Punjabi Poetry
 View Forum
 Create New Topic
  Home > Communities > Punjabi Poetry > Forum > messages
Showing page 45 of 56 << First   << Prev    41  42  43  44  45  46  47  48  49  50  Next >>   Last >> 
Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਅੱਖਾਂ ਵਿੱਚ ਸੁਪਨੇ ਉਲੀਕੀ ਜਾਂਦੀ ਏ
ਮੈਥੋਂ ਜਾਅ ਨੀ ਹੋਣਾ ਓ ਉਡੀਕੀ ਜਾਂਦੀ ਏ
ਮੈਨੂੰ ਚਾਹੁੰਦੀ,ਮੇਰੀ ਮਜਬੂਰੀ ਜਾਣਦੀ,
ਬੁੱਲ੍ਹ ਹਸਦੇ ਨੇ ਰੂਹ ਚੀਕੀ
ਜਾਂਦੀ ਏ
"ਦੇਬੀ" ਮੈਨੂੰ ਦੁੱਖ ਹੈ ਕੇ ਮੇਰੇ ਕਰਕੇ,
ਜ਼ਿੰਦਗੀ ਕਿਸੇ ਦੀ ਐਵੇਂ ਬੀਤੀ ਜਾਂਦੀ ਏ
12 Jul 2019

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਦੇਬੀ ਸਾਬ ਜੀ ਬਹੁਤ ਖੂਬ ਲਿਖਦੇ ਨੇ ,..............ਸਲਾਮ ਉਹਨਾਂ ਨੂੰ ,.............

12 Jul 2019

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਬਿਲਕੁਲ ਜੀ
12 Jul 2019

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਕਾਬਿਲੇ ਤਾਰੀਫ਼ ,.............jio veer

24 Jul 2019

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਐਵੇਂ ਰੋ ਨਾ ਮੁਕੱਦਰਾਂ ਨੂੰ ਝੂਰ ਨਾ
ਸੋਨੇ ਰੰਗੀ ਪ੍ਰਭਾਤ ਬਹੁਤੀ ਦੂਰ ਨਾ
ਲੰਘ ਜਾਉ ਕਾਲੀ ਰਾਤ ਚੰਗੇ ਹੋਣਗੇ ਹਲਾਤ ਤੇਰੀ ਬਣੁ ਗੱਲਬਾਤ ਕੁੰਡੀ ਅੜ੍ਹ ਜਾਉਗੀ
ਬੂਹਾ ਕਰੀ ਨਾ ਤੂੰ ਬੰਦ ਛੱਡੀ ਆਸ ਦੀ ਨਾ ਤੰਦ ਰੱਖ ਹੌਸਲੇ ਬੁਲੰਦ ਗੁੱਡੀ ਚੜ੍ਹ ਜਾਉਗੀ


ਰਾਤਾਂ ਜਾਗੀਆਂ ਦਾ ਇੱਕ ਦਿਨ ਪੈ ਜਾਣਾ ਮੁੱਲ
ਲੋਕੀ ਬੰਜਰਾਂ ਦੇ ਵਿੱਚ ਵੀ ਖਿੜਾ ਲੈਂਦੇ ਫੁੱਲ
ਬਾਜ਼ੀ ਜਿੱਤਣੀ ਏ ਤੂੰਹੀਉਂ ਖੇਡ ਲਾ ਕੇ ਪੂਰਾ ਜੋਰ 
ਇਹ ਮੰਨ ਕੇ ਤੂੰ ਚੱਲ ਤੇਰੇ ਵਰਗਾ ਨਹੀਂ ਹੋਰ
ਜਾਨ ਵਾਰਦੇ ਤੂੰ ਪੂਰੀ ਬਸ ਥੋੜੀ ਜਿੰਨੀ ਦੂਰੀ ਤੇਰੇ ਵਿਹੜੇ ਮਸ਼ਹੂਰੀ ਆਪੇ ਵੜ ਜਾਉਗੀ
ਬੂਹਾ ਕਰੀ ਨਾ ਤੂੰ ਬੰਦ ਛੱਡੀ ਆਸ ਦੀ ਨਾ ਤੰਦ ਰੱਖ ਹੌਸਲੇ ਬੁਲੰਦ ਗੁੱਡੀ ਚੜ੍ਹ ਜਾਉਗੀ


