|
|
|
|
|
|
Home > Communities > Punjabi Poetry > Forum > messages |
|
|
|
|
|
|
|
ਜੇਦੀ ਝਾਕ ਸੀ ਹਮੇਸ਼ਾ ਲਈ ਬੰਦ ਹੋ ਗਿਆ ਹੁਣ ਨਵੇਂ ਦਰਾਂ ਖੁੱਲਿਆ ਨੂੰ ਕੀ ਕਰੀਏ
ਸਾਡੇ ਸੋਹਣੇ ਮਹਿਬੂਬ ਹੋਰਾ ਉੱਤੇ ਡੁੱਲ ਗਏ ਅਸੀਂ ਆਪਣੇ ਤੇ ਡੁੱਲਿਆ ਨੂੰ ਕੀ ਕਰੀਏ
ਤਿੱਖੀਆ ਨਿਗਾਂਹਾ ਦੇ ਸਲਾਮ ਬੜੇ ਆਉਂਦੇ ਨੇ
ਮਿੱਠੀਆ ਜੁਬਾਨਾਂ 'ਚੋਂ ਪੈਗਾਮ ਬੜੇ ਆਉਂਦੇ ਨੇ
ਦਿਲ ਸੜ ਬਲ ਕੋਲੇ ਹੋ ਕੇ ਰਾਖ ਹੋ ਗਿਆ ਹੁਣ ਪੁਰੇ ਦਿਆ ਬੁੱਲਿਆ ਨੂੰ ਕੀ ਕਰੀਏ
ਸਾਡੇ ਸੋਹਣੇ ਮਹਿਬੂਬ ਹੋਰਾ ਉੱਤੇ ਡੁੱਲ ਗਏ ਅਸੀਂ ਆਪਣੇ ਤੇ ਡੁੱਲਿਆ ਨੂੰ ਕੀ ਕਰੀਏ
ਖਤਾਂ 'ਚ ਮੁਹੱਬਤ ਜਤਾਉਂਣ ਵਾਲੇ ਬਹੁਤ ਨੇ
ਸ਼ੁੱਭਕਾਮਨਾ ਦੇ ਕਾਰਡ ਪਾਉਂਣ ਵਾਲੇ ਬਹੁਤ ਨੇ
ਸਾਡੀ ਰੀਝਾਂ ਵਾਲੀ ਮਾਲਾ ਤਾ ਚਿਰੋਕੀ ਟੁੱਟ ਗਈ ਇਨ੍ਹਾਂ ਮੋਤੀ ਅਣਮੁੱਲਿਆ ਨੂੰ ਕੀ ਕਰੀਏ
ਸਾਡੇ ਸੋਹਣੇ ਮਹਿਬੂਬ ਹੋਰਾ ਉੱਤੇ ਡੁੱਲ ਗਏ ਅਸੀਂ ਆਪਣੇ ਤੇ ਡੁੱਲਿਆ ਨੂੰ ਕੀ ਕਰੀਏ
ਮਹਿੰਗੇ ਇਸ ਦੌਰ ਵਿਚ ਮਹਿੰਗੀਆਂ ਮੁਹੱਬਤਾਂ
ਪੁੱਛੋ ਨਾ ਜੀ ਕਿਹੜੇ ਮੁੱਲ ਪੈਂਦੀਆਂ ਮੁਹੱਬਤਾਂ
ਇੱਕ ਵਫਾ ਸਾਡੇ ਪਲੇ ਜੋ ਸੰਭਾਲੀ ਜਾਨੇ ਆ ਸੋਨੇ ਚਾਂਦੀ ਨਾਲ ਤੁੱਲਿਆ ਨੂੰ ਕੀ ਕਰੀਏ
ਸਾਡੇ ਸੋਹਣੇ ਮਹਿਬੂਬ ਹੋਰਾ ਉੱਤੇ ਡੁੱਲ ਗਏ ਅਸੀਂ ਆਪਣੇ ਤੇ ਡੁੱਲਿਆ ਨੂੰ ਕੀ ਕਰੀਏ
ਜਿਨ੍ਹਾਂ ਬੇਈਮਾਨਾਂ ਲਈ ਤਬਾਹ ਅਸੀਂ ਹੋ ਗਏ
ਜਿਨ੍ਹਾਂ ਦੇ ਰਾਹਾਂ 'ਚ ਬੈਠੇ ਰਾਹ ਅਸੀਂ ਹੋ ਗਏ
ਉਹ ਪੁੱਛਦੇ ਨੇ ਲੋਕਾਂ ਕੋਲੋਂ ਦੇਬੀ ਕੌਣ ਏ ਐਡੀ ਬੁਰੀ ਤਰਾਂ ਭੁੱਲਿਆ ਨੂੰ ਕੀ ਕਰੀਏ
ਸਾਡੇ ਸੋਹਣੇ ਮਹਿਬੂਬ ਹੋਰਾ ਉੱਤੇ ਡੁੱਲ ਗਏ ਅਸੀਂ ਆਪਣੇ ਤੇ ਡੁੱਲਿਆ ਨੂੰ ਕੀ ਕਰੀਏ
|
|
31 Dec 2020
|
|
|
|
i Hope to meet Debi sir one day,................This section is superb to read his writings,.............
|
|
18 Jan 2021
|
|
|
|
|
|
|
|
|
|
|
ਦਿਲੋਂ ਬਾਹਰ ਸੁੱਟਣੇ ਨੂੰ, ਕਿੰਨੀ ਦੇਰ ਲੱਗੀ
ਉਹਦੇ ਨਾਲੋਂ ਟੁੱਟਣੇ ਨੂੰ, ਕਿੰਨੀ ਦੇਰ ਲੱਗੀ
ਰਿਸ਼ਤਾ ਸੀ ਮਰ ਗਿਆ, ਐਵੇਂ ਕੋਲ ਬੈਠਾ ਰਿਹਾ
ਉਹਦੇ ਕੋਲੋਂ ਉੱਠਣੇ ਨੂੰ ,ਕਿੰਨੀ ਦੇਰ ਲੱਗੀ
ਖੂਨ ਕਰ ਧੋਤੇ ਹੱਥ,ਧੁੱਪੇ ਜਾ ਕੇ ਬੈਠ ਗਏ
ਲਹੂ ਮੇਰਾ ਸੁੱਕਣੇ ਨੂੰ, ਕਿੰਨੀ ਦੇਰ ਲੱਗੀ
ਬਾਹਰੋਂ ਪੱਕਾ ਪੱਕਾ ਪਰ ਵਿਚੋਂ ਕੱਚਾ ਕੱਚਾ ਸੀ
"ਦੇਬੀ" ਭਾਂਡਾ ਫੁੱਟਣੇ ਨੂੰ ਕਿੰਨੀ ਦੇਰ ਲੱਗੀ
|
|
28 Mar 2021
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|