Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 35 of 52 << First   << Prev    31  32  33  34  35  36  37  38  39  40  Next >>   Last >> 
KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

 

 

 

 

 

 

ਰੱਬ ਵਰਗੇ ਇਨ੍ਹਾਂ ਦੇ ਜਿਗਰੇ ,

ਪੰਜਾਬੀਆਂ ਦੀ ਸ਼ਾਨ ਵੱਖਰੀ ,

ਲੋਕੀਂ ਦੁਨੀਆਂ 'ਚ ਵੱਸਦੇ ਬਥੇਰੇ ,

ਪੰਜਾਬੀਆਂ ਦੀ ਸ਼ਾਨ ਵੱਖਰੀ ,

 

ਸਾਂਝੀ ਇੱਜ਼ਤਾਂ ਦੇ ਵਚਨਾਂ ਦੇ ਪੂਰੇ ਨੇ ,

ਡਾਢੇ ਅਣਖੀ ਮਰਦ ਬੜੇ ਸੂਰੇ ਨੇ ,

ਕੋਈ ਏਨ੍ਹਾਂ ਦੀ ਅਣਖ ਨੂੰ ਨਾ ਛੇੜੇ ,

ਪੰਜਾਬੀਆਂ ਦੀ ਸ਼ਾਨ ਵੱਖਰੀ ,

ਲੋਕੀਂ ਦੁਨੀਆਂ 'ਚ ਵੱਸਦੇ ਬਥੇਰੇ ,

ਪੰਜਾਬੀਆਂ ਦੀ ਸ਼ਾਨ ਵੱਖਰੀ ,

 

 

ਮੁੱਲ ਪੱਗ ਦਾ ਇਹ ਪੂਰਾ ਨੇ ਉਤਾਰਦੇ ,

ਲੱਗਾ ਯਾਰ ਦੇ ਨਾ ਕੰਡਾ ਵੀ ਸਹਾਰਦੇ ,

ਪਾਉਂਦੇ ਵੈਰੀਆਂ ਦੇ ਘਰਾਂ 'ਚ ਹਨ੍ਹੇਰੇ ,

ਪੰਜਾਬੀਆਂ ਦੀ ਸ਼ਾਨ ਵੱਖਰੀ ,

ਲੋਕੀਂ ਦੁਨੀਆਂ 'ਚ ਵੱਸਦੇ ਬਥੇਰੇ ,

ਪੰਜਾਬੀਆਂ ਦੀ ਸ਼ਾਨ ਵੱਖਰੀ ,

 

 

ਜਗ੍ਹਾਂ - ਜਗ੍ਹਾਂ ਕੀਤੇ ਜੰਗਲ ਆਬਾਦ ਨੇ ,

ਜਿੱਥੇ - ਜਿੱਥੇ ਜਾਂਦੇ ਭੋਗਦੇ , ਇਹ ਰਾਜ ਨੇ ,

ਸਾਰੀ ਦੁਨੀਆਂ 'ਚ ਇਨ੍ਹਾਂ ਦੇ ਬਸੇਰੇ ,

ਪੰਜਾਬੀਆਂ ਦੀ ਸ਼ਾਨ ਵੱਖਰੀ ,

ਲੋਕੀਂ ਦੁਨੀਆਂ 'ਚ ਵੱਸਦੇ ਬਥੇਰੇ ,

ਪੰਜਾਬੀਆਂ ਦੀ ਸ਼ਾਨ ਵੱਖਰੀ ,

 

 

ਗਾਉਂਦੇ ਖੁਸ਼ੀ ਵਿੱਚ ਭੰਗੜੇ ਵੀ ਪਾਉਂਦੇ ਨੇ ,

ਖੇਡਾਂ , ਮੇਲੇ ਸਾਰੇ ਪੁਰਬ ਮਨਾਉਂਦੇ ਨੇ ,

ਯਾਦ ਰੱਖਦੇ ਨੇ ਆਪਣੇ ਵਡੇਰੇ ,

ਪੰਜਾਬੀਆਂ ਦੀ ਸ਼ਾਨ ਵੱਖਰੀ ,

ਲੋਕੀਂ ਦੁਨੀਆਂ 'ਚ ਵੱਸਦੇ ਬਥੇਰੇ ,

ਪੰਜਾਬੀਆਂ ਦੀ ਸ਼ਾਨ ਵੱਖਰੀ ,

 

 

