Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
**Debi Makhsoospuri** (ਦੇਬੀ ਮਖਸੂਸਪੁਰੀ ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 54 of 56 << First   << Prev    48  49  50  51  52  53  54  55  56  Next >>   Last >> 
Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਪਤੀ ਆਸ਼ਕ ਮਹਿੰਗਾਈ ਨੇ ਤੰਗ ਕੀਤੇ ਬੀਵੀ ਅਤੇ ਮਾਸ਼ੂਕ ਦੀ ਮੰਗ ਮਾਰੇ
ਰਿਸ਼ਤੇਦਾਰ ਕਮੀਨਾ ਖੂਨ ਪੀਂਦਾ ਯਾਰ ਹੋਵੇ ਜੇ ਰੂਹ ਦਾ ਨੰਗ ਮਾਰੇ
ਇੱਕ ਆਪਣਾ ਵੈਰੀਆਂ ਨਾਲ ਰਲਿਆ ਬੇਈਮਾਨ ਨੇ ਸੂਲੀ ਤੇ ਟੰਗ ਮਾਰੇ
ਸਮਾਂ ਆ ਗਿਆ ਕੈਸਾ ਤੂੰ ਵੇਖ ਦੇਬੀ ਸੱਪ ਛੱਡ ਦਿੰਦਾ ਬੰਦਾ ਡੰਗ ਮਾਰੇ
18 Oct 2023

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਤੂੰ ਮੰਜ਼ਿਲ ਤੇ ਪਹੁੰਚ ਗਈ ਸਾਨੂੰ ਰਾਹ ਚ ਤਬਾਹੀਆਂ ਮਿਲ ਗਈਆਂ
ਦੋਲਤ ਤੇ ਸ਼ੌਹਰਤ ਤੇਰੇ ਲਈ ਸਾਨੂੰ ਰੁਸਵਾਈਆਂ ਮਿਲ ਗਈਆਂ
ਨੀ ਸੱਚਿਆਂ ਹੋਣ ਲਈ ਝੂੱਠੀਆਂ ਜੋ ਖਬਰਾਂ ਤੂੰ ਉਡਾਰੀਆਂ ਮਿਲ ਗਈਆਂ
ਬਰਬਾਦੀ ਤੇ ਜੋ ਘੱਲੀਆਂ ਤੂੰ ਦੇਬੀ ਨੂੰ ਵਧਾਈਆਂ ਮਿਲ ਗਈਆਂ
18 Oct 2023

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਜਿੰਨ੍ਹਾਂ ਨੂੰ ਦਿਲ ਵਿੱਚ ਕਿੰਨੇ ਵਰ੍ਹੇ ਬਿਠਾ ਛੱਡਿਆ ਵਾਹ ਨੀ ਤਕਦੀਰੇ ਉਨ੍ਹੀਂ ਜੜਾਂ ਵਿੱਚ ਬਹਿਣਾ ਸੀ
ਔਹ ਸੱਜਣ ਬੈਠੇ ਬੁੱਕਲ ਦੇ ਵਿੱਚ ਗੈਰਾਂ ਦੇ ਬਸ ਇਹ ਵੇਖਣ ਲਈ ਮਿੱਤਰਾਂ ਜਿਉਂਦੇ ਰਹਿਣਾ ਸੀ

ਜਿੰਨ੍ਹਾਂ ਨੂੰ ਵਾਅਦਾ ਯਾਦ ਨਹੀਂ ਭੁੱਲ ਜਾਣਾ ਏ ਸਿਰਨਾਵਾਂ ਵੀ
ਉਨ੍ਹਾਂ ਦੇ ਦੁਆਲੇ ਭੀੜਾਂ ਨੇ ਸਾਡੇ ਨਾਲ ਨਹੀਂ ਪਰਛਾਵਾਂ ਵੀ
ਇੱਕ ਦਿਨ ਸੀ ਜਿਹੜੇ ਨਜ਼ਰਾਂ ਵਿੱਚੋਂ ਡਿੱਗ ਪਏ ਉਨ੍ਹਾਂ ਨੇ ਆਖਿਰ ਦਿਲ ਤੋਂ ਵੀ ਤਾਂ ਲਹਿਣਾ ਸੀ
ਔਹ ਸੱਜਣ ਬੈਠੇ ਬੁੱਕਲ ਦੇ ਵਿੱਚ ਗੈਰਾਂ ਦੇ ਬਸ ਇਹ ਵੇਖਣ ਲਈ ਮਿੱਤਰਾਂ ਜਿਉਂਦੇ ਰਹਿਣਾ ਸੀ

