Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 46 of 56 << First   << Prev    42  43  44  45  46  47  48  49  50  51  Next >>   Last >> 
Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਕੋਈ ਉਜੜਿਆ ਕੋਈ ਆਬਾਦ ਹੋਇਆ
ਦਿੱਤਾ ਸਬਕ ਤੂੰ ਹਾਲੇ ਨਾ ਯਾਦ ਹੋਇਆ
ਦੇਬੀ ਸੋਚਦਾ ਦੱਸੇਗਾ ਕੌਣ ਤੈਨੂੰ
ਕਿੰਨਾ ਜਿਕਰ ਤੇਰਾ ਤੈਥੋਂ ਬਾਅਦ ਹੋਇਆ
ਦੀਦ ਤੇਰੀ ਦੀ ਔੜ ਲੱਗੀ ਏ ਕਿੰਨੇ ਵਰ੍ਹਿਆਂ ਤੋਂ ਯਾਦਾਂ ਵਾਲੇ ਸਰੋਵਰ ਵੀ ਹੁਣ ਸੁੱਕੀ ਜਾਂਦੇ ਨੇ
ਤੂੰ ਤੇ ਚਾਰ ਕੁ ਦਿਨ ਹੀ ਗੱਲਾਂ ਕਰਕੇ ਤੁਰ ਗਈ ਸੀ ਮਿੱਤਰ ਹੁਣ ਤੱਕ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ




ਪੁੱਛਦੇ ਘਟਨਾ ਜ਼ਿੰਦਗੀ ਦੇ ਵਿੱਚ ਕੋਈ ਤੈਥੋਂ ਬਾਅਦ ਹੋਈ
ਪੁੱਛਦੇ ਮੈਨੂੰ ਪੱਟ ਕੇ ਕਿੱਥੇ ਤੂੰ ਆਬਾਦ ਹੋਈ
ਤੇਰੇ ਹਾਸਿਆਂ ਦੇ ਵਿੱਚ ਅੱਜ ਕੱਲ ਕੌਣ ਛਣਕਦਾ ਏ ਦੋਸ਼ ਤੇਰੇ ਤੇ ਜਾਂ ਕਿਸਮਤ ਤੇ ਸੁੱਟੀ ਜਾਂਦੇ ਨੇ
ਤੂੰ ਤੇ ਚਾਰ ਕੁ ਦਿਨ ਹੀ ਗੱਲਾਂ ਕਰਕੇ ਤੁਰ ਗਈ ਸੀ ਬਿੰਦਾ ਬੌਬੀ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ




ਇੰਤਜ਼ਾਰ ਕਿਸ ਗੱਲ ਦਾ ਤੈਨੂੰ ਰਹਿੰਦਾ ਹੋਵੇਗਾ
ਤੇਰੇ ਦੇਸ਼ ਵੀ ਸੂਰਜ ਚੜਦਾ ਲਹਿੰਦਾ ਹੋਵੇਗਾ
ਸਾਹਾਂ ਵਾਲੇ ਸੁਨੇਹੇ ਤੈਨੂੰ ਪਹੁੰਚਦੇ ਜਾ ਕਿ ਨਹੀਂ ਮੇਰੇ ਵੱਲੋਂ ਤਾਂ ਰੋਜ ਹੀ ਸੱਚੀ ਮੁੱਚੀ ਜਾਂਦੇ ਨੇ
ਤੂੰ ਤੇ ਚਾਰ ਕੁ ਦਿਨ ਹੀ ਗੱਲਾਂ ਕਰਕੇ ਤੁਰ ਗਈ ਸੀ ਮਿੱਤਰ ਹੁਣ ਤੱਕ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ




ਪੁੱਛਦੇ ਤੇਰਾ ਫੌਨ ਮੇਲ ਕਦੇ ਆਉਂਦੀ ਏ ਕਿ ਨਹੀਂ
ਨਵੇਂ ਸਾਲ ਦਾ ਕਾਰਡ ਕਦੇ ਕੋਈ ਪਾਉਂਦੀ ਏ ਕਿ ਨਹੀਂ
ਲੋਕਟ ਵਿੱਚੋਂ ਫੋਟੋ ਹੁਣ ਤਾਂ ਕੱਢਦੀ ਹੋਣੀ ਏ ਗੱਲੀਬਾਤੀ ਲੂਣ ਜਖ਼ਮ ਤੇ ਭੁੱਕੀ ਜਾਂਦੇ ਨੇ
ਤੂੰ ਤੇ ਚਾਰ ਕੁ ਦਿਨ ਹੀ ਗੱਲਾਂ ਕਰਕੇ ਤੁਰ ਗਈ ਸੀ ਬਿੰਦਾ ਬੌਬੀ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ।




