Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 50 of 56 << First   << Prev    46  47  48  49  50  51  52  53  54  55  Next >>   Last >> 
Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਉਹਦੇ ਦਿਉਰ ਦਾ ਵਿਆਹ
ਉਹਨੂੰ ਗੋਡੇ ਗੋਡੇ ਚਾਅ
ਭਾਬੀ ਖੁਸ਼ੀ ਵਿੱਚ ਹੱਸਦੀ ਫਿਰੇ
ਕਿ ਪੱਬਾਂ ਭਾਰ ਨੱਚਦੀ ਫਿਰੇ

ਝਾਂਜਰਾਂ ਦੀ 'ਵਾਜ ਸਾਰੀ ਬੀਹੀ ਵਿੱਚ ਆਉਂਦੀ ਆ
ਨੱਚਦੀ ਉਹ ਲੱਕ ਨੂੰ ਸਤਾਰਾਂ ਵਲ਼ ਪਾਉਂਦੀ ਆ
ਮੇਰੇ ਘਰ ਸੋਹਣੀ ਜਿਹੀ ਦਰਾਣੀ ਅੱਜ ਆਉਣੀ
ਚਾਅ ਡੁੱਲ੍ਹਦੇ ਨੂੰ ਡੱਕਦੀ ਫਿਰੇ
ਕਿ ਪੱਬਾਂ ਭਾਰ ਨੱਚਦੀ ਫਿਰੇ

ਕਿਸੇ ਨੂੰ ਜਵਾਬ ਦੇਣਾ ਬੋਲੀਆਂ ਦਾ ਆਵੇ ਨਾ
ਮੇਲਣਾਂ ਤੋਂ ਉਹਦੇ ਨਾਲ ਨੱਚਿਆਂ ਵੀ ਜਾਵੇ ਨਾ
ਮੇਲਣਾਂ ਦੀਆਂ ਤਾਂ ਸੱਚੀਂ ਕੱਪੜੇ ਦੇ ਵਾਂਗੂੰ
ਉਹੋ ਤੈਹਾਂ ਲਾ ਕੇ ਰੱਖਦੀ ਫਿਰੇ
ਕਿ ਪੱਬਾਂ ਭਾਰ ਨੱਚਦੀ ਫਿਰੇ

ਭੁੱਲਦੀ ਨਾ ਚੇਤਾ ਕਿਸੇ ਸ਼ਗਨ ਮਨਾਉਣ ਦਾ
ਚਾਅ ਉਹਨੂੰ ਸੁਰਮਾ ਦਿਉਰ ਦੇ ਹੈ ਪਾਉਣ ਦਾ
ਕਿਹੜੀ ਗੱਲ ਕਰਨੀ ਤੇ ਕਰਨੀ ਨ੍ਹੀ ਕਿਹੜੀ
ਉਹਦੇ ਕੰਨ ਵਿੱਚ ਦੱਸਦੀ ਫਿਰੇ
ਕਿ ਪੱਬਾਂ ਭਾਰ ਨੱਚਦੀ ਫਿਰੇ

ਉਹਦੇ ਅੱਗੇ ਮੜ੍ਹਕ ਕੁਆਰੀਆਂ ਦੀ ਫਿੱਕੀ ਆ
ਹਰ ਅੱਖ ਕੈਮਰੇ ਦੇ ਵਾਂਗ ਉਥੇ ਟਿਕੀ ਆ
ਲੱਭਦਾ ਸ਼ਰਾਬੀ ਹੋਇਆ ਉਸਨੂੰ ਵਿਆਹ 'ਚ
ਦੇਬੀ ਵੀਰੇ ਕੋਲੋਂ ਬੱਚਦੀ ਫਿਰੇ
ਕਿ ਪੱਬਾਂ ਭਾਰ ਨੱਚਦੀ ਫਿਰੇ
31 Dec 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਜਿਹਨੂੰ ਉਂਗਲਾਂ ਤੇ ਗਿਣ ਕੇ ਉਡਕਦੇ ਸੀ ਘੜੀ ਉਹੋ ਆਈ ਸੱਜਣਾ
ਹੋਵੇ ਲੱਖ ਵਾਰੀ ਤੈਨੂੰ ਤੇਰੇ ਯਾਰਾਂ ਵੱਲੋਂ ਵਿਆਹ ਦੀ ਵਧਾਈ ਸੱਜਣਾ

