Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 37 of 56 << First   << Prev    33  34  35  36  37  38  39  40  41  42  Next >>   Last >> 
KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
ਜੇ ਯਾਰ ਮੇਰੇ ਨਾਲ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਜਿਨ੍ਹਾਂ ਉੱਤੇ ਚਿਰ ਦਾ ਸੀ ਇਤਬਾਰ ਮੇਰੇ ਨਾਲ ਗੁੱਸੇ ਨੇ ,

ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਰੁਕਣਾ ਸੀ ਜਿਥੇ ਰੁਕਿਆ ਨਹੀਂ, ਝੁਕਣਾ ਸੀ ਜਿੱਥੇ ਝੁਕਿਆ ਨਹੀਂ ,

ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ , ਜੋ ਬਣਨਾਂ ਸੀ ਬਣ ਸਕਿਆ ਨਹੀਂ ,

ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਕਿਸੇ ਦਿਲ ' ਫੇਰਾ ਪਾਇਆ ਨਹੀਂ , ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ ,

ਮੂੰਹ ਸੋਹਣੇ ਕਿਨ੍ਹੇ ਹੋਂਠ ਸੋਹਣੇ , ਨਾਂ ਕਿਸੇ ਤੇ ਮੇਰਾ ਆਇਆ ਨਹੀ ,

ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਹੋਰਾਂ ਦੇ ਰੂਪ ਨੂੰ ਸੇਕਦੀਆਂ, ਹੋਰਾਂ ਨੂੰ ਮੱਥਾ ਟੇਕਦੀਆਂ ,

ਜੋ ਅੱਖਾਂ ਬਹੁਤ ਪਸੰਦ ਮੈਨੂੰ ਜੇ ਮੇਰੇ ਵੱਲ ਨਈਂ ਵੇਖਦੀਆਂ ,

ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਇਕ ਤਗਮਾਂ ਜੋ ਮਸ਼ਹੂਰੀ ਦਾ , ਯਾਰਾਂ ਦੀ ਹਿੱਕ ਤੇ ਪੱਕਾ ,

ਇੱਕ ਇਸ਼ਤਿਹਾਰ  ਜੋ ਨਿੰਦਿਆਂ ਦਾ , ਮੇਰੀ ਪਿੱਠ ਤੋਂ ਜੇ ਨਹੀਂ ਲੱਥਾ ,

ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਕਈਆਂ ਤੋਂ ਝੂਠਾ ਪੈ ਗਿਆ ਮੈਂ ਕਈਆਂ ਦੇ ਮਨ ਤੋਂ ਲਹਿ ਗਿਆ ਮੈਂ ,

ਮੇਰੇ ਨਾਲ ਦੇ ਅੱਗੇ ਲੰਘ ਗਏ , ਜੇ ਕੱਲਾ ਹੀ ਪਿੱਛੇ ਰਹਿ ਗਿਆ ਮੈਂ ,

ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਜੇ ਖੱਤ ਵੀ ਅੱਜ ਕੱਲ੍ਹ ਘੱਟ ਪਾਉਂਦੇ ਜੇ ਮਿਲਣ ਵੀ ਲੋਕੀਂ ਘੱਟ ਆਉਂਦੇ ,

ਜੀਭਾਂ ਨਾਲ ****ਦੇਬੀ**** ਡੰਗਦੇ ਨੇ , ਦਿਨ ਔਖੇ ਜੇਕਰ ਲੰਘਦੇ ਨੇ ,

ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਤੈਨੂੰ ਵੀ ਕਦੀ ਗੁਜ਼ਰਿਆ ਵਕਤ ਸਤਾਉਂਦਾ ਕਿ ਨਹੀਂ,

ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਕੇ ਨਹੀ ,

ਇਕਲਾਪੇ ਦੀ ਠੰਡ ' ਜਦ ਵੀ ਠਰਦੀ ਹੋਵੇਂਗੀ ,

ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ ,

ਛੱਡ ਕੇ ਯਾਰ ਨਗੀਨਾਂ , ਮਨ ਪਛਤਾਉਂਦਾ ਕੇ ਨਹੀਂ ,

ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਕੇ ਨਹੀ ,

ਥੁੜਾਂ ਤੰਗੀਆਂ, ਵਕਤ ਦੀਆਂ ਮਾਰਾਂ ਦੇ ਝੰਬੇ ਆਂ ,

ਡਾਢੀਏ ਨੀ ਤੇਰੇ ਜ਼ੁਲਮਾਂ ਹੱਥੋਂ ਹਾਰੇ ਹੰਬੇ ਆਂ ,

ਤੇਰਾ ਦਿਲ ਕਦੀ ਹਾਅ ਦਾ ਨਾਰਾ ਲਾਉਂਦਾ ਕੇ ਨਹੀ,

ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਕੇ ਨਹੀ ,

ਤਿੜਕੇ ਸ਼ੀਸ਼ੇ ਦੀਵਾਰਾਂ ਤੇ ਕੌਣ ਸਜਾਉਂਦਾ ,

ਕਿਸੇ ਨਜ਼ਰ 'ਚੋਂ ਡਿੱਗਿਆਂ ਨੂੰ ਗ਼ਲ ਕਿਹੜਾ ਲਾਉਂਦਾ ,

ਡਿੱਗਾ ਕੋਈ ਖ਼ਾਬਾਂ ਵਿੱਚ ਬੁਲਾਉਂਦਾ ਕੇ ਨਹੀਂ ,

ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਕੇ ਨਹੀ ,

ਗਲੀ ਗਲੀ ਵਿੱਚ ਹੁਣ ਤਾਂ ਚਰਚਾ ਆਮ ਹੋ ਗਿਆ ,

ਕੁਝ ਕਹਿੰਦੇ ਮਸ਼ਹੂਰ ਤੇ ਕੁਝ ਬਦਨਾਮ ਹੋ ਗਿਆ ,

ਤੈਨੂੰ  ਗੀਤਾਂ  ਵਾਲਾ ****ਦੇਬੀ**** ਭਾਉਂਦਾ ਕੇ ਨਹੀਂ ,

ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਕੇ ਨਹੀ ,

ਜਦੋਂ ਵੀ ਨਜ਼ਰ ਮਿਲਦੀ ਏ ਕਲੇਜੇ ਸ਼ੇਕ ਹੋ ਜਾਂਦਾ,

ਕੀ ਕਰੀਏ ਜੀ ਜਲਵਾ ਦੇਖ ਮੱਥਾ ਟੇਕ ਹੋ ਜਾਂਦਾ ,

ਦਿਲ ਦਾ ਸਾਫ ਹੈ **ਦੇਬੀ** ਗਲਤ ਨਾ ਸਮਝ ਲੈਣਾ,

ਕਿ ਕਾਤਿਲ ਸੂਰਤਾਂ ਦੇ ਵੱਲ ਅੱਕਸਰ ਦੇਖ ਹੋ ਜਾਂਦਾ,

ਰੱਬ ਦੇ ਕੋਲੋਂ ਡਰਦਾ ਰਹੇ ਤਾਂ ਚੰਗਾ ਏ,

ਬੰਦਾ ਇੱਕੋ ਦਰ ਦਾ ਰਹੇ ਤਾਂ ਚੰਗਾ ਏ,

ਮੁੱਠੀ ਬੰਦ ਰਹੇ ਤਾਂ ਉਸ ਦੀ ਕੀਮਤ ਹੈ,

ਇੱਜ਼ਤ ਉੱਤੇ ਪਰਦਾ ਰਹੇ ਤਾਂ ਚੰਗਾ ਏ,

ਵਹਿਲਾ ਰਹਿ ਕੇ ਨੱਸ਼ਿਆਂ ਦੇ ਵਿੱਚ ਪੈ ਜਾਂਦਾ,

ਗੱਬਰੂ ਪੁੱਤ ਕੰਮ ਕਰਦਾ ਰਹੇ ਤਾਂ ਚੰਗਾ ਏ,

ਕਿਸੇ ਨੂੰ ਚੇਤੇ ਕਰ ਕੇ ਰੋਣ 'ਚ ਮਜ਼ਾ ਬੜਾ,

ਕਦੇ - ਕਦੇ ਦਿਲ ਭਰਦਾ ਰਹੇ ਤਾਂ ਚੰਗਾ ਏ,

ਜਦ ਤੱਕ ਸਿਵੇ ਦੀ ਅੱਗ ਮਿਲੇ ਨਾ ਓਦੋਂ ਤਾਂਏ,

ਪਾਪਾਂ ਦੇ ਪਾਲੇ ਠੱਰਦਾ ਰਹੇ ਤਾਂ ਚੰਗਾ ਏ,

ਕਿਸੇ ਤੋਂ ਮੰਗਣਾ **ਦੇਬੀ** ਮੌਤ ਬਰਾਬਰ ਹੈ,

ਰੱਬ ਵੱਲੋਂ ਹੀ ਸਰਦਾ ਰਹੇ ਤਾਂ ਚੰਗਾ ਏ,

16 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
ਅੱਖ ਵਿੱਚ ਪੈ ਜਾਵੇ ਵਾਲ ਤੰਗ ਕਰਦਾ ,

