|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮਾਹੀ ਵੇ ਤੇਰੇ ਲਾਰਿਆਂ ਦਾ ਕੀ ਕਰੀਏ ਵੇ ਦੱਸ ਕੀ ਕਰੀਏ
ਉਮਰ ਮੁੱਕੀ ਗਿਣਤੀ ਨਾ ਮੁੱਕੀ ਹਾਰਿਆਂ ਦਾ ਕੀ ਕਰੀਏ
ਜਾਨ ਦੇ ਵੈਰੀ ਬਣ ਗਏ ਜਾਨੋ ਪਿਆਰਿਆਂ ਦਾ ਕੀ ਕਰੀਏ
ਮੱਥੇ ਵਿੱਚੋਂ ਹੱਥਾਂ ਉੱਤੋਂ ਘੱਸ ਗਈਆਂ ਲੀਕਾਂ ਦਾ
ਕੰਡੇਦਾਰ ਜੀਭਾਂ ਵਾਲੇ ਚੰਦਰੇ ਸ਼ਰੀਕਾਂ ਦਾ
ਖੂਨ ਵਿੱਚੋਂ ਹੋ ਹੋ ਕੇ ਲੰਘੀਆਂ ਤਰੀਕਾਂ ਦਾ
ਕੀ ਕਰੀਏ ਮਾਹੀ ਵੇ ਦੱਸ ਕੀ ਕਰੀਏ
ਜੀਭ ਤੋਂ ਆਕੇ ਮੁੜ ਜਾਵਣ ਉਹਨਾਂ ਚੀਕਾਂ ਦਾ ਕੀ ਕਰੀਏ
ਹਾਏ ਵੇ ਤੇਰੇ ਲਾਰਿਆਂ ਦਾ ਕੀ ਕਰੀਏ ਵੇ ਦੱਸ ਕੀ ਕਰੀਏ
ਲੈ ਗਏ ਜੋ ਤੈਨੂੰ ਨਾਂ ਲਿਆ ਏ ਉਹਨਾਂ ਰਾਹਵਾਂ ਦਾ
ਹੰਝੂਆਂ ਦਾ ਮੀਂਹ ਚ ਸਲਾਬੇ ਹੋਏ ਚਾਅਵਾਂ ਦਾ
ਖੌਰੇ ਕਦੋਂ ਮੁੱਕ ਜਾਣੇ ਸਰਫੇ ਜਿਹੇ ਸਾਹਵਾਂ ਦਾ
ਕੀ ਕਰੀਏ ਮਾਹੀ ਵੇ ਦੱਸ ਕੀ ਕਰੀਏ
ਹਾਰ ਗਿਆ ਮੁਰਝਾ ਗੋਰੀਆਂ ਬਾਂਹਵਾਂ ਦਾ ਕੀ ਕਰੀਏ
ਮਾਹੀ ਵੇ ਤੇਰੇ ਲਾਰਿਆਂ ਦਾ ਕੀ ਕਰੀਏ
ਹੋਈਆਂ ਨਾ ਕਬੂਲ ਦੇਬੀ ਉਹਨਾਂ ਅਰਦਾਸਾਂ ਦਾ
ਕਿਸੇ ਕੋਨੇ ਦਿਲ ਦੇ ਚ ਜੱਗਦੀਆਂ ਆਸਾਂ ਦਾ
ਵਿਛੋੜਿਆਂ ਨਾ' ਪਿੰਡੇ ਉੱਤੇ ਪਈਆਂ ਹੋਈਆਂ ਲਾਸਾਂ ਦਾ
ਕੀ ਕਰੀਏ ਮਾਹੀ ਵੇ ਦੱਸ ਕੀ ਕਰੀਏ
ਕਿੱਲੀਆਂ ਉੱਤੇ ਟੰਗੇ ਲਾਲ ਲਿਬਾਸਾਂ ਦਾ ਕੀ ਕਰੀਏ
ਹਾਏ ਵੇ ਤੇਰੇ ਲਾਰਿਆਂ ਦਾ ਕੀ ਕਰੀਏ ਵੇ ਦੱਸ ਕੀ ਕਰੀਏ
|
|
28 Jan 2020
|
|
|
|
