|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਉਂਝ ਤੇ ਓਹ ਪਿਆਰ ਦਾ ਦਮ ਭਰਦੀ ਏ,
ਪਤਾ ਨਹੀਂ ਫ਼ਿਰ ਕਿਉਂ ਬਦਲ੍ਣ ਦੀ ਮੇਰੇ ਤੋਂ ਉਮੀਦ ਕਰਦੀ ਏ,
ਪਿਆਰ ਨਹੀਂ ਪਾਉਣਾ "ਬਰਾੜ" ਇੱਕ ਪੂਰਨ ਸਾਥੀ,
ਪਿਆਰ ਦੀ ਪਰਿਭਾਸ਼ਾ ਤਾਂ ਅਧੂਰੇ ਯਾਰ ਚੋਂ ਪੂਰਨਤਾ ਲੱਭ੍ਣ ਦੀ ਹਾਮੀ ਭਰਦੀ ਏ
ਉਂਝ ਤੇ ਓਹ ਪਿਆਰ ਦਾ ਦਮ ਭਰਦੀ ਏ,
ਪਤਾ ਨਹੀਂ ਫ਼ਿਰ ਕਿਉਂ ਬਦਲ੍ਣ ਦੀ ਮੇਰੇ ਤੋਂ ਉਮੀਦ ਕਰਦੀ ਏ,
ਪਿਆਰ ਨਹੀਂ ਪਾਉਣਾ "ਬਰਾੜ" ਇੱਕ ਪੂਰਨ ਸਾਥੀ,
ਪਿਆਰ ਦੀ ਪਰਿਭਾਸ਼ਾ ਤਾਂ ਅਧੂਰੇ ਯਾਰ ਚੋਂ ਪੂਰਨਤਾ ਲੱਭ੍ਣ ਦੀ ਹਾਮੀ ਭਰਦੀ ਏ
|
|
05 Feb 2010
|
|
|
|
ਸਦੀਆਂ ਤੋਂ ਤੁਰਿਆ ਆ ਰਿਹਾਂ, ਸਦੀਆਂ ਤੁਰਿਆ ਜਾਵਾਂਗਾ, ਕਿਸੇ ਮੰਜ਼ਿਲ ਨੂੰ ਢੂੰਡਣ ਦੀ ਇਕ ਜੁਗਤ ਮੈਂ ਬਣਾ ਰਿਹਾਂ, ਮੁਸਾਫਿਰ ਹਾਂ ਮੈਂ ਬੱਸ ਚਲਦਾ ਜਾ ਰਿਹਾਂ......
|
|
06 Feb 2010
|
|
|
|
lggge rho india...
|
|
06 Feb 2010
|
|
|
|
ਤੇਰੀ ਯਾਦਾਂ ਤੋਂ ਇੱਕ ਖਿਆਲ ਪੁੱਛਿਆ, ਕਿਵੇਂ ਭੁੱਲ ਗਿਓਂ ਸਾਡਾ ਸੱਚਾ ਪਿਆਰ ਪੁੱਛਿਆ, ਕਦੇ ਆਖਦਾ ਹੁੰਦਾ ਸੀ ਤੇਰੇ ਬਿਨਾਂ ਨਹੀਂ ਸਰਨਾ, ਅੱਜ ਸਰ ਗਿਆ ਕਿਵੇਂ ਏਹੋ ਸਵਾਲ ਪੁੱਛਿਆ.......