ਵੀਰੇ ਭਾਬੀ ਦੀ ਸ਼ਕੀਨੀ ਦੀ ਨਾ ਝਾਲ ਝੱਲੀ ਜਾਵੇ
ਕਿਹੜਾ ਦੋਹਾਂ ਵਿੱਚੋਂ ਵੱਧ ਸੋਹਣਾ ਸਮਝ ਨਾ ਆਵੇ
ਜੋੜੀ ਰੱਬ ਤੇ ਵਿਚੋਲਿਆਂ ਨੇ ਚੰਗੀ ਤਰ੍ਹਾਂ ਵੇਖ ਕੇ ਬਣਾਈ ਸੱਜਣਾ
ਹੋਵੇ ਲੱਖ ਵਾਰੀ ਤੈਨੂੰ ਤੇਰੇ ਯਾਰਾਂ ਵੱਲੋਂ ਵਿਆਹ ਦੀ ਵਧਾਈ ਸੱਜਣਾ

ਤੇਰੇ ਯਾਰਾਂ ਪਾ ਕੇ ਭੰਗੜਾ ਕਰਾਤੀ ਬੱਲੇ ਬੱਲੇ
ਸਾਰੇ ਖੁਸ਼ੀ ਵਿੱਚ ਨੱਚਦੇ ਸ਼ੌਦਾਈ ਹੋ ਚੱਲੇ
ਜਿਹੜੇ ਹੱਥ ਵੀ ਸ਼ਰਾਬ ਨੂੰ ਨਾ ਲਾਉਂਦੇ ਅੱਜ ਉਹਨਾਂ ਨੂੰ ਪਿਆਈ ਸੱਜਣਾ
ਹੋਵੇ ਲੱਖ ਵਾਰੀ ਤੈਨੂੰ ਤੇਰੇ ਯਾਰਾਂ ਵੱਲੋਂ ਵਿਆਹ ਦੀ ਵਧਾਈ ਸੱਜਣਾ

ਤੇਰੇ ਸਿਰ ਉੱਤੇ ਪੰਡ ਜ਼ਿੰਮੇਵਾਰੀਆਂ ਦੀ ਪੈਣੀ
ਹੁਣ ਪਹਿਲਾਂ ਵਾਲੀ ਮਿੱਤਰਾ ਅਜ਼ਾਦੀ ਨਹੀਉਂ ਰਹਿਣੀ
ਹੁੰਦੀ ਉਮਰਾਂ ਦੀ ਜੇਲ ਵੇ ਕਬੀਲਦਾਰੀ ਮਿਲੇ ਨਾ ਰਿਹਾਈ ਸੱਜਣਾ
ਹੋਵੇ ਲੱਖ ਵਾਰੀ ਤੈਨੂੰ ਤੇਰੇ ਯਾਰਾਂ ਵੱਲੋਂ ਵਿਆਹ ਦੀ ਵਧਾਈ ਸੱਜਣਾ

ਦੇਬੀ ਇਕ ਬੁੱਤ ਹੋਈਆਂ ਅੱਜ ਦੋ ਤਸਵੀਰਾਂ
ਇੱਕ ਮੱਥੇ ਵਿੱਚ ਆਈਆਂ ਅੱਜ ਦੋ ਤਕਦੀਰਾਂ
ਹਰ ਕੰਮ 'ਚ ਤਰੱਕੀ ਕਰੇ ਰੱਬ ਤੇਰੀ ਦੁੱਗਣੀ ਕਮਾਈ ਸੱਜਣਾ
ਹੋਵੇ ਲੱਖ ਵਾਰੀ ਤੈਨੂੰ ਤੇਰੇ ਯਾਰਾਂ ਵੱਲੋਂ ਵਿਆਹ ਦੀ ਵਧਾਈ ਸੱਜਣਾ
31 Dec 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਗੱਲੀ ਬਾਤੀ ਜਾਨ ਜੋ ਵਾਰੇ ਉਹਦੇ ਕੋਲੋਂ ਬਚ ਕੇ ਰਹਿਣਾ
ਲੋੜ ਪੈਣ ਤੇ ਖੜ੍ਹਦਾ ਨਹੀਂਉ ਵਕਤ ਪਵੇ ਤਾਂ ਪਾਸ ਨਹੀਂ ਹੁੰਦਾ
ਪੈਰਾਂ ਦੀ ਜੋ ਧੂੜ ਕਹਾਵੇ ਅਸਲ ਚ ਸਿਰ ਤੇ ਬਹਿਣਾ ਚਾਹੁੰਦਾ
ਹਰ ਇੱਕ ਦਾ ਜੋ ਦਾਸ ਕਹਾਵੇ ਕਦੇ ਕਿਸੇ ਦਾ ਦਾਸ ਨਹੀਂ ਹੁੰਦਾ
ਕੁਰਸੀ ਉਹੀਉ ਨਾਮ ਬਦਲਦੇ ਜਾਂ ਪੱਗਾਂ ਦੇ ਰੰਗ ਬਦਲਦੇ
ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫ਼ਰਕ ਕੋਈ ਖਾਸ ਨਹੀਂ ਹੁੰਦਾ
ਤਵਾਰੀਖ਼ ਵੀ ਜ਼ਿਕਰ ਹੈ ਕਰਦੀ ਬਸ ਰਾਜੇ ਮਹਾਰਾਜਿਆਂ ਦਾ ਹੀ
ਦੇਬੀ ਸਾਡੇ ਜਿਹੇ ਗਰੀਬਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ


31 Dec 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 

ਅੱਜ ਕੱਲ ਬਾ ਵਫ਼ਾ ਘੱਟ ਬੇਵਫ਼ਾ ਜ਼ਿਆਦਾ ਮਿਲਦੇ ਨੇ
ਖੁਸ਼ ਤਾਂ ਟਾਵੇਂ ਟਾਵੇਂ ਹੀ ਖਫ਼ਾ ਜ਼ਿਆਦਾ ਮਿਲਦੇ ਨੇ
ਮੱਲੋ ਮੱਲੀ ਦੇ ਕਈ ਖ਼ੈਰ ਖੁਆਹ ਜ਼ਿਆਦਾ ਮਿਲਦੇ ਨੇ
ਰਾਹ ਤੋਂ ਭਟਕੇ ਹੋਏ ਰਹਿਨੁਮਾ ਜ਼ਿਆਦਾ ਮਿਲਦੇ ਨੇ
ਅਸਲੀ ਚਿਹਰਾ ਲੈਕੇ ਕੋਈ ਕੋਈ ਸਾਹਮਣੇ ਆਉਂਦਾ
ਨਕਾਬ ਦੋਸਤੀ ਵਾਲੇ ਚੜ੍ਹਾ ਜ਼ਿਆਦਾ ਮਿਲਦੇ ਨੇ
ਜਿਨ੍ਹਾਂ ਦੀ ਥੋੜ ਵੀ ਹੈ ਲੋੜ ਵੀ ਹੈ ਅਜਲ ਤੋਂ ਦਿਲ ਨੂੰ
ਉਹ ਮਿਲਦੇ ਨਹੀਂ ਪਰ ਖਾਹ ਮਖਾਹ ਜ਼ਿਆਦਾ ਮਿਲਦੇ ਨੇ
ਦਿਲ ਦਿੰਦੇ ਨਹੀਂ ਲੈਂਦੇ ਨਹੀਂ ਸੱਜਦੇ ਕਰਾਉਂਦੇ ਨੇ
ਸਨਮ ਦੇ ਰੂਪ ਵਿੱਚ ਦੇਬੀ ਖ਼ੁਦਾ ਜ਼ਿਆਦਾ ਮਿਲਦੇ ਨੇ


31 Dec 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਤੂੰ ਮੰਜ਼ਿਲ ਤੇ ਪਹੁੰਚ ਗਈ ਸਾਨੂੰ ਰਾਹ ਚ ਤਬਾਹੀਆਂ ਮਿਲ ਗਈਆਂ
ਦੋਲਤ ਤੇ ਸ਼ੌਹਰਤ ਤੇਰੇ ਲਈ ਸਾਨੂੰ ਰੁਸਵਾਈਆਂ ਮਿਲ ਗਈਆਂ
ਨੀ ਸੱਚਿਆਂ ਹੋਣ ਲਈ ਝੂੱਠੀਆਂ ਜੋ ਖਬਰਾਂ ਤੂੰ ਉਡਾਰੀਆਂ ਮਿਲ ਗਈਆਂ
ਬਰਬਾਦੀ ਤੇ ਜੋ ਘੱਲੀਆਂ ਤੂੰ ਦੇਬੀ ਨੂੰ ਵਧਾਈਆਂ ਮਿਲ ਗਈਆਂ