ਜਿਹਨਾਂ ਹੌਸਲੇ ਨਾ ਛੱਡੇ ਜਿਹੜੇ ਹੋਏ ਨਾ ਨਿਰਾਸ਼
ਉਹੀ ਮੰਜ਼ਿਲਾਂ ਤੇ ਪਹੁੰਚੇ ਉਹਨਾ ਰੱਚੇ ਇਤਿਹਾਸ
ਜਿਹੜੇ ਔਖਿਆਂ ਹਾਲਾਤਾਂ ਵਿੱਚ ਮਾਰ ਗਏ ਮੱਲਾਂ
ਲੋਕੀ ਬੜਾ ਚਿਰ ਕਰਦੇ ਨੇ ਉਹਨਾ ਦੀਆਂ ਗੱਲਾਂ
ਚੁੱਕ ਕਲਮ ਦਵਾਤਾਂ ਲਾ ਦੇ ਦਿਨ ਅਤੇ ਰਾਤਾਂ ਜ਼ਿੰਦ ਔਖੀਆਂ ਜਮਾਤਾਂ ਆਪੇ ਪੜ੍ਹ ਜਾਉਗੀ
ਬੂਹਾ ਕਰੀ ਨਾ ਤੂੰ ਬੰਦ ਛੱਡੀ ਆਸ ਦੀ ਨਾ ਤੰਦ ਰੱਖ ਹੌਸਲੇ ਬੁਲੰਦ ਗੁੱਡੀ ਚੜ੍ਹ ਜਾਉਗੀ


ਦੇਬੀ ਇੱਕ ਨਹੀਂ ਹਜ਼ਾਰ ਵਾਰ ਗਿਆ ਲੁੱਟਿਆ
ਠੇਡੇ ਖਾਕੇ ਕਿੰਨੀ ਵਾਰੀ ਡਿੱਗਿਆ ਤੇ ਉੱਠਿਆ
ਰੱਬ ਆਸ਼ਿਕਾਂ ਦੇ ਨਾਲ ਸਦਾ ਕਰੇ ਅਣਹੋਣੀ
ਨਿੱਤ ਘੱਲਦਾ ਮੁਸੀਬਤ ਬਣਾ ਕੇ ਪਰਾਹੁਣੀ 
ਦੀਵੇ ਆਸ ਦੇ ਤੂੰ ਬਾਲ ਜਿਹਦੀ ਕਰਦਾ ਏ ਭਾਲ ਇੱਕ ਦਿਨ ਤੇਰੇ ਨਾਲ ਆਕੇ ਖੜ੍ਹ ਜਾਉਗੀ
ਬੂਹਾ ਕਰੀ ਨਾ ਤੂੰ ਬੰਦ ਛੱਡੀ ਆਸ ਦੀ ਨਾ ਤੰਦ ਰੱਖ ਹੌਸਲੇ ਬੁਲੰਦ ਗੁੱਡੀ ਚੜ੍ਹ ਜਾਉਗੀ

28 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਆਸਾਂ ਵਾਲੇ ਆਲ੍ਹਣੇ ਨਿੱਤ ਬਣਾਉਣੇ ਆਂ
ਬੋਲਕੇ ਦੁੱਖ ਨਹੀਂ ਦੱਸਦੇ ਤਾਂਹੀਉ ਗਾਉਣੇ ਆਂ
ਡਰ ਲੱਗਦਾ ਏ ਛੇਤੀ ਖਰਚੇ ਨਾ ਜਾਈਏ
ਤਾਂਹੀਉ ਥੋੜ੍ਹਾ ਲਿਖਦੇ ਥੋੜ੍ਹਾ ਗਾਉਣੇ ਆਂ
ਫੁਕਰੀਆਂ ਮਾਰਨ ਵਾਲੇ ਗਾਣੇ ਨਹੀਂ ਲਿਖਦੇ
ਤਾਂਹੀਉ ਉਹਨਾਂ ਦੀ ਗਿਣਤੀ ਵਿੱਚ ਨਾ ਆਉਣੇ ਆਂ
ਸਾਡੇ ਗਾਣੇ ਚੋਰੀ ਹੋਏ ਅਸੀਂ ਨਹੀਂ ਕੀਤੇ
ਹਰ ਇੱਕ ਦੀ ਅੱਖ ਵਿੱਚ ਅੱਖ ਪਾਕੇ ਗਾਉਣੇ ਆਂ
ਦਿਨ ਤਰੀਕ ਤੇ ਸਮਾਂ ਦੱਸ ਤਾ ਜੰਮਣੇ ਦਾ
ਸਾਲ ਨਹੀਂ ਦੱਸ ਸਕਦੇ ਉਮਰ ਛੁਪਾਉਣੇ ਆਂ
ਅੱਖ ਬਚਾ ਕੇ ਹੱਥ ਦੀਆਂ ਉਂਗਲਾਂ ਗਿਣ ਲਈਏ
ਜਦ ਉਹਦੇ ਨਾਲ ਦੇਬੀ ਹੱਥ ਮਿਲਾਉਣੇ ਆਂ



