ ,

ਦਿਲ ਲੈਂਦੇ ਜਾਨ ਲੈਂਦੇ , ਕੱਟਦੇ ਰਸੀਦ ਨਹੀਂ ,

ਸਿਰੇ ਦੇ ਇਹ ਲੋਭੀ , ਬੇਈਮਾਨ ਬਾਣੀਏ ,

ਕੱਚੇ ਵਾਅਦਿਆਂ ਦੇ ਬੇ-ਇਤਬਾਰੇ ,

ਹਾਏ ਰੱਬਾ ਹਾਏ ਸਾਥੋਂ ਕੀ ਮੰਗਦੇ ,ਕੀ ਮੰਗਦੇ ਦੋ ਨੈਣ ਕਵਾਰੇ ,

 

 

ਉਂਝ ਭਾਵੇਂ ਉਮਰਾਂ ਦੇ ਰੋਗ ਲਾਈ ਜਾਂਦੇ ਆ ,

ਇਕੋ ਫਾਇਦਾ ਗੀਤ ਨਵੇਂ ਲਿਖਵਾਈ ਜਾਂਦੇ ਆ ,

ਅੱਜ ਤੱਕ ਰਹੇ ****ਮਖ਼ਸੂਸਪੁਰੀ**** ਦੇ ,

ਇਨ੍ਹਾਂ ਵਰਗੇ ਹੀ ਜੀਣ ਦੇ ਸਾਹਰੇ  ,

ਹਾਏ ਰੱਬਾ ਹਾਏ ਸਾਥੋਂ ਕੀ ਮੰਗਦੇ ,ਕੀ ਮੰਗਦੇ ਦੋ ਨੈਣ ਕਵਾਰੇ ,

 

 

15 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਊਧਮ ਸਿੰਘ ਕਸਮਾਂ ਖਾਵੇ ਵੈਰੀ ਨੂੰ ਮਾਰੂੰਗਾ ,

ਗੋਰਿਆਂ ਦੇ ਜੁੱਲੇ ਚੁੱਕ ਕੇ ਲੰਡਨ ਵਿੱਚ ਵਾੜੂੰਗਾ ,

ਇੱਕੀਆਂ ਦੇ ਕੱਤੀ ਪਾ ਕੇ ਭਾਜੀ ਉਤਾਰੂੰਗਾ ,

ਲੋਹੇ ਨੂੰ ਲੋਹੇ ਦੇ ਨਾਲ ਕੱਟਣਾ ਹੁਣ ਪੈਣਾ ਏ ,

ਬਦਲਾ ਮੈਂ ਅੰਮ੍ਰਿਤਸਰ ਦਾ ਪਾਪੀ ਤੋਂ ਲੈਣਾ ਏ ,

 

 

 

ਆਪਾਂ ਹੱਕ ਮੰਗਿਆ , ਉਹੋ ਲਾਸ਼ਾਂ ਖਿਲਾਰ ਗਿਆ ,

ਬੇ - ਦੋਸ਼ੀ ਜੰਨਤਾ ਉਤੇ ਜਿਹੜਾ ਕਰ ਵਾਰ ਗਿਆ ,

ਆਪਣੇ ਹੱਥੀਂ ਕਰ ਆਪਣੀ ਕਬਰ ਤਿਆਰ ਗਿਆ ,

ਸਾਡੇ ਨਾਲ ਮੱਥਾ ਲਾਇਆ , ਮਹਿੰਗੇ ਮੁੱਲ ਪੈਣਾ ਏ ,

ਬਦਲਾ ਮੈਂ ਅੰਮ੍ਰਿਤਸਰ ਦਾ ਪਾਪੀ ਤੋਂ ਲੈਣਾ ਏ ,

 

 

 

 

