|
|
ਇਹਨਾ 'ਚੋ ਸਾਇਦ ਆਪਣਾ ਕੋਈ ਚੇਹਰਾ ਦੇਖ ਲਏ..
ਲੋਕਾਂ ਦੇ ਗੀਤ ਲਿਖ ਰਿਹਾ.. ਲੋਕਾਂ ਲਈ ਗਾ ਰਿਹਾ.. !!
|
|
25 May 2018
|
|
|
|
ਉਹ ਇੱਕ ਆਪਣਾ ਵੈਰੀਆਂ ਨਾਲ ਰਲਿਆ,,
ਬੇਈਮਾਨ ਨੇ ਸੂਲੀ ਟੰਗ ਮਾਰੇ,,,
ਸਮਾਂ ਆ ਗਿਆ ਕੈਸਾ ਤੂੰ ਦੇਖ “ਦੇਬੀ”
ਸੱਪ ਛੱਡ ਦਿੰਦਾ ਬੰਦਾ ਡੰਗ ਮਾਰੇ ,,,,,,,,
|
|
26 May 2018
|
|
|
|
|
ਜਦ ਸਾਉਣ ਮਹੀਨੇ ਚਲਦੀ ਠੰਡੀ ਪੌਣ ਹੋਵੇ ,
ਮੈਂ ਕੀਹਨੂੰ ਆਖਾਂ ਨਾਲ ਉਦੋਂ ਫਿਰ ਕੌਣ ਹੋਵੇ ,
ਦਿਲ ਵਾਲੇ ਇਕੱਠੇ ਬਹਿਣ ਜਦੋਂ , ਨਜ਼ਰਾਂ ਹੀ ਸੁਨੇਹੇ ਲੈਣ ਜਦੋਂ ,
ਸੱਤ ਰੰਗੀਆਂ ਪੀਘਾਂ ਪੈਣ ਜਦੋਂ, ਮੈਂ ਉਦੋਂ ਤੈਨੂੰ ਯਾਦ ਕਰਦਾ,
|
|
26 May 2018
|
|
|
|
|
|
|
|
ਮੇਰੇ ਦੇਸ਼ ਬੇਕਦਰੀ ਬੰਦਿਆ ਦੀ , ਪੱਥਰਾਂ ਨੂੰ ਹੁੰਦੇ ਸੱਜਦੇ ਨੇ,
ਇਥੇਂ ਧੱਕੇ ਪੈਂਦੇ ਜਿਊਂਦਿਆਂ ਨੂੰ ਮਰਿਆਂ ਤੇ ਮੇਲੇ ਲੱਗਦੇ ਨੇ |
ਮੇਰੇ ਭਾਰਤ ਵਿੱਚ ਫਨਕਾਰ ਬੜੇ , ਰੋਟੀ ਦੇ ਦੁੱਖੋਂ ਨੇ ,
ਉਨਾਂ ਦੇ ਨਾਂ ਤੇ ਮਰਿਆ ਤੋਂ , ਕਈ ਪੈਸੇ ਇੱਕਠੇ ਕਰਦੇ ਨੇ |
ਨਹੀ ਪੁੱਛਦੇ ਰੁਲਦਿਆਂ ਟੱਬਰਾਂ ਨੂੰ , ਇਹ ਭੁੱਖੇ ਆਪ ਨਾ ਰੱਜਦੇ ਨੇ ,
ਮੇਰੇ ਦੇਸ਼ ਬੇਕਦਰੀ ਬੰਦਿਆ ਦੀ , ਪੱਥਰਾਂ ਨੂੰ ਹੁੰਦੇ ਸੱਜਦੇ ਨੇ,
ਦੇ ਕਿੰਨੀ ਕੋਈ ਦੇਣ ਗਿਆ , ਕੋਈ ਕਦਰ ਨਹੀਂ ਕੁਝ ਸਾਰ ਨਹੀ ,
ਇਥੇ ਕੋਈ ਕਿਸੇ ਨੂੰ ਆਪਣੇ ਤੋਂ , ਚੰਗਾ ਮੰਨਣੇ ਨੂੰ ਤਿਆਰ ਨਹੀ ,
ਗੁਣ ਕਿੰਨੇ ਹੋਵਣ ਵਿੰਹਦੇ ਨਾ, ਇਕ ਅੱਧਾ ਔਗੁਣ ਲੱਭਦੇ ਨੇ,
ਮੇਰੇ ਦੇਸ਼ ਬੇਕਦਰੀ ਬੰਦਿਆ ਦੀ , ਪੱਥਰਾਂ ਨੂੰ ਹੁੰਦੇ ਸੱਜਦੇ ਨੇ,
ਇਥੇ ਜਾਤ ਪਾਤ ਦੇ ਰੱਸਿਆ ਨਾਲ, ਗਲ ਸਭ ਦਾ ਘੁੱਟਣਾ ਸੌਖਾ ਏ,
ਮੇਰੇ ਦੇਸ਼ 'ਚ ਧਰਮ ਦੇ ਨਾਂ ਉੱਤੇ ਲੋਕਾਂ ਨੂੰ ਲੁੱਟਣਾ ਸੌਖਾ ਏ ,