28 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਹੱਸਣ ਤੇ ਕੋਈ ਫੀਸ ਨਹੀਂ ਹੈ
ਤੰਦਰੁਸਤੀ ਦੀ ਰੀਸ ਨਹੀਂ ਹੈ
ਹੱਸਦੇ ਆਂ ਇਹਦਾ ਮਤਲਬ ਇਹ ਨਹੀਂ
ਸਾਨੂੰ ਕੋਈ ਤਕਲੀਫ਼ ਨਹੀਂ ਹੈ
ਸਾਡਾ ਕੰਮ ਉਡੀਕਦੇ ਰਹਿਣਾ
ਆਉਣ ਦੀ ਕੋਈ ਤਰੀਕ ਨਹੀਂ ਹੈ
ਜੰਗ ਦੇ ਬੱਦਲ ਜੱਗ ਤੇ ਛਾਏ
ਅੱਜਕਲ ਮੌਸਮ ਠੀਕ ਨਹੀਂ ਹੈ
ਚੇਤਾ ਤੇਰਾ ਅੱਜ ਵੀ ਆਵੇ
ਪਰ ਹੁਣ ੳਨੀ ਟੀਸ ਨਹੀਂ ਹੈ
ਦੇਬੀ ਤੂੰ ਵੀ ਲਿਖਦਾ ਰਹਿਣਾ
ਪਾਤਰ ਸਾਬ ਦੀ ਰੀਸ ਨਹੀਂ ਹੈ


28 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਮੁਸ਼ਕਿਲਾਂ ਦੁਸ਼ਵਾਰੀਆਂ ਨੂੰ ਹੱਸ ਕੇ ਝੱਲਦਾ ਰਵੇ
ਟਾਵਾਂ ਟਾਵਾਂ ਦੀਵਾ ਤੂਫਾਨਾਂ ਚ ਵੀ ਬਲਦਾ ਰਵੇ
ਹਿੰਮਤੀ ਲੋਕਾਂ ਨੂੰ ਮੰਜ਼ਿਲ ਰਹਿੰਦੀ ਏ ਉਡੀਕਦੀ
ਬੰਦੇ ਦਾ ਹੈ ਫ਼ਰਜ਼ ਦੇਬੀ ਸਦਾ ਹੀ ਚੱਲਦਾ ਰਵੇ


28 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਰੰਗੀ ਗਈ ਰੰਗੀ ਗਈ ਮੈਂ ਯਾਰ ਦੇ ਰੰਗ ਵਿੱਚ ਰੰਗੀ ਗਈ
ਜੋ ਸਾਰਿਆਂ ਨਾਲੋਂ ਸੋਹਣਾ ਏ ਉਹਦੇ ਨਾਲ ਅੱਜ ਤੋਂ ਮੰਗੀ ਗਈ



ਇਸ਼ਕ ਵਸੀਅਤਾਂ ਦਿਲ ਦੇ ਪੱਕੇ ਕਾਗਜ਼ ਤੇ ਲਿਖਵਾ ਲਈਆਂ
ਬਿਨ ਆਖੇ ਤੋਂ ਨੈਣਾਂ ਆਪਣੇ ਆਪ ਗਵਾਹੀਆਂ ਪਾ ਲਈਆਂ
ਉੱਤੇ ਯਾਰ ਦਾ ਨਾਮ ਉਕਰਿਆ ਪੈਰੀਂ ਝਾਂਜਰਾਂ ਪਾ ਲਈਆਂ 
ਉਹਦੀ ਬੀਹੀ ਆਪਣੀਆਂ ਅੱਡੀਆਂ ਗੇੜੇ ਮਾਰ ਘਸਾ ਲਈਆਂ
ਨੇਮ ਨਾਲ ਉਹਦੇ ਘਰ ਦੇ ਅੱਗਿਉਂ ਸੱਜਦਾ ਕਰਕੇ ਲੰਘੀ ਗਈ
ਰੰਗੀ ਗਈ ਰੰਗੀ ਗਈ ਮੈਂ ਯਾਰ ਦੇ ਰੰਗ ਵਿੱਚ ਰੰਗੀ ਗਈ