ਧੂਣੀ ਦੇ ਵਾਂਗੂੰ ਹਰ ਦਮ ਮੇਰੀ ਹਿੱਕ ਧੁਖਦੀ ਆ ,

ਇਹਦੇ 'ਚੋਂ ਬਦਲੇ ਦੀ ਅੱਗ ਲਾਟ ਬਣ ਉੱਠਦੀ ਆ ,

ਰਾਤਾਂ ਨੂੰ ਯਾਰਾਂ ਦੀ ਰੂਹ ਮੈਨੂੰ ਇਹ ਪੁਛਦੀ ਆ ,

ਤੂੰ ਬਾਹਾਂ ਵਿੱਚ ਵੰਗਾਂ ਪਾ ਕੇ ਕਿਨ੍ਹਾਂ ਚਿਰ ਬਹਿਣਾ ਏ ,

ਬਦਲਾ ਮੈਂ ਅੰਮ੍ਰਿਤਸਰ ਦਾ ਪਾਪੀ ਤੋਂ ਲੈਣਾ ਏ ,

 

 

 

ਗੇਰੇ ਨੂੰ ਪਾਇਆ ਜੇਕਰ ਨਰਕਾ ਦੀ ਡੰਡੀ ਨਾ ,

ਯਾਰਾਂ ਦੇ ਸਿਵਿਆਂ ਦੀ ਅੱਗ ਸੱਕਣੀ ਹੋ ਠੱਡੀ ਨਾ ,

ਜਿੰਨਾ ਚਿਰ ਮੇਮ ਡਾਇਰ ਦੀ ਕੀਤੀ ਮੈਂ ਰੰਡੀ ਨਾ ,

ਕਰਜ਼ਾ ਸ਼ਹੀਦਾਂ ਦਾ ਨਾ ਉਨਾਂ ਚਿਰ ਲਹਿਣਾ ਏ ,

ਬਦਲਾ ਮੈਂ ਅੰਮ੍ਰਿਤਸਰ ਦਾ ਪਾਪੀ ਤੋਂ ਲੈਣਾ ਏ ,

 

 

 

ਜ਼ਿੰਦਗੀ ਗੁਲਾਮਾਂ ਦੀ ਹੋ ਸਕਦੀ ਸੁਖਾਲੀ ਨਹੀਂ ,

ਜਾਨਾਂ ਤੇ ਇੱਜ਼ਤਾਂ ਦੀ ਵੀ ***ਦੇਬੀ*** ਰਖਵਾਲੀ ਨਹੀਂ,

ਜਿੰਨਾ ਚਿਰ ਗਲੋਂ ਬੇਗਾਨੀ ਲੱਥਦੀ ਪੰਜਾਲੀ ਨਹੀਂ ,

ਡਾਗਾਂ ਤੇ ਗੋਲੀਆਂ ਵਾਲਾ ਵਰ੍ਹਦਾ ਮੀਂਹ ਰਹਿਣਾ ਏ ,

ਬਦਲਾ ਮੈਂ ਅੰਮ੍ਰਿਤਸਰ ਦਾ ਪਾਪੀ ਤੋਂ ਲੈਣਾ ਏ ,

 

 

 

15 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

ਛੱਡ ਦਿਲ ਮਿਲਾ ਕੇ ਕੀ ਲੈਣਾ ਤੂੰ ਹੱਥ ਮਿਲਾਉਂਦਾ ਰਹਿ ਸੱਜਣਾ ,

ਇਹ ਦੁਨੀਆਂ ਚੰਦਰੇ ਸਾਕ ਜਿਹੀ ਚੁੱਪ ਚੱਪ ਨਿਭਾਉਂਦਾ ਰਹਿ ਸੱਜਣਾ ,

 

 

ਇੱਥੇ ਬੜੇ ਖੁਦਾ ਨੇ ਜਿੰਨਿਆਂ ਨੂੰ ਤੂੰ ਮਰਜ਼ੀ ਮੱਥਾ ਟੇਕੀ ਜਾ ,

ਇਸ ਮੁਫ਼ਤ ਦੇ ਕੂੜ ਤਮਾਸ਼ੇ ਨੂੰ ਖਾਮੋਸ਼ ਨਜ਼ਰ ਨਾਲ ਵੇਖੀ ਜਾ ,

ਹੈ ਪਰਦਾ ਚੁੱਕਣਾ ਜੁਰਮ , ਝੁਠ ਤੇ ਪਰਦਾ ਪਉਂਦਾ ਰਹਿ ਸੱਜਣਾ ,

ਇਹ ਦੁਨੀਆਂ ਚੰਦਰੇ ਸਾਕ ਜਿਹੀ ਚੁੱਪ ਚੱਪ ਨਿਭਾਉਂਦਾ ਰਹਿ ਸੱਜਣਾ ,

 