31 Dec 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਜਿੰਨ੍ਹਾਂ ਨੂੰ ਦਿਲ ਵਿੱਚ ਕਿੰਨੇ ਵਰ੍ਹੇ ਬਿਠਾ ਛੱਡਿਆ ਵਾਹ ਨੀ ਤਕਦੀਰੇ ਉਨ੍ਹੀਂ ਜੜਾਂ ਵਿੱਚ ਬਹਿਣਾ ਸੀ
ਔਹ ਸੱਜਣ ਬੈਠੇ ਬੁੱਕਲ ਦੇ ਵਿੱਚ ਗੈਰਾਂ ਦੇ ਬਸ ਇਹ ਵੇਖਣ ਲਈ ਮਿੱਤਰਾਂ ਜਿਉਂਦੇ ਰਹਿਣਾ ਸੀ

ਜਿੰਨ੍ਹਾਂ ਨੂੰ ਵਾਅਦਾ ਯਾਦ ਨਹੀਂ ਭੁੱਲ ਜਾਣਾ ਏ ਸਿਰਨਾਵਾਂ ਵੀ
ਉਨ੍ਹਾਂ ਦੇ ਦੁਆਲੇ ਭੀੜਾਂ ਨੇ ਸਾਡੇ ਨਾਲ ਨਹੀਂ ਪਰਛਾਵਾਂ ਵੀ
ਇੱਕ ਦਿਨ ਸੀ ਜਿਹੜੇ ਨਜ਼ਰਾਂ ਵਿੱਚੋਂ ਡਿੱਗ ਪਏ ਉਨ੍ਹਾਂ ਨੇ ਆਖਿਰ ਦਿਲ ਤੋਂ ਵੀ ਤਾਂ ਲਹਿਣਾ ਸੀ
ਔਹ ਸੱਜਣ ਬੈਠੇ ਬੁੱਕਲ ਦੇ ਵਿੱਚ ਗੈਰਾਂ ਦੇ ਬਸ ਇਹ ਵੇਖਣ ਲਈ ਮਿੱਤਰਾਂ ਜਿਉਂਦੇ ਰਹਿਣਾ ਸੀ

ਸਾਡੀ ਗਿਣਤੀ ਹੈ ਉਹਨਾਂ ਚ ਜੋ ਸੱਚੇ ਸੀ ਬਦਨਾਮ ਰਹੇ
ਕੀਤੇ ਸੀ ਜ਼ੁਰਮ ਮਸ਼ੂਕਾਂ ਨੇ ਸਿਰ ਆਸ਼ਕਾਂ ਦੇ ਇਲਜਾਮ ਰਹੇ
ਹੋਠਾਂ ਤੇ ਉਂਗਲ ਧਰ ਲਈ ਚੁੱਪ ਕਰਾ ਛੱਡਿਆ ਹੈ ਰੱਬ ਜਾਣਦਾ ਆਪਾਂ ਕੀ ਕੀ ਕਹਿਣਾ ਸੀ
ਔਹ ਸੱਜਣ ਬੈਠੇ ਬੁੱਕਲ ਦੇ ਵਿੱਚ ਗੈਰਾਂ ਦੇ ਬੱਸ ਇਹ ਵੇਖਣ ਲਈ ਮਿੱਤਰਾਂ ਜਿਉਦੇ ਰਹਿਣਾ ਸੀ

ਚਾਹਤ ਨਾ ਨਿਕਲੀ ਸਾਡੇ ਚੋ ਨਾ ਉਹਨਾ ਚੋ ਬੇਇਮਾਨੀ ਗਈ
ਇਹ ਇਸ਼ਕ ਮੁਕਦਮੇ ਲੰਬੇ ਸਨ ਗਰੀਬਾਂ ਦੀ ਲੱਗ ਜਵਾਨੀ ਗਈ
ਜੋ ਜਾਨ ਜਾਨ ਕਹਿੰਦੇ ਸੀ ਜਾਨੋ ਮਾਰ ਗਏ ਤੇ ਦੇਬੀ ਨੇ ਇਹ ਜੁਲਮ ਜਾਨ ਤੇ ਸਹਿਣਾ ਸੀ
ਔਹ ਸੱਜਣ ਬੈਠੇ ਬੁੱਕਲ ਦੇ ਵਿੱਚ ਗੈਰਾਂ ਦੇ ਬਸ ਇਹ ਵੇਖਣ ਲਈ ਮਿੱਤਰਾਂ ਜਿਉਂਦੇ ਰਹਿਣਾ ਸੀ


