Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 48 of 56 << First   << Prev    44  45  46  47  48  49  50  51  52  53  Next >>   Last >> 
Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਗਿੱਧੇ ਵਿੱਚ ਨੱਚਦੀ ਨੂੰ ਤਾਲ ਭੁੱਲ ਗਈ ਯਾਰ ਗਲੀ ਚ ਨਜ਼ਰ ਜਦ ਆਇਆ
ਅੱਖ ਦੇ ਇਸ਼ਾਰੇ ਨਾਲ ਹਾਂ ਕਰਤੀ ਜਦੋਂ ਸੱਜਣਾਂ ਰੁਮਾਲ ਹਿਲਾਇਆ

ਲੱਗਦੀ ਨਾ ਅੱਡੀ ਥੱਲੇ ਮੱਚਣ ਅੰਗਿਆਰੀਆਂ
ਗਿੱਧੇ ਵਿੱਚ ਮੁੱਢ ਤੋਂ ਹੀ ਕਰੇ ਸਰਦਾਰੀਆਂ
ਉਹਦੇ ਵਾਂਗੂ ਵੱਜਦੀ ਨਾ ਕਿਸੇ ਕੋਲੋਂ ਤਾਲੀ ਨਾਂਹੀ ਠੂਮਕਾ ਗਿਆ ਲਾਇਆ
ਅੱਖ ਦੇ ਇਸ਼ਾਰੇ ਨਾਲ ਹਾਂ ਕਰਤੀ ਜਦੋਂ ਸੱਜਣਾਂ ਰੁਮਾਲ ਹਿਲਾਇਆ

ਵਾਰੀ ਵਾਰੀ ਮੇਲਣਾਂ ਦੀ ਝੰਡ ਪਹਿਲਾਂ ਲਾਈ ਸੀ
ਮਿੱਤਰਾਂ ਦੇ ਨਾਉਂ ਦੀ ਅਜੇ ਪਹਿਲੀ ਬੋਲੀ ਪਾਈ ਸੀ
ਟੈਲੀਫੋਨ ਵਾਂਗੂ ਤਾਰ ਖੜਕੀ ਦਿਲਾਂ ਦੀ ਯਾਰ ਖਿੱਚਿਆ ਚੁੰਬਕ ਵਾਂਗੂ ਆਇਆ
ਅੱਖ ਦੇ ਇਸ਼ਾਰੇ ਨਾਲ ਹਾਂ ਕਰਤੀ ਜਦੋਂ ਸੱਜਣਾਂ ਰੁਮਾਲ ਹਿਲਾਇਆ

ਚੋਰੀ ਯਾਰੀ ਦੱਸੇ ਢੰਗ ਅੱਖੀਂ ਘਟਾ ਪਾਉਣ ਦਾ
ਬੋਲਿਆ ਬਗੈਰ ਸਾਰੀ ਗੱਲ ਸਮਝਾਉਂਣ ਦਾ
ਦੋ ਉਂਗਲਾ ਤੇ ਲੜ੍ਹ ਚੁੰਨੀ ਦਾ ਲਪੇਟ ਟਾਇਮ ਮਿਲਣੇ ਦਾ ਝੱਟ ਸਮਝਾਇਆ
ਅੱਖ ਦੇ ਇਸ਼ਾਰੇ ਨਾਲ ਹਾਂ ਕਰਤੀ ਜਦੋਂ ਸੱਜਣਾਂ ਰੁਮਾਲ ਹਿਲਾਇਆ

ਕੀਤੇ ਮਖਸੂਸਪੁਰ ਮੁੰਡੇ ਪਰੇਸ਼ਾਨ ਨੇ
ਦਿਲ ਦੀ ਉਹ ਸਾਫ਼ ਪਰ ਅੱਖਾਂ ਬੇਈਮਾਨ ਨੇ
ਆਪ ਰਹਿੰਦੀ ਲੱਭਦੀ ਉਹ ਦੇਬੀ ਦੀਆਂ ਪੈੜਾਂ ਪਿੰਡ ਆਪਣੇ ਮਗਰ ਸਾਰਾ ਲਾਇਆ
ਅੱਖ ਦੇ ਇਸ਼ਾਰੇ ਨਾਲ ਹਾਂ ਕਰਤੀ ਜਦੋਂ ਸੱਜਣਾਂ ਰੁਮਾਲ ਹਿਲਾਇਆ
29 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਸਾਡੇ ਵੱਖਰੇ ਹੋ ਗਏ ਰਾਹ ਅੜੀਏ
ਜਾਣੀ ਮੁੱਕ ਗਏ ਲੱਗਦੇ ਸਾਹ ਅੜੀਏ
ਤੂੰ ਜੀਣ ਜੋਗੀਏ ਵੱਸਦੀ ਰਹਿ ਅਸੀਂ ਮਰਿਆਂ ਵਾਂਗੂ ਜੀਅ ਲੈਣਾ
ਤੂੰ ਦੇ ਗਈ ਜ਼ਹਿਰ ਜੁਦਾਈਆਂ ਦਾ ਅਸੀਂ ਔਖੇ ਸੌਖੇ ਪੀ ਲੈਣਾ