 

 

ਹੱਸ - ਹੱਸ ਕੇ ਮਿਲਦੇ ਗਲ ਜਿਹੜੇ , ਗਲ ਉਹੀਓ ਆਖਿਰ ਘੁੱਟਦੇ ਨੇ ,

ਗੈਰਾਂ ਤੋਂ ਲੋੜ ਨਹੀਂ ਡਰਨੇ ਦੀ , ਆਪਣੇ ਹੀ ਅੱਜ ਕੱਲ੍ਹ ਲੁਟਦੇ ਨੇ

ਬੁੱਕਲ ਦੇ ਸੱਪਾਂ ਡੱਸ ਜਾਣਾ , ਲੱਖ ਦੁੱਧ ਪਿਆਉਂਦਾ ਰਹਿ ਸੱਜਣਾ

ਇਹ ਦੁਨੀਆਂ ਚੰਦਰੇ ਸਾਕ ਜਿਹੀ ਚੁੱਪ ਚੱਪ ਨਿਭਾਉਂਦਾ ਰਹਿ ਸੱਜਣਾ ,

 

 

 

ਇੱਥੇ ਹਰ ਕੋਈ ***ਦੇਬੀ*** ਸਾਧ ਬਣੇ , ਤੇ ਦੂਜੇ ਨੂੰ ਪਿਆ ਚੋਰ ਕਹੇ ,

ਇੱਥੇ ਦਿਲ ਅੰਦਰ ਗੱਲ ਹੋਰ ਰਹੇ , ਪਰ ਬੁੱਲ੍ਹਾਂ ਤੇ ਗੱਲ ਹੋਰ ਰਹੇ ,

ਮੂੰਹ ਰਾਮ ਬਗਲ ਵਿੱਚ ਛੁਰੀਆਂ ਨੇ , ਤੂੰ ਜਿਗਰ ਬਚਾਉਂਦਾ ਰਹਿ ਸੱਜਣਾ

ਇਹ ਦੁਨੀਆਂ ਚੰਦਰੇ ਸਾਕ ਜਿਹੀ ਚੁੱਪ ਚੱਪ ਨਿਭਾਉਂਦਾ ਰਹਿ ਸੱਜਣਾ ,

15 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਈਆਂ ਜੋ ਬਲਾਵਾਂ ਗਲੋਂ ਕਦੇ ਵੀ ਨੀ ਲਹਿਣੀਆਂ ,

ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,

 

 

ਵਿਹਲੇ ਟਾਈਮ ਬਣੀਆਂ ਜੋ ਮੂਰਤਾਂ ਨੇ ਮਾਰਨਾ ,

ਕਾਲਜੇ ਨੂੰ ਛਿੱਲਦੀਆਂ ਸੂਰਤਾਂ ਨੇ ਮਾਰਨਾ ,

ਲਿਸ਼ਕਣ ਬਿਜਲੀਆਂ ਕਿਸੇ ਤੇ ਤਾਂ ਪੈਣੀਆਂ ,

ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,

 

 

ਚਾਹ ਥਾਵੇਂ ਲਹੂ ਪੀਣ ਅਜਬ ਪਰਾਹੁਣੀਆਂ ,

ਫੁੱਲਾਂ ਜਿਹੇ ਚਿਹਰੇ ਰਾਹੀਂ ਸੂਲਾਂ ਨੇ ਵਿਛਾਉਣੀਆਂ ,

ਸਖ਼ਤ ਦੁਵਾਈਆਂ ਭਲਾ ਸੂਤ ਕਿਹਨੂੰ ਬਹਿਣੀਆਂ ,

ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,

 

 