ਸਾਡੀ ਗਿਣਤੀ ਹੈ ਉਹਨਾਂ ਚ ਜੋ ਸੱਚੇ ਸੀ ਬਦਨਾਮ ਰਹੇ
ਕੀਤੇ ਸੀ ਜ਼ੁਰਮ ਮਸ਼ੂਕਾਂ ਨੇ ਸਿਰ ਆਸ਼ਕਾਂ ਦੇ ਇਲਜਾਮ ਰਹੇ
ਹੋਠਾਂ ਤੇ ਉਂਗਲ ਧਰ ਲਈ ਚੁੱਪ ਕਰਾ ਛੱਡਿਆ ਹੈ ਰੱਬ ਜਾਣਦਾ ਆਪਾਂ ਕੀ ਕੀ ਕਹਿਣਾ ਸੀ
ਔਹ ਸੱਜਣ ਬੈਠੇ ਬੁੱਕਲ ਦੇ ਵਿੱਚ ਗੈਰਾਂ ਦੇ ਬੱਸ ਇਹ ਵੇਖਣ ਲਈ ਮਿੱਤਰਾਂ ਜਿਉਦੇ ਰਹਿਣਾ ਸੀ

ਚਾਹਤ ਨਾ ਨਿਕਲੀ ਸਾਡੇ ਚੋ ਨਾ ਉਹਨਾ ਚੋ ਬੇਇਮਾਨੀ ਗਈ
ਇਹ ਇਸ਼ਕ ਮੁਕਦਮੇ ਲੰਬੇ ਸਨ ਗਰੀਬਾਂ ਦੀ ਲੱਗ ਜਵਾਨੀ ਗਈ
ਜੋ ਜਾਨ ਜਾਨ ਕਹਿੰਦੇ ਸੀ ਜਾਨੋ ਮਾਰ ਗਏ ਤੇ ਦੇਬੀ ਨੇ ਇਹ ਜੁਲਮ ਜਾਨ ਤੇ ਸਹਿਣਾ ਸੀ
ਔਹ ਸੱਜਣ ਬੈਠੇ ਬੁੱਕਲ ਦੇ ਵਿੱਚ ਗੈਰਾਂ ਦੇ ਬਸ ਇਹ ਵੇਖਣ ਲਈ ਮਿੱਤਰਾਂ ਜਿਉਂਦੇ ਰਹਿਣਾ ਸੀ
18 Oct 2023

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਤਕਲੀਫ਼ਾਂ ਕਿੰਨੀਆਂ ਝੱਲੀਆਂ ਦਸਤਾਰਾਂ ਨੂੰ ਪਤਾ
ਮਿਲੀਆਂ ਨੇ ਕਿੰਨੀਆਂ ਮਹਿੰਗੀਆਂ ਸਰਦਾਰਾਂ ਨੂੰ ਪਤਾ
ਸਿਰ ਕਿੰਨੇ ਗਏ ਆਜਾਦੀ ਲਈ ਸਿਰ ਲੱਥ ਜਾਣ ਗਏ
ਜਾਨੋਂ ਗਿਆ ਹੈ ਕੌਣ ਕੌਣ ਦਸਤਾਰਾਂ ਨੂੰ ਪਤਾ
ਜਾਨਾਂ ਬਚਾ ਕੇ ਦੌੜੇ ਕੀ ਕੀ ਛੱਡ ਆਏ ਸਨ
ਸੰਤਾਲੀ ਵਿੱਚ ਉਜੜੇ ਹੋਏ ਪਰਿਵਾਰਾਂ ਨੂੰ ਪਤਾ
ਅੰਨ ਦਾਤਿਆਂ ਨੂੰ ਮਰਨ ਲਈ ਮਜ਼ਬੂਰ ਕਿੰਨ ਕੀਤਾ
ਸਲਫਾਸ ਪੀ ਕੇ ਮਰਦੇ ਹੋਏ ਜਿਮੀਦਾਰਾਂ ਨੂੰ ਪਤਾ
ਕਿੰਨਿਆਂ ਨੂੰ ਚਿੱਟਾ ਖਾ ਗਿਆ ਇਹ ਸਾਥੋਂ ਪੁੱਛ ਲਉ
ਕਮਾਈ ਕਿੰਨੀ ਪੰਜਾਬ ਦੀ ਗੁਨਾਹਗਾਰਾਂ ਨੂੰ ਪਤਾ
ਲੁੱਟ ਹੋ ਕੇ ਕੁੱਟ ਖਾ ਕੇ ਵੋਟਾਂ ਪਾਉਣਗੇ
ਲੋਕਾਂ ਦੀ ਯਾਦਦਾਸ਼ਤ ਹੈ ਸਰਕਾਰਾਂ ਨੂੰ ਪਤਾ
ਮਾਲਕ ਜੋ ਚਾਹੁੰਦੇ ਉਹਨਾਂ ਵਿੱਚ ਬਸ ਉਹੀ ਛਪਦਾ ਏ
ਅੰਦਰਲੀ ਗੱਲ ਹੁੰਦੀ ਨਹੀਂ ਅਖ਼ਬਾਰਾਂ ਨੂੰ ਪਤਾ
ਚੋਟੀ ਤੇ ਪਹੁੰਚਿਆਂ ਨੂੰ ਸਾਰੀ ਦੁਨੀਆਂ ਵੇਖਦੀ
ਰਾਹਾਂ ਦੀ ਜੋ ਤਕਲੀਫ਼ ਦੇਬੀ ਯਾਰਾਂ ਨੂੰ ਪਤਾ
18 Oct 2023