ਵਾਜੇ ਸ਼ਹਿਨਾਈਆਂ ਗੂੰਜਦੀਆਂ ਤੇਰੇ ਸ਼ਗਨਾਂ ਵਾਲੇ ਵਿਹੜੇ ਨੀ
ਤੇਰੇ ਨਵੇਂ ਜਹਾਨ ‘ਚ ਵੱਸਣ ਦੇ ਸਾਡੇ ਉਜੜਨ ਦੇ ਸੁਨੇੜੇ ਨੀ
ਤੈਨੂੰ ਨਵਿਆਂ ਦੀਆਂ ਵਧਾਈਆਂ ਨੀ ਤੂੰ ਬੀਤ ਗਿਆ ਤੋ ਕੀ ਲੈਣਾ
ਤੂੰ ਦੇ ਗਈ ਜ਼ਹਿਰ ਜੁਦਾਈਆਂ ਦਾ ਅਸੀਂ ਔਖੇ ਸੌਖੇ ਪੀ ਲੈਣਾ

ਮੈਂ ਕਈ ਵਧੀਕੀਆਂ ਜਰੀਆਂ ਨੇ ਤੇ ਕਿੰਨੇ ਅੱਥਰੂ ਸਾਂਭੇ ਨੇ
ਮੈਨੂੰ ਕਈਆਂ ਦੇ ਨਾਲ ਸ਼ਿਕਵਾ ਏ ਤੇ ਕਈਆਂ ਸਿਰੀਂ ਉਲਾਂਭੇ ਨੇ
ਮੇਰਾ ਜ਼ਿੰਦਗੀ ਸਿਰ ਵੀ ਕਰਜਾ ਏ ਕੁੱਝ ਤੇਰੇ ਕੋਲੋਂ ਵੀ ਲੈਣਾ
ਤੂੰ ਦੇ ਗਈ ਜ਼ਹਿਰ ਜੁਦਾਈਆਂ ਦਾ ਅਸੀਂ ਔਖੇ ਸੌਖੇ ਪੀ ਲੈਣਾ

ਦੇਬੀ ਦੀਆਂ ਯਾਦਾਂ ਵਿੱਚ ਤੇਰੀ ਤਸਵੀਰ ਨਾ ਧੁੰਦਲੀ ਪੈਣੀ ਏ
ਕਦੇ ਤੇਰੇ ਵੀ ਕੁੱਝ ਲੱਗਦੇ ਸਾਂ ਇਕ ਚੀਸ ਕਲੇਜੇ ਰਹਿਣੀ ਏ
ਮਰਨਾ ਤਾਂ ਪੈਦਾ ਕੱਲਿਆਂ ਨੂੰ ਪਰ ਔਖਾ ਕੱਲਿਆਂ ਜੀ ਲੈਣਾ
ਤੂੰ ਦੇ ਗਈ ਜ਼ਹਿਰ ਜੁਦਾਈਆਂ ਦਾ ਅਸੀਂ ਔਖੇ ਸੌਖੇ ਪੀ ਲੈਣਾ


29 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਮੇਰੇ ਕਾਲਜੇ ਤੇ ਲੀਕ ਵਾਂਗੂ ਵਹਿ ਗਿਆ
ਮੱਲੋ ਮੱਲੀ ਦਾ ਪ੍ਰਾਹੁਣਾ ਬਣ ਰਹਿ ਗਿਆ
ਮੈਨੂੰ ਲਾ ਕੇ ਬੋਲੀਆਂ ਪਾਵੇ ਟੁੱਟ ਪੈਣਾ ਨਹੀਓਂ ਸੰਗਦਾ
ਇੱਕ ਗੱਭਰੂ ਪਤਾ ਨਹੀਂ ਕਿਹੜੇ ਪਿੰਡ ਦਾ ਨੱਚਦੀ ਦਾ ਦਿਲ ਮੰਗਦਾ

ਮੈਂ ਤਾਂ ਕੁੜੀ ਅਣਭੋਲ ਉਹਦੇ ਗੂੰਗਿਆਂ ਇਸ਼ਾਰਿਆਂ ਨੂੰ ਨਹੀਓਂ ਜਾਣਦੀ
ਲੋਅ ਸੂਰਜੇ ਦੀ ਧੁੱਪ ਰੰਗੀ ਕੁੜੀਉ ਤਾਰਿਆਂ ਨੂੰ ਨਹੀਓਂ ਜਾਣਦੀ
ਅੱਖ ਮਾਰਦਾ ਬਚਾ ਕੇ ਅੱਖ ਸਾਰਿਆਂ ਤੋਂ ਖੰਘ ਤੋਂ ਬਗੈਰ ਖੰਘਦਾ
ਇੱਕ ਗੱਭਰੂ ਪਤਾ ਨਹੀਂ ਕਿਹੜੇ ਪਿੰਡ ਦਾ ਨੱਚਦੀ ਦਾ ਦਿਲ ਮੰਗਦਾ

