Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
**Debi Makhsoospuri** (ਦੇਬੀ ਮਖਸੂਸਪੁਰੀ )
Home
>
Communities
>
Punjabi Poetry
>
Forum
> messages
Showing page
49
of
56
<< First
<< Prev
45
46
47
48
49
50
51
52
53
54
Next >>
Last >>
Tejjot
Posts:
106
Gender:
Male
Joined:
12/Jul/2019
Location:
Ropar
View All Topics by Tejjot
View All Posts by Tejjot
ਅੱਜ ਦੇ ਪਰਿਵਾਰਾਂ ਦਾ ਰੱਬ ਮੇਲ ਕਰਾਇਆ ਏ
ਮੈਨੂੰ ਦਿਓ ਵਧਾਈਆਂ ਨੀ ਮੈਂ ਵੀਰ ਵਿਆਹਿਆ ਏ
ਅੱਜ ਕਰਮਾਂ ਵਾਲੇ ਦੇ ਸਿਰ ਸਜਿਆ ਸਿਹਰਾ ਏ
ਅੰਮੀਂ ਤੇ ਭੈਣਾਂ ਦੇ ਮੁੱਖਾਂ ਤੇ ਖੇੜਾ ਏ
ਖੁਸ਼ੀਆਂ ਵਿੱਚ ਬਾਬਲ ਦਾ ਵਿਹੜਾ ਨਸ਼ਿਆਇਆ ਏ
ਮੈਨੂੰ ਦਿਓ ਵਧਾਈਆਂ ਨੀ ਮੈਂ ਵੀਰ ਵਿਆਹਿਆ ਏ
ਚਾਚੇ ਤਾਏ ਮਾਮੇ ਸਭ ਦਿੰਦੇ ਵਧਾਈਆਂ ਨੇ
ਸਭ ਸ਼ਗਨ ਮਨਾ ਲਏ ਨੇ ਭੈਣਾਂ ਭਰਜਾਈਆਂ ਨੇ
ਵਿਆਂਦੜ੍ਹ ਦੇ ਚਿਹਰੇ ਤੇ ਅੱਜ ਨੂਰ ਸਵਾਇਆ ਏ
ਮੈਨੂੰ ਦਿਓ ਵਧਾਈਆਂ ਨੀ ਮੈਂ ਵੀਰ ਵਿਆਹਿਆ ਏ
ਮਿਲਦੇ ਨਾ ਸਾਕ ਚੰਗੇ ਜੇਕਰ ਕੋਈ ਟੋਲ੍ਹੇ ਨਾ
ਇਹ ਕਾਰਜ ਔਖੇ ਨੇ ਜੇ ਹੋਣ ਵਿਚੋਲੇ ਨਾ
ਧੰਨਵਾਦ ਵਿਚੋਲੇ ਦਾ ਜਿਸ ਨੇ ਮੇਲ ਕਰਾਇਆ
ਮੈਨੂੰ ਦਿਓ ਵਧਾਈਆਂ ਨੀ ਮੈਂ ਵੀਰ ਵਿਆਹਿਆ ਏ
ਜੋੜੀ ਜੁਗ ਚਾਰ ਜੀਵੇ ਰਹੇ ਪਿਆਰ ਸਦਾ ਬਣਿਆ
ਦੇਬੀ ਇਸ ਰਿਸ਼ਤੇ ਦਾ ਗੁਰੂ ਆਪ ਗਵਾਹ ਬਣਾਇਆ
ਅੱਜ ਸਾਥ ਉਹੋ ਮਿਲਿਆਂ ਜੋ ਧੁਰੋਂ ਲਿਖਾਇਆ ਏ
ਮੈਨੂੰ ਦਿਓ ਵਧਾਈਆਂ ਨੀ ਮੈਂ ਵੀਰ ਵਿਆਹਿਆ ਏ
ਅੱਜ ਦੇ ਪਰਿਵਾਰਾਂ ਦਾ ਰੱਬ ਮੇਲ ਕਰਾਇਆ ਏ
ਮੈਨੂੰ ਦਿਓ ਵਧਾਈਆਂ ਨੀ ਮੈਂ ਵੀਰ ਵਿਆਹਿਆ ਏ
ਅੱਜ ਕਰਮਾਂ ਵਾਲੇ ਦੇ ਸਿਰ ਸਜਿਆ ਸਿਹਰਾ ਏ
ਅੰਮੀਂ ਤੇ ਭੈਣਾਂ ਦੇ ਮੁੱਖਾਂ ਤੇ ਖੇੜਾ ਏ
ਖੁਸ਼ੀਆਂ ਵਿੱਚ ਬਾਬਲ ਦਾ ਵਿਹੜਾ ਨਸ਼ਿਆਇਆ ਏ
ਮੈਨੂੰ ਦਿਓ ਵਧਾਈਆਂ ਨੀ ਮੈਂ ਵੀਰ ਵਿਆਹਿਆ ਏ
ਚਾਚੇ ਤਾਏ ਮਾਮੇ ਸਭ ਦਿੰਦੇ ਵਧਾਈਆਂ ਨੇ
ਸਭ ਸ਼ਗਨ ਮਨਾ ਲਏ ਨੇ ਭੈਣਾਂ ਭਰਜਾਈਆਂ ਨੇ
ਵਿਆਂਦੜ੍ਹ ਦੇ ਚਿਹਰੇ ਤੇ ਅੱਜ ਨੂਰ ਸਵਾਇਆ ਏ
ਮੈਨੂੰ ਦਿਓ ਵਧਾਈਆਂ ਨੀ ਮੈਂ ਵੀਰ ਵਿਆਹਿਆ ਏ
ਮਿਲਦੇ ਨਾ ਸਾਕ ਚੰਗੇ ਜੇਕਰ ਕੋਈ ਟੋਲ੍ਹੇ ਨਾ
ਇਹ ਕਾਰਜ ਔਖੇ ਨੇ ਜੇ ਹੋਣ ਵਿਚੋਲੇ ਨਾ
ਧੰਨਵਾਦ ਵਿਚੋਲੇ ਦਾ ਜਿਸ ਨੇ ਮੇਲ ਕਰਾਇਆ
ਮੈਨੂੰ ਦਿਓ ਵਧਾਈਆਂ ਨੀ ਮੈਂ ਵੀਰ ਵਿਆਹਿਆ ਏ
ਜੋੜੀ ਜੁਗ ਚਾਰ ਜੀਵੇ ਰਹੇ ਪਿਆਰ ਸਦਾ ਬਣਿਆ
ਦੇਬੀ ਇਸ ਰਿਸ਼ਤੇ ਦਾ ਗੁਰੂ ਆਪ ਗਵਾਹ ਬਣਾਇਆ
ਅੱਜ ਸਾਥ ਉਹੋ ਮਿਲਿਆਂ ਜੋ ਧੁਰੋਂ ਲਿਖਾਇਆ ਏ
ਮੈਨੂੰ ਦਿਓ ਵਧਾਈਆਂ ਨੀ ਮੈਂ ਵੀਰ ਵਿਆਹਿਆ ਏ
Yoy may enter
30000
more characters.
