ਲੋਕੋ ਮੈਂ ਪਾਕ ਮੁਹੱਬਤ ਹਾਂ , ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ ,
ਮੈਂ ਮੇਲਾ ਸੱਚੀਆਂ ਰੂਹਾਂ ਦਾ , ਮੈਂ ਨਹੀਓਂ ਖੇਡ ਸਰੀਰਾਂ ਦੀ ।
ਜੋ ਲੋਕ ਮੈਨੂੰ ਅਪਣਾਉਂਦੇ ਨੇ , ਇੱਕ ਤਰ੍ਹਾਂ ਖੁਦਾ ਨੂੰ ਪਾ ਜਾਂਦੇ ,
ਸੱਜਣਾਂ ਨੂੰ ਵੱਸਦੇ ਵੇਖਣ ਲਈ ਉਹ ਆਪਣਾ - ਆਪ ਲੁਟਾ ਜਾਂਦੇ ,
ਉਹ ਸਾਰੇ ਮੇਰੇ ਆਪਣੇ ਨੇ , ਜੋ ਸੁਣਨ ਅਵਾਜ਼ ਜ਼ਮੀਰਾਂ ਦੀ ,
ਲੋਕੋ ਮੈਂ ਪਾਕ ਮੁਹੱਬਤ ਹਾਂ , ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ ,
ਮੈਂ ਮੇਲਾ ਸੱਚੀਆਂ ਰੂਹਾਂ ਦਾ , ਮੈਂ ਨਹੀਓਂ ਖੇਡ ਸਰੀਰਾਂ ਦੀ ।
ਬੁੱਤਾਂ ਵਿੱਚ ਜਿੰਦੜੀ ਪੈ ਜਾਵੇਂ , ਮੈਂ ਜਿਹੜੇ ਪਾਸੇ ਤੱਕਦੀ ਹਾਂ,
ਅੱਖ ਮੌਂਤ ਦੀ ਅੱਖ ਵਿੱਚ ਪਾ ਕੇ ਤੇ ਮੇਰਾ ਜਿਗਰਾਂ ਮੈਂ ਹੱਸ ਸਕਦੀ ਹਾਂ ,
ਮੈਂ ਨੰਗੇ ਪਿੰਡੇ ਝੱਲ ਜਾਵਾਂ , ਹਰ ਛੱਮਕ ਵੱਜੀ ਤਕਦੀਰਾਂ ਦੀ ,
ਲੋਕੋ ਮੈਂ ਪਾਕ ਮੁਹੱਬਤ ਹਾਂ , ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ ,
ਮੈਂ ਮੇਲਾ ਸੱਚੀਆਂ ਰੂਹਾਂ ਦਾ , ਮੈਂ ਨਹੀਓਂ ਖੇਡ ਸਰੀਰਾਂ ਦੀ ।
ਨਫ਼ਰਤ ਤਾਂ ਮੇਰੀ ਸੌਂਕਣ ਹੈ , ਕਿੰਝ ਉਹਦੇ ਨਾਲ ਨਿਭਾਵਾ ਮੈਂ ,
ਨਹੀਂ ਕਿਸੇ ਨੂੰ ਧੋਖਾ ਦੇ ਸਕਦੀ , ਖੁਦ ਨਿੱਤ ਹੀ ਧੋਖੇ ਖਾਵਾਂ ਮੈਂ ,
ਮੈਂ ਹਾਦਸਿਆ ਦੀ ਆਸ਼ਕ ਹਾਂ , ਮੈਂ ਗਾਥਾਂ ਅਟਕੇ ਨੀਰਾਂ ਦੀ ,
ਲੋਕੋ ਮੈਂ ਪਾਕ ਮੁਹੱਬਤ ਹਾਂ , ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ ,
ਮੈਂ ਮੇਲਾ ਸੱਚੀਆਂ ਰੂਹਾਂ ਦਾ , ਮੈਂ ਨਹੀਓਂ ਖੇਡ ਸਰੀਰਾਂ ਦੀ ।
ਮੈਂ ਸਿੱਕਿਆਂ ਦੇ ਨਾਲ ਤੁੱਲਦੀ ਨਾ , ਮੇਰੀ ਇਸ ਗੱਲ ਤੋਂ ਮਸ਼ਹੂਰੀ ਏ ,
ਜੋ ਵਿਕਦੀ ਏ ਉਹ ਮੈਂ ਨਹੀਂ , ਉਹ ਸੌਂਕ ਤੇ ਜਾਂ ਮਜਬੂਰੀ ਏ ,
ਮੈਂ ਪੈਸਾ ਰੁਤਬਾ ਵੇਂਹਦੀ ਨਾ , ਨਹੀਂ ਖ਼ਾਹਿਸ਼ਮੰਦ ਜਗੀਰਾਂ ਦੀ ,
ਲੋਕੋ ਮੈਂ ਪਾਕ ਮੁਹੱਬਤ ਹਾਂ , ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ ,
ਮੈਂ ਮੇਲਾ ਸੱਚੀਆਂ ਰੂਹਾਂ ਦਾ , ਮੈਂ ਨਹੀਓਂ ਖੇਡ ਸਰੀਰਾਂ ਦੀ ।
ਇਹ ਦੁਨੀਆਂ ਲੈ ਕੇ ਓਟ ਮੇਰੀ , ਜਦ ਆਪਣਿਆਂ ਨੂੰ ਲੁਟਦੀ ਏ
***ਮਖਸੂਸਪੁਰੀ*** ਉਸ ਵਖਤ ਮੇਰੀ ਜਿਉਂਦੀ ਦੀ ਅਰਥੀ ਉੱਠਦੀ ਏ
ਜਦ ਚੌਧਰ ਪਿੱਛੇ ਖੁਨ ਵਹੇ ਜਾਂ ਪਵੇ ਦੁਸ਼ਮਣੀ ਵੀਰਾਂ ਦੀ