ਮੇਰੇ ਨੈਣਾਂ ਵਾਲੇ ਤੀਰਾਂ ਨਾਲ ਖੌਰੇ ਉਹਦਾ ਕੱਖ ਵੀ ਵਿਗੜਦਾ ਈ ਨਹੀਂ
ਗੁੱਤ ਸੱਪਣੀ ਨੇ ਵੀ ਤਾਂ ਉਹਨੂੰ ਡੰਗਿਆਂ ਜਹਿਰ ਪਰ ਚੜ੍ਹਦਾ ਈ ਨਹੀਂ
ਪਤਾ ਲੱਗੇ ਨਾ ਸ਼ਿਕਾਰੀ ਕਿਹੜੇ ਪਾਸੇ ਦਾ ਸਪੇਰਾ ਉਹ ਕਿਹੜਾ ਢੰਗ ਦਾ
ਇੱਕ ਗੱਭਰੂ ਪਤਾ ਨਹੀਂ ਕਿਹੜੇ ਪਿੰਡ ਦਾ ਨੱਚਦੀ ਦਾ ਦਿਲ ਮੰਗਦਾ

ਕਿੰਝ ਕਾਹਲਾ ਪੈਂਦਾ ਮਾਰ ਕੇ ਝਪਟ ਬੇਰ ਟੀਸੀ ਵਾਲਾ ਲਾਉਣ ਨੂੰ ਫਿਰੇ
ਮੋਹਰ ਲਾਉਣ ਲਈ ਆਪਣਾ ਛੱਲਾ ਮੇਰੀ ਚੀਚੀ ਵਿੱਚ ਪਾਉਣ ਨੂੰ ਫਿਰੇ
ਸਿਰੋਂ ਵਾਰ ਗਿਆ ਲੱਡੂਆਂ ਦਾ ਜੋੜਾ ਤੇ ਰੁਮਾਲ ਇੱਕ ਸਤਰੰਗ ਦਾ
ਇੱਕ ਗੱਭਰੂ ਪਤਾ ਨਹੀਂ ਕਿਹੜੇ ਪਿੰਡ ਦਾ ਨੱਚਦੀ ਦਾ ਦਿਲ ਮੰਗਦਾ

ਖੌਰੇ ਯਾਰਾਂ ਨਾਲ ਲਾ ਕੇ ਆਇਆ ਸ਼ਰਤਾਂ ਨੱਚੇ ਮੇਰੇ ਨਾਲ ਅੜ ਕੇ
ਨਾਂਅ ਪੁੱਛ ਗਿਆ ਗੇੜਾ ਇੱਕ ਦੇ ਗਿਆ ਨੀ ਦੇਬੀ ਮੇਰੀ ਬਾਂਹ ਫੜ ਕੇ
ਉਸ ਚੰਦਰੇ ਨੂੰ ਵੇਖੇ ਬਿਨਾਂ ਅੜੀਉ ਮੇਰਾ ਨਹੀਓਂ ਬਿੰਦ ਲੰਘਦਾ
ਇੱਕ ਗੱਭਰੂ ਪਤਾ ਨਹੀਂ ਕਿਹੜੇ ਪਿੰਡ ਦਾ ਨੱਚਦੀ ਦਾ ਦਿਲ ਮੰਗਦਾ


29 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਤੀਜਾ ਕੰਮ ਕਦੀ ਨਾ ਹੋਇਆ ਦੋ ਵਿੱਚ ਉਮਰ ਬੀਤੀ
ਜਾਂ ਤੇਰੇ ਨਾਲ ਇਸ਼ਕ ਹੈ ਕੀਤਾ ਜਾਂ ਫਿਰ ਦਾਰੂ ਪੀਤੀ
ਸੁੱਕੇ ਪੱਤੇ ਵਾਂਗੂ ਤੇਰਿਆਂ ਵਿਛੋੜਿਆਂ ਦੀ ਹਵਾ ਚ ਡੋਲਦੇ ਪਏ
ਅਸੀਂ ਹਾਸਿਆਂ ਚ ਨੀਂਦ ਗੁਆਈ ਸ਼ਰਾਬ ਵਿੱਚੋਂ ਟੋਹਲਦੇ ਪਏ

ਯਾਦ ਪਰਾਂ ਹੋਵੇ ਨਾ ਤੇ ਨੀਂਦ ਨੇੜੇ ਆਵੇ ਨਾ
ਜਾ ਰੱਬਾ ਏਦਾਂ ਕੋਈ ਕਿਸੇ ਨੂੰ ਸਤਾਵੇ ਨਾ
ਆ ਕੇ ਬੈਠੇ ਨੇ ਪਿਆਲੇ ਵਿੱਚ ਸਾਹਮਣੇ ਪਰ ਨਹੀਂਓ ਬੋਲਦੇ ਪਏ
ਅਸੀਂ ਹਾਸਿਆਂ ਚ ਨੀਂਦ ਗੁਆਈ ਸ਼ਰਾਬ ਵਿੱਚੋਂ ਟੋਹਲਦੇ ਪਏ