ਆਸ਼ਕਾਂ ਦੇ ਬਾਝੋਂ ਕੌਣ ਹਾਉਕਿਆਂ ਨੂੰ ਮਿਣਦਾ ,

ਧੂੜ ਕੌਣ ਫੱਕੇ , ਹੰਝੂ ਤਾਰੇ ਕੌਣ ਗਿਣਦਾ ,

ਸੋਹਣਿਆਂ ਦੇ ਵਾਸਤੇ ਲੜਾਈਆਂ ਮੁੱਲ ਲੈਣੀਆਂ ,

ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,

 

 

 

ਜਾਂ ਬੰਦਾ ਤੱਦੀਆਂ ਨੂੰ ਖਿੜੇ ਮੱਥੇ ਸਹਿ ਜਾਏ ,

ਜਾਂ ਫਿਰ ****ਦੇਬੀ**** ਵਾਂਗੂੰ ਪਾਸੇ ਹੋ ਕੇ ਬਹਿ ਜਾਏ ,

ਮਿੱਟੀ ਦੀਆਂ ਬਾਜ਼ੀਆਂ ਤਾਂ ਢਹਿਣੀਆਂ ਹੀ ਢਹਿਣੀਆਂ ,

ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,

15 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਨਾ ਇਲਮ ਹੈ ਸ਼ਾਇਰੀ ਦਾ, ਨਾ ਦਾਅਵਾ ਕੋਈ ਸੁਰ ਦਾ ,

ਇਕੋ ਪਿਆਰ ਸਰੋਤਿਆਂ ਦਾ ਹੀ, ਮੈਨੂੰ ਚੁੱਕੀ ਫਿਰਦਾ ,

ਹਲਕੇ ਫ਼ੁਲਕੇ ਗੀਤ ਤੇ ਸਾਦੇ ਸ਼ੇਅਰ ਕਹਾਂ ,

ਇਹ ਬਣ ਗਿਆ ਇਕ ਅੰਦਾਜ਼ ਤੇ ਮੈਂ ਕੀ ਕਰ ਸਕਦਾਂ ,

ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,

ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

 

 

ਕਿਉਂ ਹੋਵੇ ਇਤਰਾਜ਼ ਕਿਸੇ ਨੂੰ ਆਪਣਾ ਲਿਖ ਕੇ ਗਾਵਾਂ ,

ਮੈਥੋਂ ਨਹੀਂ ਖੁਸ਼ਾਮਦ ਹੁੰਦੀਨਾ ਮੈਂ ਖੁਦ ਕਰਵਾਵਾਂ ,

ਉੱਚੀਆਂ ਕੁਰਸੀਆਂ ਤਾਈਂ ਸਲਾਮ ਨਹੀਂ ਹੁੰਦੀ ,

ਉਹ ਸਾਰੀਆਂ ਰਹਿਣ ਨਰਾਜ਼ ਤੇ ਮੈਂ ਕੀ ਕਰ ਸਕਦਾਂ ,

ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,

ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

 

 

ਸੱਭਿਆਚਾਰ ਦੇ ਵਾਰਿਸ ਬਣਦੇ , ਮਾਰਨ ਉੱਚੀਆਂ ਟ੍ਹਾਰਾਂ ,

ਜਿਹਨਾਂ ਦੇ ਹੱਥਾਂ ਥੱਲੇ ਚੰਦ ਰਸਾਲੇ ਤੇ ਅਖ਼ਬਾਰਾਂ  ,

ਚਿੱਕੜ ਸੁੱਟਣਾ ਜਣੇ ਖਣੇ ਦੀ ਛਿੱਲ ਲਾਹੁਣੀ ,

ਉਹ ਆ ਨਹੀਂ ਸਕਦੇ ਬਾਜ਼ ਤੇ ਮੈਂ ਕੀ ਕਰ ਸਕਦਾਂ ,

ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,

ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

 

 

ਕਹਿੰਦੇ  ਦੇਬੀ ਬੰਦਾ ਚੰਗਾ , ਗੀਤਕਾਰ ਵੀ ਚੰਗਾ ,

ਲਿਖਦਾ ਰਹਿੰਦਾ ਹੋਰਾਂ ਲਈ , ਕਿਉਂ ਲਿਆ ਗਾਉਣ ਦਾ ਪੰਗਾ,

ਪੰਗਾ ਲੈ ਕੇ **$$ਦੇਬੀ$$** ਨੇ ਕੀ ਖੱਟਿਆ ਏ ,

ਉਹ ਨਹੀਂ ਜਾਣਦੇ ਰਾਜ ਤੇ ਮੈਂ ਕੀ ਕਰ ਸਕਦਾਂ 

ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,

ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

 