29 Jan 2020
Tejjot
Posts:
106
Gender:
Male
Joined:
12/Jul/2019
Location:
Ropar
View All Topics by Tejjot
View All Posts by Tejjot
ਟਿੱਕਾ ਵੀ ਰਾਜੀ ਦਮਕਣ ਨੂੰ
ਵੰਗਾਂ ਵੀ ਰਾਜੀ ਖਣਕਣ ਨੂੰ
ਉਹਦਾ ਲੋਂਗ ਬੋਲੀਆਂ ਪਾਉਣੇ ਨੂੰ
ਝਾਂਜਰ ਵੀ ਮੰਨਦੀ ਛਣਕਣ ਨੂੰ
ਪਹਿਲਾ ਮੁੱਕਰੀ ਜਾਂਦੀ ਸੀ ਹੁਣ ਮੰਨ ਗਈ ਜੱਚਣ ਨੂੰ ਕਰਦੀ ਆ
ਪਰੇ ਹੱਟ ਜਾਉ ਹਾਣ ਦਿਉ ਮੁੰਡਿਉਂ ਇੱਕ ਕੁੜੀ ਨੱਚਣ ਨੂੰ ਕਰਦੀ ਆ
ਵੀਣੀ ਵਿੱਚ ਵੰਗਾਂ ਕੱਚ ਦੀਆਂ ਦਿਲ ਤੇ ਲਿਸ਼ਕਾਰੇ ਪਾਉਣਗੀਆਂ
ਤੁਸੀਂ ਵੇਖੀਉ ਅੱਖਾਂ ਚੋਰਨੀਆਂ ਦਿਨ ਦੀਵੀ ਸੰਨਾਂ ਲਾਉਣਗੀਆਂ
ਕਈ ਕਾਲਜੇ ਲੂਹਣੇ ਨੇ ਜਿਹੜੀ ਲਾਟ ਮੱਚਣ ਨੂੰ ਕਰਦੀ ਆ
ਪਰੇ ਹੱਟ ਜਾਉ ਹਾਣ ਦਿਉ ਮੁੰਡਿਉਂ ਇੱਕ ਕੁੜੀ ਨੱਚਣ ਨੂੰ ਕਰਦੀ ਆ
ਇਹਦੀ ਤੱਕਣੀ ਕਹਿੰਦੀ ਲੱਗਦੀ ਵਾਪਸ ਨੀ ਕਰਨਾ ਦਿਲ ਖੋਹ ਕੇ
ਗੁੱਤ ਨਾਗਣੀ ਡੰਗ ਕੇ ਆਖੁਗੀਂ ਮਰਜਾਣਿਆਂ ਡਿੱਗ ਪਰਾ ਹੋ ਕੇ
ਤਿੱਖੀਆਂ ਨਜ਼ਰਾਂ ਵਾਲੀ ਕਿਸੇ ਤੇ ਅੱਖ ਰੱਖਣ ਨੂੰ ਕਰਦੀ ਆ
ਪਰੇ ਹੱਟ ਜਾਉ ਹਾਣ ਦਿਉ ਮੁੰਡਿਉਂ ਇੱਕ ਕੁੜੀ ਨੱਚਣ ਨੂੰ ਕਰਦੀ ਆ
ਗੁੱਟਾਂ ਤੇ ਨਾਲ ਸ਼ੌਕੀਨਨ ਨੇ ਸਤਰੰਗੇ ਬੰਨ੍ਹ ਰੁਮਾਲ ਲਏ
ਦਿਲ ਬਿੰਦੇ ਬੌਬੀ ਵਰਗਿਆਂ ਦੇ ਇਉਂ ਲੱਗਦਾ ਏ ਬੰਨ੍ਹ ਨਾਲ ਲਏ
ਪਹਿਲੇ ਤੋੜ ਜਿਹੀ ਦੇਬੀ ਲਹੂ ਦੇ ਵਿੱਚ ਰੱਚਣ ਨੂੰ ਕਰਦੀ ਆ
ਪਰੇ ਹੱਟ ਜਾਉ ਹਾਣ ਦਿਉ ਮੁੰਡਿਉਂ ਇੱਕ ਕੁੜੀ ਨੱਚਣ ਨੂੰ ਕਰਦੀ ਆ
ਟਿੱਕਾ ਵੀ ਰਾਜੀ ਦਮਕਣ ਨੂੰ
ਵੰਗਾਂ ਵੀ ਰਾਜੀ ਖਣਕਣ ਨੂੰ
ਉਹਦਾ ਲੋਂਗ ਬੋਲੀਆਂ ਪਾਉਣੇ ਨੂੰ
ਝਾਂਜਰ ਵੀ ਮੰਨਦੀ ਛਣਕਣ ਨੂੰ
ਪਹਿਲਾ ਮੁੱਕਰੀ ਜਾਂਦੀ ਸੀ ਹੁਣ ਮੰਨ ਗਈ ਜੱਚਣ ਨੂੰ ਕਰਦੀ ਆ
ਪਰੇ ਹੱਟ ਜਾਉ ਹਾਣ ਦਿਉ ਮੁੰਡਿਉਂ ਇੱਕ ਕੁੜੀ ਨੱਚਣ ਨੂੰ ਕਰਦੀ ਆ
ਵੀਣੀ ਵਿੱਚ ਵੰਗਾਂ ਕੱਚ ਦੀਆਂ ਦਿਲ ਤੇ ਲਿਸ਼ਕਾਰੇ ਪਾਉਣਗੀਆਂ
ਤੁਸੀਂ ਵੇਖੀਉ ਅੱਖਾਂ ਚੋਰਨੀਆਂ ਦਿਨ ਦੀਵੀ ਸੰਨਾਂ ਲਾਉਣਗੀਆਂ
ਕਈ ਕਾਲਜੇ ਲੂਹਣੇ ਨੇ ਜਿਹੜੀ ਲਾਟ ਮੱਚਣ ਨੂੰ ਕਰਦੀ ਆ
ਪਰੇ ਹੱਟ ਜਾਉ ਹਾਣ ਦਿਉ ਮੁੰਡਿਉਂ ਇੱਕ ਕੁੜੀ ਨੱਚਣ ਨੂੰ ਕਰਦੀ ਆ
ਇਹਦੀ ਤੱਕਣੀ ਕਹਿੰਦੀ ਲੱਗਦੀ ਵਾਪਸ ਨੀ ਕਰਨਾ ਦਿਲ ਖੋਹ ਕੇ
ਗੁੱਤ ਨਾਗਣੀ ਡੰਗ ਕੇ ਆਖੁਗੀਂ ਮਰਜਾਣਿਆਂ ਡਿੱਗ ਪਰਾ ਹੋ ਕੇ
ਤਿੱਖੀਆਂ ਨਜ਼ਰਾਂ ਵਾਲੀ ਕਿਸੇ ਤੇ ਅੱਖ ਰੱਖਣ ਨੂੰ ਕਰਦੀ ਆ
ਪਰੇ ਹੱਟ ਜਾਉ ਹਾਣ ਦਿਉ ਮੁੰਡਿਉਂ ਇੱਕ ਕੁੜੀ ਨੱਚਣ ਨੂੰ ਕਰਦੀ ਆ
ਗੁੱਟਾਂ ਤੇ ਨਾਲ ਸ਼ੌਕੀਨਨ ਨੇ ਸਤਰੰਗੇ ਬੰਨ੍ਹ ਰੁਮਾਲ ਲਏ
ਦਿਲ ਬਿੰਦੇ ਬੌਬੀ ਵਰਗਿਆਂ ਦੇ ਇਉਂ ਲੱਗਦਾ ਏ ਬੰਨ੍ਹ ਨਾਲ ਲਏ
ਪਹਿਲੇ ਤੋੜ ਜਿਹੀ ਦੇਬੀ ਲਹੂ ਦੇ ਵਿੱਚ ਰੱਚਣ ਨੂੰ ਕਰਦੀ ਆ
ਪਰੇ ਹੱਟ ਜਾਉ ਹਾਣ ਦਿਉ ਮੁੰਡਿਉਂ ਇੱਕ ਕੁੜੀ ਨੱਚਣ ਨੂੰ ਕਰਦੀ ਆ
Yoy may enter
30000
more characters.