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਕਹਿੰਦੇ ਕੋਇਲਾਂ ਸਾੜਾ ਕਰਦੀਆਂ ਜਦ ਤੂੰ ਗਾਉਂਦੀ ਏ
ਪਾਣੀ ਦਾ ਇਸ਼ਨਾਨ ਹੋ ਜਾਂਦਾ ਜਦ ਤੂੰ ਨਾਹੁੰਦੀ ਏ
ਹਵਾ ਪੱਛੋ ਦੀ ਵੱਗਦੀ ਜਾਪੇ ਤਪਦੇ ਆਸ਼ਕਾਂ ਨੂੰ
ਸਿਖਰ ਦੁਪਹਿਰੇ ਜਦ ਕਿੱਧਰੇ ਜੁਲਫ਼ਾਂ ਲਹਿਰਾਉਂਦੀ ਏ
ਵਲ ਖਾ ਖਾ ਕੇ ਤੁਰਦੀ ਨੂੰ ਤੈਨੂੰ ਪਤਾ ਨਹੀਂ ਲੱਗਦਾ
ਸਪੇਰਿਆਂ ਦੇ ਹੱਥਾਂ ਵਿੱਚ ਛੱਡੀ ਬੀਨ ਫੜਾਉਂਦੀ ਏ
ਸੈਰ ਕਰਨ ਦਾ ਮੂਡ ਤੇਰਾ ਭਾਵੇਂ ਕਿਤੇ ਹੀ ਬਣਦਾ ਏ
ਕਿੰਨੇ ਆਲਸੀਆਂ ਨੂੰ ਤੜਕੇ ਉੱਠਣ ਲਾਉਂਦੀ ਏ
ਮਜ਼ਬੂਰੀ ਏ ਉਹਨਾਂ ਵਿੱਚ ਤੇਰਾ ਨਾਂ ਨਹੀਂ ਪਾ ਸਕਦੇ
ਕੀ ਦੱਸੀਏ ਤੂੰ ਕਿੰਨਿਆਂ ਕੋਲੋਂ ਗੀਤ ਲਿਖਾਉਂਦੀ ਏ
ਸੁਬਾਹ ਬਾਗ ਵਿੱਚ ਘੁੰਮਦੀ ਵੇਖ ਕੇ ਦੇਬੀ ਸੋਚਦਾ ਏ
ਮਹਿਕ ਫੁੱਲਾਂ ਚੋਂ ਲੈਂਦੀ ਜਾਂ ਫਿਰ ਵੰਡ ਕੇ ਆਉਂਦੀ ਏ
18 Oct 2023