ਤੂੰ ਮੇਰੀ ਕੀ ਲੱਗਦੀ ਕਿਸੇ ਨੂੰ ਸਮਝ ਨਹੀਂ ਆ ਸਕਦੀ
ਸਾਰਿਆਂ ਦੇ ਨਾਲ ਤੇਰੀ ਗੱਲ ਕੀਤੀ ਨਹੀਂ ਜਾ ਸਕਦੀ
ਦੇਬੀ ਦੇ ਨਾਲ ਤੇਰਾ ਰਿਸ਼ਤਾ ਦਫਨ ਹੈ ਜਿਹੜੀ ਥਾਂ ਨੈਣ ਕਮਲੇ ਰੋਜ਼ ਕਬਰ ਨੂੰ ਪੁੱਟੀ ਜਾਂਦੇ ਨੇ
ਤੂੰ ਤੇ ਚਾਰ ਕੁ ਦਿਨ ਹੀ ਗੱਲਾਂ ਕਰਕੇ ਤੁਰ ਗਈ ਸੀ ਮਿੱਤਰ ਹੁਣ ਤੱਕ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ




28 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਤੈਨੂੰ ਖਬਰ ਨਾ ਹੋਵੇ
ਮੈਥੋਂ ਸਬਰ ਨਾ ਹੋਵੇ
ਟੋਹਰ ਕੱਢ ਕੇ ਤਾਂ ਆਈ ਸ਼ੀਸ਼ੇ ਸਾਹਮਣੇ ਤੈਨੂੰ ਪਤਾ ਲੱਗੇ ਮੈਨੂੰ ਕਿਹਨੇ ਠੱਗਿਆ
ਮੇਰੇ ਦਿਲ ਦੀ ਆਵਾਜ਼ ਵੇਖੀ ਸੁਣ ਕੇ ਨਾਮ ਤੇਰਾ ਹੀ ਰਪੀਟ ਉੱਤੇ ਲੱਗਿਆ



ਸਾਡੀ ਸੁੱਚੇ ਮੂੰਹ ਦਿਹਾੜੀ ਪੈ ਜਾਂਦੀ ਏ ਅਸੀਂ ਡੇਲ੍ਹੀ ਤੇਰੇ ਰਾਹਾਂ ਵਿੱਚ ਖੜ੍ਹੀਏ
ਕਾਲਾ ਚਸ਼ਮਾ ਨਾ ਕਦੇ ਤੂੰ ਉਤਾਰਦੀ ਤੇਰੇ ਨੈਣਾਂ ਦੇ ਸਵਾਲ ਕਿਦਾਂ ਪੜ੍ਹੀਏ
ਨੀਂਦ ਆਉਂਦੀ ਨਹੀਉਂ ਮੇਰੇ ਕੋਲ ਰਾਤ ਨੂੰ ਦਿਨੇ ਤੂੰ ਨਾ ਇਸ਼ਾਰੇ ਨਾਲ ਸੱਦਿਆ
ਮੇਰੇ ਦਿਲ ਦੀ ਆਵਾਜ਼ ਵੇਖੀ ਸੁਣ ਕੇ ਨਾਮ ਤੇਰਾ ਹੀ ਰਪੀਟ ਉੱਤੇ ਲੱਗਿਆ




ਤੇਰੇ ਪਿੱਛੇ ਜਿਹੜੇ ਕਾਰਾਂ ਵਾਲੇ ਘੁੰਮਦੇ ਸਾਨੂੰ ਇਕੱਠਿਆਂ ਨੂੰ ਚਾਹੇ ਅਜਮਾ ਲਵੀਂ
ਨਾਮ ਛਾਤੀ ਤੇ ਕਦੋਂ ਦਾ ਤੇਰਾ ਲਿਖਿਆ ਕਿਤੇ ਜਾ ਕੇ ਕਚਿਹਰੀ ਲਿਖਵਾ ਲਵੀਂ
ਕਿੰਨੇ ਥਾਂਵਾਂ ਤੋਂ ਬਣਾ ਕੇ ਵੇਖੀ ਪੱਤਰੀ ਜੋੜ੍ਹ ਤੇਰਾ ਮੇਰਾ ਪੰਡਤਾਂ ਨੇ ਕੱਢਿਆ
ਮੇਰੇ ਦਿਲ ਦੀ ਆਵਾਜ਼ ਵੇਖੀ ਸੁਣ ਕੇ ਨਾਮ ਤੇਰਾ ਹੀ ਰਪੀਟ ਉੱਤੇ ਲੱਗਿਆ