29 Jan 2020
Tejjot
Posts:
106
Gender:
Male
Joined:
12/Jul/2019
Location:
Ropar
View All Topics by Tejjot
View All Posts by Tejjot
ਖੜ੍ਹੇ ਤੈਨੂੰ ਪਿੱਟਦੇ ਆਂ ਸੱਪ ਦੀਏ ਲੀਕੇ ਨੀ
ਫ਼ੌਜਦਾਰੀ ਕੇਸ ਵਿੱਚ ਪੈਂਦੀ ਏ ਤਰੀਕੇ ਨੀ
ਜਦੋਂ ਦਿਲ ਕੀਤਾ ਘੱਲ ਸੰਮਨ ਬੁਲਾ ਲਿਆ
ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾ ਲਿਆ
ਦੱਸ ਸਾਥੋਂ ਕਿਹੜੀਆਂ ਬਗਾਰਾ ਨਾ ਕਰਾਈਆਂ ਨੀ
ਤੇਰੇ ਸੱਦਿਆਂ ਨੇ ਪੈਰੀਂ ਜੁੱਤੀਆਂ ਨਾ ਪਾਈਆਂ ਨੀ
ਤੇਰੇ ਰੋੜ ਸਾਡੇ ਪੈਰਾਂ ਵਾਲੀਆਂ ਬਿਆਈਆਂ ਨੀ
ਤੋੜਿਆ ਤੂੰ ਭਾਵੇਂ ਇਹਨਾਂ ਰਿਸ਼ਤਾ ਨਿਭਾ ਲਿਆ
ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾ ਗਿਆ
ਰੇਤ ਉੱਤੇ ਪੈੜਾਂ ਤੇਰੇ ਵਾਅਦੇ ਬਣ ਚੱਲੇ ਨੀ
ਯਾਰ ਨਾ ਜਹਾਨ ਦੱਸ ਕੀ ਆ ਤੇਰੇ ਪੱਲੇ ਨੀ
ਦਿਲਾਂ ਨੂੰ ਤੂੰ ਸਮਝਿਆ ਮੁੰਦਰੀਆਂ ਛੱਲੇ ਨੀ
ਜਦੋਂ ਜੀਅ ਕੀਤਾ ਜਿਹਦੇ ਨਾਲ ਵੀ ਵਟਾ ਲਿਆ
ਸਾਨੂੰ ਤੇਰੇ ਸ਼ਹਿਰ ਦਿਆਂ ਗੇੜੇਆਂ ਨੇ ਖਾ ਗਿਆ
ਦਾਰੂ ਦੀਏ ਮੱਟੀਏ ਨੀ ਰੂਪ ਦੀਏ ਹੱਟੀਏ ਨੀ
ਦਿਨੇ ਦੀਵੀ ਚੋਰੀਏ ਨੀ ਸਫ਼ਿਆਂ ਤੋਂ ਕੋਰੀਏ ਨੀ
ਅਮਾਨਤੇ ਪਰਾਈਏ ਨੀ ਹੋਣੀ ਦੀਏ ਜਾਈਏ ਨੀ
ਜ਼ਿੰਦਗੀ ਨਾ' ਰੁੱਸਿਆ ਨੇ ਤੈਨੂੰ ਗਲ੍ਹ ਲਾ ਗਿਆ
ਸਾਨੂੰ ਤੇਰੇ ਸ਼ਹਿਰ ਦਿਆਂ ਗੇੜੇਆਂ ਨੇ ਖਾ ਲਿਆ
ਬਦਲੀ ਤੂੰ ਝੂੱਠਿਆ ਗਵਾਹਾਂ ਦੇ ਬਿਆਨਾਂ ਵਾਂਗ
ਦੇਬੀ ਅਸੀ ਖੜ੍ਹੇ ਰਹੇ ਲੁੱਟੇ ਅਰਮਾਨਾਂ ਵਾਂਗ
ਲੰਘੇ ਹੋਏ ਮਿਆਦ ਤੋਂ ਪੁਰਾਣਿਆਂ ਮਕਾਨਾਂ ਵਾਂਗ
ਬੁੱਲਾਂ ਉੱਤੇ ਚੁੱਪ ਵਾਲਾ ਜਿੰਦਾ ਮਰਵਾ ਲਿਆ
ਸਾਨੂੰ ਤੇਰੇ ਸ਼ਹਿਰ ਦਿਆਂ ਗੇੜੇਆਂ ਨੇ ਖਾ ਲਿਆ
ਖੜ੍ਹੇ ਤੈਨੂੰ ਪਿੱਟਦੇ ਆਂ ਸੱਪ ਦੀਏ ਲੀਕੇ ਨੀ
ਫ਼ੌਜਦਾਰੀ ਕੇਸ ਵਿੱਚ ਪੈਂਦੀ ਏ ਤਰੀਕੇ ਨੀ
ਜਦੋਂ ਦਿਲ ਕੀਤਾ ਘੱਲ ਸੰਮਨ ਬੁਲਾ ਲਿਆ
ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾ ਲਿਆ
ਦੱਸ ਸਾਥੋਂ ਕਿਹੜੀਆਂ ਬਗਾਰਾ ਨਾ ਕਰਾਈਆਂ ਨੀ
ਤੇਰੇ ਸੱਦਿਆਂ ਨੇ ਪੈਰੀਂ ਜੁੱਤੀਆਂ ਨਾ ਪਾਈਆਂ ਨੀ
ਤੇਰੇ ਰੋੜ ਸਾਡੇ ਪੈਰਾਂ ਵਾਲੀਆਂ ਬਿਆਈਆਂ ਨੀ
ਤੋੜਿਆ ਤੂੰ ਭਾਵੇਂ ਇਹਨਾਂ ਰਿਸ਼ਤਾ ਨਿਭਾ ਲਿਆ
ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾ ਗਿਆ
ਰੇਤ ਉੱਤੇ ਪੈੜਾਂ ਤੇਰੇ ਵਾਅਦੇ ਬਣ ਚੱਲੇ ਨੀ
ਯਾਰ ਨਾ ਜਹਾਨ ਦੱਸ ਕੀ ਆ ਤੇਰੇ ਪੱਲੇ ਨੀ
ਦਿਲਾਂ ਨੂੰ ਤੂੰ ਸਮਝਿਆ ਮੁੰਦਰੀਆਂ ਛੱਲੇ ਨੀ
ਜਦੋਂ ਜੀਅ ਕੀਤਾ ਜਿਹਦੇ ਨਾਲ ਵੀ ਵਟਾ ਲਿਆ
ਸਾਨੂੰ ਤੇਰੇ ਸ਼ਹਿਰ ਦਿਆਂ ਗੇੜੇਆਂ ਨੇ ਖਾ ਗਿਆ
ਦਾਰੂ ਦੀਏ ਮੱਟੀਏ ਨੀ ਰੂਪ ਦੀਏ ਹੱਟੀਏ ਨੀ
ਦਿਨੇ ਦੀਵੀ ਚੋਰੀਏ ਨੀ ਸਫ਼ਿਆਂ ਤੋਂ ਕੋਰੀਏ ਨੀ
ਅਮਾਨਤੇ ਪਰਾਈਏ ਨੀ ਹੋਣੀ ਦੀਏ ਜਾਈਏ ਨੀ
ਜ਼ਿੰਦਗੀ ਨਾ' ਰੁੱਸਿਆ ਨੇ ਤੈਨੂੰ ਗਲ੍ਹ ਲਾ ਗਿਆ
ਸਾਨੂੰ ਤੇਰੇ ਸ਼ਹਿਰ ਦਿਆਂ ਗੇੜੇਆਂ ਨੇ ਖਾ ਲਿਆ
ਬਦਲੀ ਤੂੰ ਝੂੱਠਿਆ ਗਵਾਹਾਂ ਦੇ ਬਿਆਨਾਂ ਵਾਂਗ
ਦੇਬੀ ਅਸੀ ਖੜ੍ਹੇ ਰਹੇ ਲੁੱਟੇ ਅਰਮਾਨਾਂ ਵਾਂਗ
ਲੰਘੇ ਹੋਏ ਮਿਆਦ ਤੋਂ ਪੁਰਾਣਿਆਂ ਮਕਾਨਾਂ ਵਾਂਗ
ਬੁੱਲਾਂ ਉੱਤੇ ਚੁੱਪ ਵਾਲਾ ਜਿੰਦਾ ਮਰਵਾ ਲਿਆ
ਸਾਨੂੰ ਤੇਰੇ ਸ਼ਹਿਰ ਦਿਆਂ ਗੇੜੇਆਂ ਨੇ ਖਾ ਲਿਆ
Yoy may enter
30000
more characters.