**ਮਖ਼ਸੂਸਪੁਰੀ** ਹੋਰ ਨਾ ਕੋਈ ਘਾਟ ਬਈ ,

ਰੱਬ ਦੇਵੇ ਜੇ ਇਨ੍ਹਾਂ ਨੂੰ ਇਤਫ਼ਾਕ ਬਈ ,

ਇਨ੍ਹਾਂ ਸਿਰ ਕਾਮਯਾਬੀਆਂ ਦੇ ਸਿਹਰੇ ,

ਪੰਜਾਬੀਆਂ ਦੀ ਸ਼ਾਨ ਵੱਖਰੀ ,

ਲੋਕੀਂ ਦੁਨੀਆਂ 'ਚ ਵੱਸਦੇ ਬਥੇਰੇ ,

ਪੰਜਾਬੀਆਂ ਦੀ ਸ਼ਾਨ ਵੱਖਰੀ ,

15 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

 

 

 

 

 

 

 

 

 

 

 

ਅੱਖਾਂ ਰਾਹੀਂ ਹੋਲ , ਜੇ ਕੁਝ ਕਹਿਣਾ ਨਹੀਓਂ ਬੋਲ ਕੇ ,

ਨਹੀਂ ਮਿਲਣਾ ਤਾਂ ਦੇ ਛੱਡਿਆ ਕਰ ਦਰਸ਼ਣ ਖਿੜਕੀ ਖੋਲ੍ਹ ਕੇ ,

 

 

ਖਿੜਕੀਆਂ , ਰੋਸ਼ਨਦਾਨ ਰੱਖੀਦੇ ਹਵਾ ਦੇ ਬੁੱਲ੍ਹੇ ਆਉਣੇ ਨੂੰ ,

ਕਦੇ - ਕਦੇ ਕੰਮ ਦਿੰਦੇ ਚਿੱਠੀ ਸੱਜਣਾਂ ਹੱਥ ਫੜਾਉਣੇ ਨੂੰ ,

ਫ਼ਿਲਮਾਂ ਵਾਲੇ ਕਬੂਤਰ ਅਸੀਂ ਲਿਆਈਏ ਕਿੱਥੋਂ ਟੋਲ ਕੇ ,

ਅੱਖਾਂ ਰਾਹੀਂ ਹੋਲ , ਜੇ ਕੁਝ ਕਹਿਣਾ ਨਹੀਓਂ ਬੋਲ ਕੇ ,

 

 

ਇਕ ਝਲਕ ਲਈ ਝੱਲਿਆਂ ਵਾਗੂੰ ਤੇਰੇ ਘਰ ਵੱਲ ਵੇਖੀਦਾ ,

ਬੰਦ ਤਖ਼ਤਿਆਂ ਨੁੰ ਵੀ ਸੌ ਸੌ ਵਾਰੀ ਮੱਥਾ ਟੇਕੀਦਾ ,

ਵਿਚ ਉਡੀਕਾਂ ਸੁੱਕੇ ਆਸ਼ਕ , ਵੇਖ ਲਾ ਭਾਵੇਂ ਤੋਲ ਕੇ ,

ਅੱਖਾਂ ਰਾਹੀਂ ਹੋਲ , ਜੇ ਕੁਝ ਕਹਿਣਾ ਨਹੀਓਂ ਬੋਲ ਕੇ ,

 

 

ਰਾਹੀਆਂ ਦੇ ਸਿਰ ਟੂਣੇ ਕੀਤੇ ਤੇਰੀਆਂ ਇਹ ਦਹਿਲੀਜ਼ਾਂ ਨੇ ,

ਕੀਤਾ ਬੜਾ ਇਲਾਜ ਪਰਹੇਜ਼ ਨੀ ਤੇਰੇ ਮਰੀਜ਼ਾਂ ਨੇ ,

ਅਸਰ ਦਵਾ ਨਾ ਕਰਦੀ ਦੱਸ ਪਿਆਇਆ ਕੀ ਤੂੰ ਘੋਲ ਕੇ ,

ਅੱਖਾਂ ਰਾਹੀਂ ਹੋਲ , ਜੇ ਕੁਝ ਕਹਿਣਾ ਨਹੀਓਂ ਬੋਲ ਕੇ ,

 

 

ਤੇਰੇ ਘਰਦਿਆਂ ਸੰਘੀ ਘੁੱਟੀ , ਤੇਰੀ ਹਰ ਅਜ਼ਾਦੀ ਦੀ ,

ਤੂੰ ਆਖੇਂ ਤਾਂ ਔਫਰ ਭੇਜਾਂ ਮੈਂ ਤੇਰੇ ਘਰ ਸ਼ਾਦੀ ਦੀ ,

ਲੈ ਜਾਏ ਨਾ **ਮਖ਼ਸੂਸਪੁਰੀ** ਕੋਈ ਸਿੱਕਿਆਂ ਦੇ ਨਾਲ ਤੋਲ ਕੇ ,

ਅੱਖਾਂ ਰਾਹੀਂ ਹੋਲ , ਜੇ ਕੁਝ ਕਹਿਣਾ ਨਹੀਓਂ ਬੋਲ ਕੇ ,

15 Sep 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ClappingClappingClapping
waah Karan

15 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

 