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਅਦਾਵਾਂ ਨਖਰਿਆਂ ਉੱਤੇ ਹਮੇਸ਼ਾ ਨਾਜ਼ ਕਰਦੇ ਨੇ
ਅਸਾਡੇ ਦਿਲਾਂ ਉੱਤੇ ਹੁਸਨ ਵਾਲੇ ਰਾਜ ਕਰਦੇ ਨੇ
ਕਿਸੇ ਨੂੰ ਦੇਣ ਜਗਰਾਤੇ ਕਿਸੇ ਨੂੰ ਦੇਣ ਦਰਦ ਏ ਦਿਲ
ਦਿੰਦੇ ਕੁੱਝ ਨਾ ਕੁੱਝ ਨਾ ਕਿਸੇ ਨੂੰ ਨਾਰਾਜ ਕਰਦੇ ਨੇ
ਜੇ ਕੌਂਪਲੀਮੈਂਟ ਦੇਈਏ ਤਾਂ ਲੜ੍ਹ ਪੈਂਦੇ ਕਈ ਵਾਰੀ
ਜੇਕਰ ਚੁੱਪ ਰਹੀਏ ਫੇਰ ਵੀ ਇਤਰਾਜ਼ ਕਰਦੇ ਨੇ
ਨਾ ਕੋਈ ਵਾਰਨਿੰਗ ਦਿੰਦੇ ਤੇ ਨਾ ਨਿਸ਼ਾਨਾ ਉੱਕਦਾ ਏ
ਇਹ ਉਹ ਹਥਿਆਰ ਨੇ ਜੋ ਬਹੁਤ ਘੱਟ ਆਵਾਜ਼ ਕਰਦੇ ਨੇ
ਦੇਬੀ ਮਰੀਜ਼ ਤੂੰ ਦਿਲ ਦਾ ਤੇ ਉੱਤੋਂ ਇਹ ਬੜੇ ਡਾਢੇ
ਜਿਨ੍ਹਾਂ ਕੋਲ ਤਾਕਤਾਂ ਹੁੰਦੀਆਂ ਨੇ ਉਹ ਕਦੋਂ ਲਿਹਾਜ਼ ਕਰਦੇ ਨੇ
18 Oct 2023

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਤੇਰੇ ਨੇੜੇ ਆਕੇ ਬੁਲਟ ਦੀ ਮਾਰ ਬਰੇਕ ਲਵਾਂ
ਠੰਡ ਦੇ ਦਿਨਾਂ ਚ ਲਾਲਚ ਹੁੰਦਾ ਅੱਖਾਂ ਸੇਕ ਲਵਾਂ
ਸਾਰਾ ਦਿਨ ਫੇਰ ਨਜ਼ਰ ਦੇਬੀ ਦੀ ਮਹਿਕਦੀ ਰਹਿੰਦੀ ਏ
ਸੌਂਹ ਤੇਰੀ ਜੇ ਨਿਰਨੇ ਕਾਲਜੇ ਤੈਨੂੰ ਵੇਖ ਲਵਾਂ
18 Oct 2023

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਮੁੰਡਾ ਗਲੀ ਚ ਗੇੜੀਆਂ ਲਾਉਂਦਾ ਬੈਠ ਕੇ ਗੱਲ ਕਰ ਲੈ
ਤੈਨੂੰ ਜਾਨ ਤੋਂ ਵੱਧ ਕੇ ਚਾਹੁੰਦਾ ਬੈਠ ਕੇ ਗੱਲ ਕਰ ਲੈ

ਗਿਣਤੀ ਨਾ ਭੁੱਲੇ ਤੇਰੇ ਨਖਰੇ ਉਹ ਗਿਣਦਾ
ਤੇਰੇ ਰੂਟਾਂ ਸਾਰਿਆਂ ਨੂੰ ਬੁਲਟ ਤੇ ਮਿਣਦਾ
ਪੈਟਰੋਲ ਵੀ ਮਹਿੰਗਾ ਆਉਂਦਾ ਬੈਠ ਕੇ ਗੱਲ ਕਰ ਲੈ
ਮੁੰਡਾ ਗਲੀ ਚ ਗੇੜੀਆਂ ਲਾਉਂਦਾ ਬੈਠ ਕੇ ਗੱਲ ਕਰ ਲੈ