29 Jan 2020
Tejjot
Posts:
106
Gender:
Male
Joined:
12/Jul/2019
Location:
Ropar
View All Topics by Tejjot
View All Posts by Tejjot
ਹੁਸਨਾਂ ਦੀ ਸਰਕਾਰ ਤੇ ਭਾਵੇਂ ਸੈਂਟਰ ਦੀ ਸਰਕਾਰ
ਦੋਵਾਂ ਤੋਂ ਰੱਬ ਬਚਾਵੇ ਯਾਰੋ ਬੁਰੀ ਇਨ੍ਹਾਂ ਦੀ ਮਾਰ
ਦੋਵੇਂ ਜਣੀਆਂ ਬਿਨਾਂ ਕਸੂਰੋ ਮਾਰਾ ਮਾਰਦੀਆ
ਦਿਲਾਂ ਵਾਲਿਆਂ ਨੂੰ ਦੋਵੇਂ ਸਰਕਾਰਾ ਮਾਰਦੀਆ
ਹੁਸਨਾਂ ਦੀ ਸਰਕਾਰ ਦੀ ਸਾਨੂੰ ਡੇਲ੍ਹੀ ਸ਼ੌਪਿੰਗ ਮਾਰੇ
ਸੈਂਟਰ ਦੀ ਸਰਕਾਰ ਮਾਰਦੀ ਟੈਕਸ ਲਗਾ ਕੇ ਭਾਰੇ
ਬਿਨ ਤਨਖਾਹੋ ਨੌਕਰੀ ਅਸੀਂ ਬਗਾਰਾ ਮਾਰਦੀਆ
ਦਿਲਾਂ ਵਾਲਿਆਂ ਨੂੰ ਦੋਵੇਂ ਸਰਕਾਰਾ ਮਾਰਦੀਆ
ਇੱਕ ਘੂਰ ਨਾਲ ਮਾਰੇ ਦੂਜੀ ਡੰਡੇ ਨਾਲ ਡਰਾਉਂਦੀ
ਇੱਕ ਨੈਣੀਂ ਕੈਦ ਕਰੇ ਤੇ ਦੂਜੀ ਹਵਾਲਾਤ ਵਿੱਚ ਪਾਉਂਦੀ
ਆਫਰੀਆਂ ਨੇ ਜਿਦ੍ਹਾ ਜੀ ਸਾਨੂੰ ਹਾਰਾ ਮਾਰਦੀਆ
ਦਿਲਾਂ ਵਾਲਿਆਂ ਨੂੰ ਦੋਵੇਂ ਸਰਕਾਰਾ ਮਾਰਦੀਆ
ਇੱਕ ਸਾਡੇ ਤੇ ਦਿਲ ਦੀ ਚੋਰੀ ਦਾ ਇਲਜਾਮ ਲਗਾਵੇ
ਦੂਜੀ ਸਾਨੂੰ ਘੜੀ ਘੜੀ ਕਾਨੂੰਨੀ ਸਬਕ ਸਿਖਾਵੇ
ਆਸ਼ਕ ਧੁਰ ਤੋਂ ਫੱਟੜ ਉੱਪਰੋਂ ਆਹਾ ਮਾਰਦੀਆ
ਦਿਲਾਂ ਵਾਲਿਆਂ ਨੂੰ ਦੋਵੇਂ ਸਰਕਾਰਾ ਮਾਰਦੀਆ
ਦੇਬੀ ਵਰਗੇ ਕਈ ਇਹਨਾਂ ਸਰਕਾਰਾ ਦੇ ਹੀ ਪੱਟੇ
ਫੋਕੀ ਵਾਹ ਵਾਹ ਨੂੰ ਭਲਾ ਮਖਸੂਸਪੁਰੀ ਕੀ ਚੱਟੇ
ਕੰਮ ਕਦੇ ਨਾ ਆਈਆਂ ਖਾਲੀ ਟਾਰਾ ਮਾਰਦੀਆ
ਦਿਲਾਂ ਵਾਲਿਆਂ ਨੂੰ ਦੋਵੇਂ ਸਰਕਾਰਾ ਮਾਰਦੀਆ
ਹੁਸਨਾਂ ਦੀ ਸਰਕਾਰ ਤੇ ਭਾਵੇਂ ਸੈਂਟਰ ਦੀ ਸਰਕਾਰ
ਦੋਵਾਂ ਤੋਂ ਰੱਬ ਬਚਾਵੇ ਯਾਰੋ ਬੁਰੀ ਇਨ੍ਹਾਂ ਦੀ ਮਾਰ
ਦੋਵੇਂ ਜਣੀਆਂ ਬਿਨਾਂ ਕਸੂਰੋ ਮਾਰਾ ਮਾਰਦੀਆ
ਦਿਲਾਂ ਵਾਲਿਆਂ ਨੂੰ ਦੋਵੇਂ ਸਰਕਾਰਾ ਮਾਰਦੀਆ
ਹੁਸਨਾਂ ਦੀ ਸਰਕਾਰ ਦੀ ਸਾਨੂੰ ਡੇਲ੍ਹੀ ਸ਼ੌਪਿੰਗ ਮਾਰੇ
ਸੈਂਟਰ ਦੀ ਸਰਕਾਰ ਮਾਰਦੀ ਟੈਕਸ ਲਗਾ ਕੇ ਭਾਰੇ
ਬਿਨ ਤਨਖਾਹੋ ਨੌਕਰੀ ਅਸੀਂ ਬਗਾਰਾ ਮਾਰਦੀਆ
ਦਿਲਾਂ ਵਾਲਿਆਂ ਨੂੰ ਦੋਵੇਂ ਸਰਕਾਰਾ ਮਾਰਦੀਆ
ਇੱਕ ਘੂਰ ਨਾਲ ਮਾਰੇ ਦੂਜੀ ਡੰਡੇ ਨਾਲ ਡਰਾਉਂਦੀ
ਇੱਕ ਨੈਣੀਂ ਕੈਦ ਕਰੇ ਤੇ ਦੂਜੀ ਹਵਾਲਾਤ ਵਿੱਚ ਪਾਉਂਦੀ
ਆਫਰੀਆਂ ਨੇ ਜਿਦ੍ਹਾ ਜੀ ਸਾਨੂੰ ਹਾਰਾ ਮਾਰਦੀਆ
ਦਿਲਾਂ ਵਾਲਿਆਂ ਨੂੰ ਦੋਵੇਂ ਸਰਕਾਰਾ ਮਾਰਦੀਆ
ਇੱਕ ਸਾਡੇ ਤੇ ਦਿਲ ਦੀ ਚੋਰੀ ਦਾ ਇਲਜਾਮ ਲਗਾਵੇ
ਦੂਜੀ ਸਾਨੂੰ ਘੜੀ ਘੜੀ ਕਾਨੂੰਨੀ ਸਬਕ ਸਿਖਾਵੇ
ਆਸ਼ਕ ਧੁਰ ਤੋਂ ਫੱਟੜ ਉੱਪਰੋਂ ਆਹਾ ਮਾਰਦੀਆ
ਦਿਲਾਂ ਵਾਲਿਆਂ ਨੂੰ ਦੋਵੇਂ ਸਰਕਾਰਾ ਮਾਰਦੀਆ
ਦੇਬੀ ਵਰਗੇ ਕਈ ਇਹਨਾਂ ਸਰਕਾਰਾ ਦੇ ਹੀ ਪੱਟੇ
ਫੋਕੀ ਵਾਹ ਵਾਹ ਨੂੰ ਭਲਾ ਮਖਸੂਸਪੁਰੀ ਕੀ ਚੱਟੇ
ਕੰਮ ਕਦੇ ਨਾ ਆਈਆਂ ਖਾਲੀ ਟਾਰਾ ਮਾਰਦੀਆ
ਦਿਲਾਂ ਵਾਲਿਆਂ ਨੂੰ ਦੋਵੇਂ ਸਰਕਾਰਾ ਮਾਰਦੀਆ
Yoy may enter
30000
more characters.
