Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 53 of 55 << First   << Prev    47  48  49  50  51  52  53  54  55  Next >>   Last >> 
Tejjot Singh
Tejjot
Posts: 101
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 

ਤੂੰ ਦੁੱਖ ਦੇਣਾ ਮੈਂ ਦੁੱਖ ਸਹਿਣਾ ਸਿਖਿਆ ਹੋਇਆ ਏ
ਹੁਣ ਤੂੰ ਭਾਵੇਂ ਨਾ ਆਵੀਂ ਦਿਲ ਟਿਕਿਆ ਹੋਇਆ ਏ
ਆਪਾਂ ਦੋਵੇਂ ਬਦਲ ਜਾਈਏ ਪਰ ਉਹਨੇ ਬਦਲਣਾ ਨਹੀਂ
ਭਲੇ ਸਮੇਂ ਜੋ ਕਲਮ ਮੇਰੀ ਨੇ ਲਿਖਿਆ ਹੋਇਆ ਏ
ਧੁੱਪ ਹਾਲਾਤਾਂ ਦੀ ਤੋਂ ਤੈਨੂੰ ਲੋੜ ਨਹੀਂ ਡਰਨੇ ਦੀ
ਛਾਂ ਬਣਕੇ ਕੋਈ ਕਦਮਾਂ ਦੇ ਵਿੱਚ ਵਿਛਿਆ ਹੋਇਆ ਏ
ਉਹਦੇ ਤੇ ਉਹਦੇ ਗੀਤਾਂ ਉੱਤੇ ਹੁਣ ਹੱਕ ਤੇਰਾ ਨਹੀਂ
ਦੇਬੀ ਕਦੋਂ ਦਾ ਮੰਡੀ ਦੇ ਵਿੱਚ ਵਿਕਿਆ ਹੋਇਆ ਏ
18 Jul 2023

Tejjot Singh
Tejjot
Posts: 101
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਤੇਰੀ ਜਣੇ ਖਣੇ ਨਾਲ ਗੱਲ ਕਰੀਏ
ਤੇਰੀ ਨਖਰੇ ਵਾਲੀ ਅੱਲ ਧਰੀਏ
ਕੱਲੀ ਦੇ ਨਖਰੇ ਵੇਖ ਲਏ
ਕੋਈ ਮਿਲ ਕੇ ਨਖਰਾ ਚੱਲ ਕਰੀਏ
ਨਖਰੇ ਪੱਟੀਏ ਨਖਰੇ ਸੜੀਏ
ਨਖਰੇ ਡੁੱਬੀਏ ਨਖਰੇ ਹੜੀਏ
ਨਖਰੇ ਦੀ ਚੋਟੀ ਤੇ ਚੜੀਏ
ਏ ਟੂ ਜੈਡ ਤੱਕ ਨਖਰਾ ਕਰੀਏ
ਬਾਂਹ ਨਾ ਜਣੇ ਖਣੇ ਦੀ ਫੜੀਏ
ਮਿੱਤਰਾਂ ਸੰਗ ਕਦੇ ਨਾ ਲੜੀਏ
ਤੇਰੇ ਜਿਹੀਆਂ ਨਖਰੇ ਵਾਲੀਆਂ ਕਿੰਨੀਆਂ ਜੱਗ ਤੇ ਆਈਆਂ
ਹੋਵੇ ਨਾ ਪਰਵਾਨ ਚੜ੍ਹਦਿਆਂ ਜੋ ਰੁੱਖਾਂ ਨਾਲ ਲਾਈਆਂ
ਸਿੱਖ ਲੈ ਨੀ ਮਖਸੂਸਪੁਰੀ ਤੋ ਤੂੰ ਦਿਲ ਦੇਣਾ ਲੈਣਾ
ਨਹੀਂ ਤਾਂ ਫ਼ਿਰ ਤੂੰ ਨਖਰੇ ਵਾਲੀਏ ਨਖਰੇ ਜੋਗੀ ਰਹਿਣਾ
ਜਦ ਜੋਬਨ ਟਾਟਾ ਕਹਿ ਜਾਉਗਾ
ਦੇਬੀ ਦੇ ਮਨ ਤੋਂ ਲਹਿ ਜਾਉਗਾ
ਮਗਰੂਰ ਮਗਰੂਰ ਕੁੜੇ ਨੀ ਤੇਰਾ ਨਖਰਾ
ਫ਼ਿਰ ਤੇਰੇ ਜੋਗਾ ਰਹਿ ਜਾਉਗਾ ਨੀ ਤੇਰਾ ਨਖਰਾ

