Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 38 of 56 << First   << Prev    34  35  36  37  38  39  40  41  42  43  Next >>   Last >> 
KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
ਕੀ ਹਾਲ ਏ ਤੇਰਾ ਮੁਦੱਤ ਪਿੱਛੋਂ ਟੱਕਰੀ ਏ,
ਮੈਂ ਵੀ ਬਦਲਿਆਂ ਹੋਵਾਗਾ ਪਰ ਤੂੰ ਵੀ ਵੱਖਰੀ ਏ,
ਦੂਰੋਂ ਦੂਰੋਂ ਤੱਕਦਾ ਰਿਹਾ ਬੁਲਾ ਵੀ ਨਹੀਂ ਸਕਿਆ, 
ਮੈਂ ਕਮ-ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀਂ ਸਕਿਆਂ,
ਲ਼ਿਖ ਕੇ ਤੇਰਾ ਨਾਮ ਮੈਂ ਸੱਜ਼ਦੇ ਕਰਦਾ ਰਹਿੰਦਾਂ ਸਾਂ,
ਤੂੰ ਮੇਰਾ 'ਨਾ ਲਿਖ ਕੇ ਕਦੇ ਮਿਟਾਉਂਦੀ ਸੀ ਕਿ ਨਹੀਂ,
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ,
ਉਨ੍ਹਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਹੁੰਦੀ ਸੀ ਕਿ ਨਹੀਂ,
ਛੁੱਟੀ ਵੇਲੇ ਆਪੋਂ ਆਪਣੇ ਪਿੰਡਾਂ ਨੂੰ ਜਾਂਣਾ ,
ਤੇਰਾ ਪਤਾ ਨਹੀਂ ਪਰ ਮੇਰਾ ਦਿਲ ਘੱਟਦਾ ਹੀ ਜਾਂਣਾ,
ਜਿਹੜੀ ਥਾਂ ਤੋਂ ਆਪਣੇ ਪਿੰਡ ਦੇ ਰਾਹ ਨਿਖੜਦੇ ਸੀ,
ਜਿਹੜੀ ਥਾਂ ਤੋਂ ਉਹ ਵੀ ਆਪਣੇ ਵਾਂਗ ਵਿਛੜਦੇ ਸੀ,
ਬੁੱਲ੍ਹੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ,
ਜਾਂਦੇ-ਜਾਂਦੇ ਨਜ਼ਰਾਂ ਦੇ ਨਾਲ ਮੱਥਾ ਟੇਕਣਾ ਉਹ, 
ਕੀ ਦੱਸਾਂ ਕੇ ਪੈਂਡਲ ਕਿਨ੍ਹੇ ਭਾਰੇ ਲੱਗਦੇ ਸਨ,
ਸਾਇਕਲ ਹੌਲੀ ਮੇਰੇ ਵਾਂਗ ਚਲਾਉਂਦੀ ਸੀ ਕਿ ਨਹੀਂ,  

ਖੋ-ਖੋ, ਬਾਲੀਵਾਲ ਦੇ ਪਿੜ ਵਿੱਚ ਫਿਰਦੀਆਂ ਮੇਲਦੀਆਂ,
ਵੇਹਲੇ ਪੀਰਡ ਦੇ ਵਿੱਚ ਬਾਰ੍ਹਾਂ ਟਾਹਣੀ ਖੇਡਦੀਆਂ,
ਮੈਨੂੰ ਯਾਦ ਹੈ ਮੇਰੇ ਵੱਲ ਇਸ਼ਾਰੇ ਹੁੰਦੇ ਸੀ,
ਨੀਂ ਸੱਚ ਦੱਸੀਂ ਕੀ ਚਰਚੇ ਮੇਰੇ ਬਾਰੇ ਹੁੰਦੇ ਸੀ,
ਤੇਰੇ 'ਨਾਂ ਤੇ ਯਾਦ ਹੈ ਮੈਨੂੰ ਛੇੜਿਆ ਕਈਆਂ ਨੇ,
ਮੇਰੇ 'ਨਾਂ ਤੇ ਤੈਨੂੰ ਕੋਈ ਬਲਾਉਂਦੀ ਸੀ ਕਿ ਨਹੀਂ,

ਪੜ੍ਹਨ ਲਿਖਣ ਵੇਲੇ ਦੀ ਜ਼ਿਦਗੀ ਚੰਗੀ ਹੰਦੀ ਏ,
ਚੜ੍ਹੀ ਨਾ ਲੱਥੀ ਨਾ ਫਿਕਰ ਨਾ ਤੰਗੀ ਹੰਦੀ ਏ,
ਚੁਟਕਲਾ ਜਾਂ ਕਹਾਣੀ ਜਾਂ ਕੁਝ ਹੋਰ ਸਣਾਉਂਦੇ ਨੇ,
ਕਲਾਸ ਰੂਮ ਦੇ ਵਿੱਚ ਸਟੂਡੈਂਟ ਗਾਣੇ ਗਾਉਂਦੇ ਨੇ,
ਮੇਰੇ ਜੋ ਕਲਾਮ ਉਹ ਬਹੁਤੇ ਤੇਰੇ ਨਾਵੇਂ ਨੇ,
ਨੀਂ ਤੂੰ ਕੋਈ ਗਾਣਾ ਮੇਰੇ ਬਾਰੇ ਗਾਉਂਦੀ ਸੀ ਕਿ ਨਹੀਂ,

ਖ਼ਬਰੇ ਤੂੰ ਆਖੇ ਉਹ ਪਿਆਰ ਨਹੀਂ ਕੁੱਝ ਹੋਰ ਹੀ ਸੀ,
ਚੜ੍ਹੀ ਜਵਾਨੀ ਦੀ ਭੁੱਲ ਸੀ ਕੁੱਝ ਚਿਰ ਦੀ ਲੋਰ ਹੀ ਸੀ,
ਪਰ ਆਸ਼ਕ ਸ਼ਾਇਰ ਬਚਪਨ ਵਾਂਗ ਮਾਸੂਮ ਹੀ ਰਹਿੰਦੇ ਨੇ,
ਇੱਕ ਪਾਸੜ ਵਿਸ਼ਵਾਸ਼ 'ਚ ਹੀ ਜ਼ਿਦਗੀ ਕੱਢ ਲੈਂਦੇ ਨੇ,
**ਦੇਬੀ** ਨੇ ਕਈ ਸਾਲ ਤੇਰਾ 'ਨਾਂ ਲਿਖਿਆ ਤਾਰਿਆਂ ਤੇ,
ਤੂੰ ਵੀ ਦੱਸ ਕਦੇ ਹਵਾ 'ਚ ਉਗਲਾਂ ਵਹੁਦੀ ਸੀ ਕਿ ਨਹੀਂ,

ਜੋ ਵੀ ਭੁੱਲਣਾਂ ਭੁੱਲੇ ਪਰ ਮਾਂ ਬੋਲੀ ਯਾਦ ਰਹੇ,
ਰਹਿੰਦੀ ਦੁਨੀਆਂ ਤੱਕ ਪੰਜਾਬੀ ਜ਼ਿਦਾਬਾਦ ਰਹੇ,
ਮੇਰਾ ਦੀਨ ਈਮਾਨ ਪੰਜਾਬੀ ਮੇਰੀ ਆਨ ਤੇ ਸ਼ਾਨ ਪੰਜਾਬੀ,
ਇਹਨੂੰ ਸਿਰ ਦਾ ਤਾਜ ਮੈਂ ਆਖਾਂ ਕਹਾਂ ਗਲ ਦਾ ਹਾਰ ਪੰਜਾਬੀ ਨੂੰ,
ਮੈਂ ਪੁੱਤ ਪੰਜਾਬੀ ਮਾਂ ਦਾ ਮੈਂ ਕਰਦਾ ਪਿਆਰ ਪੰਜਾਬੀ ਨੂੰ,
ਇਸ ਬੋਲੀ ਵਿੱਚ ਮਾਂ ਦੀ ਲੋਰੀ ਤੇ ਗੁਰੂਆਂ ਦੀ ਸਿੱਖਿਆ ਏ,
ਨਾਨਕ,ਬੁੱਲੇ ਸ਼ਾਹ, ਫਰੀਦ, ਨੇ ਇਸ ਬੋਲੀ ਵਿੱਚ ਲਿਖਿਆ ਏ,
ਉਹ ਜਾਹਿਲ ਸਭ ਤੋਂ ਵੱਡੇ ਜੋ ਕਹਿਣ ਗਵਾਰ ਪੰਜਾਬੀ ਨੂੰ ,

ਬੱਚੇ ਦੂਰ ਪੰਜਾਬੀ ਕੋਲੋ ਕਰ ਦਿੱਤੇ ਸਿਰ ਸੜਿਆ ਨੇ ,
ਘਰ 'ਚੋਂ ਆਪਣੀ ਮਾਂ ਕੱਢ ਦਿੱਤੀ ਵੇਖੋ ਬਹੁਤੇ ਪੜਿਆ ਨੇ,
ਪਈ ਆਪਣਿਆ ਦੇ ਹੋਥੋ ਪਈ ਜਦ ਵੀ ਮਾਰ ਪੰਜਾਬੀ ਨੂੰ ,

ਇਸਦੇ ਨਾਂ ਤੇ ਵੋਟਾਂ ਲੈ ਕੇ ਕਿਸ ਨੇ ਇਹ ਰੋਲੀ ਨਹੀਂ,
ਵਿੱਚ ਪੰਜਾਬ ਪੰਜਾਬੀ ਬੋਲੀ ਕਿਉ ਸਰਕਾਰੀ ਬੋਲੀ ਨਹੀਂ,
ਨਹੀ ਦੇ ਸਕੀਆਂ ਸਰਕਾਰਾਂ ਬਣਦਾ ਸਤਿਕਾਰ ਪੰਜਾਬੀ ਨੂੰ,

ਮਾਂ ਪੰਜਾਬੀ **ਦੇਬੀ** ਸ਼ਾਇਰਾਂ ਫੱਨਕਾਰਾ ਗਲ ਲਾਈ ਏ,
ਗੁਰਦਾਸ ਮਾਨ ਜਹੇ ਸਰਵਨ ਪੁੱਤਰਾਂ ਕਦਰ ਇਸ ਦੀ ਪਾਈ ਏ,
ਹੈ ਗੱਲ ਖੁਸ਼ੀ ਦੀ ਮਿਲ ਗਏ ਨੇ ਪਾਤਰ, ਜਗਤਾਰ ਪੰਜਾਬੀ ਨੂੰ,  