29 Jan 2020
Tejjot
Posts:
106
Gender:
Male
Joined:
12/Jul/2019
Location:
Ropar
View All Topics by Tejjot
View All Posts by Tejjot
ਕਹਿੰਦੇ ਭਾਗਾਂ ਵਾਲੇ ਹੁੰਦੇ ਜਿਹੜੇ ਪਾਉਣ ਚਿੱਠੀਆਂ
ਨਾਲੇ ਵੱਸਦੇ ਘਰਾਂ ਦੇ ਵਿੱਚ ਆਉਣ ਚਿੱਠੀਆਂ
ਚਿੱਠੀ ਵੀਰ ਦੀ ਨੂੰ ਭੈਣ ਹੈ ਸੰਧਾਰਾ ਮੰਨਦੀ
ਵਿਹੜੇ ਚਾਨਣੀ ਹੋ ਜਾਵੇ ਪੁੰਨਿਆਂ ਦੇ ਚੰਨ ਦੀ
ਚਿੱਠੀ ਵੀਰ ਦੀ ਜੇ ਆਵੇ ਭੈਣ ਫੁੱਲੀ ਨਾ ਸਮਾਵੇ
ਦਿਨ ਸਹੁਰਿਆਂ ਦੇ ਹੱਸ ਕੇ ਕਟਾਉਣ ਚਿੱਠੀਆਂ
ਨਾਲੇ ਵੱਸਦੇ ਘਰਾਂ ਦੇ ਵਿੱਚ ਆਉਣ ਚਿੱਠੀਆਂ
ਚਿੱਠੀ ਰਾਹੀਂ ਜਿਹੜੀ ਗੱਲ ਹੈ ਮਾਸ਼ੂਕ ਦੱਸਦੀ
ਉਹੋ ਮੁੱਖ ਵਿੱਚੋਂ ਕਦੇ ਵੀ ਨਾ ਦੱਸ ਸਕਦੀ
ਚਿੱਠੀ ਗੁੱਸਾ ਵੀ ਦਿਖਾਵੇ ਚਿੱਠੀ ਪਿਆਰ ਵੀ ਜਤਾਵੇ
ਚੋਰੀ ਦੁਨੀਆਂ ਤੋਂ ਦਿਲਾਂ ਨੂੰ ਮਿਲਾਉਣ ਚਿੱਠੀਆਂ
ਨਾਲੇ ਵੱਸਦੇ ਘਰਾਂ ਦੇ ਵਿੱਚ ਆਉਣ ਚਿੱਠੀਆਂ
ਬੈਂਕ ਵਾਲਿਆਂ ਦੀ ਚਿੱਠੀ ਪਾਉਂਦੀ ਦੌੜ ਭੱਜ ਏ
ਚਿੱਠੀ ਸ਼ਾਹੂਕਾਰ ਵਾਲੀ ਲੈਂਦੀ ਜਾਨ ਕੱਢ ਏ
ਮਾੜੀ ਚਿੱਠੀ ਜਦ ਆਉਂਦੀ ਖਿੱਚ ਕਾਲਜੇ ਨੂੰ ਪਾਉਂਦੀ
ਮੱਥੇ ਤਿਊੜੀ ਪੈਂਦੀ ਇਹੋ ਜਿਹੀਆਂ ਆਉਣ ਚਿੱਠੀਆਂ
ਨਾਲੇ ਵੱਸਦੇ ਘਰਾਂ ਦੇ ਵਿੱਚ ਆਉਣ ਚਿੱਠੀਆਂ
ਦੇਬੀ ਸ਼ਗਨਾਂ ਦੀ ਚਿੱਠੀ ਹੁੰਦੀ ਸਭ ਨੂੰ ਪਿਆਰੀ
ਕਦੋਂ ਵੱਜਣੇ ਨੇ ਵਾਜੇ ਗੱਲ ਲ਼ਿਖੀ ਹੁੰਦੀ ਸਾਰੀ
ਗੂੰਗੇ ਅੱਖਰਾਂ 'ਚ ਬੋਲੇ ਤੈਹਾਂ ਦਿਲ ਦੀਆਂ ਫ਼ੋਲੇ
ਮਖਸੂਸਪੁਰੀ ਮਾਹੀ ਨੂੰ ਮਿਲਾਉਣ ਚਿੱਠੀਆਂ
ਨਾਲੇ ਵੱਸਦੇ ਘਰਾਂ ਦੇ ਵਿੱਚ ਆਉਣ ਚਿੱਠੀਆਂ
ਕਹਿੰਦੇ ਭਾਗਾਂ ਵਾਲੇ ਹੁੰਦੇ ਜਿਹੜੇ ਪਾਉਣ ਚਿੱਠੀਆਂ
ਨਾਲੇ ਵੱਸਦੇ ਘਰਾਂ ਦੇ ਵਿੱਚ ਆਉਣ ਚਿੱਠੀਆਂ
ਚਿੱਠੀ ਵੀਰ ਦੀ ਨੂੰ ਭੈਣ ਹੈ ਸੰਧਾਰਾ ਮੰਨਦੀ
ਵਿਹੜੇ ਚਾਨਣੀ ਹੋ ਜਾਵੇ ਪੁੰਨਿਆਂ ਦੇ ਚੰਨ ਦੀ
ਚਿੱਠੀ ਵੀਰ ਦੀ ਜੇ ਆਵੇ ਭੈਣ ਫੁੱਲੀ ਨਾ ਸਮਾਵੇ
ਦਿਨ ਸਹੁਰਿਆਂ ਦੇ ਹੱਸ ਕੇ ਕਟਾਉਣ ਚਿੱਠੀਆਂ
ਨਾਲੇ ਵੱਸਦੇ ਘਰਾਂ ਦੇ ਵਿੱਚ ਆਉਣ ਚਿੱਠੀਆਂ
ਚਿੱਠੀ ਰਾਹੀਂ ਜਿਹੜੀ ਗੱਲ ਹੈ ਮਾਸ਼ੂਕ ਦੱਸਦੀ
ਉਹੋ ਮੁੱਖ ਵਿੱਚੋਂ ਕਦੇ ਵੀ ਨਾ ਦੱਸ ਸਕਦੀ
ਚਿੱਠੀ ਗੁੱਸਾ ਵੀ ਦਿਖਾਵੇ ਚਿੱਠੀ ਪਿਆਰ ਵੀ ਜਤਾਵੇ
ਚੋਰੀ ਦੁਨੀਆਂ ਤੋਂ ਦਿਲਾਂ ਨੂੰ ਮਿਲਾਉਣ ਚਿੱਠੀਆਂ
ਨਾਲੇ ਵੱਸਦੇ ਘਰਾਂ ਦੇ ਵਿੱਚ ਆਉਣ ਚਿੱਠੀਆਂ
ਬੈਂਕ ਵਾਲਿਆਂ ਦੀ ਚਿੱਠੀ ਪਾਉਂਦੀ ਦੌੜ ਭੱਜ ਏ
ਚਿੱਠੀ ਸ਼ਾਹੂਕਾਰ ਵਾਲੀ ਲੈਂਦੀ ਜਾਨ ਕੱਢ ਏ
ਮਾੜੀ ਚਿੱਠੀ ਜਦ ਆਉਂਦੀ ਖਿੱਚ ਕਾਲਜੇ ਨੂੰ ਪਾਉਂਦੀ
ਮੱਥੇ ਤਿਊੜੀ ਪੈਂਦੀ ਇਹੋ ਜਿਹੀਆਂ ਆਉਣ ਚਿੱਠੀਆਂ
ਨਾਲੇ ਵੱਸਦੇ ਘਰਾਂ ਦੇ ਵਿੱਚ ਆਉਣ ਚਿੱਠੀਆਂ
ਦੇਬੀ ਸ਼ਗਨਾਂ ਦੀ ਚਿੱਠੀ ਹੁੰਦੀ ਸਭ ਨੂੰ ਪਿਆਰੀ
ਕਦੋਂ ਵੱਜਣੇ ਨੇ ਵਾਜੇ ਗੱਲ ਲ਼ਿਖੀ ਹੁੰਦੀ ਸਾਰੀ
ਗੂੰਗੇ ਅੱਖਰਾਂ 'ਚ ਬੋਲੇ ਤੈਹਾਂ ਦਿਲ ਦੀਆਂ ਫ਼ੋਲੇ
ਮਖਸੂਸਪੁਰੀ ਮਾਹੀ ਨੂੰ ਮਿਲਾਉਣ ਚਿੱਠੀਆਂ
ਨਾਲੇ ਵੱਸਦੇ ਘਰਾਂ ਦੇ ਵਿੱਚ ਆਉਣ ਚਿੱਠੀਆਂ
Yoy may enter
30000
more characters.