31 Dec 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਫੂਕ ਮਾਰ ਕੇ ਹਰ ਇੱਕ ਫ਼ਿਕਰ ਉਡਾਈ ਜਾ
ਮੌਤ ਨਹੀਂ ਜਦ ਤੱਕ ਆਉਂਦੀ ਜਸ਼ਨ ਮਨਾਈ ਜਾ
ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ
ਹਰ ਮਣਕੇ ਨਾਲ ਉਹਦਾ ਨਾਮ ਧਿਆਈ ਜਾ
ਤਰਸ ਕਦੇ ਤਾਂ ਖਾਉ ਕਦੇ ਤਾਂ ਖੋਲੂਗਾ
ਬੈਠਾਂ ਜਿਹੜੇ ਦਰ ਬੂਹਾ ਖੜਕਾਈ ਜਾ
ਸਾਰਿਆਂ ਨੂੰ ਖੁਸ਼ ਕਰਨਾ ਅੱਜ ਕੱਲ ਔਖਾ ਏ
ਯਾਰ ਜੇ ਹੱਸ ਕੇ ਬੋਲੇ ਸ਼ੁਕਰ ਮਨਾਈ ਜਾ
ਸੁੱਕੇ ਟੁੱੱਕ ਗਮਾਂ ਦੇ ਕਿਸਮਤ ਵਿੱਚ ਲਿਖੇ
ਕੋਸੇ ਹੰਝੂਆਂ ਵਿੱਚ ਡੋਬ ਕੇ ਖਾਈ ਜਾ
ਤੇਰੇ ਨਾਲੋਂ ਵੱਧ ਦੁੱਖੀ ਨੇ ਦੁਨੀਆਂ ਤੇ
ਵੇਖ ਉਹਨਾਂ ਵੱਲ ਦੇਬੀ ਵਕਤ ਲੰਘਾਈ ਜਾ

31 Dec 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਮੁੱਦਤ ਬੀਤੀ ਇੱਕ ਦੂਜੇ ਨਾਲ ਰੁੱਸਿਆਂ ਨੂੰ ਕੋਈ ਦਰਦੀ ਸੁਲਾਹ ਕਰਾਉਣ ਨਹੀਂ ਆਇਆ
ਨੰਗੇ ਖੁੱਲ੍ਹੇ ਜ਼ਖਮ ਸੀ ਅੰਤ ਨਾਸੂਰ ਹੋਏ ਲਾਉਣੇ ਵਾਲਾ ਮੱਲ੍ਹਮਾਂ ਲਾਉਣ ਨਹੀਂ ਆਇਆ

ਸਾਡੇ ਦਿਲ ਦੇ ਵਿਹੜੇ ਸੱਥਰ ਵਿਛਿਆ ਏ ਗੂੰਜਦੀਆਂ ਸ਼ਹਿਨਾਈਆਂ ਆਪਾਂ ਕੀ ਕਰੀਏ
ਸਾਡੀ ਖੇਤੀ ਲੋਆਂ ਦੇ ਨਾਲ ਝੁਲਸ ਗਈ ਸਾਡੇ ਭਾਅ ਦਾ ਕਿੱਧਰੇ ਸਾਉਣ ਨਹੀਂ ਆਇਆ
ਮੁੱਦਤ ਬੀਤੀ ਇੱਕ ਦੂਜੇ ਨਾਲ ਰੁੱਸਿਆਂ ਨੂੰ ਕੋਈ ਦਰਦੀ ਸੁਲਾਹ ਕਰਾਉਣ ਨਹੀਂ ਆਇਆ

ਗਲਤੀ ਕੋਈ ਕਸੂਰ ਬੋਲ ਕੇ ਦੱਸਿਆ ਨਾ ਮੁਲਾਕਾਤ ਬੰਦ ਹੋਣ ਨਾ' ਦੂਰੀਆਂ ਹੋ ਗਈਆਂ
ਹੌਲੀ ਹੌਲੀ ਕੰਧ ਦਿਲਾਂ ਵਿੱਚ ਪੈਂਦੀ ਗਈ ਲੱਗਦਾ ਸੀ ਕੋਈ ਆਊ ਢਾਹੁਣ ਨਹੀਂ ਆਇਆ
ਮੁੱਦਤ ਬੀਤੀ ਇੱਕ ਦੂਜੇ ਨਾਲ ਰੁੱਸਿਆਂ ਨੂੰ ਕੋਈ ਦਰਦੀ ਸੁਲਾਹ ਕਰਾਉਣ ਨਹੀਂ ਆਇਆ