 

 

 

 

ਇਸ਼ਕੇ ਦੀ ਚੋਰ ਹੋਈ ਹੋਰਾਂ ਸੰਗ ਹੋਰ ਹੋਈ ,

ਅਸੀਂ ਕੱਲੇ ਅੱਥਰੂ ਵਹਾਉਣ ਜੋਗੇ ਰਹਿ ਗਏ ,

ਨਾਂ ਤੇਰਾ ਲਿਖ ਕੇ ਮਿਟਾਉਣ ਜੋਗੇ ਰਹਿ ਗਏ ।

 

 

ਸ਼ਕਲ ਨੂੰ ਭੁੱਲੀਏ ਕੇ ਲਾਰਿਆਂ ਨੂੰ ਭੁੱਲੀਏ ,

ਕਿਦਾਂ ਦਿਨ ਤੇਰੇ ਨਾਲ ਗੁਜ਼ਾਰਿਆਂ ਨੂੰ ਭੁੱਲੀਏ ,

ਕਿਦਾਂ ਦੀ ਕੁੜੀ ਸੀ ਬਾਤਾਂ ਪਾਉਣ ਜੋਗੇ ਰਹਿ ਗਏ ,

ਨਾਂ ਤੇਰਾ ਲਿਖ ਕੇ ਮਿਟਾਉਣ ਜੋਗੇ ਰਹਿ ਗਏ ।

 

 

 

ਸਾਹਾਂ ਤੋਂ ਪਿਆਰੀਏ ਨੀ, ਤੇਰਾ ਕੋਈ ਤੋੜ ਨਾ,

ਤੇਰੇ ਮਾਰਿਆਂ ਨੁੰ ਕਹਿੰਦੇ ਮੌਤ ਦੀ ਵੀ ਲੋੜ ਨਾ ,

ਰਹਿਮਤਾ ਹੀ ਤੇਰੀਆਂ ਗਿਣਾਉਣ ਜੋਗੇ ਰਹਿ ਗਏ ,

ਨਾਂ ਤੇਰਾ ਲਿਖ ਕੇ ਮਿਟਾਉਣ ਜੋਗੇ ਰਹਿ ਗਏ ।

 

 

ਦਿਲ ਦੇ ਤੂੰ ਵਿਹੜੇ ਵਿੱਚੋਂ ਕੱਖਾਂ ਵਾਂਗੂੰ ਹੂੰਝਤਾਂ ,

ਛੇਤੀ ਦੇਣੀ ਗਲਤ ਅੱਖਰ ਵਾਂਗੂੰ ਪੂੰਝਤਾ ,

ਉੱਚੀ ਥੱਵੇਂ ਲਾ ਕੇ ਪਛਤਾਉਣ ਜੋਗੇ ਰਹਿ ਗਏ ,

ਨਾਂ ਤੇਰਾ ਲਿਖ ਕੇ ਮਿਟਾਉਣ ਜੋਗੇ ਰਹਿ ਗਏ ।

 

 

ਤੇਰੇ ਲਈ **ਦੇਬੀ** ਅਤੇ **ਦੇਬੀ** ਲਈ ਪਰਾਈ ਤੂੰ ,

ਹੋਰ ਨਾਮੇ ਹੋ ਗਈ , ਲਿਖੀ ਉਹਦੀ ਸੀ ਰੁਬਾਈ ਤੂੰ ,

ਲਿਖ-ਲਿਖ ਗੀਤ ਤੇਰੇ ਗਾਉਣ ਜੋਗੇ ਰਹਿ ਗਏ ,

ਨਾਂ ਤੇਰਾ ਲਿਖ ਕੇ ਮਿਟਾਉਣ ਜੋਗੇ ਰਹਿ ਗਏ ।

15 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

 

 

 

 

 

 

 

 

 

 

 

 

 

ਵਿਛੇ ਤੇਰਿਆਂ ਰਾਹਾਂ 'ਚ ਫੁੱਲ ਬਣਕੇ, ਰਾਹਾਂ ਦੇ ਸਾਨੂੰ ਰੋੜ ਜਾਣਿਆਂ ,

ਅਸੀਂ ਆਪਣੀ ਸਮਝਿਆ ਤੈਨੂੰ , ਨੀਂ ਤੂੰ ਸਾਨੂੰ ਹੋਰ ਜਾਣਿਆਂ ।

 