29 Jan 2020
Tejjot
Posts:
106
Gender:
Male
Joined:
12/Jul/2019
Location:
Ropar
View All Topics by Tejjot
View All Posts by Tejjot
ਜੇਹਨੂੰ ਜਾਨ ਤੋਂ ਪਿਆਰਾ ਰੱਖਿਆ ਹੁੰਦਾ ਏ
ਜਾਂਦਾ ਹੋਇਆ ਜਾਨ ਹੀ ਕੱਢ ਕੇ ਲੈ ਜਾਂਦਾ
ਸਦਮਾ ਭਾਵੇਂ ਵੱਡਾ ਹੋਵੇ ਕਿੰਨਾ ਵੀ
ਦਿਲ ਦੀ ਖੂਬੀ ਸਹਿੰਦਾ ਸਹਿੰਦਾ ਸਹਿ ਜਾਂਦਾ
ਜੇਹਦੇ ਮਨ ਵਿੱਚ ਖੋਟ ਤੇ ਮਾੜੀ ਨੀਤ ਹੋਵੇ
ਸਭ ਦੇ ਮਨ ਤੋਂ ਲਹਿੰਦਾ ਲਹਿੰਦਾ ਲਹਿ ਜਾਂਦਾ
ਸੱਜਣ ਦਿਲ ਦੀ ਦੌਲਤ ਨਾਲ ਹੀ ਲੈ ਜਾਂਦੇ
ਦੇਬੀ ਮਗਰੋਂ ਜ਼ਿੰਦਗੀ ਵਿੱਚ ਕੀ ਰਹਿ ਜਾਂਦਾ
ਜੇਹਨੂੰ ਜਾਨ ਤੋਂ ਪਿਆਰਾ ਰੱਖਿਆ ਹੁੰਦਾ ਏ
ਜਾਂਦਾ ਹੋਇਆ ਜਾਨ ਹੀ ਕੱਢ ਕੇ ਲੈ ਜਾਂਦਾ
ਸਦਮਾ ਭਾਵੇਂ ਵੱਡਾ ਹੋਵੇ ਕਿੰਨਾ ਵੀ
ਦਿਲ ਦੀ ਖੂਬੀ ਸਹਿੰਦਾ ਸਹਿੰਦਾ ਸਹਿ ਜਾਂਦਾ
ਜੇਹਦੇ ਮਨ ਵਿੱਚ ਖੋਟ ਤੇ ਮਾੜੀ ਨੀਤ ਹੋਵੇ
ਸਭ ਦੇ ਮਨ ਤੋਂ ਲਹਿੰਦਾ ਲਹਿੰਦਾ ਲਹਿ ਜਾਂਦਾ
ਸੱਜਣ ਦਿਲ ਦੀ ਦੌਲਤ ਨਾਲ ਹੀ ਲੈ ਜਾਂਦੇ
ਦੇਬੀ ਮਗਰੋਂ ਜ਼ਿੰਦਗੀ ਵਿੱਚ ਕੀ ਰਹਿ ਜਾਂਦਾ
Yoy may enter
30000
more characters.
31 Dec 2020
Tejjot
Posts:
106
Gender:
Male
Joined:
12/Jul/2019
Location:
Ropar
View All Topics by Tejjot
View All Posts by Tejjot
ਆਪਣੇ ਮੈਂ ਯਾਰਾਂ ਨੂੰ ਦੁਆਂਵਾਂ ਵਿੱਚ ਯਾਦ ਰੱਖਾਂ
ਧੁੱਪਾਂ ਚ ਜੋ ਨਾਲ ਸੜੇ ਛਾਵਾਂ ਵਿੱਚ ਰਾਦ ਰੱਖਾਂ
ਅੱਜ ਕਿਸੇ ਹੋਰ ਦੇ ਜੋ ਵਿਹੜੇ ਦਾ ਸ਼ਿੰਗਾਰ ਬਣੇ
ਹੁੰਦੇ ਸੀ ਉਹ ਕਦੇ ਮੇਰੇ ਸਾਹਵਾਂ ਵਿੱਚ ਯਾਦ ਰੱਖਾਂ
ਇੱਕ ਗੱਲ ਪੱਕੀ ਏ ਮੈਂ ਇੱਕ ਦਿਨ ਮਰ ਜਾਣਾ
ਇਹੋ ਗੱਲ ਖੁਸ਼ੀਆਂ ਤੇ ਚਾਅਵਾਂ ਵਿੱਚ ਯਾਦ ਰੱਖਾਂ
ਵਿੱਛੜ ਵੀ ਸਕਦੇ ਆਂ ਅੱਢ ਵੀ ਹੋ ਸਕਦੇ ਆਂ
ਇਹ ਨਾ ਮੈਂ ਓਸਦੀਆਂ ਬਾਹਵਾਂ ਵਿੱਚ ਯਾਦ ਰੱਖਾਂ
ਮੰਜਲ ਮਿਲੀ ਤਾਂ ਦੇਬੀ ਸਾਰੇ ਦੁੱਖ ਭੁੱਲ ਜਾਣੇ
ਉੱਚੇ ਨੀਵੇਂ ਟੇਢੇ ਮੇਢੇ ਰਾਹਵਾਂ ਵਿੱਚ ਯਾਦ ਰੱਖਾਂ
ਆਪਣੇ ਮੈਂ ਯਾਰਾਂ ਨੂੰ ਦੁਆਂਵਾਂ ਵਿੱਚ ਯਾਦ ਰੱਖਾਂ
ਧੁੱਪਾਂ ਚ ਜੋ ਨਾਲ ਸੜੇ ਛਾਵਾਂ ਵਿੱਚ ਰਾਦ ਰੱਖਾਂ
ਅੱਜ ਕਿਸੇ ਹੋਰ ਦੇ ਜੋ ਵਿਹੜੇ ਦਾ ਸ਼ਿੰਗਾਰ ਬਣੇ
ਹੁੰਦੇ ਸੀ ਉਹ ਕਦੇ ਮੇਰੇ ਸਾਹਵਾਂ ਵਿੱਚ ਯਾਦ ਰੱਖਾਂ
ਇੱਕ ਗੱਲ ਪੱਕੀ ਏ ਮੈਂ ਇੱਕ ਦਿਨ ਮਰ ਜਾਣਾ
ਇਹੋ ਗੱਲ ਖੁਸ਼ੀਆਂ ਤੇ ਚਾਅਵਾਂ ਵਿੱਚ ਯਾਦ ਰੱਖਾਂ
ਵਿੱਛੜ ਵੀ ਸਕਦੇ ਆਂ ਅੱਢ ਵੀ ਹੋ ਸਕਦੇ ਆਂ
ਇਹ ਨਾ ਮੈਂ ਓਸਦੀਆਂ ਬਾਹਵਾਂ ਵਿੱਚ ਯਾਦ ਰੱਖਾਂ
ਮੰਜਲ ਮਿਲੀ ਤਾਂ ਦੇਬੀ ਸਾਰੇ ਦੁੱਖ ਭੁੱਲ ਜਾਣੇ
ਉੱਚੇ ਨੀਵੇਂ ਟੇਢੇ ਮੇਢੇ ਰਾਹਵਾਂ ਵਿੱਚ ਯਾਦ ਰੱਖਾਂ
Yoy may enter
30000
more characters.