ਲੱਗਣੇ ਤੋਂ ਪਹਿਲਾਂ ਜਿਹੜਾ ਸੋ ਲਿਆ ਤੇ ਗਾ ਲਿਆ
ਡਾਢੀਆਂ ਨੀ ਤੇਰੀਆਂ ਵਧੀਕੀਆਂ ਨੇ ਖਾ ਲਿਆ
ਲਾਉਂਦੇ ਦਾਰੂ ਕੋਲ ਤੇਰੀਆਂ ਸ਼ਿਕਾਇਤਾਂ ਤੇ ਦੁੱਖ ਸੁੱਖ ਫੋਲਦੇ ਪਏ
ਅਸੀਂ ਹਾਸਿਆਂ ਚ ਨੀਂਦ ਗੁਆਈ ਸ਼ਰਾਬ ਵਿੱਚੋਂ ਟੋਹਲਦੇ ਪਏ

ਤੇਰੇ ਕੀਤੇ ਵਾਅਦਿਆਂ ਨੂੰ ਪੂਰਾ ਹੋਣਾ ਆਉਂਦਾ ਨਾ
ਇੱਕ ਵੀ ਤਾਂ ਲਫਜ਼ ਤਸੱਲੀ ਦਾ ਥਿਆਉਂਦਾ ਨਾ
ਸੱਚੀ ਤੇਰੇ ਵਾਂਗੂ ਝੂੱਠੀਆਂ ਨੇ ਤੇਰੀਆਂ ਚਿੱਠੀਆਂ ਫਰੋਲਦੇ ਪਏ
ਅਸੀਂ ਹਾਸਿਆਂ ਚ ਨੀਂਦ ਗੁਆਈ ਸ਼ਰਾਬ ਵਿੱਚੋਂ ਟੋਹਲਦੇ ਪਏ

ਮਰਿਆ ਬਰੋਬਰ ਤਾਂ ਤੂੰ ਹੀ ਕਰ ਛੱਡੇ ਨੀ
ਚੰਗਾ ਹੋਵੇ ਦੋਸ਼ ਜੇ ਸ਼ਰਾਬ ਸਿਰ ਲੱਗੇ ਨੀ
ਦੇਬੀ ਉਨ੍ਹਾਂ ਦਾ ਵੀ ਭਲਾ ਪਿਆ ਮੰਗਦਾ ਜਿਹੜੇ ਉਹਨੂੰ ਰੋਲਦੇ ਪਏ
ਅਸੀਂ ਹਾਸਿਆਂ ਚ ਨੀਂਦ ਗੁਆਈ ਸ਼ਰਾਬ ਵਿੱਚੋਂ ਟੋਹਲਦੇ ਪਏ


29 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਵਫ਼ਾ ਖੂਨ ਵਿੱਚ ਹੁੰਦੀ ਮਿਲਦੀ ਨਾ ਮੁੱਲ ਜਾ ਕਿਸੇ ਨਾਲ ਤੂੰ ਨਿੱਭਾ ਕੇ ਦਿਖਾਈ
ਦੇਬੀ ਨੂੰ ਤੂੰ ਦਿਲ ਵਿੱਚੋਂ ਕੱਢ ਕੇ ਤਾਂ ਦੱਸੀ ਦੇਬੀ ਦੇ ਤੂੰ ਦਿਲ ਵਿੱਚੋਂ ਜਾ ਕੇ ਦਿਖਾਈ
ਸਾਂਝੇ ਤਿੰਨ ਅੱਖਰ ਨੇ ਸਾਡੇ ਨਾਂਵਾਂ ਵਿੱਚ ਤੂੰ ਚਾਅਵੇਂ ਵੀ ਤਾਂ ਮੇਰਾ ਨਾਂ ਭੁਲਾਇਆ ਨਹੀਂਉ ਜਾਣਾ
ਦਿਲ ਉੱਤੇ ਤੇਰੇ ਲੀਕ ਵਾਂਗੂ ਵਹਿ ਗਿਆ ਮੈਂ ਮਿਟਾਇਆ ਨਹੀਂਉ ਜਾਣਾ

ਕਿਸੇ ਪੱਥਰ ਤੇ ਲੀਕ ਹਾਂ ਮੈਂ ਪਾਣੀ ਤੇ ਨਹੀਂ
ਤੇਰੀ ਜ਼ਿੰਦਗੀ ਦਾ ਸੱਚ ਹਾਂ ਕਹਾਣੀ ਤੇ ਨਹੀਂ
ਭੇਦ ਹਾਂ ਮੈਂ ਤੈਥੋਂ ਜੋ ਕਹਾਣੀਆਂ ਬਣਾ ਕੇ ਵੀ ਸੁਣਾਇਆ ਨਹੀਂਉ ਜਾਣਾ
ਦਿਲ ਉੱਤੇ ਤੇਰੇ ਲੀਕ ਵਾਂਗੂ ਵਹਿ ਗਿਆ ਮੈਂ ਮਿਟਾਇਆ ਨਹੀਂਉ ਜਾਣਾ