 

15 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਨੱਚ ਗਿੱਧੇ 'ਚ ਧਮਾਲ ਪਾਉਣ ਵਾਲੀਏ ,

ਤੇਰੀ ਮੇਹਰਬਾਨੀ ਸਾਡੇ ਆਉਣ ਵਾਲੀਏ ,

ਜਾਣਦਿਆਂ ਨਾ ਮੁੜਕੇ ਤੈਨੂੰ ਆਸ਼ਕ ਜੁਗਤ ਬਣਾਵੇ ,

ਜੀਅ ਕਰਦਾ ਤੇਰੇ ਨੈਣਾਂ ਵਿੱਚ ਮੈਨੂੰ ਉਮਰ ਕੈਦ ਹੋ ਜਾਵੇ ।

 

ਅੱਜ ਹੁਸਨ ਕਚਿਹਰੀ ਆਸ਼ਕਾਂ ਤੇਰੇ ਕੇਸ ਲੜੇ ,

ਦਿਲ ਮੁਜਰਮ ਨੇ ਇਹ ਦੋ ਨੈਣ ਵਕੀਲ ਕਰੇ ,

ਦਿਲ ਤੇਰਾ ਸੈਸ਼ਨ ਜੱਜ ਵਰਗਾ ਖਬਰੇ ਕੀ ਹੁਕਮ ਸੁਣਾਵੇ ,

ਜੀਅ ਕਰਦਾ ਤੇਰੇ ਨੈਣਾਂ ਵਿੱਚ ਮੈਨੂੰ ਉਮਰ ਕੈਦ ਹੋ ਜਾਵੇ ।

 

 

ਪਹਿਲੀ ਤੱਕਣੀ ਨਾਲ ਮਾਂਜ ਕੇ ਧਰ ਜਾਣਾ ,

ਬਿਨਾਂ ਪੁੱਛਿਓਂ ਕਿਸੇ ਦੇ ਦਿਲ ਵਿੱਚ ਵੜ ਜਾਣਾ ,

ਹੁਸਨ ਵਾਲਿਆਂ ਨੂੰ ਇਹ ਚੋਰੀ ਖ਼ਬਰੇ ਕੌਣ ਸਿਖਾਵੇ ,

ਜੀਅ ਕਰਦਾ ਤੇਰੇ ਨੈਣਾਂ ਵਿੱਚ ਮੈਨੂੰ ਉਮਰ ਕੈਦ ਹੋ ਜਾਵੇ ।

 

 

 

ਨੈਣਾਂ ਦੀ ਗੱਲ ਨੈਣ ਸਮਝ ਗਏ ਆਪੇ ਨੀਂ ,

ਰਿਸ਼ਤਾ ਤੇਰੇ ਨਾਲ ਉਹ ਬਣਦਾ ਜਾਪੇ ਨੀਂ ,

ਜਿਸ ਰਿਸ਼ਤੇ ਦਾ ਨਾਂ ਰੱਖਿਆਂ ਉਹਦੀ ਹੱਤਕ ਜਹੀ ਹੋ ਜਾਵੇ ,

ਜੀਅ ਕਰਦਾ ਤੇਰੇ ਨੈਣਾਂ ਵਿੱਚ ਮੈਨੂੰ ਉਮਰ ਕੈਦ ਹੋ ਜਾਵੇ ।

 

 