27 Oct 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
90+5=95+4=99 ਬਈਮਾਨ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਰੱਬ ਆਸਰੇ ਚੱਲਦਾ ਖ਼ਬਰੇ ਆਟਕੀ ਕਿਥੇ ਜਾਨ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਇਸ ਮੁਲਖ਼ ਵਿੱਚ ਦੇਵੀ ਦੇਵਤਿਆ ਨੂੰ ਮੌਜ਼ਾ ਬੜੀਆ 
ਬੰਦੇ ਮਾਰ ਕੇ ਬਣਦੀਆ ਏਥੇ ਦੇਵਤਿਆ ਦੀਆਂ ਮੜੀਆ
ਆਪੋਂ ਆਪਣੇ ਰੱਬ ਦੀ ਰਾਖੀਂ ਲਈ ਤਲਵਾਰਾਂ ਖੜੀਆ 
ਕੁਰਸੀ ਥੱਲੇ ਆ ਗਈ ਢਾਹ ਦਿਓ ਕਿਸੇ ਦਾ ਧਰਮ ਸਥਾਨ 
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਧਰਮ ਦੇ ਨਾ ਤੇ ਮਾਰ ਮਰੱਈਆ ਖੁਸ਼ ਕਰਨਾ ਭਗਵਾਨ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਲੀਡਰ ਜੰਤਾ ਦੀ ਤੇਬ ਦਾ ਭਾਰ ਹੈ ਹੌਲਾ ਕਾਰਦੇ 
ਬੈਂਕਾ ਠੰਡੇ ਮੁਲਖ਼ ਦੀਆਂ ਵਿੱਚ ਗਰਮ ਨੋਟ ਜਾ ਭਰਦੇ
ਲੱਖ ਕਰੋੜਾਂ ਨਾਲ ਵਿਚਾਰੇ ਮਸਾ ਗੁਜਾਰਾ ਕਰਦੇ
ਇਹ ਸ਼ਹੀਦਾ ਦੇ ਕਫ਼ਨਾ ਦੇ ਵਿਚੋਂ ਵੀ ਪੈਸੇ ਖਾਂਣ 
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਏ ਕਿੰਨੀ ਸ਼ੇਤੀ ਕਿਨੇ ਸਸਤੇ ਵਿਕ ਜਾਦੇ ਨਾਦਾਨ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਦੇਬੀ ਏਦਾ ਹਾਲ ਵੇਖ ਕੇ ਤੱਰਸ ਅਤੇ ਭੈਂ ਆਵੇ
ਸੱਚਾਈ ਈਮਾਨਦਾਰੀ ਦਾ ਟੀਕਾ ਕੋਣ ਲਗਾਵੇ
ਰਾਖੇ ਇਸ ਨੂੰ ਖਾਣੋਂ ਹੱਟ ਜਾਣ ਤਾਂ ਸ਼ਾਇਦ ਬਚ ਜਾਵੇਂ
ਗੈਰਾਂ ਨਾਲੋਂ ਆਪਣਿਆ ਨੇ ਕੀਤਾ ਵੱਧ ਨੁਕਸਾਨ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਨਸ਼ਾ ਵੇਚਦੇ ਆਪੇ ਦੇਵਣ ਨਸ਼ੇ ਵਰੁਧ ਬਿਆਨ 
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਕੰਮ ਸੱਬ ਦੇ ਆਈਏ ਏਨੇ ਵੀ ਕਦਰ ਦਾਨ ਨਹੀ ਬਣੇ
ਦੌਲਤਾਂ ਤੇ ਰੁਤਬਿਆ ਪਿਛੇ ਜੋ ਨਾ ਵਿਕਣ 
ਸਾਰਿਆ ਦੇ ਇਸ ਕਦਰ ਈਮਾਨ ਨਹੀ ਬਣੇ 
ਬਣ ਗਿਆ ਦੇਬੀ ਹਿੰਦੂ ਸਿੱਖ ਮੁਸਲਮਾਨ
ਹੋ ਤੋਬਾ ਮੇਰੀ ਖੁਦਾ ਅਜੇ ਇਨਸਾਨ ਨਹੀ ਬਣੇ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਹੋ ਜਿਹੜਾ ਪਿਆਰ ਕਰੇ ਇਤਬਾਰ ਕਰੇ 
ਉਹਦੀ ਜਾਨ ਮੁਕੱਮਲ ਬਣ ਜਾਈਏ
ਜਿਹੜਾ ਕਿਸੇ ਤਰਾਂ ਵੀ ਥਿੜਕੇ ਨਾ 
ਈਮਾਨ ਮੁਕੱਮਲ ਬਣ ਜਾਈਏ
ਭਗਵਾਨ ਬਣੇ ਜੋ ਫਿਰਦੇ ਨੇ 
ਅਸੀ ਉਹਨਾਂ ਦੀ ਰੀਸ ਨਹੀ ਕਰਦੇ
ਹੋ ਆਪਣੀ ਤਾਂ ਦੇਬੀ ਕੋਸ਼ਿਸ਼ ਹੈ 
ਕਿ ਇਨਸਾਨ ਮੁਕੱਮਲ ਬਣ ਜਾਈਏ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਨਫਰਤ ਦੇ ਸ਼ਹਿਰ ਵਿੱਚ ਰਹਿ ਕੇ ਕਰਦਾ ਗੱਲ ਮੁਹੱਬਤ ਦੀ
ਕੈਸੇ ਦੌਰ 'ਚ ਕੈਸੀ ਬਾਤ ਇਹ ਨਾਦਾਨ ਕੈਸਾ ਹੈ
ਬਈਮਾਨ ਮੁਲ਼ਖ "ਚ ਮਿਲੇ ਈਮਾਨ ਨਾ ਕਿਧਰੇ 
ਮਿਲੇ ਤਾਂ ਵਿਕਣ ਲਈ ਮਿਲਦਾ ਇਹ ਹਿਦੋਸਤਾਨ ਕੈਸਾ ਏ
ਓ ਦੇਬੀ ਉਹ ਕਿਸੇ ਨੂੰ ਮਿਲਦੇ ਨੇ ਤੱਕ ਕੇ ਧਰਮ ਉਹਦਾ
ਅਸੀ ਇਹ ਵੇਖ ਕੇ ਮਿਲਦੇ ਆ ਉਹ ਇਨਸਾਨ ਕੈਸਾ ਏ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਬੇ-ਰੁਜ਼ਗਾਰੀ ਭੁੱਖ ਤੇ ਰਿਸ਼ਵਤ ਖਾਂ ਲਿਆ ਮੁਲਖ਼ ਦਲਾਲਾਂ,
ਬੰਦ ਕਰੋ ਰੋਜ਼ ਧਰਨੇ ਨਿੱਤ ਜਲਸੇ ਹੜਤਾਲਾਂ,
ਵੋਟਾਂ ਖਾਤਿਰ ਪਿੱਛੋਂ ਮੱਰਿਆਂ ਦੀਆਂ ਪੜਤਾਲਾਂ,
ਮੁੜ ਕੇ ਫੇਰ ਗੁਲਾਮ ਹੋਣ ਦੇ ਲੱਛਣ ਆਣ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਮੀਡੀਆ ਦਾ ਹੈ ਫ਼ਰਜ਼ ਕਰਾਉਂਣਾ ਤਕੜੇ ਤੋਂ ਅਪਮਾਨ,
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਦੇਸ਼ ਦੇ ਚਾਲਕ ਚਾਲੂ ਗਿਰਗਟ ਵਾਂਗੂੰ ਰੰਗ ਵਟਾਉਂਦੇ,
ਖਤਰੇ ਦੇ ਵਿੱਚ ਧਰਮ ਪੈ ਗਿਆ ਉੱਚੀ ਨਾਹਰੇ ਲਾਉਂਦੇ,
ਰੋਟੀ ਨੌਕਰੀ ਮੰਗਦੇ ਹੱਥਾਂ ਵਿੱਚ ਹਥਿਆਰ ਫੜਾਉਂਣ,
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਖਰਾ ਤਰੀਕਾ ਭੁੱਖੇ ਆਪੋਂ ਵਿੱਚ ਲੜ੍ਹ ਕੇ ਮਰ ਜਾਂਣ,
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਰੱਬ ਕਰੇ ਮਨਜ਼ੂਰ ਇੱਕੋ ਗੱਲ ਅਸੀਂ ਚਾਹੀਏ ,
ਨੀ ਤੂੰ ਅੱਖਾਂ ਸਾਵੇਂ ਹੋਵੇ ਜਦੋਂ ਦੁਨੀਆਂ ਤੋਂ ਜਾਈਏ,
ਇਸ ਸ਼ਰਤ ਤੇ ਪੁਗੇ ਸਾਨੂੰ ਪੋਟਾ ਪੋਟਾ ਹੋਣਾ,
ਨੀ ਤੂੰ ਗਿਣੇ ਪੋਟਿਆਂ ਤੇ ਅਸੀਂ ਗਿਣਤੀ 'ਚ ਆਈਏ,
ਤੇਰੇ ਕੋਲ ਬਹਿ ਕੇ ਸਾਨੂੰ ਮਹਿਸੂਸ ਹੁੰਦਾ ਕੀ,
ਸਾਥੋਂ ਹੁੰਦਾ ਨਹੀਂ ਬਿਆਨ ਕਿਨ੍ਹੇ ਗੀਤ ਲ਼ਿਖੀ ਜਾਈਏ,
ਨਿਘਾਂ ਤੇਰੇ ਵੱਲ ਜਾਵੇ ਤਾਂ ਗੁਣ ਦਿਸਦੇ ਨੇ ਲੱਖਾਂ,
ਐਬ ਦਿਸਦੇ ਕਰੋੜਾਂ ਜਦੋਂ ਸ਼ੀਸ਼ੇ ਸਾਵੇਂ ਜਾਈਏ,
ਕਿਨ੍ਹੇ **ਦੇਬੀ** ਦੇ ਗੁਨ੍ਹਾਂ ਬਖਸ਼ੌਣ ਵਾਲੇ ਰਹਿੰਦੇ,
ਦੇਦੇ ਆਗਿਆ ਕਿ ਮੁਆਫ਼ੀਆਂ ਮੰਗਣ ਕਦੋਂ ਆਈਏ,

ਬਿਨ੍ਹਾਂ ਨਾਗਾ ਹੀ ਨਿੱਤ ਤੇਰਾ ਦੀਦਾਰ ਹੋਈ ਜਾਂਦਾ ਏ,
ਮੈਨੂੰ ਲੱਗਦਾ ਇੱਕ ਪਾਸੜ ਪਿਆਰ ਹੋਈ ਜਾਂਦਾ ਏ,
ਸੁਭਾਂ ਦੀ ਸੈਰ ਨਾਲ ਤੂੰ ਤੰਦਰੁਸਤ ਹੁੰਦੀ ਜਾਂਦੀ ਏ , 
 ਵਿੱਚਾਰਾ ਦੇਬੀ ਪਰ ਦਿਲ ਦਾ ਬਿਮਾਰ ਹੋਈ ਜਾਂਦਾ ਏ,
ਮੁੰਡੇ ਤੇਨੂੰ ਕਹਿੰਦੇ ਨੇ ਸ਼ਰਿਆਮ ਨਮਸਤੇ,
ਮੈਂ ਸੋਚਾਂ ਕਿ ਖ਼ਬਰੇ ਤੇਰਾ ਨਾਮ ਨਮਸਤੇ,
ਨਾ ਮੈਂ ਸੈਫ ਅਲੀ ਨਾ ਪ੍ਰੀਟੀ ਜੈਟਾ ਤੂੰ,
ਗੱਲ ਬਣ ਜਾਉ **ਦੇਬੀ** ਨੂੰ ਕਹਿ ਸਲਾਮ ਨਮਸਤੇ,
ਮੇਰੇ  ਕੋਲ ਮੁਬਾਇਲ ਐਸ. ਐਮ. ਐਸ. ਰਾਹੀਂ,
ਭੇਜ ਦਿਆ ਕਰ ਹੋਉ ਨਾ ਬਦਨਾਮ ਨਮਸਤੇ,
ਜਿਸ ਨਾਲ ਵਾਅਦਾ ਕਰ ਦੇ ਟਾਇਮ ਮਿਲਣ ਦਾ ਦੇਵੇਂ ਤੂੰ,
ਉਹ ਰਾਹਾਂ ਵਿੱਚ ਰਹਿੰਦਾ ਏ ਤੂੰ ਕਿੱਥੇ ਰਹਿ ਜਾਂਨੀ ਏ,
ਮਿਲੇ ਸਕੂਟਰ ਵਾਲਾ ਬਾਏ ਬਾਏ ਸਾਇਕਲ ਵਾਲੇ ਨੂੰ,
ਅੱਗੋਂ ਟੱਕਰੇ ਕਾਰ ਵਾਲਾ ਉਸ ਨਾਲ ਬਹਿ ਜਾਂਨੀ ਏ,
ਨੀ ਤੂੰ ਉਸ ਆਦਤ ਵਰਗੀ ਜਿਹੜੀ ਸ਼ੇਤੀ ਛੁੱਟਦੀ ਨਾ,
ਨਸ਼ੇ ਵਰਗੀਏ ਸਿੱਧੀ ਹੱਡਾਂ ਵਿੱਚ ਲਹਿ ਜਾਂਨੀ ਏ,
**ਦੇਬੀ** ਡਰਦਾ ਤੇਰੇ ਨਿੱਤ ਬਿਆਨ ਬਦਲਣੇ ਤੋਂ ,
ਨੀ ਸੁਣਿਆ ਏ ਤੂੰ ਮਿੱਤਰਾਂ ਨੂੰ ਭਰਾ ਕਹਿ ਜਾਂਨੀ ਏ,
ਬੈਠ ਕੇ ਬਜ਼ਾਰਾਂ ਵਿੱਚ ਵਿਕਦੇ ਸ਼ਵਾਬ ਤੋਂ, 
ਉੱਠਦੀ ਜਵਾਨੀ ਪਹਿਲੇ ਤੋੜ ਦੀ ਸ਼ਰਾਬ ਤੋਂ,
ਸੋਲ੍ਹਵੇ - ਸਤਾਰਵੇਂ ਕੁ ਸਾਲ ਦੀ ਅੱਖਾਂ ਕੋਲੋਂ ਬਚਣਾ ਜਰੂਰੀ ਏ,
ਹਰ ਗੱਬਰੂ ਤੇ ਮੁਟਿਆਰ ਲਈ ਨੱਚਣਾਂ ਜਰੂਰੀ ਏ,
ਚੱਜ਼ ਦੀਆਂ ਸੂਰਤਾਂ ਨੂੰ ਤੱਕਣਾ ਜਰੂਰੀ ਏ,
ਬੀਵੀ ਨੂੰ ਜਕੀਨ ਵਿੱਚ ਰੱਖਣਾ ਜਰੂਰੀ ਏ,
ਬੌਸ ਦੇ ਨਿਕੰਮਿਆ ਲਤੀਫ਼ਿਆਂ ਦੇ ਉੱਤੇ,ਹੱਸਣਾਂ ਜਰੂਰੀ ਏ,
ਹਰ ਗੱਬਰੂ ਤੇ ਮੁਟਿਆਰ ਲਈ ਨੱਚਣਾਂ ਜਰੂਰੀ ਏ,
ਨੀ ਅੱਖਾਂ 'ਚ ਸ਼ਰਾਬ ਗੋਰੀਏ ਐਵੇਂ ਸੁਰਮਾਂ ਪਾਉਂਣ ਨੂੰ ਕਹਿੰਦੀ,
ਮਹਿੰਦੀ ਵਾਲੇ ਹੱਥ ਨਾ ਕਰੀ ਨੀ ਅੱਗ ਉੱਡ ਕੇ ਨਸ਼ੇ ਨੂੰ ਪੈਦੀ,
ਚੋਰੀ ਪੀਣ ਵਾਲਿਆਂ ਤੋਂ ਤੇਰਾ ਕਾਰੋਬਾਰ ਚੱਲਦਾ ਬਥੇਰਾ,
ਇੱਕ ਸਾਡਾ ਰੱਬ ਜਾਣਦਾ ਨੀ ਕਿਨ੍ਹਾਂ ਆਸਰਾਂ ਸ਼ਰਾਬੀਆਂ ਨੂੰ ਤੇਰਾ,
ਰੱਤਾ ਕੋ ਮਿਲਾਈ ਅੱਖੀਆਂ ਰੂਹ ਮੁਫ਼ਤ ਪੀਣ ਨੂੰ ਕਹਿੰਦੀ,