31 Dec 2020
Tejjot
Posts:
106
Gender:
Male
Joined:
12/Jul/2019
Location:
Ropar
View All Topics by Tejjot
View All Posts by Tejjot
ਪਿਆਸੀ ਮੌਤ ਤੋਂ ਜ਼ਿੰਦਗੀ ਦਾ ਘੁੱਟ ਪੀ ਹੋ ਜਾਂਦਾ
ਆਖਿਰ ਬੰਦਾ ਇੱਕ ਦਿਨ ਹੈ ਤੋਂ ਸੀ ਹੋ ਜਾਂਦਾ
ਕਹਿੰਦੇ ਹਰ ਇੱਕ ਨੂੰ ਗਿਣਤੀ ਦੇ ਸਾਹ ਮਿਲਦੇ ਨੇ
ਓਦੋਂ ਜ਼ਿਆਦਾ ਕਦੇ ਕਿਸੇ ਨਾ ਭਾਅ ਮਿਲਦੇ ਨੇ
ਚੰਗੇ ਭਲੇ ਸ਼ਰੀਰ ਨੂੰ ਖਬਰੇ ਕੀ ਹੋ ਜਾਂਦਾ
ਆਖਿਰ ਬੰਦਾ ਇੱਕ ਦਿਨ ਹੈ ਤੋਂ ਸੀ ਹੋ ਜਾਂਦਾ
ਸਦਾ ਫਰਿਸ਼ਤਾ ਮੌਤ ਦਾ ਦੱਬੇ ਪੈਰੀ ਆਵੇ
ਨਾ ਕੁੱਝ ਪੁੱਛੇ ਨਾ ਕੁੱਝ ਦੱਸੇ ਚੁੱਕ ਲੈ ਜਾਵੇ
ਵਾਰੀ ਵਾਰੀ ਸਭ ਨਾਲ ਐਦਾ ਹੀ ਹੋ ਜਾਂਦਾ
ਆਖਿਰ ਬੰਦਾ ਇੱਕ ਦਿਨ ਹੈ ਤੋਂ ਸੀ ਹੋ ਜਾਂਦਾ
ਦੇਬੀ ਰੋਜ਼ ਕਿਸੇ ਦੀ ਹੋਣੀ ਆਈ ਰਹਿੰਦੀ
ਚੇਤੇ ਆਖਿਰ ਨੇਕੀ ਕੋਈ ਕਮਾਈ ਰਹਿੰਦੀ
ਜਨਮ ਤੋਂ ਮਰਨ ਤਾਂਈਂ ਰਾਹ ਦੇ ਵਿੱਚ ਕੀ ਕੀ ਹੋ ਜਾਂਦਾ
ਆਖਿਰ ਬੰਦਾ ਇੱਕ ਦਿਨ ਹੈ ਤੋਂ ਸੀ ਹੋ ਜਾਂਦਾ
ਪਿਆਸੀ ਮੌਤ ਤੋਂ ਜ਼ਿੰਦਗੀ ਦਾ ਘੁੱਟ ਪੀ ਹੋ ਜਾਂਦਾ
ਆਖਿਰ ਬੰਦਾ ਇੱਕ ਦਿਨ ਹੈ ਤੋਂ ਸੀ ਹੋ ਜਾਂਦਾ
ਕਹਿੰਦੇ ਹਰ ਇੱਕ ਨੂੰ ਗਿਣਤੀ ਦੇ ਸਾਹ ਮਿਲਦੇ ਨੇ
ਓਦੋਂ ਜ਼ਿਆਦਾ ਕਦੇ ਕਿਸੇ ਨਾ ਭਾਅ ਮਿਲਦੇ ਨੇ
ਚੰਗੇ ਭਲੇ ਸ਼ਰੀਰ ਨੂੰ ਖਬਰੇ ਕੀ ਹੋ ਜਾਂਦਾ
ਆਖਿਰ ਬੰਦਾ ਇੱਕ ਦਿਨ ਹੈ ਤੋਂ ਸੀ ਹੋ ਜਾਂਦਾ
ਸਦਾ ਫਰਿਸ਼ਤਾ ਮੌਤ ਦਾ ਦੱਬੇ ਪੈਰੀ ਆਵੇ
ਨਾ ਕੁੱਝ ਪੁੱਛੇ ਨਾ ਕੁੱਝ ਦੱਸੇ ਚੁੱਕ ਲੈ ਜਾਵੇ
ਵਾਰੀ ਵਾਰੀ ਸਭ ਨਾਲ ਐਦਾ ਹੀ ਹੋ ਜਾਂਦਾ
ਆਖਿਰ ਬੰਦਾ ਇੱਕ ਦਿਨ ਹੈ ਤੋਂ ਸੀ ਹੋ ਜਾਂਦਾ
ਦੇਬੀ ਰੋਜ਼ ਕਿਸੇ ਦੀ ਹੋਣੀ ਆਈ ਰਹਿੰਦੀ
ਚੇਤੇ ਆਖਿਰ ਨੇਕੀ ਕੋਈ ਕਮਾਈ ਰਹਿੰਦੀ
ਜਨਮ ਤੋਂ ਮਰਨ ਤਾਂਈਂ ਰਾਹ ਦੇ ਵਿੱਚ ਕੀ ਕੀ ਹੋ ਜਾਂਦਾ
ਆਖਿਰ ਬੰਦਾ ਇੱਕ ਦਿਨ ਹੈ ਤੋਂ ਸੀ ਹੋ ਜਾਂਦਾ
Yoy may enter
30000
more characters.
31 Dec 2020
Tejjot
Posts:
106
Gender:
Male
Joined:
12/Jul/2019
Location:
Ropar
View All Topics by Tejjot
View All Posts by Tejjot
ਬਣ ਜਾਂਦਾ ਥੱਲ ਕਿੰਨਾ ਜਲ ਹੋਕੇ ਆਵੇ
ਉਸ ਦਰ ਤੋਂ ਹਰ ਕੋਈ ਕਤਲ ਹੋ ਕੇ ਆਵੇ
ਬੰਦਿਆਂ ਦੇ ਵਾਂਗ ਆਵੇ ਇੱਕ ਵਾਰੀ ਭਾਵੇਂ
ਜੀਵਨ ਦਾ ਆਖਰੀ ਪਲ ਹੋ ਕੇ ਆਵੇ
ਸੀਨੇ ਚ ਰਹੇ ਕੁੱਝ ਥਲ ਵਾਂਗੂ ਭੁੱਜਦਾ
ਅੱਖੀਆਂ ਚ ਆਵੇ ਤਾਂ ਜਲ ਹੋਕੇ ਆਵੇ
ਜੋ ਮਿਲਿਆ ਬਣਕੇ ਬੁਝਾਰਤ ਹੀ ਮਿਲਿਆ
ਹੁਣ ਜੀਹਨੇ ਆਉਣਾ ਉਹ ਹੱਲ ਹੋਕੇ ਆਵੇ
ਸੁਲਾਹ ਕਿੰਝ ਹੋਵੇ ਸ਼ਰਤ ਬੜੀ ਔਖੀ
ਪੱਗ ਲਾਕੇ ਗੋਢਿਆ ਵੱਲ ਹੋਕੇ ਆਵੇ
ਸਾਡੀ ਤੇ ਦੁਨੀਆਂ ਦੀ ਨਿੱਭ ਵੀ ਏ ਸਕਦੀ
ਇੱਕ ਦੀ ਜੇ ਆਦਤ ਬਦਲ ਹੋਕੇ ਆਵੇ
ਕਦੀ ਯਾਦ ਆਉਂਦਾ ਸੀ ਬਣ ਬਣ ਕੇ ਹੌਂਕੇ
ਅੱਜਕਲ੍ਹ ਉਹ ਦੇਬੀ ਗਜ਼ਲ ਹੋ ਕੇ ਆਵੇ
ਬਣ ਜਾਂਦਾ ਥੱਲ ਕਿੰਨਾ ਜਲ ਹੋਕੇ ਆਵੇ
ਉਸ ਦਰ ਤੋਂ ਹਰ ਕੋਈ ਕਤਲ ਹੋ ਕੇ ਆਵੇ
ਬੰਦਿਆਂ ਦੇ ਵਾਂਗ ਆਵੇ ਇੱਕ ਵਾਰੀ ਭਾਵੇਂ
ਜੀਵਨ ਦਾ ਆਖਰੀ ਪਲ ਹੋ ਕੇ ਆਵੇ
ਸੀਨੇ ਚ ਰਹੇ ਕੁੱਝ ਥਲ ਵਾਂਗੂ ਭੁੱਜਦਾ
ਅੱਖੀਆਂ ਚ ਆਵੇ ਤਾਂ ਜਲ ਹੋਕੇ ਆਵੇ
ਜੋ ਮਿਲਿਆ ਬਣਕੇ ਬੁਝਾਰਤ ਹੀ ਮਿਲਿਆ
ਹੁਣ ਜੀਹਨੇ ਆਉਣਾ ਉਹ ਹੱਲ ਹੋਕੇ ਆਵੇ
ਸੁਲਾਹ ਕਿੰਝ ਹੋਵੇ ਸ਼ਰਤ ਬੜੀ ਔਖੀ
ਪੱਗ ਲਾਕੇ ਗੋਢਿਆ ਵੱਲ ਹੋਕੇ ਆਵੇ
ਸਾਡੀ ਤੇ ਦੁਨੀਆਂ ਦੀ ਨਿੱਭ ਵੀ ਏ ਸਕਦੀ
ਇੱਕ ਦੀ ਜੇ ਆਦਤ ਬਦਲ ਹੋਕੇ ਆਵੇ
ਕਦੀ ਯਾਦ ਆਉਂਦਾ ਸੀ ਬਣ ਬਣ ਕੇ ਹੌਂਕੇ
ਅੱਜਕਲ੍ਹ ਉਹ ਦੇਬੀ ਗਜ਼ਲ ਹੋ ਕੇ ਆਵੇ
Yoy may enter
30000
more characters.