18 Jul 2023

Tejjot Singh
Tejjot
Posts: 101
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 

ਮੈਂ ਕਈ ਵਧੀਕੀਆਂ ਜਰੀਆਂ ਨੇ ਤੇ ਕਿੰਨੇ ਅੱਥਰੂ ਸਾਂਭੇ ਨੇ
ਮੈਨੂੰ ਕਈਆਂ ਦੇ ਨਾਲ ਸ਼ਿਕਵਾ ਏ ਤੇ ਕਈਆਂ ਸਿਰੀਂ ਉਲਾਂਭੇ ਨੇ
ਮੇਰਾ ਜ਼ਿੰਦਗੀ ਸਿਰ ਵੀ ਕਰਜਾ ਏ ਕੁੱਝ ਤੇਰੇ ਕੋਲੋਂ ਵੀ ਲੈਣਾ
ਤੂੰ ਦੇ ਗਈ ਜ਼ਹਿਰ ਜੁਦਾਈਆਂ ਦਾ ਅਸੀਂ ਔਖੇ ਸੌਖੇ ਪੀ ਲੈਣਾ
18 Jul 2023

Tejjot Singh
Tejjot
Posts: 101
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਅਸਾਂ ਨੂੰ ਛੱਡ ਕੇ ਬਣ ਗਈ ਜਿਹਦੀ ਉਹਦੇ ਨਾਲ ਨਿਭਾ ਦੇਵੀਂ
ਮਖਸੂਸਪੁਰੀ ਨੂੰ ਭਾਵੇਂ ਮਾੜੇ ਸੁਪਨੇ ਵਾਂਗ ਭੁੱਲਾ ਦੇਵੀਂ
ਭਾਵੇਂ ਹਾਂ ਅੱਜ ਤੋਂ ਗੈਰ ਕੁੜੇ
ਪਰ ਚਿੱਤ ਨਹੀਂ ਸ਼ਿਕਵਾ ਵੈਰ ਕੁੜੇ
ਤੇਰੀ ਰੱਬ ਤੋਂ ਮੰਗਣ ਖੈਰ ਕੁੜੇ ਦੇਬੀ ਦੀਆਂ ਉੱਠੀਆਂ ਬਾਹਵਾਂ
ਸੱਜਣਾਂ ਤੋਂ ਲੈ ਜਾ ਹਾਣ ਦੀਏ ਤੂੰ ਜਾਂਦੀ ਵਾਰ ਦੁਆਵਾਂ

18 Jul 2023

Tejjot Singh
Tejjot
Posts: 101
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਹੁਸਨਾਂ ਦੀ ਸਰਕਾਰ ਤੇ ਭਾਵੇਂ ਸੈਂਟਰ ਦੀ ਸਰਕਾਰ
ਦੋਵਾਂ ਤੋਂ ਰੱਬ ਬਚਾਵੇ ਯਾਰੋ ਬੁਰੀ ਇਨ੍ਹਾਂ ਦੀ ਮਾਰ
ਦੋਵੇਂ ਜਣੀਆਂ ਬਿਨਾਂ ਕਸੂਰੋ ਮਾਰਾ ਮਾਰਦੀਆ
ਦਿਲਾਂ ਵਾਲਿਆਂ ਨੂੰ ਦੋਵੇਂ ਸਰਕਾਰਾ ਮਾਰਦੀਆ