ਅੱਗ ਰੰਗੇ ਹੱਥ ਗੋਰੀਏ ਨੀ ਅੱਗ ਲੱਗਣੇ ਦਾ ਬਣੁਗੇ ਬਹਾਨਾਂ,
ਨੈਣੀਂ ਨਸ਼ਾਂ ਪਹਿਲੇ ਤੋੜ ਦਾ ਜਾਂਣੇ ਭੋਲੀਏ ਨਾ ਇਹਨਾਂ ਦਾ ਯਰਾਨਾ,
ਐਵੇਂ ਪੋਟੇ ਲੂਹੇ ਜਾਂਣ ਨਾ ਕਿਤੇ ਜੁਲਫ਼ ਹਟਾਊਣੀ ਪੈਦੀ,

ਕਹਿਣਾਂ ਮੰਨ **ਸਫਰੀ** ਦਾ ਮੱਥੇ ਕਾਲਾ ਟਿੱਕਾ ਸੋਹਣੀਏ ਸਜਾ ਲੈ,
ਲੋੜ ਨਹੀਂ ਸ਼ਿਗਾਰ ਲਾਉਂਣ ਦੀ ਬਚ ਨਜ਼ਰੋਂ, ਨਜ਼ਰ ਵੱਟੂ ਲਾ ਲੈ,
ਲਾਜੂ **ਮਖ਼ਸੂਸਪੁਰੀਆ** ਜਿਹਦੀ ਅੱਖ ਤੋਂ ਹਰੇਕ ਤਰ੍ਹੇਦੀ ,

ਕਾਹਤੋਂ ਪੀਨੇਂ ਆਂ ਕਾਹਤੋਂ ਪੀਤੀ ਏ,
ਪੀ ਕਿ ਨਿੱਤ ਹੀ ਵਿਚਾਰ ਆਉਂਦਾ ਏ,
ਦਿਲ ਕਹਿੰਦਾ ਕਿ ਇਸ ਦੁਨੀਆਂ ਦੇ ਸਤਾਇਆਂ ਨੂੰ,
ਇਸ ਦੇ ਦਰ ਤੇ ਕਰਾਰ ਆਉਂਦਾ ਏ,
**ਦੇਬੀ** ਤੂੰ ਪੀ ਕੇ ਖ਼ਬਰੇ ਯਾਰਾਂ ਨਾਲ ਕਿੰਝ ਲੜ੍ਹ ਪੈਨਾਂ,
ਸਾਨੂੰ ਤਾਂ ਪੀਕੇ ਦੁਸ਼ਮਣਾ ਤੇ ਵੀ ਪਿਆਰ ਆਉਂਦਾ ਏ,
ਨਾਲੇ ਪੀਣ ਦੀ ਵਜਾਹ ਨੂੰ ਜਾਂਣਦੇ ਓ,
ਪੁੱਛਿਆ ਖ਼ਤ ਵਿੱਚ ਕਿਉਂ ਜਨਾਬ ਪੀਦੇ,
ਜੇਨੂੰ ਪੜ੍ਹ ਕੇ ਤੁਸੀਂ ਹੋ ਮੱਤ ਦਿੰਦੇ,
ਅਸੀਂ ਘੋਲ ਕੇ ਹਾਂ ਉਹ ਕਿਤਾਬ ਪੀਦੇਂ,
ਤੁਹਾਡੇ ਲੱਖ ਇਲਜ਼ਾਮ ਨੇ ਸਿਰ - ਮੱਥੇ,
ਸਾਡਾ ਇੱਕ ਇਲਜ਼ਾਮ ਏ ਲੱਖ ਵਰਗਾ,
ਸਾਡੇ ਜ਼ਿਗਰ ਦਾ ਤੁਸਾਂ ਨੇ ਖੂਨ ਪੀਤਾ,
ਹੋਇਆ ਕੀ ਜੇ ਅਸੀਂ ਸ਼ਰਾਬ ਪੀਂਦੇ,
ਹੱਥ ਰੋਕ ਨਾ ਥੋੜੀ ਜਹੀ ਹੋਰ ਪਾਦੇ,
ਜਦੋਂ ਪੀਣ ਦੇ ਉੱਤੇ ਹੀ ਤੁੱਲ ਗਏ ਆਂ,
ਅੱਜ ਪੀਣ ਦਾ ਫੇਰ ਸਵੱਬ ਬਣਿਆ ,
ਕਸਮਾਂ ਤੋੜ ਕੇ ਪੀਣ ਤੇ ਡੁੱਲ ਗਏ ਆਂ,
ਮੈਂ ਤਾਂ ਕਹਿਨਾਂ ਸ਼ਰਾਬ ਨੂੰ ਮੈਂ ਪੀਦਾ,
ਲੋਕੀ ਕਹਿਦੇ ਨੇ ਇਹਨੂੰ ਸ਼ਰਾਬ ਪੀ ਗਈ,
ਜਿਹੜੀ ਗੱਲ ਤੋਂ ਪੀਤੀ ਏ ਉਮਰ ਸਾਰੀ,
ਉਹ ਗੱਲ ਵੀ **ਦੇਬੀ** ਹੁਣ ਭੁੱਲ ਗਏ ਆਂ,

ਮੰਡੇ ਅਕਸਰ ਹੀ ਆਉਂਦੇ ਨੇ ਸ਼ੱਤ ਉੱਤੇ ,
ਸੋਹਣੇ ਚੰਨ ਕਰਕੇ ਜਾਂ ਜਨਾਬ ਕਰਕੇ,
ਚਿੱਤ ਲੱਗਦਾ ਏ ਬਾਗ ਵਿੱਚ ਭੌਰਿਆਂ ਦਾ,
ਕੁੱਝ ਤਿੱਤਲੀਆਂ ਜਾਂ ਗੁਲਾਬ ਕਰਕੇ,
ਸੋਹਣੀ ਵਿੱਚ ਇਤਹਾਸ ਨੇ ਨਾਂ ਛੱਡ ਗਈ,
ਕੱਚੇ ਘੱੜੇ ਕਰਕੇ ਜਾਂ ਝਨਾਂਬ ਕਰਕੇ ,
**ਦੇਬੀ** ਉੱਜੜਿਆ ਏ, ਲੋਕੀ ਆਖਦੇ ਨੇ,
ਇੱਕ ਤੇਰੇ ਕਰਕੇ ਜਾਂ ਸ਼ਰਾਬ ਕਰਕੇ,
ਜਦੋਂ ਤੇਰਾ ਸੀ ਸਹਾਰਾ ਦਿਨ ਚੰਗੇ ਲੰਘ ਗਏ, 
ਫਿਰ ਤੁਰ ਗਈ ਤੂੰ ਯਾਦਾਂ ਦੇ ਸਹਾਰੇ ਟੰਗ ਕੇ,
ਤੇਰੇ ਹੁੰਦਿਆਂ ਸਹਾਰਾ ਤੇਰੇ ਸੀ ਸ਼ਵਾਬ ਦਾ,
ਤੇਰੇ ਤੁਰ ਜਾਂਣ ਪਿੱਛੋਂ ਆਸਰਾ ਸ਼ਰਾਬ ਦਾ,
ਆਪਾ ਭੁੱਲਣੇ ਦੀ ਆਦਤ ਹੀ ਲੈ ਕੇ ਸਾਨੂੰ ਬਹਿ ਗਈ, 
ਤਾਂਹੀਓ ਤੇਰੇ ਪਿੱਛੋਂ ਆਪਾਂ ਨੂੰ ਸ਼ਰਾਬ ਪੀਣੀ ਪੈ ਗਈ,
ਦੋ ਹਰਫ਼ ਸੀ ਜਿਹਦੇ ਵਿੱਚੋਂ ਕਦੇ ਤੂੰ ਪੜ੍ਹਾਏ,
ਇਹ ਵਰਕਾ ਹੈ ਦੂਜਾ ਉਸੇ ਹੀ ਕਿਤਾਬ ਦਾ,
ਤੇਰੇ ਤੁਰ ਜਾਂਣ ਪਿੱਛੋਂ ਆਸਰਾ ਸ਼ਰਾਬ ਦਾ,
ਪਹਿਲਾਂ ਪਾਏ ਕਿਉਂ ਮੁਲਜ਼ੇ ਪਿੱਛੋਂ ਕਿਉਂ ਨਹੀਂ ਨਿਭਾਏ,
ਅਸੀਂ ਗੱਲ੍ਹ ਲੱਗ ਦੱਸ ਕਾਹਤੋਂ ਗਏ ਠੁਕਰਾਏ,
ਅਸੀਂ ਹੁਣ ਤੱਕ ਤੇਰੇ ਲਈ ਸਵਾਲ ਬਣ ਬੈਠੇ ,
ਸਾਨੂੰ ਅਜੇ ਇਤਜ਼ਾਰ ਤੇਰੇ ਨੀ ਜਵਾਬ ਦਾ,
ਤੇਰੇ ਤੁਰ ਜਾਂਣ ਪਿੱਛੋਂ ਆਸਰਾ ਸ਼ਰਾਬ ਦਾ,
ਹੁਣ **ਦੇਬੀ** ਨੇ ਵੀ ਤੇਰੇ ਵਾਗੁੰ ਦਗਾ ਹੈ ਕਮਾਉਂਣਾ,
ਯਾਰੀ ਦਾਰੂ ਨਾਲ ਲਾਈ ਵਿਆਹ ਮੌਤ ਨੇ ਕਮਾਉਂਣਾ,
**ਮਖ਼ਸੂਸਪੁਰੀ** ਸਿੱਖ ਗਿਆ ਤੇਰੇ ਵੱਲ ਦੇਖ ,
ਕਿਵੇਂ ਕੰਮ ਹੈ ਲਈਦਾ ਚਿਹਰੇ ਤੋਂ ਨਕਾਬ ਦਾ,
ਜਿਨ੍ਹਾਂ ਦੀ ਫਿਤਰਤ ਵਿੱਚ ਦਗਾਂ , 
ਉਹ ਕਦੇ ਵਫਾਵਾਂ ਨਹੀਂ ਕਰਦੇ,
ਜੋ ਰੁੱਖ ਜਿਆਦਾ ਉੱਚੇ ਨੇ,
ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ,
ਮੰਨਿਆਂ ਉਹ ਸਭ ਤੋਂ ਸੋਹਣੇ ਨੇ,
ਮੰਨਿਆਂ ਉਹ ਸਭ ਤੋਂ ਚੰਗੇ ਨੇ,
ਪਰ ਸਾਨੂੰ ਭਾਅ ਕੀ ਉਹਨਾਂ ਦਾ ,
ਸਾਡੇ ਵੱਲ ਨਿਘਾਵਾਂ ਨਹੀਂ ਕਰਦੇ,
**ਦੇਬੀ** ਖ਼ੁਦ ਅੱਗੇ ਕਿੰਝ ਵੱਧਣਾਂ,
ਇਹ ਜਰੂਰ ਸੋਚਦੇ ਰਹਿੰਨੇ ਆਂ,
ਪਰ ਕਿਸੇ ਖਿਲਾਫ ਤੂੰ ਸੱਚ ਜਾਂਣੀ,
ਅਸੀਂ ਕਦੇ ਸਲ੍ਹਾਵਾਂ ਨਹੀਂ ਕਰਦੇ,

ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ ,
ਇਸ ਦੁਨੀਆਂ 'ਚੋ ਹੋਰ ਕੋਈ ਕੀ ਲੈ ਜਾਂਦਾ,
ਬਾਹਰ ਕਫ਼ਨ ਤੋਂ ਖਾਲੀ ਹੱਥ ਸਿੰਕਦਰ ਦੇ,
ਜਾ ਸਕਦਾ ਕੁੱਝ ਨਾਲ ਤਾਂ ਸੱਚੀ ਲੈ ਜਾਂਦਾ,
ਤੁਰਿਆ ਫਿਰਦਾਂ ਪਿੱਛੇ ਕਿਸੇ ਦੀ ਤਾਕਤ ਹੈ,
ਜਿਨ੍ਹੇ ਝੱਖੜ ਝੁੱਲੇ ਕਦ ਦਾ ਢਹਿ ਜਾਂਦਾ,
ਉਸ ਤੋਂ ਨਾ ਅਹਿਸਾਨ ਕਰਾਵੀ ਭੁੱਲ ਕੇ ਤੂੰ,
ਚਾਹ ਦਾ ਕੱਪ ਵੀ ਉਹਦਾ ਮਹਿੰਗਾ ਪੈ ਜਾਂਦਾ,
ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬਸ ਜਗ੍ਹਾਂ ਦਿਉ,
ਉਹ ਹੌਲੀ ਹੌਲੀ ਤੁਹਾਡੀਆਂ ਜੜ੍ਹਾਂ 'ਚ ਬਹਿ ਜਾਂਦਾ,
**ਦੇਬੀ** ਤੇਰੇ ਵਿੱਚ ਨੁਕਸ ਤਾਂ ਹੋਵਣਗੇ,
ਐਵੇਂ ਨਹੀਂ ਕੋਈ ਕਿਸੇ ਦੇ ਮੂਹੋਂ ਲਹਿ ਜਾਂਦਾ,
ਰਲ਼ ਕੇ ਮੀਟਿੰਗ ਕੀਤੀ ਇੱਕ ਮੁਸੀਬਤਾਂ ਕਈਆਂ ਨੇ,
ਘਰ ਸਮਝ ਕੇ ਆਪਣਾਂ ਮੇਰੇ ਘਰ ਆ ਗਈਆਂ ਨੇ,
ਸਭ ਦੀਆਂ ਯਾਦਾਂ ਹਾਲੇ ਤੀਕਰ ਸਾਭੀਆਂ ਪਈਆਂ ਨੇ,
ਜਿਨੀਆਂ ਕੁੜੀਆਂ ਦਿਲ ਮੇਰੇ ਵਿੱਚ ਰਹਿ ਕੇ ਗਈਆਂ ਨੇ,
ਯਾਰਾਂ ਦੇ ਅਹਿਸਾਨਾਂ ਦੇ ਵੀ ਚਰਚੇ ਕਾਫੀ ਨੇ,
ਮੇਰੀ ਚੰਦਰੀ ਨੀਤ ਦੀਆਂ ਵੀ ਧੁੰਮਾਂ ਪਈਆਂ ਨੇ,
ਓਹਨੂੰ ਵੀ ਕਹਿ ਇਕ ਅੱਧ ਆਪਣੀ ਗ਼ਲਤੀ ਮੰਨ ਲਵੇ,
ਲਿਖਤੀ ਮੁਆਫੀ ਮੰਗਾਂ ਗੇ ਜੋ ਮੂੰਹੋਂ ਕਹੀਆਂ ਨੇ,
ਸਦਕੇ ਜਾਵਾਂ ਸਿਰ ਤੇ ਸਾਇਆ ਸੋਹਣੇ ਸਾਈਆਂ ਦਾ ,
ਵਿਗੜਿਆਂ ਨਹੀਂ ਕੁੱਝ ਜੋਰ ਤਾਂ **ਦੇਬੀ** ਲਾਇਆਂ ਕਈਆਂ ਨੇ,
ਤੇਰਿਆਂ ਬੁੱਲ੍ਹਾਂ ਦੇ ਵਿਚੋਂ ਨਾਂਹ ਨਿਕਲੇ , 
ਸਾਡੇ ਵਿਚੋਂ ਜਾਨ ਉਸੇ ਥਾਂ ਨਿਕਲੇ ,
ਨਿੱਤ ਰਹੇ ਬੋਲਦੇ , ਤੂੰ ਆਈ ਨਾ ਕਦੇ ,
ਝੂਠੇ ਸਾਡੀ ਨਗਰੀ ਦੇ ਕਾਂ ਨਿਕਲੇ ,
ਨੇੜੇ ਆ ਕੇ ਜਦੋਂ ਨਜ਼ਰਾਂ ਘੁਮਾ ਲਵੇ ,
ਸਾਨੂੰ ਪਤਾ ਕਿੱਦਾਂ ਉਹ ਸਮਾਂ ਨਿੱਕਲੇ ,
ਸੋਹਣੇ ਚਿਹਰੇ ਸੋਹਣੀ ਠੱਗੀ ਸੋਹਣੇ ਇਲਜ਼ਾਮ ,
ਸੋਹਣਿਆਂ ਦੇ ਸ਼ਹਿਰੋਂ ਅਸੀ ਤਾਂ ਨਿਕਲੇ ,
***ਦੇਬੀ*** ਦਿਆਂ ਸ਼ੇਅਰਾਂ ਨੂੰ ਤੂੰ ਪੜ੍ਹੀਂ ਖ਼ਤ ਵਾਂਗ ,
ਸ਼ਾਇਦ ਕਿਸੇ ਚੋਂ ਤੇਰਾ ਨਾਂ ਨਿਕਲੇ , 
ਦਿਲ ਕਮਲੇ ਨੂੰ ਸਮਝਾਉਂਦਿਆਂ ਦੀ ਬੀਤ ਗਈ,
ਕਈਆਂ ਦੀ ਤਾਂ ਤੇਰੇ ਤੱਕ ਆਉਂਦਿਆਂ ਦੀ ਬੀਤ ਗਈ, 
**ਦੇਬੀ** ਦਿਲ ਰੋਇਆ ਕਦੇ ਐਸ ਕਦੇ ਔਸ ਗੱਲੋਂ ,
ਰਾਤੀਂ ਸਾਰੀ ਰਾਤ ਹੀ ਵਰਾਉਂਦਿਆਂ ਦੀ ਬੀਤ ਗਈ,
ਕੀ ਦੱਸੀਏ ਤੁਸਾਂ ਦੇ ਬਿਨ ਅਸਾਂ ਦਾ ਹਾਲ ਕਿਹੜਾ ਹੈ,
ਖ਼ਬਰ ਕੁੱਝ ਵੀ ਨਹੀਂ ਕਿ ਦਿਨ ਮਹੀਨਾਂ ਸਾਲ ਕਿਹੜਾ ਹੈ,
ਕੌਣ ਅਪਨੱਤ ਕਰਦਾ ਹੈ ਤੇ ਚੱਲਦਾ ਚਾਲ ਕਿਹੜਾ ਹੈ,
ਪਤਾ ਨਹੀਂ ਕੌਣ ਸ਼ੱਡ ਕੇ ਤੁਰ ਗਿਆ ਤੇ ਨਾਲ ਕਿਹੜਾ ਹੈ,
ਸਿਰਾਂ ਦੇ ਤਾਜ ਬਣਨੇ ਵਾਲੇ ਪੈਰੀ ਰੁਲ ਚੱਲੇ ਨੇ,
ਸਾਨੂੰ ਲੋਕ ਮਾੜੇ ਵਕਤ ਵਾਗੂੰ ਭੁੱਲ ਚੱਲੇ ਨੇ,
ਅਸੀਂ ਹੈਗੇ ਵੀ ਆ ਕੇ ਨਹੀਂ ਕਿਸੇ ਨੂੰ ਫਿਕਰ ਨਹੀਂ ਹੰਦਾ,
ਕੋਈ ਮਹਿਫਿਲ ਨਹੀਂ ਜਿਥੇ ਤੁਸਾਂ ਦਾ ਜ਼ਿਕਰ ਨਹੀਂ ਹੰਦਾ,
ਥੱਲਾਂ ਦੇ ਅੱਧ ਵਿੱਚ ਜਾ ਕੇ ਗੁਵਾਚੀ ਪੈੜ ਵਰਗੇ ਹਾਂ,
ਵੱਸਣੇ ਵਾਲਿਆਂ ਦੇ ਹੱਥੋਂ ਉੱਜੜੇ ਸ਼ਹਿਰ ਵਰਗੇ ਹਾਂ,
ਜੋ ਰੁਕ - ਰੁਕ ਕੇ ਆਉਂਦੇ ਚੰਦਰੇ ਉਹਨਾਂ ਸਾਹਵਾਂ ਵਾਗੂੰ ਹਾਂ,
ਸੁਨੇ ਮੁਡ ਤੋਂ ਜੰਗਲ ਨੂੰ ਜਾਂਦੇ ਰਾਹਾਂ ਵਾਗੂੰ ਹਾਂ,
ਨਦੀ ਦੇ ਕੰਡੇ ਹਾਂ ਸਾਬਤ ਨਹੀਂ,ਖਰਦੇ ਵੀ ਨਹੀਂ ਆਪਾਂ ,
ਤੁਸਾਂ ਬਿਨ ਜੀਉਂਣ ਦਾ ਕੋਈ ਹੱਜ ਨਹੀਂ, ਮਰਦੇ ਵੀ ਨਹੀਂ ਆਪਾਂ,
ਅਸੀਂ ਉਹ ਦੀਵੇ ਜੋ ਮੜ੍ਹੀਆਂ ਤੇ ਵੀ ਜਗਾਏ ਨਾ ਗਏ,
ਉਹ ਗੀਤ ਜੋ ਲਿਖੇ ਤਾਂ ਸੀ ਪਰ ਗਾਏ ਨਾ ਗਏ,
ਕਦੇ ਨਾ ਉਗਣਾਂ ਕਲਰਾਂ 'ਚ ਸੁੱਟੇ ਬੀਜ ਵਰਗੇ ਹਾਂ,
ਕਦੇ ਨਾ ਪੂਰੀ ਹੋਣੀ ਵਿਧਵਾ ਦੀ ਕਿਸੇ ਰੀਝ ਵਰਗੇ ਹਾਂ,
ਗਿਲਾ ਹੈ **ਦੇਬੀ** ਨੂੰ ਕਿ ਦਿਲ ਦੀ ਹਾਲਤ ਸਵਰਦੀ ਕਿਉ ਨਹੀਂ,
ਇਹ ਜ਼ਿਦਗੀ ਮਰਜ਼ੀ ਮੁਤਾਬਿਕ ਗੁਜ਼ਰਦੀ ਕਿਉਂ ਨਹੀਂ,