ਤੂੰ ਅੱਖ ਬਚਾ ਕੇ ***ਦੇਬੀ*** ਦੇ ਵੱਲ ਤੱਕਦੀ ਰਹਿ ,

ਗਾਉਂਦਾ ਰਹੇ ***ਮਖ਼ਸੂਸਪੁਰੀ*** ਤੂੰ ਨੱਚਦੀ ਰਹਿ,

ਖੜ੍ਹ ਜਾਏ ਚੰਦਰੇ ਵਕਤ ਦੇ ਪੈਰੀਂ ਮੋਚ ਜਿਹੀ ਕੋਈ ਆਵੇ ,

ਜੀਅ ਕਰਦਾ ਤੇਰੇ ਨੈਣਾਂ ਵਿੱਚ ਮੈਨੂੰ ਉਮਰ ਕੈਦ ਹੋ ਜਾਵੇ ।

15 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

 

 

 

 

 

 

ਖੜ੍ਹੇ  ਤੈਨੂੰ ਪਿੱਟਦੇ ਆਂ ਸੱਪ ਦੀਏ ਲੀਕੇ ਨੀ ,

ਫੌਜਦਾਰੀ ਕੇਸ ਵਿੱਚ ਪੈਂਦੀਏ ਤਰੀਕੇ ਨੀ ,

ਜਦੋਂ ਦਿਲ ਕੀਤਾ ਘੱਲ ਸੰਮਣ ਬੁਲਾ ਲਿਆ ,

ਨੀ ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾਂ ਲਿਆ ।

 

ਦੱਸ ਸੱਥੋਂ ਕਿਹੜੀਆਂ ਬਗਾਰਾਂ ਨਾ ਕਰਾਈਆਂ ਨੀ ,

ਤੇਰੇ ਸੱਦਿਆਂ ਨੇ ਪੈਰੀ ਜੁੱਤੀਆਂ ਨਾ ਪਾਈਆਂ ਨੀ ,

ਤੇਰੇ ਰੋੜ , ਸਾਡੇ ਪੈਰਾਂ ਵੱਲੀਆਂ ਬਿਆਈਆਂ ਨੀ ,

ਤੋੜਿਆ ਤੂੰ ਭਾਵੇਂ ਇਨ੍ਹਾਂ ਰਿਸ਼ਤਾ ਨਿਭਾ ਲਿਆ । 

ਨੀ ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾਂ ਲਿਆ ।

 

 

 

ਰੇਤ ਉੱਤੇ ਪੈੜਾਂ ਤੇਰੇ ਵਾਅਦੇ ਬਣ ਚੱਲੇ ਨੀ ,

ਯਾਰ ਨਾ ਜਹਾਨ ਦੱਸ ਕੀ ਆ ਤੇਰੇ ਪੱਲੇ ਨੀ ,

ਦਿਲਾਂ ਨੂੰ ਸਮਝਿਆਂ ਮੁੰਦਰੀਆਂ - ਛੱਲੇ ਨੀ ,

ਜਦੋਂ ਜੀਅ ਕੀਤਾ ਜਿਹਦੇ ਨਾਲ ਵੀ ਵਟਾ ਲਿਆ ।

ਨੀ ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾਂ ਲਿਆ ।

 

 

ਦਾਰੂ ਦੀਏ ਮੱਟੀਏ ਨੀਂ , ਰੂਪ ਦੀਏ ਹੱਟੀਏ ਨੀ ,

ਦਿਨੇ ਦੀਵੀਂ ਚੋਰੀਏ ਨੀ , ਸਫਿਆਂ ਤੋਂ ਕੋਰੀਏ ਨੀ ,

ਅਮਾਨਤੇ ਪਰਾਈਏ ਨੀ , ਹੋਣੀ ਦੀਏ ਜਾਈਏ ਨੀ

ਜ਼ਿੰਦਗੀ ਨਾ' ਰੁੱਸਿਆਂ ਨੇ , ਤੈਨੂੰ ਗ਼ਲ ਲਾ ਲਿਆ ।

ਨੀ ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾਂ ਲਿਆ ।

 

 

ਬਦਲੀ ਤੂੰ ਝੂਠਿਆਂ ਗਵਾਹਾਂ ਦੇ ਬਿਆਨਾਂ ਵਾਂਗ ,

***ਦੇਬੀ*** ਅਸੀ ਖੜ੍ਹੇ ਰਹੇ , ਲੁੱਟੇ ਅਰਮਾਨਾਂ ਵਾਂਗ ,

ਲੰਘੇ ਹੋਏ ਮਿਆਦ ਤੋਂ ਪੁਰਾਣਿਆਂ ਮਕਾਨਾਂ ਵਾਂਗ ,

ਬੁੱਲ੍ਹਾਂ ਉੱਤੇ ਚੁੱਪ ਵੱਲੱ ਜਿੰਦਾ ਮਰਵਾ ਲਿਆ ,

ਨੀ ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾਂ ਲਿਆ ।

15 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

 