ਜ਼ਿੰਦਰੇ ਨੂੰ ਲੱਗ ਜੇ ਜ਼ਗਾਲ ਤੰਗ ਕਰਦਾ,

ਯਾਰ ਮਿਲੇ ਰੂਹ ਦਾ ਕੰਗਾਲ ਤੰਗ ਕਰਦਾ,

ਬੈਂਕ ਦਾ ਵਿਆਜ ਕਈ ਸਾਲ ਤੰਗ ਕਰਦਾ,

ਲਾਲਚ ਤੇ ਗੁੱਸਾ ਸਾੜਾ ਈਰਖਾ ਹਰੇਕ ਜਗ੍ਹਾਂ,

ਪੈ ਗਿਆ ਮੁਹੱਬਤਾਂ ਦਾ ਕਾਲ ਤੰਗ ਕਰਦਾ,

ਜੁਵਾਨੀ ਵਿੱਚ ਜੇਨੂੰ ਕਦੇ ਰੱਬ ਨਹੀਂਉ ਯਾਦ ਆਉਂਦਾ,

ਬੁੱਢਾਪੇ ਵਿੱਚ ਮੌਤ ਦਾ ਖਿਆਲ ਤੰਗ ਕਰਦਾ,

ਮਿਲੇ ਨਾ ਜੇ ਮਾਲ ਬੜੇ ਚੀਕਦੇ ਟਰੱਕਾਂ ਵਾਲੇ,

ਅਮਲੀ ਦਾ ਮੁੱਕ ਜਾਵੇ ਮੁੱਕ ਜਾਵੇ ਮਾਲ ਤੰਗ ਕਰਦਾ,

ਆਸ਼ਕ ਨਲੈਕ ਤੇ ਮਸ਼ੂਕਾ ਹੁਸ਼ਿਆਰ ਬਹੁਤ,

ਅੱਖਾਂ ਰਾਹੀਂ ਪਾਉਂਦੀਆਂ ਸਵਾਲ ਤੰਗ ਕਰਦਾ,

ਘੁੱਟੀ ਚਾਰੇ ਪਾਸਿਉਂ ਰਜਾਈ ਤਾਂਵੀ ਠੱਡ ਲੱਗੇ,

**ਦੇਬੀ** ਸ਼ੱੜੇ ਬੰਦੇ ਨੂੰ ਸਿਆਲ ਤੰਗ ਕਰਦਾ,

ਮੌਤੋਂ ਬੱਚਣ ਦੀ ਕੋਸ਼ਿਸ਼ ਬੰਦਾ ਕਰਦਾ ਰਹਿਦਾ ਏ,

ਜਦ ਤੱਕ ਮਰਦਾ ਨਹੀਂ ਮੌਤ ਤੋਂ ਡਰਦਾ ਰਹਿਦਾ ਏ,

ਯਾਦਾਂ ਦਾ ਸੱਪ ਕਦੇ ਕਦੇ ਬੱਸ ਲੜਦਾ ਰਹਿਦਾ ਏ,

ਉੱਝ ਤਾਂ ਭਾਵੇਂ ਤੇਰੇ ਬਾਝੋਂ ਸਰਦਾ ਰਹਿਦਾ ਏ,

ਦੇਸ਼ ਦੀ ਸੇਵਾ ਕਰਨ ਦੇ ਨ੍ਹਾਰੇ ਲਾਉਣੇ ਵਾਲਿਆਂ ਨੂੰ ,

ਦੇਸ਼ ਦੇ ਨਾਲੋਂ ਫਿਕਰ ਜਿਆਦਾ ਘਰ ਦਾ ਰਹਿਦਾ ਏ,

ਅਮਲ ਕਰੇ ਨਾ **ਦੇਬੀ** ਭਾਵੇਂ ਆਪ ਕਿਸੇ ਗੱਲ ਤੇ,

ਪਰ ਯਾਰਾਂ ਨੂੰ ਜਰੂਰ ਨਸੀਤਾਂ ਕਰਦਾ ਰਹਿਦਾ ਏ,

ਕੋਈ ਕੋਈ ਨਜ਼ਰ ਐਸੀ ਜਿਹੜੀ ਸੀਨੇ ਉੱਤਰ ਜਾਂਦੀ ਏ,

ਖਾਂਣਾ ਪੀਣਾਂ ਭੁੱਲ ਜਾਵੇ ਤੇ ਦੁਨੀਆਂ ਵਿਸਰ ਜਾਂਦੀ ਏ,

ਸਰਕਾਰ ਹੁਸਨ ਦੀ ਮਨਜੂਰ ਕਰਦੀ ਘੱਟ ਹੀ **ਦੇਬੀ**,

ਅਰਜ਼ੀਆਂ ਪਾਉਂਦਿਆਂ ਹੀ ਆਸ਼ਕਾਂ ਦੀ ਗੁਜ਼ਰ ਜਾਂਦੀ ਏ,

ਇੱਕ ਦੀਦ ਤੋਂ ਬਗੈਰ ਹੋਰ ਮੰਗ ਕੋਈ ਨਾ,

ਸੋਹਣੇ ਹੋਰ ਨੇ ਅਸਾਂ ਨੂੰ ਪਸੰਦ ਕੋਈ ਨਾ,

ਰੋਟੀ ਪਾਣੀ ਭਾਵੇਂ ਕਿਸੇ ਡੰਗ ਮਿਲੇ ਨਾ ਮਿਲੇ,

ਉਹਨੂੰ ਵੇਖੇ ਬਿਨ੍ਹਾਂ ਲੰਘੇ ਮੇਰਾ ਡੰਗ ਕੋਈ ਨਾ,

ਜੀ ਕੀਤਾ ਰੁਸ ਗਏ ਤੇ ਜੀ ਕੀਤਾ ਬੋਲ ਪਏ,

ਇਹ ਤਾਂ ਦੋਸਤੀ ਨਿਭਾਉਂਣ ਵਾਲਾ ਢੰਗ ਕੋਈ ਨਾ,

ਕਿਨ੍ਹੇ ਚਿਹਰੇ ਕਿਨ੍ਹੇ ਨਾਮ ਯਾਦਾਂ ਵਿੱਚ ਉਕਰੇ,

ਸੱਚ ਪੁੱਛੋਂ ਹੁਣ ਕਿਸੇ ਨਾਲ ਸਬੰਧ ਕੋਈ ਨਾ,

ਦਿਲ ਤੋੜਨੇ ਵਾਲੇ ਤੇ ਕੋਈ ਕੇਸ ਹੋ ਸਕੇ,

*ਦੇਬੀ* ਹਾਲੇ ਤੱਕ ਐਸਾ ਪ੍ਰਬੰਧ ਕੋਈ ਨਾ,

ਉੱਤਲੀ ਹਵਾ 'ਚੋਂ ਮੁੱੜ ਪਿਆਂ ,ਧਰਤੀ ਤੇ ਆ ਰਿਹਾ,

ਔਕਾਤ ਦੇ ਵਿੱਚ ਰਹਿਣ ਦੀ ਆਦਤ ਮੈ ਪਾ ਰਿਹਾ,

ਚੰਗਾ ਹੋਇਆ ਮੇਰੇ ਬਿਨ੍ਹਾਂ ਉਹਨਾਂ ਦਾ ਸਰ ਗਿਆ,

ਮੈਂ ਵੀ ਉਹਨਾਂ ਦੀ ਯਾਦ ਤੋਂ ਪੱਲਾ ਸ਼ੁੱਡਾ ਰਿਹਾ,

ਮਿੱਠੀਆਂ ਗੱਲਾਂ 'ਚ ਆਉਣ ਦੀ ਆਦਤ ਹੈ ਚਿਰਾਂ ਦੀ,

ਰੱਜਿਆ ਨੀ ਹਾਲੇ  ਚਿਰਾਂ ਤੋਂ ਧੋਖੇ ਹੀ ਖਾਂ ਰਿਹਾ,

ਮੈਂ ਕਿਨੇਂ ਜੋਗਾ ਪਹੁਚ ਕਿਨੀ ਸੋਚਦਾ ਕਿਉਂ ਨਹੀਂ,

ਲੇਖਾਂ 'ਚ ਜੋ ਲਿਖਿਆ ਨਹੀਂ ਮੈ ਕਾਹਤੋਂ ਚਾਹ ਰਿਹਾਂ,

ਇਹਨਾਂ 'ਚੋਂ ਸ਼ਾਇਦ ਆਪਣਾ ਚਿਹਰਾ ਕੋਈ ਦੇਖ ਲਏ,

ਲੋਕਾਂ ਦੇ ਗੀਤ ਲਿਖ ਰਿਹਾ ਲੋਕਾਂ ਲਈ ਗਾ ਰਿਹਾ,

ਗੁਸਤਾਖੀਆਂ ਵੱਧ ਨੇ ਜਾਂ ਵੱਧ ਅਹਿਸਾਨ ਉਹਨਾਂ ਦੇ,

ਗਿਣਤੀ ਨਾ **ਦੇਬੀ** ਹੋ ਸਕੀ ਮੈਂ ਜੋਰ ਲਾ ਰਿਹਾ,

ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ ,

ਪੱਲੇ ਵਿੱਚ ਲਾਭ ਬੜੇ ਹਾਨੀਆਂ ਵੀ ਬਹੁਤ ਨੇ,

ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆਂ,

ਜੱਗ ਉੱਤੇ ਐਸੀਆਂ ਜਵਾਨੀਆਂ ਵੀ ਬਹੁਤ ਨੇ,

ਚੰਗਾ ਹੋਵੇ ਜੇ ਤੂੰ ਕੋਈ ਜਖਮ ਵੀ ਦੇ ਦੇਵੇ ,

ਤੇਰੀਆਂ ਅਸਾਂ ਤੇ ਮਿਹਰਾਨੀਆਂ ਵੀ ਬਹੁਤ ਨੇ,

ਥੋੜੇ ਬਹੁਤੇ ਸ਼ਾਇਦ ਅਸੀਂ ਸੱਚੇ ਸੁੱਚੇ ਹੋਵਾਗੇ ਵੀ,

ਪਰ ਸਾਡਿਆਂ ਦਿਲਾਂ 'ਚ ਬਈਮਾਨੀਆਂ ਵੀ ਬਹੁਤ ਨੇ,

**ਦੇਬੀ** ਚਹੁੰਦਾ ਇਸ਼ਕੇ 'ਚ ਨਵੀਂ ਚੋਟ ਖਾਣੀ ਕੋਈ ,

ਉੱਝ ਭਾਵੇਂ ਪਹਿਲੀਆਂ ਨਿਸ਼ਾਨੀਆਂ ਵੀ ਬਹੁਤ ਨੇ,

ਦਿਲ ਜਾਨ ਜਹਾਨ ਵੀ ਉਹਨਾਂ ਦੇ ਅਸੀਂ ਨਾਮ ਲਿਖਵਾ ਕੇ ਵੇਖ ਲਿਆ,

ਗੁਸਾ ਮਿਟਿਆ ਨਹੀਂ ਬੇ-ਦਰਦਾ ਦਾ, ਅਸੀਂ ਖੁਦ ਨੂੰ ਮਿਟਾ ਕੇ ਵੇਖ ਲਿਆ,

ਖੌਰੇ ਸੌਹ ਖਾਦੀ ਨਾ ਮੰਨਣੇ ਦੀ, ਅਸੀਂ ਬੜਾ ਮਨਾ ਕੇ ਵੇਖ ਲਿਆ,

ਖੌਰੇ ਦੁੱਖਦੀ ਜੀਭ ਕੇ ਬੋਲਦੇ ਈ ਨਹੀਂ,ਸੌ ਵਾਰ ਬੁਲਾ ਕੇ ਵੇਖ ਲਿਆ,

ਤੁਹਾਨੂੰ ਹੇਜ਼ ਹੈ ਨਵੇਂ ਮੁਲਾਹਜ਼ੇ ਦਾ ਤੇ ਅਸੀਂ ਅੱਕੇ ਉਹਨਾਂ ਦੀ ਯਾਰੀ ਤੋਂ,

ਤੁਸੀਂ ਸ਼ੌਕ ਨਾਲ ਅਜਮਾ ਵੇਖੋ **ਦੇਬੀ** ਨੇ ਅਜਮਾ ਕੇ ਵੇਖ ਲਿਆ,

ਉੱਝ ਲੰਮੀਆਂ ਨੇ ਬਹੁਤ ਜਿਦਗਾਨੀ ਦੀਆਂ ਗੱਲਾਂ ,

ਵਿੱਚੋਂ ਕੰਮ ਦੀਆਂ ਚਾਰ ਕੋ ਜੁਵਾਨੀ ਦੀਆਂ ਗੱਲਾਂ,

ਨਿੱਕੇ ਹੁੰਦੇ ਸੋਚਦੇ ਸਾਂ ਕਿ ਫਜੂਲ ਜਹੀਆਂ ਬਾਤ੍ਹਾਂ,

ਪਰ ਪੈਰ - ਪੈਰ ਕੰਮ ਆਈਆਂ ਦਾਦੀ ਨਾਂਨੀ ਦੀਆਂ ਗੱਲਾਂ,

ਤੇਰੇ ਦਿੱਤੇ ਫੱਟ ਗਏ ਜਾਂਦੇ ਦਾਗ ਸ਼ੱਡ ਗਏ,

ਵਾਂਹ - ਵਾਂਹ ਤੇਰੀ ਉਹ ਨਿਸ਼ਾਨ ਦੀ ਨਿਸ਼ਾਨੀ ਦੀਆਂ ਗੱਲਾਂ

ਤੁਰ ਗਏ ਉਹ ਤਾਂ ਸਾਨੂੰ ਕਿਉਂ ਯਾਦ ਆਉਂਦੇ ਉਹ,

ਆਉਂਣ ਯਾਦ ਨਾ ਤੇ ਬੜੀ ਮੇਹਰਬਾਨੀ ਦੀਆਂ ਗੱਲਾਂ,

ਭੋਲੇ ਪੰਨ ਦੇ ਤੂੰ ਕਿੱਸੇ ਅਖ਼ਬਾਰਾਂ 'ਚ ਛਪਾਵੇਂ,

ਲੋਕੀਂ ਕਰਦੇ ਨੇ ਤੇਰੀ ਬੇਈਮਾਨੀ ਦੀਆ ਗੱਲਾਂ,

**ਦੇਬੀ** ਹੋਣੀ ਕਿਤੇ-ਕਿਤੇ ਛੇੜ ਲੈਣ ਹਾਲੇ ਵੀ,

ਤੇਰੀ ਧੌਣ ਦੇ ਦੁਆਲੇ ਮਿੱਤਰਾਂ ਦੀ ਗਾਨੀਂ ਦੀਆਂ ਗੱਲਾਂ,

16 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
ਦਿਲ ਦੇ ਰਿਸ਼ਤੇ ਟੁੱਟਦੇ ਡੂਗੇ ਜ਼ਖ਼ਮ ਲਗਾ ਜਾਦੇ

