Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 36 of 52 << First   << Prev    32  33  34  35  36  37  38  39  40  41  Next >>   Last >> 
KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਇਕ ਲਾਟ ਹੁਸਨ ਦੀ ਮੱਚਦੀ ਏ ,

ਤੇ ਅੱਖਾਂ ਸੇਕੇ ਬਿਨਾਂ ਨਹੀਂ ਰਹਿ ਸਕਦੇ ,

ਓਹਦੀ ਦੀਂਦ ਖ਼ੁਦਾ ਦੀ ਦੀਂਦ ਸਾਨੂੰ ,           

ਮੱਥਾਂ ਟੇਕੇ ਬਿਨਾਂ ਨਹੀਂ ਰਹਿ ਸਕਦੇ ,

ਇਕ ਸਾਡੇ ਗੁਵਾਂਢ "ਚ ਚੰਨ ਰਹਿਦਾ,

ਦਿਨ ਵੇਲੇ *** ਦੇਬੀ *** ਚੱੜਦਾ ਏ ,

ਉਹ ਚੜੇ ਬਿਨਾਂ ਨਹੀਂ ਰਹਿ ਸਕਦਾ ,

ਤੇ ਅਸੀਂ ਵੇਖੇ ਬਿਨਾਂ ਨਹੀਂ ਰਹਿ ਸਕਦੇ ,

 

 

 

 

ਸਾਡੀ ਗੱਲ "ਚ ਆਵੇਂ, ਤਾਂ ਗੱਲ ਬਣ ਜੇ ,

ਗੱਲ ਦਿਲ ਨੂੰ ਲਾਵੇਂ, ਤਾਂ ਗੱਲ ਬਣ ਜੇ ,

ਗੱਲ ਅੱਗੇ ਵਧਾਵੇਂ, ਤਾਂ ਗੱਲ ਬਣ ਜੇ,

ਮੂੰਹ ਇਧਰ ਘੁਮਾਵੇਂ, ਤਾਂ ਗੱਲ ਬਣ ਜੇ ,

ਲੋਕੀ ਆਖ਼ਦੇ ਮੇਰਾ ਨਾਂਓ ਬੜਾ ਸੋਹਣਾ ,

ਜੇ ਤੂੰ ਬੁੱਲ੍ਹਾਂ ਤੇ ਲਿਆਵੇਂ ਤਾਂ ਗੱਲ ਬਣ ਜੇ ,

ਠੇਕੇ ਵਾਲੇ ਸ਼ਰਾਬ ਹੁਣ ਨਹੀਂ ਚੜ੍ਹਦੀ ,

ਜੇ ਨੈਣਾਂ ਵਿੱਚੋਂ ਪਿਲਾਵੇਂ ਤਾਂ ਗੱਲ ਬਣ ਜੇ ,

ਮੱਨਾਂ *** ਦੇਬੀ *** ਤੇਰੀ ਗਲੀ ਜਾਣਾ ,

ਜੇ ਸਾਡੀ ਗੱਲ੍ਹੀ "ਚ ਆਵੇਂ ਤਾਂ ਗੱਲ ਬਣ ਜੇ ,

 

 

 

 

 

ਹੁਸਨ ਨੂੰ ਨੱਖ਼ਰੇ ਕੌਣ ਸਖੌਦਾ ,ਅਕਲ ਤੋਂ ਇਹ ਗੱਲ ਦੂਰ ਏ ,

ਸੋਹਣੀ ਸੂਰਤ ਆਪਣੇ ਆਪ "ਚ ਰਹਿਦੀ ਕਿਉ ਮਗਰੂਰ ਏ,

*** ਦੇਬੀ *** ਨੇ ਤਫ਼ਤੀਸ਼ ਜਾ ਕੀਤੀ ,

ਤਾਂ ਇਸ ਗੱਲ ਦਾ ਪੱਤਾ ਲੱਗਾ ,

ਕਿ ਇਸ ਵਿੱਚ ਅੱਧਾ ਆਸ਼ਕਾਂ ਦਾ ,

ਤੇ ਅੱਧਾ ਸ਼ੀਸ਼ਿਆਂ ਦਾ ਕਸੂਰ ਏ ,

 

 

 

 

 

 

 

ਹਾਣਦਿਆ  ਮੁੰਡਿਆ ਨੂੰ ਕਹਿੰਦੇ

ਤੇਰਾ ਰੂਪ ਕੁਵਾਰਾਂ ਨੀਂ ਮਾਰੀ ਜਾਦਾ

ਸ਼ੀਸ਼ੇ ਵਰਗੀਏ ਕੁੜੀਏ ਤੇਰੇ

ਮੁੱਖੜੇ ਦਾ ਲਿਛਕਾਰਾਂ ਨੀ ਮਾਰੀ ਜਾਂਦਾ

 

 

 

 

ਤੂੰ ਪਹਿਲੇ ਪਿਆਰ "ਚ ਖਾਦੀ ਪਹਿਲੀ ਸੌਂਹ ਵਰਗੀ

ਜਾਂ ਪਹਿਲੀ ਵੇਰਾਂ ਲੈਂ ਸੱਜ਼ਣ ਦੇ ਨਾਂਓ ਵਰਗੀ

ਸੱਜ਼ਣਾ ਵਾਲੇ ਭੇਸ "ਚ ਤੇਰਾ ਗੈਰਾਂ ਜਿਹਾ ਵਰਤਾਰਾ 

ਨੀ ਮਾਰੀ ਜਾਦਾ

ਸ਼ੀਸ਼ੇ ਵਰਗੀਏ ਕੁੜੀਏ ਤੇਰੇ ਮੁੱਖੜੇ ਦਾ ਲਿਛਕਾਰਾਂ ਨੀ ਮਾਰੀ ਜਾਂਦਾ

 

 

 

ਤੇਰੀ ਉੱਡਣੀ ਅੱਖ ਨੇ ਘੇਰ ਘੇਰ ਕੇ ਮਾਰੇ ਨੀ

ਪੱਟ ਸ਼ੱਡੇ ਤੇਰੀਆ ਬੋਲੀਆਂ ਕਈ ਕੁਵਾਰੇ ਨੀ

ਗਿਧੇ ਦੇ ਵਿੱਚ ਚੱਕੀ ਵਾਗੂ ਘੁੰਮਦਾ ਲਾਲ ਗਰਾਰਾ

ਨੀ ਮਾਰੀ ਜਾਦਾ

ਸ਼ੀਸ਼ੇ ਵਰਗੀਏ ਕੁੜੀਏ ਤੇਰੇ ਮੁੱਖੜੇ ਦਾ ਲਿਛਕਾਰਾਂ ਨੀ ਮਾਰੀ ਜਾਂਦਾ

 

 

 

 

ਤੱਪਦੇ **** ਦੇਬੀ **** ਤੇ ਜੁਲਫ਼ਾਂ ਦੀ ਨਾ ਛਾਂ ਕਰਦੀ

ਕਿਉਂ ਸੁੱਕਣੇ ਪਾਇਆ ਖੁਲ ਕੇ ਨਹੀਓ ਹਾਂ ਕਦੀ

ਕਿਥੇ ਜਾ ਕੇ ਪਿੱਟੀਏ ਜੁਬਾਨੋਂ ਮਿਠੀਏ ਮਿੱਠਾ ਲਾਰਾ

ਨੀ ਮਾਰੀ ਜਾਦਾ

ਸ਼ੀਸ਼ੇ ਵਰਗੀਏ ਕੁੜੀਏ ਤੇਰੇ ਮੁੱਖੜੇ ਦਾ ਲਿਛਕਾਰਾਂ ਨੀ ਮਾਰੀ ਜਾਂਦਾ

 

 

 

 

 

 

ਨਜ਼ਰਾਂ ਮਿਲਾਓ ਬੜੀ ਮਿਹਰਬਾਨੀ ਹੋਏਗੀ ,

ਥੋੜਾ ਮੁਸਕਾਓ ਬੜੀ ਮਿਹਰਬਾਨੀ ਹੋਏਗੀ,

ਸੱਚੀ - ਮੁੱਚੀ ਆਉਂਣ ਨੂੰ ਜੇ ਚਿਤ ਨਹੀਂਓ ਕਰਦਾ ,

ਤਾਂ ਸੁਪਨੇ 'ਚ ਆਉਂ ,ਬੜੀ ਮਿਹਰਬਾਨੀ ਹੋਏਗੀ,

 

 

ਹੁਸਨ ਵਾਲਿਆਂ ਦੀ ਨਾਂ ਸੂਰਤ ਤੇ ਜਾਣਾਂ ,

ਕਿਉਂਕਿ ਇਹਨਾਂ ਕਈ ਦਿਲਾਂ ਵਾਲੇ ਮਾਰੇ ਹੋਏ ਨੇ ,

ਭੋਲੇ ਮਾਸੂਮ ਤੇ ਖੂਬਸੂਰਤ ਚਿਹਰੇ ,

ਦਿਲਾਂ ਦੇ ਸਦਾ ਹਤਿਆਰੇ ਹੋਏ ਨੇ ,

ਜਿਨ੍ਹਾਂ ਹਾਰ ਇਹਨਾਂ ਦੇ ਪਿਆਰਾਂ 'ਚੋਂ ਖਾਦੀ ,

ਉਹ ਛੇਤੀ ਹੀ ਰੱਬ ਨੂੰ ਪਿਆਰੇ ਹੋਏ ਨੇ ,

ਮਿੱਠੀਆ ਜ਼ੁਬਾਨਾਂ ਦੇ ਲਾਰਿਆਂ ਮਾਰੇ ,

ਬਚੇ  ਬਸ ਸ਼ਰਾਬਾਂ ਸਹਾਰੇ ਹੋਏ ਨੇ ,

ਹੁਸਨਾਂ ਦੇ ਰਾਖੇ ਜੋ ਪਹਿਰੇ ਤੇ ਬੈਠੇ ,

ਫ਼ੱਨ ਮੱਥੇ ਗਿਰਦ ਖਿਲਾਰੇ ਹੋਏ ਨੇ ,

ਜ਼ਹਿਰ ਵੀ ਨਾ ਉਤਰੇ ਤੇ ਮਰਦੇ ਵੀ ਨਹੀਂਓ ,

ਜੀਨਾਂ ਦੇ ਇਹਨਾਂ ਡੰਗ ਮਾਰੇ ਹੋਏ ਨੇ ,

ਉਸਦੀ ਤੁਸੀਂ ਰੀਸ ਬਿਲਕੁਲ ਕਰੋ ਨਾ ,

ਕਿਸੇ ਕੰਮ ਦਾ ਨਹੀਂ ਸਿਰਫ ਉਹਨਾਂ ਜੋਗਾ ,

**** ਦੇਬੀ **** ਨੇ ਮਹਿਗੇ ਵਰੇ ਜ਼ਿਦਗੀ ਦੇ ,

ਹੁਸੀਨਾਂ ਦੇ ਸਿਰ ਤੋਂ ਦੀ ਵਾਰੇ ਹੋਏ ਨੇ ,

 

 

 

 

 

 

16 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਉਂਝ ਨੇੜੇ ਨੇੜੇ ਰਹਿਦੇ ਹੋ ,

ਪਰ ਦਿਲਾਂ 'ਚ ਦੂਰੀਆਂ - ਦੂਰੀਆਂ ਨੇ ,

ਲੋਕਾਂ ਲਈ ਤੁਸਾਂ ਕੋਲ ਹਾਸੇ ਨੇ ,

ਤੇ ਸਾਡੇ ਲਈ ਬਸ ਘੂਰੀਆਂ ਨੇ ,

ਸਾਡਾ ਰਾਜ ਆਇਆ ਤਾਂ ਦੱਸਾਂਗੇ ,

ਹਾਲੇ ਗੋਡੇ - ਗੋਡੇ ਮਜ਼ਬੂਰੀਆਂ ਨੇ,

*** ਦੇਬੀ *** ਮਾਰ ਲਿਆ ਬਦਨਾਮੀਆਂ ਨੇ ,

ਤੇ ਤੁਹਾਨੂੰ ਪੱਟ ਸ਼ੱਡਿਆ ਮਸ਼ਹੂਰੀਆਂ ਨੇ ,

 

 

 

 

ਸੰਭਲ - ਸੰਭਲ ਕੇ ਤੁਰਦੀਏ ਨੀ ਤੇਰਾ ਤੁਰਨਾਂ ਮਾਰ ਗਿਆ ,

ਜਿਹੜਾ ਅੱਖ ਤੇਰੀ ਤੋਂ ਬਚਿਆ ਨੀ ਉਹਨੂੰ ਸੁਰਮਾਂ ਮਾਰ ਗਿਆ ,

 

 

 

 

ਤੇਰਾ ਬਿੱਲੀਆ ਅੱਖਾਂ ਦਾ ਸੁਰਮਾਂ

ਨੀ ਲੁੱਟ ਕੇ ਲੈ ਗਿਆ ਸਜ਼ਣਾ ਨੁੰ

 

 

ਇਹਦਾ ਰੰਗ ਕਾਲਾ ਇਹਦਾ ਦਿਲ ਕਾਲਾ ,

ਗਿਆ ਗੋਰਿਆਂ ਨੂੰ  ਕਿੰਝ ਮਿਲ ਕਾਲਾ ,

ਇਹਦਾ ਮੁੱਲ ਤਾਂ ਸਸਤਾ ਭਾਵੇਂ ਮਹਿਗਾ ਪੈਂ ਗਿਆ ਸੱਜਣਾ ਨੂੰ ,

ਤੇਰਾ ਬਿੱਲੀਆ ਅੱਖਾਂ ਦਾ ਸੁਰਮਾਂ

ਨੀ ਲੁੱਟ ਕੇ ਲੈ ਗਿਆ ਸਜ਼ਣਾ ਨੁੰ

 

ਤੂੰ ਨਿਰਣੇ ਕਾਲਜੇ ਰੱਚ ਗਈ ,

ਅੱਖ ਸੁਰਮੇ ਵਾਲੀ ਮੱਚ ਗਈ ,

ਡੋਰ ਲਿਪਤ ਗਈ ਇਸ਼ਕ ਦਾ ਪੇਚਾ ,

ਪੈ ਗਿਆ ਸੱਜ਼ਣਾ ਨੁੰ

ਤੇਰਾ ਬਿੱਲੀਆ ਅੱਖਾਂ ਦਾ ਸੁਰਮਾਂ

ਨੀ ਲੁੱਟ ਕੇ ਲੈ ਗਿਆ ਸਜ਼ਣਾ ਨੁੰ

 

ਅੱਖ ਸਦਾ ਬੋਲਦੀ ਰਹਿਦੀ ਏ

ਪਰ ਸਮਝ ਕਿਸੇ ਨੂੰ ਪੈਦੀਂ ਏ

ਇਕ ਗੁੰਗਾ ਜਿਹਾ ਇਸ਼ਾਰਾ ਹੋ ***ਦੇਬੀ***

ਗੁੰਗਾ ਜਿਹਾ ਇਸ਼ਾਰਾ ਲੈ ਕੇ ਬੈਂਹ ਗਿਆ ਸੱਜਣਾ ਨੂੰ

ਤੇਰਾ ਬਿੱਲੀਆ ਅੱਖਾਂ ਦਾ ਸੁਰਮਾਂ

ਨੀ ਲੁੱਟ ਕੇ ਲੈ ਗਿਆ ਸਜ਼ਣਾ ਨੁੰ

 

 

 

 

 

 

 

ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ ,

ਯਾਰੀਆਂ ਦੇ ਵਿੱਚ ਇਤਬਾਹ ਹੋਣਾ ਚਾਹੀਦਾ ,

ਸੱਜ਼ਣਾਂ ਦੇ ਦਿਲਾਂ 'ਚੋਂ ਨਹੀਂ ਬਾਹਰ ਹੋਣਾ ਚਾਹੀਦਾ ,

ਬਹੁਤਾ ਰੁਖਾਂ ਕੌੜਾ ਨਹੀਂ ਵਿਹਾਰ ਹੋਣਾ ਚਾਹੀਦਾ ,

ਐਵੇਂ ਹੱਥ ਜੋੜੀ ਜਾਣੇ , ਐਵੇਂ ਕੰਨ ਫੱੜੀ ਜਾਣੇ,

ਡਰਾਮੇਂ ਬਾਜ਼ਾ ਕੋਲੋ ਖ਼ਬਰਦਾਰ ਹੋਣਾ ਚਾਹੀਦਾ ,

ਲੋੜ ਨਹੀਂ ਦਿਖਾਵੇ ਵਜੋਂ ਪੈਰੀਂ ਹੱਥ ਲਾਈ ਜਾਣੇ ,

ਦਿਲਾਂ ਵਿੱਚ """ ਦੇਬੀ """" ਸਤਕਾਰ ਹੋਣਾ ਚਾਹੀਦਾ ,

 

 

 

 

ਕਿੰਝ ਰੋਕਾਂ ਅੱਗੇ ਖ਼ੜ ਕੇ ਜਾਂਦੇ ਸੱਜ਼ਣਾਂ ਨੂੰ ,

ਹੁਣ ਕੀ ਆਖਾਂ ਮੈਂ ਲੱੜ੍ਹ ਕੇ ਜਾਂਦੇ ਸੱਜ਼ਣਾਂ ਨੂੰ ,

ਸਾਨੂੰ ਸੱਦ ਕੇ ਚੁੱਪ ਚਪੀਤੇ ਤੁਰ ਚੱਲੇ ,

ਕੋਈ ਪੁੱਛੇ ਬਾਹੋਂ ਫ਼ੱੜ ਕੇ ਜਾਂਦੇ ਸੱਜਣਾਂ ਨੂੰ ,

ਉੱਚਾ ਨੀਵਾਂ ਮਾੜਾ ਕੁਝ ਵੀ ਬੋਲਿਆ ਨਹੀਂ ,

ਫੇਰ ਬੋਲ ਨੇ ਕਿਹੜੇ ਰੜਕੇ ਜਾਂਦੇ ਸੱਜ਼ਣਾਂ ਨੂੰ ,

ਵੱਜਾ ਕੋਈ 'ਨਾ ਦੱਸੀ ਖੱਚਰੇ ਹਾਸੇ ਦੀ ,

ਅਸੀਂ ਪੁੱਛਿਆ ਅੱਥਰੂ ਭਰ ਕੇ ਜਾਂਦੇ ਸੱਜ਼ਣਾਂ ਨੂੰ ,

ਕੀ """ ਦੇਬੀ""" ਨੇ ਦੇਣਾ ਦਿਲ ਦੀ ਗਾਨ੍ਹੀ ਵਿੱਚ ,

ਚੰਦ ਸ਼ੇਅਰ ਹੀ ਦਿੱਤੇ ਮੱੜ ਕੇ ਜਾਂਦੇ ਸੱਜ਼ਣਾ ,   

 

 

 

 

 

 

 

 

16 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਕਿਉਂ ਮੱਨਾਂ "ਚ ਫ਼ਰਕ ਪੈਂਦੇ ਨੇ ,ਸਾਨੂੰ ਹੁਣ ਪੱਤਾ ਲੱਗਿਆ ਏ ,

ਲੋਕ ਕਿੰਝ ਦਿਲ ਤੋਂ ਲਹਿਦੇ ਨੇ ਸਾਨੂੰ ਹੁਣ ਪਤਾ ਲੱਗਿਆ ਏ ,

ਜੋ ਨੇੜੇ ਹੋ - ਹੋ ਬਹਿਦੇਂ ਨੇ ਸਾਨੂੰ ਹੁਣ ਪਤਾ ਲੱਗਿਆ ਏ ,

ਉੱਤੋਂ ਖ਼ੁਸ਼ , ਵਿੱਚੋਂ ਖਹਿਦੇ ਨੇ ਸਾਨੂੰ ਹੁਣ ਪਤਾ ਲੱਗਿਆ ਏ,

ਕੀ ਜ਼ਿਦਗੀ ਆਸ਼ਕਾ ਦੀ , ਜ਼ਿਦਗੀ ਕੀ ਗੀਤਕਾਰਾ ਦੇ,

ਗੀਤਾਂ ਦੇ ਮੁੱਲ ਪੈਂਦੇ ਨੇ , ਸਾਨੂੰ ਹੁਣ ਪਤਾ ਲੱਗਿਆ ਏ,

ਮੂੰਹ ਤੇ ਹਜੂਰ, ਜਨਾਬ , ਬਾਬਿਓ , ਨਿੱਤ ਆਖਣੇ ਵਾਲੇ ,

*** ਦੇਬੀ *** ਪਿੱਠ ਤੇ ਕੀ ਕਹਿਦੇ ਨੇ ,ਸਾਨੂੰ ਹੁਣ ਪਤਾ ਲੱਗਿਆ ਏ,

 

 

 

 

 

ਖ਼ਬਰੇ ਤੂੰ ਕਾਹਤੋਂ ਡਾਢਿਆਂ ਦੇ ਜ਼ਬਰ ਵਰਗਾ ਹੋ ਗਿਆ ,

ਖ਼ਬਰੇ ਮੈਂ ਕਾਹਤੋਂ ਨਿਤਾਣਿਆਂ ਦੇ ਸਬਰ ਵਰਗਾ ਹੋ ਗਿਆ ,

ਖ਼ਬਰ ਨਹੀਂ ਆਏ ਕੇ ਨਹੀਂ ਮੈਨੂੰ ਤਾਂ ਬਸ ਇਹ ਖ਼ਬਰ ਹੈ ,

ਕਿ ਉਹਨਾਂ ਦੇ ਇਤਜ਼ਾਰ ਵਿੱਚ ਕੋਈ ਕਬਰ ਵਰਗਾਂ ਹੋ ਗਿਆ ,

ਦਿਲਾਂ ਦੇ ਪੰਨਿਆਂ ਤੇ ਨਾਂਓ ਸੀ ਜ਼ਿਕਰ ਜਿਸਦਾ ਹਰ ਤਰਫ਼ ,

ਅਖ਼ਬਾਰ ਵਿੱਚ ਮਰਿਆਂ ਦੀ ਉਹ ਖ਼ਬਰ ਵਰਗਾ ਹੋ ਗਿਆ ,

ਤੇਰੇ ਵਾਂਗੰ ਜੀਦੇਂ ਤੇ ਕਦੇ ਨਜ਼ਰ ਨਹੀਂ ਸੀ ਠਹਿਰਦੀ ,

*** ਦੇਬੀ *** ਉਹ ਲੱਗੀ ਕਿਸੇ ਚੰਦਰੀ ਨਜ਼ਰ ਵਰਗਾ ਹੋ ਗਿਆ ,

 

 

 

ਚੰਗਾ ਹੈ ਰਹੇ ਚੁੱਪ ਜੇ ਕੁੱਝ ਹੋਰ ਨਾ ਕਰੇ,

ਮਹਿਫਲ ਵਿੱਚ ਘੱਟੋ ਘੱਟ ਕਿਸੇ ਨੂੰ ਬੋਰ ਨਾ ਕਰੇ,

ਬੇ-ਗਾਨਿਆਂ ਦੇ ਨਾਲ ਬਾਹਲਾ ਜੋੜ ਨਾ ਕਰੇ,

ਅੱਖੀਆਂ 'ਚ ਵੱਸਦਿਆਂ ਨੂੰ ਤਾਂ ਇਗਨੋਰ ਨਾ ਕਰੇ,

ਰੱਬ ਕਿਸੇ ਦੀ ਬੀਵੀ ਨੂੰ ਮੂੰਹ ਜੋਰ ਨਾ ਕਰੇ,

ਰੱਬ ਕਿਸੇ ਦੇ ਮੀਏ ਨੂੰ ਕਮਜ਼ੋਰ ਨਾ ਕਰੇ,

ਜਿਨ੍ਹਾਂ ਨੱਸ਼ਾ ਕਰ ਜਾਂਦੀ ਇੱਕ ਅੱਧ ਤੱਕਣੀ,

ਸਾਬਤੀ ਬੋਤਲ ਵੀ ਓਨੀ ਲੋਰ ਨਾ ਕਰੇ,

ਉਸ ਦੀ ਕਮਰ ਦੇ ਵਲ੍ਹ ਸਾਡੇ ਕੱਢੀ ਜਾਂਦੇ ਬਲ੍ਹ,

ਉਸ ਦੀ ਝਾਂਜ਼ਰ ਨੂੰ ਕਹੋ ਕੇ ਛੋਰ ਨਾ ਕਰੇ,

ਰਾਖੇ ਲੁੱਟਣ ਵਾੜ ਹੈ ਫਸਲਾਂ ਨੂੰ ਖਾਂ ਰਹੀ,

ਸਾਧ ਉਹ ਕੁੱਝ ਕਰਨ ਹੁਣ ਜੋ ਚੋਰ ਨਾ ਕਰੇ,

ਉਸ ਦੇ ਮੁਲਾਜ਼ਿਆਂ 'ਚ **ਦੇਬੀ** ਛੱਟਿਆਂ ਗਿਆ,

ਉਸ ਨੂੰ ਕਹੋ ਇਲਜ਼ਾਮ ਕੋਈ ਹੋਰ ਨਾ ਧਰੇ,

 

 

 

ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,

ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

ਜਿਹੜੇ ਸੱਜਣਾਂ ਨਾਲ ਮੇਰਾ ਕੋਈ ਵੈਰ ਨਹੀਂ ,

ਉਹ ਕਰੀ ਜਾਣ ਇਤਰਾਜ਼ ਤੇ ਮੈਂ ਕੀ ਕਰ ਸਕਦਾਂ ,

 

 

 

ਨਾ ਇਲਮ ਹੈ ਸ਼ਾਇਰੀ ਦਾ, ਨਾ ਦਾਅਵਾ ਕੋਈ ਸੁਰ ਦਾ ,

ਇਕੋ ਪਿਆਰ ਸਰੋਤਿਆਂ ਦਾ ਹੀ, ਮੈਨੂੰ ਚੁੱਕੀ ਫਿਰਦਾ ,

ਹਲਕੇ ਫ਼ੁਲਕੇ ਗੀਤ ਤੇ ਸਾਦੇ ਸ਼ੇਅਰ ਕਹਾਂ ,

ਇਹ ਬਣ ਗਿਆ ਇਕ ਅੰਦਾਜ਼ ਤੇ ਮੈਂ ਕੀ ਕਰ ਸਕਦਾਂ ,

ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,

ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

 

 

ਕਿਉਂ ਹੋਵੇ ਇਤਰਾਜ਼ ਕਿਸੇ ਨੂੰ ਆਪਣਾ ਲਿਖ ਕੇ ਗਾਵਾਂ ,

ਮੈਥੋਂ ਨਹੀਂ ਖੁਸ਼ਾਮਦ ਹੁੰਦੀ, ਨਾ ਮੈਂ ਖੁਦ ਕਰਵਾਵਾਂ ,

ਉੱਚੀਆਂ ਕੁਰਸੀਆਂ ਤਾਈਂ ਸਲਾਮ ਨਹੀਂ ਹੁੰਦੀ ,

ਉਹ ਸਾਰੀਆਂ ਰਹਿਣ ਨਰਾਜ਼ ਤੇ ਮੈਂ ਕੀ ਕਰ ਸਕਦਾਂ ,

ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,

ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

 

ਸੱਭਿਆਚਾਰ ਦੇ ਵਾਰਿਸ ਬਣਦੇ , ਮਾਰਨ ਉੱਚੀਆਂ ਟ੍ਹਾਰਾਂ ,

ਜਿਹਨਾਂ ਦੇ ਹੱਥਾਂ ਥੱਲੇ ਚੰਦ ਰਸਾਲੇ ਤੇ ਅਖ਼ਬਾਰਾਂ ,

ਚਿੱਕੜ ਸੁੱਟਣਾ ਜਣੇ ਖਣੇ ਦੀ ਛਿੱਲ ਲਾਹੁਣੀ ,

ਉਹ ਆ ਨਹੀਂ ਸਕਦੇ ਬਾਜ਼ ਤੇ ਮੈਂ ਕੀ ਕਰ ਸਕਦਾਂ ,

ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,

ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

 

 

ਕਹਿੰਦੇ **ਦੇਬੀ** ਬੰਦਾ ਚੰਗਾ , ਗੀਤਕਾਰ ਵੀ ਚੰਗਾ ,

ਲਿਖਦਾ ਰਹਿੰਦਾ ਹੋਰਾਂ ਲਈ , ਕਿਉਂ ਲਿਆ ਗਾਉਣ ਦਾ ਪੰਗਾ,

ਪੰਗਾ ਲੈ ਕੇ **ਦੇਬੀ** ਨੇ ਕੀ ਖੱਟਿਆ ਏ ,

ਉਹ ਨਹੀਂ ਜਾਣਦੇ ਰਾਜ ਤੇ ਮੈਂ ਕੀ ਕਰ ਸਕਦਾਂ

ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,

ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

 

 

 

16 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਅਸੀਂ ਹਾਂ ਚਰਾਗ਼ ਉਮੀਦਾਂ ਦੇ ਸਾਡੀ ਕਦੇ ਹਵਾ ਨਾਲ ਬਣਦੀ ਨਹੀਂ,

ਤੁਸੀਂ ਘੁੱਮਣ ਘੇਰੀ ਹੋ ਜਿਸ ਦੀ ਬੇੜੀ ਤੇ ਮਲਾਹ ਨਾਲ ਬਣਦੀ ਨਹੀਂ,

ਤੁਹਾਨੂੰ ਨੀਵੇਂ ਚੰਗੇ ਨਹੀਂ ਲੱਗਦੇ, ਸਾਡੀ ਪਰ ਉੱਚਿਆਂ ਨਾਲ ਬਣਦੀ ਨਹੀਂ,

ਤੁਸੀ ਚਾਪਲੂਸੀਆਂ ਕਰ ਲੈਦੇ ਥੋਡੀ ਅਣਖ ਹਆ ਨਾਲ ਬਣਦੀ ਨਹੀਂ,

ਤੁਸੀਂ ਦੁੱਖ ਤੇ ਪੀੜਾਂ ਜੋ ਦਿੰਦੇ ਅਹਿਸਸ ਉਹਨਾਂ ਦਾ ਸਾਨੂੰ ਹੈ,

ਅਸੀਂ ਸੌ ਮਰਜ਼ਾਂ ਤੋਂ ਰੋਗੀ ਹਾਂ ਸਾਡੀ ਕਿਸ ਦਵਾ ਨਾਲ ਬਣਦੀ ਨਹੀਂ,

ਅਸੀਂ ਪਾਗਲ ਹਾਂ ਸਾਡੀ ਅਕਲ ਨਾਲ ਕੁੱਝ ਲੱਗਦੀ ਏ,

ਤੁਹਾਡੀ ਜਰਾ ਹਆ ਨਾਲ ਬਣਦੀ ਨਹੀਂ,

ਅਸੀਂ ਅੰਦਰੋਂ ਬਾਹਰੋਂ ਇੱਕੋ ਜਹੇ **ਦੇਬੀ** ਤਾਂ ਕਾਫਿਰ ਆਖਵਾਉਂਦੇ ਹਾਂ,

ਤੁਸੀਂ ਜਿਹਦੇ ਨਾ ਤੇ ਠੱਗਦੇ ਹੋ ਸਾਡੀ ਉਸ ਖੁਦਾ ਨਾਲ ਬਣਦੀ ਨਹੀਂ,

 

 

 