ਜੰਮਣ ਭੋਇੰ ਨੂੰ ਸ਼ੱਡ ਕੇ ਆਉਂਣਾ ਸੌਖਾ ਨਹੀਂ ਹੁੰਦਾ,
ਓਪਰੀ ਧਰਤੀ ਤੇ ਚਿੱਤ ਲਾਉਂਣਾ ਸੌਖਾ ਨਹੀਂ ਹੁੰਦਾ,
ਰਹਿਣਾਂ ਵਿੱਚ ਪਰਦੇਸਾ ਸੁਪਨੇ ਲੈਣੇ ਵਤਨਾਂ ਦੇ,
ਟੁਕੜਿਆਂ ਵਿੱਚ ਵੰਡ ਹੋ ਕਿ ਜਿਉਂਣਾ ਸੌਖਾ ਨਹੀਂ ਹੁੰਦਾ, 
ਪਾਪੀ ਪੇਟ ਦੀ ਭੁੱਖ ਹਰਾ ਦਿੰਦੀ ਏ ਬੰਦੇ ਨੂੰ,
ਸੱਜ਼ਣਾਂ ਕੋਲੋ ਉੱਠ ਕੇ ਆਉਂਣਾ ਸੌਖਾ ਨਹੀਂ ਹੰਦਾ,
ਸ਼ੌਰਤ ਦੇ ਦੀਵੇ ਵਿੱਚ ਖੁਨ ਜ਼ਿਗਰ ਦਾ ਪੈਂਦਾ ਏ,
ਦੁਨੀਆਂ ਦੇ ਵਿੱਚ ਨਾਮ ਕਮਾਉਂਣਾ ਸੌਖਾ ਨਹੀਂ ਹੰਦਾ,
ਕਾਮਜਾਬ ਨੇ ਜਿਹੜੇ ਉਹਨਾਂ ਦੇ ਸਦਕੇ ਜਾਵਾਂ ਮੈਂ,
ਬਾਹਲੇ ਮੁਲਖ਼ੀ ਪੈਰ ਜਮਾਉਂਣਾ ਸੌਖਾ ਨਹੀਂ ਹੰਦਾ,
**ਦੇਬੀ** ਦਾ ਤਾਂ ਰੱਬ ਵੱਲੋਂ ਹੀ ਸੂਤ ਆ ਗਿਆ ਏ,
ਸੱਚ ਪੁੱਛੋ ਤਾਂ ਲਿਖਣਾ ਗਾਉਂਣਾ ਸੌਖਾ ਨਹੀਂ ਹੰਦਾ,
ਇਸ ਨਗਰ ਵਿੱਚ ਦੋਸਤਾ ਤੂੰ ਜਦ ਕਦੇ ਵੀ ਆਂਏਗਾ,
ਮੋਹ ਵਫ਼ਾ ਨੂੰ ਸ਼ੱਡ ਕੇ ਹਰ ਚੀਜ਼ ਇਥੇ ਪਾਏਗਾ,
ਸੋਨੇ ਚਾਂਦੀ ਦੇ ਨਗਰ ਸਿੱਕੇ ਬੜੇ ਕਮਾਏਗਾ,
ਸੋਚ ਕੇ ਮੈਂ ਕੰਬਦਾ ਇਥੇ ਤੂੰ ਜੋ ਗਵਾਏਗਾ,
ਵੈਲਕਮ ਲਿਖਿਆ ਮਿਲੇਗਾ ਤੈਨੂੰ ਬਹੁਤੇ ਦਰਾਂ ਦੇ,
ਕੱਲੇ - ਕੱਲੇ ਬੂਹੇ ਨੂੰ ਤੂੰ ਬੰਦ ਅਦਰੋਂ ਪਾਏਗਾ,
ਇਥੋਂ ਦੇ ਪਾਣੀ ਹਵਾਂ ਖ਼ਬਰੇ ਸਰਾਪੇ ਹੋਏ ਨੇ,
ਇਸ ਨਗਰ ਵਿੱਚ ਆਣ ਕੇ ਤੂੰ ਆਪਣੇ ਭੁੱਲ ਜਾਏਗਾ,
ਸਾਉਂਣ ਜਾਗਣ ਨਹੁਣ ਤੇ ਖਾਣ ਵਿੱਚ ਕੋਈ ਵੇਹਲ ਨਹੀਂ,
ਦੋ ਵੀ ਹਝੂੰ ਕੇਰਨੇ ਲਈ ਵਕਤ ਕਿਥੋਂ ਲਿਆਏਗਾ,
ਜੇਹਲ ਵਾਗੂੰ ਚਾਹ ਕੇ ਜਾਂਦਾ ਨਹੀਂ ਇਥੋਂ ਨਿਕਲਿਆ,
ਇੱਥੋਂ ਛੁੱਟੇਗਾਂ ਉਦੋਂ ਦੁਨੀਆਂ ਤੋਂ ਹੀ ਜਦੋਂ ਜਾਏਗਾ,
ਅਜੇ ਤਾਂਈ **ਦੇਬੀ** ਦੀਆਂ ਅੱਖਾਂ 'ਚ ਥੋੜੀ ਸ਼ਰਮ ਹੈ, 
ਫੇਰ ਖ਼ਬਰੇ ਉਸ ਤੋਂ ਵੀ ਪਹਿਚਾਣਿਆ ਨਾ ਜਾਇਗਾ
ਮੈਂ ਤਾਂ ਅੱਥਰੂ ਹਾਂ ਆਖਿਰ  ਗਿਰਾਇਆ  ਜਾਵਾਂਗਾ,
ਖ਼ੁਸ਼ੀ ਹੋਵੇ ਜਾਂ ਮਾਤਮ ਵਹਾਇਆ ਜਾਵਾਂਗਾ,
ਮੈਂ ਤਾਂ ਅੱਥਰੂ ਹਾਂ ਆਖਿਰ  ਗਿਰਾਇਆ  ਜਾਵਾਂਗਾ,
ਹਵਾ ਦੇ ਨਾਲ ਅਜੇ ਦੋਸਤੀ ਨਾ ਕਰਵਾਉਂ,
ਚਿਰਾਗ਼ ਹਾਂ ਮੈਂ ਸੁਬਾਹ ਤੱਕ ਜਗਾਇਆ ਜਾਵਾਂਗਾ ,
ਮਿਜ਼ਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾ ,
ਦੁਸ਼ਮਣਾ ਤੋਂ ਵੀ ਨਹੀਂ ਮੈਂ ਭੁੱਲਾਇਆ ਜਵਾਂਗਾ,
ਤੇਰਾ ਦਿਲ ਪੱਥਰ ਜੇ ਹੈ, ਤਾਂ ਲੀਕ ਹਾਂ ਮੈਂ ਵੀ, 
ਵੇਖ ਲਈ ਸਾਰੀ ਉਮਰ ਨਾ ਮਿਟਾਇਆ ਜਾਵਾਂਗਾ,
 
ਸੀ ਕਿਸਮਤ ਦਰਦਮੰਦਾਂ 'ਚੋਂ ਲਿਆ ਕਿਉਂ **ਦੇਬੀ**,
ਇਸ ਨਿਰ-ਮੋਹੇ ਨਗਰ ਵਿੱਚ ਖਪਾਇਆ ਜਵਾਗਾ,
ਮੈਂ ਤਾਂ ਅੱਥਰੂ ਹਾਂ ਆਖਿਰ  ਗਿਰਾਇਆ  ਜਾਵਾਂਗਾ,
ਖ਼ੁਸ਼ੀ ਹੋਵੇ ਜਾਂ ਮਾਤਮ ਵਹਾਇਆ ਜਾਵਾਂਗਾ,
ਮੈਂ ਤਾਂ ਅੱਥਰੂ ਹਾਂ ਆਖਿਰ  ਗਿਰਾਇਆ  ਜਾਵਾਂਗਾ,
ਸੋਹਣੀਆਂ ਸ਼ਕਲਾ ਵਾਲੇ ਭੈੜੀਆਂ ਨਜ਼ਰਾਂ ਤੋਂ ਜੇ ਬਚ ਲੈਣ ਤਾਂ ਚੰਗਾ ਏ,
ਫੁੱਲ ਕੋਮਲ, ਸ਼ੀਸ਼ੇ ਨਾਜ਼ੁਕ, ਅੱਗ ਤੇ ਪੱਥਰਾਂ ਤੋਂ ਜੇ ਬਚ ਲੈਣ ਤਾਂ ਚੰਗਾ ਏ, 
ਬੱਚਣਾ ਨਹੀਂ ਸੋਹਣੇ ਚਹੁੰਦੇ ਇਸ਼ਕ ਦੇ ਚੱਕਰਾਂ ਤੋਂ ਜੇ ਬਚ ਲੈਣ ਤਾਂ ਚੰਗਾ ਏ,
ਸੋਹਲ ਕਲੀ ਏ ਤੂੰ ਹਾਲੇ ਪੂਰੀ ਖਿੜ ਨੀ
ਕਾਲੇ ਭੌਰਾ ਨਾਲ ਹਾਲੇ ਨਾ ਤੂੰ ਭਿੜ ਨੀ
ਖੇਡ ਪਿਆਰ ਦੀ "ਚ ਰੋਲ ਮਾਰਦੇ
ਖਿਡਾਰੀਆ ਤੋਂ ਬਚ ਕੇ ਰਹੀ 
ਸੁਣ ਹਿਰਨੀ ਦੀ ਤੋਰ ਵਾਲੀਏ 
ਸ਼ਿਕਾਰੀਆ ਤੋਂ ਬੱਚ ਕੇ ਰਹੀ
ਥੋੜੇ ਫਾਸਲੇ ਤੋਂ ਲੰਘੀ ਲੋਕੀ ਥੋਹਰ ਵਰਗੇ
ਪੈਰ ਪੈਰ ਉੱਤੇ ਚੁਬਦੇ ਨੇ ਰੋੜ ਵਰਗੇ
ਚੁੰਨੀ ਰੂਪ ਦੀ "ਚ ਡੱਬ ਪਾਉਣਗੇ 
ਲਲਾਰੀਆਂ ਤੋਂ ਬਚ ਕੇ ਰਹੀ
ਸੁਣ ਹਿਰਨੀ ਦੀ ਤੋਰ ਵਾਲੀਏ 
ਸ਼ਿਕਾਰੀਆ ਤੋਂ ਬੱਚ ਕੇ ਰਹੀ
ਪੈਣ ਮਹਿੰਗੀਆ ਹਮੇਸ਼ਾ ਅੱਖਾਂ ਵਾਲੀਆ ਲੜਾਈਆ
ਥੱਲ , ਜੰਡ , ਤੇ ਝੰਨਾਂ ਦਿਦੇ ਅੱਜ ਵੀ ਗਵਾਹੀਆ
ਪਾ ਕੇ ਛੱਜ਼ਾ ਵਿੱਚ ਛੱਟ ਦਿਦੀਆ 
ਤੂੰ ਯਾਰੀਆ ਤੋਂ ਬੱਚ ਕੇ ਰਹੀ
ਸੁਣ ਹਿਰਨੀ ਦੀ ਤੋਰ ਵਾਲੀਏ 
ਸ਼ਿਕਾਰੀਆ ਤੋਂ ਬੱਚ ਕੇ ਰਹੀ
ਉਚੀ ਹਵਾ "ਚ ਪਤੰਗ ਪੇਚਾ ਪੈਣ ਤੋਂ ਡਰੀ 
***ਦੇਬੀ*** ਚੰਨ ਤੇਨੂੰ ਕਹਿੰਦਾ ਤੂੰ ਗਰੈਣ ਤੋਂ ਡਰੀ
ਕਰ ਦੇਦੀਆ ਦੋਫਾੜ ਨਜ਼ਰਾਂ 
ਕਟਾਰੀਆ ਤੋਂ ਬੱਚ ਕੇ ਰਹੀ