ਪੀੜ ਸਹਿਣ ਦੀ ਉਕਤ ਹੌਲੀ - ਹੌਲੀ ਆਉਦੀ ਏ

ਤੱਕਣਾ ਸ਼ੱਡਿਆ ਤੇਨੂੰ ਵੇਖੀ ਭੁੱਲ ਵੀ ਜਾਵਾਗੇ

ਜਾਨ ਨਿਕਲਦੇ ਆਖਿਰ ਥੋੜਾ ਚਿਰ ਤਾਂ ਲਾਉਦੀ ਏ

ਚਿਰ ਤੋਂ ਰਹਿਦੇ ਦਿਲ ਚੋਂ ਚੋਂ ਇਕ ਦੱਮ ਕੱਡਣੇ ਸੌਖੇ ਨਹੀ

ਸੱਜ਼ਣ ਹੁੰਦੇ ਨੱਸ਼ਿਆ ਵਰਗੇ ਸ਼ੱਡਣੇ ਸੌਖੇ ਨਹੀ

ਖੂਨ "ਚ ਰਚਿਆ ਤੋਂ ਜਦ ਵਖਰੇ ਹੋਣਾ ਪੈ ਜਾਦਾ

ਓਈਓ ਸਕਦਾ ਜਾਣ ਘੜੀ ਇਹ ਜਿਸ ਤੇ ਆਉਦੀ ਏ

ਤੱਕਣਾ ਸ਼ੱਡਿਆ ਤੇਨੂੰ ਵੇਖੀ ਭੁੱਲ ਵੀ ਜਾਵਾਗੇ

ਜਾਨ ਨਿਕਲਦੇ ਆਖਿਰ ਥੋੜਾ ਚਿਰ ਤਾਂ ਲਾਉਦੀ ਏ

ਗੁਜਰ ਜਾਣੀਏ ਲੱਗਦੀ ਏ ਤੂੰ ਗ਼ੁਜਰੇ ਕੱਲ ਜਹੀ

ਸੀਨੇ ਦੇ ਵਿੱਚ ਸਦਾ ਰੜਕਣੇ ਵਾਲੀ ਗੱਲ ਜਹੀ

ਗੱਪ ਜਹੀ ਲੱਗਦੀ ਏ ਜੇਕਰ ਮੈਨੂੰ ਕੋਈ ਕਹੇ

ਨੀਲੀਆ ਅੱਖੀਆ ਵਾਲੀ ਤੇਨੂੰ ਅਜੇ ਵੀ ਚਹੁੰਦੀ ਏ

ਤੱਕਣਾ ਸ਼ੱਡਿਆ ਤੇਨੂੰ ਵੇਖੀ ਭੁੱਲ ਵੀ ਜਾਵਾਗੇ

ਜਾਨ ਨਿਕਲਦੇ ਆਖਿਰ ਥੋੜਾ ਚਿਰ ਤਾਂ ਲਾਉਦੀ ਏ

ਤੇਰੇ ਰਾਹਵਾਂ ਤੇਰੀ ਜ਼ਿਦਗੀ ਵਿੱਚ ਨਾ ਆਵਾਗੇ

ਤੇਰੇ ਸ਼ਹਿਰੋਂ ਹੌਉਕੇ ਵਾਗੂ ਨਿਕਲ ਜਾਵਾਗੇ

***ਦੇਬੀ*** ਨਾਲੋਂ ਸਾਰੇ ਰਿਸ਼ਤੇ ਤੋੜਨ ਵਾਲੀਏ ਨੀ

ਤੇਰੇ ਨਾਂ ਨਾਲ ਦੁਨੀਆ ਸਾਨੂੰ ਕਿਉ ਬੁਲਾਉਦੀ ਏ

ਤੱਕਣਾ ਸ਼ੱਡਿਆ ਤੇਨੂੰ ਵੇਖੀ ਭੁੱਲ ਵੀ ਜਾਵਾਗੇ

ਜਾਨ ਨਿਕਲਦੇ ਆਖਿਰ ਥੋੜਾ ਚਿਰ ਤਾਂ ਲਾਉਦੀ ਏ

ਅਸੀਂ ਰੱਜ ਗਏ ਆਂ ਯਾਰਾਂ ਤੋਂ ਲੁਕ-ਲੁਕ ਕੇ ਹੁੰਦਿਆਂ ਵਾਰਾਂ ਤੋਂ ,

ਮੋਡੇ ਤੇ ਰੱਖ ਕੇ ਹੋਰਾਂ ਦੇ ਜੋ ਲਾਉਂਣ ਨਿਸ਼ਾਨੇ ਵੇਖ ਲਏ,

ਤੂੰ ਦੁਸ਼ਮਣੀਆਂ ਹੀ ਦੇ ਰੱਬਾ ਅਸੀਂ ਬੜੇ ਯਰਾਨੇ ਵੇਖ ਲਏ,

ਮੈਂ ਦੀਵਾ ਲੱਗਦਾ ਜੀਨਾ ਨੂੰ ਮੇਰੇ ਸੂਰਜ ਬਣਨ ਤੋਂ ਡਰਦੇ ਨੇ,

ਏਨੂੰ ਕਿਸੇ ਤਰੀਕੇ ਗੁੱਲ ਕਰੀਏ ਹਵਾ ਨਾਲ ਸਲਾਵਾਂ ਕਰਦੇ ਨੇ,

ਮਿੱਤਰ ਹੀ ਸੜਨ ਤਰੱਕੀਆ ਤੇ ਕਲ ਜੁਗੀ ਜਮਾਨੇ ਵੇਖ ਲਏ,

ਤੂੰ ਦੁਸ਼ਮਣੀਆਂ ਹੀ ਦੇ ਰੱਬਾ ਅਸੀਂ ਬੜੇ ਯਰਾਨੇ ਵੇਖ ਲਏ,

ਮਹਿਫਲ ਦੇ ਵਿਚ ਮਿਠਬੋਲਿਆ ਦੀ ਮੈਂ ਵਾਂਗ ਕੋਕੜੂ ਕੜਕ ਰਿਹਾ ,

ਮੈਂ ਕਿਸੇ ਦੀ ਅੱਖ ਵਿਚ ਰੜਕ ਰਿਹਾ ਤੇ ਕਿਸੇ ਦੇ ਦਿਲ ਵਿੱਚ ਧੜਕ ਰਿਹਾ,

ਇੱਕ ਝੂਠੀ ਤੋਮਤ ਲਾਂ ਆਪਣੇ ਬਣਦੇ ਬੇਗਾਨੇ ਵੇਖ ਲਏ,

ਤੂੰ ਦੁਸ਼ਮਣੀਆਂ ਹੀ ਦੇ ਰੱਬਾ ਅਸੀਂ ਬੜੇ ਯਰਾਨੇ ਵੇਖ ਲਏ,

ਅਸੀ ਪੈਰਾਂ ਥੱਲੇ ਹੱਥ ਦਿੱਤੇ ਉਨਾਂ ਸਾਡੇ ਪੈਰੀਂ ਕੱਚ ਦਿਤੇ ,

ਕੁਰਬਾਨ ਕੁੰਡਲੀਆਂ ਜੁਲਫਾਂ ਦੇ ਜੀਨਾ ਸੱਪਣੀਆ ਬਣ ਕੇ ਡੱਸ ਦਿਤੇ,

****ਮਖਸੂਸਪੁਰੀ**** ਦੇ ਉਜੜਣ ਤੇ ਕਿੰਝ ਬਣੇ ਬਹਾਨੇ ਵੇਖ ਲਏ,

ਤੂੰ ਦੁਸ਼ਮਣੀਆਂ ਹੀ ਦੇ ਰੱਬਾ ਅਸੀਂ ਬੜੇ ਯਰਾਨੇ ਵੇਖ ਲਏ,

ਹਮਦਰਦ ਦੋਸਤੋ ਖੈਰ ਖਾਹੋਂ, ਮੇਰਾ ਦਿਲੀ ਪੈਆਂਮ ਕਬੂਲ ਕਰੋ,

ਇਲਜ਼ਾਮ ਕਬੂਲੇ ਤੁਹਾਡੇ ਮੈਂ ਮੇਰਾ ਇੱਕ ਸਲਾਮ ਕਬੂਲ ਕਰੋ,

ਮੈਨੂੰ ਗਰਜ਼ ਤੁਸਾਂ ਨਾਲ ਕੁੱਝ ਵੀ ਨਹੀਂ, ਬਸ ਖੈਰ ਖਬਰ ਹੀ ਮਿਲਦੀ ਰਹਿ,

ਤੁਸੀਂ ਆਪਣੇ ਦਿਲ ਦੀਆਂ ਕਹਿ ਕਰ ਲਉ,ਚਾਹੇ ਦਿਲ ਵਿੱਚ ਮੇਰੇ ਦਿਲ ਦੀ ਰਹਿ,