ਤਾਲ ਹੈ ਮੇਰੇ ਸਾਹਵਾਂ ਦੀ ਉਹਦੇ ਨਾਮ ਦਾ ਤੂੰਬਾ ਵੱਜਦਾ ਏ
ਉਹਤੋਂ ਕੀ ਲੁਕਾਉਣਾ ਜਿਹੜਾ ਸਭ ਦੇ ਪਰਦੇ ਕੱਜਦਾ ਏ
ਇੱਕ ਪਲ ਮੇਰੇ ਕੋਲ ਹੈ ਹੁੰਦਾ ਦੂਜੇ ਪਲ ਕਿਤੇ ਭੱਜਦਾ ਏ
ਦੁਨੀਆਂ ਸੋਹਣੀ ਪਰੇ ਪਰੇ ਕੋਈ ਉਹਦੇ ਵਾਂਗ ਨਾ ਸੱਜਦਾ ਏ
ਇਸ਼ਕ ਦੀ ਰੱਸੀ ਉੱਤੇ ਆਪਣੀ ਖੁਸ਼ੀ ਨਾਲ ਮੈਂ ਟੰਗੀ ਗਈ
ਰੰਗੀ ਗਈ ਰੰਗੀ ਗਈ ਮੈਂ ਯਾਰ ਦੇ ਰੰਗ ਵਿੱਚ ਰੰਗੀ ਗਈ



ਮੈਂ ਸੁਹਾਗਣ ਹੋ ਗਈ ਦੇਬੀ ਮਰਜ਼ੀ ਨਾਲ ਸਹੇੜ ਲਿਆ
ਲੋਕੀ ਕਹਿੰਦੇ ਇਸ ਕਮਲੀ ਨੇ ਖੂਹ ਹੈ ਪੁੱਠਾ ਗੇੜ ਲਿਆ
ਬਹਿਣ ਖਲੋਣ ਨਾ ਦੇਵੇ ਜਿਹੜਾ ਇਸ਼ਕ ਡੂਮਣਾ ਛੇੜ ਲਿਆ
ਪੱਥਰ ਪਾੜ ਨਿਗਾਂਵਾਂ ਕੋਲੋਂ ਆਪਾਂ ਬੂਹਾ ਭੇੜ ਲਿਆ
ਉਹ ਕੀ ਜਾਨਣ ਦਿਲ ਦੇ ਅੰਬਰ ਪੈ ਪੀਂਘ ਸਤਰੰਗੀ ਗਈ
ਰੰਗੀ ਗਈ ਰੰਗੀ ਗਈ ਮੈਂ ਯਾਰ ਦੇ ਰੰਗ ਵਿੱਚ ਰੰਗੀ ਗਈ


28 Jan 2020

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਘਰ ਛੱਡਕੇ ਦੇਸ ਪਰਾਏ
ਅਸੀਂ ਭਲੇ ਦੀ ਖਾਤਰ ਆਏ
ਕਾਲਜ਼ ਜਾਈਏ ਕੰਮ ਵੀ ਡੱਟ ਕੇ ਕਰਦੇ ਆਂ ਪਤਾ ਹੈ ਲੱਗਿਆ ਸੱਚੀਆਂ ਸਖਤ ਕਮਾਈਆਂ ਦਾ
ਸੁਪਨੇ ਸਾਡੇ ਨਾਲ ਜੁੜੇ ਨੇ ਕਿੰਨਿਆਂ ਦੇ ਅਸੀਂ ਸਟੂਡੈਂਟ ਸਾਨੂੰ ਫ਼ਿਕਰ ਪੜ੍ਹਾਈਆਂ ਦਾ