 

ਛਾਵਾਂ ਤਪਦੀ ਨੂੰ ਰੁੱਖਾਂ ਵਾਂਗ ਕੀਤੀਆਂ , ਤੇ ਆਪ ਧੁੱਪਾਂ ਝੱਲਦੇ ਰਹੇ ,

ਤੇਰੇ ਰਾਹਾਂ ਵਿਚ ਰਵੇ ਨਾ ਹਨ੍ਹੇਰਾ , ਮਸ਼ਾਲਾਂ ਵਾਂਗੂੰ ਬਲਦੇ ਰਹੇ ,

ਤੇਰੇ ਸੀਨੇ ਵਿੱਚ ਦਿਲ ਬਣ ਧੜਕੇ, ਤੂੰ ਏਸ ਨੂੰ ਵੀ ਸ਼ੋਰ ਜਾਣਿਆਂ

ਅਸੀਂ ਆਪਣੀ ਸਮਝਿਆ ਤੈਨੂੰ , ਨੀਂ ਤੂੰ ਸਾਨੂੰ ਹੋਰ ਜਾਣਿਆਂ ।

 

 

ਜਦੋਂ ਬੈਠੇ ਨਾ ਪਛਾਣੇਂ ਤੈਨੂੰ ਉਠ ਕੇ ? ਨੀ ਕਾਹਤੋਂ ਸ਼ਕਲਾਂ ਦਿਖਾਲੀਏ ,

ਜਾਹ ਤੇਰੀਆਂ ਪਰਖ ਲਈਆਂ ਪਰਖਾਂ , ਨੀ ਬਹੁਤੀਆਂ ਪਛਾਣਾਂ ਵਾਲੀਏ ,

ਅਸੀਂ ਮਰ ਗਏ ਰਾਖੀਆਂ ਕਰਦੇ , ਤੂੰ ਰਾਖਿਆਂ ਨੂੰ ਚੋਰ ਜਾਣਿਆਂ ,

ਅਸੀਂ ਆਪਣੀ ਸਮਝਿਆ ਤੈਨੂੰ , ਨੀਂ ਤੂੰ ਸਾਨੂੰ ਹੋਰ ਜਾਣਿਆਂ ।

 

 

***ਮਖ਼ਸੂਸਪੁਰੀ*** ਨੂੰ ਨਾ ਇਹੇ ਦੁੱਖ ਨੀ ,ਕਿ ਸ਼ਕਲਾਂ ਨੇ ਦੋ ਤੇਰੀਆਂ ,

ਅਫਸੋਸ ਹੈ ਨਕਾਬ ਤੇਰਾ ਲਹਿਣ ਵਿੱਚ ਲੱਗ ਗਈਆਂ ਬਹੁਤ ਦੇਰੀਆਂ,

ਕੰਮ ਲੂਣ ਦਾ ਤੂੰ ਜ਼ਖਮਾਂ ਤੇ ਕੀਤਾ , ਨੀ ਅਸਾਂ ਸੀ ਟਕੋਰ ਜਾਣਿਆਂ ,

ਅਸੀਂ ਆਪਣੀ ਸਮਝਿਆ ਤੈਨੂੰ , ਨੀਂ ਤੂੰ ਸਾਨੂੰ ਹੋਰ ਜਾਣਿਆਂ ।

15 Sep 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

It's my pleasure Jaggi jee....Thanks idhar jhaati maran layi....

mera all time favourite hai...