ਹੁਸਨਾਂ ਦੀ ਸਰਕਾਰ ਦੀ ਸਾਨੂੰ ਡੇਲ੍ਹੀ ਸ਼ੌਪਿੰਗ ਮਾਰੇ
ਸੈਂਟਰ ਦੀ ਸਰਕਾਰ ਮਾਰਦੀ ਟੈਕਸ ਲਗਾ ਕੇ ਭਾਰੇ
ਬਿਨ ਤਨਖਾਹੋ ਨੌਕਰੀ ਅਸੀਂ ਬਗਾਰਾ ਮਾਰਦੀਆ
ਦਿਲਾਂ ਵਾਲਿਆਂ ਨੂੰ ਦੋਵੇਂ ਸਰਕਾਰਾ ਮਾਰਦੀਆ

ਇੱਕ ਘੂਰ ਨਾਲ ਮਾਰੇ ਦੂਜੀ ਡੰਡੇ ਨਾਲ ਡਰਾਉਂਦੀ
ਇੱਕ ਨੈਣੀਂ ਕੈਦ ਕਰੇ ਤੇ ਦੂਜੀ ਹਵਾਲਾਤ ਵਿੱਚ ਪਾਉਂਦੀ
ਆਫਰੀਆਂ ਨੇ ਜਿਦ੍ਹਾ ਜੀ ਸਾਨੂੰ ਹਾਰਾ ਮਾਰਦੀਆ
ਦਿਲਾਂ ਵਾਲਿਆਂ ਨੂੰ ਦੋਵੇਂ ਸਰਕਾਰਾ ਮਾਰਦੀਆ

ਇੱਕ ਸਾਡੇ ਤੇ ਦਿਲ ਦੀ ਚੋਰੀ ਦਾ ਇਲਜਾਮ ਲਗਾਵੇ
ਦੂਜੀ ਸਾਨੂੰ ਘੜੀ ਘੜੀ ਕਾਨੂੰਨੀ ਸਬਕ ਸਿਖਾਵੇ
ਆਸ਼ਕ ਧੁਰ ਤੋਂ ਫੱਟੜ ਉੱਪਰੋਂ ਆਹਾ ਮਾਰਦੀਆ
ਦਿਲਾਂ ਵਾਲਿਆਂ ਨੂੰ ਦੋਵੇਂ ਸਰਕਾਰਾ ਮਾਰਦੀਆ

ਦੇਬੀ ਵਰਗੇ ਕਈ ਇਹਨਾਂ ਸਰਕਾਰਾ ਦੇ ਹੀ ਪੱਟੇ
ਫੋਕੀ ਵਾਹ ਵਾਹ ਨੂੰ ਭਲਾ ਮਖਸੂਸਪੁਰੀ ਕੀ ਚੱਟੇ
ਕੰਮ ਕਦੇ ਨਾ ਆਈਆਂ ਖਾਲੀ ਟਾਰਾ ਮਾਰਦੀਆ
ਦਿਲਾਂ ਵਾਲਿਆਂ ਨੂੰ ਦੋਵੇਂ ਸਰਕਾਰਾ ਮਾਰਦੀਆ
18 Oct 2023

Tejjot Singh
Tejjot
Posts: 101
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਕਦੇ ਤੈਨੂੰ ਵੀ ਏ ਸਾਡੀ ਆਈ ਨਿਤ ਯਾਦ ਆਉਣ ਵਾਲੀਏ
ਜਾਂਦੀ ਅੱਖ ਨਾ ਵੈਰਨੇ ਲਾਈ ਨੀ ਹਾਸੇ ਭਾਣੇ ਲਾਉਣ ਵਾਲੀਏ

ਮੈਨੂੰ ਕਹਿੰਦੀ ਸੀ ਨਾ ਕੌਲ ਤੈਥੋਂ ਪਾਲੇ ਜਾਣਗੇ
ਮੇਰੇ ਖਤ ਤੇਰੇ ਕੋਲੋਂ ਨਾ ਸੰਭਾਲੇ ਜਾਣਗੇ
ਟੁੱਟੀ ਕਲਮ ਜਾਂ ਮੁੱਕ ਗਈ ਸ਼ਿਆਹੀ ਨੀ ਨਿਤ ਚਿੱਠੀ ਪਾਉਣ ਵਾਲੀਏ
ਕਦੇ ਤੈਨੂੰ ਵੀ ਏ ਸਾਡੀ ਆਈ ਨਿਤ ਯਾਦ ਆਉਣ ਵਾਲੀਏ