ਹੁਣ ਤੂੰ ਵੀ ਮੈਨੂੰ ਗਿਣਤੀ ਚ ਰੱਖ ਲੈ ਨਾਮ ਆਸ਼ਕਾਂ ਦੀ ਗਿਣਤੀ ਚ ਆ ਗਿਆ
ਬੁੱਲ੍ਹ ਦੰਦਾਂ ਚ ਦਬਾ ਕੇ ਤੇਰਾ ਹੱਸਣਾ ਮੇਰੇ ਹੱਥਾਂ ਵਿੱਚ ਕਲਮ ਫੜਾ ਗਿਆ
ਤੈਨੂੰ ਤੇਰੇ ਹੀ ਦੁਆਲੇ ਲੱਗੂ ਘੁੰਮਦਾ ਗਾਣਾ ਦੇਬੀ ਦਾ ਜਦ ਰੇਡੂਏ ਤੇ ਵੱਜਿਆ
ਮੇਰੇ ਦਿਲ ਦੀ ਆਵਾਜ਼ ਵੇਖੀ ਸੁਣ ਕੇ ਨਾਮ ਤੇਰਾ ਹੀ ਰਪੀਟ ਉੱਤੇ ਲੱਗਿਆ


28 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਤੇਰੇ ਕਰਕੇ ਮੈਂ ਕਲਾਕਾਰ ਬਣਿਆ
ਅੱਜ ਤੇਰਾ ਯਾਰ ਹੈ ਸਟਾਰ ਬਣਿਆ
ਤੂੰ ਛੱਡ ਦੇ ਹੁਣ ਸ਼ਰਮਾਉਣਾ ਗੱਲ ਸੁਣ ਜਰਾ ਖੜ੍ਹ ਕੇ
ਤੇਰੇ ਨਾਲ ਵਿਆਹ ਕਰਵਾਉਣਾ ਕਰਵਾਉਣਾ ਅੜ੍ਹ ਕੇ
ਤੇਰੇ ਨਾਲ ਵਿਆਹ ਕਰਵਾਉਣਾ ਦੁਨੀਆਂ ਨਾਲ ਲੜ੍ਹ ਕੇ



ਚੜ੍ਹਦੀ ਜਵਾਨੀ ਤੈਨੂੰ ਤੰਗ ਕਰਦੀ
ਆਸ਼ਕਾਂ ਦੇ ਖੂਨ ਦੀ ਹੈ ਮੰਗ ਕਰਦੀ
ਮਰਜਾਣੇ ਇਸ਼ਕ ਦੇ ਮਾਰੇ ਘੁੰਮਦੇ
ਤੇਰੇ ਪਿੱਛੇ ਕਿੰਨੇ ਹੀ ਕੁਆਰੇ ਘੁੰਮਦੇ
ਤੇਰਾ ਕਿਸੇ ਨੂੰ ਵੇਖ ਮੁਸਕਾਉਣਾ ਮੇਰੀ ਅੱਖ ਵਿੱਚ ਰੜ੍ਹ ਕੇ
ਤੇਰੇ ਨਾਲ ਵਿਆਹ ਕਰਵਾਉਣਾ ਕਰਵਾਉਣਾ ਅੜ੍ਹ ਕੇ
ਤੇਰੇ ਨਾਲ ਵਿਆਹ ਕਰਵਾਉਣਾ ਦੁਨੀਆਂ ਨਾਲ ਲੜ੍ਹ ਕੇ



ਜਿਹੜੇ ਪਾਸੇ ਜਾਂਵੇ ਅਸੀਂ ਰਾਹ ਮੱਲਦੇ
ਤੈਨੂੰ ਵੇਖ ਵੇਖ ਸਾਡੇ ਸਾਹ ਚੱਲਦੇ
ਝੂੱਠ ਨਾ ਮੈਂ ਬੋਲਾਂ ਸੱਚ ਜਾਣੀ ਕੁੜੀਏ
ਤੂੰ ਹੀ ਮੇਰੇ ਗੀਤਾਂ ਵਾਲੀ ਰਾਣੀ ਕੁੜੀਏ
ਇੱਕ ਗਾਣਾ ਰੁਮਾਂਟਿਕ ਗਾਉਣਾ ਹੱਥ ਤੇਰਾ ਫੜ੍ਹ ਕੇ
ਤੇਰੇ ਨਾਲ ਵਿਆਹ ਕਰਵਾਉਣਾ ਕਰਵਾਉਣਾ ਅੜ੍ਹ ਕੇ
ਤੇਰੇ ਨਾਲ ਵਿਆਹ ਕਰਵਾਉਣਾ ਦੁਨੀਆਂ ਨਾਲ ਲੜ੍ਹ ਕੇ