ਜੇ ਦੇ ਨਹੀਂ ਸਕਿਆ ਕੁੱਝ ਤੁਹਾਨੂੰ,ਤਾਂ ਤੁਸਾਂ ਤੋਂ ਚਹੁੰਦਾ ਵੀ ਕੁੱਝ ਨਹੀਂ,

ਜੇ ਕੱਖ ਸਵਾਰਨ ਜੋਗਾ ਨਹੀਂ ਤਾਂ ਫਿਰ ਗਵਾਉਂਦਾ ਵੀ ਕੁੱਝ ਨਹੀਂ,

ਗੁਸਤਾਖੀ ਗਲਤੀ ਹੋ ਸਕਦੀ ਪਰ ਕੀਤਾ ਕਦੇ ਕਸੂਰ ਨਹੀਂ,

ਏਧਰ ਸੁਣ ਕੇ ਓਧਰ ਲਾਉਂਣੀ ਆਪਣਾ ਇਹ ਦਸਤੂਰ ਨਹੀਂ,

ਨਾਲ ਮੁਹੱਬਤ, ਇੱਜ਼ਤ, ਢਾਰਸ, ਹੋ ਗਏ ਜਿਵੇਂ ਤਲਾਕ ਜਹੇ,

ਦੋਸ਼ ਜਮਾਂਨੇ ਭਰ ਦੇ ਤੇ ਬਦਨਾਮੀਆਂ ਗੂੜ੍ਹੇ ਸਾਕ ਜਹੇ,

ਮਹਿਫਲ ਵਿੱਚ ਮਿਠਬੋਲਿਆਂ ਦੀ ਮੈਂ ਵਾਂਗ ਕੋਕੜੂ ਕੜਕ ਰਿਹਾ,

ਮੈਂ ਕਿਸੇ ਦੇ ਦਿਲ 'ਚ ਧੜਕ ਰਿਹਾ, ਤੇ ਕਿਸੇ ਦੀ ਅੱਖ 'ਚ ਰੱੜਕ ਰਿਹਾ,

ਮੈਂ ਦੀਵਾ ਲੱਗਦਾ ਜੀਨ੍ਹਾਂ ਨੂੰ ਮੇਰੇ ਸੂਰਜ ਬਣਨ ਤੋਂ ਡਰਦੇ ਨੇ,

ਇਹਨੂੰ ਕਿਸੇ ਤਰੀਕੇ ਗੁੱਲ ਕਰੀਏ ਹਵਾ ਨਾਲ ਸਲਾਵ੍ਹਾਂ ਕਰਦੇ ਨੇ,

ਉਹ ਰਾਖ ਬਣਾ ਕੇ ਮੇਰੀ ਪੈਰਾਂ ਹੇਠ ਲਤਾੜਨਾਂ ਚਹੁੰਦੇ ਨੇ,

ਪਰ ਦੁਨੀਆਂ ਦਾਰੀਓ ਡਰਦੇ ਸ਼ੋਹਦੇ ਕਾਲਖੋਂ ਮੂੰਹ ਬਚਾਉਂਦੇ ਨੇ,

ਮੋਡੇ ਰੱਖ ਕੇ ਹੋਰਾਂ ਦੇ ਜੋ ਲਾਉਂਣ ਨਿਸ਼ਾਨੇ ਵੇਖ ਲਏ,

ਹੁਣ ਦੁਸ਼ਮਣੀਆਂ ਹੀ ਦੇ ਰੱਬਾਂ ਅਸੀਂ ਬੜੇ ਯਰਾਨੇ ਵੇਖ ਲਏ,

ਅਸੀਂ ਪੈਰਾਂ ਥੱਲੇ ਹੱਥ ਦਿੱਤੇ, ਉਹਨਾਂ ਸਾਡੇ ਪੈਰੀਂ ਕੱਚ ਦਿੱਤੇ,

ਕੁਰਬਾਨ ਕੁੰਡਲੀਆਂ ਜੁਲਫਾਂ ਦੇ ਜੀਨ੍ਹਾਂ ਸੱਪਣੀਆਂ ਬਣ ਕੇ ਡੱਸ ਦਿੱਤੇ,

ਮੈਂ ਅਜੇ ਤੁਸਾਂ ਦੇ ਕੰਮ ਦਾ ਹਾਂ ਚਾਹੇ ਨੱਬਜ਼ਾਂ ਟੋਹ ਕੇ ਦੇਖ ਲਵੋਂ,

ਮੈਂ ਪੋਹ ਵਿੱਚ ਬਲਦੇ ਸਿਵੇ ਜਿਹਾ ਤੁਸੀਂ ਆਪਣਾ ਪਾਲਾ ਸੇਕ ਲਵੋਂ,

ਮੈਨੂੰ ਖਾਕ 'ਚੋਂ ਚੁੱਕਿਆ ਸੀ ਜੀਨ੍ਹਾਂ, ਉਹ ਫੇਰ ਮਿਲਾ ਵਿੱਚ ਖਾਕ ਗਏ,

ਯਾਰੋ ਆਖੇ ਲੱਗ ਛਲਾਂਵਿਆਂ ਦੇ ਉਹ ਮੈਨੂੰ ਬਦਲਿਆ ਆਖ ਗਏ,

ਇੱਕ ਪਾਸਾ ਸੁਣ ਮੁਨਸਫ ਮੇਰੇ ਨਹੀਂਓ ਸਜ਼ਾ ਸੁਣਾਈਦੀ ,

ਮੁਜ਼ਰਮ ਦੀ ਵੀ ਆਖਿਰ ਇੱਕ ਗਵਾਹੀ ਹੋਣੀ ਚਾਹੀਦੀ,

**ਦੇਬੀ** ਜੇਕਰ ਯਾਰ ਬਣੋਂ ਤਾਂ ਰਹੋ ਹਮੇਸ਼ਾਂ ਯਾਰਾਂ ਵਾਂਗ,

ਸ਼ੱਡ ਨਾ ਜੋਵੋ ਦੂਜੇ ਦਿਨ ਇਲਜ਼ਾਮ ਲਾ ਇਸ਼ਤਿਹਾਰਾਂ ਵਾਂਗ,

ਹਮਦਰਦ ਦੋਸਤੋ ਖੈਰ ਖਾਹੋਂ, ਮੇਰਾ ਦਿਲੀ ਪੈਆਂਮ ਕਬੂਲ ਕਰੋ,

ਇਲਜ਼ਾਮ ਕਬੂਲੇ ਤੁਹਾਡੇ ਮੈਂ ਮੇਰਾ ਇੱਕ ਸਲਾਮ ਕਬੂਲ ਕਰੋ,

ਮੁੱਲਖਾਂ ਸਾਰਿਆਂ ਅੰਦਰ ਸਰਕਾਰਾਂ ਦੀ ਚੱਲਦੀ ਏ,

ਵਜ਼ੀਰਾਂ ਅਫ਼ਸਰਾਂ ਦੀ ਜਾਂ ਅਹਿਲਕਾਰਾਂ ਦੀ ਚੱਲਦੀ ਏ,

ਹਵਾ ਦਾ ਰੁਖ ਵੇਖਣ ਜੋ ਸਮਝਦਾਰਾਂ ਦੀ ਚੱਲਦੀ ਏ,

ਕੌਣ ਇਕਲਾਕ ਨੂੰ ਪੁੱਛਦਾ ਏ ਜੀ ਬਦਕਾਰਾਂ ਦੀ ਚੱਲਦੀ ਏ,

ਘੱਟ ਗਈ ਪੁੱਛ ਗਿੱਛ ਪਹਿਲਾਂ ਦੇ ਨਾਲੋਂ ਹੁਣ ਬਜੁਰਗਾਂ ਦੀ,

ਗੱਬਰੂਆਂ ਦੀ ਚੱਲਦੀ ਏ ਜਾਂ ਮੁਟਿਆਰਾਂ ਦੀ ਚੱਲਦੀ ਏ,

ਬਾਹਰ ਆਕੜਦਾ **ਦੇਬੀ** ਤੇ ਘਰ ਵਿੱਚ ਕੁਸਕਦਾ ਵੀ ਨਹੀਂ,

ਬਾਹਰ ਮਰਦਾਂ ਦੀ ਚੱਲਦੀ ਏ, ਘਰੀਂ ਨਾਰਾਂ ਦੀ ਚੱਲਦੀ ਏ,

16 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
ਨੀ ਸੱਸੇ ਨਾ ਕਰ ਪੁੱਤਰ - ਪੱਤਰ ਲੱਗਦਾ ਮਾਈਆ ਮੇਰਾ ਨੀ