ਨਾਮ ਲਿੱਖਦੀ ਸੀ ਮੇਰਾ ਤਾਰੇ ਜੋੜ ਜੋੜ ਕੇ
ਸੁੱਖਾਂ ਮੰਗਦੀ ਸੀ ਦੀਵੇ ਪਾਣੀਆ ਚ ਰੋੜ ਕੇ
ਦੀਵਾ ਮੇਰੀ ਯਾਦ ਵਾਲਾ ਲੱਖ ਫੂਕਾਂ ਮਾਰ ਲੈ ਬੁਝਾਇਆ ਨਹੀਂਉ ਜਾਣਾ
ਦਿਲ ਉੱਤੇ ਤੇਰੇ ਲੀਕ ਵਾਂਗੂ ਵਹਿ ਗਿਆ ਮੈਂ ਮਿਟਾਇਆ ਨਹੀਂਉ ਜਾਣਾ

ਤੈਥੋਂ ਭੁੱਲਣੀ ਨਾ ਨਿੱਭਣੀ ਉਹ ਰੀਤ ਹੋ ਗਿਆ
ਰੋਂਦੇ ਫੱਟਾ ਦਾ ਬਿਆਨ ਸੋਗੀ ਗੀਤ ਹੋ ਗਿਆ
ਗੀਤ ਵੀ ਉਹ ਜਿਹੜਾ ਤੈਨੂੰ ਰਹਿਣਾ ਸਦਾ ਯਾਦ ਪਰ ਗਾਇਆ ਨਹੀਂਉ ਜਾਣਾ
ਦਿਲ ਉੱਤੇ ਤੇਰੇ ਲੀਕ ਵਾਂਗੂ ਵਹਿ ਗਿਆ ਮੈਂ ਮਿਟਾਇਆ ਨਹੀਂਉ ਜਾਣਾ

ਤੇਰੇ ਮੱਥੇ ਦਾ ਨਿਸ਼ਾਨ ਮੈਂ ਲੁਕੋ ਨਹੀਂਉ ਹੋਣਾ
ਲੋਕਾਂ ਹੱਸਣਾ ਤੇਰੇ ਤੇ ਤੈਥੋਂ ਰੋ ਨਹੀਂਉ ਹੋਣਾ
ਹੰਝੂ ਮਖਸੂਸਪੁਰੀ ਤਾਂਈ ਦੇ ਕੇ ਤੈਥੋਂ ਮੁਸਕਾਇਆ ਨਹੀਂਉ ਜਾਣਾ
ਦਿਲ ਉੱਤੇ ਤੇਰੇ ਲੀਕ ਵਾਂਗੂ ਵਹਿ ਗਿਆ ਮੈਂ ਮਿਟਾਇਆ ਨਹੀਂਉ ਜਾਣਾ

29 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਪਿਆਰ ਵਿੱਚ ਦੂਰ ਦੂਰ ਰਹਿਣਾ ਚੰਗਾ ਨਹੀਂ
ਨਿੱਕੀ ਨਿੱਕੀ ਗੱਲੋਂ ਰੁੱਸ ਬਹਿਣਾ ਚੰਗਾ ਨਹੀਂ
ਕੋਈ ਨਾ ਭਰੋਸਾ ਆਉਣ ਵਾਲੇ ਪਲ ਦਾ
ਗੁੱਸਾ ਨਾ ਮਨਾਈਏ ਸੱਜਣਾ ਦੀ ਗੱਲ ਦਾ

ਕਦੀ ਨਾ ਸੁਣਾਈਏ ਗੁੱਸੇ ਗਿੱਲੇ ਮਜਬੂਰੀਆਂ
ਇਹੀ ਨੇ ਪਵਾਉਂਦੇ ਸਦਾ ਦਿਲਾਂ ਵਿੱਚ ਦੂਰੀਆਂ
ਕੋਈ ਨਾ ਇਲਾਜ ਫੇਰ ਐਸੀ ਸੱਲ ਦਾ
ਗੁੱਸਾ ਨਾ ਮਨਾਈਏ ਸੱਜਣਾ ਦੀ ਗੱਲ ਦਾ

ਸੱਜਣਾ ਲਈ ਦੇਬੀ ਜਿੰਦ ਜਾਨ ਵਾਰੀਏ
ਦੁੱਖ ਸੁੱਖ ਆਪਾਂ ਰਲ ਕੇ ਸਹਾਰੀਏ
ਯਾਰੀਆਂ ਦੇ ਪਿੱਛੇ ਇਹ ਜਹਾਨ ਚੱਲਦਾ
ਗੁੱਸਾ ਨਾ ਮਨਾਈਏ ਸੱਜਣਾ ਦੀ ਗੱਲ ਦਾ

29 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਉੱਠਦਾ ਬਹਿੰਦਾ ਕੰਮ ਤੇ ਜਾਂਦਾ ਤੇਰੇ ਹੀ ਗੁਣ ਗਾਉਂਦਾ
ਜੱਟ ਪਾਉਂਦਾ ਭੰਗੜੇ ਜਦੋਂ ਫਰਾਈਡੇ ਆਉਂਦਾ