ਥੱਕ ਗਿਆ ਵੇਟ ਤੇਰੀ ਰੋਜ਼ ਕਰਦਾ
ਅੱਜ ਤੈਨੂੰ ਯਾਰ ਪਰਪੋਜ਼ ਕਰਦਾ
ਦੇਬੀ ਵਾਰੇ ਮੂਡ ਤੂੰ ਬਣਾ ਲੈ ਸੋਹਣੀਏ
ਮਹਿੰਦੀ ਮੇਰੇ ਨਾਂ ਵਾਲੀ ਲਾ ਲੈ ਸੋਹਣੀਏ
ਮੈਂ ਸਿਹਰਾ ਬਣਕੇ ਆਉਣਾ ਘੋੜੀ ਤੇ ਚੜ੍ਹ ਕੇ
ਤੇਰੇ ਨਾਲ ਵਿਆਹ ਕਰਵਾਉਣਾ ਕਰਵਾਉਣਾ ਅੜ੍ਹ ਕੇ
ਤੇਰੇ ਨਾਲ ਵਿਆਹ ਕਰਵਾਉਣਾ ਦੁਨੀਆਂ ਨਾਲ ਲੜ੍ਹ ਕੇ

28 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਜ਼ਹਿਰ ਹੀ ਖਬਰੇ ਨਕਲੀ ਹੋਵੇ ਅਸਰ ਵੀ ਤਾਂਹੀਉ ਹੋਇਆ ਨਹੀਂ
ਤੂੰ ਸਾਰੇ ਹਥਿਆਰ ਵਰਤ ਲਏ ਫਿਰ ਵੀ ਦੇਬੀ ਮੋਇਆ ਨਹੀਂ
ਮੁੱਖੜਾ ਹੁਸੀਨ ਕੋਈ ਵੇਖਾਂ ਕਿਤੇ ਨੀਝ ਲਾ ਕੇ ਚਿਰਾਂ ਦੀ ਕਹਾਣੀ ਕੋਈ ਪੜ੍ਹੀ ਹੋਈ ਯਾਦ ਆਵੇ
ਸੋਹਣੇ ਕਿਸੇ ਮੱਥੇ ਉੱਤੇ ਨਿੱਕੀ ਜਿਹੀ ਤਿਉੜੀ ਵੇਖਾਂ ਨਿੱਕੀ ਜਿਹੀ ਗੱਲੋਂ ਐਵੇਂ ਲੜ੍ਹੀ ਹੋਈ ਯਾਦ ਆਵੇ 




ਜਦੋਂ ਕੋਈ ਮਿਸਾਲ ਸਾਡੀ ਦਿੰਦਾ ਹੈ ਹਨੇਰ ਨਾਲ
ਚੇਤਾ ਆਉਂਦਾ ਕਿਹੜੀ ਗੱਲੋਂ ਰੁੱਸੇ ਸੀ ਸਵੇਰ ਨਾਲ
ਜਦੋਂ ਕੋਈ ਕਿਸੇ ਨੂੰ ਦਲੀਲਾਂ ਤੇ ਸਫ਼ਾਈਆਂ ਦਿੰਦਾ ਝੂੱਠੀ ਊਜ ਆਪਣੇ ਤੇ ਮੜ੍ਹੀ ਹੋਈ ਯਾਦ ਆਵੇ
ਸੋਹਣੇ ਕਿਸੇ ਮੱਥੇ ਉੱਤੇ ਨਿੱਕੀ ਜਿਹੀ ਤਿਉੜੀ ਵੇਖਾਂ ਨਿੱਕੀ ਜਿਹੀ ਗੱਲੋਂ ਐਵੇਂ ਲੜ੍ਹੀ ਹੋਈ ਯਾਦ ਆਵੇ




ਆਪਣੇ ਉਜਾੜੇ ਵਿੱਚੋਂ ਹੋਇਆ ਕੋਈ ਆਬਾਦ ਦਿੱਸੇ
ਉਹਦੇ ਜਿਹੀ ਸੂਰਤ ਨਾ ਕੋਈ ਉਹਤੋਂ ਬਾਅਦ ਦਿੱਸੇ
ਬੇਨੂਰ ਚਿਹਰਾ ਵੇਖਾਂ ਆਪਣਾ ਤਾਂ ਰੱਬ ਵੱਲੋਂ ਰੂਹ ਨਾਲ ਵਿਹਲੇ ਮੌਕੇ ਘੜ੍ਹੀ ਹੋਈ ਯਾਦ ਆਵੇ
ਸੋਹਣੇ ਕਿਸੇ ਮੱਥੇ ਉੱਤੇ ਨਿੱਕੀ ਜਿਹੀ ਤਿਉੜੀ ਵੇਖਾਂ ਨਿੱਕੀ ਜਿਹੀ ਗੱਲੋਂ ਐਵੇਂ ਲੜ੍ਹੀ ਹੋਈ ਯਾਦ ਆਵੇ 