ਦੇ ਕੇ ਰਿਸਪੋਂਸ ਥੋੜਾ ਡਿੱਗਦਾ ਸੰਭਾਲ ਤੂੰ
ਹਾਲੇ ਏਨਾਂ ਕਾਫੀ ਪੀ ਲੈ ਕੌਫੀ ਇਹਦੇ ਨਾਲ ਤੂੰ
ਵੇਖੀਂ ਜਿਗਰ ਦਾ ਖੂਨ ਪਿਆਉਂਦਾ ਬੈਠ ਕੇ ਗੱਲ ਕਰ ਲੈ
ਮੁੰਡਾ ਗਲੀ ਚ ਗੇੜੀਆਂ ਲਾਉਂਦਾ ਬੈਠ ਕੇ ਗੱਲ ਕਰ ਲੈ

ਦਿਲ ਤੇਰਾ ਮੰਨੇ ਫਿਰ ਪੈਣਾ ਕੀ ਸਲਾਹਾਂ ਵਿੱਚ
ਕੈਟ ਵਾਕ ਕਰਦੀ ਆ ਦੇਬੀ ਦੀਆਂ ਬਾਂਹਾਂ ਵਿੱਚ
ਜੱਟ ਵੇਖੀਂ ਤੋੜ੍ਹ ਚੜਾਉਂਦਾ ਬੈਠ ਕੇ ਗੱਲ ਕਰ ਲੈ
ਮੁੰਡਾ ਗਲੀ ਚ ਗੇੜੀਆਂ ਲਾਉਂਦਾ ਬੈਠ ਕੇ ਗੱਲ ਕਰ ਲੈ
18 Oct 2023

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਫੂਕ ਮਾਰ ਕੇ ਹਰ ਇੱਕ ਫ਼ਿਕਰ ਉਡਾਈ ਜਾ
ਮੌਤ ਨਹੀਂ ਜਦ ਤੱਕ ਆਉਂਦੀ ਜਸ਼ਨ ਮਨਾਈ ਜਾ
ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ
ਹਰ ਮਣਕੇ ਨਾਲ ਉਹਦਾ ਨਾਮ ਧਿਆਈ ਜਾ
ਤਰਸ ਕਦੇ ਤਾਂ ਖਾਉ ਕਦੇ ਤਾਂ ਖੋਲੂਗਾ
ਬੈਠਾਂ ਜਿਹੜੇ ਦਰ ਬੂਹਾ ਖੜਕਾਈ ਜਾ
ਸਾਰਿਆਂ ਨੂੰ ਖੁਸ਼ ਕਰਨਾ ਅੱਜ ਕੱਲ ਔਖਾ ਏ
ਯਾਰ ਜੇ ਹੱਸ ਕੇ ਬੋਲੇ ਸ਼ੁਕਰ ਮਨਾਈ ਜਾ
ਸੁੱਕੇ ਟੁੱੱਕ ਗਮਾਂ ਦੇ ਕਿਸਮਤ ਵਿੱਚ ਲਿਖੇ
ਕੋਸੇ ਹੰਝੂਆਂ ਵਿੱਚ ਡੋਬ ਕੇ ਖਾਈ ਜਾ
ਤੇਰੇ ਨਾਲੋਂ ਵੱਧ ਦੁੱਖੀ ਨੇ ਦੁਨੀਆਂ ਤੇ
ਵੇਖ ਉਹਨਾਂ ਵੱਲ ਦੇਬੀ ਵਕਤ ਲੰਘਾਈ ਜਾ
18 Oct 2023

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਪਲੇ ਕੀ ਏ ਕਾਹਦਾ ਏ ਫਤੂਰ ਪਤਾ ਲੱਗੇ
ਬੰਦੇ ਨੂੰ ਔਕਾਤ ਦਾ ਜਰੂਰ ਪਤਾ ਲੱਗੇ
ਯਾਰ ਕਿਹੜੀ ਗੱਲੋਂ ਮਜ਼ਬੂਰ ਪਤਾ ਲੱਗੇ
ਕੌਣ ਕਿੰਨਾ ਨੇੜੇ ਕਿੰਨਾ ਦੂਰ ਪਤਾ ਲੱਗੇ
ਖਿੜੇ ਮੱਥੇ ਮੰਨੀ ਜਾਵੇ ਸਜ਼ਾ ਤੋਂ ਨਹੀਂ ਭੱਜਦਾ
ਕੀਤਾ ਕਿਹੜਾ ਦੇਬੀ ਨੇ ਕਸੂਰ ਪਤਾ ਲੱਗੇ
18 Oct 2023

Showing page 54 of 56 << First   << Prev    48  49  50  51  52  53  54  55  56  Next >>   Last >> 
Reply