ਕਈ ਕਈ ਦਿਨ ਰਹਿੰਦੇ ਨੇ ਘਰ ਤੋਂ ਬਾਹਰ ਟਰਾਲਿਆਂ ਵਾਲੇ ਨਿੱਤ ਲੰਮਿਆਂ ਰੂਟਾਂ ਤੇ ਰਹਿੰਦੇ ਯਾਰ ਟਰਾਲਿਆਂ ਵਾਲੇ ਗਾਣੇ ਚਮਕੀਲੇ ਦੇ ਲੰਮਾ ਸਫਰ ਵੀ ਛੇਤੀ ਮੁੱਕੇ ਉਂਝ ਹੱਸਦੇ ਰਹਿੰਦੇ ਨੇ ਖੂਨ ਸਟੇਅਰ ਤੇ ਜਾਕੇ ਸੁੱਕੇ ਨਿੱਤ ਕਿੰਨੀਆਂ ਮੁਸ਼ਕਲਾਂ ਨੂੰ ਕਰਦੇ ਪਾਰ ਟਰਾਲਿਆਂ ਵਾਲੇ ਨਿੱਤ ਲੰਮਿਆਂ ਰੂਟਾਂ ਤੇ ਰਹਿੰਦੇ ਯਾਰ ਟਰਾਲਿਆਂ ਵਾਲੇ ਬਾਂਹ ਚੂੜੇ ਵਾਲੀ ਤੋਂ ਛੁਡਾ ਕੇ ਸੀਟ ਉੱਤੇ ਜਾ ਬਹਿੰਦਾ ਲੱਖ ਮੀਂਹ ਨੇਰੀ ਹੋਵੇ ਮਿਲ ਗਿਆ ਲੋਡ ਤਾਂ ਤੁਰਨਾ ਪੈਂਦਾ ਹਰ ਮੌਸਮ ਸੜਕਾਂ ਤੇ ਦੇਣ ਗੁਜ਼ਾਰ ਟਰਾਲਿਆਂ ਵਾਲੇ ਨਿੱਤ ਲੰਮਿਆਂ ਰੂਟਾਂ ਤੇ ਰਹਿੰਦੇ ਯਾਰ ਟਰਾਲਿਆਂ ਵਾਲੇ ਹਿੰਮਤੀ ਪੰਜਾਬੀਆਂ ਨੇ ਖੁਦ ਨੂੰ ਚੜ੍ਹਦੀ ਕਲਾ ਚ ਰੱਖਣਾ ਵਰ ਬਾਬੇ ਨਾਨਕ ਦਾ ਇਹਨਾ ਉਜੜ ਉਜੜ ਕੇ ਵੱਸਣਾ ਦੇਬੀ ਦੇ ਮਿੱਤਰ ਨੇ ਕਈ ਸਰਦਾਰ ਟਰਾਲਿਆਂ ਵਾਲੇ ਨਿੱਤ ਲੰਮਿਆਂ ਰੂਟਾਂ ਤੇ ਰਹਿੰਦੇ ਯਾਰ ਟਰਾਲਿਆਂ ਵਾਲੇ
|
|
28 Jan 2020
|
|
|
|
ਸੋਹਣਾ ਜਿਹਾ ਸੋਹਣਾ ਜਿਹਾ ਮੁੱਖ ਦੇਖ ਕੇ ਵੇ ਸੌਖੀ ਲੰਘਦੀ ਦਿਹਾੜੀ ਸਾਰੀ ਗਲੀ ਵਿੱਚ ਗਲੀ ਵਿੱਚ ਗੇੜੇ ਮਾਰਦੀ ਵੇ ਇੱਕ ਤੇਰੇ ਦਰਸ਼ਨ ਦੀ ਮਾਰੀ ਚੰਗੀ ਗੱਲ ਚੜ੍ਹਦੇ ਪਾਸੇ ਹੀ ਤੇਰਾ ਘਰ ਵੇ ਨਿੱਤ ਸੁਬਾਹ ਜਾਣਾ ਏ ਕੋਠੇ ਉੱਤੇ ਚੜ ਵੇ ਚੰਨਾ ਤੇਰੀ ਸਹੁੰ ਲੱਗੇ ਮੇਰੇ ਵਾਸਤੇ ਵੇ ਦੋ ਸੂਰਜ ਚੜਨ ਇੱਕੋ ਵਾਰੀ ਗਲੀ ਵਿੱਚ ਗਲੀ ਵਿੱਚ ਗੇੜੇ ਮਾਰਦੀ ਵੇ ਇੱਕ ਤੇਰੇ ਦਰਸ਼ਨ ਦੀ ਮਾਰੀ ਝਾਂਜਰਾਂ ਤੇ ਚੂੜੀਆਂ ਚ ਨਾਂ ਤੇਰਾ ਬੋਲਦਾ ਝੱਲਿਆਂ ਦੇ ਵਾਂਗੂ ਮੇਰਾ ਦਿਲ ਤੈਨੂੰ ਟੋਹਲਦਾ ਤੇਰਾ ਮੇਰਾ ਮੇਰਾ ਤੇਰਾ ਨਾਂ ਜੋੜ ਕੇ ਵੇ ਮੈਨੂੰ ਛੇੜਦੀ ਮੰਡੀਰ ਹੁਣ ਸਾਰੀ ਗਲੀ ਵਿੱਚ ਗਲੀ ਵਿੱਚ ਗੇੜੇ ਮਾਰਦੀ ਵੇ ਇੱਕ ਤੇਰੇ ਦਰਸ਼ਨ ਦੀ ਮਾਰੀ ਮਹਿੰਦੀ ਤੇਰੇ ਨਾਂ ਵਾਲੀ ਹੱਥਾਂ ਉੱਤੇ ਲਾਈ ਵੇ ਤੇਰੀ ਮੇਰੀ ਹੋਣੀ ਦੱਸ ਕਦੋਂ ਕੁੜਮਾਈ ਵੇ ਮੇਰੇ ਵਾਰੇ ਦੇਬੀ ਦੱਸ ਕੀ ਸੋਚਿਆ ਵੇ ਮੈਂ ਤਾਂ ਤੇਰੇ ਪਿੱਛੇ ਬੈਠੀ ਆਂ ਕੁਆਰੀ ਗਲੀ ਵਿੱਚ ਗਲੀ ਵਿੱਚ ਗੇੜੇ ਮਾਰਦੀ ਵੇ ਇੱਕ ਤੇਰੇ ਦਰਸ਼ਨ ਦੀ ਮਾਰੀ
|
|
28 Jan 2020
|
|
|
|
ਤੇਰੇ ਜਿੰਨਾ ਨਾ ਕੋਈ ਸੋਹਣਾ ਤੇਰੇ ਜਿੰਨਾ ਨਾ ਕੋਈ ਪਿਆਰਾ ਜੇ ਇਤਰਾਜ਼ ਨਾ ਹੋਵੇ ਤੈਨੂੰ ਰੱਬ ਕਹਿ ਦਿਆਂ ਯਾਰਾ ਜੇ ਦਿਲ ਵਿੱਚ ਹੋਵੇ ਸ਼ੱਕ ਤਾਂ ਕਦੇ ਮੁਹੱਬਤ ਨਹੀਂ ਹੁੰਦੀ ਜੇ ਜੁੜੇ ਨਾ ਅੰਦਰੋਂ ਸੁਰਤੀ ਫੇਰ ਇਬਾਦਤ ਨਹੀਂ ਹੁੰਦੀ ਇਸ਼ਕ ਹਵਾਲੇ ਜਾਨ ਇਮਾਨ ਜਹਾਨ ਵੀ ਕੀਤਾ ਸਾਰਾ ਜੇ ਇਤਰਾਜ਼ ਨਾ ਹੋਵੇ ਤੈਨੂੰ ਰੱਬ ਕਹਿ ਦਿਆਂ ਯਾਰਾ ਤੇਰੇ ਬਾਝੋਂ ਮੈਨੂੰ ਕਿੱਧਰੇ ਵੀ ਨਾ ਮਿਲੇ ਪਨਾਹ ਯਾਰਾ ਗੱਲਵਕੜੀ ਤੈਨੂੰ ਪਾਵਾਂ ਮਹਿਕਣ ਲੱਗਦੇ ਸਾਹ ਯਾਰਾ ਤੂੰ ਇੱਕ ਮਿੱਠਾ ਚਸ਼ਮਾ ਬਾਕੀ ਜੱਗ ਸਮੁੰਦਰ ਖਾਰਾ ਜੇ ਇਤਰਾਜ਼ ਨਾ ਹੋਵੇ ਤੈਨੂੰ ਰੱਬ ਕਹਿ ਦਿਆਂ ਯਾਰਾ ਕੁਝ ਕਿਸੇ ਨਾਲ ਨਹੀਂ ਮਿਲਦਾ ਦੇਬੀ ਵੱਖਰਾ ਸਾਰਿਆਂ ਤੋਂ ਧਰਤੀ ਨਾਲ ਜੁੜਿਆ ਲੋਕੀ ਕਹਿੰਦੇ ਉੱਚਾ ਤਾਰਿਆਂ ਤੋਂ ਸਾਰਿਆਂ ਨਾਲੋਂ ਉੱਚਾ ਮੇਰੀ ਕਿਸਮਤ ਦਾ ਸਿਤਾਰਾ ਜੇ ਇਤਰਾਜ਼ ਨਾ ਹੋਵੇ ਤੈਨੂੰ ਰੱਬ ਕਹਿ ਦਿਆਂ ਯਾਰਾ
|
|
28 Jan 2020
|
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|