ਕਿਸੇ ਆਉੰਦੇ ਜਾਂਦੇ ਹੱਥ ਨਾ ਸੁਨੇਹਾ ਘੱਲਿਆ
ਹੋ ਕੇ ਕੱਲਾ ਕੱਲਾ ਦਿਨ ਬੜਾ ਮਾੜਾ ਲੰਘਿਆ
ਤੂੰ ਕਦੇ ਸੁਪਨੇ ਦੇ ਚ ਵੀ ਨਾ ਮੁਸਕਾਈ ਨੀ ਯਾਰਾਂ ਨੂੰ ਰਵਾਉਣ ਵਾਲੀਏ
ਕਦੇ ਤੈਨੂੰ ਵੀ ਏ ਸਾਡੀ ਆਈ ਨਿਤ ਯਾਦ ਆਉਣ ਵਾਲੀਏ

ਚਿਤ ਕਰੇ ਤੇਰੇ ਤੇ ਮੁਕੱਦਮਾ ਚੱਲਾ ਦਿਆਂ
ਦਫਾ ਤੇਰੇ ਜਿਹੀ ਡਾਢੀ ਤੇਰੇ ਉੱਤੇ ਲਾ ਦਿਆਂ
ਉੱਤੋਂ ਦੇਵਾਂ ਫੇਰ ਆਪ ਮੈਂ ਗਵਾਹੀ ਨੀ ਕਤਲ ਕਰਾਉਣ ਵਾਲੀਏ
ਕਦੇ ਤੈਨੂੰ ਵੀ ਏ ਸਾਡੀ ਆਈ ਨਿਤ ਯਾਦ ਆਉਣ ਵਾਲੀਏ

ਰਾਹਾਂ ਤੇਰਿਆਂ ਚ ਖੜ੍ਹਾ ਖੜ੍ਹਾ ਰੁੱਖ ਹੋ ਗਿਆ
ਤੇਰੀ ਫੋਟੋ ਵਾਂਗੂ ਦੇਬੀ ਹੁਣ ਚੁੱਪ ਹੋ ਗਿਆ
ਕਿਤੋਂ ਮਿਲਦੀ ਨਾ ਇਹਨਾਂ ਦੀ ਦਵਾਈ ਤਿੱਖੇ ਕੱਚ ਲਾਉਣ ਵਾਲੀਏ
ਕਦੇ ਤੈਨੂੰ ਵੀ ਏ ਸਾਡੀ ਆਈ ਨਿਤ ਯਾਦ ਆਉਣ ਵਾਲੀਏ
18 Oct 2023

Tejjot Singh
Tejjot
Posts: 101
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਉਹਦੇ ਹੁਸਨ ਦਾ ਪਾਣੀ ਇਹ ਜਹਾਨ ਭਰਦਾ
ਕੋਈ ਹੋਣਾ ਨਹੀਂਉ ਮੇਰੇ ਮਹਿਬੂਬ ਵਰਗਾ

ਇੰਝ ਰੌਣਕ ਹੈ ਰਹਿੰਦੀ ਸੱਜਣਾਂ ਦੇ ਮੁੱਖ ਤੇ
ਪੂਰੇ ਬਾਗ ਦੀ ਬਹਾਰ ਜਿਵੇਂ ਇੱਕੋ ਰੁੱਖ ਤੇ
ਜਿਵੇਂ ਮੱਸਿਆ ਜਾਂ ਪੁੰਨਿਆ ਦਾ ਮੇਲਾ ਭਰਦਾ
ਕੋਈ ਹੋਣਾ ਨਹੀਂਉ ਮੇਰੇ ਮਹਿਬੂਬ ਵਰਗਾ

ਜੇ ਉਹ ਨਾਲ ਹੋਵੇ ਆਪਣਾ ਮੈਂ ਹਾਲ ਭੁੱਲ ਜਾਂ
ਸਾਰੇ ਸ਼ਿਕਵੇ ਸ਼ਿਕਾਇਤਾਂ ਤੇ ਸਵਾਲ ਭੁੱਲ ਜਾਂ
ਸਾਰਾ ਰੋਸਾ ਉਹਦੇ ਸਾਹਵੇਂ ਜਾਕੇ ਡੁੱਬ ਮਰਦਾ
ਕੋਈ ਹੋਣਾ ਨਹੀਂਉ ਮੇਰੇ ਮਹਿਬੂਬ ਵਰਗਾ