ਨਿੱਕੇ - ਨਿੱਕੇ ਚਾਅ ਨੇ ਸਾਡੇ ਨਿੱਕੇ ਸੁਪਨੇ ਲੈਦੇ ਹਾਂ,
ਨਿੱਕੀ ਜਹੀ ਹੈ ਦੁਨੀਆਂ ਸਾਡੀ ਉਸੇ ਵਿੱਚ ਖੁਸ਼ ਰਹਿਦੇ ਹਾਂ,
ਹੱਸ ਕੇ ਕੋਈ ਬੁਲਾ ਲੈਦਾ ਤਾਂ ਉਸ ਦੇ ਪੈਰੀ ਪੈ ਜਾਈਏ,
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਦੇ ਹਾਂ,
ਵੱਡਿਆਂ ਦੇ ਨਾਲ ਸਾਂਝ ਪਾਉਂਣ ਦੀ ਮਨ ਵਿੱਚ ਕੋਈ ਤਾਂਗ ਨਹੀਂ,
ਦਿਲ ਵੱਡੇ ਨੇ ਕੀ ਹੋਇਆ ਜੇ ਛੋਟਿਆਂ ਘਰਾਂ 'ਚ ਰਹਿੰਦੇ ਹਾਂ,
ਪਤਾ ਨਹੀਂ ਗੀਤ ਅਸਾਡੇ ਕੇਦੇ - ਕੇਦੇ ਦਿਲ ਨੂੰ ਟੁਬਦੇ ਨੇ,
ਕੌਣ ਜਾਣਦਾ ਗੀਤ ਲਿਖਣ ਲਈ ਦਿਲ ਤੇ ਕੀ-ਕੀ ਸਹਿੰਦੇ ਹਾਂ,
ਮਨ ਦੀ ਖੁਸ਼ੀ ਵੀ **ਦੇਬੀ** ਸਾਨੂੰ ਕਾਫੀ ਸਸਤੀ ਮਿਲ ਜਾਂਦੀ,
ਖਿੜਿਆ ਫੁੱਲ ਕੋਈ ਹੱਸਦਾ ਬੱਚਾ ਦੇਖ ਕੇ ਖੁਸ਼ ਹੋ ਲੈਦੇ ਹਾਂ,
ਵਾਅਦਾ ਕਰਨਾਂ ਸੌਖਾ ਏ ਪਰ ਬੋਲ ਪਗਾਉਂਣਾ ਔਖਾ ਏ,
ਸੱਜ਼ਣਾਂ ਖਾਤਿਰ ਕੱਚਿਆਂ ਉੱਤੇ ਤਰ ਕੇ ਆਉਂਣਾ ਔਖਾ ਏ,
ਹਲਕਾ ਫੁਲਕਾ ਲਿਖ ਕੇ ਗਾ ਕੇ ਬੱਚੇ ਪਾਲੀ ਜਾਂਨੇ ਆ,
ਸ਼ਾਇਰੀ ਦਾ ਘਰ ਦੂਰ ਬੜਾ ਏ ਸੁਰ ਵਿੱਚ ਗਾਉਂਣਾ ਔਖਾ ਏ,
ਉਹਨਾਂ ਦੀ ਆਖੀ ਹਰ ਗਲ ਦੇ ਕਿਨ੍ਹੇ ਮਾਇਨੇ ਨਿਕਲਦੇ,
ਭਾਸ਼ਾ ਹੋਰ ਫਕੀਰਾਂ ਵਾਲੀ ਰੱਮਜ਼ ਨੂੰ ਪਾਉਂਣਾ ਔਖਾ ਏ,
ਬੱਚ ਜਾਂਣੇ ਸ਼ੈਤਾਨ ਵੀ ਅੱਲਾ ਤੇ ਭਗਵਾਨ ਵੀ ਬੱਚ ਜਾਂਣੇ,
ਮੰਦਰ ਮਸਜਿਦ ਦੇ ਝੱਗੜੇ ਵਿੱਚ ਇਨਸਾਨ ਬਚਾਉਣਾ ਔਖਾ ਏ,
ਕਰਮਾਂ ਵਾਲੀ ਸ਼ੱਤ ਜਿਸ ਥੱਲੇ ਪਿਆਰ ਖੁਸ਼ੀ ਵਿਸ਼ਵਾਸ਼ ਰਹੇ,
ਮਕਾਨ ਬਣਾਉਂਣਾ ਸੌਖਾ **ਦੇਬੀ** ਘਰ ਬਣਾਉਂਣਾ ਆਉਂਖਾ ਏ,
ਕੌਣ ਕਿੰਨ੍ਹਾਂ ਤੈਨੂੰ ਚਹੁੰਦਾ ਤੈਨੂੰ ਕੱਖ ਵੀ ਪਤਾ ਨਹੀ,
ਕੌਣ ਰਾਤਾਂ ਨੂੰ ਨਹੀਂ ਸੌਦਾਂ ਤੈਨੂੰ ਕੱਖ ਵੀ ਪਤਾ ਨਹੀ,
ਤੇਰੇ ਨਖਰੇ ਦਾ ਭਾਅ ਹਰ ਰੋਜ ਵਧੀ ਜਾਵੇ ,
ਕੌਣ ਕਿੰਨ੍ਹਾਂ ਮੁੱਲ ਪਾਉਂਦਾ ਤੈਨੂੰ ਕੱਖ ਵੀ ਪਤਾ ਨਹੀ,,
ਦੁਨੀਆਂ 'ਚ ਕਿੰਨੇ ਸੋਹਣੇ ਉਗਲਾਂ ਤੇ ਗਿਣੀਏ ਜੇ,
ਨੀ ਤੇਰੇ ਨਾਂ ਕਿੱਥੇ ਆਉਂਦਾ ਤੈਨੂੰ ਕੱਖ ਵੀ ਪਤਾ ਨਹੀ,
ਤੂੰ ਆਖੇ **ਦੇਬੀ** ਨਾਲ ਬਸ ਜਾਣ ਪਹਿਚਾਨ ,
ਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ ਤੈਨੂੰ ਕੱਖ ਵੀ ਪਤਾ ਨਹੀ,

ਕਿਸ ਹਾਲ 'ਚ ਰਹਿੰਦਾ ਹਾਂ ਤੈਨੂੰ ਕੁੱਝ ਵੀ ਪਤਾ ਨਹੀਂ ,
ਦਿਲ ਤੇ ਕੀ ਸਹਿੰਦਾ ਹਾਂ ਤੈਨੂੰ ਕੁੱਝ ਵੀ ਪਤਾ ਨਹੀਂ,
ਕੀਨਾਂ ਦੀਆਂ ਗੱਲਾਂ ਨੇ ਮੇਰੀ ਰੂਹ ਨੂੰ ਪੱਸ਼ਿਆ ਏ,
ਕਿਸ ਕਿਸ ਗੱਲ ਉੱਤੇ ਮੈਂ ਅੱਖੀਆਂ ਭਰ ਲੈਦਾ ਹਾਂ,
ਤੈਨੂੰ ਕੁੱਝ ਵੀ ਪਤਾ ਨਹੀਂ,

ਕਿੰਝ ਦੁਖੇ ਕਲੇਜ਼ਾ ਚੋਟ ਪੁਰਾਣੀ ਰੜਕੇ ਤੇ,
ਕਿੰਝ ਲਹੂ ਸਿਆਹੀ ਬਣ ਕੇ ਆਉਂਦਾ ਵਰਕੇ ਤੇ,
ਕਿੰਝ ਗੀਤ ਮੈਂ ਰਚਦਾ ਹਾਂ ਤੈਨੂੰ ਕੁੱਝ ਵੀ ਪਤਾ ਨਹੀਂ,
ਸੂਲਾਂ ਤੇ ਨੱਚਦਾ ਹਾਂ ਤੈਨੂੰ ਕੁੱਝ ਵੀ ਪਤਾ ਨਹੀਂ,
ਬਲਦੇ ਹੋਏ ਅੱਖਰਾਂ ਨੂੰ ਲਿਖਣੇ ਦੀ ਖਾਤਿਰ ਮੈਂ ,
ਕੀ ਹਾਲ ਬਣਾ ਲੈਦਾਂ ਕਿੰਝ ਧੁਖਦਾ ਮੱਚਦਾ ਹਾਂ,

ਕੋਈ ਗਿਣਤੀ ਨਹੀਂਓ ਕਿੰਨ੍ਹੇ ਫੱਟ ਸਹਾਰੇ ਨੇ,
ਕਈ ਚਿਹਰੇ ਭੁੱਲ ਗਏ ਜੀਨ੍ਹਾਂ - ਜੀਨ੍ਹਾਂ ਨੇ ਮਾਰੇ ਨੇ,
ਕਿੰਨ ਜੜ੍ਹਾਂ ਤੋਂ ਪੁਟਿਆ ਏ , ਤੈਨੂੰ ਕੁੱਝ ਵੀ ਪਤਾ ਨਹੀਂ,
ਗੱਲ੍ਹ ਲੱਗ ਗੱਲ੍ਹ ਘੁੱਟਿਆ ਏ ਤੈਨੂੰ ਕੁੱਝ ਵੀ ਪਤਾ ਨਹੀਂ,
ਸਿਧਰੇ ਤੇ ਕਮਲੇ ਨੂੰ ਕਰਕੇ ਗੱਲਾਂ ਮਿੱਠੀਆਂ,
ਦਿਲ ਵਿੱਚ ਘਰ ਵਿੱਚ ਆ ਕੇ ਮੈਨੂੰ ਕਿੰਨ-ਕਿੰਨ ਲੁਟਿਆ ਏ,
ਤੈਨੰ ਕੁਝ ਵੀ ਪਤਾ ਨਹੀਂ,

ਮੇਰੀ ਸ਼ੌਰਤ ਤੈਨੂੰ ਚੁੱਬਦੀ ਮੈਨੂੰ ਪਿਆਰੀ ਏ,
ਤੂੰ ਕੀ ਜਾਂਣੇ ਮੈਂ ਕਿਨ੍ਹੀ ਕੀਮਤ ਤਾਰੀ ਏ,
ਕਿੰਨ੍ਹੇ ਪੋਹ ਠਰਿਆ ਹਾਂ ਤੇਨੂੰ ਕੁੱਝ ਵੀ ਪਤਾ ਨਹੀਂ ,
ਕਈ ਹਾੜ ਮੈਂ ਸੜਿਆ ਹਾਂ ਤੈਨੂੰ ਕੁੱਝ ਵੀ ਪਤਾ ਨਹੀਂ,
ਕਿਸਮਤ ਤੇ ਦੁਨੀਆਂ ਨੇ ਮੈਨੂੰ ਕਿਨ੍ਹਾਂ ਰਵਾਇਆ ਏ,
ਜਿਉਂਦਿਆਂ ਤੱਕ ਪਹੁਚਣ ਲਈ ਕਿੰਨ੍ਹੀ ਵਰ ਮਰਿਆ ਹਾਂ,

ਕੁੱਝ ਰਿਸ਼ਤੇ ਕਾਹਤੋਂ ਕਦੋਂ ਤੇ ਕਿੰਝ ਗਵਾਏ ਮੈਂ,
ਜ਼ਿਦਗੀ ਦੇ ਕਿਨ੍ਹੇ ਸਾਲ ਕੀਦੇ ਨਾ ਲਾਏ ਮੈਂ,
ਕੀ ਹਾਦਸੇ ਹੋਏ ਨੇ ਤੈਨੂੰ ਕੁੱਝ ਵੀ ਪਤਾ ਨਹੀਂ,
ਕਿਹੜੇ ਨਾਲ ਖਲੋਏ ਨੇ ਤੈਨੂੰ ਕੁੱਝ ਵੀ ਪਤਾ ਨਹੀਂ,
ਧੱਕੇ ਨਾਲ ਲੰਘ ਜਾਵਾਂ ਕੀਨ੍ਹਾਂ ਲੱਤਾਂ ਖਿਚੀਆਂ ਨੇ,
ਮੇਰੇ ਤੇ ਹੱਸੇ ਕੌਣ ਮੇਰੇ ਲਈ ਰੋਏ ਨੇ ,