ਮੰਡੇ ਨੂੰ ਤੁਰ ਪੈਂਦਾ ਕੰਮ ਨੂੰ ਰੋਜ ਨੀ ਸ਼ਿਫਟਾਂ ਲਾਉਂਦਾ
ਲੰਘੇ ਥਰਸਡੇ ਚੜੇ ਫਰਾਈਡੇ ਲੱਖ ਲੱਖ ਸ਼ੁਕਰ ਮਨਾਉਂਦਾ
ਵੀਕਐਂਡ ਨੂੰ ਮੇਰੀਏ ਜਾਣੇ ਲੈ ਦਿਉ ਸੂਟ ਮਨਭਾਉਂਦਾ
ਜੱਟ ਪਾਉਂਦਾ ਭੰਗੜੇ ਜਦੋਂ ਫਰਾਈਡੇ ਆਉਂਦਾ

ਇੱਕ ਫੋਟੋ ਤੇਰੀ ਬਟੂਏ ਦੂਜੀ ਸੀਨੇ ਵਿੱਚ ਸਜਾਈ
ਹਰ ਦਮ ਤੇਰਾ ਚੇਤਾ ਬਲੀਏ ਲਿਵ ਤੇਰੇ ਨਾਲ ਲਾਈ
ਨਾ ਅੱਕੇ ਨਾ ਥੱਕੇ ਓਵਰ ਟਾਈਮ ਖੁਸ਼ੀ ਨਾਲ ਲਾਉਂਦਾ
ਜੱਟ ਪਾਉਂਦਾ ਭੰਗੜੇ ਜਦੋਂ ਫਰਾਈਡੇ ਆਉਂਦਾ

ਸੋਂਦੀਆਂ ਨਾ ਉਹ ਅੱਖੀਆਂ ਜਿਨ੍ਹਾਂ ਇਸ਼ਕ ਦੇ ਰੋਗ ਸਹੇੜੇ
ਰੋੜ ਤੇਰੀ ਮੈਂ ਕਰਤੀ ਨੀਵੀਂ ਮਾਰ ਮਾਰ ਕੇ ਗੇੜੇ
ਖਬਰੇ ਕਿੰਨੀ ਵਾਰੀ ਤੈਨੂੰ ਸੈਲ ਤੋਂ ਫੋਨ ਘੁੰਮਾਉਂਦਾ
ਜੱਟ ਪਾਉਂਦਾ ਭੰਗੜੇ ਜਦੋਂ ਫਰਾਈਡੇ ਆਉਂਦਾ

ਝੂਟੇ ਤੈਨੂੰ ਦੇਣ ਲਈ ਮੈਂ ਹੋਂਡਾ ਨਵੀਂ ਕਢਾਈ
ਦਾਰੂ ਛੱਡਤੀ ਜਿਦਣ ਦੀ ਤੂੰ ਲਾਇਫ ਮੇਰੀ ਵਿੱਚ ਆਈ
ਹੁਣ ਤਾਂ ਰੇਸ਼ਮ ਦੇਬੀ ਕੋਲੋਂ ਤੇਰੇ ਗੀਤ ਲਿਖਵਾਉਂਦਾ
ਜੱਟ ਪਾਉਂਦਾ ਭੰਗੜੇ ਜਦੋਂ ਫਰਾਈਡੇ ਆਉਂਦਾ
29 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 

ਨੱਚ ਨੱਚ ਮੇਲਣੇ ਕਮਾਲ ਕਰਦੀ
ਕੁੜੀਆਂ ਦਾ ਜਾਵੇਂ ਮੰਦਾ ਹਾਲ ਕਰਦੀ
ਹਾਣੀਆਂ ਦੇ ਨਾਲ ਲਾ ਕੇ ਸ਼ਰਤਾਂ ਮੈਂ ਆਇਆ ਤੈਨੂੰ ਪੈਣਾ ਏ ਮਾਣ ਮੇਰਾ ਰੱਖਣਾ
ਗਿੱਧੇ ਵਿੱਚ ਮਿੱਤਰਾਂ ਨੇ ਅੱਜ ਤੇਰੇ ਬਰਾਬਰ ਨੱਚਣਾ

ਤੇਰੇ ਨੈਣਾਂ ਵਿੱਚੋਂ ਪੀ ਕੇ ਤੇਰੇ ਉੱਤੇ ਖੇੜ ਨੀ
ਤਾਰ ਅਣਛੋਹੀ ਤੇਰੇ ਦਿਲ ਵਾਲੀ ਛੇੜਨੀ
ਨਾਗਣੇ ਨੀ ਪਾਉਣਾ ਤੈਨੂੰ ਕੀਲ ਕੇ ਪਟਾਰੀ ਨਾਲੇ ਡੰਗ ਜਹਿਰੀਲੇ ਕੋਲੋਂ ਬਚਣਾ
ਗਿੱਧੇ ਵਿੱਚ ਮਿੱਤਰਾਂ ਨੇ ਅੱਜ ਤੇਰੇ ਬਰਾਬਰ ਨੱਚਣਾ