ਹੈ ਰਿਵਾਜ਼ ਲੋਕੀ ਸੋਹਣਿਆਂ ਤੇ ਅੱਖ ਰੱਖਦੇ
ਦੇਬੀ ਜਿਹੇ ਉਹਨੂੰ ਘੂਰ ਘੂਰ ਰਹਿਣ ਤੱਕਦੇ
ਉਦੋਂ ਸੌਂਕਣਾਂ ਦੇ ਵਾਂਗੂ ਮੇਰਾ ਸੀਨਾ ਸੜਦਾ
ਕੋਈ ਹੋਣਾ ਨਹੀਂਉ ਮੇਰੇ ਮਹਿਬੂਬ ਵਰਗਾ
18 Oct 2023

Tejjot Singh
Tejjot
Posts: 101
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਮੈਂ ਮੇਰੀ ਦੇ ਦੁਨੀਆਂ ਵਿੱਚ ਪੁਆੜੇ ਨੇ
ਉੱਪਰ ਉੱਪਰ ਹਾਸੇ ਅੰਦਰ ਸਾੜੇ ਨੇ
ਵੱਡੇ ਬਣਕੇ ਕਿਸੇ ਦਾ ਕੀਤਾ ਭੁੱਲ ਜਾਣਾ
ਦੁਨੀਆਂ ਦੇ ਇਹ ਬੜੀ ਪੁਰਾਣੀ ਆਦਤ ਹੈ
ਲੋਕੀ ਅਕਸਰ ਸ਼ੁਕਰਗੁਜਾਰ ਨਹੀਂ ਹੁੰਦੇ
ਉਸ ਪੋੜੀ ਦੇ ਜਿਸ ਨੇ ਉੱਪਰ ਚਾੜੇ ਨੇ

ਮੈਂ ਕਮਲਾ ਜਿਹਨਾਂ ਦੀ ਮਰਨੀ ਮਰਦਾ ਰਿਹਾ
ਉਹ ਤਗਮੇ ਲਟਕਾਉਂਦੇ ਗਲ੍ਹ ਵਿੱਚ ਹੋਰਾਂ ਦੇ
ਪੈਰ ਪੈਰ ਤੇ ਕਰਨ ਸ਼ਰੀਕਾ ਮੇਰੇ ਨਾਲ
ਫਿਰ ਵੀ ਚੰਦਰੇ ਮੈਨੂੰ ਬੜੇ ਪਿਆਰੇ ਨੇ

ਯੁੱਧ ਹਾਦਸੇ ਸੋਕੇ ਹੜ੍ਹਾਂ ਭੁਚਾਲਾਂ ਨੇ
ਸਮੇਂ ਸਮੇਂ ਸਿਰ ਕੀਤੀਆਂ ਬਹੁਤ ਤਬਾਹੀਆਂ ਨੇ
ਹੁਣ ਤੱਕ ਜਿੰਨੇ ਮਰੇ ਉੱਜੜੇ ਇਹਨਾਂ ਵਿੱਚ
ੳਦੂੰ ਵੱਧ ਨਸ਼ਿਆਂ ਨੇ ਲੋਕ ਉਜਾੜੇ ਨੇ

ਲਿਖਦਾ ਜਿਹੜੇ ਗੀਤ ਉਹਨਾਂ ਦੀਆਂ ਸਿਫਤਾਂ ਤੂੰ
ਆਪਣੇ ਮੂੰਹੋਂ ਆਪ ਨਾ ਦੇਬੀ ਕਰਿਆ ਕਰ
ਜੇ ਲੋਕੀਂ ਆਖਣ ਚੰਗੇ ਨੇ ਤਾਂ ਚੰਗੇ ਨੇ
ਜੇ ਲੋਕੀਂ ਆਖਣ ਮਾੜੇ ਨੇ ਤਾਂ ਮਾੜੇ ਨੇ
18 Oct 2023