ਜਦ ਇੱਜਤ ਅਫਜਾਈ ਮੇਰੀ ਹੋਈ ਸੀ ਕਿੰਨੇ ਵਾਕਿਫ਼ ਚਿਹਰੇ ਗੈਰ ਹਾਜ਼ਰ ਸਨ
ਜਦੋਂ ਤਮਾਸ਼ਾ ਬਣਿਆ ਆਪਣੇ ਸ਼ਹਿਰ ਚ ਮੈਂ ਪੁੱਛੋ ਨਾ ਜੀ ੳਦਣ ਕੌਣ ਨਹੀਂ ਆਇਆ
ਮੁੱਦਤ ਬੀਤੀ ਇੱਕ ਦੂਜੇ ਨਾਲ ਰੁੱਸਿਆਂ ਨੂੰ ਕੋਈ ਦਰਦੀ ਸੁਲਾਹ ਕਰਾਉਣ ਨਹੀਂ ਆਇਆ

ਦੁਨੀਆਂ ਦਾਰੀ ਬਾਰੇ ਕੁੱਝ ਵੀ ਪਤਾ ਨਹੀਂ ਮੰਨਿਆ ਕਾਰੋਬਾਰ ਚ ਦੇਬੀ ਫੇਲ ਹਾਂ ਮੈਂ
ਨਾਮ ਦੁਆਂਵਾਂ ਨੇਕੀਆਂ ਯਾਰ ਕਮਾਉਣੇ ਨੇ ਮੈਂ ਦੁਨੀਆਂ ਵਿੱਚ ਨੋਟ ਕਮਾਉਣ ਨਹੀਂ ਆਇਆ
ਮੁੱਦਤ ਬੀਤੀ ਇੱਕ ਦੂਜੇ ਨਾਲ ਰੁੱਸਿਆਂ ਨੂੰ ਕੋਈ ਦਰਦੀ ਸੁਲਾਹ ਕਰਾਉਣ ਨਹੀਂ ਆਇਆ

31 Dec 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਕੋਈ ਉਜੜਿਆ ਕੋਈ ਆਬਾਦ ਹੋਇਆ
ਦਿੱਤਾ ਸਬਕ ਤੂੰ ਹਾਲੇ ਨਾ ਯਾਦ ਹੋਇਆ
ਦੇਬੀ ਸੋਚਦਾ ਦੱਸੇਗਾ ਕੌਣ ਤੈਨੂੰ
ਕਿੰਨਾ ਜਿਕਰ ਤੇਰਾ ਤੈਥੋਂ ਬਾਅਦ ਹੋਇਆ

ਦੀਦ ਤੇਰੀ ਦੀ ਔੜ ਲੱਗੀ ਏ ਕਿੰਨੇ ਵਰ੍ਹਿਆਂ ਤੋਂ ਯਾਦਾਂ ਵਾਲੇ ਸਰੋਵਰ ਵੀ ਹੁਣ ਸੁੱਕੀ ਜਾਂਦੇ ਨੇ
ਤੂੰ ਤੇ ਚਾਰ ਕੁ ਦਿਨ ਹੀ ਗੱਲਾਂ ਕਰਕੇ ਤੁਰ ਗਈ ਸੀ ਮਿੱਤਰ ਹੁਣ ਤੱਕ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ

ਪੁੱਛਦੇ ਘਟਨਾ ਜ਼ਿੰਦਗੀ ਦੇ ਵਿੱਚ ਕੋਈ ਤੈਥੋਂ ਬਾਅਦ ਹੋਈ
ਪੁੱਛਦੇ ਮੈਨੂੰ ਪੱਟ ਕੇ ਕਿੱਥੇ ਤੂੰ ਆਬਾਦ ਹੋਈ
ਤੇਰੇ ਹਾਸਿਆਂ ਦੇ ਵਿੱਚ ਅੱਜ ਕੱਲ ਕੌਣ ਛਣਕਦਾ ਏ ਦੋਸ਼ ਤੇਰੇ ਤੇ ਜਾਂ ਕਿਸਮਤ ਤੇ ਸੁੱਟੀ ਜਾਂਦੇ ਨੇ
ਤੂੰ ਤੇ ਚਾਰ ਕੁ ਦਿਨ ਹੀ ਗੱਲਾਂ ਕਰਕੇ ਤੁਰ ਗਈ ਸੀ ਬਿੰਦਾ ਬੌਬੀ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ

ਇੰਤਜ਼ਾਰ ਕਿਸ ਗੱਲ ਦਾ ਤੈਨੂੰ ਰਹਿੰਦਾ ਹੋਵੇਗਾ
ਤੇਰੇ ਦੇਸ਼ ਵੀ ਸੂਰਜ ਚੜਦਾ ਲਹਿੰਦਾ ਹੋਵੇਗਾ
ਸਾਹਾਂ ਵਾਲੇ ਸੁਨੇਹੇ ਤੈਨੂੰ ਪਹੁੰਚਦੇ ਜਾ ਕਿ ਨਹੀਂ ਮੇਰੇ ਵੱਲੋਂ ਤਾਂ ਰੋਜ ਹੀ ਸੱਚੀ ਮੁੱਚੀ ਜਾਂਦੇ ਨੇ
ਤੂੰ ਤੇ ਚਾਰ ਕੁ ਦਿਨ ਹੀ ਗੱਲਾਂ ਕਰਕੇ ਤੁਰ ਗਈ ਸੀ ਮਿੱਤਰ ਹੁਣ ਤੱਕ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ

ਪੁੱਛਦੇ ਤੇਰਾ ਫੌਨ ਮੇਲ ਕਦੇ ਆਉਂਦੀ ਏ ਕਿ ਨਹੀਂ
ਨਵੇਂ ਸਾਲ ਦਾ ਕਾਰਡ ਕਦੇ ਕੋਈ ਪਾਉਂਦੀ ਏ ਕਿ ਨਹੀਂ
ਲੋਕਟ ਵਿੱਚੋਂ ਫੋਟੋ ਹੁਣ ਤਾਂ ਕੱਢਦੀ ਹੋਣੀ ਏ ਗੱਲੀਬਾਤੀ ਲੂਣ ਜਖ਼ਮ ਤੇ ਭੁੱਕੀ ਜਾਂਦੇ ਨੇ
ਤੂੰ ਤੇ ਚਾਰ ਕੁ ਦਿਨ ਹੀ ਗੱਲਾਂ ਕਰਕੇ ਤੁਰ ਗਈ ਸੀ ਬਿੰਦਾ ਬੌਬੀ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ

ਤੂੰ ਮੇਰੀ ਕੀ ਲੱਗਦੀ ਕਿਸੇ ਨੂੰ ਸਮਝ ਨਹੀਂ ਆ ਸਕਦੀ
ਸਾਰਿਆਂ ਦੇ ਨਾਲ ਤੇਰੀ ਗੱਲ ਕੀਤੀ ਨਹੀਂ ਜਾ ਸਕਦੀ
ਦੇਬੀ ਦੇ ਨਾਲ ਤੇਰਾ ਰਿਸ਼ਤਾ ਦਫਨ ਹੈ ਜਿਹੜੀ ਥਾਂ ਨੈਣ ਕਮਲੇ ਰੋਜ਼ ਕਬਰ ਨੂੰ ਪੁੱਟੀ ਜਾਂਦੇ ਨੇ
ਤੂੰ ਤੇ ਚਾਰ ਕੁ ਦਿਨ ਹੀ ਗੱਲਾਂ ਕਰਕੇ ਤੁਰ ਗਈ ਸੀ ਮਿੱਤਰ ਹੁਣ ਤੱਕ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ


31 Dec 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਹਵਾ ਵਾਂਗਰਾਂ ਰੁਮਕਦੇ ਲੰਘ ਗਏ ਓਹ ਅਸੀਂ ਰੁੱਖ ਦੇ ਵਾਂਗਰਾਂ ਖੜ੍ਹੇ ਰਹਿ ਗਏ
ਸੋਹਣੇ ਚਿਹਰੇ ਲਈ ਤੋਹਫਾ ਸੀ ਬੜਾ ਸੋਹਣਾ ਤੇ ਨੱਗ ਲੌਂਗ ਦੇ ਵਿੱਚ ਹੀ ਜੜੇ ਰਹਿ ਗਏ
ਦੇਬੀ ਝੂੱਟੇ ਉਹ ਗੈਰ ਨੂੰ ਦੇਣ ਲੱਗੇ ਤੇ ਆਪਾਂ ਆਸ ਦੀ ਪੀਂਘ ਤੇ ਚੜ੍ਹੇ ਰਹਿ ਗਏ
ਸੁਲਾਹ ਹੋਣ ਦਾ ਨਹੀਂ ਸਬੱਬ ਬਣਿਆ ਤੇ ਯਾਰ ਨਿੱਕੀ ਜਿਹੀ ਗੱਲ ਤੇ ਅੜੇ ਰਹਿ ਗਏ