ਅਸੀਂ ਹਾਂ ਚਿਰਾਗ ਉਮੀਦਾਂ ਦੇ, ਸਾਡੀ ਕਦੇ ਹਵਾ ਨਾਲ ਬਣਦੀ ਨਹੀ |
ਤੁਸੀਂ ਘੁੰਮਣ ਘੇਰੀ ਓ ਜਿਸਦੀ, ਬੇੜੀ ਦੇ ਮਲਾਹ ਨਾਲ ਬਣਦੀ ਨਹੀਂ |
ਥੋਨੂੰ ਨੀਵੇਂ ਚੰਗੇ ਲੱਗਦੇ ਨਹੀ, ਸਾਡੀ ਪਰ ਉਚਿਆਂ ਨਾਲ ਬਣਦੀ ਨਹੀਂ |
ਤੁਸੀ ਚਾਪਲੂਸੀਆਂ ਕਰ ਲੈਂਦੇ, ਥੋਡੀ ਅਣਖ ਹਯਾ ਨਾਲ ਬਣਦੀ ਨਹੀਂ |
ਤੁਸੀਂ ਦੁੱਖ ਤੇ ਪੀੜਾਂ ਜੋ ਦਿੰਦੇ, ਅਹਿਸਾਸ ਉਹਨਾਂ ਦਾ ਸਾਨੂੰ ਹੈ
ਅਸੀ ਸੌ ਮਰਜ਼ਾਂ ਦੇ ਰੋਗੀ ਹਾਂ, ਸਾਡੀ ਕਿਸੇ ਦਵਾ ਨਾਲ ਬਣਦੀ ਨਹੀਂ |
ਅਸੀਂ ਅੰਦਰੋਂ ਬਾਹਰੋਂ ਇੱਕੋ ਜਿਹੇ, "ਦੇਬੀ" ਤਾਂ ਕਾਫ਼ਰ ਅਖਵਾਉਂਦੇ ਹਾਂ
ਤੁਸੀ ਜਿਸਦੇ ਨਾਂ ਤੇ ਠੱਗਦੇ ਓ, ਸਾਡੀ ਉਸ ਖੁਦਾ ਨਾਲ ਬਣਦੀ ਨਹੀਂ |


es layi es topic dee shuruaat main es naal ee keeti see....

 

15 Sep 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Karan Gill mere hisse da kamm karan layi shukriya....main kinni waar sochiya see update karan layi....

15 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

bhaji eh sab tuhaade kr k e ae jo ehna wdia  page  create kita ,,, so sara credit tuanu janda,,,

15 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

balihar bhaji for u   wrtn by debi g

ਚੱਲ ਕੇ ਇਥੇ ਆਉਂਣ ਲਈ ਮੇਹਰਬਾਨੀ ਸ਼ੁਕਰੀਆ,

ਇੰਨਾ ਪਿਆਰ ਦਿਖਾਉਂਣ ਲਈ ਮੇਹਰਬਾਨੀ ਸ਼ੁਕਰੀਆ,

ਇਸ ਕੰਮਾਂ ਵਾਲੀ ਦੁਨੀਆਂ ਵਿੱਚ, ਕੋਈ ਬਿੰਦ ਕਿਸੇ ਕੋਲ ਖੜ੍ਹਦਾ ਨਹੀਂ,

ਚੰਦ ਘੜੀਆਂ ਸਾਥ ਨਿਭਾਉਂਣ ਲਈ ਮੇਹਰਬਾਨੀ ਸ਼ੁਕਰੀਆ,

ਜੋ ਉਲਟਾ ਸਿੱਧਾ ਆਉਂਦਾ ਏ, ਸਭ ਤਿੱਲ ਫੁੱਲ ਲੈ ਕੇ ਹਾਜ਼ਿਰ ਹਾਂ,

ਸਾਡਾ ਹੌਸਲਾ ਦਿਲ ਵਧਾਉਂਣ ਲਈ, ਮੇਹਰਬਾਨੀ ਸ਼ੁਕਰੀਆ,

 

15 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
debi live 1 start

ਤੁਸੀਂ ਉੱਚੇ ਹੋ , ਅਸੀਂ ਨੀਵੇਂ ਹਾਂ ,

ਸਾਡੀ ਨੀਵੀਂ ਜਾਤ ਕਬੂਲ ਕਰੋ ,

ਤੁਸੀ ਚੱੜਦੇ ਚੰਨ ਜਿਹੇ ਸੋਹਣੇ ਹੋ ,

ਅਸੀਂ ਕਾਲੀ ਰਾਤ ਕਬੂਲ ਕਰੋ ,

ਕੀ ਦੇਣਾਂ ਅਸਾਂ ਫਕੀਰਾਂ ਨੇ ,

ਕੁਝ ਜ਼ਖਮ ਤੇ ਯਾਦਾਂ ਪੱਲੇ ਨੇ ,

****ਦੇਬੀ**** ਦੀ ਕਮਾਈ ਗੀਤ ਇਹ ,

ਬੱਸ ਇਹ ਸੌਂਗਾਤ ਕਬੂਲ ਕਰੋ   ,

 

 

 

 

ਆਪ ਕੇ ਖੂਬਸੂਰਤ ਦਿਲ ਮੇ ,

ਹਮਾਰੀ ਯਾਦ ਰਹੇ ,

ਯੇ ਚਾਹਨੇਂ ਵਾਲੋਂ ਕੀ ਨਗਰੀ ,

ਯੂ ਹੀ ਅਬਾਦ ਰਹੇ ,

ਕਸਮ ਖ਼ੁਦਾ ਕੀ ਜਿਆਦਾ ਕੁੱਛ ਨਹੀਂ ਚਾਹੀਏ ,

ਬਸ ਆਪ ਕੇ ਹਾਥੋਂ ਸੇ ਮਿਲਤੀ ਹਮੇਸ਼ਾ ,

ਦਾਤ ਰਹੇ ,

----ਦੇਬੀ ਮਖਸੂਸਪੁਰੀ

 