ਨੀ ਜਦ ਪੜਨ ਸਕੂਲੇ ਜਾਵੇਂ ਉਦੋਂ ਪੁੱਤਰ ਤੇਰਾ ਨੀ

ਨੀ ਹੁਣ ਤਾ ਛੁੱਟੀਆਂ ਲੈ ਕੇ ਆਇਆ ਲੱਗਦਾ ਮਾਈਆ ਮੇਰਾ ਨੀ

ਨੀ ਸੱਸੇ ਨਾ ਕਰ ਪੁੱਤਰ - ਪੱਤਰ ਲੱਗਦਾ ਮਾਈਆ ਮੇਰਾ ਨੀ

ਨੀ ਸੱਸੇ ਨਾ ਕਰ ਪੁੱਤਰ - ਪੱਤਰ ਲੱਗਦਾ ਮਾਈਆ ਮੇਰਾ ਨੀ

ਨੀ ਜਦ ਦੁੱਧ ਦਹੀ ਸੀ ਖਾਂਦਾ ਉਦੋਂ ਪੁੱਤਰ ਤੇਰਾ ਨੀ

ਨੀ ਹੁਣ ਤਾਂ ਨਿਤ ਸ਼ਰਾਬਾਂ ਪੀਵੇਂ ਲੱਗਦਾ ਮਾਈਆ ਮੇਰਾ ਨੀ

ਨੀ ਸੱਸੇ ਨਾ ਕਰ ਪੁੱਤਰ - ਪੱਤਰ ਲੱਗਦਾ ਮਾਈਆ ਮੇਰਾ ਨੀ

ਨੀ ਜਦ ਜੇਬ ਖੱਰਚ ਸੀ ਮੰਗਦਾ ਉਦੋਂ ਪੁੱਤਰ ਤੇਰਾ ਨੀ

ਨੀ ਹੁਣ ਤਾਂ 200 ਨਿਤ ਕਮਾਉਦਾ ਲੱਗਦਾ ਮਾਈਆ ਮੇਰਾ ਨੀ

ਨੀ ਸੱਸੇ ਨਾ ਕਰ ਪੁੱਤਰ - ਪੱਤਰ ਲੱਗਦਾ ਮਾਈਆ ਮੇਰਾ ਨੀ

ਨੀ ਜਦ ਖੁਲੇ ਕੇਸੀਂ ਫਿਰਦਾ ਉਦੋਂ ਪੁੱਤਰ ਤੇਰਾ ਨੀ

ਨੀ ਹੁਣ ਤਾਂ ਬੰਨਦਾ ਟੂਟੀ ਵਾਲੀ ਲੱਗਦਾ ਮਾਈਆ ਮੇਰਾ ਨੀ

ਨੀ ਸੱਸੇ ਨਾ ਕਰ ਪੁੱਤਰ - ਪੱਤਰ ਲੱਗਦਾ ਮਾਈਆ ਮੇਰਾ ਨੀ

ਨੀ ਜਦ ਧੀਆਂ ਵਰਗਾਂ ਸਾਉ ਉਦੋਂ ਪੁੱਤਰ ਤੇਰਾ ਨੀ

ਨੀ ਹੁਣ ਤਾਂ ***ਦੇਬੀ*** ਜਿਹਾ ਕੁਪੱਤਾ ਲੱਗਦਾ ਮਾਈਆ ਮੇਰਾ ਨੀ

ਨੀ ਸੱਸੇ ਨਾ ਕਰ ਪੁੱਤਰ - ਪੱਤਰ ਲੱਗਦਾ ਮਾਈਆ ਮੇਰਾ ਨੀ

ਅਚਨਚੇਤ ਹੋਵੇ ਬਾਰਿਛ ਰਹਿਮਤਾਂ ਦੀ,

ਔੜ੍ਹਾਂ ਮਾਰਿਆਂ ਦਿਲਾਂ ਹਰਾਸਿਆਂ ਤੇ,

ਛੋਖ਼ ਨੱਟ-ਖੱਟ ਘੱਟਾ ਇੱਕ ਸਾਂਵਲੀ ਜਹੀ,

**ਦੇਬੀ** ਖੁੱਲ ਕੇ ਵਰੇ ਪਿਆਸਿਆਂ ਤੇ,

ਲੰਮੀ ਗੱਲ ਬਾਤ ਹੋਵੇ ਦਿਨ ਹੋਵੇ ਰਾਤ ਹੋਵੇ,

ਨੇੜੇ ਬੰਦਾ ਨਾ ਬੰਦੇ ਦੀ ਕੋਈ ਜਾਤ ਚਾਹੀਦੀ,

ਸਾਉਂਣ ਦੇ ਮਹੀਨੇ ਇਕੱਠੇ ਭਿੱਜਣੇ ਨੂੰ ਇੱਕ ਮੁਲਾਕਾਤ ਚਾਹੀਦੀ,

ਤੂੰ ਹੋਵੇ ਮੈਂ ਹੋਵਾਂ ਆਖਰਾਂ ਦੀ ਝੱੜੀ ਹੋਵੇ,

ਗੁੱਟ ਉੱਤੇ ਘੜੀ ਭਾਵੇਂ ਪਰ ਖੱੜੀ ਹੋਵੇ,

ਭਿੱਜੇ ਹੋਠਾਂ ਤੇ ਮੁਹੱਬਤਾਂ ਦੀ ਬਾਤ ਚਾਹੀਦੀ,

ਸਾਉਂਣ ਦੇ ਮਹੀਨੇ ਇਕੱਠੇ ਭਿੱਜਣੇ ਨੂੰ ਇੱਕ ਮੁਲਾਕਾਤ ਚਾਹੀਦੀ,

ਪਿਆਰ ਵਿੱਚ ਭਿੱਜੀ ਹੋਈ ਮਛੂਕ ਮੇਹਰਬਾਨ ਹੋਵੇ,

ਆਪੋ ਵਿੱਚ ਦਿਲਾਂ ਦਾ ਅਦਾਨ ਪਰਦਾਨ ਹੋਵੇ,

ਛੱਲੇ ਗਾਨੀਆਂ ਦੀ ਕੋਈ ਨਹੀਂ ਸੌਂਗਾਤ ਚਾਹੀਦੀ,

ਸਾਉਂਣ ਦੇ ਮਹੀਨੇ ਇਕੱਠੇ ਭਿੱਜਣੇ ਨੂੰ ਇੱਕ ਮੁਲਾਕਾਤ ਚਾਹੀਦੀ,

ਉੱਚੀਆਂ ਹਵਾਵਾਂ ਵਿੱਚ ਨਿੱਤ ਘੁੰਮਦੇ ,

 ਲੱਗਦਾ ਈ ਜੋੜਾ ਖੈ ਜਾਊਗਾ ,

ਉਡਦੀ ਪਤੰਗ ਸਾਡੀ ਸੋਹਣਿਆ ਦੇ ਨਾਲ ,

ਇਕ ਦਿਨ ਪੇਚਾ ਪੈ ਜਾਊਗਾ ,

ਖਾਣਾ ਪੀਣਾ ਭੁੱਲਿਆ ਖਿਆਲ ਨਾ ਪੜਾਈ ਦੇ

ਹਰ ਵੇਲੇ ਕੋਠੇ ਤੇ ਪਤੰਗ ਹੀ ਉੜਾਈ ਦੇ ,

ਐਤਕੀ ਪੰਤਗ ਦੇ, ਜੇ ਹੋਣ ਪਰਦੇ

ਜੋੜਾ ਵਜ਼ੀਫਾ ਲੈ ਜਾਉਦਾ

ਉਡਦੀ ਪਤੰਗ ਸਾਡੀ ਸੋਹਣਿਆ ਦੇ ਨਾਲ ,

ਇਕ ਦਿਨ ਪੇਚਾ ਪੈ ਜਾਊਗਾ ,

ਦੋਹਾਂ ਨੇ ਪਤੰਗਾਂ ਤੇ ਬੁਝਾਰਤਾਂ ਨੇ ਲਿਖੀਆ

ਦੋਹਾਂ ਦੀਆ ਨਜ਼ਰਾਂ ਤੇ ਡੋਰਾਂ ਬਹੁਤ ਤਿੱਖੀਆ

ਦਾਅ ਪੇਚ ਜਿਹੜਾ ਹੋਇਆ ਵੱਧ ਜਾਣਦਾ

ਲੁੱਟ ਕੇ ਉਹੀਓ ਲੈ ਜਾਊਗਾ ,

ਉਡਦੀ ਪਤੰਗ ਸਾਡੀ ਸੋਹਣਿਆ ਦੇ ਨਾਲ ,

ਇਕ ਦਿਨ ਪੇਚਾ ਪੈ ਜਾਊਗਾ ,

ਖਿੱਚ ਖਿੱਚ ਤੁਨਕੇ ਹੁਲਾਰੇ ਪੈ ਵੱਜਦੇ

ਚੁੱਮਣ ਹਵਾਈ ਤੇ ਇਸ਼ਾਰੇ ਪੈ ਵੱਜਦੇ

ਪਿਆਰ ਦੀ ਹਵਾ ਦਾ ਇਕੋਂ ਬੁੱਲਾ ਹਾਣੀਓ

ਹੱਕ ਵਿੱਚ ਆਪਣੇ ਬਹਿ ਜਾਊਗਾ

ਉਡਦੀ ਪਤੰਗ ਸਾਡੀ ਸੋਹਣਿਆ ਦੇ ਨਾਲ ,

ਇਕ ਦਿਨ ਪੇਚਾ ਪੈ ਜਾਊਗਾ ,

***ਦੇਬੀ*** ਦਿਲੋਂ ਚਹੁੰਦਾ ਪੇਚਾ ਉਮਰਾਂ ਦਾ ਪੈ ਜਾਵੇ ,

ਸੋਹਣਿਆ ਦਾ ਦਿਲ ਗੁੱਡੀ ਸਣੇ ਲੋਟ ਲੈ ਜਾਵੇ ,

ਐਤਕੀ ਬਸੰਤ ਮੇਲਾ ,

ਨਾਂ ਆਪਣੇ ਲੱਗਦਾ ਹੋ ਕਿ ਰਹਿ ਜਾਊਗਾ ,

ਉਡਦੀ ਪਤੰਗ ਸਾਡੀ ਸੋਹਣਿਆ ਦੇ ਨਾਲ ,

ਇਕ ਦਿਨ ਪੇਚਾ ਪੈ ਜਾਊਗਾ ,

ਰਿਸ਼ਤਾ ਕਰਾ ਦੇ ਕੋਈ ਭਾਬੀਏ ਨੀ ਦਿਉਰ ਨੂੰ,

ਆਪਣੀ ਜਦ ਆ ਗਈ ਫੇਰ ਛੇੜਾਗੇ ਨਾ ਹੋਰ ਨੂੰ,

ਰਿਸ਼ਤਾ ਕਰਾ ਦੇ ਕੋਈ ਭਾਬੀਏ ਨੀ ਦਿਉਰ ਨੂੰ,

ਬੱਲੇ ਬੱਲੇ ਕੇ ਕਾਲੀ ਅੱਖ ਕਹਿਦੀ ਕੱਖ ਨਾ,

ਬਿੱਲੀ ਅੱਖ ਹੀ ਪੁਵਾੜੇ ਪਾਵੇਂ,

ਕਾਲੀ ਅੱਖ ਕਹਿਦੀ ਕੱਖ ਨਾ,

ਬੱਲੇ ਬੱਲੇ ਜੇ ਬਣ ਜਾਵੇਂ ਸ਼ੀਸ਼ਾ ਮੁੰਡਿਆ,

ਵਿੱਚ ਨੱਚਦੀ ਦੀ ਫੋਟੋ ਮੈ ਮੜ੍ਹਾਵਾਂ,

ਜੇ ਬਣ ਜਾਵੇਂ ਸ਼ੀਸ਼ਾ ਮੁੰਡਿਆ,

ਉਰਲੇ ਖੇਤ ਵਿੱਚ ਕਣਕ ਕਮਾਦੀ,

ਪਰਲੇ ਖੇਤ ਵਿੱਚ ਰਾਇਆ,

ਨੀ ਜੀਦੇ ਲਈ ਮੈਂ ਨੱਚਦੀ ਫਿਰਾਂ,

ਉਹ ਚੰਦਰਾਂ ਨਜ਼ਰ ਨਾ ਆਇਆ,

ਜੀਦੇ ਲਈ ਮੈਂ ਨੱਚਦੀ ਫਿਰਾਂ,

ਬਣ ਥਣ ਕੇ ਮੈਂ ਪਿੱੜ ਵਿੱਚ ਆਈ ਨੱਚਾਂ ਬੋਲੀਆਂ ਪਾਕੇ,

ਨੀਂ ਗਲੀ ਵਿੱਚ ਯਾਰ ਦਿਸਿਆ,

ਬੋਲੀ ਭੁੱਲ ਗਈ ਵਿਚਾਲਿਉਂ ਆ ਕੇ,

ਪੰਦਰ੍ਹਾਂ ਵਰ੍ਹੇ ਦੀ ਹੋ ਗਈ ਜੈ ਕੁਰੇ,ਖੇਡੇ ਲੁਕਣ-ਮਚਾਈਆਂ,

ਜੱਟਾਂ ਦੇ ਪੁੱਤ ਮੱਰਦੇ ਸ਼ਰਤਾਂ ਤੇਰੇ ਨਾਮ ਤੇ ਲਾਈਆਂ,

ਹੱਥਾਂ ਉੱਤੇ ਫਿਰੇ ਨਚਾਉਂਦੀ ਸਾਈਆਂ ਕਿਤੇ ਵਧਾਈਆਂ,

ਨੀ ਭੋਲੇ ਮੁੱਖ ਵਾਲੀਏ , ਕਰੇ ਮਿੱਤਰਾਂ ਨਾਲ ਨਿੱਤ ਚੁਤਰਾਈਆਂ,

ਮੁੰਡਿਆਂ ਵਿੱਚ ਦੀ ਲੰਗਣਾਂ ਹੋਵੇ ਐਵੇਂ ਨਾ ਸ਼ਰਮਾਈਏ,

ਹਿੱਕ ਤਾਂਣ ਕੇ ਲੰਘੀਏ, ਹਿੱਕ ਤੋਂ ਚੁੱਨੀ ਨੂੰ ਸਰਕਾਈਏ,

ਝੂਠਾ ਮੂਠਾ ਖੰਘ ਦੇ ਜਾਈਏ ਨੱਕ ਨੂੰ ਕਦੇ ਝੜਾਈਏ,

ਅੱਖ ਮਾਰ ਕੇ ਸੁਰਮੇ ਵਾਲੀ ਆਸ਼ਕ ਨੂੰ ਗੱਛ ਪਾਈਏ,

ਮਰਦੇ ਆਸ਼ਕ ਦੇ ਮੂੰਹ ਵਿੱਚ ਪਾਣੀ ਪਾਈਏ,

ਸੱਸ ਮੇਰੀ ਨੇ ਪੱਟੇ ਕਰਾਏ ਨਿੱਤ ਬੱਦਲਦੀ ਸਹੁਰਾ,

ਵੇਖ ਕੇ ਸਹੁਰਾ ਐ ਨੂੰ ਘੂਰਦੇ ਮੇਰਾ ਕੰਤ ਨਿਆਣਾਂ,

ਨੰਣਦ ਜਠਾਣੀ ਨਿੱਤ ਕਿਸੇ ਨਾਲ ਹੁੰਦਾ ਸਿਨਮੇ ਜਾਣਾਂ,

ਮੈਨੂੰ ਮਾੜੀ ਮਾੜੀ ਆਖਦਾ ਨੀ ਉਦੜਿਆਂ ਦਾ ਲਾਣਾਂ,

ਰੰਗ ਰੂਪ ਨਾ ਹਾਣ ਵੇਖਦੇ **ਦੇਬੀ** ਮਾਪੇ ਕਾਹਲੇ,

ਉੱਚੇ ਲੰਮੇ ਗੋਰੇ ਕਾਲੇ ਨਾ ਵੇਖੇ ਨਾ ਭਾਲੇ,

ਕਈ ਕਾਲੀਆਂ ਨੂੰ ਮਿਲ ਜਾਂਦੇ, ਮਾਹੀ ਸੋਣੇ ਬਾਹਲੇ,

ਸੰਗਦੀਆਂ ਨਾਲ ਜਾਂਣ ਤੋਂ ਜੀਨ੍ਹਾਂ ਗੋਰੀਆਂ ਰੰਨ੍ਹਾਂ ਦੇ ਮਾਹੀ ਕਾਲੇ,

16 Sep 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Nice sharing Karan Gill...Thanks

01 Oct 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Karan baaee ji, TFS wonderful works... Credits to you and to Sandhu baee ji for introducing the topic !