ਉਹਦੀ ਯਾਦ ਉਹਨੂੰ ਸੌਪ ਕੇ ਅਮਾਨਤ ਅਦਾ ਕਰਾਂ,

ਪਰ ਉਸ ਪੌਣ ਵਰਗੀ ਕੁੜੀ ਦਾ ਕਿਥੋਂ ਪਤਾ ਕਰਾਂ,

ਕੁੱਝ ਇਸ ਤਰ੍ਹਾਂ ਦੀ ਚੋਟ ਦਿੱਤੀ ਇਸ਼ਕ ਨੇ ਮੈਨੂੰ,

ਮੁੜਕੇ ਕਿਸੇ ਨੂੰ ਚਹੁੰਣ ਦਾ ਨਾ ਹੌਸਲਾਂ ਕਰਾਂ,

ਮਹਿੰਦੀ ਰਚਾਂ ਕੇ ਹੱਥਾਂ ਤੇ ਉਹ ਭੁੱਲ ਗਈ ਮੈਨੂੰ,

**ਦੇਬੀ** ਲਹੂ ਵਿੱਚ ਰਚੀ ਨੂੰ ਕਿਦਾਂ ਜੁਦਾ ਕਰਾਂ,

 

 

 

ਭਾਵੇਂ ਮਹਿੰਗਾ ਹੋਵੇ ਕਿੰਨਾਂ ਵੀ ਨਖ਼ਰੇ ਦਾ ਮੁੱਲ ਚੁਕਾਵਾਂਗੇ,

ਉਹਦੀ ਗਲੀ 'ਚ ਹੋਵਣ ਲੱਖ ਪਹਿਰੇ ਅਸੀਂ ਜਾਵਾਂਗੇ ,

ਮੂੰਹ ਸਾਡੇ ਵੱਲੋਂ ਘੁਮਾਵੇ ਨਾ ਤੇ ਅਸੀਂ ਪਿੱਠ ਦਿਖਾਉਂਣੇ ਵਾਲੇ ਨਹੀਂ,

**ਦੇਬੀ** ਨਾਲ ਸ਼ਰਤਾਂ ਲੱਗੀਆਂ ਨੇ ਅਸੀਂ ਸਾਰੀ ਉਮਰ ਨਿਭਾਵਾਗੇ

 

ਇਕ ਸੋਹਣੀ ਤੇ ਮਗਰੂਰ ਕੁੜੀ , ਦਿਲ ਤੋੜਨ ਵਿਚ ਮਸ਼ਹੂਰ ਕੁੜੀ ,

ਅਖੇ ਬਿਨ ਮੰਗਿਆਂ ਸੁੱਟ ਜਾਂਦੇ ਨੇ ਆਸ਼ਕ ਨੇ ਟਾਲੇ ਜਾਂਦੇ ਨਹੀਂ ,

ਕਹਿੰਦੀ ਆਪਣੇ ਪਛਾਣ ਕੇ ਲੈ ਜਾਉ , ਦਿਲ ਹੋਰ ਸੰਭਾਲੇ ਜਾਂਦੇ  ਨਹੀਂ ,

 

 

 

ਉਹਦੇ ਤੇ ਕਿੰਨੇ ਮਰਦੇ ਨੇ , ਉਹ ਗਿਣਤੀ ਲੇਖਾ ਨਹੀਂ ਕਰਦੀ ,

ਫੱਟ ਲਾਉਣੇ ਕਹਿੰਦੀ ਕੰਮ ਮੇਰਾ , ਪੱਟੀਆਂ ਦਾ ਠੇਕਾ ਨਹੀਂ ਕਰਦੀ ,

ਉਹਦੇ ਰੋਗੀਆਂ ਨੂੰ ਦੁੱਖ ਕਿਹੜੇ ਨੇ , ਵੈਦਾਂ ਤੋਂ ਭਾਲੇ ਜਾਂਦੇ ਨਹੀਂ ,

ਕਹਿੰਦੀ ਆਪਣੇ ਪਛਾਣ ਕੇ ਲੈ ਜਾਉ , ਦਿਲ ਹੋਰ ਸੰਭਾਲੇ ਜਾਂਦੇ  ਨਹੀਂ ,

 

 

ਉਹਦੀ ਅੱਖ ਦੀ ਮਾਰ ' ਆਏ ਨੂੰ ਉਹ ਰੱਬ ਵੀ ਨਹੀਂ ਬਚਾ ਸਕਦਾ,

ਦਿਲ ਵਿਚ ਵੜੇ ਇੰਨੀ ਛੇਤੀ ਕੋਈ ਬੂਹਾ ਵੀ ਨਹੀਂ ਲਾ ਸਕਦਾ ,

ਉਹਦੀ ਯਾਦਾਂ ਵਾਲੇ ਪਰਾਹੁਣੇ ਜੋ , ਫਿਰ ਦਰੋਂ ਉਠਾਲੇ ਜਾਂਦੇ ਨਹੀਂ ,

ਕਹਿੰਦੀ ਆਪਣੇ ਪਛਾਣ ਕੇ ਲੈ ਜਾਉ , ਦਿਲ ਹੋਰ ਸੰਭਾਲੇ ਜਾਂਦੇ  ਨਹੀਂ ,

 

 

ਜੇ ਉਹਦੇ ਦਿਲ ਵਿਚ ਥਾਂ ਮੰਗੀਏ , ਤਾਂ ਨਖ਼ਰੋ ਨੂੰ ਪ੍ਰਵਾਨ ਨਹੀਂ ,

ਅਸੀਂ ਕਿਹਾ ਕਿਰਾਇਆ ਲੈ ਲਈਂ , ਕਹਿੰਦੀ ਦਿਲ ਹੈ ਕੋਈ ਮਕਾਨ ਨਹੀਂ ,

ਕਿਉਂ ਡੂਮਣੇ ਵਾਂਗੂ ਮੇਰੇ ਬਈ , ਤੁਸੀਂ ਹੋਏ ਦੁਵਾਲੇ ਜਾਂਦੇ ਨਹੀਂ ,

ਕਹਿੰਦੀ ਆਪਣੇ ਪਛਾਣ ਕੇ ਲੈ ਜਾਉ , ਦਿਲ ਹੋਰ ਸੰਭਾਲੇ ਜਾਂਦੇ  ਨਹੀਂ ,

 

 

ਦਿਲ ਰੱਖਣੇ ਦੀ ਨਾ ਜਗ੍ਹਾਂ ਬਚੀ ਇਸੇ ਲਈ ਕਹਿੰਦੀ ਤੋੜ ਰਹੀ ,

***ਦੇਬੀ*** ਵਾਲਾ ਕੁਝ ਚੰਗਾ , ਉਹ ਰੱਖ ਲਿਆ ਬਾਕੀ ਮੋੜ ਰਹੀ ,

ਤੁਹਾਨੂੰ ਵੀ ਪਤਾ ਮੁਲਾਹਜ਼ੇ ਜੋ ਸਭ ਨਾਲ ਤਾਂ ਪਾਲੇ ਜਾਂਦੇ ਨਹੀਂ 

ਕਹਿੰਦੀ ਆਪਣੇ ਪਛਾਣ ਕੇ ਲੈ ਜਾਉ , ਦਿਲ ਹੋਰ ਸੰਭਾਲੇ ਜਾਂਦੇ  ਨਹੀਂ ,

 

 

16 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਗੱਲ ਇਕ ਨਾਲ ਸਾਡੀ ਹੋ ਗਈ ਏ,

ਹੁਣ ਦੂਜਾ ਕੋਈ ਬੁਲਾਵੇ ਨਾ,

ਅਸੀਂ ਕਿਸੇ ਦੀ ਅੱਖ ਵਿੱਚ ਡੁੱਬ ਗਏ ਆ,

ਤੇ ਕੋਈ ਲੱਭਣ ਸਾਨੂੰ ਆਵੇ ਨਾ,

ਬਾਕੀ ਦੁਨੀਆਂ ਦਾ ਬਾਈਕਾਟ ਹੋ ਜਾਏ,

ਤੈਨੂੰ ਮੈਂ ਵੇਖਾਂ ਮੈਨੂੰ ਤੂੰ ਵੇਖੇ,

ਰੱਬ ਕਰਕੇ **ਦੇਬੀ** ਹੀ ਨਜ਼ਰ ਆਵੇ,

ਨੀ ਸ਼ੀਸ਼ੇ ਵਿੱਚ ਤੂੰ ਜਦੋਂ ਵੀ ਮੂੰਹ ਵੇਖੇ,

 

 

 

 

ਤੂੰ ਦਿਲ ਮੇਰੇ ਵਿੱਚ ਵੱੜ ਗਈ

ਤੇਰੇ ਇਸ਼ਕ ਦੀ ਦਾਰੂ ਚੜ੍ਹ ਗਈ

ਅੱਖੀਆਂ ਤੇ ਪੱਟੀਆਂ ਬੰਨ ਦਿਆਂ

ਨੀ ਕੋਈ ਲੋਰ ਨਾ ਵੇਖੇ

ਮੈਂ ਚਹੁੰਦਾ ਤੇਨੂੰ ਹਾਣ ਦੀਏ

ਨੀ ਕੋਈ ਹੋਰ ਨਾ ਵੇਖੇ

 

ਖ਼‌ਬਰਦਾਰ ਹੋ ਜਾ ਨੀ ਦਿਲ ਦਿਆ ਚੋਰਾਂ ਕੋਲੋਂ

ਤੂੰ ਕਰ ਪਰਹੇਜ਼ ਨੀ ਬੰਦਿਆ ਚਿੜੀ ਜਨੌਰਾਂ ਕੋਲੋਂ

ਤੇਰੀ ਤੋਰ ਨਕਲ ਹੋ ਜਾਣੀ ਏ ਨੀ ਕਿਤੇ ਮੋਰ ਨਾ ਵੇਖੇ

ਮੈਂ ਚਹੁੰਦਾ ਤੇਨੂੰ ਹਾਣ ਦੀਏ ਨੀ ਕੋਈ ਹੋਰ ਨਾ ਵੇਖੇ

 

 

ਧੁੱਪ ਤੋਂ ਬੱਚ ਤੂੰ ਮੁੜਕੇ ਦੇ ਨਾਲ ਚੋਂ ਜਾਨੀ ਏ

ਹੱਥ ਕੀ ਲਾਉਣਾ ਤੱਕਿਆ ਮੈਲੀ ਹੋ ਜਾਨੀ ਏ

ਤੂੰ ਸਾਭ ਹੁਸਨ ਦਾ ਜੇਵਰ ਨੂੰ ਕੋਈ ਚੋਰ ਨਾ ਵੇਖੇ

ਮੈਂ ਚਹੁੰਦਾ ਤੇਨੂੰ ਹਾਣ ਦੀਏ ਨੀ ਕੋਈ ਹੋਰ ਨਾ ਵੇਖੇ

 

 

ਲਏ ਬੜੇ ਇਲਜ਼ਾਮ ਤੇਰਾ ਸਿਰਨਾਵਾਂ ਬਣ ਕੇ

ਆਸ਼ਕ ਜਾਨਣ ਮਿਲਦਾ ਕੀ ਪਰਛਾਵਾਂ ਬਣ ਕੇ

** ਦੇਬੀ** ਨੇ ਪੈਰਾਂ ਥੱਲੇ ਸੂਲਾਂ ਰੋੜ ਨਾ ਵੇਖੇ

ਮੈਂ ਚਹੁੰਦਾ ਤੇਨੂੰ ਹਾਣ ਦੀਏ ਨੀ ਕੋਈ ਹੋਰ ਨਾ ਵੇਖੇ

 

ਬੱਲੇ ਬੱਲੇ ਬਈ ਮੇਲਾ ਮੁੰਡੇ ਕੁੜੀਆ ਦਾ

ਬੁੱਢੇ ਬੁੱਢੀਆ ਘਰੇ ਛੱਡ ਜਾਣੇ

ਕਿ ਮੇਲਾ ਮੁੰਡੇ ਕੁੜੀਆ ਦਾ

 

 

ਡੁੱਬ ਜਾਣੀ ਦਾ ਧਿਆਨ ਮੇਰਾ ਕਰਦਾ ਈ ਨਹੀਂ

ਉਹਨੂੰ ਵੇਖਿਆਂ ਬਗੈਰ ਮੇਰਾ ਸਰਦਾ ਈ ਨਹੀੰ

ਤੇਰੀ ਅੱਖ ਨੇ ਨਾ ਮੈਨੂੰ ਜਿਊਂਣ ਜੋਗੀ ਛੱਡਿਆ

ਮੈਂ ਤਾਂ ਸੁਣਿਆ ਉਹ ਮੇਰੇ ਉਤੇ ਮਰਦਾ ਈ ਨਹੀ

ਏਦਾ ਜੇ ਤਰਸਾਉਣਾ ਸੀ ਤਾਂ ਵਿਹਾਇਆਂ ਕਾਨੂੰ ਸੀ

ਸਾਰਾ ਦਿਨ ਖੇਤਾਂ ਵਿੱਚ ਰਹਿਨਾਂ ਉਥੇ ਤੇਰਾ ਕੀ

ਵੇ ਮੈਂ  ਘਰ ਦੀ ਸ਼ਰਾਬ ਮੈਨੂੰ ਘੁਟਾ ਵੱਟੀ ਪੀ

 

 

ਬਾ-ਮੁਲਾਜ਼ਾ ਹੁਸ਼ਿਆਰ ਕਰੇ ਮੁਨਾਦੀ ਚੌਕੀਂਦਾਰ

ਅੜ੍ਹਬ ਆ ਗਿਆ ਥਾਣੇਦਾਰ

ਚੱਲਦੀ ਭੱਠੀ ਫੜੂਗਾਂ ਕਹਿੰਦਾ ਤਰਸ ਕਰੂ ਨਾ ਰਾਈ

ਹੋ ਦੇਸੀ ਦਾਰੂ ਪੀਣ ਵਾਲਿਓ

ਹੁਣ ਸਮਝੋਂ ਹੱਥ ਘੜੀ ਆਈ

 

ਵੇ ਸਾਡੀ ਗੱਲ ਤੇ ਨਾ ਨਾ ਨਾ

ਜੇ ਸੱਸ ਬੁਲਾਵੇ ਹਾਂ ਜੀ ਹਾਂ

ਭੈੜਿਆ ਹਾਂਜੀ ਜੋਗਾ ਸਿਰਫ ਤੂੰ ਮਾਂਜੀ ਜੋਗਾ

ਕੱਜ਼ਰੀ ਜਠਾਣੀ ਦਾ ਤੂੰ ਭਰਦਾ ਏ ਪਾਣੀ

ਘਰ ਦੀ ਚਾਬੀ ਤੈਨੂੰ ਭਾਬੀ

ਚਾਬੀ ਚਾਬੀ ਚਾਬੀ ਚਾਬੀ ਚਾਬੀ ਜੋਗਾ ਰਹਿ ਗਿਆ

ਮੈ ਮਰ ਗਈ ਵੈਰੀਆ ਤੂੰ ਭਾਬੀ ਜੋਗਾ ਰਹਿ ਗਿਆ

 

 

ਸੋਣੀਆ ਕੁੜੀਆ ਨਖ਼ਰੇ ਪੱਟੀਆ ਛੇਤੀ ਕੋਈ ਫੱਬਦਾ ਈ ਨਹੀ

ਜੋ ਮੇਰੀ ਨਿਤ ਕਰੇ ਆਸ਼ਕੀ ਉਹ ਮੇਰਾ ਕੁਝ ਲੱਗਦਾ ਈ ਨਹੀ

ਲੱਮ ਸਲੱਮਾ ਸੌਲੇ ਰੰਗ ਦਾ ਪਰ ਗਬਰੂ ਮਨ ਭਾਉਣਾ

ਕਹਿਦਾ ਸੀ  **ਮਖਸੂਸਪੁਰੇ** ਦੀ ਤੇਨੂੰ ਬਹੂ ਬਨਾਉਣਾ

ਹਾਣਦੀਆ ਤੋ ਕਾਹਦਾ ਪਰਦਾ ਕੀ ਅੜੀਓ ਸ਼ਰਮਾਉਣਾ

ਨੀ ਚੜਦੇ ਸਿਆਲ ਕੁੜੀਓ ਸੱਚੀ  **ਦੇਬੀ** ਨੇ ਵਿਹਾਉਣ ਮੈਨੂੰ ਆਉਣਾ

 