ਇਹ ਰੱਬ ਦੇ ਨਾਂ ਤੇ ਲੱੜਦੇ ਨੇ ਜਾਂ ਰੱਬ ਦੇ ਨਾਂ ਤੇ ਠੱਗਦੇ ਨੇ ,
ਮੇਰੇ ਦੇਸ਼ ਬੇਕਦਰੀ ਬੰਦਿਆ ਦੀ , ਪੱਥਰਾਂ ਨੂੰ ਹੁੰਦੇ ਸੱਜਦੇ ਨੇ,
ਇਸ ਮਤਲਬ ਖੋਰੀ ਦੁਨੀਆਂ ਅੰਦਰ ਕੋਈ ਕਿਸੇ ਦਾ ਕੀ ਲੱਗਦਾ,
ਫੁੱਲਾਂ ਜਿਹੇ ****ਮਖਸੂਸਪੁਰੀ**** ਦਾ , ਪੱਥਰਾਂ ਵਿੱਚ ਨਾ ਜੀਅ ਲੱਗਦਾ ,
ਇੱਥੇ ਖੋਟੇ ਸਿਕੇ ਚੱਲਦੇ ਪਏ , ਖਰਿਆ ਨੂੰ ਠੇਡੇ ਵੱਜਦੇ ਨੇ ,
ਮੇਰੇ ਦੇਸ਼ ਬੇਕਦਰੀ ਬੰਦਿਆ ਦੀ , ਪੱਥਰਾਂ ਨੂੰ ਹੁੰਦੇ ਸੱਜਦੇ ਨੇ,
|
|
06 Jun 2018
|
|
|
|
ਪਈਆਂ ਜੋ ਬਲਾਵਾਂ ਗਲੋਂ ਕਦੇ ਵੀ ਨੀ ਲਹਿਣੀਆਂ ,
ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,
ਵਿਹਲੇ ਟਾਈਮ ਬਣੀਆਂ ਜੋ ਮੂਰਤਾਂ ਨੇ ਮਾਰਨਾ ,
ਕਾਲਜੇ ਨੂੰ ਛਿੱਲਦੀਆਂ ਸੂਰਤਾਂ ਨੇ ਮਾਰਨਾ ,
ਲਿਸ਼ਕਣ ਬਿਜਲੀਆਂ ਕਿਸੇ ਤੇ ਤਾਂ ਪੈਣੀਆਂ ,
ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,
ਚਾਹ ਥਾਵੇਂ ਲਹੂ ਪੀਣ ਅਜਬ ਪਰਾਹੁਣੀਆਂ ,
ਫੁੱਲਾਂ ਜਿਹੇ ਚਿਹਰੇ ਰਾਹੀਂ ਸੂਲਾਂ ਨੇ ਵਿਛਾਉਣੀਆਂ ,
ਸਖ਼ਤ ਦੁਵਾਈਆਂ ਭਲਾ ਸੂਤ ਕਿਹਨੂੰ ਬਹਿਣੀਆਂ ,
ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,
ਆਸ਼ਕਾਂ ਦੇ ਬਾਝੋਂ ਕੌਣ ਹਾਉਕਿਆਂ ਨੂੰ ਮਿਣਦਾ ,
ਧੂੜ ਕੌਣ ਫੱਕੇ , ਹੰਝੂ ਤਾਰੇ ਕੌਣ ਗਿਣਦਾ ,
ਸੋਹਣਿਆਂ ਦੇ ਵਾਸਤੇ ਲੜਾਈਆਂ ਮੁੱਲ ਲੈਣੀਆਂ ,
ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,
ਜਾਂ ਬੰਦਾ ਤੱਦੀਆਂ ਨੂੰ ਖਿੜੇ ਮੱਥੇ ਸਹਿ ਜਾਏ ,
ਜਾਂ ਫਿਰ ****ਦੇਬੀ**** ਵਾਂਗੂੰ ਪਾਸੇ ਹੋ ਕੇ ਬਹਿ ਜਾਏ ,
ਮਿੱਟੀ ਦੀਆਂ ਬਾਜ਼ੀਆਂ ਤਾਂ ਢਹਿਣੀਆਂ ਹੀ ਢਹਿਣੀਆਂ ,
ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,
|
|
06 Jun 2018
|
|
|
|
ਯਾਰੀ ਵਾਲੇ ਖਾਤੇ ਵਿੱਚੋਂ ਸ਼ਿਕਵੇ ਲੜਾਈਆਂ ਦਾ
ਹਿਸਾਬ ਕੱਢ ਦੇਈਏ, ਪਿੱਛੇ ਕੀ ਬੱਚਦਾ ,
ਪਿਆਰ ਦੀ ਕਹਾਣੀ ਵਿੱਚੋਂ ਸੱਜਣਾਂ ਦਾ ਦਿੱਤਾ
ਜੇ ਜਵਾਬ ਕੱਢ ਦੇਈਏ, ਪਿੱਛੇ ਕੀ ਬੱਚਦਾ,
ਬਾਕੀ ਜ਼ਿੰਦਗੀ ਤਾਂ ਐਵੇਂ ਬੋਝ ਜਿਹਾ ਢੋਣਾ ਏ ,
ਸੋਲ੍ਹਵੇਂ ਤੋਂ ਵੀਹਵੇਂ ਤੱਕ ਹੋ ਲੈਂਦਾ ਹੋ ਹੋਣਾ ਏ ,
ਕੀਮਤੀ ਵਰੇਸ ਇਹਨੂੰ ਯਾਦਾਂ ਵਿੱਚੋਂ ਆਖ ਕੇ ,
ਖਰਾਬ ਕੱਢ ਦੇਈਏ, ਪਿੱਛੇ ਕੀ ਬੱਚਦਾ ,
ਪਿਆਰ ਦੀ ਕਹਾਣੀ ਵਿੱਚੋਂ ਸੱਜਣਾਂ ਦਾ ਦਿੱਤਾ
ਜੇ ਜਵਾਬ ਕੱਢ ਦੇਈਏ, ਪਿੱਛੇ ਕੀ ਬੱਚਦਾ,
ਸੋਹਣੇ ਚਿਹਰੇ ਖਿੜੇ ਹੋਏ , ਹਾਸਿਆਂ ਦਾ ਮੁੱਲ ਏ ,
ਬੁੱਲ੍ਹਾਂ ਉੱਤੇ ਨੱਚਦੇ, ਦਿਦਾਸਿਆਂ ਦਾ ਮੁੱਲ ਏ ,
ਆਸ਼ਕਾਂ ਦੀ ਅੱਖ ਵਿੱਚ , ਰਹਿਣ ਵਾਲੇ ਸੋਹਣਿਆਂ ਦੇ,
ਖਾਬ ਕੱਢ ਦੇਈਏ , ਪਿੱਛੇ ਕੀ ਬੱਚਦਾ ,
ਪਿਆਰ ਦੀ ਕਹਾਣੀ ਵਿੱਚੋਂ ਸੱਜਣਾਂ ਦਾ ਦਿੱਤਾ
ਜੇ ਜਵਾਬ ਕੱਢ ਦੇਈਏ, ਪਿੱਛੇ ਕੀ ਬੱਚਦਾ,
ਗੱਲ ਕਰੋ ਉਨ੍ਹਾਂ ਦੀ ਜੋ ਦਿੰਦੀਆਂ ਸਰੂਰ ਨੇ ,
ਕਈ ਥਾਵਾਂ ਕੁੱਝ ਗੱਲਾਂ ਨਾਲ ਮਸ਼ਹੂਰ ਨੇ,
ਸ਼ਹਿਰ ਲਖ਼ਨਊ ਵਿੱਚੋਂ ਸ਼ਾਇਰੀ, ਸ਼ਰਾਬ ਤੇ
ਨਵਾਬ ਕੱਢ ਦੇਈਏ ਪਿੱਛੇਂ ਕੀ ਬੱਚਦਾ,
ਪਿਆਰ ਦੀ ਕਹਾਣੀ ਵਿੱਚੋਂ ਸੱਜਣਾਂ ਦਾ ਦਿੱਤਾ
ਜੇ ਜਵਾਬ ਕੱਢ ਦੇਈਏ, ਪਿੱਛੇ ਕੀ ਬੱਚਦਾ,
ਜਿਨ੍ਹਾਂ ਹੱਥ ***ਦੇਬੀ*** ਦਿਆਂ ਗੀਤਾਂ ਵਾਲੀ ਡੋਰ ਏ,
ਇੱਕ ਬਿੰਦਾ ਇੱਕ ਬੌਬੀ, ਇੱਕ ਕੋਈ ਹੋਰ ਏ,
ਉਹਦੀ ਮਾਲਾ ਵਾਲੇ ਤਿੰਨੇ ਮੋਤੀ ਅਣਮੁੱਲੇ ਲਾਜਵਾਬ,
ਕੱਢ ਦੇਈਏ, ਪਿੱਛੇ ਕੀ ਬੱਚਦਾ ,
ਪਿਆਰ ਦੀ ਕਹਾਣੀ ਵਿੱਚੋਂ ਸੱਜਣਾਂ ਦਾ ਦਿੱਤਾ
ਜੇ ਜਵਾਬ ਕੱਢ ਦੇਈਏ, ਪਿੱਛੇ ਕੀ ਬੱਚਦਾ,
|
|
06 Jun 2018
|
|
|