 

 

 

 

 

ਸਾਨੂੰ ਚੜਦੀ ਵਰੇਸ ਦੀ ਨਾਦਾਨੀ ਮਾਰ ਗਈ ,

ਬੱਚਦਿਆਂ - ਬੱਚਦਿਆਂ ਨੂੰ ਜਵਾਨੀ ਮਾਰ ਗਈ ,

ਰੋਕਾਂ, ਬੰਦਿਸ਼ਾਂ, ਨਸੀਤਾਂ, ਵਾਅਦੇ, ਲਾਰੇ ਮਾਰ ਗਏ ,

ਸੌਂਹਾਂ ਖਾਂਣ ਵਾਲਿਆਂ ਦੀ ਬਈਮਾਨੀ ਮਾਰ ਗਈ ,

ਦਿਲ ਜੋੜਨੇ ਦੇ ਵਿੱਚ ਕੁੱਝ ਆਪਾਂ ਦੀ ਅਨਾੜੀ ,

ਤੇ ਕੁੱਝ ਕਾਲੇ ਦਿਲਾਂ ਵਾਲਿਆਂ ਦੀ ਭਾਂਨੀ ਮਾਰ ਗਈ ,

ਸਾਨੂੰ ਉੱਗਲਾਂ ਦੇ ਉੱਤੇ ਜੋ ਨੱਚਾਂ ਕੇ ਤੁਰ ਗਏ ,

ਪਾਈ ਉੱਗਲੀ 'ਚ ਉਹਨਾਂ ਦੀ ਨਿਸ਼ਾਨੀ ਮਾਰ ਗਈ ,

ਬੁਰੇ ਤੁਸੀਂ ਵੀ ਨਹੀਂ ਤੇ ਮਾੜੇ ਅਸੀਂ ਵੀ ਨਹੀਂ ,

*** ਦੇਬੀ *** ਵਿੱਚਲੇ ਲੋਕਾਂ ਦੀ ਮਿਹਰਬਾਨੀ ਮਾਰ ਗਈ ,  

 

 

 

 

 

ਤੇਰੀ ਯਾਦ ਵਾਲੀ ਸਾਹਮਣੇ ਕਿਤਾਬ ਹੁੰਦੀ ਏ ,

ਤੇਰੇ ਰੰਗ ਜਹੀ ਹੱਥਾਂ 'ਚ ਸ਼ਰਾਬ ਹੁੰਦੀ ਏ ,

ਸਾਡਾ ਦਿਨ ਤਾਂ ਇਕੱਲਿਆਂ ਦਾ ਟੱਪ ਜਾਂਦਾ ਏ ,

ਰਾਤ ਲੰਘਦੀ ਏ ਕਿੰਨਿਆਂ ਸਹਾਰਿਆਂ ਦੇ ਨਾਲ ,

ਤੇਰਾ ਮੁੱਖ ਯਾਦ ਆਵੇ ਤਾਂ ਚੰਨ ਵੱਲ ਵੇਖੀਏ ,

ਤੇਰੀ ਥਾਂਵੇਂ ਗੱਲਾਂ ਕਰੀਦੀਆਂ ਤਾਰਿਆਂ ਦੇ ਨਾਲ ,

 

 

 

ਤੇਨੂੰ ਕਿਦਾਂ ਕੋਈ ਸਾਡੇ ਤੋਂ ਪਿਆਰਾ ਹੋ ਗਿਆ ?

ਗੱਲਾਂ ਵਾਲੀਏ ਨੀ ਵਾਅਦਾ ਤੇਰਾ ਲਾਰਾ ਹੋ ਗਿਆ ,

ਅਸੀਂ ਵੈਰੀਆਂ ਦੇ ਨਾਲ ਵੀ ਨਾ ਕਰ ਸਕੀਏ ,

ਜਿਹੜੀ ਕਰ ਗਈ ਤੂੰ ਆਪਣੇ ਪਿਆਰਿਆਂ ਦੇ ਨਾਲ ,

ਤੇਰਾ ਮੁੱਖ ਯਾਦ ਆਵੇ ਤਾਂ ਚੰਨ ਵੱਲ ਵੇਖੀਏ ,

ਤੇਰੀ ਥਾਂਵੇਂ ਗੱਲਾਂ ਕਰੀਦੀਆਂ ਤਾਰਿਆਂ ਦੇ ਨਾਲ ,

 

