Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 55 of 56 << First   << Prev    48  49  50  51  52  53  54  55  56  Next >>   Last >> 
Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਮਾਲਾ ਦੇ ਮਣਕੇ,ਤੇਰੇ ਨਾਂ ਦੀ ਗਿਣਤੀ,ਗਿਣਤੀ ਵਿੱਚ ਤੁੱਲ ਕੋਈ ਨਾ
ਸੋਨੇ ਦੀ ਕੀਮਤ,ਹੀਰੇ ਦਾ ਮੁੱਲ ਹੈ,ਇਸ਼ਕੇ ਦਾ ਮੁੱਲ ਕੋਈ ਨਾ
ਸੱਜਣਾਂ ਦੇ ਨਾਂ ਤੋਂ ਜੋ ਜਿਆਦਾ ਮਹਿਕੇ ਦੁਨੀਆਂ ਵਿੱਚ ਫੁੱਲ ਕੋਈ ਨਾ
ਦੁਨੀਆਂ ਤੇ ਦੇਬੀ ਸੋਹਣੇ ਤੋਂ ਸੋਹਣੇ ਪਰ ਤੇਰੇ ਤੁੱਲ ਕੋਈ ਨਾ
18 Oct 2023

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਇਸ਼ਕ ਨੇ ਦੇਬੀ ਮਾਰੇ ਕਈ ਵਿਚਾਰੇ ਫਿਰਨ ਕੁਆਰੇ
ਵਿਛੜਣ ਯਾਰ ਪਿਆਰੇ ਲਾ ਕੇ ਲਾਰੇ ਨਾ ਮਿਲਣ ਦੁਬਾਰੇ
ਜਿਨ੍ਹਾਂ ਨੇ ਲਾਈਆਂ ਅੱਖਾਂ ਰੁੱਲ ਗਏ ਲੱਖਾਂ ਵਾਂਗਰਾਂ ਕੱਖਾਂ
ਇਸ਼ਕ ਮੁਕਦਮੇ ਭਾਰੇ ਬਹੁਤੇ ਹਾਰੇ ਗਿਣਦੇ ਤਾਰੇ
18 Oct 2023

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਹੁਤ ਵਧੀਆ ਬਾਈ ਜੀ

19 Oct 2023

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
🙏🙏🙏🙏🙏
21 Nov 2023

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਤੇਜਜੋਤ ਸਿਆਂ ਤਿਹ ਲਾਈ ਪਈ ਐ.. ਬੱਲੇCool

19 Jan 2024

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

ਅੰਦਰ ਦੀ ਤਕਲੀਫ਼ ਨੂੰ ਸਦਾ ਛੁਪਾ ਕੇ ਮਿਲਦਾ ਹਾਂ,
ਮੈਂ ਹਰੇਕ ਮੁਸੀਬਤ ਨੂੰ ਮੁਸਕਰਾ ਕੇ ਮਿਲਦਾ ਹਾਂ,
ਮੇਰਾ ਪਹਿਲਾਂ ਆਖ਼ਿਰੀ ਇਸ਼ਕ ਹੈ ਮਾਨਵਤਾ,ਓਸਨੂੰ
ਰੰਗ,ਜਾਤ,ਮਜ਼ਬਾਂ ਦੀਆਂ ਕੰਧਾਂ ਢਾਹ ਕੇ ਮਿਲਦਾ ਹਾਂ,
#DebiLive8

ਅੰਦਰ ਦੀ ਤਕਲੀਫ਼ ਨੂੰ ਸਦਾ ਛੁਪਾ ਕੇ ਮਿਲਦਾ ਹਾਂ,

ਮੈਂ ਹਰੇਕ ਮੁਸੀਬਤ ਨੂੰ ਮੁਸਕਰਾ ਕੇ ਮਿਲਦਾ ਹਾਂ,

ਮੇਰਾ ਪਹਿਲਾਂ ਆਖ਼ਿਰੀ ਇਸ਼ਕ ਹੈ ਮਾਨਵਤਾ,ਓਸਨੂੰ

ਰੰਗ,ਜਾਤ,ਮਜ਼ਬਾਂ ਦੀਆਂ ਕੰਧਾਂ ਢਾਹ ਕੇ ਮਿਲਦਾ ਹਾਂ,

 