ਸਹਿਬਾਂ ਵਾਜ਼੍ਹਾਂ ਮਾਰਦੀ,ਹੋ ਕਹਿੰਦੀ ਉੱਠ ਤਾਂਅ ਮਿਰਜ਼ਿਆ ਯਾਰ ਵੇ,

ਵੇ ਤੂੰ ਹੇਠਾਂ ਜੰਡ ਦੇ ਸੌਂ ਗਿਆ, ਕਹਿੰਦੀ ਤੈਨੂੰ ਖ਼ਬਰ ਨਾ ਸਾਰ ਵੇ,

 

ਵੇ ਤੂੰ ਰਾਤ ਬਰਾਤੇ ਜੀਨਾਂ ਦੇ ਜੱਟਾ ਕਰ ਕੇ ਆ ਗਿਓਂ ਵਾਰ ਵੇ,

ਵੇ ਓਹ ਚੜ੍ਹ ਪੈ ਬਦਲਾ ਲੈਣ ਨੂੰ, ਆ੍ਉਂਦੇ ਕਰਦੇ ਮਾਰੋ ਮਾਰ ਵੇ,

 

ਹੋ ਕਹਿੰਦੀ ਬਾਬੁਲ ਵਰਗੀਆਂ ਘੋੜੀਆਂ, ਤੇ ਉੱਤੇ ਵੀਰਾਂ ਜਹੇ ਸਵਾਰ ਓਏ,

ਹੋ ਤੈਨੂੰ ਭੱਜੇ ਨੂੰ ਜਾਣ ਨਾ ਦੇਣਗੇ ਜੱਟਾ ਬੰਨ ਕੇ ਦੇਣਗੇ ਮਾਰ ਵੇ,

 

ਚੱਲ ਉੱਠ ਵੇ ਦੋਸਤਾ ਚੱਲੀਏ,ਚੱਲ ਬੱਕੀ ਤੇ ਹੋ ਸਵਾਰ ਵੇ,

ਦਿਨ ਕੱਢੀਏ **ਅਮਰ ਸਿਆਂ** ਸ਼ੌਕ ਦੇ,ਚੱਲ ਦਾਨਾ ਬਾਦ ਮੁਜ਼ਾਰ ਵੇ,

 

 

 

 

 

16 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
DEBI LIVE 2 START

.
ਕਰੀ ਮਨਜ਼ੂਰ ਇਹਨੂੰ ਡਾਢਿਆ ਅਰਜ਼ੀ ਗਰੀਬਾਂ ਜਿਹੜੀ ਪਾਈ ਏ,

ਲੱਗੀਆਂ ਦੀ ਲੱਜ ਰੱਖੀ ਮਾਲਕਾ , ਛੱਡ ਦੁਨੀਆਂ ਨੂੰ ਤੇਰੇ ਨਾਲ ਲਾਈ ਏ,

 

 

ਮੇਰੇ ਤੇਰੀਆਂ ਸਿਫ਼ਤਾਂ ਦਾ ਕੋਈ ਅੰਤ ਨਹੀ ਕੋਈ ਪਾਰ ਨਹੀਂ ,

ਮੇਰੇ ਜਿਹਾ ਕੋਈ ਪਾਪੀ ਨਹੀਂ ਤੇਰੇ ਜਿਹਾ ਬਖਸ਼ਣਹਾਰ ਨਹੀਂ ,

ਲੱਗੀਆਂ ਦੀ ਲੱਜ ਰੱਖੀ ਮਾਲਕਾ , ਛੱਡ ਦੁਨੀਆਂ ਨੂੰ ਤੇਰੇ ਨਾਲ ਲਾਈ ਏ,

 

 

ਦਰ ਦਰ ਤੇ ਐਵੇਂ ਘੁੰਮੀਏ ਨਾ , ਤੂੰ ਦਰ ਤੇ ਬਿਰਾ ਲੈ ਚੁੱਪ ਕਰਕੇ,

ਅਸੀ ਨੀਵੇਂ ਲਈ ਉੱਚਿਆਂ ਸੰਗ , ਤੂੰ ਗਲ ਨਾਲ ਲਾ ਲੈ ਚੁੱਪ ਕਰਕੇ ,

ਤੇਰੇ ਚਾਹੁਣ ਵਾਲਿਆ ਦੀ ਗਿਣਤੀ ਅਜੇ ਤੱਕ ਕਿਸੇ ਤੋਂ ਹੋਈ ਨਾ ,

ਤੇਰੇ ਆਸ਼ਕਾਂ ਵਾਲੇ ਖਾਤੇ ਵਿੱਚ ਸਾਡਾ ਨਾ ਚੜ੍ਹਾ ਲੈ ਚੁੱਪ ਕਰਕੇ ,

ਲੱਗੀਆਂ ਦੀ ਲੱਜ ਰੱਖੀ ਮਾਲਕਾ , ਛੱਡ ਦੁਨੀਆਂ ਨੂੰ ਤੇਰੇ ਨਾਲ ਲਾਈ ਏ,

 

 

ਮੇਰੀ ਅਰਜ਼ ਨਾ ਵੇਖੀ ਟਾਲ ਦੇਈਂ , ਤੂੰ ਗੀਤ ਨਵੇਂ ਹਰ ਸਾਲ ਦੇਈ ,

ਮੈਂ ਗਾ ਸਕਾਂ ਸੁਰ ਤਾਲ ਦੇਈਂ ,  ਲੋਕਾਂ ਦਾ ਪਿਆਰ ਵੀ ਨਾਲ ਦੇਈਂ ,

ਇੱਜ਼ਤ ਦੀ ਰੋਟੀ ਦਾਲ ਦੇਈਂ , ਤੰਦਰੁਸਤੀ ਵੀ ਹਰ ਹਾਲ ਦੇਈਂ ,

ਜਿਹਦਾ ਨਾ ਕੋਈ ਜਵਾਬ ਮਿਲੇ ਐਸਾ ਨਾ ਕੋਈ ਸਵਾਲ ਦੇਈਂ ,

ਲੱਗੀਆਂ ਦੀ ਲੱਜ ਰੱਖੀ ਮਾਲਕਾ , ਛੱਡ ਦੁਨੀਆਂ ਨੂੰ ਤੇਰੇ ਨਾਲ ਲਾਈ ਏ,

 

 

 

ਹਾੜ੍ਹ 'ਚ ਸੜਦੇ ਪੋਹ 'ਚ ਠੱਰਦੇ , ਸਾਰੇ ਬੇ-ਘਰਿਆਂ ਨੂੰ ਘਰ ਦੇ ,

ਸਭ ਦੀ ਕੋਠੀ ਦਾਣੇ ਭਰ ਦੇ , ਕਮਲੇ ਸਭ ਸਿਆਣੇ ਕਰਦੇ ,

ਸਭ ਦੇ ਦਿਲੀਂ ਮੁਹੱਬਤ ਭਰ ਦੇ , ਕੱਜ ਲਈਂ ਤੂੰ ਸਭ ਦੇ ਪਰਦੇ ,

***ਦੇਬੀ*** ਜਿਹਿਆਂ ਨੂੰ ਨਾ ਦੁਰਕਾਰੀਂ , ਜਾਚਕ ਨੇ ਜੋ ਤੇਰੇ ਦਰ ਦੇ ,

ਲੱਗੀਆਂ ਦੀ ਲੱਜ ਰੱਖੀ ਮਾਲਕਾ , ਛੱਡ ਦੁਨੀਆਂ ਨੂੰ ਤੇਰੇ ਨਾਲ ਲਾਈ ਏ,

 

 

 

 

 

 

 

 

 

 

 

 

 

ਸਾਡੇ ਤੇ ਨਜ਼ਰ ਟਿਕਾ ਕੇ ਰੱਖ ਅਸੀਂ ਹੋਰ ਕੀ ਲੈਣਾਂ ,

ਸਾਨੂੰ ਦਿਲ ਦੇ ਵਿੱਚ ਵਸਾ ਕੇ ਰੱਖ ਅਸੀਂ ਹੋਰ ਕੀ ਲੈਣਾਂ,

ਸਾਡਾ ਅੱਥਰਾ ਮਨ ਸਮਝਾ ਕੇ ਰੱਖ, ਅਸੀਂ ਹੋਰ ਕੀ ਲੈਣਾਂ,

ਐਬਾਂ ਤੇ ਪਰਦੇ ਪਾ ਕੇ ਰੱਖ, ਅਸੀਂ ਹੋਰ ਕੀ ਲੈਣਾਂ,

ਅਸੀਂ ਜੁੱਤੀਆਂ ਤੇਰੇ ਪੈਰ ਦੀਆਂ, ਅਸੀਂ ਕੁੱਤੀਆਂ ਤੇਰੇ ਦਰਾਂ ਦੀਆਂ,

ਸਾਨੂੰ ਬੂਹੇ ਤੇ ਬਿਠਾ ਕੇ ਰੱਖ ,ਅਸੀਂ ਹੋਰ ਕੀ ਲੈਣਾਂ,

 

 

 

 

 

ਕੋਈ ਖ਼ਤ ਕਿਸੇ ਦਾ ਪੜ੍ਹਦਾ ਏ, ਤਾਂ ਤੇਰਾ ਚੇਤਾ ਆਉਂਦਾ ਏ,

ਕੋਈ ਕਿਸੇ ਨਾਲ ਰੁਸਦਾ ਲੱੜਦਾ ਏ,ਤਾਂ ਤੇਰਾ ਚੇਤਾ ਆਉਂਦਾ ਏ,

ਕੋਈ ਦੋਸ਼ ਕਿਸੇ ਸਿਰ ਮੱੜ੍ਹਦਾ ਏ , ਤਾਂ ਤੇਰਾ ਚੇਤਾ ਆਉਂਦਾ ਏ,

ਕੋਈ ਅਚਨ-ਚੇਤ ਆ ਖੜ੍ਹਦਾ ਏ, ਤਾਂ ਤੇਰਾ ਚੇਤਾ ਆਉਂਦਾ ਏ,

"" ਦੇਬੀ "" ਨਾਲ ਤੇਰੇ ਰਿਸ਼ਤੇ ਦਾ, ਬਸ ਪਤਾ ਥੋੜਿਆਂ ਲੋਕਾਂ ਨੂੰ,

ਜੀਨੂੰ ਪਤਾ ਜ਼ਿਕਰ ਜਦ ਕਰਦਾ ਏ , ਤਾਂ ਤੇਰਾ ਚੇਤਾ ਆਉਂਦਾ ਏ,

 

 

 

 

 

 

ਜ਼ਦ ਬਾਗ "ਚ ਪਹਿਲਾ ਫੁੱਲ ਖਿਲੇ ,

ਜ਼ਦ ਕੋਈ ਕਿਸੇ ਨਾਲ ਕਰੇ ਗਿਲੇ ,

ਜਾਂ ਦਿਨ ਦੇ ਗੱਲ ਲੱਗ ਰਾਤ ਮਿਲੇ ,

ਮੈਂ ਉਦੋਂ ਤੈਨੂੰ ਯਾਦ ਕਰਦਾਂ,

 

 

ਆਪਣੇ ਪਿੰਡਾਂ ਦੀ ਦੂਰੀ ਖਿਆਲ "ਚ ਮਿਣਦੇ ਨੂੰ,

ਜ਼ਦ ਭੁੱਲ ਜਾਂਦੀ ਏ ਗਿਣਤੀ ਤਾਰੇ ਗਿਣਦੇ ਨੂੰ,

ਕਿਤੋਂ ਸੁਣੀ ਸੁਣੀ ਜਹੀ ਹਾਕ ਆਵੇਂ ,

ਪੋਲੇ ਪੈਰਾਂ ਦਾ ਖੜਾਕ ਆਵੇਂ,

ਜ਼ਦ ਮੇਰੇ ਨਾਂ ਦੀ ਡਾਕ ਆਵੇਂ ,

ਮੈਂ ਉਦੋਂ ਤੈਨੂੰ ਯਾਦ ਕਰਦਾਂ,

 

 

ਜ਼ਦ ਸੌਂਣ ਮਹੀਨੇ ਚੱਲਦੀ ਠੰਡੀ ਪੌਣ ਹੋਵੇ ,

ਮੈਂ ਕੀਨੂੰ ਆਖਾਂ ਨਾਲ ਉਦੋਂ ਫਿਰ ਕੌਣ ਹੋਵੇ ,

ਦਿਲ ਵਾਲੇ ਇਕੱਠੇ ਬੈਣ ਜਦੋਂ ,

ਨਜ਼ਰਾਂ ਹੀ ਸੁਨੇਹੇ ਲੈਣ ਜਦੋਂ ,

ਸੱਤ ਰੰਗੀਆਂ ਪੀਘਾਂ ਪੈਣ ਜਦੋਂ,

ਮੈਂ ਉਦੋਂ ਤੈਨੂੰ ਯਾਦ ਕਰਦਾ,

 

 

ਜ਼ਦ ਪੰਛੀ ਸ਼ਾਮੀ ਘਰ ਮੁੜਦੇ ਨੇ ਬੰਨ੍ਹ ਕੇ ਡਾਰ੍ਹਾਂ ,

ਤੇਰਾ ਮੁੜਨਾ ਵੀ ਤਾਂ ਬਣਦਾ ਕਰਾਂ ਵਿਚਾਰਾਂ,

ਤੇਰਾ ਕਿਸੇ ਕਿਤਾਬ "ਚ ਨਾਂ ਆਵੇਂ ,

ਵਿਛੜਨ ਦੀ ਚੇਤੇ ਥਾਂ ਆਵੇਂ,

ਜਾਂ ਸਾਡੇ ਬਨੇਰੇ ਕਾਂ ਆਵੇਂ,

ਮੈਂ ਉਦੋਂ ਤੈਨੂੰ ਯਾਦ ਕਰਦਾਂ,

 

 

***ਦੇਬੀ*** ਨੇ ਜ਼ਦ ਵੀ ਲਿਖਣਾ ਕਿਧਰੇ ਗੀਤ ਹੋਵੇ ,

ਤਾਂ ਤੂੰਈਓ ਦਿਲ ਦੇ ਸੱਭ ਤੋਂ ਵੱਧ ਨਜ਼ਦੀਕ ਹੋਵੇ,

ਰਹੇ ਦਿਲ ਤੇ ਨਾ ਅਖਤਿਆਰ ਜਦੋਂ ,

ਤੇਰੇ ਜਹੀ ਦਿਸੇ ਨੁਹਾਰ ਜਦੋਂ,

ਮਿਲ ਪੈਣ ਪੁਰਾਣੇ ਯਾਰ ਜਦੋਂ,

ਮੈਂ ਉਦੋਂ ਤੈਨੂੰ ਯਾਦ ਕਰਦਾ,

 

 

 

 

 

ਜੋ ਹੱਥ ਖਿਸਕਾਉਂਦੇ ਉਨ੍ਹਾਂ ਨਾਲ "" ਦੇਬੀ "" ਹੱਥ ਮਿਲਾਂ ਕੇ ਕੀ ਲੈਣਾਂ,

ਜੋ ਜੀਭਾਂ ਰੱਖਣ ਕਿਰਾਏ ਦੀਆਂ , ਉਨ੍ਹਾਂ ਨੂੰ ਬੁਲਾ ਕੇ ਕੀ ਲੈਣਾਂ,

ਜਿਹੜੇ ਵੇਖ ਕੇ ਮੂੰਹ ਘੂਮਾਂ ਲੈਦੇ, ਉਨ੍ਹਾਂ ਸਾਂਵੇ ਜਾ ਕੇ ਕੀ ਲੈਣਾਂ,

ਜਿਹੜੇ ਝੂਠੇ ਪਤੇ ਲਿਖਾ ਜਾਂਦੇ , ਖ਼ਤ ਉਨ੍ਹਾਂ ਨੂੰ ਪਾ ਕੇ ਕੀ ਲੈਣਾਂ,

ਤਸਵੀਰ ਖਿਚਾਵੋਂ ਉਨ੍ਹਾਂ ਨਾਲ, ਜੀਨ੍ਹਾਂ ਨੂੰ ਤੁਸੀਂ ਵੀ ਯਾਦ ਰਹੋ,

ਜੀਨ੍ਹਾਂ ਨਾਲ ਖਿਚਾਉਂਦਾ ਹਰ ਕੋਈ,ਉਨ੍ਹਾਂ ਨਾਲ ਖਿਚਾ ਕੇ ਕੀ ਲੈਣਾਂ,

 