ਸੁਪਨੇ ਦੇ ਵਿੱਚ ਰੋਜ਼ ਹੀ ਅੰਮੀ ਆਉਂਦੀ ਏ
ਸੁੱਖਣਾ ਸੁੱਖੀਆਂ ਇੱਕ ਇੱਕ ਕਰਕੇ ਲਾਉਂਦੀ ਏ
ਮੰਗ ਲਾਡਲੇ ਪੁੱਤ ਦੀ ਪੂਰੀ ਕਰ ਦਿੱਤੀ
ਪਿਉ ਨੇ ਅੱਧੀ ਪੈਲੀ ਗਹਿਣੇ ਧਰ ਦਿੱਤੀ
ਲਾਪਰਵਾਹ ਤੇ ਬੇਫ਼ਿਕਰੇ ਜਿਹੇ ਹੁੰਦੇ ਸਾਂ ਬੀਤ ਗਿਆ ਉਹ ਮੌਸਮ ਲਾਪਰਵਾਹੀਆਂ ਦਾ
ਸੁਪਨੇ ਸਾਡੇ ਨਾਲ ਜੁੜੇ ਨੇ ਕਿੰਨਿਆਂ ਦੇ ਅਸੀਂ ਸਟੂਡੈਂਟ ਸਾਨੂੰ ਫ਼ਿਕਰ ਪੜ੍ਹਾਈਆਂ ਦਾ





ਮਿਹਨਤ ਕਰਕੇ ਸਾਰੇ ਸ਼ੌਂਕ ਪੁਗਾਉਣੇ ਆ
ਏਸ ਮੁਲਕ ਵਿੱਚ ਆਪਾਂ ਪੈਰ ਜਮਾਉਣੇ ਆ
ਇੰਡੀਆ ਰਹਿੰਦੀ ਨਾਲ ਪੜ੍ਹੀ ਤੇ ਖੇਲੀ ਨੂੰ
ਫੇਸ ਟਾਈਮ ਵੀ ਕਰਨਾ ਹੁੰਦਾ ਸਹੇਲੀ ਨੂੰ
ਫੀਸਾਂ ਬੜੀਆਂ ਜਿੰਮੇਵਾਰੀਆਂ ਖੜ੍ਹੀਆਂ ਨੇ ਤਾਂ ਵੀ ਚੇਤਾ ਰੱਖੀਏ ਅੱਖੀਆਂ ਲਾਈਆਂ ਦਾ
ਸੁਪਨੇ ਸਾਡੇ ਨਾਲ ਜੁੜੇ ਨੇ ਕਿੰਨਿਆਂ ਦੇ ਅਸੀਂ ਸਟੂਡੈਂਟ ਸਾਨੂੰ ਫ਼ਿਕਰ ਪੜ੍ਹਾਈਆਂ ਦਾ





ਪੜ੍ਹਨ ਦੇ ਮੌਕੇ ਦਿੱਤੇ ਤੇ ਬੇਰੁਜ਼ਗਾਰਾਂ ਤੇ
ਦੇਬੀ ਸ਼ਾਬਾਸ਼ੇ ਇਹਨਾਂ ਸਰਕਾਰਾਂ ਦੇ
ਕਿਤੇ ਕਿਤੇ ਯਾਰਾਂ ਨਾਲ ਖਾ ਪੀ ਲੈਣੇ ਆਂ
ਅਸੀਂ ਪੰਜਾਬੀ ਨਾਲ ਮੜ੍ਹਕ ਦੇ ਰਹਿਣੇ ਆਂ
ਇੱਕ ਦੋ ਪਿੱਛੇ ਸਭ ਨੂੰ ਨਾ ਬਦਨਾਮ ਕਰੋ ਸਾਡੇ ਨਾਲ ਨਾ ਰਿਸ਼ਤਾ ਕੋਈ ਲੜ੍ਹਾਈਆਂ ਦਾ
ਸੁਪਨੇ ਸਾਡੇ ਨਾਲ ਜੁੜੇ ਨੇ ਕਿੰਨਿਆਂ ਦੇ ਅਸੀਂ ਸਟੂਡੈਂਟ ਸਾਨੂੰ ਫ਼ਿਕਰ ਪੜ੍ਹਾਈਆਂ ਦਾ


28 Jan 2020

Showing page 45 of 56 << First   << Prev    41  42  43  44  45  46  47  48  49  50  Next >>   Last >> 
Reply