ਸ਼ੁਕਰ ਹੈ ਆਈ ਭਾਵੇਂ ਸਾਰਿਆਂ ਤੋਂ ਬਾਅਦ ਆਈ
ਦੇਬੀ ਦਿਆਂ ਗਾਣਿਆਂ ਨੂੰ ਉਹਦੇ ਵੱਲੋਂ ਦਾਦ ਆਈ
ਉਹਦੇ ਨਾਲ ਕਿਹੋ ਜਿਹਾ ਰਿਸ਼ਤਾ ਏ ਜਦੋਂ ਸੋਚਾਂ ਚੁੰਨੀ ਕੋਈ ਕਰੀਰਾਂ ਵਿੱਚ ਅੜ੍ਹੀ ਹੋਈ ਯਾਦ ਆਵੇ
ਸੋਹਣੇ ਕਿਸੇ ਮੱਥੇ ਉੱਤੇ ਨਿੱਕੀ ਜਿਹੀ ਤਿਉੜੀ ਵੇਖਾਂ ਨਿੱਕੀ ਜਿਹੀ ਗੱਲੋਂ ਐਵੇਂ ਲੜ੍ਹੀ ਹੋਈ ਯਾਦ ਆਵੇ

28 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 

ਮੋਤੀਆਂ ਦੇ ਭਾਅ ਆਈ ਹੋਣੀ ਏ ਕੋਡੀਆਂ ਦੇ ਭਾਅ ਤੁੱਲ ਜਾਉਗੀ
ਹੋਲੀ ਹੋਲੀ ਸੋਹਣੀਏ ਤੂੰ ਨੱਚ ਨੀ ਸੋਨੇ ਦੀ ਪੰਜ਼ੇਬ ਖੁੱਲ ਜਾਉਗੀ



ਸਾਂਭ ਕੇ ਤੂੰ ਰੱਖ ਜਰਾ ਅੱਖ ਬੇਈਮਾਨ ਨੂੰ
ਪਾਉਂਦੀ ਆ ਸਿਆਪੇ ਜਿਹੜੀ ਆਸ਼ਕਾਂ ਦੀ ਜਾਨ ਨੂੰ
ਵੱਲ ਖਾ ਕੇ ਤੁਰਦੀ ਨੂੰ ਵੇਖ ਲੈ ਸੱਪਣੀ ਵੀ ਰਾਹ ਭੁੱਲ ਜਾਉਗੀ
ਹੋਲੀ ਹੋਲੀ ਸੋਹਣੀਏ ਤੂੰ ਨੱਚ ਨੀ ਸੋਨੇ ਦੀ ਪੰਜ਼ੇਬ ਖੁੱਲ ਜਾਉਗੀ



ਆ ਜਾ ਵਾਰਾਂ ਮਿਰਚਾਂ ਨਜ਼ਰ ਨਾ ਕੋਈ ਲਾ ਦਵੇ
ਕੱਚ ਦੀ ਬਣੀ ਏ ਕਿਤੇ ਐਵੇਂ ਤੇੜ ਆ ਜਵੇ
ਉੱਚੇ ਨੀਵੇਂ ਥਾਂ ਤੋਂ ਜਰਾ ਬਚ ਕੇ ਕਿਸੇ ਦੀ ਨਿਸ਼ਾਨੀ ਡੁੱਲ ਜਾਉਗੀ
ਹੋਲੀ ਹੋਲੀ ਸੋਹਣੀਏ ਤੂੰ ਨੱਚ ਨੀ ਸੋਨੇ ਦੀ ਪੰਜ਼ੇਬ ਖੁੱਲ ਜਾਉਗੀ



ਗਿੱਧੇ ਵਿੱਚ ਕਰੀ ਜਾਂਵੇ ਸਭ ਦੀਆਂ ਛੁੱਟੀਆਂ
ਦਾਰੂ ਦੀਆਂ ਸੋਂਹਾਂ ਅੱਜ ਫੇਰ ਦੇਬੀ ਟੁੱਟੀਆਂ
ਨੈਣਾਂ ਵਾਲੇ ਠੇਕੇ ਵਿੱਚੋਂ ਗੋਰੀਏ ਹੋ ਕੇ ਮੰਡੀਰ ਫੁੱਲ ਜਾਉਗੀ
ਹੋਲੀ ਹੋਲੀ ਸੋਹਣੀਏ ਤੂੰ ਨੱਚ ਨੀ ਸੋਨੇ ਦੀ ਪੰਜ਼ੇਬ ਖੁੱਲ ਜਾਉਗੀ



28 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ
ਮਸਾਂ ਮਿਲਿਆ ਸਬੱਬ ਨਾਲ ਕੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ



ਦਿਲ ਜਿਹਦੇ ਉੱਤੇ ਆਵੇ ਉਹਨੂੰ ਮੱਥਾ ਟੇਕਦਾ
ਸੌਦਾ ਹੋਵੇ ਚੰਗਾ ਫੇਰ ਪੈਸੇ ਕੌਣ ਵੇਖਦਾ
ਸੌਦਾ ਮਿਲ ਗਿਆ ਮੈਨੂੰ ਤਾਂ ਸਵੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ
ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ



ਪਸੰਦ ਆਪੋ ਆਪਣੀ ਖਿਆਲ ਆਪੋ ਆਪਣਾ
ਮਾਇਆ ਆਪੋ ਆਪਣੀ ਤੇ ਮਾਲ ਆਪੋ ਆਪਣਾ
ਲੜੇ ਕੌਣ ਵੇ ਤਕਦੀਰ ਨਾਲ ਮੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ
ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ



ਮੇਰੇ ਕਾਗਜਾਂ ਚ ਤੈਥੋਂ ਸੋਹਣਾ ਕੋਈ ਹੋਰ ਨਹੀਂ
ਕਿਸੇ ਕੋਲੋਂ ਮੋਹਰ ਲਗਵਾਉਣ ਦੀ ਕੋਈ ਲੋੜ ਨਹੀਂ
ਸਾਰਾ ਪਿੰਡ ਤੈਨੂੰ ਆਖੇ ਭਾਵੇਂ ਝੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ
ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ




ਨਜ਼ਰਾਂ ਦੇ ਨਾਲ ਕੱਢੇ ਆਸ਼ਕਾਂ ਨੂੰ ਪੁੰਨਦੀ
ਤੂੰ ਨਾ ਮੰਨੇ ਕਿਸੇ ਦੀ ਤੇ ਮੈਂ ਵੀ ਨਹੀਂਉ ਸੁਣਦੀ
ਦੇਬੀ ਛੱਡਣਾ ਨਹੀਂ ਹੁਣ ਤੇਰਾ ਪੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ
ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ

28 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਅਸੀਂ ਉਹਨੂੰ ਯਾਰ ਬਣਾ ਛੱਡਿਆ
ਅਸੀ ਜਾਣ ਕੇ ਮੋੜਾ ਖਾ ਛੱਡਿਆ
ਅਸੀਂ ਸੌਦਾ ਸਸਤੇ ਭਾਅ ਛੱਡਿਆ
ਦਿਲ ਮੁੰਦਰੀ ਨਾਲ ਵਟਾ ਛੱਡਿਆ
ਅਸੀਂ ਉਹਦੇ ਰਾਹ ਵਿੱਚ ਮਰਨਾ ਏ
ਉਹਨੇ ਹੋਰ ਕੋਈ ਨਾ ਰਾਹ ਛੱਡਿਆ
ਹੁਣ ਹੋਰ ਕੀ ਦੇਬੀ ਚਾਹੁੰਦਾ ਏ
ਅਸੀਂ ਯਾਰ ਨੂੰ ਰੱਬ ਬਣਾ ਛੱਡਿਆ

28 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਜੱਗਾ ਜੰਮਿਆਂ ਤੇ ਮਿਲਣ ਵਧਾਈਆਂ
ਵੱਡਾ ਹੋਕੇ ਖੌਰੇ ਕੀ ਬਣੁ ਜੱਗਿਆ
ਜੱਗਿਆ,ਸਿਰੇ ਦੀ ਚਾਲਾਕ ਦੁਨੀਆਂ ਨਾ ਜਾਈਂ ਠੱਗਿਆ





ਜੱਗੇ ਜੱਟ ਦੀ ਪਹਾੜ ਜਿਹੀ ਛਾਤੀ
ਜਿੰਮ ਵਿੱਚ ਜੋਰ ਮਾਰਦਾ ਤੜਕੇ
ਤੜਕੇ,ਬੁਲੱਟ ਦੀ ਡੁੱਗ ਡੁੱਗ ਤੇ ਸੀਣਾ ਧੜਕੇ




ਹਿੱਕ ਤਾਨ ਕੇ ਸ਼ੇਰ ਵਾਂਗੂ ਤੁਰਦਾ 
ਜੱਗਾ ਫੈਨ ਸੰਨੀ ਦਿਓਲ ਦਾ ਪੰਜਾ ਸੱਤਾਂ ਤੇ
ਪੰਜਾ ਸੱਤਾਂ ਤੇ,ਪੈ ਜਾਵੇ ਭਾਰੀ
ਯਾਰਾਂ ਉੱਤੇ ਭੀੜ ਜੇ ਬਣੇ ਖੜਦਾ
ਖੜਦਾ,ਰੱਬ ਤੋਂ ਬਗੈਰ ਨਾ ਕਿਸੇ ਤੋਂ ਜੱਟ ਡਰਦਾ





ਜੱਗਾ ਮੁੱਢ ਤੋਂ ਕੋਨਵੈਂਟ ਪੜਿਆ
ਬੋਲਦਾ ਪੰਜਾਬੀ ਠੋਕ ਕੇ ਨਾਲ ਜੀਨ ਦੇ 
ਨਾਲ ਜੀਨ ਦੇ,ਕੜਾਈ ਵਾਲਾ ਕੁੜਤਾ
ਜੱਚਦੀਆਂ ਮੁੱਛਾਂ ਜੱਟ ਖੁੰਡੀਆਂ
ਖੁੰਡੀਆਂ,ਕੀ ਖਾ ਕੇ ਮਾਂ ਨੇ ਜੰਮਿਆਂ ਗੱਲਾਂ ਹੁੰਦੀਆਂ