Tejjot Singh
Tejjot
Posts: 101
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਗੱਲੀ ਬਾਤੀ ਜਾਨ ਜੋ ਵਾਰੇ ਉਹਦੇ ਕੋਲੋਂ ਬਚ ਕੇ ਰਹਿਣਾ
ਲੋੜ ਪੈਣ ਤੇ ਖੜ੍ਹਦਾ ਨਹੀਂਉ ਵਕਤ ਪਵੇ ਤਾਂ ਪਾਸ ਨਹੀਂ ਹੁੰਦਾ
ਪੈਰਾਂ ਦੀ ਜੋ ਧੂੜ ਕਹਾਵੇ ਅਸਲ ਚ ਸਿਰ ਤੇ ਬਹਿਣਾ ਚਾਹੁੰਦਾ
ਹਰ ਇੱਕ ਦਾ ਜੋ ਦਾਸ ਕਹਾਵੇ ਕਦੇ ਕਿਸੇ ਦਾ ਦਾਸ ਨਹੀਂ ਹੁੰਦਾ
ਕੁਰਸੀ ਉਹੀਉ ਨਾਮ ਬਦਲਦੇ ਜਾਂ ਪੱਗਾਂ ਦੇ ਰੰਗ ਬਦਲਦੇ
ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫ਼ਰਕ ਕੋਈ ਖਾਸ ਨਹੀਂ ਹੁੰਦਾ
ਤਵਾਰੀਖ਼ ਵੀ ਜ਼ਿਕਰ ਹੈ ਕਰਦੀ ਬਸ ਰਾਜੇ ਮਹਾਰਾਜਿਆਂ ਦਾ ਹੀ
ਦੇਬੀ ਸਾਡੇ ਜਿਹੇ ਗਰੀਬਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ
18 Oct 2023

Tejjot Singh
Tejjot
Posts: 101
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਅੱਜ ਕੱਲ ਬਾ ਵਫ਼ਾ ਘੱਟ ਬੇਵਫ਼ਾ ਜ਼ਿਆਦਾ ਮਿਲਦੇ ਨੇ
ਖੁਸ਼ ਤਾਂ ਟਾਵੇਂ ਟਾਵੇਂ ਹੀ ਖਫ਼ਾ ਜ਼ਿਆਦਾ ਮਿਲਦੇ ਨੇ
ਮੱਲੋ ਮੱਲੀ ਦੇ ਕਈ ਖ਼ੈਰ ਖੁਆਹ ਜ਼ਿਆਦਾ ਮਿਲਦੇ ਨੇ
ਰਾਹ ਤੋਂ ਭਟਕੇ ਹੋਏ ਰਹਿਨੁਮਾ ਜ਼ਿਆਦਾ ਮਿਲਦੇ ਨੇ
ਅਸਲੀ ਚਿਹਰਾ ਲੈਕੇ ਕੋਈ ਕੋਈ ਸਾਹਮਣੇ ਆਉਂਦਾ
ਨਕਾਬ ਦੋਸਤੀ ਵਾਲੇ ਚੜ੍ਹਾ ਜ਼ਿਆਦਾ ਮਿਲਦੇ ਨੇ
ਜਿਨ੍ਹਾਂ ਦੀ ਥੋੜ ਵੀ ਹੈ ਲੋੜ ਵੀ ਹੈ ਅਜਲ ਤੋਂ ਦਿਲ ਨੂੰ
ਉਹ ਮਿਲਦੇ ਨਹੀਂ ਪਰ ਖਾਹ ਮਖਾਹ ਜ਼ਿਆਦਾ ਮਿਲਦੇ ਨੇ
ਦਿਲ ਦਿੰਦੇ ਨਹੀਂ ਲੈਂਦੇ ਨਹੀਂ ਸੱਜਦੇ ਕਰਾਉਂਦੇ ਨੇ
ਸਨਮ ਦੇ ਰੂਪ ਵਿੱਚ ਦੇਬੀ ਖ਼ੁਦਾ ਜ਼ਿਆਦਾ ਮਿਲਦੇ ਨੇ
18 Oct 2023

Showing page 53 of 55 << First   << Prev    47  48  49  50  51  52  53  54  55  Next >>   Last >> 
Reply