 

ਤੀਲੇ ਚਾਰ ਟਿਕਾਏ ਮਰ ਕੇ , ਝੱਖੜ ਆਣ ਖਿਲਾਰ ਗਿਆ,

ਨੀਂ ਤੂੰ ਤਾਂ ਘੱਟ ਨਾ ਕੀਤੀ,ਨੀ ਅੜੀਏ , ਸਾਡਾ ਈ ਦਿਲ ਸਹਾਰ ਗਿਆ,

ਮੈਂ ਬੁਰੇ ਵਕਤ ਨੂੰ ਆਖਾਂ ਚੰਗਾਂ , ਜਿਹੜਾ ਖੋਟੇ ਖਰੇ ਨਿਤਾਰ ਗਿਆ,

ਪਿਆਰ ਸ਼ਬਦ ਉੱਝ ਸੋਹਣਾਂ ਏ , ਹੋ "" ਦੇਬੀ "" ਲਈ ਬੇਕਾਰ ਗਿਆ,

16 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਕੱਚੇ ਪੱਕੇ ਦਾ ਫ਼ਰਕ ਮਹਿਸੂਸ ਹੁੰਦਾ, ਜਦੋਂ ਕਿਤੇ ਝਨਾਬ ਦੀ ਗੱਲ ਛਿੱੜਦੀ,

ਮੇਰੇ ਸਾਰੇ ਸਵਾਲ ਖਾਮੋਸ਼ ਹੁੰਦੇ, ਜਦੋਂ ਤੇਰੇ ਜਵਾਬ ਦੀ ਗੱਲ ਛਿੱੜਦੀ,

ਮਨਫ਼ੀ ਹੋਈ ਤੂੰ ਕਰਨਾਂ ਜਮ੍ਹਾਂ ਪੈਦਾਂ , ਜਦੋਂ ਕੁੱਲ ਹਿਸਾਬ ਦੀ ਗੱਲ ਛਿੱੜਦੀ,

""" ਦੇਬੀ "" ਜ਼ਿਕਰ ਸ਼ਰਾਬ ਦਾ ਨਹੀਂ ਕਰਦਾ ਜਦੋਂ ਕਿਤੇ ਜਨਾਬ ਦੀ ਗੱਲ ਛਿੱੜਦੀ,

 

 

 

 

ਰੱਬ ਜਾਂਣੇ ਉਹਨਾਂ ਦੀ ਸੋਚ ਹੈ ਕੀ ਜਿਹੜੇ ਸੋਚਦੇ ਨਹੀਂ ਬੱਸ ਕਹਿੰਦੇ ਨੇ,

ਦਿਲ ਉਨ੍ਹਾਂ ਨੂੰ ਫੇਰ ਕਬੂਲੇ ਨਾ , ਇੱਕ ਵਾਰ ਜੋ ਨਜ਼ਰੋਂ ਲਹਿੰਦੇ ਨੇ,

ਫੱਟ ਸਮੇਂ ਨਾਲ ਨੇ ਭਰ ਜਾਂਦੇ , ਤਲਵਾਰ ,ਗੰਡਾਸੇ, ਗੋਲੀ ਦੇ,

"" ਦੇਬੀ"" ਜ਼ਖਮ  ਚੰਦਰੀਆਂ ਜੀਭਾਂ ਦੇ ਸਾਰੀ ਉਮਰ ਟੱਸਕਦੇ ਰਹਿੰਦੇ ਨੇ,

 

 

 

 

 

ਜਿਸ ਦਿਨ ਦੇ ਚੰਗੇ ਪਾਸੇ ਨੂੰ ਹਾਲਾਤ ਬਦਲ ਗੇ ਸੱਜ਼ਣਾਂ ਦੇ,

ਅਸੀਂ ਲੋਕਾਂ ਕੋਲੋਂ ਸੋਣਿਆਂ ਏ ਖਿਆਲਾਤ ਬਦਲ ਗਏ ਸੱਜ਼ਣਾਂ ਦੇ,

ਕੱਲ੍ਹ ਹੋਰ ਕਿਹਾ ਅੱਜ ਹੋਰ ਕਹਿਣ ਬਿਆਨਾਤ ਬਦਲ ਗਏ ਸੱਜ਼ਣਾਂ ਦੇ,

ਹੁਣ ਦਿਨੇ ਹੀ ਚੜ੍ਹਾਉਂਦੇ ਤਾਰੇ ਉਹ, ਦਿਨ ਰਾਤ ਬਦਲ ਗਏ ਸੱਜ਼ਣਾਂ ਦੇ,

ਅਸੀਂ ਆਪਣਿਆਂ ਤੋਂ ਹੋਰ ਹੋਏ ਕਈ ਹੋਰ ਤੋਂ ਆਪਣੇਂ ਹੋ ਗਏ ਨੇ ,

ਹੁਣ ""ਦੇਬੀ"" ਫੈਸ਼ਨ ਵਾਗੂੰ ਹੀ ਅੰਗ ਸਾਕ ਬਦਲ ਗਏ ਸੱਜ਼ਣਾਂ ਦੇ,

 

 

 

 

 

ਸਾਡੇ ਦਿਲ ਵਿੱਚ ਆ ਕੇ ਸਾਨੂੰ ਲੁਟਿਆ

ਡੁੱਬ ਜਾਣੀ ਨੇ ਵਸਾਹ ਕੇ ਸਾਨੂੰ ਲੁੱਟਿਆ

ਜਿੱਤ ਆਪਣੀ ਦਾ ਜਸ਼ਨ ਮਨਾਉਣ ਵਾਲੀ ਨੇ

ਸਾਨੂੰ ਹਾਰਿਆ ਨੂੰ ਹਾਰਾਂ ਦੀ ਵਧਾਈ ਭੇਜਤੀ

ਉਹਨੇ ਸਾਡੀ ਬਰਬਾਦੀ ਉੱਤੇ ਭੇਜੀਆ ਵਧਾਈਆਂ

ਅਸੀਂ ਉਹਨੂੰ ਨਵੇਂ ਯਾਰਾਂ ਦੀ ਵਧਾਈ ਭੇਜਤੀ

 

 

 

 

ਦਿਲ ਮਿੱਤਰਾਂ ਦਾ ਤੋੜ ਗੰਗਾ ਨਹਾਉਣ ਵਾਲੀ ਨੂੰ

ਸਾਡਾ ਖੂਨ ਪੀ ਕੇ ਵੈਸ਼ਨੂੰ ਕਹਾਉਣ ਵਾਲੀ ਨੂੰ

ਮੱਲੋ ਮੱਲੀ ਪੀਲੇ ਚਿਹਰੇ ਤੇ ਲਿਆ ਕੇ ਮੁਸਕਾਨ

ਉਹਦੇ ਖਿੜੇ ਰੁਕਸਾਰਾਂ ਦੀ ਵਧਾਈ ਭੇਜਤੀ

ਉਹਨੇ ਸਾਡੀ ਬਰਬਾਦੀ ਉੱਤੇ ਭੇਜੀਆ ਵਧਾਈਆਂ

ਅਸੀਂ ਉਹਨੂੰ ਨਵੇਂ ਯਾਰਾਂ ਦੀ ਵਧਾਈ ਭੇਜਤੀ

 

 

ਛੱਡ ਗਈ ਨੂੰ ਅਖੀਰੀ ਖ਼ਤ ਇਕ ਘੱਲਿਆ

ਰਹਿੰਦਾ ਚੂਲੀ ਕੁ ਸੀ ਲਹੂ ਨਾਲ ਲਿਖ ਘੱਲਿਆ

ਸਿਵਾ ਬਾਲ ਕੇ ਪੁਰਾਣਿਆਂ ਮੁਲਾਜਿਆ ਦਾ ਆਪਾਂ

ਉਹਨੂੰ ਸੱਜਰੇ ਪਿਆਰਾਂ ਦੀ ਵਧਾਈ ਭੇਜਤੀ

ਉਹਨੇ ਸਾਡੀ ਬਰਬਾਦੀ ਉੱਤੇ ਭੇਜੀਆ ਵਧਾਈਆਂ

ਅਸੀਂ ਉਹਨੂੰ ਨਵੇਂ ਯਾਰਾਂ ਦੀ ਵਧਾਈ ਭੇਜਤੀ

 

 

ਵਾਰ ਪੱਥਰਾਂ ਦੇ ਸੋਹਲ ਦਿਲ ਉੱਤੇ ਜਰ ਲਏ

ਉਹਦੇ ਗ਼ਮ ਤੋਹਫ਼ੇ ਵਾਂਗਰਾਂ ਕਬੂਲ ਕਰ ਲਏ

***ਦੇਬੀ*** ਉਜ਼ੜੇ ਨੂੰ ਭਾਵੇਂ ਕੋਈ ਮਿਲੇ ਨਾ ਟਿਕਾਣਾ

ਉਹਨੂੰ ਲੱਭੀਆ ਜੋ ਠਾਰ੍ਹਾਂ ਦੀ ਵਧਾਈ ਭੇਜਤੀ

ਉਹਨੇ ਸਾਡੀ ਬਰਬਾਦੀ ਉੱਤੇ ਭੇਜੀਆ ਵਧਾਈਆਂ

ਅਸੀਂ ਉਹਨੂੰ ਨਵੇਂ ਯਾਰਾਂ ਦੀ ਵਧਾਈ ਭੇਜਤੀ

 

 

 

ਜਾਂਦੇ - ਜਾਂਦੇ ਰੁੜ ਜਾਂਣੇ, ਉਹ ਦੂਰੋਂ ਫਤਿ ਬੁਲਾ ਗਏ ਨੇ,

ਆਪਣੀਆਂ ਯਾਦਾਂ ਨੂੰ ਸਾਡੀਆਂ ਨੀਦਾਂ ਨਾਲ ਵਟਾ ਗਏ ਨੇ,

ਇਹਨਾਂ ਦੇ ਜਵਾਬ ਮਿਲਣਗੇ ਖਬਰੇ ਕਿਨਾਂ ਕਿਤਾਬਾਂ 'ਚੋਂ ,

ਪੜ੍ਹੀਆਂ ਲਿਖੀਆਂ ਅੱਖਾਂ 'ਚੋਂ ਸਵਾਲ ਉਹ ਐਸੇ ਪਾ ਗਏ ਨੇ ,

ਕੀ ਕਰੀਏ ਕਿਰਾਏ ਦਾਰ ਉਹ ਪਹਿਲਾਂ ਵਾਲੇ ਭੁੱਲਦੇ ਨਹੀਂ,

ਭਾਵੇਂ ਪਿਛਲੇ ਹਫਤੇ **ਦੇਬੀ** ਨਵੇਂ ਗੁਵਾਢੀ ਆ ਗਏ ਨੇ,

 

 

 

ਤੇਰੀ ਦੀਦ ਦਾ ਰੋਗੀਦੇ ਦਵਾ ਮੈਨੂੰ ,

ਜਾਂ ਤਾਂ ਮਿਲਿਆਂ ਕਰ ਜਾਂ ਯਾਦ ਨਾ ਆ ਮੈਨੂੰ,

ਖ਼ਤ ਜਲਾ ਕੇ ਖੁਦ ਵੀ ਜੱਲਦੀ ਹੋਵੇਂਗੀ,

ਨੀ ਵਾਅਦੇ ਭੁੱਲ ਗਈ ਭੁੱਲ ਕੇ ਤਾਂ ਦਿਖਾ ਮੈਨੂੰ,

ਲੋਕਾਂ ਕੋਲੇ ਕਾਹਤੋਂ ਦਿਆਂ ਸਫਾਈਆਂ ਮੈਂ,

ਲਾਉਂਣੇ ਜੇ ਇਲਜ਼ਾਮ ਤਾਂ ਕੋਲ ਬਿਠਾ ਮੈਨੂੰ,

ਸਾਰੇ ਗੀਤਾਂ ਵਿੱਚ ਸਿਰਨਾਵਾਂ **ਦੇਬੀ** ਦਾ ,

ਨੀ ਗੀਤ ਜਿਹਾ ਕੋਈ ਖ਼ਤ ਚੰਦਰੀਏ ਪਾ ਮੈਨੂੰ,

 

 

ਜੀਣ ਜੋਗੀਏ ਮਰਿਆਂ ਵਰਗੇ ਕਰ ਗਈ ਏ,

ਸਾਡਾ ਕੀ ਏ ਕਿਸੇ ਦੀ ਹੋ ਕਿ ਜਿਉਂਦੀ ਰਹਿ,

ਸਾਡੇ ਕੋਲ ਫੁਲਕਾਰੀ ਤੇਰੀਆਂ ਯਾਦਾਂ ਦੀ,

ਜਿਹਦੇ ਮਰਜ਼ੀ ਖੁਵਾਬ 'ਚ ਅੜੀਏ ਆਉਂਦੀ ਰਹਿ,

 

 

ਜਿਥੇ ਮਿਲਦੇ ਸੀ ਉਹ ਥਾਂ ਤੇ ਰਾਹ ਸ਼ੱਡੇ ,

ਤੋਹਫੇ ਤੇ ਖ਼ਤ ਗੰਗਾ ਵਿੱਚ ਵਹਾ ਸ਼ੱਡੇ,

ਫੋਟੋਆਂ ਕੱਠਿਆਂ ਦੀਆਂ ਸਾਰੀਆਂ ਫੂਕਤੀਆਂ ,

ਨਵਿਆਂ ਦੇ ਨਾਲ ਨਵੇ ਪੋਜ਼ ਖਿਚਵਾਉਂਦੀ ਰਹਿ,

ਸਾਡੇ ਕੋਲ ਫੁਲਕਾਰੀ ਤੇਰੀਆਂ ਯਾਦਾਂ ਦੀ,

ਜਿਹਦੇ ਮਰਜ਼ੀ ਖੁਵਾਬ 'ਚ ਅੜੀਏ ਆਉਂਦੀ ਰਹਿ,

 

 

ਨਖ਼ਰੇ ਤੇਰੇ ਕੋਲ ਬੜੇ ਪਰ ਵਫਾ ਨਹੀਂ ,

ਮੇਰੀ ਗਲਤੀ ਏ ਜੇ ਮੈਨੂੰ ਪਤਾ ਨਹੀਂ ,

ਮਨ ਦਾ ਮੰਦਰ ਢੱਠਿਆਂ ਮੁੱੜ ਕੇ ਨਹੀਂ ਬਣਦਾ,

ਤੈਨੂੰ ਕੀ ਏ ਬਣੇ ਨਾ ਬਣੇ ਢਹੁਦੀ ਰਹਿ,

ਸਾਡੇ ਕੋਲ ਫੁਲਕਾਰੀ ਤੇਰੀਆਂ ਯਾਦਾਂ ਦੀ,

ਜਿਹਦੇ ਮਰਜ਼ੀ ਖੁਵਾਬ 'ਚ ਅੜੀਏ ਆਉਂਦੀ ਰਹਿ,

 

ਮੈਂ ਨਹੀਂ ਮੇਰਾ ਨਾਮ ਤੇਰੇ ਨਾਲ ਜੁੜਿਆਂ ਰਹੁ ,

ਮੈਂ ਤਾਂ ਉਣਾਂ ਤੇਰਾ ਵੀ ਕੁੱਝ ਥੁੜਿਆ ਰਹੁ,

ਬੇ - ਵਫਾ ਦਾ ਦਾਗ ਤਾਂ ਤੇਰੇ ਰਹਿਣਾਂ ਏ,

ਟਿਕੇ ਬਿੰਦੀਆਂ ਵੀ ਮੱਥੇ ਤੇ ਲਾਉਂਦੀ ਰਹਿ,

ਸਾਡੇ ਕੋਲ ਫੁਲਕਾਰੀ ਤੇਰੀਆਂ ਯਾਦਾਂ ਦੀ,

ਜਿਹਦੇ ਮਰਜ਼ੀ ਖੁਵਾਬ 'ਚ ਅੜੀਏ ਆਉਂਦੀ ਰਹਿ,

 