#ਦੇਬੀ ਲਾਈਵ ੮ 

 

19 Jan 2024

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਦੇਬੀ ਲਾਈਵ 8 ਵਿੱਚੋਂ
ਜ਼ਿੰਦਗੀ

ਲੰਮੀ ਜਿਹੀ ਬਾਤ ਵਾਂਗੂ ਮੁੱਕਦੀ ਨਹੀਂ ਰੁੱਖੀ ਹੋ ਗਈ ਏ ਜ਼ਿੰਦਗੀ ਸਜਾ ਵਾਂਗਰਾਂ
ਦੁੱਖਾਂ ਨਾਲ ਭਰੇ ਡੱਕੇ ਉੱਠ ਜਾਂਵਾਂਗੇ ਮਾਰੂਥਲਾਂ ਉੱਤੋਂ ਲੰਘਦੀ ਘਟਾ ਵਾਂਗਰਾਂ

ਕੱਟੀ ਜ਼ਿੰਦਗੀ ਕਿਰਾਏ ਦੇ ਮਕਾਨ ਦੀ ਤਰ੍ਹਾਂ
ਜਿਉਂਦੇ ਰਹੇ ਕਿਸੇ ਉੱਤੇ ਅਹਿਸਾਨ ਦੀ ਤਰ੍ਹਾਂ
ਜ਼ਿੰਦਗੀ ਦੇ ਨਾਲ ਵੀ ਨਿਭਾਉਂਣੀ ਇੰਝ ਪਈ ਕਿਸੇ ਮਾੜੇ ਸਾਕ ਨਾਲ ਪਏ ਵਾਹ ਵਾਂਗਰਾਂ
ਰੁੱਖੀ ਹੋ ਗਈ ਏ

ਲੋਕ ਨਿਰਮੋਹੇ ਕਿਸੇ ਦੀ ਨਾ ਬਾਂਹ ਫੜ੍ਹ ਦੇ
ਨ੍ਹੇਰੇ ਵਿੱਚ ਪਰਛਾਵੇਂ ਕਦੋਂ ਨਾਲ ਖੜ੍ਹ ਦੇ
ਦੁਨੀਆਂ ਦੇ ਨਾਲ ਨਹੀਂਉ ਆਸ਼ਕਾਂ ਦੀ ਬਣੀ ਮੁੱਢੋਂ ਸੋਕਣਾਂ ਦੇ ਚੰਦਰੇ ਸੁਭਾਅ ਵਾਂਗਰਾਂ
ਰੁੱਖੀ ਹੋ ਗਈ ਏ

ਗਮ ਵੱਧਦਾ ਸੀਨੇ ਜਿਵੇਂ ਖੇਤੀ ਔਤ ਦੀ
ਹੋਵੇ ਜੀਹਦੇ ਚ ਖਬਰ ਜੰਮਨੇ ਤੇ ਮੌਤ ਦੀ
ਓਸ ਖਤ ਜਿਹੀ ਤਕਦੀਰ ਸਾਡੀ ਜਾਂ ਫੇ ਦਿੱਤੀ ਰੋਗੀ ਨੂੰ ਕੋਈ ਆਖਰੀ ਦਵਾ ਵਾਂਗਰਾਂ
ਰੁੱਖੀ ਹੋ ਗਈ ਏ

ਚੱਲੋ ਲਿਖਿਆ ਸੀ ਲੇਖਾਂ ਵਿੱਚ ਬਦਨਾਮ ਹੋਣਾ
ਹੋਏ ਬਿਨਾਂ ਕੁੱਝ ਕੀਤੇ ਏਸ ਗੱਲ ਦਾ ਏ ਰੋਣਾ
ਖੁਸ਼ ਰਹਿਣ ਦੇਬੀ ਉਹ ਸਾਡੇ ਜੋ ਖਿਲਾਫ਼ ਗਏ ਭੁਗਤ ਸੀ ਨਕਲੀ ਗਵਾਹ ਵਾਂਗਰਾਂ
ਰੁੱਖੀ ਹੋ ਗਈ ਏ