 

 

ਅੱਜ ਦੇ ਪਰਿਵਾਰਾਂ ਦਾ ਰੱਬ ਮੇਲ ਕਰਾਇਆ ਏ ,

ਮੈਨੂੰ ਦਿਓ ਵਧਾਈਆਂ ਨੀ , ਮੈਂ ਵੀਰ ਵਿਆਹਿਆ ਏ ,

 

ਅੱਜ ਕਰਮਾਂ ਵਾਲੇ ਦੇ , ਸਿਰ ਸਜਿਆ ਸਿਹਰਾ ਏ ,

ਅੰਮੀਂ ਤੇ ਭੈਣਾਂ ਦੇ , ਮੁੱਖਾਂ ਤੇ ਖੇੜਾ ਏ ,

ਖੁਸ਼ੀਆਂ ਵਿੱਚ ਬਾਬਲ ਦਾ , ਵਿਹੜਾ ਨਸ਼ਿਆਇਆ ਏ,

ਮੈਨੂੰ ਦਿਓ ਵਧਾਈਆਂ ਨੀ , ਮੈਂ ਵੀਰ ਵਿਆਹਿਆ ਏ ,

 

 

 

ਚਾਚੇ , ਤਾਏ , ਮਾਮੇ , ਸਭ ਦਿੰਦੇ ਵਧਾਈਆਂ ਨੇ,

ਸਭ ਸ਼ਗਨ , ਮਨਾ ਲਏ ਨੇ , ਭੈਣਾ ਭਰਜਾਈਆਂ ਨੇ ,

ਵਿਆਂਦੜ੍ਹ ਦੇ ਚਿਹਰੇ ਤੇ , ਅੱਜ ਨੂਰ ਸਵਾਇਆ  ਏ ,

ਮੈਨੂੰ ਦਿਓ ਵਧਾਈਆਂ ਨੀ , ਮੈਂ ਵੀਰ ਵਿਆਹਿਆ ਏ ,

 

 

 

 

ਮਿਲਦੇ ਨਾ ਸਾਕ ਚੰਗੇ , ਜੇਕਰ ਕੋਈ ਟੋਲ੍ਹੇ ਨਾ ,

ਇਹ ਕਾਰਜ ਔਖੇ ਨੇ , ਜੇ ਹੋਣ ਵਿਚੋਲੇ ਨਾ ,

ਧੰਨਵਾਦ ਵਿਚੋਲੇ ਦਾ ਜਿਸ ਨੇ ਮੇਲ ਕਰਾਇਆ

ਮੈਨੂੰ ਦਿਓ ਵਧਾਈਆਂ ਨੀ , ਮੈਂ ਵੀਰ ਵਿਆਹਿਆ ਏ ,

 

 

 

 

ਜੋੜੀ ਜੁਗ ਚਾਰ ਜੀਵੇ , ਰਹੇ ਪਿਆਰ ਸਦਾ ਬਣਿਆ ,

***ਦੇਬੀ*** ਇਸ ਰਿਸ਼ਤੇ ਦਾ ਗੁਰੂ ਆਪ ਗਵਾਹ ਬਣਾਇਆ ,

ਅੱਜ ਸਾਥ ਉਹੋ ਮਿਲਿਆਂ , ਜੋ ਧੁਰੋਂ ਲਿਖਾਇਆ ਏ ,

ਮੈਨੂੰ ਦਿਓ ਵਧਾਈਆਂ ਨੀ , ਮੈਂ ਵੀਰ ਵਿਆਹਿਆ ਏ ,

15 Sep 2013

Showing page 34 of 52 << First   << Prev    30  31  32  33  34  35  36  37  38  39  Next >>   Last >> 
Reply