ਜੱਗਾ ਪਾਉਂਦਾ ਨੀ ਬਰੈਂਡਡ ਬਾਨੇ
ਪਾਵੇ ਜੋ ਬਰੈਂਡ ਬਣਦਾ ਜੈਲ ਲਾ ਕੇ
ਜੈਲ ਲਾ ਕੇ,ਸ਼ੌਕੀਨੀ ਨਹੀਂਉ ਦੱਸਦਾ
ਲੜ੍ਹ ਛੱਡ ਬੰਨੇ ਪਰਨਾ ਗਾਣੇ ਸ਼ੌਂਕ ਨਾਲ
ਗਾਣੇ ਸ਼ੌਂਕ ਨਾਲ,ਦੇਬੀ ਦੇ ਗਾਉਂਦਾ 
ਸਿਰੇ ਦੀ ਹੁਸੀਨਾਂ ੳਸ ਤੇ ਮਰਦੀ
ਮਰਦੀ,ਜੱਗੇ ਦਾ ਨੰਬਰ ਲੱਭ ਕੇ ਕਾਲ ਕਰਦੀ 
28 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 

ਗਿੱਧੇ ਵਿੱਚ ਨੱਚਦੀਆਂ ਦੀਆਂ ਸੋਹਣੀਆਂ ਕਮਾਲ ਕਰੀ ਜਾਂਦੀਆਂ
ਉੱਡਦੇ ਹਵਾ ਦੇ ਵਿੱਚ ਡੋਰੀਏ ਸੋਨੇ ਰੰਗੀਆਂ ਪਰਾਂਦੀਆਂ


ਲੱਗਦੀਆਂ ਹੀਰਾਂ ਸੋਹਣੀਆਂ ਤੇ ਸੱਸੀਆਂ
ਰੱਬ ਦੇ ਸਬੱਬ ਨਾਲ ਹੋਈਆਂ ਇਕੱਠੀਆਂ
ਹੋਣਾ ਜਿਵੇਂ ਹੁਸਨ ਮੁਕਾਬਲਾ ਛਾਂਟ ਛਾਂਟ ਕੇ ਲਿਆਂਦੀਆਂ
ਉੱਡਦੇ ਹਵਾ ਦੇ ਵਿੱਚ ਡੋਰੀਏ ਸੋਨੇ ਰੰਗੀਆਂ ਪਰਾਂਦੀਆਂ


ਖੁੱਲ੍ਹੇ ਵਾਲ ਕਿਸੇ ਮਿੰਡੀਆਂ ਨੇ ਗੁੰਦੀਆਂ
ਸੋਨੇ ਦੀਆਂ ਛਾਪਾ ਕੋਕੇ ਛੱਲੇ ਮੁੰਦੀਆਂ
ਸੂਰਤਾਂ ਕਟਾਰ ਨਾਲੋਂ ਤਿੱਖੀਆਂ ਖੌਰੇ ਕਾਹਦੇ ਨਾਲ ਮਾਂਜੀਆਂ
ਉੱਡਦੇ ਹਵਾ ਦੇ ਵਿੱਚ ਡੋਰੀਏ ਸੋਨੇ ਰੰਗੀਆਂ ਪਰਾਂਦੀਆਂ


ਕੋਈ ਜੂਡੋ ਕੋਈ ਫੁੱਟਬਾਲ ਖੇਲਦੀ
ਕੋਈ ਵਿੱਚੋਂ ਦੇਬੀ ਦਿਲਾਂ ਨਾਲ ਖੇਲਦੀ
ਆਸ਼ਕਾਂ ਨਿਸ਼ਾਨੇ ਲਾਏ ਖਿੱਚ ਕੇ ਹਰ ਵਾਰ ਬਚ ਜਾਂਦੀਆਂ
ਉੱਡਦੇ ਹਵਾ ਦੇ ਵਿੱਚ ਡੋਰੀਏ ਸੋਨੇ ਰੰਗੀਆਂ ਪਰਾਂਦੀਆਂ