 

ਮੁੱੜਦਾ ਨਹੀਂਓ ਇਸ਼ਕ ਗਲੀ ਜੋ ਵੜ ਜਾਂਦਾ ,

ਚਮਕ ਦਮਕ ਤੇ ਮਰਨੇ ਵਾਲਾ ਮਰ ਜਾਂਦਾ,

**ਦੇਬੀ** ਸਾਵੇਂ ਆਇਆ ਦੋਸ਼ ਤਾਂ ਉਹਦਾ ਸੀ,

ਤੂੰ ਤਾਂ ਸੱਪਨੀ ਆਪਣਾਂ ਠੰਗ ਚਲਾਉਂਦੀ ਰਹਿ,

ਸਾਡੇ ਕੋਲ ਫੁਲਕਾਰੀ ਤੇਰੀਆਂ ਯਾਦਾਂ ਦੀ,

ਜਿਹਦੇ ਮਰਜ਼ੀ ਖੁਵਾਬ 'ਚ ਅੜੀਏ ਆਉਂਦੀ ਰਹਿ,

16 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਦੁਨੀਆਂ ਤੇ ਸੋਹਣੇ ਹੋਰ ਬੜੇ ਖਬਰੇ ਤੂੰ ਕਾਤੋਂ ਭਾਅ ਗਿਆ ਵੇ,

ਸਾਨੂੰ ਚੰਗਿਆਂ ਭਲਿਆਂ ਹੱਸਦਿਆਂ ਨੂੰ ਐਵੇਂ ਸੋਚਾਂ ਦੇ ਵਿੱਚ ਪਾ ਗਿਆ ਵੇ,

ਤੇਰੇ ਦਿਲ ਦੀਆਂ ਤੂੰ ਜਾਂਣੇ **ਦੇਬੀ** ਆਪਣੇ ਦਿਲ ਦੀ ਆਖ ਦਿਆਂ ,

ਹੁਣ ਹੋਰ ਕਿਸੇ ਵੱਲ ਨਹੀਂ ਜਾਂਦਾ ਆਉਂਣਾ ਸੀ ਜਿਸ ਤੇ ਆ ਗਿਆ ਵੇ,

 

 

 

ਮੈਂ ਕਾਲੀ ਤੇ ਮੇਰੇ ਯਾਰ ਕਾਲੇ,

ਤੇ ਪੈਂਦੇ ਕਾਲਿਆਂ ਨੂੰ ਆਪੇ ਮਿਲ ਕਾਲੇ,

ਗੋਰੇ ਹੋਣ ਦੀ ਨਹੀਂ ਤਰਕੀਬ ਲੱਭਦੀ ,

ਆਪਣੇ ਵੱਲੋਂ ਤਾਂ ਕਰਦੇ ਨਹੀਂ ਢਿੱਲ ਕਾਲੇ,

ਅੱਖਾਂ ਕਾਲੀਆਂ ਕਾਲਾ ਹੀ ਪਾ ਸੁਰਮਾਂ,

ਤੇ ਕਾਲੇ ਕੰਮ ਹੀ ਨਿੱਤ ਕਰੇਦੀਆਂ ਨੇ,

ਰਾਤਾ ਕਾਲੀਆਂ ਵਿੱਚ ਮਿਲ ਲੈਦੀਆਂ ਨੇ,

ਜੇ ਨਾ ਹੋਣ ਮਸ਼ੂਕਾਂ ਦੇ ਦਿਲ ਕਾਲੇ,

 

 

 

ਦਿਲ ਕੀਤਾ ਰਜਿਸਟਰੀ ਤੇਰੇ ਨਾਂਵੇ ,

ਤੇ ਵਿੱਚ ਜਾਂਨ ਵੀ ਚੰਨਾਂ ਲਿਖਾਈ ਹੋਈ ਏ,

ਸੁਰਤ ਚੰਨ ਵਰਗੀ ਸਣੇ ਨਖ਼ਰਿਆਂ ਦੇ ,

ਸਾਰੀ ਉਮਰ ਲਈ ਗਹਿਣੇ ਪਾਈ ਹੋਈ ਏ,

ਹੱਥ ਹਾਕਮਾਂ ਦੇ ਮਨਜੂਰ ਕਰ ਨੀ,

ਇਹ ਗਰਜ਼ਾਂ ਵਾਲਿਆਂ ਅਰਜ਼ੀ ਪਾਈ ਹੋਈ ਏ,

**ਦੇਬੀ** ਚੰਦਰਿਆ ਤੂੰ ਨਾ ਭੁੱਲ ਜਾਂਵੀ,

ਤੇਰੇ ਪਿੱਛੇ ਇਹ ਦੁਨੀਆਂ ਭੁੱਲਾਈ ਹੋਈ ਏ,

 

 

 

 

 

 

 

 

ਗੀਤਾਂ ਵਿੱਚੋਂ ਗੂੜ੍ਹੀਆਂ ਮੁਹੱਬਤਾਂ ਦੀ ਮਹਿਕ ਆਉਂਦੀ ,

ਗੂੜ੍ਹੀਆਂ ਮੁੱਹਬਤਾਂ 'ਚੋਂ ਗੀਤ ਮਿਲ ਜਾਂਦੇ ਨੇ ,

ਜੀਨ੍ਹਾਂ ਦੇ ਗਲਾਂ 'ਚ ਪਾਉਂਣੇ, ਉਹ ਔਖੇ ਮਿਲਦੇ ਨੇ,

ਮੇਲਿਆਂ 'ਚੋਂ ਸੌਖੇ ਹੀ ਤਬੀਤ ਮਿਲ ਜਾਂਦੇ ਨੇ,

 

 

ਸੋਨੇ ਦੇ ਤਬੀਤ ਵਾਲਿਆ ਵੇ ਕੁੜੀ ਨਜ਼ਰਾਂ ਦੀ ਪੱਟੀ ਹੋਈ ਆ

ਰੱਬ ਮੇਰੀ ਖੈਰ ਕਰੇ , ਅੱਖ ਤੇਰੇ ਉੱਤੇ ਰੱਖੀ ਹੋਈ ਆ

 

 

 

ਰੰਗ ਗੋਰਾ ਤੇ ਧਾਗਾ ਕਾਲਾ ਨੀ

ਜਿਹਦਾ ਚਰਚਾ ਪਿੰਡ ਵਿੱਚ ਬਾਹਲਾ ਨੀ

ਮੇਰਾ ਯਾਰ ਤਬੀਤਾਂ ਵਾਲਾ ਨੀ

ਸੋਨੇ ਦੇ ਤਬੀਤ ਵਾਲਿਆ ਧਰਤੀ ਤੇ ਲੀਕਾਂ ਵੇ

ਗਲੀ ਵਿਚ ਡਾਹਿਆ ਚਰਖ਼ਾ , ਤੈਨੂੰ ਮਿੱਤਰਾ ਉਡੀਕਾਂ ਵੇ

ਸੋਨੇ ਦੇ ਤਬੀਤ ਵਾਲਿਆ ਧਰਤੀ ਤੇ ਲੀਕਾਂ ਵੇ

 

 

 

ਮੈਂ ਸੱਜਣ ਸੁਸਤ ਸਹੇੜਿਆ ,

ਰਾਹ ਕਿੰਨੀਂ ਵਾਰੀ ਘੇਰਿਆ

ਤੇਰੇ ਨਾ ਤੇ ਕੁੜੀਆ ਛੇੜਿਆ

ਸੋਨੇ ਦੇ ਤਬੀਤ ਵਾਲਿਆ

ਪਿਛੇ ਹੱਟੀਏ ਨਾ ਭੰਡਿਆ ਤੋਂ

ਫੁੱਲ ਉਹਨੇ ਕੀ ਤੋੜਨਾ

ਜਿਹੜਾ ਡਰ ਗਿਆ ਕੰਡਿਆ ਤੋਂ

ਸੋਨੇ ਦੇ ਤਬੀਤ ਵਾਲਿਆ

ਪਿਛੇ ਹੱਟੀਏ ਨਾ ਭੰਡਿਆ ਤੋਂ

 

 

 

 

 

 

ਦੋ ਗੱਲਾਂ ਕਰਨ ਨੂੰ ਭਾਲਦੀ

ਕਿੱਥੋਂ ਲੱਭਣੀ ਮੇਰੇ ਨਾਲਦੀ

ਤੇਰੇ ਨਾ ਦੇ ਦੀਵੇ ਬਾਲਦੀ

ਸੋਨੇ ਦੇ ਤਬੀਤ ਵਾਲਿਆ

ਪਾਣੀ ਵਿੱਚ ਜੋਕਾਂ ਨੇ

ਤੇਰਾ ਦਿਲ ਸਾਫ ਸਜ਼ਣਾ

ਤੇਨੂੰ ਚੁਕਿਆ ਈ ਲੋਕਾਂ ਨੇ

ਸੋਨੇ ਦੇ ਤਬੀਤ ਵਾਲਿਆ

ਪਾਣੀ ਵਿੱਚ ਜੋਕਾਂ ਨੇ

 

ਤੈਨੂੰ ਆਪਣੇ ਕੰਮ ਤੋਂ ਵਿਹਲ ਨਹੀਂ

ਇਹ ਇਸ਼ਕ ਹੈ ***ਦੇਬੀ*** ਖੇਲ ਨਹੀ

ਇਥੇ ਵਿਛੜ ਗਿਆ ਦੇ ਮੇਲ ਨਹੀ

ਸੋਨੇ ਦੇ ਤਬੀਤ ਵਾਲਿਆ

ਦੁੱਧ ਮੁਜ਼ਰਾਂ "ਚ ਪੈ ਗਿਆ ਵੇ

ਅੱਖਾਂ 'ਚ ਘਸੁੰਨ ਦਏਂਗਾ ,

ਕੋਈ ਹੋਰ ਜੇ ਲੈ ਗਿਆ ਵੇ

ਸੋਨੇ ਦੇ ਤਬੀਤ ਵਾਲਿਆ

ਦੁੱਧ ਮੁਜ਼ਰਾਂ "ਚ ਪੈ ਗਿਆ ਵੇ

 

 

 

 

 

ਨੀਂ ਅਸੀਂ ਚੰਨ ਬਣਾਗੇ , ਤੂੰ ਜ਼ੁਲਫ਼ਾਂ ਖਿਲਾਰ ਰਾਤ ਕਰ ਕੇ ਵੇਖ,

ਡੁੱਬਣਾਂ ਏ ਤੇਰੇ ਨੈਣਾਂ ਵਿੱਚ, ਤੂੰ ਝਾਂਤ ਕਰ ਕੇ ਵੇਖ,

ਨੀਂ ਅਫਵਾਹਾਂ ਸੁਣ ਕੇ ਐਵੇਂ ਨਾ ਬਦਨਾਮ ਕਰੀ ਜਾ,

** ਦੇਬੀ ** ਨੂੰ ਸਮਝਣਾਂ ਏ, ਤੇ ਮੁਲਾਕਾਤ ਕਰ ਕੇ ਵੇਖ,

 

 

 

 

ਜੇ ਆਉਂਣਾ ਏ ਤਾਂ ਮੱਥੇ ਦੀ ਲਕੀਰ ਬਣ ਕੇ ਆ,

ਸੁੱਚੀ ਮੁੱਹਬਤ ਦੀ ਕਿਤੇ ਤਸਵੀਰ ਬਣ ਕੇ ਆ,

ਨਜ਼ਰਾਂ 'ਚੋਂ ਖਾਣ ਗਿਜ਼੍ਹੇ ਆ ਚੱਲ ਤੀਰ ਬਣ ਕੇ ਆ,

ਥਲ ਬਣ ਕੇ ਵਿੱਛ ਜਾਵਾਂਗੇ ਨੀ ਅੜੀਏ, ਨੀਰ ਬਣ ਕੇ ਆ,

**ਦੇਬੀ** ਨੂੰ ਸ਼ਰਤਾਂ ਸਾਰੀਆਂ ਮਨਜੂਰ ਤੇਰੀਆਂ,

ਕੰਨ ਵੀ ਪੜਾਂ ਲਵਾਂਗੇ, ਪਰ ਪਹਿਲਾਂ ਹੀਰ ਬਣ ਕੇ ਆ,

 

 

 

ਤੇਰੇ ਹੁਦਿਆਂ ਸੁਦਿਆਂ ਵੀ ਅਸੀਂ ਕੱਲੇ - ਕੱਲੇ ਆ,

ਤੇਰੇ ਰਾਹਾ ਦੇ ਵਿੱਚ ਬੈਠੇ ਨੀ ਅਸੀਂ ਬੁੱਤ ਬਣ ਚੱਲੇ ਆ,

 

 

ਤੇਰੇ ਲਾਰਿਆਂ 'ਚ ਲੰਘਿਆ ਸਿਆਲ ਹੁਣ ਤਾਂ ਉਮੀਦ ਮੁੱਕੀ ਜਾਂਦੀ ਆ,

ਤੂੰ ਤਾਂ ਕੋਠੇ ਤੇ ਸੁਕਾਈ ਜਾਂਵੇ ਵਾਲ , ਆਸ਼ਕਾਂ ਦੀ ਜਾਨ ਸੁੱਕੀ ਜਾਂਦੀ ਆ,

 

ਵਾਅਦਾ ਭੁੱਲ ਜਾਂਦੀ ਏ ਤੂੰ ਸਾਨੂੰ ਇਹ ਪਸੰਦ ਨਹੀਂ,

ਗੁੱਟ ਉੱਤੇ ਘੜੀ ਪਰ ਸਮੇਂ ਦੀ ਪਾਬੰਦ ਨਹੀਂ ,

ਪੁੱਛ ਨੇੜੇ ਆ ਕੇ ਮਿੱਤਰਾਂ ਦਾ ਹਾਲ, ਦੂਰ ਖੜੀ ਬੁੱਲ ਟੁਕੀ ਜਾਂਦੀ ਆ,

ਤੂੰ ਤਾਂ ਕੋਠੇ ਤੇ ਸੁਕਾਈ ਜਾਂਵੇ ਵਾਲ , ਆਸ਼ਕਾਂ ਦੀ ਜਾਨ ਸੁੱਕੀ ਜਾਂਦੀ ਆ,

 

 

ਚੁੱਗਲਾਂ ਦੀ ਹਿੱਕ ਤੇ ਦੁਪਹਿਰੇ ਦੀਵਾ ਬਲਦਾ,ਦੋ ਦਿਲ ਮਿਲਦੇ ਤਾਂ ਕੌਣ ਵੇਖ ਜਰਦਾ,

ਰੱਬ ਲਾਵੇ ਉਸ ਜੀਭ ਨੂੰ ਜਗਾਲ, ਚੰਦਰੀ ਜੋ ਤੇਨੂੰ ਚੁੱਕੀ ਜਾਂਦੀ ਆ,

ਤੂੰ ਤਾਂ ਕੋਠੇ ਤੇ ਸੁਕਾਈ ਜਾਂਵੇ ਵਾਲ , ਆਸ਼ਕਾਂ ਦੀ ਜਾਨ ਸੁੱਕੀ ਜਾਂਦੀ ਆ,

 

 

ਖੁਦ ਅਪਣਾਉਂਦੀ ਨਾ ਤੂੰ ਹੋਰ ਜੋਗੇ ਸ਼ੱਡਦੀ,ਸਾਡੇ ਦਿਲੋਂ ਨਿਕਲੇ ਨਾ ਸਾਨੂੰ ਵੀ ਨੀ ਕੱਡਦੀ,

ਕਦੋਂ ਆਉ ਤੇਨੂੰ ** ਦੇਬੀ ** ਦਾ ਖਿਆਲ ,ਗਰੀਬ ਦੀ ਜਵਾਨੀ ਮੁੱਕੀ ਜਾਂਦੀ ਆ,

ਤੂੰ ਤਾਂ ਕੋਠੇ ਤੇ ਸੁਕਾਈ ਜਾਂਵੇ ਵਾਲ , ਆਸ਼ਕਾਂ ਦੀ ਜਾਨ ਸੁੱਕੀ ਜਾਂਦੀ ਆ,

 