 

ਤੇਜ਼ ਹਵਾ 'ਚੋਂ ਗੁਵਾਚਾ ਤੇਰਾ ਹਾਸਾ ਲੱਭੀਏ ,

ਨੀਂ ਜੀਨੇਂ ਮਾਰਿਆ ਏ ਫੇਰ ਉਹ ਦਿਲਾਸਾ ਲੱਭੀਏ ,

ਕਹਿਣ ਪਾਗਲ, ਅਵਾਰਾ, ਝੱਲਾਂ, ਮੱਜ਼ਨੂੰ, ਸ਼ਦਾਈ,

ਨਾਮ ਕਿੰਨੇ ਜੋੜੇ ਜਾਂਦੇ ਤੇਰੇ ਮਾਰਿਆਂ ਦੇ ਨਾਲ ,

ਤੇਰਾ ਮੁੱਖ ਯਾਦ ਆਵੇ ਤਾਂ ਚੰਨ ਵੱਲ ਵੇਖੀਏ ,

ਤੇਰੀ ਥਾਂਵੇਂ ਗੱਲਾਂ ਕਰੀਦੀਆਂ ਤਾਰਿਆਂ ਦੇ ਨਾਲ ,

 

 

 

ਧੂੜ ਉੱਡਦੀ 'ਚੋਂ ਸਦਾ ਤੇਨੂੰ ਵੇਖ ਲੱਈਦਾ ,

ਤੇਰੇ ਪਿੰਡ ਵਾਲੇ ਰਾਹ ਨੂੰ ਮੱਥਾ ਟੇਕ ਲੱਈਦਾ,

ਜਿਸ *** ਦੇਬੀ *** ਨੂੰ ਸੀ ਰੁਖਾਂ ਤੇ ਘੁਮੰਡੀ ਦੱਸਦੀ,

ਓਹਦੀ ਵੇਖ ਕਿਦਾਂ ਨਿੱਭੀ ਜਾਂਦੀ ਸਾਰਿਆਂ ਦੇ ਨਾਲ ,

ਤੇਰਾ ਮੁੱਖ ਯਾਦ ਆਵੇ ਤਾਂ ਚੰਨ ਵੱਲ ਵੇਖੀਏ ,

ਤੇਰੀ ਥਾਂਵੇਂ ਗੱਲਾਂ ਕਰੀਦੀਆਂ ਤਾਰਿਆਂ ਦੇ ਨਾਲ ,

 

 

 

 

ਮਾਂਏ ਜਾਵਾਂ ਬਲਿਹਾਰੇ ਨੀ ਸੌਂਹਰਿਆਂ ਦੇ,

ਕੈਸੀ ਕੀਤੀ ਏ ਤੁਸਾਂ ਨੇ ਚੋਣ ਦੱਸਾਂ ,

ਨੀ ਸੱਸਾਂ ਹੁੰਦੀਆਂ ਜੇ ਮੇਰੀ ਸੱਸ ਜਹੀਆਂ ,

ਤਾਂ ਇਸਦੇ ਨਾਲੋਂ ਤਾਂ ਚੰਗਾ 'ਨਾ ਹੋਣ ਸੱਸਾਂ ,

 

 

 

ਮਾਂ ਮੈਂ ਸੌਹਰੇ ਜਾ ਆਈ ਆਂ,

ਘੂਰਦਾ ਸੀ ਸਹੁਰਾ ਮੇਹਣੇ ਮਾਰੀ ਜਾਵੇ ਸੱਸ,

ਕੀਨਾਂ ਦੀਆ ਮੈਂ ਧੀ ਆਈ ਚੰਗੀ ਤਰਾਂ ਦੱਸ

ਕੱਲੇ ਕੱਲੇ ਤਾਈਂ ਸਬਕ ਪੜਾ ਆਈ ਆਂ  

ਮਾਂ ਮੈਂ ਸੌਹਰੇ ਜਾ ਆਈ ਆਂ

 

 

 

ਸੱਸ ਮੈਨੂੰ ਕਹਿੰਦੀ ਕਿਸੇ ਭੁੱਖੇ ਘਰੋਂ ਆਈ ਨੀ

ਨਾ ਟੀ.ਵੀ. , ਕਾਰ , ਨਾ ਫਰਿਜ਼ ਤੂੰ ਲਿਆਈ ਨੀ

ਉਹਦੀ ਉਹਦੇ ਪਤੀ ਕੋਲੋ ਖੁੰਭ ਠੱਪਵਾਈ ਨੀ

ਚੋਰੀ ਦਾਲ ਸੌਹਰੇ ਦੀ 'ਚ ਪਾਤਾ ਵੱਧ ਲੂਣ

ਉਹਦੀ ਉਹਦੇ ਕੋਲੋਂ ਗੁਤਨੀਂ ਪਟਾ ਆਈ ਆਂ

ਮਾਂ ਮੈਂ ਸਹੁਰੇ ਜਾ ਆਈ ਆ

 