22 Jan 2024

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਦੇਬੀ ਲਾਈਵ 8 ਵਿੱਚੋਂ - ਕਿਤੇ ਕੰਮ ਆਉਣਗੇ

ਬੁੱਲ੍ਹਾਂ ਉੱਤੇ ਹਾਸੇ ਤੂੰ ਸਜਾ ਕੇ ਰੱਖ ਕਿਤੇ ਕੰਮ ਆਉਣਗੇ
ਸੱਜਣਾਂ ਦੇ ਨਾਲ ਤੂੰ ਬਣਾ ਕੇ ਰੱਖ ਕਿਤੇ ਕੰਮ ਆਉਣਗੇ

ਆਪਣੀ ਅਕਲ ਬਹੁਤੀ ਸਿਰ ਨਹੀਂ ਚੜਾਈ ਦੀ
ਕਦੇ ਕਦੇ ਦਿਲ ਦੀ ਵੀ ਮੰਨ ਲੈਣੀ ਚਾਹੀਦੀ
ਦਿਲਾਂ ਵਾਲਿਆਂ ਨਾਲ ਦਿਲ ਲਾ ਕੇ ਰੱਖ ਕਿਤੇ ਕੰਮ ਆਉਣਗੇ

ਆਕੜ ਹੰਕਾਰ ਤਾਂ ਵਿਗਾੜ ਦਿੰਦੇ ਰਿਸ਼ਤੇ
ਵਫ਼ਾ ਤੇ ਹਲੀਮੀ ਸਿਰੇ ਚਾੜ੍ਹ ਦਿੰਦੇ ਰਿਸ਼ਤੇ
ਥੋੜੇ ਬਹੁਤੇ ਰਿਸ਼ਤੇ ਬਚਾ ਕੇ ਰੱਖ ਕਿਤੇ ਕੰਮ ਆਉਣਗੇ

ਸੁੱਖ ਨਾਲ ਉਹਦੇ ਨਾਲ ਖਲੋਣ ਵਾਲੇ ਬੜੇ
ਦੇਬੀ ਦਿਆਂ ਦੁੱਖਾਂ ਵਿੱਚ ਰੋਣ ਵਾਲੇ ਬੜੇ
ਮਹਿੰਗੇ ਹੰਝੂ ਆਪਣੇ ਬਚਾ ਕੇ ਰੱਖ ਕਿਤੇ ਕੰਮ ਆਉਣਗੇ
22 Jan 2024

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਤੇਰਾ ਜਵਾਬ ਹੋਰ ਹੈ ਮੇਰਾ ਸਵਾਲ ਹੋਰ ਸੀ
ਮੇਰੀ ਬਾਜ਼ੀ ਹੋਰ ਹੈ ਪਰ ਤੇਰੀ ਚਾਲ ਹੋਰ ਸੀ
ਰਿਸ਼ਤਾ ਬਹੁਤ ਦੂਰ ਤੱਕ ਜਾਣਾ ਨਹੀਂ ਸੀ ਆਪਣਾ
ਤੇਰੀ ਗੇਮ ਹੋਰ ਹੈ ਦੇਬੀ ਦਾ ਖਿਆਲ ਹੋਰ ਸੀ

ਤੇਰੇ ਹਿੱਸੇ ਜਿੰਨੇ ਵੀ ਮੁਨਾਫ਼ੇ ਆਉਂਦੇ ਸਾਂਭ ਲੈ ਤੂੰ ਕਿਸੇ ਦਾ ਉਠਾ ਕੇ ਨੁਕਸਾਨ ਅਸੀਂ ਚੱਲੇ ਆਂ
ਗਿਣੀ ਜਾਈਂ ਭਾਵੇਂ ਸਾਰੀ ਜ਼ਿੰਦਗੀ ਹੀ ਬੈਠ ਕੇ ਤੂੰ ਐਨੇ ਕੁ ਤਾਂ ਕਰਕੇ ਅਹਿਸਾਨ ਅਸੀਂ ਚੱਲੇ ਆਂ