 

 

 

 

ਸੋਹਣੀਆਂ ਸੂਰਤਾਂ ਬਣ ਠਣ ਕੇ ਜਦ ਨਾਲ ਅਦਾਵਾਂ ਨਿਕਲਦੀਆਂ,

ਬਰਸ਼ੇ ਵਾਂਗੂੰ ਸੀਨੇ ਵਿੱਚ ਦੀ ਪਾਰ ਨਿਗਾਵਾਂ ਨਿਕਲਦੀਆਂ,

ਤੇਰੇ ਵੱਲੋਂ ਮੇਰੇ ਘਰ ਨੂੰ ਕਾਹਤੋਂ ਇੱਕ ਵੀ ਆਉਂਦੀ ਨਹੀਂ,

ਮੇਰੇ ਵੱਲੋਂ ਤੇਰੇ ਘਰ ਵੱਲ ਕਿੰਨੀਆਂ ਰਾਵ੍ਹਾਂ ਨਿਕਲਦੀਆਂ,

ਬੰਦਾ ਆਪਣੀ ਕੀਤੀ ਪਾਉਂਦਾ ਕਿਉਂ ਕੋਈ ਮੇਰਾ ਫਿੱਕਰ ਕਰੇ,

ਮੇਰੇ ਖਾਤੇ ਖ਼ਬਰੇ ਕਿੰਨੀਆਂ ਹੋਰ ਸਜ਼ਾਵਾਂ ਨਿਕਲਦੀਆਂ ,

ਯਾਦਾਂ ਵਾਲਾ ਦੀਵਾ ਉਨੀ ਦੇਰ ਤਾਂ ਬੁੱਝਣਾਂ ਔਖਾ ਏ,

ਜਿਨ੍ਹਾਂ ਚਿਰ ਨਹੀਂ ਸੀਨੇ ਵਿੱਚੋਂ ਆਖਰੀ ਸਾਵ੍ਹਾਂ ਨਿਕਲਦੀਆਂ,

ਕਿਨ੍ਹੀ ਉੱਚੀ ਹੱਸਤੀ ਤੇਰੀ ਯਾਦੂ ਤੇਰਾ ਕਿੰਨਿਆਂ ਤੇ,

ਤੇਰੇ ਲਈ ਹਰ ਦਿਲ 'ਚੋਂ ਆਪਣੇ ਆਪ ਦੁਆਵਾਂ ਨਿਕਲਦੀਆਂ,

ਧੁੱਪ ਰੰਗੇ ਜੋ ਦਿਨੇ ਦਿਨੇ ਹੀ ਘਰੇ ਮੁੱੜਨ ਤਾਂ ਚੰਗਾ ਏ,

ਰਾਤ ਨੂੰ **ਦੇਬੀ** ਸ਼ੜਕਾਂ ਉੱਤੇ ਸੌ ਬਲਾਵਾਂ ਨਿਕਲਦੀਆਂ,

 

 

 

ਸੋਹਣਿਆਂ ਨੂੰ ਔਖੀਆਂ ਪੜ੍ਹਾਈਆਂ ਮਾਰ ਲੈਦੀਆਂ ,

ਆਸ਼ਕਾਂ ਨੂੰ ਲੰਮੀਆਂ ਯੁਦਾਈਆਂ ਮਾਰ ਲੈਦੀਆਂ,

 

 

ਔਖੇ ਕੋਰਸਾਂ ਨੇ ਜ਼ਾਨ ਸੂਲੀ ਉੱਤੇ ਟੱਗੀ ਏ,

ਸੁਜੇ ਨੈਣ ਦੱਸਦੇ ਨੇ ਰਾਤ ਕਿੱਝ ਲੰਘੀ ਏ,

ਰਾਤਾਂ ਜਾਗ-ਜਾਗ ਤੇ ਲੰਘਾਈਆਂ ਮਾਰ ਲੈਦੀਆਂ,

ਸੋਹਣਿਆਂ ਨੂੰ ਔਖੀਆਂ ਪੜ੍ਹਾਈਆਂ ਮਾਰ ਲੈਦੀਆਂ ,

ਆਸ਼ਕਾਂ ਨੂੰ ਲੰਮੀਆਂ ਯੁਦਾਈਆਂ ਮਾਰ ਲੈਦੀਆਂ,

 

 

ਹਰੀ ਏ ਜਾਂ ਲਾਲ ਝੰਡੀ ਸਕੇ ਕੋਈ ਦੱਸ ਨਾ,

ਅੱਖਾਂ ਵਾਲੀ ਭਾਸ਼ਾ ਆਉਂਦੀ ਪਰ ਚੱਲੇ ਵੱਸ ਨਾ,

ਕਾਲੀਆਂ ਨੇ ਐਨਕਾਂ ਲਗਾਈਆਂ ਮਾਰ ਲੈਦੀਆਂ,

ਸੋਹਣਿਆਂ ਨੂੰ ਔਖੀਆਂ ਪੜ੍ਹਾਈਆਂ ਮਾਰ ਲੈਦੀਆਂ ,

ਆਸ਼ਕਾਂ ਨੂੰ ਲੰਮੀਆਂ ਯੁਦਾਈਆਂ ਮਾਰ ਲੈਦੀਆਂ,

 

 

ਮਿਲਣੇ ਨੂੰ ਆਖੀਏ ਨਾ ਸਾਨੂੰ ਦੋਸ਼ ਲੱਗਣਾ,

ਹੋ ਗਏ ਕਿਤੇ ਫੇਲ ਤਾਂ ਗਰੀਬਾਂ ਨੂੰ ਨਹੀਂ ਸ਼ੱਡਣਾ,

ਅੱੜ੍ਹਬਾਂ ਦੇ ਨਾਲ **ਦੇਬੀ** ਲਾਈਆਂ ਮਾਰ ਲੈਦੀਆਂ ,

ਸੋਹਣਿਆਂ ਨੂੰ ਔਖੀਆਂ ਪੜ੍ਹਾਈਆਂ ਮਾਰ ਲੈਦੀਆਂ ,

ਆਸ਼ਕਾਂ ਨੂੰ ਲੰਮੀਆਂ ਯੁਦਾਈਆਂ ਮਾਰ ਲੈਦੀਆਂ,

 

 

16 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਉਮਰਾਂ ਦੇ ਰੋਣੇ ਪੱਲੇ ਪੈਦੀਆਂ ਖੁਵਾਰੀਆ

ਨਾ ਬੀਬਾ ਸਾਨੂੰ ਨਹੀਓ ਪੁਗਦੀਆਂ ਯਾਰੀਆਂ

 

 

 

ਦਿਲ ਲੈਂ ਕੇ ਲੋਕੀਂ ਕਰ ਜਾਣ ਬਈਮਾਨੀਆਂ

ਸਾਂਬੀਂ ਜਾਵੋਂ ਵੇਰ ਛੱਲੇ ਮੁੰਦੀਆਂ ਨਿਸ਼ਾਨੀਆ

ਚੀਚੀਆ ਤੇ ਉਗਲੀਆ ਕਰੀ ਜਾਵੋਂ ਭਾਰੀਆ

ਨਾ ਬੀਬਾ ਸਾਨੂੰ ਨਹੀਓ ਪੁਗਦੀਆਂ ਯਾਰੀਆ

 

 

ਮਰਦਾਂ ਦਾ ਕੀ ਐ ਜਣੀ ਖਣੀ ਉਤੇ ਮਰਦੇ

ਲਾਰੇ ਲਾਉਦੇ ਕਿਤੇ ਤੇ ਵਿਆਹ ਕਿਤੇ ਕਰਦੇ

ਰੋਣ ਜੋਗੀਆ ਹੀ ਰਹਿ ਜਾਦੀਆ ਵਿਚਾਰੀਆ

ਨਾ ਬੀਬਾ ਸਾਨੂੰ ਨਹੀਓ ਪੁਗਦੀਆਂ ਯਾਰੀਆ

 

ਤੂੰ ਇਹ ਸੁਝਾ ਦਿਤਾ ਤੇਰਾ ਧੰਨ ਵਾਦ ਵੇ

ਸਾਡਾ ਹਾਲੇ ਮੂੜ ਨਹੀ ਕਿ ਹੋਈਏ ਬਰਬਾਦ ਵੇ

ਸੁਕੇ ਕੱਖਾ ਥੱਲੇ ਕਾਨੂੰ ਦਈਏ ਅਗਿਆਰੀਆ

ਨਾ ਬੀਬਾ ਸਾਨੂੰ ਨਹੀਓ ਪੁਗਦੀਆ ਯਾਰੀਆ

 

 

 

 

ਕੂੜ ਹੋਵੇ ਸੱਜਣ ਤੇ ਹਾਸਾ ਬਣੇ ਜੱਗ ਦਾ 

ਬਿੰਦ ਵਿੱਚ ਦਾਗ **ਮਖਸੂਸਪਰੀ** ਲੱਗਦਾ

ਵਾਂਗ ਚਿੱਟੀ ਚਾਦਰ ਦੇ ਹੁਦੀਆ ਕੁਵਾਰੀਆ

ਨਾ ਬੀਬਾ ਸਾਨੂੰ ਨਹੀਓ ਪੁਗਦੀਆਂ ਯਾਰੀਆ

 

 

 

ਦਾਣੇ ਦਾਣੇ ਦਾਣੇ ਸਾਡੇ ਵਰਗੇ ਗਾਉਂਦੇ ਫਿਰਦੇ ,

ਸੁਰ ਤਾਲੋਂ ਅਣਨਾਣੇ,

ਝੁੱਘ੍ਹਾਂ ਫੂਕ ਤਮਾਸ਼ਾ ਵੇਖਣ ਆਖੂ ਕੌਣ ਸਿਆਣੇ,

ਪਹਿਲਾਂ ਪਹਿਲਾਂ ਲਿਖਤੇ, ਲੱਗਦਾ ਹੁਣ ਲਿਖੇ ਨਹੀਂ ਜਾਣੇ,

ਕਿਸੇ ਦਾ ਮੁਹੱਲ ਬੱਣਦਾ, ਪੈ ਕੇ ਨੀਹਾਂ 'ਚ ਕਿਸੇ ਦੇ ਗਾਣੇ,

 

 

 

ਕਾਹਨੂੰ ਨੀਵਿਆਂ ਨੂੰ ਰੱਖਦੇ ਨੇ ਚੇਤੇ ਜੋ ਉੱਚਿਆਂ ਦੇ ਯਾਰ ਹੋ ਗਏ ,

ਹੁਣ ਸਾਨੂੰ ਨਹੀਉਂ ਚੱਜ ਨਾ' ਬੁਲਾਉਂਦੇ, ਉਹ ਜਦੋਂ ਦੇ ਸਟਾਰ ਹੋ ਗਏ ,

 

 

ਅਸੀਂ ਖੜ੍ਹੇ ਸੀ ਪਹਾੜ ਬਣ ਜੀਨ੍ਹਾਂ ਪਿਛੇ  ਰੇਤ ਦੀ ਦੀਵਾਰ ਦੱਸਦੇ ,

ਯਾਰੀ ਖੂਨ ਨਾਲੋਂ ਸੰਗਣੀ ਸੀ , ਅੱਜ ਜੋ ਮਾਮੂਲੀ ਜਾਣਕਾਰ ਦੱਸਦੇ ,

ਆਪ ਪਿੱਤਲ ਤੋਂ ਸੋਨਾ ਬਣ ਬੈਠੇ, ਫੁੱਲਾਂ ਤੋਂ ਅਸੀ ਖਾਰ ਹੋ ਗਏ ,

ਹੁਣ ਸਾਨੂੰ ਨਹੀਉਂ ਚੱਜ ਨਾ' ਬੁਲਾਉਂਦੇ, ਉਹ ਜਦੋਂ ਦੇ ਸਟਾਰ ਹੋ ਗਏ ,

 

 

ਵੱਡੇ ਬਣ ਗਏ ਕਿਰਾਏ ਉੱਤੇ ਬੋਲਦੇ ਨੇ ਬੁੱਲ ਜਿਹੇ ਘੁੱਟ - ਘੁੱਟ ਕੇ ,

ਅਸੀਂ ਬੈਠੇ ਕਿੰਜ ਨਿਗ੍ਹਾ ਪਈਏ , ਉਨ੍ਹਾਂ ਦੇ ਮਿਲਣ ਲੋਕੀਂ ਉੱਠ - ਉੱਠ ਕੇ,

ਹਣ ਉਨ੍ਹਾਂ ਨੂੰ ਸਲਾਮ ਕਹਿਣ ਵਾਲੇ ,ਸਾਡੇ ਜਿਹੇ ਹਜ਼ਾਰ ਹੋ ਗਏ ,

ਹੁਣ ਸਾਨੂੰ ਨਹੀਉਂ ਚੱਜ ਨਾ' ਬੁਲਾਉਂਦੇ, ਉਹ ਜਦੋਂ ਦੇ ਸਟਾਰ ਹੋ ਗਏ ,

 

 

ਸਾਡੇ ਨਾਲ ਬੀਤੇ ਵਕਤ ਨੂੰ ਬੁਰਾ ਕਹਿ ਕੇ , ਦਿਲ 'ਚੋਂ ਵਿਸਾਰ ਛੱਡਿਆ ,

ਜਾਣੀ ਯਾਦਾਂ ਵਾਲੀ ਡਾਇਰੀ ਵਿੱਚੋਂ ਸਾਡੇ ਨਾਮ ਵਾਲਾ ਸਫ਼ਾ ਪਾੜ ਛੱਡਿਆ ,

ਭੈੜੇ ਉੱਚੀਆਂ ਹਵਾਵਾਂ ਵਿੱਚ ਉਡਦੇ ਨੇ , ਸਾਡੀ ਹੱਦੋਂ ਬਾਹਰ ਹੋ ਗਏ ,

ਹੁਣ ਸਾਨੂੰ ਨਹੀਉਂ ਚੱਜ ਨਾ' ਬੁਲਾਉਂਦੇ, ਉਹ ਜਦੋਂ ਦੇ ਸਟਾਰ ਹੋ ਗਏ ,

 

 

 

 

ਉਨ੍ਹਾਂ ਵਾਸਤੇ ਬਣੇ ਸੀ ਜਿਹੜੇ ਪੌੜੀਆਂ , ਉਨ੍ਹਾਂ ਨੂੰ ਉੱਤੇ ਚੜ੍ਹ ਭੁੱਲ ਗਏ ,

ਆਪ ਪੱਟ ਹੋ ਕੇ ਅਸਾਂ ਜਿਹੜੀ ਲਾਈ , ਉਹ ਆਪਣੀ ਹੀ ਜੜ੍ਹ ਭੁੱਲ ਗਏ ,

***ਮਖ਼ਸੂਸਪੁਰੀ*** ਸਾਡੇ ਨਾ' ਲੜਾ ਕੇ ਤੇ ਆਪ ਉਹਦੇ ਯਾਰ ਹੋ ਗਏ , 

ਹੁਣ ਸਾਨੂੰ ਨਹੀਉਂ ਚੱਜ ਨਾ' ਬੁਲਾਉਂਦੇ, ਉਹ ਜਦੋਂ ਦੇ ਸਟਾਰ ਹੋ ਗਏ ,

 

 