 

 

 

ਜੇਠ ਪੁੱਠਾ ਝਾਕਦਾ ਦੇ ਰੋਹਬ ਜਿਹਾ ਝਾੜਦਾ

ਦਾਰੂ ਪੀ ਕੇ ਸੱਜੇ ਖੱਬੇ ਗੇੜੇ ਜਹੇ ਮਾਰਦਾ

ਝੂਠੀ ਊਜ ਲਾ ਕੇ ਦੋਹਾਂ ਭਾਈਆਂ ਨੂੰ ਵਿਗਾੜ ਤਾ

ਫੱਸੇ ਰਹਿਣੇ ਸਿੰਗ ਉਹਦੀ ਬੈਠਕ ਦੇ ਖੂੰਜੇ

ਟੋਆ ਕੱਢ ਕੇ ਤਬੀਤ ਦਬਾ ਆਈ ਆ

ਮਾਂ ਮੈਂ ਸੌਹਰੇ ਜਾ ਆਈ ਆਂ

 

 

 

 

ਨਿੱਤ ਘਰਵਾਲੇ ਨੂੰ ਨਣਾਨ ਮੇਰੀ ਚੱਕਦੀ

ਛਾਣਦੀ ਸੀ ਮੈਨੂੰ ਨਿਰੀ ਮੂਰਤ ਉਹ ਸ਼ੱਕ ਦੀ

ਚਿੱਠੀ ਮੈਂ ਲਿਖਾ ਕੇ ਝੂਠੀ ਕਾਪੀ ਵਿੱਚ ਰੱਖਤੀ

ਪੜਨੋਂ ਹਟਾ ਲਈ ਨਿੱਤ ਹੁੰਦੀ ਆ ਪਰੇਡ

ਜਾਣੀ ਸ਼ੱਕ ਦਾ ਪਤੀਲਾ ਲਾ ਆਈ ਆ

ਮਾਂ ਮੈਂ ਸਹੁਰੇ ਜਾ ਆਈ ਆ

 

 

 

ਕੀ ਦੱਸਾਂ ਤੇਰਾ ਨੀ ਜਵਾਈ ਕਿਹੜਾ ਚੱਜ਼ਦਾ

ਸਾਰਾ ਦਿਨ ਭਾਬੋ ਦਾ ਨਾ ਗੋਡਾ ਉਹ ਸ਼ੱਡਦਾ

ਪੈਰ ਉਹਦੀ ਪੈੜ ਵਿੱਚੋਂ ਬਾਹਰ ਨਹੀਓ ਕੱਢਦਾ

ਰੱਖਣਾ ਸੀ ਆਪ ਜੋਗਾ ਕਾਸ ਤੋਂ ਵਿਆਹਿਆ

ਮੈਂ ਤਾਂ ਕੱਜ਼ਰੀ ਨੂੰ ਸੱਚੀਆ ਸੁਣਾ ਆਈ ਆ

ਮਾਂ ਮੈਂ ਸੌਹਰੇ ਜਾ ਆਈ ਆਂ

 

 

ਚਿੱਤ ਕਰੇ ਉਹਨਾਂ ਦੀ ਮਕਾਣ ਵੀ ਮੈਂ ਜਾਵਾਂ ਨਾ

ਐਹੋ ਜਿਹੇ ਕਪੱਤਿਆ ਨੂੰ ਮੂੰਹ ਕਦੇ ਲਾਵਾਂ ਨਾ

ਹੁਣ """ ਮਖਸੂਸਪੁਰ""" ਪੈਰ ਕਦੇ ਪਾਵਾਂ ਨਾ 

ਰੱਖਣਾ ਜੇ ਮੈਨੂੰ ਹੋ ਜਾ ਲਾਣੇ ਨਾਲੋਂ ਅੱਡ

ਹੱਥ ਦੇਬੀ ਦੇ ਮੈਂ ਲਿਖ ਕੇ ਫੜਾ ਆਈ ਆ

ਮਾਂ ਮੈਂ ਸਹੁਰੇ ਜਾ ਆਈ ਆਂ

 

 

 

16 Sep 2013

Showing page 35 of 52 << First   << Prev    31  32  33  34  35  36  37  38  39  40  Next >>   Last >> 
Reply