31 Dec 2020
Tejjot
Posts:
106
Gender:
Male
Joined:
12/Jul/2019
Location:
Ropar
View All Topics by Tejjot
View All Posts by Tejjot
ਦਿਨ ਉਹ ਪਿਆਰਾਂ ਵਾਲੇ
ਖਿੜੀਆਂ ਬਹਾਰਾਂ ਵਾਲੇ
ਯਾਦ ਜਦ ਆਉਂਦੇ ਨੇ
ਬੜਾ ਤੜਪਾਉਂਦੇ ਨੇ
ਮਹਿਕ ਜੇਦੇ ਬਦਨ ਦੀ ਸੀ ਚੰਦਨ ਰੁੱਖੜੇ ਵਰਗੀ
ਸ਼ਕਲ ਚੰਗੇ ਸ਼ਾਇਰ ਦੇ ਗੀਤ ਦੇ ਮੁੱਖੜੇ ਵਰਗੀ
ਨੈਣਾਂ ਨਾਲ ਤੱਕਣਾ ਬੋਲਣਾ
ਮੂੰਹ ਤਾਂ ਨਖਰੇ ਨਾ' ਖੋਲਣਾ
ਯਾਦ ਜਦ ਆਉਂਦੇ ਨੇ
ਬੜਾ ਤੜਪਾਉਂਦੇ ਨੇ
ਦਿਨ ਉਹ ਪਿਆਰਾਂ ਵਾਲੇ
ਖਿੜੀਆਂ ਬਹਾਰਾਂ ਵਾਲੇ
ਜੇਹਨਾਂ ਦੀ ਪੈੜ ਦਾ ਰੇਤਾ ਉਮਰ ਸਾਰੀ ਸੀ ਛਾਣਨਾ
ਅੱਸੂ ਦੇ ਚਾਨਣ ਵਾਂਗੂ ਸੀ ਪਿਆਰ ਜੀਹਨਾਂ ਦਾ ਮਾਨਣਾ
ਬਣ ਗਏ ਪੋਹ ਦੇ ਪਾਲੇ
ਸੋਹਣੇ ਜੋ ਦਿਲ ਦੇ ਕਾਲੇ
ਯਾਦ ਜਦ ਆਉਂਦੇ ਨੇ
ਬੜਾ ਤੜਪਾਉਂਦੇ ਨੇ
ਦਿਨ ਉਹ ਪਿਆਰਾਂ ਵਾਲੇ
ਖਿੜੀਆਂ ਬਹਾਰਾਂ ਵਾਲੇ
ਤੁਸੀਂ ਉਸਨੂੰ ਨਹੀਂ ਮਿਲਣਾ ਤੁਸੀਂ ਉਹਦੇ ਨਹੀਂ ਜਾਣਾ
ਤੁਸੀਂ ਓੱਥੇ ਨਹੀਂ ਖੜਣਾ ਤੁਸੀਂ ਆਹ ਕੁੱਝ ਨਹੀਂ ਖਾਣਾ
ਦੇਬੀ ਨੂੰ ਕਸਮ ਖੁਆਈ
ਆਪ ਨਾ ਜਿੰਨ੍ਹਾਂ ਨਿਭਾਈ
ਯਾਦ ਜਦ ਆਉਂਦੇ ਨੇ
ਬੜਾ ਤੜਪਾਉਂਦੇ ਨੇ
ਦਿਨ ਉਹ ਪਿਆਰਾਂ ਵਾਲੇ
ਖਿੜੀਆਂ ਬਹਾਰਾਂ ਵਾਲੇ
ਦਿਨ ਉਹ ਪਿਆਰਾਂ ਵਾਲੇ
ਖਿੜੀਆਂ ਬਹਾਰਾਂ ਵਾਲੇ
ਯਾਦ ਜਦ ਆਉਂਦੇ ਨੇ
ਬੜਾ ਤੜਪਾਉਂਦੇ ਨੇ
ਮਹਿਕ ਜੇਦੇ ਬਦਨ ਦੀ ਸੀ ਚੰਦਨ ਰੁੱਖੜੇ ਵਰਗੀ
ਸ਼ਕਲ ਚੰਗੇ ਸ਼ਾਇਰ ਦੇ ਗੀਤ ਦੇ ਮੁੱਖੜੇ ਵਰਗੀ
ਨੈਣਾਂ ਨਾਲ ਤੱਕਣਾ ਬੋਲਣਾ
ਮੂੰਹ ਤਾਂ ਨਖਰੇ ਨਾ' ਖੋਲਣਾ
ਯਾਦ ਜਦ ਆਉਂਦੇ ਨੇ
ਬੜਾ ਤੜਪਾਉਂਦੇ ਨੇ
ਦਿਨ ਉਹ ਪਿਆਰਾਂ ਵਾਲੇ
ਖਿੜੀਆਂ ਬਹਾਰਾਂ ਵਾਲੇ
ਜੇਹਨਾਂ ਦੀ ਪੈੜ ਦਾ ਰੇਤਾ ਉਮਰ ਸਾਰੀ ਸੀ ਛਾਣਨਾ
ਅੱਸੂ ਦੇ ਚਾਨਣ ਵਾਂਗੂ ਸੀ ਪਿਆਰ ਜੀਹਨਾਂ ਦਾ ਮਾਨਣਾ
ਬਣ ਗਏ ਪੋਹ ਦੇ ਪਾਲੇ
ਸੋਹਣੇ ਜੋ ਦਿਲ ਦੇ ਕਾਲੇ
ਯਾਦ ਜਦ ਆਉਂਦੇ ਨੇ
ਬੜਾ ਤੜਪਾਉਂਦੇ ਨੇ
ਦਿਨ ਉਹ ਪਿਆਰਾਂ ਵਾਲੇ
ਖਿੜੀਆਂ ਬਹਾਰਾਂ ਵਾਲੇ
ਤੁਸੀਂ ਉਸਨੂੰ ਨਹੀਂ ਮਿਲਣਾ ਤੁਸੀਂ ਉਹਦੇ ਨਹੀਂ ਜਾਣਾ
ਤੁਸੀਂ ਓੱਥੇ ਨਹੀਂ ਖੜਣਾ ਤੁਸੀਂ ਆਹ ਕੁੱਝ ਨਹੀਂ ਖਾਣਾ
ਦੇਬੀ ਨੂੰ ਕਸਮ ਖੁਆਈ
ਆਪ ਨਾ ਜਿੰਨ੍ਹਾਂ ਨਿਭਾਈ
ਯਾਦ ਜਦ ਆਉਂਦੇ ਨੇ
ਬੜਾ ਤੜਪਾਉਂਦੇ ਨੇ
ਦਿਨ ਉਹ ਪਿਆਰਾਂ ਵਾਲੇ
ਖਿੜੀਆਂ ਬਹਾਰਾਂ ਵਾਲੇ
Yoy may enter
30000
more characters.
31 Dec 2020
Showing page
49
of
56
<< First
<< Prev
45
46
47
48
49
50
51
52
53
54
Next >>
Last >>
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
69042222
Registered Users:
7948
Find us on Facebook
Copyright © 2009 - punjabizm.com & kosey chanan sathh
Developed By:
Amrinder Singh