ਲੋੜ ਵੇਲੇ ਯਾਰਾਂ ਦੀਆਂ ਪੌੜੀਆਂ ਬਣਾਈਆਂ ਨਾ
ਰਿਸ਼ਤੇ ਕਮਾਉਂਦੇ ਰਹੇ ਕੀਤੀਆਂ ਕਮਾਈਆਂ ਨਾ
ਸਾਥੋਂ ਸਿੱਖ ਸਾਥੋਂ ਪੁੱਛ ਬਾਜ਼ੀ ਖੇਡੀ ਜਿੱਤ ਵੀ ਗਏ ਉਹੀ ਸਾਨੂੰ ਕਹਿੰਦੇ ਨੇ ਨਾਦਾਨ ਅਸੀ ਚੱਲੇ ਆਂ
ਗਿਣੀ ਜਾਈਂ ਭਾਵੇਂ ਸਾਰੀ ਜ਼ਿੰਦਗੀ

ਮੁੱਦਤਾਂ ਤੋਂ ਬੋਲ ਸਾਡੇ ਪੌਣਾਂ ਵਿੱਚ ਗੂੰਜਦੇ
ਆਸ਼ਕਾਂ ਦੇ ਨੈਣਾਂ ਵਿੱਚੋਂ ਹੰਝੂ ਰਹਿੰਦੇ ਪੂੰਝਦੇ
ਸਦੀਆਂ ਵੇਖਣ ਗਈਆਂ ਵਕਤ ਦੇ ਪਿੰਡੇ ਉੱਤੇ ਐਨੇ ਗੂੜ੍ਹੇ ਛੱਡ ਕੇ ਨਿਸ਼ਾਨ ਅਸੀਂ ਚੱਲੇ ਆਂ
ਗਿਣੀ ਜਾਈਂ ਭਾਵੇਂ ਸਾਰੀ ਜ਼ਿੰਦਗੀ

ਕਿੰਨੇ ਹੱਲੇ ਹੋਏ ਮੇਰਾ ਦਿਲ ਐਸੀ ਥਾਂ ਹੈ
ਕੱਲੇ ਕੱਲੇ ਜ਼ਖਮ ਤੇ ਅੱਢੋ ਅੱਢ ਨਾਂ ਹੈ
ਮੁੱਢੋਂ ਸੋਫੀਆਂ ਨੇ ਹੁਣ ਤਾਂਈਂ ਕਿੰਨਾ ਖੂਨ ਪੀਤਾ ਖੂਨ ਨਾਲ ਲਿਖ ਕੇ ਬਿਆਨ ਅਸੀਂ ਚੱਲੇ ਆਂ
ਗਿਣੀ ਜਾਈਂ ਭਾਵੇਂ ਸਾਰੀ ਜ਼ਿੰਦਗੀ

ਖੁਸ਼ ਰਹਿਣ ਦੇਬੀ ਉਹ ਚੋਟਾਂ ਜੀਹਨਾਂ ਮਾਰੀਆਂ
ਮੁੱਕੇ ਸਾਰੇ ਲੇਖੇ ਮੁੱਕ ਗਈਆਂ ਦੇਣਦਾਰੀਆਂ
ਮੁੱਕੇ ਹੁਣ ਕੰਮ ਸਾਰੇ ਤੇਰਾ ਧੰਨਵਾਦ ਰੱਬਾ ਆ ਲੈ ਚੁੱਕ ਆਪਣੀ ਤੂੰ ਜਾਨ ਅਸੀਂ ਚੱਲੇ ਆਂ
ਗਿਣੀ ਜਾਈਂ ਭਾਵੇਂ ਸਾਰੀ ਜ਼ਿੰਦਗੀ
23 Jan 2024