ਕੱਢ ਲਈ ਏ ਜਾਨ ਤੇਰੇ ਲੱਕ ਦੇ ਹੁਲਾਰਿਆਂ
ਕੀਤਾ ਮਜ਼ਬੂਰ ਸਾਨੂੰ ਅੱਖ ਦੇ ਇਸ਼ਾਰਿਆਂ
ਪਿੰਡ ਦਿਆਂ ਮੁੰਡਿਆਂ ਨੂੰ ਲਾ ਕੇ ਬੋਲੀ ਪਾਵੇ ਸਾਡਾ ਅੱਥਰੀ ਕਾਲਜਾ ਮੱਚਣਾ
ਗਿੱਧੇ ਵਿੱਚ ਮਿੱਤਰਾਂ ਨੇ ਅੱਜ ਤੇਰੇ ਬਰਾਬਰ ਨੱਚਣਾ

ਤੂੰ ਤਾਂ ਮਖਸੂਸਪੁਰੇ ਮੇਲ ਵਿੱਚ ਆਈ ਨੀ
ਦੇਬੀ ਦੀ ਹੈ ਤੇਰੇ ਪਿੰਡੋਂ ਵੱਡੀ ਭਰਜਾਈ ਨੀ
ਬਣ ਸਕਦੇ ਆਂ ਇੱਕ ਦੂਜੇ ਦੇ ਸਹਾਈ ਤੂੰ ਮੰਨ ਜਾਏ ਕਿਸੇ ਨੇ ਨੀ ਡੱਕਣਾ
ਗਿੱਧੇ ਵਿੱਚ ਮਿੱਤਰਾਂ ਨੇ ਅੱਜ ਤੇਰੇ ਬਰਾਬਰ ਨੱਚਣਾ29 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਉਹਦੇ ਦਿਉਰ ਦਾ ਵਿਆਹ
ਉਹਨੂੰ ਗੋਡੇ ਗੋਡੇ ਚਾਅ
ਭਾਬੀ ਖੁਸ਼ੀ ਵਿੱਚ ਹੱਸਦੀ ਫਿਰੇ
ਕਿ ਪੱਬਾਂ ਭਾਰ ਨੱਚਦੀ ਫਿਰੇ

ਝਾਂਜਰਾਂ ਦੀ 'ਵਾਜ ਸਾਰੀ ਬੀਹੀ ਵਿੱਚ ਆਉਂਦੀ ਆ
ਨੱਚਦੀ ਉਹ ਲੱਕ ਨੂੰ ਸਤਾਰਾਂ ਵਲ਼ ਪਾਉਂਦੀ ਆ
ਮੇਰੇ ਘਰ ਸੋਹਣੀ ਜਿਹੀ ਦਰਾਣੀ ਅੱਜ ਆਉਣੀ
ਚਾਅ ਡੁੱਲ੍ਹਦੇ ਨੂੰ ਡੱਕਦੀ ਫਿਰੇ
ਕਿ ਪੱਬਾਂ ਭਾਰ ਨੱਚਦੀ ਫਿਰੇ

ਕਿਸੇ ਨੂੰ ਜਵਾਬ ਦੇਣਾ ਬੋਲੀਆਂ ਦਾ ਆਵੇ ਨਾ
ਮੇਲਣਾਂ ਤੋਂ ਉਹਦੇ ਨਾਲ ਨੱਚਿਆਂ ਵੀ ਜਾਵੇ ਨਾ
ਮੇਲਣਾਂ ਦੀਆਂ ਤਾਂ ਸੱਚੀਂ ਕੱਪੜੇ ਦੇ ਵਾਂਗੂੰ
ਉਹੋ ਤੈਹਾਂ ਲਾ ਕੇ ਰੱਖਦੀ ਫਿਰੇ
ਕਿ ਪੱਬਾਂ ਭਾਰ ਨੱਚਦੀ ਫਿਰੇ

ਭੁੱਲਦੀ ਨਾ ਚੇਤਾ ਕਿਸੇ ਸ਼ਗਨ ਮਨਾਉਣ ਦਾ
ਚਾਅ ਉਹਨੂੰ ਸੁਰਮਾ ਦਿਉਰ ਦੇ ਹੈ ਪਾਉਣ ਦਾ
ਕਿਹੜੀ ਗੱਲ ਕਰਨੀ ਤੇ ਕਰਨੀ ਨ੍ਹੀ ਕਿਹੜੀ
ਉਹਦੇ ਕੰਨ ਵਿੱਚ ਦੱਸਦੀ ਫਿਰੇ
ਕਿ ਪੱਬਾਂ ਭਾਰ ਨੱਚਦੀ ਫਿਰੇ