ਤੈਨੂੰ ਚੰਗਾ ਲੱਗੇ ਦਿਲਾਂ ਨਾਲ ਖੇਡਣਾ ਆਪਾਂ ਗੱਲ ਦਿਲ ਉੱਤੇ ਲਾਈ ਹੋਈ ਆ
ਝੂਠੀਏ ਨੀ ਲਾਰੇ ਤੇਰੇ ਨਹੀਂ ਮੁੱਕਣੇ ਜਿੰਦ ਸਾਡੀ ਮੁੱਕਣੇ ਤੇ ਆਈ ਹੋਈ ਆ

ਰੰਗ ਕੇ ਤੂੰ ਭੁੱਲੀ ਜਿਹੜੇ ਰੰਗੇ ਹੋਏ ਆਂ
ਲਾਰਿਆਂ ਦੀ ਰੱਸੀ ਉੱਤੇ ਟੰਗੇ ਹੋਏ ਆਂ
ਚਿਹਰੇ ਉੱਤੇ ਚਿਹਰਾ ਤੇਰਾ ਖੋਟ ਨਾ ਦਿੱਸੇ
ਚੰਗੇ ਭਲਿਆਂ ਨੂੰ ਸਾਡੀ ਚੋਟ ਨਾ ਦਿੱਸੇ
ਸਾਡਾ ਨਾ ਕਿਸੇ ਵੀ ਹਾਲ ਚਾਲ ਪੁੱਛਿਆ ਸਾਡੀ ਨਾ ਕਿਤੇ ਵੀ ਸੁਣਵਾਈ ਹੋਈ ਆ
ਝੂਠੀਏ ਨੀ ਲਾਰੇ ਤੇਰੇ ਨਹੀਂ ਮੁੱਕਣੇ ਜਿੰਦ ਸਾਡੀ ਮੁੱਕਣੇ ਤੇ ਆਈ ਹੋਈ ਆ

ਉਹਨੂੰ ਦੂਜੇ ਕਿਸੇ ਸਬਕ ਦੀ ਲੋੜ ਨਹੀਂ ਢਾਈ ਅੱਖਰ ਪ੍ਰੇਮ ਦੇ ਜਿਹੜਾ ਪੜ੍ਹ ਜਾਂਦਾ
ਅੜ ਕੇ ਜੇ ਮਾਸ਼ੂਕ ਵੀ ਨਾਲ ਖਲੋ ਜਾਵੇ ਆਸ਼ਕ ਸਾਰੀ ਦੁਨੀਆਂ ਦੇ ਨਾਲ ਲੜ ਜਾਂਦਾ
ਆਸ਼ਕ ਦੇ ਲਈ ਇਸ਼ਕ ਰੜੇ ਪਹਾੜ ਜਿਹਾ ਡਿੱਗ ਕੇ ਨਹੀਂਉ ਬਚਣਾ ਤਾਂ ਵੀ ਚੜ੍ਹ ਜਾਂਦਾ
ਸ਼ਮਾਂ ਸੁਨੇਹੇ ਭੇਜੇ ਨਾ ਪਰਵਾਨਿਆਂ ਨੂੰ ਲੱਗੀ ਵਾਲਾ ਆ ਕੇ ਆਪੇ ਸੜ ਜਾਂਦਾ

ਤੂੰ ਜਿਉਂਦੀ ਪਿਆਰ ਦੀ ਤੌਹੀਨ ਕਰਕੇ
ਅਸੀਂ ਮਾਰੇ ਗਏ ਆਂ ਯਕੀਨ ਕਰਕੇ
ਕਿਸੇ ਝੋਲੀ ਟੀਸੀ ਵਾਲਾ ਬੇਰ ਪੈ ਗਿਆ
ਸਾਡੇ ਕਾਲਜੇ ਚ ਖੁੱਭਾ ਕੰਡਾ ਰਹਿ ਗਿਆ
ਇਸ਼ਕੇ ਚ ਦੇਬੀ ਨੁਕਸਾਨ ਨਾ ਗਿਣੇ ਭਾਵੇਂ ਕਿੱਡੀ ਕੀਮਤ ਚੁਕਾਈ ਹੋਈ ਆ
ਝੂਠੀਏ ਨੀ ਲਾਰੇ ਤੇਰੇ ਨਹੀਂ ਮੁੱਕਣੇ ਜਿੰਦ ਸਾਡੀ ਮੁੱਕਣੇ ਤੇ ਆਈ ਹੋਈ ਆ
31 Dec 2020

Showing page 50 of 56 << First   << Prev    46  47  48  49  50  51  52  53  54  55  Next >>   Last >> 
Reply