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਆਪਣੀ ਛਾਂ ਨੂੰ ਛੂੰਹਦੀ ਫਿਰਦੀ
ਮਿੱਤਰਾਂ ਦੀ ਹਿੱਕ ਲੂੰਹਦੀ ਫਿਰਦੀ
ਨੀ ਤੇਰਾ ਨਖਰਾ ਜਹਾਨੋਂ ਵੱਖਰਾ ਰਹਿੰਦਾ ਹਾਣਦਿਆਂ ਨੂੰ ਹੱਥਾਂ ਉੱਤੇ ਚਾਰਦਾ ਕੁੜੀਏ
ਨੀ ਤੇਰਾ ਕੋਕਾ ਇਸ਼ਕ ਦਾ ਹੋਕਾ ਨੀ ਤੇਰੀ ਝਾਂਜਰ ਦਾ ਛਣਕਾਟਾ ਵਾਜਾਂ ਮਾਰਦਾ ਕੁੜੀਏ

ਜਦ ਬਿੱਲੀਆਂ ਅੱਖਾਂ ਦੇ ਤੀਰ ਛੂਹਕਦੇ ਆਉਂਦੇ ਨੀ
ਫਿਰ ਭੱਜ ਭੱਜ ਲੋਕੀਂ ਆਪਣੀ ਜਾਨ ਬਚਾਉਂਦੇ ਨੀ
ਨੀ ਤੇਰਾ ਨੱਚਣਾ ਕਸੂਤਾ ਤੱਕਣਾ ਗਲੇ ਦੇ ਗੱਭਰੂ ਦੇ ਲੱਗ ਜਾਂਦਾ ਫੱਟ ਤਲਵਾਰ ਦਾ ਕੁੜੀਏ
ਨੀ ਤੇਰਾ ਕੋਕਾ ਇਸ਼ਕ ਦਾ ਹੋਕਾ

ਤੂੰ ਪੋਜ ਬਣਾਉਂਦੀ ਸ਼ੀਸ਼ੇ ਮੂਹਰੇ ਖੜ੍ਹਕੇ ਨੀ
ਤੇਰਾ ਸੁਰਮਾਂ ਖਬਰੇ ਕਿੰਨੀਆਂ ਅੱਖਾਂ ਵਿਚ ਰੜਕੇ ਨੀ
ਗੁੱਤ ਘੁੰਮਾਉਂਦੀ ਕਿੱਧਰੋਂ ਆਉਂਦੀ ਹਰ ਦਮ ਚਰਚਾ ਛਿੜਿਆ ਰਹਿੰਦਾ ਤੇਰੇ ਭਾਰ ਦਾ ਕੁੜੀਏ
ਨੀ ਤੇਰਾ ਕੋਕਾ ਇਸ਼ਕ ਦਾ ਹੋਕਾ

ਤੇਰੀ ਠੋਡੀ ਦਾ ਪੰਜ ਦਾਣਾ ਬਾਤਾਂ ਪਾਉਂਂਦਾ ਨੀ
ਨਾਲੇ ਬੁੱਝਦਾ ਦੇਬੀ ਨਾਲੇ ਸ਼ਰਤਾਂ ਲਾਉਂਦਾ ਨੀ
ਗੱਲਾਂ ਗੁੱਝੀਆਂ ਅਸਾਂ ਤੱਕ ਪੁੱਜੀਆਂ ਤੇਰੇ ਲਾਰਿਆਂ ਦੇ ਨਾਲ ਹੁਣ ਤੱਕ ਵਕਤ ਗੁਜਾਰ ਦਾ ਕੁੜੀਏ
ਨੀ ਤੇਰਾ ਕੋਕਾ ਇਸ਼ਕ ਦਾ ਹੋਕਾ
24 Jan 2024

Showing page 55 of 56 << First   << Prev    48  49  50  51  52  53  54  55  56  Next >>   Last >> 
Reply