ਉਹਦੇ ਅੱਗੇ ਮੜ੍ਹਕ ਕੁਆਰੀਆਂ ਦੀ ਫਿੱਕੀ ਆ
ਹਰ ਅੱਖ ਕੈਮਰੇ ਦੇ ਵਾਂਗ ਉਥੇ ਟਿਕੀ ਆ
ਲੱਭਦਾ ਸ਼ਰਾਬੀ ਹੋਇਆ ਉਸਨੂੰ ਵਿਆਹ 'ਚ
ਦੇਬੀ ਵੀਰੇ ਕੋਲੋਂ ਬੱਚਦੀ ਫਿਰੇ
ਕਿ ਪੱਬਾਂ ਭਾਰ ਨੱਚਦੀ ਫਿਰੇ


29 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਜਿਹਨੂੰ ਉਂਗਲਾਂ ਤੇ ਗਿਣ ਕੇ ਉਡਕਦੇ ਸੀ ਘੜੀ ਉਹੋ ਆਈ ਸੱਜਣਾ
ਹੋਵੇ ਲੱਖ ਵਾਰੀ ਤੈਨੂੰ ਤੇਰੇ ਯਾਰਾਂ ਵੱਲੋਂ ਵਿਆਹ ਦੀ ਵਧਾਈ ਸੱਜਣਾ

ਵੀਰੇ ਭਾਬੀ ਦੀ ਸ਼ਕੀਨੀ ਦੀ ਨਾ ਝਾਲ ਝੱਲੀ ਜਾਵੇ
ਕਿਹੜਾ ਦੋਹਾਂ ਵਿੱਚੋਂ ਵੱਧ ਸੋਹਣਾ ਸਮਝ ਨਾ ਆਵੇ
ਜੋੜੀ ਰੱਬ ਤੇ ਵਿਚੋਲਿਆਂ ਨੇ ਚੰਗੀ ਤਰ੍ਹਾਂ ਵੇਖ ਕੇ ਬਣਾਈ ਸੱਜਣਾ
ਹੋਵੇ ਲੱਖ ਵਾਰੀ ਤੈਨੂੰ ਤੇਰੇ ਯਾਰਾਂ ਵੱਲੋਂ ਵਿਆਹ ਦੀ ਵਧਾਈ ਸੱਜਣਾ

ਤੇਰੇ ਯਾਰਾਂ ਪਾ ਕੇ ਭੰਗੜਾ ਕਰਾਤੀ ਬੱਲੇ ਬੱਲੇ
ਸਾਰੇ ਖੁਸ਼ੀ ਵਿੱਚ ਨੱਚਦੇ ਸ਼ੌਦਾਈ ਹੋ ਚੱਲੇ
ਜਿਹੜੇ ਹੱਥ ਵੀ ਸ਼ਰਾਬ ਨੂੰ ਨਾ ਲਾਉਂਦੇ ਅੱਜ ਉਹਨਾਂ ਨੂੰ ਪਿਆਈ ਸੱਜਣਾ
ਹੋਵੇ ਲੱਖ ਵਾਰੀ ਤੈਨੂੰ ਤੇਰੇ ਯਾਰਾਂ ਵੱਲੋਂ ਵਿਆਹ ਦੀ ਵਧਾਈ ਸੱਜਣਾ

ਤੇਰੇ ਸਿਰ ਉੱਤੇ ਪੰਡ ਜ਼ਿੰਮੇਵਾਰੀਆਂ ਦੀ ਪੈਣੀ
ਹੁਣ ਪਹਿਲਾਂ ਵਾਲੀ ਮਿੱਤਰਾ ਅਜ਼ਾਦੀ ਨਹੀਉਂ ਰਹਿਣੀ
ਹੁੰਦੀ ਉਮਰਾਂ ਦੀ ਜੇਲ ਵੇ ਕਬੀਲਦਾਰੀ ਮਿਲੇ ਨਾ ਰਿਹਾਈ ਸੱਜਣਾ
ਹੋਵੇ ਲੱਖ ਵਾਰੀ ਤੈਨੂੰ ਤੇਰੇ ਯਾਰਾਂ ਵੱਲੋਂ ਵਿਆਹ ਦੀ ਵਧਾਈ ਸੱਜਣਾ

ਦੇਬੀ ਇਕ ਬੁੱਤ ਹੋਈਆਂ ਅੱਜ ਦੋ ਤਸਵੀਰਾਂ
ਇੱਕ ਮੱਥੇ ਵਿੱਚ ਆਈਆਂ ਅੱਜ ਦੋ ਤਕਦੀਰਾਂ
ਹਰ ਕੰਮ 'ਚ ਤਰੱਕੀ ਕਰੇ ਰੱਬ ਤੇਰੀ ਦੁੱਗਣੀ ਕਮਾਈ ਸੱਜਣਾ
ਹੋਵੇ ਲੱਖ ਵਾਰੀ ਤੈਨੂੰ ਤੇਰੇ ਯਾਰਾਂ ਵੱਲੋਂ ਵਿਆਹ ਦੀ ਵਧਾਈ ਸੱਜਣਾ


29 Jan 2020

Showing page 48 of 56 << First   << Prev    44  45  46  47  48  49  50  51  52  53  Next >>   Last >> 
Reply