**ਦੇਬੀ** ਮਿੱਤਰਾਂ ਬਿੰਨ ਲੰਘਦੀ ਜਾਂਦੀ ਈਦ ਜਿਹਾ,
ਜਾਂ ਪੂਰੀ ਹੁੰਦੀ ਰਹਿ ਗਈ ਕਿਸੇ ਉਮੀਦ ਜਿਹਾ ,
ਮੈਂ ਕਿਨ੍ਹਾਂ ਕੱਲਾ ਹਾਂ ਤੈਨੂੰ ਕੁੱਝ ਵੀ ਪਤਾ ਨਹੀਂ,
ਕੋਈ ਰੋਗ ਅਵੱਲਾ ਹਾਂ ਤੈਨੂੰ ਕੁੱਝ ਵੀ ਪਤਾ ਨਹੀਂ,
ਸ਼ਗਨਾਂ ਦੀ ਮੁੰਦਰੀ ਲਈ ਉਂਗਲੀ 'ਚੋਂ ਲਾਅ ਸੁਟਿਆ,
ਰੂੜੀ ਤੇ ਪਿਆ ਹੋਇਆ ਸੱਜ਼ਣਾਂ ਦਾ ਸ਼ੱਲਾ ਹਾਂ,

ਮਰਦੇ ਮਿਰਜ਼ੇ ਨੂੰ ਕਾਲਜੇ ਨਾਲ ਲਾ ਕੇ ਮੱਥਾ ਚੁੰਮ ਕੇ ਸਹਿਬਾਂ ਨੇ ਲੇਰ ਮਾਰੀ
ਸਹੁਰੇ ਪਹੁਚਣੋਂ ਪਹਿਲਾ ਮੈਂ ਹੋਈ ਰੰਡੀ ਜਾਅ ਨੀ ਕਿਸਮਤੇ ਕਿਥੇ ਤੂੰ ਘੇਰ ਮਾਰੀ
ਤੂੰ ਸੁਤਾ ਤੇ ਨਾਲ ਹੀ ਲੇਖ ਸੌਂ ਗਏ ਲਾਕੇ ਅੱਖੀਆ ਅੱਖ ਤੂੰ ਲਾਈ ਕਾਤੋਂ
ਧੀ ਕੱਢ ਕੇ ਤੁਰਿਆ ਸੀ ਢਾਡਿਆਂ ਦੀ ਨੀਂਦ ਰਾਹ ਵਿਚ ਚੰਦਰਿਆ ਆਈ ਕਾਤੋਂ
ਧੀ ਬਾਬੁਲ ਦੇ ਸਿਰ ਦੀ ਪੱਗ ਲੋਕੋਂ ਜਿਨੂੰ ਕਰਕੇ ਮੈਂ ਆਪ ਲਿਗਾਰ ਆਈ 
ਮੇਰਾ ਯਾਰ ਮਿਰਜ਼ਾ ਤਾਂ ਮੋਇਆ ਪਿਛੋਂ ਜਿਉਦੇ ਮਾਪੇ ਮੈਂ ਪਹਿਲਾ ਹੀ ਮਾਰ ਆਈ
ਡਰ ਇਹਦੇ ਨਿਸ਼ਾਨੇ ਤੋਂ ਤੀਰ ਭੱਨੇ ਇਨ੍ਹਾਂ ਤੀਰਾਂ ਨੇ ਵੀਰ ਸੀ ਖਾਂ ਲੈਣੇ 
ਪਾ ਕੇ ਵਾਸਤਾ ਪੈਰਾਂ ਤੇ ਰੱਖ ਚੁੰਨੀ ਮੈਂ ਸੀ ਸੋਚਿਆ ਵੀਰ ਮਨਾਂ ਲੈਣੇ
ਸੁੱਖ ਮਿਰਜ਼ੇ ਦੀ ਵੀਰਾਂ ਦਾ ਭਲਾ ਚੰਹੁਦੀ ਏਹੋ ਦੋਸ਼ ਮੇਰਾ ਏਥੇ ਹਾਰ ਖਾ ਗਈ
ਮਰਦ ਔਰਤ ਨੂੰ ਕਦੇ ਨਾ ਸਮਝ ਸੱਕਿਆ ਔਰਤ ਜਾਤ ਬਸ ਏਥੋ ਹੀ ਮਾਰ ਖਾਂ ਗਈ
ਜੇ ਨਾਂ ਮਿਰਜ਼ੇ ਦੇ ਨਾਲ ਪਿਆਰ ਹੁੰਦਾ , ਅੱਧੀ ਰਾਤ ਨੂੰ ਭੱਜ ਕੇ ਆਉਂਦੀ ਨਾ,
ਮੈਂ ਵੀ ਸ਼ੱਗਨਾਂ ਦੇ ਨਾਲ ਵਿਆਹ ਹੁੰਦੀ , ਐਵੇਂ ਉਂਘਲੀ ਰੱਨ ਕਹਾਉਂਦੀ ਨਾ,
ਸਾਡੇ ਪਿਆਰ ਦਾ ਆਲ੍ਹਣਾਂ ਢਾਹ ਦਿਤਾ ਰੱਲ ਚਦੜਾਂ ਸਿਆਲਾ ਨੇ ਮਾਰ ਹੱਲੇ
"ਦੇਬੀ" ਇਸ਼ਕ ਤੇ ਨਾ ਹੀ ਇਮਾਨ ਪੁਗਾ ਨਾ ਯਾਰ ਨਾ ਜੱਗ ਨਾ ਰੱਬ ਪੱਲੇ  
ਧੀ ਮੈਂ ਪੰਜਾਬ ਦੀ ਪੰਜਾਬੀ ਮੇਰੀ ਮਾਂ ਬੋਲੀ,
ਪੂਰੀ ਰੂਹ ਨਾਲ ਪੂਰੀ ਉਮਰ ਮੈਂ ਗਾਈ ਏ,
ਰੱਜ ਕੇ ਪਿਆਰ ਮੈਨੂੰ ਦਿੱਤਾ ਏ ਪੰਜਾਬੀਆਂ ਨੇ,
ਗੀਤਾਂ ਨਾਲ ਮੈਂ ਵੀ ਸਾਰੀ ਉਮਰ ਨਿਭਾਈ ਏ,
ਧੀ ਮੈਂ ਪੰਜਾਬ ਦੀ ਪੰਜਾਬੀ ਮੇਰੀ ਮਾਂ ਬੋਲੀ,
ਰੱਬ ਅਤੇ ਚਹੁੰਣ ਵਾਲੇ ਕਿੰਨੇ ਮਿਹਰਬਾਨ ਨੇ,
ਮੇਰੇ ਤੇ ਬੁਢਾਪਾ ਗੀਤ ਅਜੇ ਵੀ ਜਵਾਨ ਨੇ,
ਇਹਨਾਂ ਗੀਤਾਂ ਸਿਰ ਤੇ ਹੀ ਦੁਨੀਆਂ ਮੈਂ ਘੁੰਮੀ ਸਾਰੀ,
ਪੂਰੀ ਦੁਨੀਆਂ 'ਚ ਮਾਂ ਬੋਲੀ ਵੀ ਬਹੁਚਾਈ ਏ,
ਧੀ ਮੈਂ ਪੰਜਾਬ ਦੀ ਪੰਜਾਬੀ ਮੇਰੀ ਮਾਂ ਬੋਲੀ,
ਬੁੱਲੇ ਸ਼ਾਹ ਤੇ ਨੂਰਪੁਰੀ, ਅੰਮ੍ਰਿਤਾ ਗਾਈ ਮੈਂ,
ਅੰਚਲ ਤੇ ਸ਼ਿਵ ਦੀ ਵੀ ਪੀੜ ਸੀਨੇ ਲਾਈ ਮੈਂ,
ਹਸਨਪੁਰੀ, ਮਾਨ ਤੇ ਦਿਦਾਰ ਦੇ ਦੋ-ਗਾਣੇ ,
ਮਸਤਾਨੇ ਜਹੀ ਜੋੜੀ ਮੁੱੜ ਕੇ ਨਾ ਬਣ ਪਾਈ ਏ,
ਧੀ ਮੈਂ ਪੰਜਾਬ ਦੀ ਪੰਜਾਬੀ ਮੇਰੀ ਮਾਂ ਬੋਲੀ,
ਗੋਰੀ ਦੀਆਂ ਝਾਂਜ਼ਰਾ ਅਜੇ ਡੰਡ ਪਾਉਂਦੀਆਂ,
ਲੰਬੜਾਂ ਦੇ ਮੁੰਡੇ ਕੋਲੋਂ ਹੀਰ ਅਖਵਾਉਂਦੀਆਂ,
ਆਸ਼ਕ ਪੰਜਾਬੀ ਦੇ ਹਮੇਸ਼ਾ ਜਿਉਂਦੇ ਰਹਿਣ ਜੀਨਾਂ,
ਕੋਇਲ ਪੰਜਾਬ ਦੀ ਸੁਰਿੰਦਰ ਬਣਾਈ ਏ,
ਧੀ ਮੈਂ ਪੰਜਾਬ ਦੀ ਪੰਜਾਬੀ ਮੇਰੀ ਮਾਂ ਬੋਲੀ,
ਲਹੂ ਦਾ ਨਹੀਂ ਸਾਕ ਪਰ ਲਹੂ ਨਾਲੋਂ ਲਾਲ ਏ,
ਧੀਆਂ ਤਿੰਨ ਪਰ ਪੁੱਤ ਇੱਕੋਂ  ਇਕਬਾਲ ਏ,
ਸਕਾ ਪੁੱਤ ਹੁੰਦਾ ਵੀ ਤਾਂ ਖੌਰੇ ਨਾ ਨਿਭਾ ਪਾਉਂਦਾ,
ਜੁਮੇਵਾਰੀ ਜਿਹੜੀ ਇਸ ਮਾਹਲ ਨੇ ਨਿਭਾਈ ਏ,
ਧੀ ਮੈਂ ਪੰਜਾਬ ਦੀ ਪੰਜਾਬੀ ਮੇਰੀ ਮਾਂ ਬੋਲੀ,
ਲੱਠੇ ਵਾਲੀ ਚਾਦਰ ਅਜੇ ਤਾਂਈ **ਦੇਬੀ** ਚਿੱਟੀ ਏ,
ਸਭਿਅਤਾ ਪੰਜਾਬ ਦੀ ਨਾ ਮੈਲੀ ਹੋਣ ਦਿੱਤੀ ਏ,
ਨਿਦਕ ਨਗੋਚੀ ਲੱਖ ਕਰੇ ਕੋਈ ਬੁਰਾਈਆਂ ਪਰ ,
ਆਪਣੀ ਤਰਜ ਤੇ ਮੈ ਜ਼ਿਦਗੀ ਬਿਤਾਈ ਏ
ਧੀ ਮੈਂ ਪੰਜਾਬ ਦੀ ਪੰਜਾਬੀ ਮੇਰੀ ਮਾਂ ਬੋਲੀ,
ਹੌਲੇ ਗੀਤਾਂ ਨਾਲ ਨਾ ਪੰਜਾਬੀ ਮਾਂ ਦੀ ਦਫਾ ਪੁੱਟੋ,
ਪੁੱਤਰੋ ਤੁਹਾਨੂੰ ਇਕ ਮਾਂ ਦੀ ਦੁਹਾਈ ਏ, 