ਦੇਖਿਆ ਨਾ ਲਾਭ ਨਾ ਕੋਈ ਹਾਨੀ ਪੀ ਗਿਆ,

ਮੈਂ ਬੋਤਲਾਂ 'ਚ ਘੋਲ ਕੇ ਜਵਾਨੀ ਪੀ ਗਿਆ,

ਕਿੰਨਿਆਂ ਦੇ ਜੁਲਮ ਤੇ ਧੋਖੇ ਪੀ ਲਏ,

ਮੈਂ ਕਿੰਨਿਆਂ ਦੀ ਖੌਰੇ ਮਿਹਰਬਾਨੀ ਪੀ ਗਿਆ,

ਜੀਨ੍ਹਾਂ ਨੇ ਵਟਾਈਆਂ ਕਈਆਂ ਨਾਲ ਮੁੰਦੀਆਂ,

ਵੇਚ ਕੇ ਮੈਂ ਉਹਨਾਂ ਦੀ ਨਿਸ਼ਾਨੀ ਪੀ ਗਿਆ,

ਥੋੜੀ ਬਹੁਤੀ ਭਾਵੇਂ ਹੁਣ ਹੋਉ ਬਚਦੀ,

**ਦੇਬੀ** ਲੱਗ ਭੱਗ ਸਾਰੀ ਜਿਦਗਾਨੀ ਪੀ ਗਿਆ,

 

ਇਹ ਦੁਨੀਆਂ ਬੇ-ਲਿਹਾਜ਼ ਜਹੀ ਪੱਥਰ ਦਿਲ ਨਜ਼ਰੀ ਆਉਂਦੀ , ਤਾਂ ਪੀਨੇਂ ,

ਕੋਈ ਯਾਦ ਹਸਾਉਂਣੇ ਵਾਲਿਆਂ ਦੀ ਉਲਟਾ ਜਦੋਂ ਰਵਾਉਂਦੀ , ਤਾਂ ਪੀਨੇਂ ,

ਦੂਰ ਵਸੇਂਦੀ ਸ਼ਕਲ ਕਈ ਜਦ ਇਸ ਵਿੱਚ ਸ਼ਕਲ ਵਖਾਉਂਦੀ , ਤਾਂ ਪੀਨੇਂ ,

ਫਿਰ ਬੋਤਲ ਯਾਦ ਨਹੀਂ ਰਹਿੰਦੀ ਕੋਈ ਤਿੱਰਛੀ ਨਜ਼ਰ ਪਿਆਉਂਦੀ , ਤਾਂ ਪੀਨੇਂ ,

ਚੰਗੀ ਜਾਂ ਮਾੜੀ , ਕੀ ਮਿਲਦਾ ਕੀ ਗਵਾਉਂਦੀ ਬਸ ਪੀਨੇਂ ,

*ਦੇਬੀ* ਬਣਾਉਂਦੀ ਬਹਾਨੀ ਰੂਹ ਚੰਦਰੀ,ਪੀਣੇ ਤੇ ਜਦ ਆਉਂਦੀ , ਤਾਂ ਪੀਨੇਂ

 

 

ਪੀ ਕਿ ਨਿੱਤ ਜੇ ਨਾ ਗਲਤੀਆਂ ਤੋਂ ਬਾਜ਼ ਆਉਂਗੇ ,

ਬਣੋਗੇ ਖੁਦ ਬੁਰੇ ਸ਼ਰਾਬ ਨੂੰ ਵੀ ਮਾੜੀ ਬਣਾਉਂਗੇ,

ਅੱਧੀ ਰਾਂਤੀ ਜੇ ਡਿਗਦੇ ਢਹਿਦੇ ਘਰਾਂ ਨੂੰ ਆਵੋਗੇ,

ਤਾਂ ਕੋਈ ਸ਼ੱਕ ਨਹੀਂ ਕਿ ਵੌਟੀ ਤੋਂ ਖਾਂਤਰ ਕਰਾਉਂਗੇ,

ਇਹਦੀ ਸਿਫਤ ਹੈ ਇਹ ਬਿਨ੍ਹਾਂ ਗੱਲ੍ਹੋਂ ਲੜਾ ਦੇਦੀ,

ਬੇ-ਹੋਸ਼ੀ ' ਨਾਲ ਸੱਜ਼ਣਾ ਦੇ ਰੁਸ ਜਾਵੋਗੇ,

ਫਿਕਰ ਜ਼ਿਦਗੀ ਦੇ ਸੁਪਣੇ ਵਿੱਚ ਵੀ ਪਿੱਛਾ ਨਹੀਂ ਸ਼ੱਡਦੇ,

ਦਾਰੂ ਨਾਲ ਕਿਨੀਂ ਦੇਰ ਇਹਨਾਂ ਨੂੰ ਭਲਾਉਂਗੇ,

ਕਹਿਣੀ ਕਰਨੀ *ਦੇਬੀ* ਇੱਕ ਹੋਵੇ ਤਾਂ ਅਸਰ ਹੁੰਦਾ,

ਖ਼ੁਦ ਪੀਦੇ ਕਿਸੇ ਨੂੰ ਕਿੰਦਾ ਹਟਾਉਂਗੇ,

 

 

 

ਗੁੱਤ ਨਾਲ ਪਰਾਦਾਂ ਪਿਆ ਨੱਚਦਾ ,

ਬੰਨਿਆਂ ਚੀਚੀ ਦੇ ਨਾਲ ਰੁਮਾਲ ਨੱਚੇ,

ਵਾਲੇ ਗੱਲ੍ਹਾਂ ਨੂੰ ਚੁੱਮ ਕੇ ਪਾਉਂਣ ਭੱਗੜਾ,

ਉਹਦੇ ਮੱਥੇ ਦਾ ਟਿੱਕਾ ਕਮਾਲ ਨੱਚੇ,

ਹਰ ਕੋਈ ਸੋਚਦਾ ਬਣ ਜਾਉਂ ਟਹੁਰ ਮੇਰੀ,

ਜੇ ਇਕ ਵਾਰੀ ਮੇਰੇ ਨਾਲ ਨੱਚੇ,

ਜੀਨੂੰ ਸੈਨਤਾਂ ਮਾਰੇ ਉਹ ਕੌਣ *ਦੇਬੀ*,

ਮੇਰੀ ਅੱਖ ਵਿੱਚ ਇੱਕੋਂ ਸਵਾਲ ਨੱਚੇ,

 

 

 

 

 

 

16 Sep 2013

KARAN GILL GILL
KARAN GILL
Posts: 478
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਤਿੱਖੀ ਤੇ ਨਾਲੇ ਸੋਹਣੀ ਛਿੱਲ ਦਿਉਂ ਕਾਲਜੇ ਕੱਚ ਦੀ  

ਚੱੜ ਜਾਣੀ ਕਿਸੇ ਮੁੰਡਿਓ ਬਈ ਇਕ ਬੋਤਲ ਵਰਗੀ ਨੱਚਦੀ

 

 

 

 

ਮੱਥੇ ਤੇ ਚੰਨ ਖੁਣਾਇਆ ਖੁਦ ਚੰਨ ਦੇ ਨਾਲੋਂ ਸੋਹਣੀ

ਉਹਦੇ ਪੱਤਲੇ ਲੱਕ ਦੇ ਠੁਮਕੇ ਨੇ ਕਈਆ ਦੀ ਨੀਂਦਰ ਖੋਹਣੀ

ਉੱਝ ਨਾਲ ਦੀਆਂ ਵੀ ਖਰੀਆ ਨੇ ਉਹ ਸੱਭ ਤੋ ਵਾਧੂ ਜੱਚਦੀ

ਚੱੜ ਜਾਣੀ ਕਿਸੇ ਮੁੰਡਿਓ ਬਈ ਇਕ ਬੋਤਲ ਵਰਗੀ ਨੱਚਦੀ

 

 

 

 

ਕੀ ਪੀਂੜ ਹੈ ਚਿੱਟਿਆ ਦੰਦਾ ਦਾ ਮੋਤੀ ਨਾ ਉਹਦੇ ਜੋੜਾ ਦੇ

ਕੀ ਦੇਣਾ ਮੁੱਲ ਗਰੀਬਾਂ ਨੇ ਉਹਦੇ ਨਖ਼ਰੇ ਕਈ ਕਰੋੜਾਂ ਦੇ

ਹਾਏ ਕਿਨੀ ਵਾਰੀ ਦੇਖ ਲਿਆ ਉਹਦੀ ਇਕੋਂ ਤੱਕਣੀ ਲੱਖ ਦੀ

ਚੱੜ ਜਾਣੀ ਕਿਸੇ ਮੁੰਡਿਓ ਬਈ ਇਕ ਬੋਤਲ ਵਰਗੀ ਨੱਚਦੀ

 

 

 

 

ਅੱਗ ਨੇੜੇ ਆਏ ਲੂਹ ਦੇਦੀ ਦੂਰੋਂ ਹੀ ***ਦੇਬੀ*** ਸੇਕੋ ਬਈ

ਉਹਦੀ ਸ਼ੀਸ਼ਿਆ ਵਾਲੀ ਕੁੜਤੀ ਚੋਂ ਬੱਚ - ਬੱਚ ਕੇ ਚੇਹਰਾ ਵੇਖੋ ਬਈ

ਦਾਰੂ ਚੋਂ ਕੱਢੀ ਦਾਰੂ ਜੋ ਕਦ ਜਣੇ ਖਣੇ ਨੂੰ ਪੱਚਦੀ

ਚੱੜ ਜਾਣੀ ਕਿਸੇ ਮੁੰਡਿਓ ਬਈ ਇਕ ਬੋਤਲ ਵਰਗੀ ਨੱਚਦੀ

 

 

ਸੋਹਣਿਆਂ ਦੀ ਤਿਆਰੀ ਭੁੱਝੇ ਲੱਗਦਾ ਪੈਰ ਨਹੀਂ,

ਚੱੜ੍ਹ ਪਈਆਂ ਸਰਕਾਰਾਂ ਅੱਜ ਤਾਂ ਬੱਚਦਾ ਸ਼ਹਿਰ ਨਹੀਂ,

ਲੱਖ ਆਖਣ ਕੇ ਕਿਸੇ ਨਾਲ ਵੀ **ਦੇਬੀ** ਵੈਰ ਨਹੀਂ,

ਆਸ਼ਕਾਂ ਦੀ ਅੱਜ ਰਾਸ਼ੀ ਮਾੜੀ ਬਚ ਲਓ ਖੈਰ ਨਹੀ,

 

ਜ਼ੁਲਫ਼ਾਂ ਦਰਾਂ ' ਖਲੋਂ ਕੇ ਸਵਾਰੀਆਂ ਨੇ,

ਕਹੋ ਮਾਲਕੋ ਕਿਧਰ ਤਿਆਰੀਆਂ ਨੇ,

ਸੋਰਖੀ, ਕਜ਼ਲਾ, ਕਲਿੱਪ, ਝਾਂਜ਼ਰ,

ਹੋਈਆਂ ਸ਼ਾਮਤਾਂ ਇਕੱਠੀਆਂ ਸਾਰੀਆਂ ਨੇ,

**ਦੇਬੀ** ਅੱਖ ਦੇ ਵਾਰ ਤੋਂ ਬੜਾ ਡਰਦਾ ,

ਬੰਦ ਕਰ ਲੈ ਬੂਹੇ ਬਾਰੀਆਂ ਨੇ,

 

ਵਾਰਿਸ਼ ਸ਼ਾਹ ਨੂੰ ਮਾਰ ਨਾ ਭਾਗ ਭਰੀਏ,

ਹਨੀ ਮੁਨਸ ਦੀਏ ਪਿਆਰੀਏ ਵਾਸਤਾ ,

 

ਲੱਕ ਪੱਤਲਾ ਹੁਲਾਰਾ ਮਾਰ ਗਿਆ

ਉਤੇ ਘੁੰਮਦਾ ਗਰਾਰਾ ਮਾਰ ਗਿਆ

ਮੁੰਡੇ ਵਿਆਹ ਨਹੀ ਕਰਾਉਂਦੇ

ਜਿਨ੍ਹਾਂ ਨੂੰ ਤੇਰਾ ਰੂਪ ਕੁਵਾਰਾ ਮਾਰ ਗਿਆ

ਲੱਕ ਪੱਤਲਾ ਹੁਲਾਰਾ ਮਾਰ ਗਿਆ

ਉਤੇ ਘੁੰਮਦਾ ਗਰਾਰਾ ਮਾਰ ਗਿਆ

 

 

 

ਰੰਗ ਧੁੱਪ ਦੇ ਵਾਗੂੰ ਚਿਲਕੇ ਨੀ

ਹਰ ਨਜ਼ਰ ਤੇਰੇ ਤੋਂ ਤਿਲਕੇ ਨੀ

ਰੰਗ ਗੋਰਾ ਗੋਰਾ ਮਾਰ ਗਿਆ

ਦਿਲ ਕੋਰਾ ਕੋਰਾ ਮਾਰ ਗਿਆ

ਤੈਂ ਮੁੱਲ ਨਾ ਪਾਇਆ ਗੇੜਿਆ ਦਾ

ਸਾਨੂੰ ਫੇਰਾ ਤੋਰਾ ਮਾਰ ਗਿਆ

ਰੰਗ ਗੋਰਾ ਗੋਰਾ ਮਾਰ ਗਿਆ

ਦਿਲ ਕੋਰਾ ਕੋਰਾ ਮਾਰ ਗਿਆ

 

 

 

ਇੱਕ ਵੇਹੜੇ ਵਿੱਚ ਮਖੀਲ ਬੁਰੇ

ਇੱਕ ਯਾਰੀ ਵਿੱਚ ਵਕੀਲ ਬੁਰੇ

ਇੱਕ ਰੱਖਿਆ ਵਿਚੋਲਾ ਮਾਰ ਗਿਆ

ਹਰ ਗੱਲ ਵਿੱਚ ਉਹਲਾ ਮਾਰ ਗਿਆ

ਇੱਕ ਸਖ਼ਤ ਸੁਭਾ ਦਾ ਗ਼ਬਰੂ ਨੂੰ

ਇੱਕ ਨ਼ਰਮ ਪਟੋਲਾ ਮਾਰ ਗਿਆ

ਇੱਕ ਰੱਖਿਆ ਵਿਚੋਲਾ ਮਾਰ ਗਿਆ

ਹਰ ਗੱਲ ਵਿੱਚ ਉਹਲਾ ਮਾਰ ਗਿਆ

 

 

 

ਤੇਰੀ ਤਾਂਹਨੇ ਕੱਸਣਾ ਆਦਤ ਹੈ

ਅੱਖ ਦੱਬ ਦੇ ਹੱਸਣਾ ਆਦਤ ਹੈ

ਤੇਰਾ ਖ਼ਚਰਾ ਹਾਸਾ ਮਾਰ ਗਿਆ

ਤੇਰਾ ਸੁਰਖ ਦਿਦਾਸਾ ਮਾਰ ਗਿਆ

ਅਸੀ ਮਿੱਠੀਆ ਗੱਲਾਂ ਵਿੱਚ ਗਏ

ਝੂਠਾ ਧਰਵਾਸਾ ਮਾਰ ਗਿਆ

ਤੇਰਾ ਖ਼ਚਰਾ ਹਾਸਾ ਮਾਰ ਗਿਆ

ਤੇਰਾ ਸੁਰਖ ਦਿਦਾਸਾ ਮਾਰ ਗਿਆ

 

 

 

 

 

 

***ਦੇਬੀ*** ਦੀ ਚਰਚਾ ਗਲੀ ਗਲੀ

ਬਦਨਾਮ ਤੂੰ ਕਰਤਾ ਗਲੀ ਗਲੀ

ਤੇਰੇ ਹੁਸਨ ਦਾ ਹੋਕਾ ਮਾਰ ਗਿਆ

ਤੇਰਾ ਚੱਮਕਦਾ ਕੋਕਾ ਮਾਰ ਗਿਆ

ਉਗ਼ਲਾਂ ਵਿੱਚ ਛੱਲੇ ਗੈਰਾਂ ਦੇ

ਦਿਨ ਦੀਵੀ ਧੋਖਾਂ ਮਾਰ ਗਿਆ

ਤੇਰੇ ਹੁਸਨ ਦਾ ਹੋਕਾ ਮਾਰ ਗਿਆ

ਤੇਰਾ ਚੱਮਕਦਾ ਕੋਕਾ ਮਾਰ ਗਿਆ

 

 

 

 

 

 

16 Sep 2013

Showing page 36 of 52 << First   << Prev    32  33  34  35  36  37  38  39  40  41  Next >>   Last >> 
Reply