02 Oct 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
ਦੇਬੀ ਦਿਲ ਰੋਇਆ ਕਦੀ ਏਸ ਗੱਲੋੰ ਕਦੀ ਉਸ ਗੱਲੋੰ 

ਰਾਤੀਂ ਸਾਰੀ ਰਾਤ ਹੀ ਵਰਾਉਂਦਿਆਂ ਦੀ ਬੀਤ ਗਈ। 

27 Oct 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
DEBI LIVE 3 start

ਸੱਚੇ ਮੱਨ ਤੋਂ ਸਿਮਰਨ ਕਰਿਆਂ ਹਰ ਇੱਕ ਦੁੱਖ ਮਿਟ ਜਾਵੇ,
ਆਪਣੇ ਅਤੇ ਪਰਾਇਆਂ ਅੰਦਰ ਕੋਈ ਫਰਕ ਨਜ਼ਰ ਨਾ ਆਵੇ,
ਉਸ ਤੋਂ ਮੰਗ ਜੋ ਦੇ ਕੇ ਮਗਰੋਂ ਨਾ ਅਹਿਸਾਨ ਜਤਾਵੇ,
ਸ਼ੱਡ ਬਾਕੀ ਦਰ ਇੱਕੋ ਈ ਮੱਲ ਲੈ ਤੈਨੂੰ ਜੇ ਮੁਕਤੀ ਮਿਲ ਜਾਵੇ,
ਲੱਭ - ਲੱਭ ਕੇ ਨਜ਼ਰਾਂ ਥੱਕ ਗਈਆਂ ਜੇ ਤੂੰ ਸਾਹਮਣੇ ਆਵੇ ਤਾਂ ਮੇਹਰਬਾਨੀ,
ਤੇਰੇ ਕਦਮਾਂ 'ਚ ਵਿਛਣ ਨੂੰ ਤਰਸਦੇ ਆ ਸਾਨੂੰ ਖਾਕ ਬਣਾਵੇ ਤਾਂ ਮੇਹਰਬਾਨੀ,
ਰਾਹੋਂ ਉਕਿਆਂ, ਭਟਕਿਆਂ, ਥਿੜਕਿਆਂ ਨੂੰ ਜੇ ਦਾਤਾ ਰਾਹ ਦਿਖਾਵੇ ਤਾਂ ਮੇਹਰਬਾਨੀ,
ਤੇਰੀ ਨਜ਼ਰ ਵਿੱਚ ਕਿੰਝ ਪਰਵਾਨ ਹੋਣਾ ਜੇ ਤੂੰ ਹੀ ਵੱਲ ਸਿਖਾਵੇ ਤਾਂ ਮੇਹਰਬਾਨੀ,
ਤੇਰੀ ਰਹਿਮਤ ਦੇ ਅਸੀਂ ਬਲਹਾਰ ਜਾਈਏ, ਤੇਰੀ ਅਜ਼ਮਤ ਨੂੰ ਕਿੰਦਾਂ ਬਿਆਨ ਕਰੀਏ,
ਆਪਣੇ ਬਾਰੇ ਤੂੰ **ਦੇਬੀ** ਦੀ ਕਲਮ ਕੋਲੋਂ ਜੇ ਸਾਈਆਂ ਆਪ ਲਿਖਾਵੇਂ ਤਾਂ ਮੇਹਰਬਾਨੀ,
ਜਦੋਂ ਤੇਰੇ ਨਾਲ ਲਾਈ ਕਾਹਤੋਂ ਹੋਰ ਦਰ ਜਾਵਾਂ,
ਜੇ ਮੈਂ ਕਰਾਂ ਨਾ ਗੁਨ੍ਹਾਂ ਕੀਨੂੰ ਦੇਵੇਂ ਤੂੰ ਸਜ਼ਾਵਾਂ,
ਇਸ ਗੱਲ ਦੀ ਤਮੀਜ਼ ਤੇ ਤੌਫੀਕ ਰੱਬ ਦੇਵੇ,
ਕਦੇ ਕੰਮ ਤੋਂ ਬਗੈਰ ਵੀ ਮਿਲਣ ਤੈਨੂੰ ਆਵਾਂ,
ਮੇਰੇ ਮੱਥੇ ਨੂੰ ਨਸੀਬ ਹੁੰਦੇ ਰਹਿਣ ਤੇਰੇ ਪੈਰ,
ਮੇਰੇ ਪੈਰੀਂ ਲੱਗ ਜਾਣ ਤੇਰੇ ਪਿੰਡ ਦੀਆਂ ਰਾਹਵਾਂ,
ਤੂੰ ਹੀ ਦਿੱਤੀ ਮਸ਼ਹੂਰੀ ਤੂੰ ਔਕਾਤ ਵਿੱਚ ਰੱਖੀ,
ਏਨਾਂ ਉੱਚਾ ਨਾ ਲੈ ਜਾਵੀ ਕੇ ਜ਼ਮੀਨ ਭੁੱਲ ਜਾਵਾਂ,
ਨਾਮ ਸ਼ਇਰਾਂ 'ਚ ਆਵੇ ਕਿਥੇ **ਦੇਬੀ** ਦੀ ਔਕਾਤ,
ਗੱਲਾ ਤੇਰੀਆਂ 'ਚੋਂ ਗੱਲ ਲੈ ਕੇ ਸ਼ੇਅਰ ਆਖੀ ਜਾਵਾਂ,
ਕੋਈ ਰੱਬ ਦਾ ਆਖਦਾ ਭੇਤ ਇਹਨੂੰ,
ਕੋਈ ਰੱਬ ਦਾ ਇਹਨੂੰ ਵਜ਼ੀਰ ਆਖੇ,
ਦੇਬੀ ਰੱਬ ਵੀ ਉਹਨੂੰ ਨਹੀਂ ਮੋੜ ਸਕਦਾ,
ਗੱਲ ਮੌਜ਼ ਵਿੱਚ ਜਿਹੜੀ ਫਕੀਰ ਆਖੇ,
ਰੱਬ ਬੰਦਿਆਂ ਅੰਦਰ ਰਹਿੰਦਾ ਏ,
ਮੂਹੋਂ ਤਾਂ ਦੁਨੀਆਂ ਇਹ ਕਹਿੰਦੀ ,
ਉੱਝ ਪੂਜਾ ਧਰਮ ਸਥਾਨਾਂ ਉੱਤੇ,
ਰੱਬ ਨੂੰ ਲੱਭਦੀ ਵੀ ਰਹਿਦੀ,
ਮੈਨੂੰ ਤਾਂ ਮੁਰਸ਼ਦ ਉਹ ਮਿਲਿਆ, 
ਜੋ ਸੱਜ਼ਣ ਵੀ ਤੇ ਰੱਬ ਏ,
**ਦੇਬੀ** ਮੁੱਖੜਾ ਉਹਦਾ ਵੇਖ ਲਵਾਂ,
ਤਾਂ ਮੈਨੂੰ ਰੱਬ ਦੀ ਲੋੜ ਨਹੀਂ ਪੈਂਦੀ,
ਨਾ ਉਹਦੇ ਵਰਗੀ ਤੋਰ ਕਿਤੇ, ਨਾ ਉਹਦੇ ਵਰਗਾ ਹੋਰ ਕਿਤੇ,
ਚੰਨ ਈਰਖ਼ਾ ਕਰ ਜਾਂਦਾ ਏ ਜਦ ਵੀ ਝਾਤੀਂ ਮਾਰਦਾ,
ਸਾਰੀ ਦੁਨੀਆਂ ਤੋਂ ਸੋਹਣਾ ਮੁੱਖੜਾ ਮੇਰੀ ਸਰਕਾਰ ਦਾ,
ਲੱਗਦੀ ਏ ਸੋਹਣੀ ਧੂੜ ਬੜੀ ਉਸ ਸ਼ਹਿਰ ਨੂੰ ਜਾਂਦੇ ਰਾਹਵਾਂ ਦੀ,
ਸਭ ਮਣਕੇ ਉਹਦੇ ਨਾ ਦੇ ਨੇ ਮਾਲਾ ਜੋ ਫਿਰਦੀ ਸਾਹਵਾਂ ਦੀ,
ਇੱਕ ਘੜੀ ਵੀ ਚੇਤਾ ਕਿੱਦਾਂ ਭੁੱਲ ਸਕਦਾ ਏ ਯਾਰ ਦਾ,
ਸਾਰੀ ਦੁਨੀਆਂ ਤੋਂ ਸੋਹਣਾ ਮੁੱਖੜਾ ਮੇਰੀ ਸਰਕਾਰ ਦਾ,
ਅਰਜਨ ਦੀ ਮੱਛੀ ਦੀ ਅੱਖ ਵਾਗੂੰ ਹਰ ਦਮ ਉੱਧਰ ਅੱਖ ਰਹੇ,
ਨਜ਼ਰਾਂ ਦਾ ਪੱਟਿਆ ਕਿੱਦਾਂ ਬਈ ਸੱਜ਼ਣਾਂ ਦੇ ਨਾਲੋਂ ਵੱਖ ਰਹੇ,
ਦਰਸ਼ਣ ਹੋਣ ਸਲਾਮ ਹੋ ਜਾਵੇ ਟੁੱਟੇ ਦੁੱਖ ਬਿਮਾਰ ਦਾ,
ਸਾਰੀ ਦੁਨੀਆਂ ਤੋਂ ਸੋਹਣਾ ਮੁੱਖੜਾ ਮੇਰੀ ਸਰਕਾਰ ਦਾ,
ਨਾ ਊਚ ਨੀਚ ਨਾ ਤੇਰ ਮੇਰ ਜਿਦਣ ਦੀਆਂ ਉੱਥੇ ਲੱਗੀਆਂ ਨੇ,
ਕੋਈ ਖ਼ਬਰ ਨਹੀਂ ਕਿ ਠੱਗੇ ਗਏ ਜਾਂ ਅਸਾਂ ਮਾਰੀਆਂ ਠੱਗੀਆਂ ਨੇ,
ਖੇਡ ਇਸ਼ਕ ਦੀ ਐਸੀ ਕੋਈ ਨਾ ਜਿੱਤਦਾ ਨਾ ਹਾਰਦਾ,
ਸਾਰੀ ਦੁਨੀਆਂ ਤੋਂ ਸੋਹਣਾ ਮੁੱਖੜਾ ਮੇਰੀ ਸਰਕਾਰ ਦਾ,
ਜਿੱਥੇ ਜਾਨ ਇਮਾਨ ਨਿਸ਼ਾਵਰ ਹੈ ਝੱਟ ਤੁਰਦੇ ਪੈਰ ਨਕੋਦਰ ਨੂੰ,
ਸ਼ਾਹਾਂ ਦਾ ਸ਼ਾਹ ਮੁਰਾਦ ਜਿਥੇ ਕੀ ਘਾਟਾ ਸ਼ਹਿਰ ਨਕੋਦਰ ਨੂੰ,
ਧੰਨ ਭਾਗ ਨੇ **ਦੇਬੀ** ਦੇ ਜੋ ਕੂਕਰ ਉਸ ਦਰਬਾਰ ਦਾ,
ਸਾਰੀ ਦੁਨੀਆਂ ਤੋਂ ਸੋਹਣਾ ਮੁੱਖੜਾ ਮੇਰੀ ਸਰਕਾਰ ਦਾ,
ਜੇ ਕੋਈ ਬੰਦਾ ਆਖੇ ਮੇਰੀ ਵੌਟੀ ਨਾਲ ਕਦੇ ਵੀ ਲੜਾਈ ਨਹੀਓ ਹੁੰਦੀ,
ਉਹ ਬੰਦਾ ਝੂਠ ਬੋਲਦਾ,
ਇੰਡੀਆਂ 'ਚ ਅਫ਼ਸਰ ਹੋਵੇ ਆਖੇ ਉਪਰੋ ਕਮਾਈ ਨਹੀਓ ਹੰਦੀ,
ਉਹ ਬੰਦਾ ਝੂਠ ਬੋਲਦਾ,
ਜੇ ਕੋਈ ਮੰਡਾ ਆਖੇ ਵੀਹਵੇਂ ਸਾਲ ਤੱਕ ਕਿਸੇ ਨੂੰ ਮੈਂ ਅੱਖ ਨਹੀਓ ਮਾਰੀ,
ਉਹ ਮੰਡਾ ਝੂਠ ਬੋਲਦਾ,
ਜਿਹੜਾ ਕਹਿਦਾ ਦਿਲ ਦੇ ਫਰੇਮ ਵਿੱਚ ਕੋਈ ਤਸਵੀਰ ਨਹੀਂ ਉਤਾਰੀ,
ਉਹ ਮੰਡਾ ਝੂਠ ਬੋਲਦਾ,
ਜੇ ਕੋਈ ਬੀਬੀ ਆਖੇ ਮੈਨੂੰ ਨਵੇਂ ਸੂਟ ਪਾਉਂਣ ਦਾ ਠੱਰਕ ਨਹੀਂਓ ਕੋਈ,
ਉਹ ਬੀਬੀ ਝੂਠ ਬੋਲਦੀ,
**ਦੇਬੀ** ਜੇ ਕੋਈ ਆਖੇ ਮੈਨੂੰ ਸੱਸ ਅਤੇ ਮਾਂ 'ਚ ਫਰਕ ਨਹੀਂਓ ਕੋਈ,
ਉਹ ਬੀਬੀ ਝੂਠ ਬੋਲਦੀ,
ਕੱਖ ਸਮਝ ਨਾ ਆਵੇ ਪਰ ਦਿਖਾਵੇ ਲਈ ਸੀ.ਡੀ. ਉੱਤੇ ਇਗਲਿਸ਼ ਗਾਣੇ ਲਾਉਂਦਾ ਏ,
ਨੱਗ ਦਿਖਾਲਣ ਵਿੱਚ ਹੈ ਕਹਿਦੇ ਹਰਜ਼  ਹੀ ਕੀ ਪੈਸੇ ਦੇਖੋ ਕਿਹੜਾ ਵੱਧ ਕਮਾਉਂਦਾ ਏ,
**ਦੇਬੀ** ਆਸ਼ਕ ਥੋੜੇ ਸੁਥਰੇ ਗੀਤਾਂ ਦੇ, ਕਿਹੜਾ ਵੇਖੇ ਕੌਣ ਸੁਰੀਲਾ ਗਾਉਂਦਾ ਏ,
ਲੋਕੀਂ ਵੱਡਾ ਸਿੰਗਰ ਕਹਿਦੇ ਉਸੇ ਨੂੰ ਭਾਈ ਟੀ. ਵੀ  ਉੱਤੇ ਰੋਜ਼ ਹੀ ਜਿਹੜਾ ਆਉਂਦਾ ਏ,