|
|
06 Feb 2010
|
|
|
|
ਤੇਰੀ ਵੀ ਉਡੀਕ ਸਾਨੂੰ ਉਹਦੀ ਵੀ ਉਡੀਕ ਆ, ਤੇਰੇ ਨਾਲ ਪਿਆਰ ਸਾਨੂੰ ਉਹਦੇ ਨਾਲ ਪਰੀਤ ਆ, ਵੇਖਦੇਂ ਆਂ ਕੌਣ ਸਾਨੂੰ ਜਿੱਤ ਕੇ ਦਿਖਾਉਂਦੀ ਆ, ਤੂੰ ਪਹਿਲਾਂ ਆਉਂਦੀ ਆ ਕਿ ਮੌਤ ਪਹਿਲਾਂ ਆਉਂਦੀ ਆ।
|
|
06 Feb 2010
|
|
|
|
|
ਤੇਰੇ ਵਿਛੋੜੇ ਨੇ ਦਿੱਤੀ ਪੀੜ ਐਸੀ, ਜਿਹੜੀ ਅਰਸੇ ਬਾਅਦ ਵੀ ਮੁੱਕਦੀ ਨਹੀਂ, ਤੇਰੇ ਦਿਲ ਦੀਆਂ ਰੱਬ ਕਰੇ ਹੋਣ ਰੀਝਾਂ ਪੂਰੀਆਂ, ਸਾਨੂੰ ਪਰਵਾਹ ਆਪਣੇ ਕਿਸੇ ਸੁੱਖ ਦੀ ਨਹੀਂ, ਤੇਰੇ ਬਿਨਾਂ ਹੋ ਗਏ ਹਾਂ ਜ਼ਿੰਦਾ ਲਾਸ਼ ਵਰਗੇ, ਤੇ ਲਾਸ਼ ਦੀ ਕਦੇ ਕੋਈ ਰਗ ਦੁੱਖਦੀ ਨਹੀਂ।
|
|
06 Feb 2010
|
|
|
|
ਗਲਤੀ ਓਹਨੇ ਕੀਤੀ ਮਾਫ਼ ਮੈਥੋਂ ਵੀ ਨਾ ਹੋਇਆ, ਪਿਆਰ ਉਹਨੇ ਵੀ ਨਾ ਕੀਤਾ ਨਿਭਾ ਮੈਥੋਂ ਵੀ ਨਾ ਹੋਇਆ, ਯਾਰੀ ਸੀ ਸਾਡੀ ਕੱਚ ਦੇ ਗਿਲਾਸ ਵਰਗੀ, ਉਹਨੇ ਛੱਡ ਦਿੱਤਾ ਤੇ ਫੜ ਸਾਥੋਂ ਵੀ ਨਾ ਹੋਇਆ।
|
|
06 Feb 2010
|
|
|
|
ਵੱਸ ਚੱਲੇ ਉਮਰਾਂ ਦਾ ਸਾਥ ਮੰਗ ਲਵਾਂ ਮੈਂ, ਰੱਬ ਕੋਲੋਂ ਜ਼ਿੰਦਗੀ ਲਈ ਤੇਰਾ ਪਿਆਰ ਮੰਗ ਲਵਾਂ ਮੈਂ, ਮੁੜ ਕੇ ਡਰ ਕਿਸੇ ਧੋਖੇ ਦਾ ਸਤਾਵੇ ਨਾ ਮੈਨੂੰ, ਤੇਰੇ ਉੱਤੇ ਏਨਾ ਏਤਬਾਰ ਮੰਗ ਲਵਾਂ ਮੈਂ, ਪਰ ਰੀਝਾਂ ਸਾਰੀਆਂ ਅਧੂਰੀਆਂ ਨੇ ਸਾਡੀਆਂ, ਹੋਣੀਆਂ ਜੋ ਕਦੇ ਪੂਰੀਆਂ ਨਹੀਂ ਨਹੀਂ ਤਾਂ ਤੇਰੇ ਨਾਲ ਹਰ ਪਲ,ਹਰ ਸਾਲ ਮੰਗ ਲਵਾਂ ਮੈਂ..........।
|
|
06 Feb 2010
|
|
|
|
ਮੌਤ ਮੇਰੀ ਦਾ ਜਸ਼ਨ ਮਨਾਇਆ ਓਹਨਾਂ ਨੇ,
ਉੱਚੀ-੨ ਰੋ ਕੇ ਦਿਖਾਇਆ ਓਹਨਾਂ ਨੇ,
ਸਭ ਨੇ ਦਿੱਤੇ ਦਿਲਾਸੇ ਓਹਨਾਂ ਨੂੰ "ਬਰਾੜ",
ਕੋਈ ਕੀ ਜਾਣੇ ਮੈਨੂੰ ਮੌਤ ਦੀ ਰਾਹੇ ਪਾਇਆ ਹੀ ਓਹਨਾਂ ਨੇ,.
ਮੌਤ ਮੇਰੀ ਦਾ ਜਸ਼ਨ ਮਨਾਇਆ ਓਹਨਾਂ ਨੇ,
ਉੱਚੀ-੨ ਰੋ ਕੇ ਦਿਖਾਇਆ ਓਹਨਾਂ ਨੇ,
ਸਭ ਨੇ ਦਿੱਤੇ ਦਿਲਾਸੇ ਓਹਨਾਂ ਨੂੰ "ਬਰਾੜ",
ਕੋਈ ਕੀ ਜਾਣੇ ਮੈਨੂੰ ਮੌਤ ਦੀ ਰਾਹੇ ਪਾਇਆ ਹੀ ਓਹਨਾਂ ਨੇ,.
|
|
06 Feb 2010
|
|
|
|
|
|
|
|
|
|
|
 |
 |
 |
|
|
|