28 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 

ਹੱਸ ਹੱਸ ਗੱਲਾਂ ਕਰਦੇ ਜਿਹੜੇ ਮਿਲਦੇ ਗਲ੍ਹ ਲੱਗ ਕੇ
ਪਤਾ ਨਹੀਂ ਲੱਗਦਾ ਕਿਸ ਵੇਲੇ ਗਲ੍ਹ ਘੁੱਟ ਜਾਂਦੇ ਮਿੱਤਰਾ
ਯਾਰਾਂ ਵਾਲਾ ਭੇਸ ਬਣਾ ਕੇ ਡਾਕੂ ਫਿਰਦੇ ਨੇ
ਦਿਲ ਵਿੱਚ ਕਿੱਧਰੇ ਘਰ ਵਿੱਚ ਆਕੇ ਲੁੱਟ ਜਾਂਦੇ ਮਿੱਤਰਾ






ਜਿਹਨਾਂ ਬੂਟਿਆਂ ਤਾਂਈ ਖੂਨ ਨਾਲ ਸਿੰਜਿਆ ਹੁੰਦਾ ਏ
ਲੋੜ ਪੈਣ ਤੇ ਛਾਂ ਤੋ ਵੀ ਇਨਕਾਰੀ ਹੋ ਜਾਂਦੇ
ਹੱਥ ਮਿਲਾ ਕੇ ਹੱਥਾਂ ਦੀਆਂ ਲਕੀਰਾਂ ਲੈ ਜਾਵਣ
ਨਾਲ ਤੋਰ ਕੇ ਡੂੰਘੇ ਟੋਏ ਸੁੱਟ ਜਾਂਦੇ ਮਿੱਤਰਾ
ਪਤਾ ਨਹੀਂ ਲੱਗਦਾ ਕਿਸ ਵੇਲੇ ਗਲ੍ਹ ਘੁੱਟ ਜਾਂਦੇ ਮਿੱਤਰਾ






ਕੱਚੇ ਪਿਲੇ ਝੜ ਗਏ ਪੰਮਿਆਂ ਰੋਸ ਕੀ ਉਹਨਾਂ ਤੇ
ਜਾਨ ਵਾਰਨੇ ਵਾਲੇ ਹਾਲੇ ਤੇਰੇ ਨਾਲ ਖੜ੍ਹੇ
ਆਖੀਰ ਨੂੰ ਇਤਬਾਰ ਕਿਸੇ ਤੇ ਕਰਨਾ ਪੈਂਦਾ ਏ
ਕਦੇ ਭਰੋਸੇ ਬਣ ਦੇ ਤੇ ਕਦੇ ਟੁੱਟ ਜਾਂਦੇ ਮਿੱਤਰਾ
ਪਤਾ ਨਹੀਂ ਲੱਗਦਾ ਕਿਸ ਵੇਲੇ ਗਲ੍ਹ ਘੁੱਟ ਜਾਂਦੇ ਮਿੱਤਰਾ







ਮੰਗ ਕੇ ਲਈ ਨਿਸ਼ਾਨੀ ਕਿੱਧਰੇ ਹੋਰ ਫੜਾ ਦਿੱਤੀ
ਸਾਡਾ ਨਾਮ ਮਿਟਾ ਕੇ ਖਬਰੇ ਕਿਹਦਾ ਲਿਖਿਆ ਏ
ਗੈਰਾਂ ਦੇ ਮੂੰਹ ਪਾਵਣ ਚੂਰੀ ਸਾਡੇ ਹਿੱਸੇ ਦੀ
ਇਹ ਵੇਖਣ ਤੋਂ ਪਹਿਲਾਂ ਜੱਗ ਚੋਂ ਉੱਠ ਜਾਂਦੇ ਮਿੱਤਰਾ
ਪਤਾ ਨਹੀਂ ਲੱਗਦਾ ਕਿਸ ਵੇਲੇ ਗਲ੍ਹ ਘੁੱਟ ਜਾਂਦੇ ਮਿੱਤਰਾ







ਫ਼ਨਕਾਰਾਂ ਦੀ ਮੰਡੀ ਵਿੱਚ ਜੇ ਆ ਕੇ ਬੈਠਾ ਏ
ਕੀਮਤ ਵੱਧ ਤੋਂ ਵੱਧ ਪਵਾ ਲੈ ਆਪਣੀ ਤੂੰ ਦੇਬੀ
ਸਸਤੇ ਵਿੱਚ ਕੁੱਝ ਲੱਭ ਜੇ ਲੋਕੀ ਕਦਰ ਨਹੀਂ ਕਰਦੇ
ਮੁਫਤ ਮਿਲੀ ਹੋਈ ਚੀਜ਼ ਨੂੰ ਰਾਹ ਵਿੱਚ ਸੁੱਟ ਜਾਂਦੇ ਮਿੱਤਰਾ
ਪਤਾ ਨਹੀਂ ਲੱਗਦਾ ਕਿਸ ਵੇਲੇ ਗਲ੍ਹ ਘੁੱਟ ਜਾਂਦੇ ਮਿੱਤਰਾ

28 Jan 2020

Showing page 46 of 56 << First   << Prev    42  43  44  45  46  47  48  49  50  51  Next >>   Last >> 
Reply