ਮੇਰੇ ਦਿਲ ਦਾ ਸਫਾ ਹੁਣ ਤਾਂਈ ਕੋਰਾ,
ਤੂੰ ਇਸ ਦੇ ਉੱਤੇ ਦੋ ਨਾਮ ਲਿਖ ਲੈ,
ਆਪਣੇ ਨਾਂ ਦੇ ਅੱਗੇ ਤੂੰ ਸੁਭਾਂ ਲਿਖ ਲੈ,
ਮੇਰੇ ਨਾਮ ਦੇ ਅੱਗੇ ਤੂੰ ਸ਼ਾਮ ਲਿਖ ਲੈ,
ਯਾਰੀ ਸਦਾ ਬਰੋਬਰ ਦਿਆਂ ਨਾਲ ਹੁੰਦੀ,
ਤੂੰ ਮਾਲਕ ਤੇ **ਦੇਬੀ** ਗੁਲਾਮ ਲਿਖ ਲੈ,
ਗੱਲਾਂ ਬਹੁਤ ਨੇ ਗੱਲ ਤੂੰ ਮਨ ਇੱਕੋਂ,
ਆਪਣੇ ਆਸ਼ਕਾਂ ਦੇ ਵਿੱਚ ਸਾਡਾ ਨਾਮ ਲਿਖ ਲੈ,
ਹਾਏ ਰੱਬਾ ਕੋਈ ਜਿਉਂਣੇ ਜੋਗੀ ਸਾਡੇ ਉੱਤੇ ਮਰ ਕੇ ਆਵੇ,
ਸੋਹਣੀ ਜਿਨ੍ਹੀ ਹੋਵੇ ਸੋਹਣੀ ਕਿਸੇ ਝੱਨਾਂ ਨੂੰ ਤਰ ਕੇ ਆਵੇ,
ਕੋਈ ਫਰਕ ਨਹੀਂ ਪੈਂਦਾ **ਦੇਬੀ** ਕਿੰਨ੍ਹੀ ਭਾਵੇਂ ਹੋਵੇ ਲੜਾਕੀ,
ਛੇਤੀ-ਛੇਤੀ ਆ ਜਾਵੇ ਭਾਵੇਂ ਦੁਨੀਆਂ ਦੇ ਨਾਲ ਲੜ੍ਹ ਕੇ ਆਵੇ,
ਨੱਖਰੇ ਦੇ ਨਾਲ ਅੱਗ ਲਾਉਣ ਵਾਲੀ ਚਾਹੀਦੀ
ਗ਼ਲ ਵਿੱਚ ਗੋਰੀ ਬਾਹ ਪਾਉਣ ਵਾਲੀ ਚਾਹੀਦੀ
ਸਾਰੀ - ਸਾਰੀ ਰਾਤ ਹੀ ਜਗਾਉਣ ਵਾਲੀ ਚਾਹੀਦੀ 
ਬੜੇ ਸੌਖੇ ਰਹਿਨੇ ਆ ਸਤਾਉਣ ਵਾਲੀ ਚਾਹੀਦੀ
ਦਿਲੋਂ ਪਿਆਰ ਕਰੇ ਐਸੀ ਕੱਨਿਆ ਪਿਆਰੀ ਮਿਲੇ
ਹੇ ਰੱਬਾਂ ਸੱਚਿਆ ਕੁਵਾਰੇ ਨੂੰ ਕੁਵਾਰੀ ਮਿਲੇ
ਦੋਹਾ ਦਾ ਹੀ ਫਾਇਦਾ ਖਾਲੀ ਬੱਸ ਨੂੰ ਸਵਾਰੀ ਮਿਲੇ
ਧੁਰ ਦਾ ਹੀ ਟਿਕਟ ਕਟਾਉਣ ਵਾਲੀ ਚਾਹੀਦੀ 
ਬੜੇ ਸੌਖੇ ਰਹਿਨੇ ਆ ਸਤਾਉਣ ਵਾਲੀ ਚਾਹੀਦੀ
ਜਿਨਾਂ ਵੀ ਉਹ ਸੋਨਾ ਕਹੇ ਪਾਉਣ ਨੂੰ ਤਿਆਰ ਹਾਂ
ਜਿਥੇ ਚਾਹੇ ਘੁੰਮਣਾ ਘਮਾਉਣ ਨੂੰ ਤਿਆਰ ਹਾਂ
ਕਿਤੇ ਵੀ ਬੁਲਾਵੇ ਮੈਨੂੰ ਆਉਣ ਨੂੰ ਤਿਆਰ ਹਾਂ
ਨੱਚਣੇ ਨੂੰ ਤਿਆਰ ਹਾਂ ਨੱਚਾਉਣ ਵਾਲੀ ਚਾਹੀਦੀ
ਬੜੇ ਸੌਖੇ ਰਹਿਨੇ ਆ ਸਤਾਉਣ ਵਾਲੀ ਚਾਹੀਦੀ
ਆਪਣੇ ਇਲਾਕੇ ਵਿੱਚ ਆਪਣੀ ਵੀ ਠੁੱਕ ਬਈ
ਯਾਰ ਕਹਿਣ ਮੌਡਲਾਂ ਜਹੀ ਆ ਤੇਰੀ ਲੁੱਕ ਬਈ
ਕਰਨਾ ਪਸੰਦ ਜੀਨੇਂ ਉਹ ਕਿਥੇ ਲੁਕ ਗਈ
ਮੁੰਡਾ ਲੋਕ ਗੀਤ ਜਿਹਾ ਗਾਉਣ ਵਾਲੀ ਚਾਹੀਦੀ 
ਬੜੇ ਸੌਖੇ ਰਹਿਨੇ ਆ ਸਤਾਉਣ ਵਾਲੀ ਚਾਹੀਦੀ
ਛੋਟੀ ਭੈਣ ਚਹੁੰਦੀ ਟੌਰ ਦੱਸਣੀ ਨਣਾਨ ਦੀ 
ਛੋਟਾ ਵੀਰ ਚਹੁੰਦਾ ਭਾਬੀ ਬੇਗੀ ਹੋਵੇ ਪਾਨ ਦੀ
"""""ਦੇਬੀ""""" ਚਹੁੰਦਾ ਸੋਹਣੀ ਉਚੀ ਲੰਮੀ ਪੂਰੀ ਹਾਣ ਦੀ
ਬੇਬੇ ਕਹਿੰਦੀ ਰੋਟੀਆ ਪਕਾਉਣ ਵਾਲੀ ਚਾਹੀਦੀ
ਬੜੇ ਸੌਖੇ ਰਹਿਨੇ ਆ ਸਤਾਉਣ ਵਾਲੀ ਚਾਹੀਦੀ
ਫੂਕ ਮਾਰ ਗਏ ਚਾਲੀ ਔਸ ਦੀ ਨੂੰ,
ਯਾਰ ਹੋਣਾਂ ਦੀ ਟਿੰਬਰੀ ਟਾਇਟ ਹੋ ਗਈ,
ਫੋਰ ਮੈਨ ਨੂੰ ਦੱਸਤਾ ਕਿਸੇ ਭੜੁਏ,
ਪੰਗਾ ਪੈ ਗਿਆ ਦਿਸ ਐਡ ਦੈਟ ਹੋ ਗਈ,
ਸਾਡੀ ਮਾਸ਼ੁਕ ਦਾ ਇੰਡੀਆਂ ਵਿਆਹ ਹੋਣਾ,
ਰਾਤੀਂ ਕਹਿੰਦੇ ਆ ਉਹਦੀ ਫਲੈਟ ਹੋ ਗਈ,
ਸਾਡਾ ਡੌਗੀ ਸਵੇਰ ਦਾ ਸਿਕ ਹੋਇਆ ,
ਖ਼ਬਰੇ ਕਿੱਥੇ ਆ ਸੌਰੇ ਦੀ ਕੈਟ ਖੋ ਗਈ,
ਲੈਦੀ ਯੂ. ਆਈ. ਸੀ. ਖਾਦੀਂ ਘਰੇ ਬੈਠੀ,
ਵਾਇਫ ਅੱਗੇ ਨਾਲੋਂ ਕਿਨ੍ਹੀ ਫੈਟ ਹੋ ਗਈ,
ਚਲਾਉਂਦਾ ਟੈਕਸੀ ਕਵਿਤਾ ਲਿਖੇ **ਦੇਬੀ**,
ਖੜੇ ਖੜੇ ਨੂੰ ਹੀ ਰੈਡ ਲਾਇਟ ਹੋ ਗਈ,
ਪਹਿਲਾਂ ਦਿਲ ਵਿੱਚ ਸਿਧੀਆਂ ਵੱੜਦੀਆਂ,ਫਿਰ ਘਰ ਤੇ ਕਬਜ਼ਾ ਕਰਦੀਆਂ,
ਫਿਰ ਪਤੀ ਦੇ ਸਿਰ ਤੇ ਚੱੜਦੀਆਂ,ਸਾਰੀ ਉਮਰ ਬੰਦੇ ਨਾਲ ਲੱੜਦੀਆਂ,
ਕਦੇ ਖ਼ੁਸ਼ ਨਹੀਂ ਹੁੰਦੀਆਂ ਬੀਵੀਆਂ,ਕਦੇ ਖ਼ੁਸ਼ ਨਹੀਂ ਹੁੰਦੀਆਂ ਵੌਟੀਆਂ,
ਲੱਖਾਂ 'ਚੋਂ ਇਕ ਖਾਬਵੰਦ ਹੋਉ,ਜਿਹੜਾ ਪੂਰੀ ਤਰ੍ਹਾਂ ਪਸੰਦ ਹੋਉ,
ਇਹ ਨੁਕਸ ਹਮੇਸ਼ਾ ਫੜਦੀਆਂ,ਬਿਨ ਪੌੜੀ ਅੰਬਰੀ ਚੱੜਦੀਆਂ,
ਲੈ ਰੱਖਿਆ ਠੇਕਾ ਸੜਨ ਦਾ,ਲੱਭ ਲੈਣ ਬਹਾਨਾ ਲੜਨ ਦਾ,
ਇਹ ਰਹਿਣ ਹਮੇਸ਼ਾ ਤੱਤੀਆਂ, ਭਾਵੇਂ ਗਰਮੀਆਂ ਭਾਵੇਂ ਸਰਦੀਆਂ,
ਕਦੇ ਖ਼ੁਸ਼ ਨਹੀਂ ਹੁੰਦੀਆਂ ਬੀਵੀਆਂ,ਕਦੇ ਖ਼ੁਸ਼ ਨਹੀਂ ਹੁੰਦੀਆਂ ਵੌਟੀਆਂ,
ਗਹਿਣਿਆਂ ਦੇ ਉੱਤੇ ਮਰਦੀਆਂ, ਸੋਨੇ ਦੇ ਬਿਨ ਨਾ ਰਹਿੰਦੀਆਂ,
ਜੇ ਜਾਨ ਪਿਆਰੀ ਦੋਸਤੋ , ਬਸ ਲੈ ਦਿਉ ਜੋ ਕਹਿੰਦੀਆਂ,
ਨਵੇਂ ਸੂਟ ਨਵੀਆਂ ਸਾੜੀਆਂ, ਚੋਲੀ ਤੇ ਲਹਿਗਾਂ ਚਾਹੀਦਾ,
ਮੇ-ਕੱਪ ਦਾ ਸਭ ਸਮਾਨ ਵੀ, ਮਹਿੰਗੇ ਤੋਂ ਮਹਿੰਗਾ ਚਾਹੀਦਾ,
ਹਰ ਇੱਕ ਤੋਂ ਉਮਰ ਲਕੋਦੀਆਂ, ਇਹ ਬੁੱਢੀਆਂ ਹੋਣ ਤੋਂ ਡਰਦੀਆਂ,
ਕਦੇ ਖ਼ੁਸ਼ ਨਹੀਂ ਹੁੰਦੀਆਂ ਬੀਵੀਆਂ,ਕਦੇ ਖ਼ੁਸ਼ ਨਹੀਂ ਹੁੰਦੀਆਂ ਵੌਟੀਆਂ,
ਇਹ  ਜੇਬ ਖੁੱਲੀ ਮੰਗਦੀਆਂ, ਤੇ ਘਰ ਵੀ ਖੁੱਲਾ ਚਹੁੰਦੀਆਂ,
ਟੱਬਰ ਤੋਂ ਵੱਖਰਾ ਹੋ ਜਾਵੇ , ਇਹ ਵੱਖਰਾ ਚੁੱਲਾ ਚਹੁੰਦੀਆਂ,
ਨਾ ਸਹੁਰਾ ਸੱਸ ਨਣਾਨ ਨਾ, ਮੇਰੇ ਮੱਸਲੇ ਦੇ ਵਿੱਚ ਆਣ ਨਾ,
ਤੂੰਈਓ ਇਹਨਾਂ ਦੀਆਂ ਸੁਣੀ ਜਾ, ਬਸ ਮੇਰਾ ਸਿਰ ਇਹ ਖਾਂਣ ਨਾ,
ਸਰਕਾਰਾ ਹੁਸਨ ਦੀਆਂ ਇਹ, ਨਹੀਂ ਔਪੋਜ਼ੀਸ਼ਨ ਜਰਦੀਆਂ,
ਕਦੇ ਖ਼ੁਸ਼ ਨਹੀਂ ਹੁੰਦੀਆਂ ਬੀਵੀਆਂ,ਕਦੇ ਖ਼ੁਸ਼ ਨਹੀਂ ਹੁੰਦੀਆਂ ਵੌਟੀਆਂ,
ਇਹ ਬਣੀਆਂ ਹੋਈਆਂ ਸ਼ੱਕ ਦੀਆਂ, ਅੱਖ ਪੁਲਿਸ ਵਾਲੀ ਰੱਖਦੀਆਂ,
ਹਰਬੈਂਡ ਨੂੰ ਰਹਿਣ ਖਿਝਾਉਦੀਆਂ, ਪਰ ਅੰਦਰੋਂ ਅੰਦਰੀ ਹੱਸਦੀਆਂ,
ਵੌਹਟੀ ਸ਼ਰਾਬੀ ਦੀ ਲੜੇ, ਪਰ ਸੋਫੀ ਦੀ ਕਿਉ ਖੁਸ਼ ਨਹੀਂ,
ਕਿੱਡਾ ਵੀ ਬੰਦਾ ਨਾਡੂ ਖਾਂ ਪਰ ਵੌਹਟੀ ਅੱਗੇ ਕੁੱਛ ਨਹੀਂ,
ਮੂਰਾ ਤੇ ਸਿਧਰਾ ਦੱਸਦੀਆਂ, ਸੌ-ਸੌ ਮਖੌਲਾਂ ਕਰਦੀਆਂ,
ਕਦੇ ਖ਼ੁਸ਼ ਨਹੀਂ ਹੁੰਦੀਆਂ ਬੀਵੀਆਂ,ਕਦੇ ਖ਼ੁਸ਼ ਨਹੀਂ ਹੁੰਦੀਆਂ ਵੌਟੀਆਂ,
ਤਿੰਨ ਸੌਂ ਪੈਂਠ ਹਥਿਆਰ ਨੇ, ਫੌਜ਼ਾਂ ਤਿਆਰ ਬਰਤਿਆਰ ਨੇ,
ਲੜ੍ਹ ਕੇ ਵੀ ਜਿੱਤ ਸਕਦੇ ਨਹੀਂ, ਮਰ ਕੇ ਵੀ ਜਿੱਤ ਸਕਦੇ ਨਹੀਂ,
**ਦੇਬੀ** ਦੇ ਵਾਂਗੂੰ ਦੋਸਤੋ, ਤੁਸੀਂ ਸਿਖੋਂ ਵਕਤ ਵਿਚਾਰਨਾ,
ਢੰਗ ਸਿੱਖੋ ਮੱਖਣ ਲਾਉਣ ਦਾ ਤੇ ਪੰਪ ਸਿੱਖ ਲਉ ਮਾਰਨਾ,
ਕਦੇ ਆਪਣੀ ਟ੍ਹੌਰ ਬਣਾ ਲਵੋਂ, ਕਦੇ ਵੌਹਟੀਆਂ ਦੀ ਜਰ ਲਵੋਂ,
ਬਾਹਰ ਦਬਕੇ ਮਾਰ ਲਉ ਤੇ ਅੰਦਰ ਮਿਨਤਾਂ ਕਰ ਲਵੋਂ,
ਘਰ ਵਿੱਚ ਤੂੰ- ਤੂੰ ਮੈਂ-ਮੈਂ ਹੁੰਦੀ ਬਾਹਰ ਜੀ-ਜੀ ਕਰਦੀਆਂ,