ਰੋ-ਰੋ ਜੂਨ ਹਢਾਵਾਂ ਮੇਰੇ ਸੁੱਖ ਨਾਲ ਲਿਖਿਆ ਭਾਗ ਵੇ ਲੋਕੋ,
ਮੈਂ ਨਾਰੀ ਹਿੰਦੋਸਤਾਨ ਦੀ,
ਸਦੀਆਂ ਤੋਂ ਮੈਂ ਲੁੱਟੀ ਜਾਂਦੀ ਕੌਣ ਸੁਣੇ ਫਰਿਆਦ ਵੇ ਲੋਕੋ,
ਮੈਂ ਨਾਰੀ ਹਿੰਦੋਸਤਾਨ ਦੀ,
ਅਜੇ ਨਿਲਾਮੀ ਹੰਦੀ ਮੇਰੀ ਮੈਂ ਵਿੱਕਦੀ ਵਿੱਚ ਮੰਡੀ,
ਮੇਰੀ ਜਾਤ ਧਰਮ ਨਾ ਮੇਰਾ ਮੈਂ ਕੋਠੇ ਰੰਡੀ,
ਮੇਰੇ ਪੈਰੀ ਅਜੇ ਜ਼ਜ਼ੀਰਾਂ ਭਾਵੇਂ ਦੇਸ਼ ਅਜ਼ਾਦ ਵੇ ਲੋਕੋ,
ਮੈਂ ਨਾਰੀ ਹਿੰਦੋਸਤਾਨ ਦੀ,
ਜੰਮਾਂ ਪੈਸੇ ਵਾਲੇ ਦੇ ਤਾਂ ਸੌ ਟੋਕਾਂ ਸੌ ਪਰਦੇ,
ਨਿਰਦਨ ਹੋਵਾਂ ਰੋਟੀ ਖਾਤਿਰ ਚਾਅ ਕੁਆਰੇ ਮਰਦੇ,
ਬਾਬੂਲ ਦੇ ਘਰ ਬੈਠੀ ਰਹਿਜਾ ਜੇ ਨਾ ਹੋਵੇ ਦਾਜ ਵੇ ਲੋਕੋ,
ਮੈਂ ਨਾਰੀ ਹਿੰਦੋਸਤਾਨ ਦੀ,
ਧੀ ਜੰਮਾਂ ਤਾਂ ਬਹਿ ਜਾਂਦੇ ਨੇ ਅੱਖਾਂ ਮਰਦ ਵਟਾ ਕੇ,
ਬੇ-ਦੋਸ਼ੀ ਨੂੰ ਰੱਖ ਦਿੰਦੇ ਨੇ ਛੁੱਟੜ ਨਾਰ ਬਣਾ ਕੇ,
ਗੁਡੀ ਤੇ ਬਦਕਾਰ ਦੇ ਰੁਤਬੇ ਦਿੰਦਾ ਝੱਟ ਸਮਾਜ ਵੇ ਲੋਕੋ,
ਮੈਂ ਨਾਰੀ ਹਿੰਦੋਸਤਾਨ ਦੀ,
ਮਰਦ ਪੁਣੇ ਵਿੱਚ ਲੁਕ ਜਾਂਦੀ ਏ ਮਰਦਾਂ ਦੀ ਹਰ ਖਾਂਮੀ,
ਮੇਰੀ ਪਾਕ ਨਜ਼ਰ ਵੀ ਮੇਰੀ ਬਣ ਜਾਂਦੀ ਬਦਨਾਮੀ,
ਮੈਂ ਹਾਂ ਇੱਕ ਜਨਾਨੀ ਮੇਰਾ ਇਨ੍ਹਾਂ ਹੀ ਅਪਰਾਦ ਵੇ ਲੋਕੋ,
ਮੈਂ ਨਾਰੀ ਹਿੰਦੋਸਤਾਨ ਦੀ,
ਨਾਰ ਜੀਨ੍ਹਾਂ ਨੂੰ ਜੰਮਦੀ ਠੇਡੇ ਉਹਨਾਂ ਕੋਲੋਂ ਖਾਵੇ,
ਰੱਬ ਕਰੇ **ਮਖ਼ਸੂਸਪੁਰੀ** ਉਹ ਗਰਕ ਪਤਾਲੀ ਜਾਵੇ, 
ਜਿਹੜੇ ਘਰ ਵਿੱਚ ਮਾਪੇ ਧੀ ਦਾ ਖਾਦੇ ਪਏ ਕਬਾਬ ਵੇ ਲੋਕੋ,
ਮੈਂ ਨਾਰੀ ਹਿੰਦੋਸਤਾਨ ਦੀ,
ਇਹ ਜਾਂਣਦੇ ਆ ਇਸ ਦੁਨੀਆਂ ਨੂੰ ਇੱਕ ਤੂੰ ਹੀ ਰਿਹਾ ਚਲਾ ਰੱਬਾ,
ਅਸੀਂ ਕਿਨ੍ਹੇ ਵੇਖ ਨਾ-ਸ਼ੁਕਰੇ ਆਂ ਤੈਨੂੰ ਛੱਡਿਆ  ਦਿਲੋਂ ਭੁੱਲਾ ਰੱਬਾ,
ਧਰਤੀ ਦੇ ਚੱਪੇ ਚੱਪੇ ਤੇ ਖੰਡੀ ਬਰਹਿਮੰਡੀ ਰਾਜ ਤੇਰਾ,
ਤੇਰੇ ਹੁਕਮ ਤੇ ਦੁਨੀਆਂ ਵੱਸਦੀ ਏ, 
ਸਾਹ ਇੱਕ - ਇੱਕ ਹੈ ਮਹੁਤਾਜ਼ ਤੇਰਾ,
ਕਾਇਨਾਤ ਦਾ ਮਾਲਕ ਤੂੰ ਇੱਕੋਂ, ਉੱਝ ਰੱਖੇ ਤੇਰੇ ਨਾਮ ਬੜੇ,
ਤੂੰ ਪਾਕ ਹੈ ਆਦ ਜੁਗਾਦੋਂ ਹੀ, ਤੇਰੇ ਬੰਦਿਆਂ ਤੇ ਇਲਜ਼ਾਮ ਬੜੇ,
ਤੇਰੇ ਤੱਕ ਇੱਕੋ ਜਾਂਦਾ ਏ ਅਸਾਂ ਕਈ ਬਣਾ ਲਏ ਰਾਹ ਰੱਬਾ,

ਸਾਨੂੰ ਸਾਰਾ ਕੁੱਝ ਹੀ ਮਿਲ ਜਾਵੇ ਅਸੀਂ ਫੜੇ ਹੋਏ ਹਾਂ ਗਰਜ਼ਾ ਨੇ,
ਹਾਊਮੈਂ ਅਹਿਸਾਨ - ਫਰਾਮੋਸ਼ੀ ਸਾਨੂੰ ਕਈ ਤਰ੍ਹਾਂ ਦੀਆਂ ਮਰਜ਼ਾ ਨੇ,
ਜੋ ਚੰਗਾ ਕੀਤਾ ਮੈਂ ਕੀਤਾ, ਜੋ ਮਾੜਾ ਹੰਦਾ ਰੱਬ ਕਰਦਾ,
ਕਰੇ ਕਾਂਣੀ ਵੰਡ ਹਮੇਸ਼ਾ ਹੀ ਮੇਰੇ ਨਾਲ ਸਾੜਾ ਰੱਬ ਕਰਦਾ,
ਸਾਨੂੰ ਮੰਗਦਿਆਂ ਨੁੰ ਸਬਰ ਨਹੀਂ, ਨਹੀਂ ਰਹਿੰਦੇ ਵਿੱਚ ਰਜ਼ਾ ਰੱਬਾ,

ਸਾਡੇ ਚਿਹਰੇ ਨੇ ਇਨਸਾਨਾ ਦੇ ਇਨਸਾਨਾ ਵਾਲੀ ਬਾਤ ਨਹੀਂ,
ਇੱਕ ਪੈਸਾ ਚੌਦਰ ਯਾਦ ਹੈ ਬੱਸ ਚੇਤੇ ਆਪਣੀ ਔਕਾਤ ਨਹੀਂ,
ਕੱਚਿਆਂ ਮਹਿਬੂਬਾਂ ਵਾਂਗ ਕੌਲ ਭੁੱਲ ਬੇ-ਵਫਾ ਬਣ ਬੈਠਾ ਆ,
ਨਾ ਤੇਰਾ ਕਿਸ ਨੇ ਲੈਣਾ ਏ, ਅਸੀਂ ਆਪ ਖੁਦਾ ਬਣ ਬੈਠੇ ਆ,
ਨੇਕੀ ਤਾਂ ਭੁੱਲ ਕੇ ਹੋ ਜਾਵੇ, ਕੋਈ ਛੱਡਦੇ ਨਹੀਂ ਗੁਨ੍ਹਾਂ ਰੱਬਾਂ,

ਮੰਨਦੇ ਆ ਤੈਨੂੰ ਮਤਲਬ ਲਈ, ਕਈ ਤਰ੍ਹਾਂ ਦਾ ਭੇਖ ਬਣਾਉਂਦੇ ਆ,
ਤੇਰੀ ਓਟ 'ਚ ਆਪਣੀਆਂ ਅਸੀਂ ਹੱਟੀਆਂ ਪੈ ਚਲਾਉਂਦੇ ਆ,
ਤੇਰੇ ਨਾ ਤੇ ਲੋਕਾਂ ਨੂੰ ਅਸੀਂ ਆਪਣੇ ਪਿੱਛੇ ਲਾ ਛੱਡਿਆ,
ਲੋਕਾਂ ਦੇ ਪੈਸੇ ਨਾਲ ਅਸੀਂ ਈਮਾਨ ਵੀ ਆਪਣਾ ਖਾਂ ਛੱਡਿਆ,
ਤੂੰ ਉਹਲੇ ਕਰਕੇ ਬੱਚਿਆਂ ਏ ਨਹੀਂ ਤਾਂ ਵੇਚ ਕੇ ਜਾਂਦੇ ਖਾਂ ਰੱਬਾ,

ਨਹੀਂ ਇੱਛਾ ਤੈਨੂੰ ਪਾਉਂਣੇ ਦੀ ਬਸ ਤਲਬਗਾਰ ਹਾਂ ਕੁਰਸੀ ਦੇ,
ਅਸੀਂ ਉਪਰੋਂ ਉਪਰੋਂ ਤੇਰੇ ਹਾਂ, ਪਰ ਵਿੱਚੋਂ ਯਾਰ ਹਾਂ ਕੁਰਸੀ ਦੇ,
ਇੱਜ਼ਤ ਭਾਵੇਂ ਰਹੇ 'ਨਾ ਕੋਈ ਕੁਰਸੀ ਸਾਡੀ ਰਹਿ ਜਾਵੇ,
ਕੁਰਸੀ ਸਣੇ ਕਿਤੇ ਜੇ ਰੱਬਾ ਸਾਡੀ ਨਜ਼ਰੀ ਪੈ ਜਾਵੇਂ,
ਮਿੰਟ 'ਚ  ਤੈਨੂੰ ਲਾਹ ਕੇ ਦਈਏ ਆਪਣਾ ਕੋਈ ਬਿਠਾ ਰੱਬਾ,

ਖੁਦ ਬਣੇ ਪਵਿੱਤਰ ਹੋਰਾਂ ਨੂੰ ਦੂਰੋਂ ਦੁਰਕਾਰਨ ਲੱਗ ਪਏ ਆਂ ,
ਡਰ ਭੁੱਲ ਕੇ ਤੇਰਾ ਤੈਨੂੰ ਵੀ ਹੋਸ਼ੇ ਵੰਗਾਰਨ ਲੱਗ ਪਏ ਆ,
**ਮਖ਼ਸੂਸਪੁਰੀ** ਹੰਕਾਰਿਆਂ ਨੂੰ ਅੱਜ ਤਾਂਹੀ ਹਾਰਾਂ ਪੈ ਰਹੀਆਂ,
ਉਹ ਤੇਰੇ ਸੱਚੇ ਦਰ ਤੋਂ ਟੁੱਟਿਆ ਨੂੰ ਹਰ ਪਾਸਿਓ ਮਾਰਾ ਪੈ ਰਹੀਆਂ,
ਤੇਰਾ ਦੋਸ਼ ਨਹੀਂ **ਦੇਬੀ** ਵਰਗੇ ਕੀਤੀਆਂ ਰਹੇ ਨੇ ਪਾ ਰੱਬਾ,

Reply