ਇਸ ਤੋਂ ਪਰੇ ਕੀ  ਹੋਣੀ ਸਾਡੀ ਭਲਾ ਤਬਾਹੀ,
ਸਾਡੇ ਖਿਲਾਫ ਸਾਡੇ ਹੀ ਅੱਜ ਦੇ ਰਹੇ ਗਵਾਹੀ,
ਉਹ ਸਾਉਂਣ ਦੇ ਮਹੀਨੇ ਪੱਛਤਾਉਂਦੇ ਵੇਖਣੇ ਨੇ,
ਵੱਡ ਕੇ ਜੋ ਅੰਬ ਵਿਹੜੇ ਅੱਜ ਲਾ ਰਹੇ ਫਲਾਹੀ,
ਬਾਹਰੋਂ ਜੋ ਸੋਹਣੇ ਵਿੱਚੋਂ ਗੁੱਸੇ ਉਹਨਾਂ ਨਾਲ ਰਹਿਦੇ,
ਸੁੰਦਰਤਾ ਨਾ ਉਹਨਾਂ ਦੀ, ਮੂੰਹ ਤੇ ਜੇ ਨਾ ਸਲਾਹੀ,
ਮਹਿਬੂਬ ਨੇ ਨਹੀਂ ਆਉਂਣਾ ਤਾਂ ਮੌਤ ਹੀ ਆ ਜਾਵੇ,
**ਦੇਬੀ** ਦਾ ਬੂਹਾ ਖੁੱਲਾ ਅਜੇ ਆਸ ਨਹੀਂਉ ਲਾਹੀ,
ਜੇਦੇ ਨਾਲ ਮੁਹੱਬਤ ਜਿੰਨੀ ਉਹ ਉਨਾਂ ਈ ਚੇਤੇ ਆਵੇ,
ਇਕ ਸੋਹਣੀ ਸੂਰਤ ਵਾਲੀ ਸਾਨੂੰ ਸ਼ੱਡ ਕੇ ਹੋ ਗਈ ਰਾਹੀਂ,
ਦਿਲ ਮੇਰਾ ਕਿੰਨਾ ਕਮਲਾਂ ਹਾਲੇ ਵੀ ਆਖੀ ਜਾਦਾਂ 
ਇੱਕ ਵਾਰ ਹੈ ਉੱਥੇ ਜਾਣਾਂ ਉਹ ਜਿਹੜੇ ਮੁੱਲਖ ਵਿਆਹੀ,
ਬਸ ਵੇਖਣ ਨੂੰ ਜੀ ਕਰਦਾ ਉੱਝ ਵੇਖਿਆ ਵੀ ਕੀ ਹੋਣਾ
ਗੱਲ ਕਰ ਕੇ ਕੋਈ ਪੁਰਾਣੀ ਗਲ ਲੱਗ ਕੇ ਉਹਦੇ ਰੋਣਾ
ਏਨਾਂ ਖੁਦ-ਗਰਜ਼ ਨਹੀਂ ਮੈਂ ਜੋ ਰੋਕਦਾ ਤੇਨੂੰ ਅੜੀਏ
ਕਿਉ ਰੱਖਿਆ ਚਲਾਕੇ ਓਹਲਾ ਤੂੰ ਦੱਸ ਕੇ ਵੀ ਨਾ ਆਈ
ਦਿਲ ਮੇਰਾ ਕਿਨ੍ਹਾਂ ਕਮਲਾਂ ਹਾਲੇ ਵੀ ਆਖੀ ਜਾਦਾਂ 
ਇੱਕ ਵਾਰ ਹੈ ਉਥੇ ਜਾਣਾਂ ਉਹ ਜਿਹੜੇ ਮੁੱਲਖ ਵਿਆਹੀ
ਮੈਂ ਸੁਣਿਆਂ ਉਹਦੀ ਜਾਨ ਗਈ, ਚਲੋਂ ਮੁਸ਼ਕਿਲ ਹੋ ਆਸਾਨ ਗਈ,
ਲੱੜ ਉਹਦੇ ਨਾਲ ਰਕਾਨ ਗਈ, ਕਹਿਦੇ ਨੇ ਇੰਗਲਸ਼ਤਾਨ ਗਈ,  
ਲਾ ਕੇ ਵੀ ਸੂਲੀ ਟੰਗ ਸ਼ੱਡਿਆ, ਤੋੜੀ ਤਾਂ ਕੱਢ ਲੈ ਜਾਨ ਗਈ,
ਕਹਿੰਦੇ ਨੇ ਦੇਬੀ ਸਾਉਂਦਾ ਨਹੀਂ, ਜਿਸ ਦਿਨ ਦੀ ਉਹ ਬਈਮਾਨ ਗਈ,
ਮੈਂ ਕਦੇ - ਕਦੇ ਪਾਂ ਲੈਨਾਂ ਉਦੇ ਹੱਥ ਦਾ ਸਵੈਟਰ ਬੁਣਿਆ,
ਮੇਰੇ ਦਿਲ ਚੋ ਮਿਟ ਨਹੀ ਸਕਦਾ ਨਾ ਉਹਦਾ ਡੂਘਾ ਖੁਣਿਆ
ਮੇਰੇ ਛੱਲੇ ਦਾ ਕੀ ਬਣਿਆ ਰੱਬ ਜਾਣੇ ਜਾਂ ਉਹ ਜਾਣੇ 
**ਦੇਬੀ** ਨੇ ਉਹਦੀ ਮੁੰਦਰੀ ਕਦੇ ਉਗਲੀ 'ਚੋਂ ਨਾ ਲਾਹੀ
ਦਿਲ ਮੇਰਾ ਕਿਨਾ ਕਮਲਾਂ ਹਾਲੇ ਵੀ ਆਖੀ ਜਾਦਾਂ 
ਇੱਕ ਵਾਰ ਹੈ ਉਥੇ ਜਾਣਾਂ ਉਹ ਜਿਹੜੇ ਮੁਲਖ ਵਿਆਹੀ
ਜੀਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮੁਆਫੀ ਚਹੁੰਨਾਂ,
ਜੀਨ੍ਹਾਂ ਦਾ ਦਰਦ ਘਟਾ ਨਹੀਂ ਸਕਿਆ ਉਹਨਾਂ ਤੋਂ ਮੁਆਫੀ ਚਹੁੰਨਾਂ,
ਮੈਂ ਕੰਮ ਜੀਨ੍ਹਾਂ ਦੇ ਆ ਨਹੀਂ ਸਕਿਆ ਉਹਨਾਂ ਤੋਂ ਮੁਆਫੀ ਚਹੁੰਨਾਂ,
ਜੀਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮੁਆਫੀ ਚਹੁੰਨਾਂ,
ਦੁੱਖ ਜੀਨ੍ਹਾਂ ਦੇ ਗਿਣ ਨਹੀਂ ਸਕਿਆ, ਜਖ਼ਮ ਜੀਨ੍ਹਾਂ ਦੇ ਮਿਣ ਨਹੀਂ ਸਕਿਆ,
ਮਨ ਦਾ ਕੂੜਾ ਹੂੰਝ ਨਹੀਂ ਸਕਿਆ, ਕਿਸੇ ਦੇ ਅੱਥਰੂ ਪੂੰਝ ਨਹੀਂ ਸਕਿਆ,
ਸਾਂਵੇ ਦਿਸਦੀ ਪੀੜ ਜੀਨ੍ਹਾਂ ਦੀ, ਕਲਮ ਦੇ ਉੱਤੇ ਚੜ੍ਹਾਂ ਨਹੀਂ ਸਕਿਆ,
ਉਹਨਾਂ ਤੋਂ ਮੁਆਫੀ ਚਹੁੰਨਾਂ,
ਜੀਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮੁਆਫੀ ਚਹੁੰਨਾਂ,
ਸਾਰੀ ਉਮਰ ਮੁਸ਼ੱਕਤ ਕਰਦੇ, ਭੁੱਖ 'ਚ ਜੰਮਦੇ ਭੁੱਖ 'ਚ ਮਰਦੇ,
ਦੂਸਰਿਆਂ ਲਈ ਮਹਿਲ ਬਣਾਉਂਦੇ, ਆਪ ਤਾਰਿਆਂ ਛਾਵੇਂ ਸੌਉਂਦੇ,
ਜੀਨ੍ਹਾਂ ਦੀ ਕਿਸੇ ਨੇ ਖ਼ਬਰ ਲਈ ਨਾ, ਜੀਨ੍ਹਾਂ ਦੇ ਮੈਂ ਵੀ ਜਾ ਨਾ ਸਕਿਆ,
ਉਹਨਾਂ ਤੋਂ ਮੁਆਫੀ ਚਹੁੰਨਾਂ,
ਜੀਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮੁਆਫੀ ਚਹੁੰਨਾਂ,
ਕਿੰਨ੍ਹੇ ਵਰੇ ਉਮਰ ਦੇ ਗਾਲੇ, ਮੈਂ ਕਿਨ੍ਹੇ ਵਰਕੇ ਕੀਤੇ ਕਾਲੇ,
ਗੀਤ ਵੀ ਗੰਗਾ ਤਾਰਨ ਜੋਗੇ, ਕਿਸੇ ਦਾ ਕੀ ਸਵਾਰਨ ਜੋਗੇ,
ਜਬਰ ਜੁਲਮ ਨਾਲ ਲੜ੍ਹ ਨਹੀਂ ਸਕਦੇ, ਮਜਲੂਮਾਂ ਨਾਲ ਖੜ੍ਹ ਨਹੀਂ ਸਕਦੇ,
ਬਣਨਾਂ ਸੋਚਿਆ ਜੀਨ੍ਹਾਂ ਦੇ ਵਰਗਾ ਪਰ ਲਾਗੇ ਵੀ ਜਾ ਨਹੀਂ ਸਕਿਆ,
ਉਹਨਾਂ ਤੋਂ ਮੁਆਫੀ ਚਹੁੰਨਾਂ,
ਜੀਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮੁਆਫੀ ਚਹੁੰਨਾਂ,
ਗ਼ਲਤ ਸਿਆਸਤ ਦੇ ਹੱਥ ਚੱੜ ਗਏ, ਕਿਸੇ ਜਨੂਨ ਦੇ ਹੜ੍ਹ ਵਿੱਚ ਹੜ੍ਹ ਗਏ,
ਢਾਡਿਆਂ ਧਰਮ ਸਥਾਨ ਗਿਰਾਏ ਜੀਵਨ ਜੋਗੇ ਮਾਰ ਮੁਕਾਏ,
ਜੋ ਅਨ-ਆਈ ਮੌਤੇ ਮਾਰੇ, ਮੇਰੀ ਰੂਹ ਵਿੱਚ ਵਿਲਕਣ ਸਾਰੇ,
ਮੈ ਬੁਝਦਿਲ ਜੀਨ੍ਹਾਂ ਆਪਣਿਆ ਲਈ ਹਾਅ ਦਾ ਨਾਰ੍ਹਾਂ ਲਾ ਨਹੀਂ ਸਕਿਆ,
ਉਹਨਾਂ ਤੋਂ ਮੁਆਫੀ ਚਹੁੰਨਾਂ,
ਜੀਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮੁਆਫੀ ਚਹੁੰਨਾਂ,
ਮੇਰੇ ਸਿਰ ਉਪਕਾਰ ਜੀਨ੍ਹਾਂ ਦੇ, ਕਰਜ਼ੇ ਬੇ - ਸ਼ੁਮਾਰ ਜੀਨ੍ਹਾਂ ਦੇ,
ਜੀਨ੍ਹਾਂ ਲਿਖਣਾਂ ਗਾਉਂਣ ਸਿਖਾਇਆ, ਮੈਂ ਉਹਨਾਂ ਦਾ ਵੀ ਕੀ ਮੁੱਲ ਪਾਇਆ,
ਮਾਂ ਪਿਉ ਦਾ ਵੀ ਕਰਜ਼ਦਾਰ ਮੈਂ , ਭੈਣ ਭਾਈ ਦਾ ਦੇਣਦਾਰ ਮੈਂ,
ਕਦੇ ਜੀਨ੍ਹਾਂ ਨੂੰ ਵਕਤ ਨਾ ਦਿਦਾ ਬੀਵੀ ਬੱਚਿਆਂ ਤੋਂ ਸ਼ਰਮਿਦਾ,
ਮਨ ਦਾ ਮੈਲਾ ਮੁਜ਼ਰਮ **ਦੇਬੀ** ਜੀਨ੍ਹਾਂ ਨਾਲ ਨਜ਼ਰ ਮਿਲਾ ਨਹੀਂ ਸਕਿਆ,

Reply